ਮਨੁੱਖਾ ਜਨਮ ਰੱਬ ਨੂੰ ਪ੍ਰਾਪਤ ਕਰਨ ਲਈ ਮਿਲਿਆ ਹੈ : ਗੁਰਦੇਵ ਸਿੰਘ ਕਾਕੂਵਾਲ
ਮਾਨਸਾ, (ਪੱਤਰ ਪ੍ਰੇਰਕ) : ਮਨੁੱਖ ਦਾ ਜਨਮ ਨਿਰੰਕਾਰ ਪ੍ਰਭੂ ਦੀ ਪ੍ਰਾਪਤੀ ਕਰਕੇ ਇਸਦਾ ਸਿਮਰਨ ਕਰਨ ਲਈ ਮਿਲਿਆ ਹੈ,ਇਹ ਸ਼ਬਦ ਹੀਰੋਂ ਖੁਰਦ ਵਿਖੇ ਵਿਸ਼ਾਲ ਸਤਿਸੰਗ ਵਿੱਚ ਗੁਰਦੇਵ ਸਿੰਘ ਕਾਕੂਵਾਲ ਸੈੰਟਰਲ ਗਿਆਨ ਪ੍ਰਚਾਰਕ ਨੇ ਸਤਿਸੰਗ ਨੂੰ ਸੰਬੋਧਨ ਕਰਦਿਆ ਕਹੇ।ਉਹਨਾ ਕਿਹਾ ਕਿ ਇਸ ਜਨਮ ਵਿਚ ਹੀ ਨਿਰੰਕਾਰ ਦੀ ਜਾਣਕਾਰੀ ਕੀਤੀ ਜਾ ਸਕਦੀ ਹੈ।ਮਨੁੱਖਾ ਜਨਮ ਸਿਰਫ ਬੰਦਗੀ ਕਰਨ ਲਈ ਹੈ।ਸਤਿਗੁਰੂ ਮਾਤਾ ਸੁਦੀਕਸ਼ਾ ਜੀ ਬ੍ਰਹਮ ਦਾ ਗਿਆਨ ਦੇ ਕੇ ਲੱਖਾਂ ਰੂਹਾਂ ਦਾ ਕਲਿਆਣ ਕਰ ਰਹੇ ਹਨ। ਇਸ ਤੋਂ ਇਲਾਵਾ ਬ੍ਰਾਂਚ ਦੇ ਮੁਖੀ ਮਹਾਤਮਾ ਹਰਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਲਾਗਲੇ ਪਿੰਡਾਂ ਆਲਮਪੁਰ ਬੋਦਲਾ,ਗੁੜੱਦੀ, ਹੋਡਲਾ ਕਲਾਂ,ਭਾਦੜਾ,ਖੱਤਰੀਵਾਲਾ,ਡਸਕਾ ਤੇ ਭੀਖੀ ਦੀ ਸੰਗਤ ਨੇ ਸਤਿਸੰਗ ਵਿੱਚ ਹਿੱਸਾ ਲਿਆ।
