ਐਮ.ਐਲ.ਜੀ. ਸਕੂਲ ਚੀਮਾ ਵਿਖ਼ੇ ਦੀਵਾਲੀ ਸਬੰਧੀ ਸਮਾਗ਼ਮ ਕਰਵਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ ਵਿਖ਼ੇ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ, ਜਿਸ ਦਾ ਉਦੇਸ਼ ਬੱਚਿਆਂ ਵਿੱਚ ਤਿਉਹਾਰਾਂ ਨੂੰ ਆਪਸੀ ਪਿਆਰ ਦੇ ਨਾਲ ਮਨਾਉਣ ਦੀ ਭਾਵਨਾ ਪੈਦਾ ਕਰਨਾ ਹੈ।ਇਸ ਦੌਰਾਨ ਬੱਚਿਆ ਨੇ ਧਨਤੇਰਸ, ਦੀਵਾਲੀ ਦੇ ਤਿਉਹਾਰ ਬਾਰੇ ਅਤੇ ਸ੍ਰੀ ਰਾਮ ਚੰਦਰ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਵਾਮੀ ਦਇਆਨੰਦ ਜੀ ਅਤੇ ਭਗਵਾਨ ਮਹਾਂਵੀਰ ਸਵਾਮੀ ਜੀ ਮਹਾਂਪੁਰਸ਼ਾਂ ਦੇ ਜੀਵਨ 'ਤੇ ਵੀ ਚਾਨਣਾ ਪਾਇਆ।ਇਸ ਤੋਂ ਇਲਾਵਾ ਸਕੂਲ ਦੇ 4 ਸਦਨਾਂ ਦੇ ਵੱਖ-ਵੱਖ ਬੱਚਿਆ ਵਿੱਚ ਇੰਟਰ-ਹਾਊਸ ਰੰਗੋਲੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਬੱਚਿਆ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਨੇ ਬੜੇ ਹੀ ਮਿਹਨਤ ਅਤੇ ਲਗਨ ਦੇ ਨਾਲ ਖੂਬਸੂਰਤ ਰੰਗੋਲੀਆਂ ਬਣਾਈਆਂ। ਬੱਚਿਆਂ ਦੁਆਰਾ ਬਣਾਈਆਂ ਰੰਗੋਲੀਆਂ ਨੇ ਸਭ ਦਾ ਮਨ ਮੋਹ ਲਿਆ। ਛੋਟੇ ਬੱਚਿਆਂ ਨੇ ਗਰੀਟਿੰਗ ਕਾਰਡ, ਸਵਾਸਤਿਕ ਅਤੇ ਦੀਵੇ ਸਜਾ ਕੇ ਸਭ ਨੂੰ ਮੋਹਿਤ ਕੀਤਾ। ਸਾਰਾ ਸਕੂਲ ਟਿਮ-ਟਿਮਾਉਂਦੀਆ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ। ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਵਿਦਿਆਰਥੀਆਂ ਦੁਆਰਾ ਬਣਾਈਆਂ ਰੰਗੋਲੀਆਂ ਦੀ ਪ੍ਰਸ਼ੰਸਾ ਕਰਕੇ ਉਹਨਾ ਦਾ ਉਤਸ਼ਾਹ ਵਧਾਇਆ ਅਤੇ ਰਲ-ਮਿਲ ਕੇ ਪਿਆਰ ਨਾਲ ਅਤੇ ਪਟਾਕਿਆਂ ਰਹਿਤ ਈਕੋ ਫਰੈਂਡਲੀ ਦੀਵਾਲੀ ਮਨਾਉਣ ਲਈ ਪੇ੍ਰਿਤ ਕੀਤਾ। ਪ੍ਰਿੰਸੀਪਲ ਨੇ ਸਮੂਹ ਸਟਾਫ ਤੇ ਬੱਚਿਆਂ ਨੂੰ ਦੀਵਾਲੀ ਦੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਤੀਯੋਗਤਾ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ।ਮੈਨੇਜਮੈਂਟ ਵੱਲੋਂ ਪੂਜਾ ਕੀਤੀ ਗਈ ਅਤੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਗਰੀਨ ਅਤੇ ਖੁਸ਼ੀਆਂ ਭਰੀ ਦੀਵਾਲੀ ਦਾ ਸੰਦੇਸ਼ ਦਿੱਤਾ ਅਤੇ ਸਾਰੇ ਸਟਾਫ ਨੂੰ ਮਿਠਾਈ ਅਤੇ ਗਿਫਟ ਦਿੱਤੇ।ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ,ਰਾਜਿੰਦਰ ਕੁਮਾਰ, ਹੈਪੀ ਕੁਮਾਰ ਅਤੇ ਸਮੂਹ ਸਟਾਫ ਮੌਜੂਦ ਸਨ।
