ਪੰਚਾਇਤੀ ਚੋਣਾਂ 'ਚ ਪੁਰਸ਼ ਅਧਿਆਪਕਾਂ ਦੀਆਂ ਡਿਊਟੀਆਂ ਵੀ ਬਲਾਕਾਂ ਅੰਦਰ ਹੀ ਅਦਲਾ-ਬਦਲੀ ਕਰਕੇ ਲਾਈਆਂ ਜਾਣ : ਮੁੱਖ ਅਧਿਆਪਕ ਜਥੇਬੰਦੀ ਪੰਜਾਬ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਬਲਾਕਾਂ ਅੰਦਰ ਹੀ ਅਦਲਾ-ਬਦਲੀ ਕਰਕੇ ਲਾਉਣ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕਲਾਣਾ,ਜੋਆਇਟ ਸਕੱਤਰ ਰਕੇਸ਼ ਕੁਮਾਰ ਗੋਇਲ ਬਰੇਟਾ, ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਚੋਣ ਕਮਿਸ਼ਨ ਪੰਜਾਬ ਤੋਂ ਮੰਗ ਕੀਤੀ ਹੈ ਕਿ ਵੱਖ-ਵੱਖ ਜਿਲ੍ਹਿਆਂ ਵਿੱਚ ਬਲਾਕਾਂ ਦੀ ਅਦਲਾ ਬਦਲੀ ਕਰਨ ਨਾਲ ਪੁਰਸ ਅਧਿਆਪਕਾਂ ਦੀਆਂ ਡਿਊਟੀਆਂ ਰਿਹਾਇਸੀ ਖੇਤਰ ਤੋਂ 100 ਕਿਲੋਮੀਟਰ ਦੂਰ ਤੱਕ ਲੱਗ ਜਾਂਦੀਆਂ ਹਨ। ਉਨਾਂ ਕਿਹਾ ਕਿ ਰਹਿਸਲਾ ਤੇ ਜਾਣਾ ਅਤੇ ਚੋਣਾਂ ਸਮੇਂ ਜਾਣਾ-ਆਉਣਾ ਅਧਿਆਪਕਾਂ ਲਈ ਵੱਡੀ ਸਮੱਸਿਆ ਬਣ ਜਾਂਦਾ ਹੈ।ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਅਧਿਆਪਕਾਂ ਵਰਗ ਦੀਆਂ ਡਿਊਟੀਆਂ ਉਹਨਾਂ ਦੇ ਬਲਾਕਾਂ ਅੰਦਰ ਹੀ ਉਨਾਂ ਦੇ ਸਟੇਸ਼ਨਾਂ ਦੀ ਅਦਲਾ ਬਦਲੀ ਕਰਕੇ ਲਾਈਆਂ ਜਾਣ। ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਦੂਰ ਦਰਾਡੇ ਰਾਤਾਂ ਨੂੰ ਜਾਣ ਆਉਣ ਕਾਰਨ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਉਹਨਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਇਸਤਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਬਲਾਕਾਂ ਅੰਦਰ ਹੀ ਸਟੇਸ਼ਨ ਦੀ ਅਦਲਾ ਬਦਲੀ ਕਰਕੇ ਲਈ ਜਾਂਦੀਆਂ ਹਨ ਇਸ ਪ੍ਰਕਾਰ ਹੀ ਪੁਰਸ਼ ਅਧਿਆਪਕਾਂ ਦੀਆਂ ਡਿਊਟੀਆਂ ਵੀ ਬਲਾਕਾਂ ਅੰਦਰ ਹੀ ਸਟੇਸ਼ਨਾਂ ਦੀ ਅਦਲਾ ਬਦਲੀ ਕਰਕੇ ਲਾਈਆਂ ਜਾਣ।ਜਥੇਬੰਦੀ ਪੰਜਾਬ ਦੇ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ, ਗੁਰਮੇਲ ਸਿੰਘ ਬਰੇ,ਬਲਜੀਤ ਸਿੰਘ ਗੁਰਦਾਸਪੁਰ ,ਜਸਵੀਰ ਸਿੰਘ ਹੁਸ਼ਿਆਰਪੁਰ ,ਸਤਿੰਦਰ ਸਿੰਘ ਦੁਆਬੀਆ ਫਿਰੋਜਪੁਰ, ਦਿਲਬਾਗ ਸਿੰਘ ਮੋਗਾ, ਭਗਵੰਤ ਭਟੀਜਾ ਫਜਿਲਿਕਾ ਪਰਮਜੀਤ ਸਿੰਘ ਤਲਵੰਡੀ ਸਾਬੋ, ਪਰਮਜੀਤ ਸਿੰਘ ਤੂਰ ਪਾਤੜਾਂ, ਲਵਨੀਸ਼ ਗੋਇਲ ਨਾਭਾ, ਓਮ ਪ੍ਰਕਾਸ਼ ,ਕਮਲ ਗੋਇਲ ਸੁਨਾਮ, ਮਾਲਵਿੰਦਰ ਸਿੰਘ ਬਰਨਾਲਾ, ਰਾਮਪਾਲ ਜਲੰਧਰ, ਸ਼ਾਮ ਲਾਲ ਬਠਿੰਡਾ, ਦੀਪਕ ਮੋਹਾਲੀ ਆਦਿ ਸਾਥੀਆਂ ਨੇ ਸੂਬਾ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਚੋਣ ਸਮੇਂ ਵੀ ਪੋਲਿੰਗ ਪਾਰਟੀਆਂ ਦੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ।
