ਰਗਬੀ ਟੂਰਨਾਮੈਂਟ 'ਚ ਪੰਜਾਬ ਉਪ ਜੇਤੂ ਖਿਡਾਰਨਾਂ ਦਾ ਸਕੂਲ ਪਰਤਣ 'ਤੇ ਕੀਤਾ ਸਵਾਗਤ
ਜੇਤੂ ਖਿਡਾਰਨਾ ਅਤੇ ਕੋਚ ਦਾ ਕੀਤਾ ਸਨਮਾਨ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਪੱਧਰੀ ਅੰਡਰ-17 ਰਗਬੀ ਟੂਰਨਾਮੈਂਟ ਵਿੱਚ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ਦੀਆਂ ਤਿੰਨ ਵਿਦਿਆਰਥਣਾਂ ਵੀਰਪਾਲ ਕੌਰ,ਗੁਰਮਨ ਕੌਰ, ਖੁਸ਼ਪ੍ਰੀਤ ਕੌਰ ਨੇ ਜ਼ਿਲ੍ਹਾ ਸੰਗਰੂਰ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਦੀਆਂ ਤਾਕਤਵਰ ਟੀਮਾਂ ਨੂੰ ਚਿੱਤ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਕਪਤਾਨ ਵੀਰਪਾਲ ਕੌਰ ਅਤੇ ਟੀਮ ਕੋਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਉਪਲਬਧੀ ਦਿਨਾਂ ਦੀ ਨਹੀਂ ਪੂਰੇ ਸਾਲ ਦੀ ਮਿਹਨਤ ਦਾ ਨਤੀਜਾ ਹੈ।ਸਕੂਲ ਮੁਖੀ ਮਨਦੀਪ ਕੌਰ ਨੇ ਟੀਮ ਦੀ ਇਸ ਜਿੱਤ ਉਪਰ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਸਕੂਲ ਸਟਾਫ ਅਤੇ ਪੂਰੇ ਪਿੰਡ ਨੂੰ ਵਿਦਿਆਰਥਣਾਂ ਉਪਰ ਮਾਣ ਹੈ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥਣਾਂ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਮੋਹਰੀ ਹਨ। ਇਸ ਮੌਕੇ ਪੰਚਾਇਤ , ਸਕੂਲ ਸਟਾਫ ਅਤੇ ਮਾਪਿਆਂ ਵੱਲੋਂ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਚੀਮਾ,ਸੰਜੀਵ ਬਾਂਸਲ,ਗੁਰਪ੍ਰੀਤ ਸਿੰਘ,ਹਰਜਿੰਦਰ ਸਿੰਘ, ਗੁਰਜੰਟ ਸਿੰਘ,ਹਰੀ ਸਿੰਘ, ਗੁਰਮੀਤ ਕੌਰ,ਵੀਨਾ ਰਾਣੀ, ਮਨਪ੍ਰੀਤ ਕੌਰ,ਜਸਵਿੰਦਰ ਕੌਰ,ਜਸਪ੍ਰੀਤ ਕੌਰ,ਹਰਦੀਪ ਕੌਰ,ਜਸਪ੍ਰੀਤ ਕੌਰ,ਈਸ਼ਾ ਅਤੇ ਗੁਰਦੀਪ ਸਿੰਘ ਮੈਂਬਰ,ਮੰਗਾ ਸਿੰਘ ਮੈਂਬਰ,ਬਲੌਰ ਸਿੰਘ ਸਾਬਕਾ ਮੈਂਬਰ, ਤਰਸੇਮ ਸਿੰਘ ਕਾਲ਼ਾ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
