ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਲਈ ਰੋਹ ਭਰਪੂਰ ਪ੍ਰਦਰਸ਼ਨ
ਕਿਹਾ ਵਿਚਾਰਾਂ ਦੀ ਆਜ਼ਾਦੀ ਨੂੰ ਦਬਾਅ ਰਹੀ ਹੈ ਸਰਕਾਰ
ਦਰਸ਼ਨ ਸਿੰਘ ਚੌਹਾਨ,ਸੁਨਾਮ : ਸਿਆਸੀ ਵਿਸ਼ਲੇਸ਼ਕ ਅਤੇ ਸਾਬਕਾ ਵਿਦਿਆਰਥੀ ਆਗੂ ਮਾਲਵਿੰਦਰ ਸਿੰਘ ਮਾਲੀ ਖਿਲਾਫ ਮੋਹਾਲੀ ਪੁਲਿਸ ਵੱਲੋਂ ਪਿਛਲੇ ਦਿਨੀਂ ਬਣਾਏ ਕੇਸ ਨੂੰ ਰੱਦ ਕਰਾਉਣ ਲਈ ਕੇਂਦਰੀ ਜੇਲ੍ਹ ਪਟਿਆਲਾ ਸਾਹਮਣੇ ਜਬਰਦਸਤ ਪ੍ਰਦਰਸ਼ਨ ਕੀਤਾ ਜਿੱਥੇ ਮਾਲਵਿੰਦਰ ਮਾਲੀ ਨੂੰ ਰੱਖਿਆ ਗਿਆ ਹੈ।ਸਿਆਸੀ ਮਾਹਰ ਅਤੇ ਟਿੱਪਣੀਕਾਰ ਡਾ. ਪਿਆਰੇ ਲਾਲ ਗਰਗ ਵੱਲੋਂ ਦਿੱਤੇ ਗਏ ਸੱਦੇ ਦੇ ਹੁੰਗਾਰੇ ਵਜੋਂ ਅਨੇਕਾਂ ਬੁਧੀਜੀਵੀਆਂ ਤੇ ਸਮਾਜਕ ਕਾਰਜ ਕਰਤਾਵਾਂ ਤੋਂ ਇਲਾਵਾ 3ਦਰਜਨ ਤੋਂ ਵੱਧ ਸਿਆਸੀ ਪਾਰਟੀਆਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਇਸ ਰੋਸ ਧਰਨੇ ‘ਚ ਹਿੱਸਾ ਲਿਆ ਅਤੇ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ।ਸਾਰੇ ਬੁਲਾਰਿਆਂ ਨੇ ਇੱਕੋ ਸੁਰ ਵਿੱਚ ਮਾਲੀ ਦੀ ਗਰਿਫ਼ਤਾਰੀ ਨੂੰ ਵਿਚਾਰਾਂ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੰਦਿਆਂ ,ਉਸ ਖ਼ਿਲਾਫ ਬਣਾਏ ਝੂਠੇ ਕੇਸ ਨੂੰ ਰੱਦ ਕਰਕੇ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ। ਅਜਿਹਾ ਨਾ ਹੋਣ ਦੀ ਸੂਰਤ ‘ਚ ਆਉਣ ਵਾਲੇ ਦਿਨਾਂ ’ਚ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ।ਖੁਦ ਮਾਲਵਿੰਦਰ ਮਾਲੀ ਵੱਲੋਂ ਇਸ ਸਮੇਂ ਆਪਣੇ ਭਰਾ ਰਣਜੀਤ ਸਿੰਘ ਗਰੇਵਾਲ ਰਾਹੀਂ ਸੰਦੇਸ਼ ਭੇਜਿਆ ਗਿਆ ਕਿ ਉਹ ਆਪਣੇ ਵਿਚਾਰਾਂ ਤੇ ਦ੍ਰਿੜ ਹਨ, ਜਮਾਨਤ ਲਈ ਅਰਜੀ ਨਹੀਂ ਦੇਣਗੇ ਜਿੰਨਾ ਸਮਾਂ ਮਰਜੀ ਸਰਕਾਰ ਉਸ ਨੂੰ ਜੇਲ੍ਹ ਵਿੱਚ ਰੱਖੇ।ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ‘ਚ ਡਾ. ਧਰਮਵੀਰ ਗਾਂਧੀ ਐੱਮ. ਪੀ. ਪਟਿਆਲਾ,ਕਾਂਗਰਸ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ,ਰਣਜੀਤ ਸਿੰਘ ਕੁੱਕੀ ਗਿੱਲ,ਡਾ.ਦਰਸ਼ਨ ਪਾਲ ਸੁਬਾਈ ਆਗੂ ਬੀ.ਕੇ.ਯੂ ਕਰਾਂਤੀਕਾਰੀ, ਬਲਰਾਜ ਜੋਸ਼ੀ ਬੀ.ਕੇ.ਯੂ.ਉਗਰਾਹਾਂ,ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ,ਗੁਲਜ਼ਾਰ ਸਿੰਘ ਸੂਬਾ ਖਜਾਨਚੀ ਬੀ.ਕੇ.ਯੂ ਰਾਜੇਵਾਲ ,ਸੁਖਦਰਸ਼ਨ ਸਿੰਘ ਨੱਤ ਸੂਬਾਈ ਆਗੂ ਸੀ.ਪੀ.ਆਈ (ਮ.ਲ.) ਲਿਬਰੇਸ਼ਨ,ਮੋਹਣ ਸਿੰਘ ਭੇਡਪੁਰਾ ਸਾਬਕਾ ਪ੍ਰਧਾਨ ਪਟਵਾਰ ਯੂਨੀਅਨ ਪੰਜਾਬ,ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿੰਸੀਪਲ ਸੁੱਚਾ ਸਿੰਘ,ਫਲਜੀਤ ਸਿੰਘ ਸੁਬਾਈ ਆਗੂ ਆਈ.ਡੀ.ਪੀ.,ਹਰਿੰਦਰਪਾਲ ਸਿੰਘ ਟੌਹੜਾ,ਪ੍ਰਜੀਡੀਅਮ ਮੈਂਬਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ,ਸੁਖਜੀਤ ਕੌਰ ਲਚਕਾਣੀ,ਸੰਦੀਪ ਪਾਠਕ ਪ੍ਰਧਾਨ ਹਿੰਦੂ ਮਹਾਂ ਗਠਬੰਧਨ ਪੰਜਾਬ,ਬੀਬੀ ਰਾਜਿੰਦਰ ਕੌਰ ਮੀਮਸਾਂ ਅਤੇ ਜਗਦੇਵ ਸਿੰਘ ਕਮਾਲੂ ਸਾਬਕਾ ਐਮ.ਐਲ.ਏ.ਮੌੜ ਸ਼ਾਮਲ ਸਨ।ਇਨ੍ਹਾਂ ਤੋਂ ਇਲਾਵਾ ਇਸ ਮੌਕੇ ਹਾਜ਼ਰੀ ਲਵਾਉਣ ਵਾਲਿਆਂ ‘ਚ ਸੁਖਮਿੰਦਰਪਾਲ ਸਿੰਘ ਗਰੇਵਾਲ ਕੌਮੀ ਆਗੂ ਭਾਜਪਾ, ਜਗਮੋਹਣ ਸਿੰਘ ਜਨਰਲ ਸਕੱਤਰ ਬੀ.ਕੇ.ਯੂ. ਡਕੌਂਦਾ,ਰਛਪਾਲ ਸਿੰਘ ਜੌੜਾ ਮਾਜਰਾ,ਭਾਨ ਸਿੰਘ ਜੱਸੀ ਪੇਧਨੀ,ਬੱਬੂ ਪੰਧੇਰ ਜਿਲ੍ਹਾ ਪ੍ਰਧਾਨ ਬੀ.ਕੇ.ਯੂ.(ਚੜੂਨੀ),ਕਿਰਨਜੀਤ ਸਿੰਘ ਸੇਖੋਂ ਪ੍ਰਧਾਨ ਆਲ ਇੰਡੀਆ ਕਿਸਾਨ ਫੈਡਰੇਸ਼ਨ,ਹਿੰਮਤ ਸਿੰਘ ਜੀ.ਟੀ.ਯੂ ਪੰਜਾਬ,ਦਵਿੰਦਰ ਪੂਨੀਆ ਜਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ,ਅਵਤਾਰ ਸਿੰਘ ਕੌਰਜੀਵਾਲ,ਸੁਰਿੰਦਰਪਾਲ ਤਰਕਸ਼ੀਲ ਸੋਸਾਇਟੀ ਪੰਜਾਬ, ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਦਰਸ਼ਨ ਸਿੰਘ ਬੇਲੂਮਾਜਰਾ ਆਗੂ ਸਾਂਝਾ ਫਰੰਟ ਪੰਜਾਬ,ਰਾਜ ਕੁਮਾਰ ਕਨਸੂਹਾ ਸੂਬਾ ਪ੍ਰਧਾਨ ਡੈਮੋਕਰੇਟਿਕ ਮਨਰੇਗਾ ਫਰੰਟ ਵੀ ਉਚੇਚੇ ਤੌਰ ਤੇ ਸ਼ਾਮਲ ਸਨ।ਸਾਰਾ ਸਮਾਂ ਮੰਚ ਸੰਚਾਲਨ ਡਾ.ਪਿਆਰੇ ਲਾਲ ਗਰਗ ਨੇ ਕੀਤਾ।ਪ੍ਰੋਗਰਾਮ ਦੇ ਅੰਤ ਤੇ ਵਿਧੂ ਸ਼ੇਖਰ ਭਾਰਦਵਾਜ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।ਧਰਨੇ ਸਮੇਂ ਲੰਗਰ, ਚਾਹ ਪਾਣੀ ਆਦਿ ਦਾ ਸਮੁੱਚਾ ਪ੍ਰਬੰਧ ਕਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਦੋਧੀ ਯੂਨੀਅਨ ਵੱਲੋਂ ਕੀਤਾ ਗਿਆ ਸੀ।
