5 ਮਾਰਚ ਦੀ ਮੀਟਿੰਗ ਕੋਈ ਹੱਲ ਨਾ ਕੱਢਿਆ ਤਾਂ 8 ਮਾਰਚ ਨੂੰ ਦਿੜਬਾ ਵਿਖੇ ਵੱਡਾ ਐਕਸ਼ਨ : ਐਨ.ਐਸ.ਕਿਊ.ਐਫ. ਵੋਕੇਸ਼ਨਲ ਫ਼ਰੰਟ
ਪੱਤਰ ਪ੍ਰੇਰਕ,ਚੀਮਾ ਮੰਡੀ : ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰਜ ਫਰੰਟ ਪੰਜਾਬ ਨੂੰ ਵਿੱਤ ਮੰਤਰੀ ਨਾਲ 5 ਮਾਰਚ ਨੂੰ ਪੰਜਾਬ ਭਵਨ ਵਿਖੇ ਮੀਟਿੰਗ ਮਿਲੀ ਹੋਈ ਹੈ।ਜੇਕਰ ਇਸ ਮੀਟਿੰਗ ਵਿੱਚ ਵੀ ਟਾਲ ਮਟੋਲ ਦਾ ਰਵੱਈਆ ਅਪਣਾਇਆ ਜਾਂਦਾ ਹੈ ਤਾਂ ਫਰੰਟ ਵੱਲੋਂ ਦਿੜ੍ਹਬਾ ਵਿਖੇ ਤਿੱਖਾ ਐਕਸ਼ਨ ਕੀਤਾ ਜਾਵੇਗਾ।ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਬਾਰ ਬਾਰ ਮੀਟਿੰਗ ਕਰ ਰਹੀ ਹੈ ਪਰ ਉਹਨਾਂ ਮਸਲੇ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ।ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰ ਆਊਟਸੋਰਸ ਸਕੀਮ ਅਧੀਨ ਵੱਖ-ਵੱਖ ਕੰਪਨੀਆਂ ਵੱਲੋ ਕੀਤੇ ਜਾ ਰਹੇ ਸ਼ੋਸਨ ਦਾ ਸ਼ਿਕਾਰ ਹੋ ਰਹੇ ਹਨ। ਇਸ ਸਰਕਾਰ ਨੇ ਤਨਖਾਹ ਵਾਧਾ ਤੇ ਆਊਟਸੋਰਸ ਕਾਮਿਆ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰ ਅੱਜ ਵੀ ਬਹੁਤ ਘੱਟ ਤਨਖਾਹਾਂ 'ਤੇ ਆਪਣੇ ਘਰਾਂ ਤੋ 100-100 ਕਿਲੋਮੀਟਰ ਦੂਰ ਪਿਛਲੇ 10 ਸਾਲਾਂ ਤੋਂ ਨੌਕਰੀ ਕਰ ਰਹੇ ਹਨ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਵਿਧਾਨ ਸਭਾ ਵਿੱਚ ਕਈ ਬਿਆਨ ਵੀ ਦਿੱਤੇ ਗਏ ਕਿ ਕੰਪਨੀਆ ਵੱਲੋ ਮੁਲਾਜਮਾ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਅਤੇ ਉਹ ਇਹ ਸਭ ਬੰਦ ਕਰਕੇ ਇਹਨਾਂ ਨੂੰ ਪੱਕੇ ਕਰਨਗੇ। ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਹਰਿਆਣਾ ਦੀ ਤਰਜ਼ 'ਤੇ ਉਹਨਾਂ ਦੀ ਤਨਖਾਹ 35075 ਅਤੇ ਜੌਬ ਸੁਰੱਖਿਆ ਦੀ ਨੀਤੀ ਬਣਾਈ ਜਾਵੇ l
