ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਨੂੰ ਮਿਲਿਆ ਉਤਮ ਸਕੂਲ ਪੁਰਸਕਾਰ
ਹੀਰੋਂ ਖੁਰਦ,ਗੁਰਵਿੰਦਰ ਸਿੰਘ ਚਹਿਲ : ਮਾਨਸਾ ਜ਼ਿਲ੍ਹੇ ਦੇ ਬਲਾਕ ਬੁਢਲਾਡਾ ਨਾਲ ਸਬੰਧਿਤ ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਨੂੰ ਸਾਲ 2023-24 ਲਈ ਉੱਤਮ ਸਕੂਲ ਪੁਰਸਕਾਰ ਲਈ ਚੁਣਿਆ ਗਿਆ ਸੀ ਜਿਸ ਤਹਿਤ ਸਕੂਲ ਦੇ ਮੁਖੀ ਸੀ.ਐਚ.ਟੀ.ਰਾਮਪਾਲ ਸਿੰਘ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੁਰਸਕਾਰ ਦਿੱਤਾ ਗਿਆ।ਸਿੱਖਿਆ ਸਕੱਤਰ ਅਨਦਿੱਤਤਾ ਮਿੱਤਰਾ,ਡੀਪੀਆਈ ਐਲੀਮੈਂਟਰੀ ਹਰਕੀਰਤ ਕੌਰ,ਡਿਪਟੀ ਡੀਈਓ ਮਾਨਸਾ (ਐਲੀਮੈਂਟਰੀ ਸਿੱਖਿਆ) ਮਦਨ ਲਾਲ ਕਟਾਰੀਆ ਡਿਪਟੀ ਡੀਈਓ ਮਾਨਸਾ (ਐਲੀਮੈਂਟਰੀ ਸਿੱਖਿਆ), ਪਰਮਜੀਤ ਸਿੰਘ ਭੋਗਲ ਡਿਪਟੀ ਡੀਈਓ ਮਾਨਸਾ (ਸੈਕੰਡਰੀ ਸਿੱਖਿਆ)ਤੇ ਮੁਕੇਸ਼ ਦਾਸ ਈਟੀਟੀ ਅਧਿਆਪਕ ਵੀ ਹਾਜ਼ਰ ਸਨ। ਸਕੂਲ ਮੁਖੀ ਰਾਮਪਾਲ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਦੇ ਨਾਲ ਨਾਲ ਸਕੂਲ ਦੇ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ 2 ਲੱਖ 50 ਹਜ਼ਾਰ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਪੁਰਸਕਾਰ ਪ੍ਰਾਪਤ ਕਰਨ ਵਿੱਚ ਉਹਨਾਂ ਦੇ ਸਕੂਲ ਦਾ ਸਮੁੱਚਾ ਸਟਾਫ, ਐਸਐਮਸੀ ਕਮੇਟੀ ,ਪਿੰਡ ਦੀ ਪੰਚਾਇਤ ਤੇ ਬੱਚਿਆਂ ਦੇ ਮਾਪਿਆਂ ਦਾ ਵਿਸ਼ੇਸ਼ ਯੋਗਦਾਨ ਹੈ।ਉਹਨਾਂ ਇਸ ਪੁਰਸ਼ਕਾਰ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ,ਡੀਪੀਆਈ ਐਲੀਮੈਂਟਰੀ ਹਰਕੀਰਤ ਕੌਰ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਮਦਨ ਲਾਲ ਕਟਾਰੀਆ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਦਾ ਵੀ ਧੰਨਵਾਦ ਕੀਤਾ।
