ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਕਨਵੈਂਸ਼ਨਾਂ ਦਾ ਅਗਾਜ਼ ਮੋਗੇ ਤੋਂ - ਅਮਨਦੀਪ ਸ਼ਰਮਾ
ਅਧਿਆਪਕ ਮਸਲਿਆਂ ਤੇ ਕਰਾਂਗੇ ਗੱਲਬਾਤ - ਦਿਲਬਾਗ ਸਿੰਘ ਬੋਡੇ
ਖੁਸ਼ਪ੍ਰੀਤ ਸਿੰਘ ਚਹਿਲ,ਚੰਡੀਗੜ੍ਹ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਕਨਵੈਂਸ਼ਨ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕਿ 12 ਜੁਲਾਈ ਨੂੰ ਨਛੱਤਰ ਸਿੰਘ ਦੇਸ਼-ਭਗਤ ਯਾਦਗਾਰੀ ਹਾਲ ਮੋਗੇ ਵਿਖੇ ਪੰਜਾਬ ਪੱਧਰੀ ਪਹਿਲੀ ਕਨਵੈਂਸ਼ਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਕਨਵੈਂਸ਼ਨ ਵਿੱਚ ਪੰਜਾਬ ਭਰ ਦੇ ਅਧਿਆਪਕ ਭਾਗ ਲੈਣਗੇ। ਉਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਨਵੈਂਸ਼ਨ ਦੌਰਾਨ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਨੂੰ ਉਭਾਰਿਆ ਜਾਵੇਗਾ ਅਤੇ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਜਾਵੇਗਾ। ਇਸ ਸਬੰਧੀ ਮੋਗਾ ਵਿਖੇ ਕਨਵੈਂਸ਼ਨ ਦੇ ਇੰਚਾਰਜ ਦਿਲਬਾਗ ਸਿੰਘ ਬੋਡੇ ,ਭਗਵੰਤ ਭਟੇਜਾ ਫਾਜ਼ਿਲਕਾ ਨੂੰ ਲਗਾਇਆ ਗਿਆ ਹੈ। ਜਥੇਬੰਦੀ ਪੰਜਾਬ ਦੇ ਜੋਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਬੋਲਦਿਆਂ ਕਿਹਾ ਕਿ ਮੋਗਾ ਤੋਂ ਬਾਅਦ ਹੁਸ਼ਿਆਰਪੁਰ ,ਅੰਮ੍ਰਿਤਸਰ ,ਸੰਗਰੂਰ ਵਿਖੇ ਕਨਵੈਂਸ਼ਨਾਂ ਕੀਤੀਆਂ ਜਾਣਗੀਆਂ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਜਿਸ ਵਿੱਚ ਤਰੱਕੀਆਂ ਨੂੰ ਸਮਾਂਬਧ ਕਰਨਾ, ਬੇਲੋੜੀ ਡਾਕ ਤੋਂ ਰਾਹਤ,ਹੈਡ ਟੀਚਰ ਨੂੰ ਕਲਾਸ ਤੋਂ ਛੋਟ,ਸੈਂਟਰ ਹੈਡ ਟੀਚਰ ਨੂੰ ਪ੍ਰਤਿ ਕਿਲੋਮੀਟਰ ਦੇ ਹਿਸਾਬ ਨਾਲ ਟੀਏ ਡੀਏ,ਪੇਂਡੂ ਭੱਤਾ ਬਹਾਲ ਕਰਾਉਣਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ,ਏਸੀਪੀ ਕੇਸ ਲਾਗੂ ਕਰਵਾਉਣਾ ਆਦਿ ਮਸਲਿਆ ਤੇ ਗੱਲਬਾਤ ਕੀਤੀ ਜਾਵੇਗੀ।ਜਥੇਬੰਦੀ ਵੱਲੋਂ ਇਸ ਕਨਵੈਂਸ਼ਨ ਲਈ ਪਰਮਜੀਤ ਸਿੰਘ ਤੂਰ ਪਾਤੜਾ,ਮਾਲਵਿੰਦਰ ਸਿੰਘ ਬਰਨਾਲਾ,ਸੁਖਵਿੰਦਰ ਸਿੰਗਲਾ ਮਾਨਸਾ,ਜਸਵਿੰਦਰ ਸਿੰਘ ਰਾਏਕੋਟ, ਜਸਵੀਰ ਸਿੰਘ ਹੁਸ਼ਿਆਰਪੁਰ,ਬਲਜੀਤ ਸਿੰਘ ਗੁਰਦਾਸਪੁਰ,ਪਰਮਜੀਤ ਸਿੰਘ ਤਲਵੰਡੀ ਸਾਬੋ,ਲਵਨੀਸ਼ ਗੋਇਲ ਨਾਭਾ,ਸਤਿੰਦਰ ਸਿੰਘ ਦੁਆਬੀਆ,ਜਸ਼ਨਦੀਪ ਸਿੰਘ ਕੁਲਾਣਾ,ਰੇਸ਼ਮ ਸਿੰਘ,ਅਮਨਦੀਪ ਸਿੰਘ ਸੰਗਰੂਰ ਆਦਿ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।
