ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਬੱਚੇ ਛਾਏ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਵੱਖ ਵੱਖ ਵਰਗਾਂ ਦੇ ਮੁਕਾਬਲੇ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਕਰਵਾਏ ਗਏ। ਇਹ ਮੁਕਾਬਲੇ ਪ੍ਰਾਇਮਰੀ ਵਰਗ,ਅੱਪਰ ਪ੍ਰਾਇਮਰੀ ਵਰਗ ਅਤੇ ਪ੍ਰਾਈਵੇਟ ਵਰਗ ਦੇ ਹੋੲਏ। ਪ੍ਰਾਇਮਰੀ ਵਰਗ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਬੱਚਿਆਂ ਨੇ ਕੋਰੀਓਗ੍ਰਾਫੀ ਅਤੇ ਭਾਸ਼ਣ ਵਿੱਚ ਭਾਗ ਲਿਆ ਸੀ । ਜਿਸ ਵਿੱਚ ਕੋਰੀਓਗ੍ਰਾਫੀ ਵਿੱਚ ਦੂਜਾ ਅਤੇ ਭਾਸ਼ਣ ਵਿੱਚ ਸਹਿਜਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਸਤਪਾਲ ਸਿੰਘ ਅਤੇ ਚੇਅਰਪਰਸਨ ਜਸਵੀਰ ਕੌਰ ਨੇ ਦੱਸਿਆ ਕਿ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਕੂਲ ਨੇ ਪੰਜਾਬ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ।ਇਸ ਤੋਂ ਪਹਿਲਾ ਪਿਛਲੇ ਸਕੂਲ ਦੀ ਸਹਿਜਵੀਰ ਕੌਰ ਨੇ ਪੇਂਟਿੰਗ ਵਿੱਚ ਪੰਜਾਬ 'ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ।ਪਿਛਲੇ ਸਾਲ ਹੋਏ ਵਿੱਦਿਆ ਮੁਕਾਬਲਿਆਂ ਵਿੱਚ ਭਾਸ਼ਣ, ਕਵਿਤਾ, ਸਕਿੱਟ, ਅਤੇ ਲੋਕ ਗੀਤ ਵਿੱਚ ਜ਼ਿਲ੍ਹਾ ਜਿੱਤ ਕੇ ਬੱਚੇ ਪੰਜਾਬ ਪੱਧਰ ਤੇ ਭਾਗ ਲੈ ਚੁੱਕੇ ਹਨ। ਅਧਿਆਪਕ ਸਟੇਟ ਅਵਾਰਡੀ ਰਣਜੀਤ ਸਿੰਘ ਸਮੇਤ ਕਿੰਮੀ ਗੁਪਤਾ, ਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਦੁਆਰਾ ਬੱਚਿਆਂ ਦੀ ਤਿਆਰੀ ਕਰਵਾਈ।ਉਹਨਾਂ ਦੱਸਿਆ ਕਿ ਪੜਾਈ ਦੇ ਨਾਲ ਨਾਲ ਵਿੱਦਿਅਕ ਮੁਕਾਬਲਿਆਂ ਵਿੱਚ ਪੰਜਾਬ ਪੱਧਰੀ ਮੁਕਾਬਲੇ ਜਿੱਤਣਾ ਸਕੂਲ ਲੲਈ ਖੁਸ਼ੀ ਦੀ ਗੱਲ ਹੈ।ਇਸ ਮੌਕੇ ਸਮੂਹ, ਕਮੇਟੀ ਮੈਂਬਰ ਅਤੇ ਮਾਪੇ ਹਾਜ਼ਰ ਸਨ।
