Sunday, August 31, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਵੱਲੋਂ ਹੜ੍ਹ ਦੀ ਚਪੇਟ ਵਿੱਚ ਆਉਂਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ

ਕਲਗੀਧਰ ਟਰੱਸਟ ਵੱਲੋਂ ਹੜ੍ਹ ਦੀ ਚਪੇਟ ਵਿੱਚ ਆਉਂਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ


ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਪਿਛਲੇ ਕਈ ਦਿਨਾਂ ਤੋਂ ਰਾਵੀ ਦਰਿਆ ਦੇ ਬੰਨ੍ਹ ਟੁੱਟਣ ਕਰਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹੜ੍ਹ ਆਏ ਹੋਏ ਹਨ।ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਹੜ੍ਹ ਵਾਲ਼ੀ ਸਥਿਤੀ ਬਣੀ ਹੋਈ ਹੈ,ਉਸੇ ਤਹਿਤ ਗੁਰਦਾਸਪੁਰ,ਪਠਾਨਕੋਟ,ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਵੀ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ। ਜਿਸ ਤਰ੍ਹਾਂ ਬੀਤੇ ਸਮੇ ਵਿੱਚ ਹੜ੍ਹ ਦੀ ਚਪੇਟ ਵਿੱਚ ਆਏ ਪਿੰਡਾਂ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਇਹਨਾਂ ਪਿੰਡਾਂ ਵਿੱਚੋਂ ਕੱਲ੍ਹ 150 ਤੋਂ ਵੱਧ ਵਿਅਕਤੀਆਂ ਛੋਟੇ ਮਾਲ ਪਸ਼ੂਆ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ। ਇਹ ਟੀਮ ਸਥਾਨਕ ਲੋਕਾਂ ਦੀਆ ਜ਼ਰੂਰਤਾਂ ਪੂਰੀਆਂ ਕਰਨ ਨੂੰ ਪੁੱਜੀ ਪਹਿਲੀ ਟੀਮ ਹੈ, ਜੋ ਲੰਗਰ ਦੇ ਨਾਲ-ਨਾਲ ਅਤੇ 50 ਮੈਡੀਕਲ ਕਿਟਾ ਅਤੇ ਡਾਕਟਰ ਨੂੰ ਨਾਲ ਲੈ ਕੇ 20 ਮਰੀਜਾਂ ਦਾ ਅਲੱਗ-ਅਲੱਗ ਡੇਰਿਆਂ 'ਚ ਜਾ ਕੇ ਚੈੱਕਅੱਪ ਕਰਵਾਇਆ ਗਿਆ।ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਿਹੜੇ ਖੇਤਰਾਂ ਵਿੱਚ ਪਾਣੀ ਭਰ ਜਾਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਟਰੱਸਟ ਵੱਲੋ ਰਾਹਤ ਕਿੱਟਾਂ ਪੀੜਤ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਹੜ੍ਹ-ਪੀੜਤਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਓਹਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 1000 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।ਇਥੇ ਜਿਕਰਯੋਗ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਿੱਦਿਅਕ ਖੇਤਰ ਦੇ ਨਾਲ-ਨਾਲ ਜਦੋ ਵੀ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਕੁਦਰਤੀ ਆਫ਼ਤ ਆਈ ਹੈ ਤਾਂ ਟਰੱਸਟ ਦੇ ਸੇਵਾਦਾਰਾਂ ਨੇ ਮੱਦਦ ਲਈ ਅੱਗੇ ਹੋ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ।

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ 36ਵੇਂ ਉੱਤਰ ਖੇਤਰ-ਪੱਧਰੀ ਖੇਡ ਮੁਕਾਬਲਿਆਂ ਦਾ ਹੋਇਆ ਉਦਘਾਟਨ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ 36ਵੇਂ ਉੱਤਰ ਖੇਤਰ-ਪੱਧਰੀ ਖੇਡ ਮੁਕਾਬਲਿਆਂ ਦਾ ਹੋਇਆ ਉਦਘਾਟਨ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਕਰਵਾਈਆ ਜਾ ਰਹੀਆਂ 36ਵੀੰਆਂ ਉੱਤਰ-ਖੇਤਰ ਪੱਧਰੀ ਖੇਡਾਂ ਦੇ ਉਦਘਾਟਨੀ ਸਮਾਗਮ ਵਿਚ  ਐਸ.ਡੀ.ਐਮ. ਬੁਢਲਾਡਾ ਅਤੇ ਡੀ.ਟੀ.ਓ. ਮਾਨਸਾ ਗਗਨਦੀਪ ਸਿੰਘ ਨੇ ਮੁੱਖ ਮਹਿਮਾਨ  ਅਤੇ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਸਰਪ੍ਰਸਤ ਸੁਰਿੰਦਰ ਅੱਤਰੀ,ਮਹਾਂ-ਮੰਤਰੀ ਦਿਲਾ ਰਾਮ ਚੌਹਾਨ ਨੇ ਮੁੱਖ ਵਕਤਾ ਵਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਦੀਪ ਜਲਾ ਕੇ ਖੇਡ ਸਮਾਗਮ ਦਾ ਉਦਘਾਟਨ ਕੀਤਾ ਅਤੇ ਖੇਡਾਂ ਦਾ ਝੰਡਾ ਲਹਿਰਾਇਆ ਗਿਆ। ਇਸ ਮੌਕੇ  ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਸਾਰੀਆਂ ਹੀ ਸਤਿਕਾਰਯੋਗ ਸਖਸ਼ੀਅਤਾਂ ਦਾ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਪਹੁੰਚਣ ਤੇ ਹਾਰਦਿਕ ਸਵਾਗਤ ਕੀਤਾ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਿੱਦਿਆ ਭਾਰਤੀ ਸੰਸਥਾ ਦੀ ਸੁਯੋਗ ਅਗਵਾਈ ਸਦਕਾ ਵਿੱਦਿਆ ਮੰਦਰ ਵੱਲੋਂ ਖੇਡਾਂ ਦੇ ਸੁਚੱਜੇ ਆਯੋਜਨ ਲਈ ਆਵਾਜਾਈਰਿਹਾਇਸ਼ਰਿਫਰੈਸ਼ਮੈਂਟਅਤੇ ਸੁਰੱਖਿਆ ਸਮੇਤ ਪੁਖਤਾ ਪ੍ਰਬੰਧ ਕੀਤੇ ਗਏ ਹਨ।  ਇਸ ਤਿੰਨ ਰੋਜ਼ਾ ਉੱਤਰ-ਪੱਧਰੀ ਖੇਡ ਮੁਕਾਬਲੇ ਵਿੱਚ ਕੁਸ਼ਤੀ,ਜੂਡੋ,ਨੈਟਬਾਲ,ਤਾਈਕਵਾਂਡੋ,ਕਰਾਟੇ,ਕੁਰਾਸ਼,ਬੁਸ਼ੂ,ਵੇਟ ਲਿਫਟਿੰਗ ਆਦਿ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਖੇਡ ਮੁਕਾਬਲੇ ਵਿੱਚ ਪੰਜ ਪ੍ਰਾਂਤਾਂ (ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ਼,ਦਿੱਲੀਜੰਮੂ) ਦੇ ਵਿੱਦਿਆ ਭਾਰਤੀ ਦੇ ਸਕੂਲਾਂ ਵਿੱਚੋਂ 600 ਖਿਡਾਰੀਆਂ ਨੇ ਭਾਗ ਲਿਆ ਹੈ।ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਰਾਜਾਂ ਤੋਂ ਆਏ ਹੋਏ ਖਿਡਾਰੀਆਂ ਨੂੰ ਵੇਖ ਕੇ ਬਹੁਤ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਖਿਡਾਰੀ ਹੋਣ ਦੇ ਨਾਂ ਤੇ ਹਰੇਕ ਖੇਡ ਦਾ ਸਨਮਾਨ ਕਰਨਾ ਚਾਹੀਦਾ ਹੈ। ਜੋ  ਵੀ ਤੁਹਾਡਾ ਸ਼ੌਂਕ ਹੈ ਉਸਨੂੰ ਉਸੇ ਖੇਡ ਨੂੰ ਖੇਡੋ ਤੇ ਉਸੇ ਵਿੱਚ ਸਫਲਤਾ ਪ੍ਰਾਪਤ ਕਰੋ ਅਤੇ ਆਪਣੇ ਵੱਲੋਂ  ਹਮੇਸ਼ਾਂ ਹੀ ਸੌ ਪ੍ਰਤੀਸ਼ਤ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਸਫ਼ਲ ਖਿਡਾਰੀਆਂ ਦੀ ਉਦਾਹਰਨ ਤੋਂ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਆਪਣੇ ਸ਼ੌਂਕ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਇੱਕ ਤਾਂ ਸਿਹਤ ਬਣੀ ਰਹਿੰਦੀ ਹੈ ਅਤੇ ਦੂਸਰਾ ਅਨੁਸ਼ਾਸਨ ਸਾਡੀ ਜ਼ਿੰਦਗੀ ਵਿੱਚ ਪ੍ਰਫੁੱਲਤ ਰਹਿੰਦਾ ਹੈ। ਇਸ ਦੌਰਾਨ ਉੱਤਰ ਖੇਤਰ ਮਹਾਂ ਮੰਤਰੀ ਦਿਲਾ ਰਾਮ ਚੌਹਾਨ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਖੇਡਾਂ ਪ੍ਰਤੀ ਰੁਚੀ ਪ੍ਰਪੱਕ ਹੁੰਦੀ ਹੈ ਅਤੇ ਖੇਡਾਂ ਨੂੰ ਹਮੇਸ਼ਾ ਹੀ ਨਿਰਪੱਖ ਅਤੇ ਆਸ਼ਾਵਾਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਅਤੇ ਜਿੱਤਣ ਦੇ ਲਈ ਸਾਨੂੰ ਵੱਧ ਤੋਂ ਵੱਧ ਮਿਹਨਤ ਵੀ ਕਰਨੀ ਚਾਹੀਦੀ ਹੈ। ਇੱਕ ਖਿਡਾਰੀ ਨੂੰ ਅਨੁਸ਼ਾਸਨ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਬਣਾਏ ਰੱਖਣ ਵਿੱਚ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ। ਸਕੂਲ ਵਿਦਿਆਰਥਣ ਕਮਲਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ। ਵਿੱਦਿਆ ਮੰਦਰ ਦੇ ਵਿਦਿਆਰਥੀਆਂ ਵੱਲੋਂ 'ਸੱਭਿਆਚਾਰਕ 'ਗੀਤ ਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਇਸ ਮੌਕੇ ਪੰਜਾਬ ਪ੍ਰਾਂਤ ਦੇ ਮਹਾਂ-ਮੰਤਰੀ ਸੰਦੀਪ ਧੁਡੀਆ ਅਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਮੁੱਖ ਮਹਿਮਾਨਮੁੱਖ ਵਕਤਾ,ਸਾਰੀਆਂ ਹੀ ਸਨਮਾਨਯੋਗ ਸਖਸ਼ੀਅਤਾਂ,ਖੇਡ ਅਧਿਆਪਕਾਂ,ਵੱਖ-ਵੱਖ ਸਕੂਲਾਂ ਤੋਂ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਆਖਿਆ। ਵਿੱਦਿਆ ਮੰਦਰ ਦੇ ਵਿਹੜੇ ਦੀ ਰੌਣਕ ਵਧਾਉਣ ਤੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਮੁੱਖ ਮਹਿਮਾਨ ਅਤੇ ਹੋਰ ਸਤਿਕਾਰਯੋਗ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਜਿੰਦਰ ਪਾਲ,ਪ੍ਰਬੰਧਕ ਅੰਮ੍ਰਿਤ ਲਾਲ, ਸੀਨੀਅਰ ਵਾਈਸ ਪ੍ਰਧਾਨ ਪ੍ਰਸ਼ੋਤਮ ਮੱਤੀ,ਵਾਈਸ ਪ੍ਰਧਾਨ ਡਾ:ਮੱਖਣ ਲਾਲ,ਮੈਂਬਰ ਭੂਸ਼ਣ ਕੁਮਾਰ,ਤੁਸ਼ਾਰ ਕੁਮਾਰਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

Thursday, August 28, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਐਕਸ਼ਨ ਰਿਸਰਚ ਵਰਕਸ਼ਾਪ ਲਗਾਈ

 ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਐਕਸ਼ਨ ਰਿਸਰਚ ਵਰਕਸ਼ਾਪ ਲਗਾਈ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਿੱਖਿਆ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ  ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ (ਪੀ.ਸੀ.ਐੱਸ.) ਦੀ ਅਗਵਾਈ ਵਿੱਚ  ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ ਦੀ ਦੇਖ- ਰੇਖ ਵਿੱਚ ਐਕਸ਼ਨ ਰਿਸਰਚ ਵਰਕਸ਼ਾਪ ਲਗਾਈ ਗਈ। ਡਾਇਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਆਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਐਕਸ਼ਨ ਰਿਸਰਚ ਦੀ ਵਿੱਦਿਅਕ ਖੇਤਰ ਵਿੱਚ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ ਗੁਰਪ੍ਰੀਤ ਕੌਰ ਨੇ ਆਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕੰਮਪੈਂਡੀਅਮ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਕਿਰਿਆਤਮਕ ਖੋਜ ਕਰ ਚੁੱਕੇ ਅਧਿਆਪਕਾਂ ਨੂੰ ਸਰਟੀਫਿਕੇਟ ਦਿੱਤੇ ਗਏ। ਵਰਕਸ਼ਾਪ ਦੇ ਰਿਸੋਰਸ ਪਰਸਨ ਡਾ. ਸੁਸ਼ੀਲ ਕੁਮਾਰ (ਲੈਕ. ਸ.ਸ.ਸ.ਸ.ਕੰ. ਮਾਨਸਾ) ਨੇ ਕਿਰਿਆਤਮਕ ਖੋਜ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਅੰਗਰੇਜ ਸਿੰਘ ਵਿਰਕ ਨੇ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਸਰੋਜ ਸਿੰਗਲਾ, ਡਾ.ਕਰਨੈਲ ਸਿੰਘ ਵੈਰਾਗੀ ,ਪਰਸ਼ੋਤਮ ਸਿੰਘ,ਬਲਵਿੰਦਰ ਸਿੰਘ ਬਾਘਾ ,ਬਲਦੇਵ ਪ੍ਰਕਾਸ਼ ਸਿੰਗਲਾ , ਧਰਮਪਾਲ ਸ਼ਰਮਾ, ਸਤਨਾਮ ਸਿੰਘ , ਜਸਪਾਲ ਕੌਰ ,ਹਰਵਿੰਦਰ ਕੌਰ,ਮਗਿੰਦਰਜੀਤ ਸਿੰਘ , ਅਮਨਦੀਪ ਸਿੰਘ ਅਤੇ  ਹਰਦੀਪ ਸਿੰਘ ਖਾਲਸਾ ਹਾਜ਼ਰ ਸਨ।

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਕਾਰਜ ਸ਼ੁਰੂ

ਕਲਗੀਧਰ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਕਾਰਜ ਸ਼ੁਰੂ


ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪਿਛਲੇ ਕੁੱਝ ਦਿਨਾਂ ਤੋਂ ਰਾਵੀ ਦਰਿਆ ਦੇ ਬੰਨ੍ਹ ਟੁੱਟਣ ਕਰਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹੜ੍ਹ ਆਏ ਹੋਏ ਹਨ। ਪੰਜਾਬ ਦੇ ਮਾਝਾ ਅਤੇ ਦੋਆਬਾ ਖੇਤਰ ਵਿੱਚ ਹੜ੍ਹ ਵਾਲ਼ੀ ਸਥਿਤੀ ਬਣੀ ਹੋਈ ਹੈ, ਉਸੇ ਤਹਿਤ ਗੁਰਦਾਸਪੁਰ,ਪਠਾਨਕੋਟ, ਅੰਮ੍ਰਿਤਸਰ ਅਤੇ ਫਿਰੋਜਪੁਰ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਵੀ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ। ਇਸਦੇ ਸੰਬੰਧ ਵਿੱਚ ਕਲਗੀਧਰ ਟਰੱਸਟ ਵੱਲੋਂ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਕਲਗੀਧਰ ਟਰੱਸਟ ਦੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਕਾਲ ਫਲੱਡ ਰਿਲੀਫ ਟੀਮ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਅਧੀਨ ਦੀਨਾਨਗਰ, ਡੇਰਾ ਬਾਬਾ ਨਾਨਕ, ਪਠਾਨਕੋਟ ਦੇ ਇਲਾਕੇ ਵਿੱਚੋਂ, ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਦੇ ਅਜਨਾਲਾ ਅਤੇ ਰਮਦਾਸ ਇਲਾਕੇ ਵਿੱਚੋਂ ਅਤੇ ਫਿਰੋਜ਼ਪੁਰ ਦੇ ਇਲਾਕੇ ਅਧੀਨ ਪਿੰਡਾਂ ਵਿੱਚ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਇਹਨਾਂ ਪਿੰਡਾਂ ਵਿੱਚੋਂ ਹੁਣ ਤੱਕ 700 ਤੋਂ ਵੱਧ ਵਿਅਕਤੀਆਂ ਅਤੇ ਛੋਟੇ ਮਾਲ ਪਸ਼ੂਆ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ। ਇਹ ਟੀਮ ਸਥਾਨਕ ਲੋਕਾਂ ਦੀਆ ਜ਼ਰੂਰਤਾਂ ਪੂਰੀਆਂ ਕਰਨ ਨੂੰ ਪੁੱਜੀ ਪਹਿਲੀ ਟੀਮ ਹੈ, ਜੋ ਲੰਗਰ ਦੇ ਨਾਲ-ਨਾਲ ਹੋਰ ਵੀ ਜਰੂਰਤਾਂ ਨੂੰ ਪੂਰੀਆਂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਓਹਨਾ ਕਿਹਾ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਕਿ ਜਿਹੜੇ ਖੇਤਰਾਂ ਵਿੱਚ ਪਾਣੀ ਭਰ ਜਾਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਟਰੱਸਟ ਵੱਲੋ ਰਾਹਤ ਕਿੱਟਾਂ ਪੀੜਤ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਹੜ੍ਹ-ਪੀੜਤਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਘੱਗਰ ਦਰਿਆ ਅਤੇ ਸਤਲੁਜ ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਕਰਕੇ ਪਟਿਆਲਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਵੀ ਹੜ੍ਹ ਆਉਂਣ ਦੀ ਸੰਭਾਵਨਾ ਹੈ। ਇਥੇ ਜਿਕਰਯੋਗ ਹੈ ਕਿ ਪਿਛਲੇ ਵਾਰ ਜੱਦ ਇਹਨਾਂ ਇਲਾਕਿਆਂ ਵਿੱਚ ਹੜ੍ਹ ਅਤੇ ਸਨ ਤਾ ਟਰੱਸਟ ਦੀ ਅਕਾਲ ਫਲੱਡ ਰਿਲੀਫ ਟੀਮ ਵੱਲੋਂ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਹਰ ਸੰਭਵ ਮੱਦਦ ਕੀਤੀ ਗਈ ਸੀ ਅਤੇ ਅੱਜ ਵੀ ਕਰ ਰਿਹਾ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਵਿੱਦਿਅਕ ਖੇਤਰ ਦੇ ਨਾਲ-ਨਾਲ ਜਦੋ ਵੀ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਕੁਦਰਤੀ ਆਫ਼ਤ ਆਈ ਹੈ ਤਾਂ ਟਰੱਸਟ ਦੇ ਸੇਵਾਦਾਰਾਂ ਨੇ ਮੱਦਦ ਲਈ ਅੱਗੇ ਹੋ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਕਲਗੀਧਰ ਟਰੱਸਟ ਵੱਲੋਂ ਸਭ ਦੀ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਾਂ।

Friday, August 22, 2025

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਮਾਨਸਾ ਨੂੰ ਮਿਲਿਆ

ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਮਾਨਸਾ ਨੂੰ ਮਿਲਿਆ


ਹੈਡ ਟੀਚਰ ਦੀਆਂ ਖਾਲੀ ਅਸਾਮੀਆਂ ਦੀਆਂ ਤਰੱਕੀਆਂ ਦੀ ਕੀਤੀ ਮੰਗ-ਹਰਪਾਲ ਕੌਰ ਮਾਨਸਾ/ਅਮਨਦੀਪ ਸ਼ਰਮਾ

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਮੁੱਖ ਅਧਿਆਪਕ ਜਥੇਬੰਦੀ ਪੁਰਾਣੇ ਪੈਨਸ਼ਨ ਬਾਹਰਲੀ ਸੰਗਠਨ ਮਿਡ ਡੇ ਮਿਲ ਵਰਕਰ ਯੂਨੀਅਨ ਦਾ ਸਾਂਝਾ ਵਫਦ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮੰਜੂ ਬਾਲਾ ਮਾਨਸਾ ਨੂੰ ਮਿਲਿਆ। ਜਥੇਬੰਦੀ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਦੀ ਸੀਨੀਅਰਤਾਂ ਸੂਚੀ ਦੇ ਕੇਸਾਂ ਵਿੱਚ ਸਮਾਂ ਦੇਣ ਸਬੰਧੀ, ਈਟੀਟੀ ਤੋਂ ਹੈਡ ਟੀਚਰ ਦੀਆਂ ਤਰੱਕੀਆਂ ਕਰਨ ਸਬੰਧੀ, ਨਵਾਰਡ ਤਹਿਤ ਸਕੂਲ ਆਫ ਹੈਪੀਨੈਸ ਦੀ ਗਰਾਂਟ ਜਾਰੀ ਕਰਨ ਸਬੰਧੀ, ਸਕੂਲਾਂ ਵਿੱਚ ਰੱਖੇ ਨੀਹ ਪੱਥਰਾਂ ਦੀ ਗਰਾਂਟ ਜਾਰੀ ਕਰਨ ਸਬੰਧੀ, ਸਕੂਲਾਂ ਵਿੱਚ ਕੰਮ ਕਰਦੀਆਂ ਸਫਾਈ ਸੇਵਕਾਂ ਦੀ ਤਨਖਾਹ ਜਾਰੀ ਕਰਨ ਸਬੰਧੀ,ਪਿਛਲੇ ਦੋ ਮਹੀਨਿਆਂ ਤੋਂ ਪੈਂਡਿੰਗ ਪੇਮੈਂਟ ਮਿਡ-ਡੇ-ਮੀਲ ਦੀ ਰਾਸ਼ੀ ਜਾਰੀ ਕਰਨ ਸਬੰਧੀ ਗੱਲਬਾਤ ਰੱਖੀ ਗਈ। ਜਥੇਬੰਦੀ ਨੂੰ ਵਿਸ਼ਵਾਸ ਦਿਵਾਉਦਿਆ ਜਿਲਾ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਨਵਾਰਡ ਤਹਿਤ ਗਰਾਂਟਾਂ ਦੀ ਬਿਲ ਜ਼ਿਲਾ ਖਜਾਨਾ ਦਫਤਰ ਭੇਜੇ ਜਾ ਚੁੱਕੇ ਹਨ,ਮਿਡ-ਡੇ-ਮੀਲ ਦੀ ਗਰਾਂਟ ਜਾਰੀ ਕਰਨ ਸਬੰਧੀ ਸਟੇਟ ਨੂੰ ਲਿਖਿਆ ਜਾਵੇਗਾ। ਸਕੂਲਾਂ ਵਿੱਚ ਰੱਖੇ ਨੀਂਹ ਪੱਥਰਾਂ ਦੀ ਗਰਾਂਟ ਵੀ ਜਲਦੀ ਜਾਰੀ ਕੀਤੀ ਜਾਵੇਗੀ।ਈ ਟੀ ਟੀ ਤੋਂ ਹੈਡ ਟੀਚਰ ਦੀਆਂ ਤਰੱਕੀਆਂ ਕਰਨ ਸਬੰਧੀ ਉਹਨਾਂ ਕਿਹਾ ਕਿ ਭਲਾਈ ਵਿਭਾਗ ਰੋਸਟਰ ਪ੍ਰਵਾਨਗੀ ਲਈ ਭੇਜਿਆ ਗਿਆ ਜਿਸ ਦਾ ਰਿਮਾਇਡਰ ਵੀ ਪਾਇਆ ਹੈ। ਰੋਸਟਰ ਰਜਿਸਟਰ ਮਨਜੂਰ ਹੋਣ ਉਪਰੰਤ ਤਰੱਕੀਆਂ ਤੁਰੰਤ ਕੀਤੀਆ ਜਾਣਗੀਆ। ਇਸ ਮੌਕੇ ਭਾਰਤ ਭੂਸ਼ਨ ਮਾਨਸਾ, ਗੁਰਜੰਟ ਸਿੰਘ ਬੱਛੋਆਣਾ,ਜਸਵੀਰ ਕੌਰ ਬੁਢਲਾਡਾ, ਜਸਪ੍ਰੀਤ ਕੌਰ ਬੁਢਲਾਡਾ ਆਦਿ ਹਾਜ਼ਰ ਸਨ।

Wednesday, August 20, 2025

ਪੱਤਰ ਪ੍ਰੇਰਕ,ਮਾਨਸਾ : ਪੁਰਾਣੀ ਪੈਨਸ਼ਨ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ 22 ਨੂੰ : ਹਰਪਾਲ ਕੌਰ ਮਾਨਸਾ

ਪੁਰਾਣੀ ਪੈਨਸ਼ਨ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ 22 ਨੂੰ-ਹਰਪਾਲ ਕੌਰ ਮਾਨਸਾ

ਪੱਤਰ ਪ੍ਰੇਰਕ,ਮਾਨਸਾ : ਪੁਰਾਣੀ ਪੈਨਸ਼ਨ ਨੂੰ ਲੈ ਕੇ ਜਿਲਾ ਮਾਨਸਾ ਦੀ ਜਿਲਾ ਪੱਧਰੀ ਮੀਟਿੰਗ ਪੈਨਸ਼ਨਰ ਭਵਨ ਮਾਨਸਾ ਵਿਖੇ 22 ਅਗਸਤ ਨੂੰ ਰੱਖੀ ਗਈ ਹੈ। ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 13 ਸਤੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਸੂਬਾ ਪਧਰੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ।ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਿੱਥੇ ਪੁਰਾਣੀ ਪੈਨਸ਼ਨ ਦੇ ਮਸਲੇ ਨੂੰ ਲੈ ਕੇ ਜਥੇਬੰਦੀ ਲਗਾਤਾਰ ਸੰਘਰਸ਼ ਕਰ ਰਹੀ ਹੈ ਉੱਥੇ ਡੀਏ ਦੀਆਂ ਪੈਂਡਿੰਗ ਕਿਸਤਾਂ, ਪੇਂਡੂ ਭੱਤਾ ਏਸੀਪੀ ਕੇਸ, ਅਧਿਆਪਕਾਂ ਦੀਆਂ ਸਮਾਂ ਬਧ ਤਰੱਕੀਆਂ ਬਾਰੇ ਵੀ ਵਿਸਤਾਰ ਪੂਰਵਕ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 13 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਵੱਡੇ ਪੱਧਰ ਤੇ ਮਾਰਚ ਕੀਤਾ ਜਾਵੇਗਾ।ਮਿਡ ਡੇ ਮੀਲ ਵਰਕਰ ਯੂਨੀਅਨ ਮਾਨਸਾ ਦੀ ਪ੍ਰਧਾਨ ਜਸਬੀਰ ਕੌਰ ਮਾਨਸਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਉਹ ਵੀ ਭਾਗ ਲੈਣਗੇ ਅਤੇ ਆਪਣੀਆਂ ਮੰਗਾਂ ਪ੍ਰਤਿ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣਗੇ। 22 ਅਗਸਤ ਦੀ ਮੀਟਿੰਗ ਸਬੰਧੀ ਜਥੇਬੰਦੀ ਵੱਲੋਂ ਜਿਲੇ ਭਰ ਵਿੱਚ ਸੁਨੇਹੇ ਲਾ ਦਿੱਤੇ ਹਨ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਭਾਗ ਲੈਣਗੇ। ਜਥੇਬੰਦੀ ਜਿਲਾ ਮਾਨਸਾ ਦੇ ਪ੍ਰਧਾਨ ਭਾਰਤ ਭੂਸ਼ਣ ਮਾਨਸਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹੁਤ ਲਾਜ਼ਮੀ ਹੈ। ਇਸ ਲਈ ਵੱਡੇ ਪੱਧਰ ਤੇ ਸੰਘਰਸ਼ ਆਰੰਭਿਆ ਜਾਵੇਗਾ।

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ :ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਕਵਿਤਾ ਮੁਕਾਬਲੇ

ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਕਵਿਤਾ ਮੁਕਾਬਲੇ

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖ਼ੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਸਕੂਲ ਪੱਧਰ 'ਤੇ ਕਵਿਤਾ ਮੁਕਾਬਲੇ ਕਰਵਾਏ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਕਰਦਿਆਂ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਮੁਕਾਬਲਿਆਂ ਦਾ ਸਮਾਂ ਤਿੰਨ ਤੋਂ ਪੰਜ ਮਿੰਟ ਸੀ।ਉਹਨਾਂ ਕਿਹਾ ਕਿ ਕਵਿਤਾ ਮੁਕਾਬਲੇ ਵਾਤਾਵਰਨ ਨੂੰ ਸਮਰਪਿਤ ਹਨ ਬੱਚਿਆਂ ਦੀਆਂ ਕਵਿਤਾਵਾਂ ਵਾਤਾਵਰਨ ਬਚਾਉਣ ਸਬੰਧੀ ਹੋਣੀਆਂ ਚਾਹੀਦੀਆਂ ਹਨ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਅਧਿਆਪਿਕਾ ਟੇਨੂੰ ਬਾਲਾ ਨੇ ਕੀਤੀ।ਰਮਨਦੀਪ ਕੌਰ ਨੇ ਰੁੱਖਾਂ ਦੀ ਮਹੱਤਤਾ ਬਾਰੇ ਕਵਿਤਾ ਬੋਲ ਕੇ ਖੂਬ ਵਾਹ ਵਾਹ ਖੱਟੀ।ਇਹਨਾਂ ਮੁਕਾਬਲਿਆਂ 'ਚੋਂ ਰਮਨਦੀਪ ਕੌਰ ਨੇ ਪਹਿਲਾ,ਸ਼ਗਨਦੀਪ ਕੌਰ ਨੇ ਦੂਜਾ ਅਤੇ ਅਰਮਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਸਕੂਲ ਮੁਖੀ ਨੇ ਦੱਸਿਆ ਕਿ ਸਕੂਲ ਪੱਧਰੀ ਜੇਤੂ ਵਿਦਿਆਰਥੀ ਬਲਾਕ ਪੱਧਰ 'ਤੇ ਭਾਗ ਲੈਣਗੇ ਅਤੇ ਬਲਾਕ ਪੱਧਰੀ ਜੇਤੂ ਵਿਦਿਆਰਥੀ 28 ਅਗਸਤ ਨੂੰ ਜ਼ਿਲ੍ਹਾ ਪੱਧਰ 'ਤੇ ਭਾਗ ਲੈਣਗੇ। ਉਸ ਤੋਂ ਬਾਅਦ ਜ਼ਿਲ੍ਹਾ ਜੇਤੂ ਵਿਦਿਆਰਥੀ ਸਟੇਟ ਪੱਧਰੀ ਆਨਲਾਈਨ ਮੁਕਾਬਲਿਆਂ ਵਿੱਚ ਭਾਗ ਲੈਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

Thursday, August 14, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ :

ਏਡੀਸੀ ਮਿਸ ਗੁਰਲੀਨ ਕੌਰ ਆਈ.ਏ.ਐਸ. ਵੱਲੋਂ ਸਕੂਲਾਂ ਦਾ ਵਿਸ਼ੇਸ਼ ਦੌਰਾ

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਸਮਾਓ ਵਿੱਚ ਏ.ਡੀ.ਸੀ. ਮਿਸ ਗੁਰਲੀਨ ਕੌਰ ਆਈ.ਏ.ਐਸ. ਵੱਲੋਂ ਵਿਸ਼ੇਸ਼ ਦੌਰਾ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਬੈਂਡ ਵਜਾ ਕੇ ਉਨਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਗੁਲਦਸਤਾ ਦੇ ਕੇ ਜੀ ਆਇਆਂ ਨੂੰ ਆਖਿਆ। ਇਸ ਵਿਸ਼ੇਸ਼ ਫੇਰੀ ਦੌਰਾਨ ਉਨਾਂ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਵੋਕੇਸ਼ਨਲ ਐਜੂਕੇਸ਼ਨ ਨੂੰ ਸਕੂਲਾਂ ਵਿੱਚ ਜਿਆਦਾ ਵਧੀਆ ਤਰੀਕੇ ਨਾਲ ਲਾਗੂ ਕਰਨ,ਪਾਣੀ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਵਿਦਿਆਰਥੀਆ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ।ਇਸ ਫੇਰੀ ਦੌਰਾਨ ਉਹਨਾਂ ਵੱਲੋਂ ਸਕੂਲ ਦੇ ਵੱਖ-ਵੱਖ ਕੰਪੋਨੈਂਟਸ ਨੂੰ ਦੇਖਿਆ ਗਿਆ ਅਤੇ ਵਿਦਿਆਰਥੀਆਂ ਨਾਲ ਵੱਖ-ਵੱਖ ਸੰਕਲਪਾਂ ਬਾਰੇ ਚਰਚਾ ਕੀਤੀਆਂ ਗਈ।ਵਿਦਿਆਰਥੀਆਂ ਨੂੰ ਪੜਾਏ ਜਾਂਦੇ ਵਿਸ਼ੇ, ਕਰਵਾਏ ਜਾਂਦੇ ਪ੍ਰੈਕਟੀਕਲ, ਖਿਡਾਈਆਂ ਜਾਂਦੀਆਂ ਖੇਡਾਂ ਅਤੇ ਪੀ.ਐਮ ਸ਼੍ਰੀ ਸਕੀਮ ਤਹਿਤ ਵੱਖ-ਵੱਖ ਤਰ੍ਹਾਂ ਦੇ ਕੰਪੋਨੈਂਟਸ ਬਾਰੇ ਉਹਨਾਂ ਵੱਲੋਂ ਸਕੂਲ ਪ੍ਰਬੰਧਕਾਂ ਨਾਲ ਚਰਚਾ ਕੀਤੀ। ਉਨਾਂ ਵੱਲੋਂ ਸਕੂਲ ਦੇ ਵੱਖ-ਵੱਖ ਕੰਪੋਨੈਂਟਸ ਨੂੰ ਦੇਖਿਆ ਗਿਆ ਅਤੇ ਇਸ ਦੌਰਾਨ ਵਿਦਿਆਰਥੀਆਂ ਦੀ ਪਾਖਾਨਿਆਂ, ਲੈਬਸ, ਕਲਾਸ ਰੂਮ, ਖੇਡ ਦੇ ਗਰਾਊਂਡ, ਮਿਡ ਡੇ ਮੀਲ ਆਦਿਕ ਨੂੰ ਦੇਖਿਆ ਗਿਆ। ਸਟਾਫ ਨਾਲ ਗੱਲਬਾਤ ਕੀਤੀ ਗਈ ਅਤੇ ਵਿਦਿਆਰਥੀਆਂ ਤੋਂ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਪੁੱਛਿਆ ਗਿਆ। ਪੀਐਮ ਸ਼੍ਰੀ ਸਕੀਮ ਤਹਿਤ ਸਕੂਲ ਨੂੰ ਆ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਬਾਰੇ ਉਹਨਾਂ ਦੁਆਰਾ ਬਾਰੀਕੀ ਨਾਲ ਜਾਣਕਾਰੀ ਹਾਸਿਲ ਕੀਤੀ ਗਈ। ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਉਨਾਂ ਨੂੰ ਵਿਸ਼ੇਸ਼ ਤੌਰ ਤੇ ਅੰਮ੍ਰਿਤਾ ਪ੍ਰੀਤਮ ਨਾਲ ਸਬੰਧਿਤ ਨਾਟਕ "ਪਿੰਜਰ" ਦਾ ਮੰਚਨ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਬਾਖੂਬੀ ਕੀਤਾ।ਸਕੂਲ ਮੁਖੀ ਹਰਜਿੰਦਰ ਸਿੰਘ ਵਿਰਦੀ ਦੁਆਰਾ ਉਨਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਇਨ ਬਿਨ ਲਾਗੂ ਕਰਨ ਦਾ ਪੂਰਨ ਭਰੋਸਾ ਦਿੱਤਾ। ਇਸ ਮੌਕੇ ਸਮੂਹ ਸਟਾਫ ਦੁਆਰਾ ਸਕੂਲ 'ਚ ਹੋਰ ਜਿਆਦਾ ਮਿਹਨਤ ਕਰਕੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਦਾ ਅਹਿਦ ਲਿਆ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ. ਪਰਮਜੀਤ ਸਿੰਘ ਭੋਗਲ,ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਮਦਨ ਲਾਲ ਕਟਾਰੀਆ,ਸਮਰੱਥ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ ਗਗਨਦੀਪ ਸ਼ਰਮਾ ਵਿਸ਼ੇਸ਼ ਤੌਰ 'ਤੇ ਸਕੂਲਾਂ ਵਿੱਚ ਪਹੁੰਚੇ ਅਤੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੂਲਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਦਿੱਤੀ।ਸਕੂਲ ਮੈਨੇਜਮੈਂਟ ਕਮੇਟੀ,ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਏਡੀਸੀ ਮੈਡਮ ਦਾ ਸਕੂਲ ਦਾ ਦੌਰਾ ਕਰਨ ਲਈ ਧੰਨਵਾਦ ਕੀਤਾ ਗਿਆ।

Wednesday, August 13, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਅਮਿੱਟ ਯਾਦਾਂ ਛੱਡ ਗਿਆ ਜਿਲ੍ਹਾ ਮਾਨਸਾ ਦਾ ਕਲਾ ਉਤਸਵ

ਅਮਿੱਟ ਯਾਦਾਂ ਛੱਡ ਗਿਆ ਜਿਲ੍ਹਾ ਮਾਨਸਾ ਦਾ ਕਲਾ ਉਤਸਵ

ਜਿਲ੍ਹਾ ਮਾਨਸਾ ਨੇ ਕਲਾ ਉਤਸਵ ਉਤਸ਼ਾਹ ਨਾਲ ਮਨਾਇਆ : ਡੀ.ਈ.ਓ. ਭੁਪਿੰਦਰ ਕੌਰ

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿ:) ਮਾਨਸਾ ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿੱ:) ਮਾਨਸਾ ਪਰਮਜੀਤ ਸਿੰਘ ਦੀ ਅਗਵਾਈ ਅਧੀਨ ਅਤੇ ਇਸ ਪ੍ਰੋਗਰਾਮ ਦੇ ਜਿਲ੍ਹਾ ਨੋਡਲ ਅਫਸਰ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਜਿਲ੍ਹਾ ਪੱਧਰੀ ਕਲਾ ਉਤਸਵ 2025 ਰੋਇਲ ਗਰੁੱਪ ਆਫ਼ ਕਾਲਜ,ਲ ਬੋੜਾਵਾਲ ਵਿਖੇ ਕਰਵਾਇਆ।ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ ਨੇ ਦੱਸਿਆ ਕਿ ਕਲਾ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ,ਉਨ੍ਹਾਂ ਦੱਸਿਆ ਕਿ ਕਲਾ ਉਤਸਵ 2025 ਵਿਚ ਸਮੂਹ ਸਰਕਾਰੀ, ਏਡਿਡ,ਪ੍ਰਾਈਵੇਟ,ਲੋਕਲ ਬਾਡੀ ਤੇ ਕੇਂਦਰ ਸਰਕਾਰ ਦੇ ਸਕੂਲਾਂ 'ਚ ਪੜ੍ਹਦੇ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ,ਉੱਥੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ।ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਇਸ ਪ੍ਰੋਗਰਾਮ ਦੇ ਜਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਲਾ ਉਤਸਵ ਲਈ 12 ਖੇਤਰ ਨਿਰਧਾਰਤ ਕੀਤੇ ਗਏ ਹਨ ਜਿਸ ਵਿੱਚ ਵੋਕਲ ਮਿਊਜਿਕ ਸੋਲੋ, ਵੋਕਲ ਮਿਊਜਿਕ ਗਰੁੱਪ, ਇੰਸਟਰੂਮੈਂਟਲ ਮਿਊਜਿਕ ਸੋਲੋ,ਇੰਸਟਰੂਮੈਂਟਲ ਮਿਊਜਿਕ ਗਰੁੱਪ, ਸੋਲੋ ਡਾਂਸ,ਗਰੁਪ ਡਾਂਸ,ਥੀਏਟਰ ਗਰੁੱਪ,ਵਿਜ਼ੂਅਲ 2 ਡੀ, ਵਿਜ਼ੂਅਲ ਆਰਟ 3 ਡੀ, ਗਰੁੱਪ ਵਿਜ਼ੂਅਲ ਆਰਟ ਅਤੇ ਟਰੈਡੀਸ਼ਨਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਲਾ ਉਤਸਵ ਦੇ ਆਰਟ ਮੁਕਾਬਲਿਆ ਵਿੱਚ ਵਿਜ਼ੂਅਲ ਆਰਟ 2 ਡੀ ਈਵੈਂਟ ਵਿੱਚ ਪਹਿਲਾ ਸਥਾਨ ਐੱਸ.ਓ.ਈ. ਸਰਦੂਲਗੜ੍ਹ , ਦੂਜਾ ਸਥਾਨ ਸ.ਕ.ਸ.ਸ. ਮਾਨਸਾ,ਤੀਜਾ ਸਥਾਨ ਸ.ਸ.ਸ.ਸ ਮੁੰਡੇ ਫ਼ਫੜੇ ਭਾਈਕੇ ਨੇ ਹਾਸਿਲ ਕੀਤਾ,ਵਿਜ਼ੂਅਲ ਆਰਟ 3-ਡੀ ਈਵੈਂਟ ਵਿੱਚ ਪਹਿਲਾ ਸਥਾਨ ਸ.ਸ.ਸ.ਸ ਮੁੰਡੇ ਫ਼ਫੜੇ ਭਾਈ ਕੇ, ਦੂਜਾ ਸਥਾਨ ਸ.ਸ.ਸ.ਸ ਕੋਟੜਾ ਕਲਾਂ,ਤੀਜਾ ਸਥਾਨ ਸ.ਮ.ਸ.ਸ. ਦਾਤੇਵਾਸ ਨੇ ਹਾਸਿਲ ਕੀਤਾ, ਵਿਜ਼ੂਅਲ ਆਰਟ ਗਰੁੱਪ ਈਵੈਂਟ ਵਿੱਚ ਪਹਿਲਾ ਸਥਾਨ ਸ.ਸ.ਸ.ਸ. ਮੀਰਪੁਰ ਕਲਾਂ, ਦੂਜਾ ਸਥਾਨ ਆਦਰਸ਼ ਸਕੂਲ ਭੁਪਾਲ, ਤੀਜਾ ਸਥਾਨ ਸ.ਸ.ਸ.ਸ. ਨੰਗਲ ਕਲਾਂ ਨੇ ਹਾਸਿਲ ਕੀਤਾ। ਵੋਕਲ ਮਿਊਜਿਕ ਸੋਲੋ ਵਿੱਚ ਪਹਿਲਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ, ਦਾਤੇਵਾਸ, ਦੂਸਰਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ, ਕੁਲਰੀਆਂ, ਤੀਸਰਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਮੀਆ, ਵੋਕਲ ਮਿਊਜਿਕ ਗਰੁੱਪ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਕਾਲਜੀਏਟ ਸਕੂਲ ਬੁਢਲਾਡਾ, ਦੂਸਰਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਦਾਤੇਵਾਸ, ਤੀਸਰਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਕੁਲਰੀਆਂ ਨੇ ਪ੍ਰਾਪਤ ਕੀਤਾ। ਇੰਸਟਰੂਮੈਂਟਲ ਮਿਊਜਿਕ ਪਰਕੁਸਨ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਕਾਲਜੀਏਟ ਸਕੂਲ ਬੁਢਲਾਡਾ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਧਲੇਵਾਂ, ਤੀਸਰਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ, ਕੁਲਰੀਆਂ ਨੇ ਪ੍ਰਾਪਤ ਕੀਤਾ, ਇੰਸਟਰੂਮੈਂਟਲ ਮਿਊਜਿਕ ਗਰੁੱਪ ਵਿੱਚ ਪਹਿਲਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਦਾਤੇਵਾਸ, ਦੂਸਰਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਕੁਲਰੀਆਂ ਨੇ ਪ੍ਰਾਪਤ ਕੀਤਾ, ਸੋਲੋ ਡਾਂਸ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ , ਦੂਸਰਾ ਸਥਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸਰਦੂਲਗੜ, ਤੀਸਰਾ ਸਥਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੁਢਲਾਡਾ, ਗਰੁੱਪ ਡਾਂਸ ਵਿੱਚ ਪਹਿਲਾਂ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਕੁਲਰੀਆਂ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਰੜ, ਤੀਸਰਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਮੂਸਾ ਨੇ ਪ੍ਰਾਪਤ ਕੀਤਾ, ਥੀਏਟਰ ਰੋਲ ਪਲੇਅ ਵਿੱਚ ਪਹਿਲਾਂ ਸਥਾਨ ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ, ਦੂਸਰਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਦਾਤੇਵਾਸ, ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਸਮਾਉ ਨੇ ਪ੍ਰਾਪਤ ਕੀਤਾ, ਸਟੋਰੀ ਟੈਲਿੰਗ ਵਿੱਚ ਪਹਿਲਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਦਾਤੇਵਾਸ, ਦੂਸਰਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਕੋਟੜਾ ਕਲਾਂ, ਤੀਸਰਾ ਸਥਾਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਕੁਲਰੀਆਂ ਨੇ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਜਿਲ੍ਹਾ ਪੱਧਰੀ ਮੁਕਾਬਲੇ ਮੁਕਾਬਲੇ ਵਿੱਚ ਹਰ ਗਤੀਵਿਧੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਟੀਲਾ ਜੋਨ ਪੱਧਰੀ ਹੋਣ ਵਾਲੇ ਮੁਕਾਬਲੇ ਵਿੱਚ ਭਾਗ ਲੈਣਗੇ। ਸਾਰੇ ਜੇਤੂ ਵਿਦਿਆਰਥੀਆਂ ਨੂੰ ਮਾਨਯੋਗ ਉੱਪ ਜਿਲ੍ਹਾ ਸਿੱਖਿਆ ਅਫਸਰ ਮਾਨਸਾ ਪਰਮਜੀਤ ਸਿੰਘ ਵੱਲੋਂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਅਤੇ ਵਿਦਿਆਰਥੀਆਂ ਨੂੰ ਜੋਨ ਪੱਧਰੀ ਮੁਕਾਬਲੇ ਚ ਭਾਗ ਲੈਣ ਲਈ ਪੂਰੀ ਤਰ੍ਹਾਂ ਤਿਆਰੀ ਕਰਵਾਈ ਜਾਵੇ।ਡੀਈਓ ਮਾਨਸਾ ਭੁਪਿੰਦਰ ਕੌਰ ਵੱਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਡੀਐਸਐਮ ਹਰਪ੍ਰੀਤ ਸਿੰਘ,ਹਰਜਿੰਦਰ ਸਿੰਘ,ਅਨੀਤਾ ਰਾਣੀ,ਅਮਰਜੀਤ ਸਿੰਘ ਰੱਲੀ,ਸ਼ਿੰਗਾਰਾ ਸਿੰਘ,ਸੁਖਬੀਰ ਮਹਿਤਾ,ਸ਼ਸ਼ੀ ਕਾਠ, ਜਗਤਾਰ ਔਲਖ,ਪਰਮਜੀਤ ਸਿੰਘ,ਹਰਵਿੰਦਰ ਸਿੰਘ, ਊਧਮ ਸਿੰਘ,ਸੁਮਿਤ ਗੁਪਤਾ,ਹਰਪ੍ਰੀਤ ਸਿੰਘ,ਗੁਲਾਬ ਸਿੰਘ, ਜਸਕੀਰਤ ਸਿੰਘ,ਕਪਿਲ ਕੁਮਾਰ,ਜਸਵੀਰ ਕੌਰ,ਮਨਜੀਤ ਸਿੰਘ,ਗੁਲਾਬ ਸਿੰਘ,ਜਗਸੀਰ ਸਿੰਘ,ਕੁਲਜੀਤ ਸਿੰਘ, ਜਗਸੀਰ ਸਿੰਘ,ਨਿਤੇਸ਼ ਕੁਮਾਰ ਆਦਿ ਅਧਿਆਪਕ ਹਾਜਰ ਸਨ।

Monday, August 11, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਿੱਕ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਮਾਰੀ ਬਾਜੀ

ਕਿੱਕ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਮਾਰੀ ਬਾਜੀ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : 69ਵੀਆਂ ਪੰਜਾਬ ਰਾਜ ਜੋਨ ਪੱਧਰੀ ਸਕੂਲ ਖੇਡਾਂ ਜਿਸਦੇ ਕਿੱਕ ਬਾਕਸਿੰਗ ਖੇਡ ਮੁਕਾਬਲੇ ਪਿਛਲੇ ਦਿਨੀਂ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ, ਵਿਖੇ ਕਰਵਾਏ ਗਏ।ਇਸ ਵਿੱਚ ਜੋਨ ਦੇ ਵੱਖ-ਵੱਖ ਸਕੂਲ ਦੇ ਬੱਚਿਆਂ (ਮੁੰਡੇ, ਕੁੜੀਆਂ) ਨੇ ਭਾਗ ਲਿਆ।ਇਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਨੇ ਅੰ: 14 ਵਰਗ ਵਿੱਚ ਖੇਡਦਿਆਂ ਕੁੱਲ 10 ਗੋਲਡ ਅਤੇ 1 ਸਿਲਵਰ ਮੈਡਲ ਆਪਣੇ ਨਾਮ ਕੀਤਾ । ਇਸ ਤੋਂ ਇਲਾਵਾ ਅੰ: 17 ਵਰਗ ਵਿੱਚ ਖੇਡਦਿਆਂ 10 ਗੋਲਡ ਅਤੇ 4 ਸਿਲਵਰ ਮੈਡਲ ਆਪਣੇ ਨਾਮ ਕੀਤੇ ।ਇਸ ਤਰ੍ਹਾਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੈਰਾਮਾਊਂਟ ਪਬਲਿਕ ਸਕੂਲ ਦੇ 20 ਬੱਚਿਆਂ ਨੇ ਆਪਣੀ ਜਗ੍ਹਾ ਜਿਲ੍ਹਾ ਪੱਧਰੀ ਖੇਡਾਂ ਲਈ ਪੱਕੀ ਕਰ ਲਈ ਹੈ । ਇਸ ਮੌਕੇ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ,ਮੈਡਮ ਕਿਰਨਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਪ੍ਰਿੰਸੀਪਲ ਯਸਪਾਲ ਸਿੰਘ,ਵਾਇਸ ਪ੍ਰਿੰਸੀਪਲ ਅੰਕਿਤ ਕਾਲੜਾ,ਨੈਬ ਸਿੰਘ,ਗੁਰਵਿੰਦਰ ਸਿੰਘ ਵੁਸ਼ੂ ਕੋਚ ਰੋਮਨ ਸੇਨ ਅਤੇ ਸਮੂਹ ਸਟਾਫ ਹਾਜ਼ਰ ਸੀ।

Sunday, August 3, 2025

ਪੱਤਰ ਪ੍ਰੇਰਕ,ਮਾਨਸਾ : ਪੁਰਾਣੀ ਪੈਨਸ਼ਨ ਬਹਾਲ ਕਰੋ ਮਾਨਸਾ ਕਨਵੈਂਨਸ਼ਨ ਤੋਂ ਕੀਤਾ ਪੰਜਾਬ ਪੱਧਰੀ ਸੰਘਰਸ਼ ਦਾ ਐਲਾਨ - ਅਮਨਦੀਪ ਸ਼ਰਮਾ, ਹਰਪਾਲ ਕੌਰ ਮਾਨਸਾ

ਪੁਰਾਣੀ ਪੈਨਸ਼ਨ ਬਹਾਲ ਕਰੋ ਮਾਨਸਾ ਕਨਵੈਂਨਸ਼ਨ ਤੋਂ ਕੀਤਾ ਪੰਜਾਬ ਪੱਧਰੀ ਸੰਘਰਸ਼ ਦਾ ਐਲਾਨ : ਅਮਨਦੀਪ ਸ਼ਰਮਾ, ਹਰਪਾਲ ਕੌਰ ਮਾਨਸਾ

13 ਫ਼ੀਸਦ ਮਹਿੰਗਾਈ ਭੱਤੇ ਦੀਆਂ ਕਿਸਤਾਂ ਤੁਰੰਤ ਹੁਣ ਜਾਰੀ- ਰਾਕੇਸ਼ ਗੋਇਲ ਬਰੇਟਾ

ਪੱਤਰ ਪ੍ਰੇਰਕ,ਮਾਨਸਾ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਅਤੇ ਪੁਰਾਣੀ ਪੈਨਸ਼ਨ ਸੰਗਠਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਪੰਜਾਬ ਭਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਨਵੈਂਸ਼ਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਹਰਪਾਲ ਕੌਰ ਮਾਨਸਾ ਨੇ ਦੱਸਿਆ ਕਿ ਅੱਜ ਮਾਨਸਾ ਕਨਵੈਂਸ਼ਨ ਕਰਨ ਉਪਰੰਤ ਪੰਜਾਬ ਭਰ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਸੰਘਰਸ਼ ਹੋਰ ਤੇਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਨਵੈਨਸ਼ਨਾ ਰਾਹੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਦੀ ਯਤਨ ਕੀਤੇ ਜਾਣਗੇ। ਇਸ ਮੌਕੇ ਬੋਲਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਆਮਨਦੀਪ ਸ਼ਰਮਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਡੀ ਏ ਦੀਆਂ ਕਿਸਤਾਂ ਜਾਰੀ ਕਰਨਾ, ਪੇਂਡੂ ਭੱਤਾ ਬਹਾਲ ਕਰਨਾ, ਏ ਸੀ ਪੀ ਸਕੀਮ ਨੂੰ ਮੁੜ ਤੋਂ ਲਾਗੂ ਕਰਨਾ, ਆਦਿ ਅਹਿਮ ਮਸਲਿਆਂ ਦੀ ਗੱਲਬਾਤ ਵਿਸਥਾਰ ਪੂਰਵ ਗੱਲਬਾਤ ਹੋਈ। ਪੁਰਾਣੀ ਪੈਨਸ਼ਨ ਸੰਗਠਨ ਪੰਜਾਬ ਦੇ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਂਦਿਆ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਉਸ ਨੂੰ ਇਹ ਵਾਅਦਾ ਤੁਰੰਤ ਪੂਰਾ ਕਰਨਾ ਬਣਦਾ ਹੈ। ਉਹਨਾਂ ਕਿਹਾ ਕਿ ਅੱਜ ਮਾਨਸਾ ਕਨਵੈਂਸ਼ਨ ਤੋਂ ਬਾਅਦ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਉਨਾਂ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਸਾਰੇ ਮੁਲਾਜ਼ਮਾਂ ਨੂੰ ਸਾਡੀਆਂ ਕਨਵੈਨਸ਼ਨਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਵਾਈ ਜਾ ਸਕੇ।ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਤੁਰੰਤ 13% ਡੀਏ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ ਰੱਖੀ।ਮਿਡ -ਡੇ -ਮੀਲ ਵਰਕਰ ਯੂਨੀਅਨ ਜਿਲਾ ਮਾਨਸਾ ਦੀ ਪ੍ਰਧਾਨ ਜਸਵੀਰ ਕੌਰ ਮਾਨਸਾ ਨੇ ਵੀ ਐਲਾਨ ਕੀਤਾ ਹੈ ਕਿ ਉਹ ਇਨਾ ਕਨਵੈਨਸਨਾਂ ਦਾ ਹਿੱਸਾ ਬਣਨਗੇ ਅਤੇ ਆਪਣੀ ਤਨਖਾਹ ਦੀ ਮੰਗ ਨੂੰ ਵੱਡੇ ਪੱਧਰ ਤੇ ਉਭਾਰਨਗੇ। ਉਹਨਾਂ ਕਿਹਾ ਕਿ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਵੀ ਰਿਟਾਇਰਮੈਂਟ ਦੀ ਉਮਰ ਅਤੇ ਪੈਨਸ਼ਨ ਦੀ ਕੋਈ ਨੀਤੀ ਬਣਾਈ ਜਾਵੇ।ਇਸ ਮੌਕੇ , ਲਛਮਣ ਸਿੰਘ ਸਹੋਤਾ, ਭਾਰਤ ਭੂਸ਼ਨ ਮਾਨਸਾ, ਗੁਰਜੰਟ ਸਿੰਘ ਬਛੋਆਣਾ, ਜਸ਼ਨਦੀਪ ਸਿੰਘ ਕੁਲਾਣਾ, ਸਤਿੰਦਰ ਸਿੰਘ ਦੁਆਬੀਆ, ਪਰਮਜੀਤ ਸਿੰਘ ਤੂਰ, ਵਿਦਿਆ ਸਾਗਰ ਮਾਨਸਾ, ਹਰਭਜਨ ਸਿੰਘ , ਜਗਤਾਰ ਔਲਖ, ਜਗਮੋਹਨ ਸਿੰਘ ਧਾਲੀਵਾਲ, ਜਸਵੀਰ ਸਿੰਘ, ਗੁਰਚਰਨ ਸਿੰਘ ਫੱਤਾ ਮਾਲੋਕਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਅਕਬਰ ਬੱਪੀਆਣਾ, ਆਤਮਾ ਸਿੰਘ ਪੁਮਾਰ, ਮਹਿੰਦਰ ਪਾਲ ਬਰੇਟਾ, ਸੁਖਵਿੰਦਰ ਸਿੰਗਲਾ, ਦਰਸ਼ਨ ਕਲੀਪੁਰ, ਅਸ਼ੋਕ ਕੁਮਾਰ, ਅਜੈ ਮਾਨਸਾ, ਵਿੱਦਿਆਸਾਗਰ ਮਾਨਸਾ, ਇੰਦਰਜੀਤ ਮਾਨਸਾ, ਜਗਜੀਵਨ ਆਲੀਕੇ, ਬਲਜਿੰਦਰ ਸਿੰਘ ਕਣਕਵਾਲ ਚਹਿਲਾਂ, ਰੰਗੀਰਾਮ ਕੋਟਲੀ, ਖੁਸ਼ਵਿੰਦਰ ਬਰਾੜ, ਦਲਜੀਤ ਮਾਨਸਾ, ਸੁਖਦੀਪ ਚੋਟੀਆਂ, ਨੀਰਜ ਬਰੇਟਾ, ਡਾ. ਹਰਬੰਸ ਸਿੰਘ ਬਰੇਟਾ, ਰਾਮਜਸ ਬਹਾਦਰਪੁਰ, ਬਿਰਛਭਾਨ ਬਰੇਟਾ, ਬੂਟਾ ਦਾਤੇਵਾਸ ਅਤੇ ਹੋਰ ਸਾਥੀ ਹਾਜ਼ਰ ਸਨ।ਆਖੀਰ ਤੇ ਬੋਲਦਿਆਂ ਪੁਰਾਣੀ ਪੈਨਸ਼ਨ ਸੰਗਠਨ ਪੰਜਾਬ ਦੇ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਕਿਹਾ ਕਿ ਸਤੰਬਰ ਮਹੀਨੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਜਥੇਬੰਦੀ ਪੰਜਾਬ ਵੱਲੋਂ 13 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ।

ਖੁਸ਼ਪ੍ਰੀਤ ਸਿੰਘ ਚਹਿਲ,ਸੰਗਰੂਰ : ਈਟੀਟੀ 2364 ਭਰਤੀ ਦੀ ਭਰਤੀ ਪੂਰੀ ਕਰਵਾਉਣ ਲਈ ਸੰਗਰੂਰ ਵਿਖੇ ਹੋਈ ਸੂਬਾ ਪੱਧਰੀ ਇਕੱਤਰਤਾ

ਈਟੀਟੀ 2364 ਭਰਤੀ ਦੀ ਭਰਤੀ ਪੂਰੀ ਕਰਵਾਉਣ ਲਈ ਸੰਗਰੂਰ ਵਿਖੇ ਹੋਈ ਸੂਬਾ ਪੱਧਰੀ ਇਕੱਤਰਤਾ

ਪੁਖਤਾ ਹੱਲ ਨਾ ਹੋਣ 'ਤੇ ਸਰਕਾਰੀ ਪ੍ਰੋਗਰਾਮਾਂ 'ਚ ਪਾਇਆ ਜਾਏਗਾ ਵਿਘਨ : ਯੂਨੀਅਨ ਆਗੂ

ਖੁਸ਼ਪ੍ਰੀਤ ਸਿੰਘ ਚਹਿਲ,ਸੰਗਰੂਰ : ਈਟੀਟੀ 2364 ਅਧਿਆਪਕਾਂ ਦੀ ਭਰਤੀ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਸੀ, ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਲੁਧਿਆਣਾ ਵਿਖੇ 19 ਮਾਰਚ ਨੂੰ 951 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਸੌਂਪੇ ਸਨ ਤੇ ਪਹਿਲੀ ਲਿਸਟ ਦੀ ਜੋਇਨਿੰਗ ਕਰਵਾਈ ਗਈ ਸੀ। ਹੁਣ ਲੰਘੀ 19 ਜੁਲਾਈ ਨੂੰ ਲਗਭਗ ਚਾਰ ਮਹੀਨਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵਿਭਾਗ ਵੱਲੋਂ ਕੋਈ ਵੀ ਲਿਸਟ ਉਮੀਦਵਾਰਾਂ ਦੀ ਜਾਰੀ ਨਹੀਂ ਕੀਤੀ ਗਈ। ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਵਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਦੇ ਵਿਰੋਧ ਵਜੋਂ ਸੂਬਾ ਪੱਧਰੀ ਇਕੱਠ ਸੰਗਰੂਰ ਵਿਖੇ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ 2364 ਭਰਤੀ ਦੀਆਂ ਖਾਲੀ ਪਈਆਂ ਪੋਸਟਾਂ 'ਤੇ ਬਾਕੀ ਰਹਿੰਦੇ ਉਮੀਦਵਾਰਾ ਦੀਆਂ ਵੱਖ ਵੱਖ ਕੈਟੇਗਰੀ ਦੀਆਂ ਲਿਸਟਾਂ ਸਕਰੂਟਨੀ ਕਰਵਾ ਕੇ ਅਤੇ ਪੋਸਟਾਂ ਡੀ- ਰਿਜ਼ਰਵ ਕਰਕੇ ਜਲਦੀ ਜਾਰੀ ਕੀਤੀਆ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿੱਥੇ ਵੀ ਪ੍ਰੋਗਰਾਮ ਹੋਣਗੇ ਭੰਗ ਕੀਤੇ ਜਾਣਗੇ।ਇਸ ਮੌਕੇ ਯੂਨੀਅਨ ਆਗੂ ਗੁਰਸੰਗਤ ਬੁਢਲਾਡਾ,ਵਰਿੰਦਰ ਸਰਹਿੰਦ,ਅਮ੍ਰਿਤਪਾਲ ਧੂਰੀ, ਮਦਨ ਜਲਾਲਾਬਾਦ,ਸੁਖਦੇਵ ਫਾਜਿਲਕਾ,ਜਸਵਿੰਦਰ ਮਾਛੀਵਾੜਾ,ਸਰਬਜੋਤ ਹੁਸ਼ਿਆਰਪੁਰ,ਗੁਰਮੁੱਖ ਸਰਦੂਲਗੜ੍ਹ, ਹਰਮਨ ਲੁਧਿਆਣਾ,ਰਣਜੀਤ ਸੰਗਰੂਰ, ਗਗਨ ਧੂਰੀ,ਗਗਨ ਖੰਨਾ ਸਮੂਹ ਈਟੀਟੀ ਆਦਿ ਸਾਥੀ ਹਾਜਿਰ ਸਨ।

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਮਨੁੱਖੀ ਤਸਕਰੀ ਵਿਰੋਧੀ ਦਿਵਸ ਮਨਾਇਆ

ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਮਨੁੱਖੀ ਤਸਕਰੀ ਵਿਰੋਧੀ ਦਿਵਸ ਮਨਾਇਆ

ਖੁਸ਼ਪ੍ਰੀਤ ਸਿੰਘ ਚਹਿਲ,

ਹੀਰੋਂ ਖ਼ੁਰਦ : ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾਕਟਰ ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਮਨੁੱਖੀ ਤਸਕਰੀ ਵਿਰੋਧੀ ਦਿਵਸ ਮਨਾਇਆ।ਸੰਸਥਾ ਦੇ ਇੰਚਾਰਜ ਡਾਕਟਰ ਅੰਗਰੇਜ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਾਜਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਏ ਮਹਿਮਾਨਾਂ ਦਾ ਲੈਕਚਰਾਰ ਸਰੋਜ ਰਾਣੀ ਨੇ ਰਸਮੀ ਸਵਾਗਤ ਕੀਤਾ।ਮੁੱਖ ਮਹਿਮਾਨ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਾਜਵਿੰਦਰ ਕੌਰ ਨੇ ਸਟਾਫ ਅਤੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਤਸਕਰੀ ਇੱਕ ਅਪਰਾਧ ਹੈ ਜੋ ਕਿ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ।ਉਹਨਾਂ ਮਨੁੱਖੀ ਤਸਕਰੀ ਦੇ ਕਾਰਣ ਅਤੇ ਇਸ ਸਬੰਧੀ ਕਾਨੂੰਨੀ ਧਾਰਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਹਨਾਂ ਬਾਲ ਸੁਰੱਖਿਆ ਦਾ ਉਚੇਚੇ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਬਾਲ-ਅਪਰਾਧ ਚਿੰਤਾ ਦਾ ਵਿਸ਼ਾ ਹੈ।ਉਹਨਾਂ ਬਾਲ ਅਪਰਾਧੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਕਾਨੂੰਨੀ ਪ੍ਰਤੀਬੱਧਤਾ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਲੋੜਵੰਦਾਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਸਭ ਨੂੰ ਜਾਗਰੂਕ ਕੀਤਾ ।ਉਹਨਾਂ ਸਿਖਿਆਰਥੀਆਂ ਦੁਆਰਾ ਕਾਨੂੰਨ ਨਾਲ ਸਬੰਧਤ ਪੁੱਛੇ ਗਏ ਪ੍ਰਸ਼ਨਾਂ ਦੇ ੳੱਤਰ ਵੀ ਦਿੱਤੇ।ਐਡਵੋਕੇਟ ਬਲਵੰਤ ਸਿੰਘ ਭਾਟੀਆ ਨੇ ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਖਿਲਾਫ ਕਾਨੂੰਨੀ ਪਹੁੰਚ ਕਰਨ ਲਈ ਪ੍ਰੇਰਿਤ ਕੀਤਾ ।ਇਸ ਸਮੇਂ ਮੁੱਖ ਮਹਿਮਾਨ ਨਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਮਿਤ ਵਰਮਾ ਨੇ ਵੀ ਮੁਫਤ ਕਾਨੂੰਨੀ ਸੇਵਾਵਾਂ ਦੀ ਮਹੱਤਤਾ ਨੂੰ ਸਾਂਝਾ ਕੀਤਾ।ਅੰਤ ‘ਤੇ ਸੰਸਥਾ ਦੇ ਇੰਚਾਰਜ ਡਾਕਟਰ ਅੰਗਰੇਜ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਗੁਰਪ੍ਰੀਤ ਕੌਰ ਨੇ ਕੀਤਾ।ਇਸ ਮੌਕੇ ਡਾਕਟਰ ਕਰਨੈਲ ਸਿੰਘ ਵੈਰਾਗੀ, ਲੈਕਚਰਾਰ ਬਲਵਿੰਦਰ ਸਿੰਘ ਬਾਘਾ,ਲੈਕਚਰਾਰ ਪ੍ਰਸ਼ੋਤਮ ਸਿੰਘ,ਸਤਨਾਮ ਸਿੰਘ ,ਧਰਮਾਪਾਲ ਸ਼ਰਮਾ,ਬਲਦੇਵ ਪ੍ਰਕਾਸ਼ ਸਿੰਘ ਸਿੰਗਲਾ,ਜਸਪਾਲ ਕੌਰ,ਹਰਵਿੰਦਰ ਕੌਰ,ਮਗਿੰਦਰਜੀਤ ਸਿੰਘ ਅਤੇ ਹਰਦੀਪ ਸਿੰਘ ਹਾਜ਼ਰ ਸਨ।

Saturday, August 2, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਗਿਆ 'ਹਰਿਆਲੀ ਤੀਜ ਦਾ ਤਿਉਹਾਰ'

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਗਿਆ 'ਹਰਿਆਲੀ ਤੀਜ ਦਾ ਤਿਉਹਾਰ'

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਬੜ੍ਹੇ ਉਤਸ਼ਾਹ ਨਾਲ ਭਾਗ ਲਿਆ । ਇਸ ਤੀਜ ਮੇਲੇ ਵਿੱਚ ਬੱਚਿਆਂ ਦੇ ਮਹਿੰਦੀ ਦੇ ਮੁਕਾਬਲੇ, ਫੈਬਰਿਕ ਪੇਂਟਿੰਗ, ਸੂਈ - ਹੱਥ ਦੀ ਕਢਾਈ, ਕਿੱਕਲੀ- ਮੁਕਾਬਲਾ, ਆਦਿ ਕਰਵਾਏ ਗਏ। ਹਰਿਆਲੀ ਤੀਜ ਮੌਕੇ ਨੰਨ੍ਹੇ - ਬੱਚਿਆਂ ਦਾ' ਸੰਧਾਰਾ - ਦ੍ਰਿਸ਼ ਕੋਰੀਓਗ੍ਰਾਫੀ, ' 'ਪੰਜਾਬੀ - ਵਿਰਸਾ ਘਰ' , ਪੀਂਘ ਝੂਟਣਾ ',' ਰੰਗ - ਬਰੰਗੀਆਂ ਚੂੜੀਆਂ 'ਆਦਿ ਰੰਗਾ-ਰੰਗ ਸੱਭਿਆਚਾਰਕ ਵੰਨਗੀਆਂ, ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣੀਆਂ। ਬੱਚਿਆਂ ਦੇ ਮਨੋਰੰਜਨ ਲਈ ਗਿੱਧਾ , ਬੋਲੀਆਂ, ਲੋਕਗੀਤਾਂ ਅਤੇ ਸੱਭਿਆਚਾਰਕ ਲੋਕ - ਨਾਚ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਬੱਚਿਆਂ ਨੂੰ ਤੀਜ ਦੀ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੇ ਵਿਰਸੇ ਦੀ ਸਾਂਭ ਸੰਭਾਲ ਲਈ ਅਜਿਹੇ ਪ੍ਰੋਗਰਾਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਹਰਿਆਲੀ ਤੀਜ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਇਸੇ ਮਹੀਨੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦੇ ਜ਼ਿੰਮੇਵਾਰ ਬਣਨਾ ਚਾਹੀਦਾ ਹੈ।

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਬੈਡਮਿੰਟਨ ਦੇ ਜ਼ੋਨ ਪੱਧਰੀ ਮੁਕਾਬਲਿਆਂ 'ਚ ਜਿੱਤੇ ਸੋਨ ਤਮਗੇ

ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਬੈਡਮਿੰਟਨ ਦੇ ਜ਼ੋਨ ਪੱਧਰੀ ਮੁਕਾਬਲਿਆਂ 'ਚ ਜਿੱਤੇ ਸੋਨ ਤਮਗੇ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : 69ਵੀਆਂ ਪੰਜਾਬ ਰਾਜ ਜੋਨ ਪੱਧਰ ਸਕੂਲ ਖੇਡਾਂ ਦੇ ਬੈਡਮਿੰਟਨ ਖੇਡ ਮੁਕਾਬਲੇ ਪਿਛਲੇ ਦਿਨੀਂ ਖੇਡ ਸਟੇਡੀਅਮ ਲਹਿਰਾਗਾਗਾ ਵਿਖੇ ਕਰਵਾਏ ਗਏ।ਜਿਸ ਵਿੱਚ ਵੱਖ-ਵੱਖ ਸਕੂਲ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਇਨ੍ਹਾਂ ਮੁਕਾਬਲਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਨੇ ਅੰਡਰ-14 ਅਤੇ ਅੰਡਰ-17 ਵਰਗ ਵਿੱਚ ਭਾਗ ਲਿਆ।ਅੰਡਰ-14 ਲੜਕੇ ਅਤੇ ਅੰਡਰ-14 ਲੜਕੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤੇ ।ਇਸ ਤੋਂ ਇਲਾਵਾ ਅੰਡਰ -17 ਲੜਕਿਆਂ ਨੇ ਗੋਲਡ ਅਤੇ ਅੰਡਰ -17 ਲੜਕੀਆਂ ਨੇ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹਾ ਪੱਧਰੀ ਖੇਡਾਂ ਲਈ ਆਪਣਾ ਸਥਾਨ ਪੱਕਾ ਕੀਤਾ।ਜਿਕਰਯੋਗ ਹੈ ਕਿ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਕੁੱਲ 20 ਬੱਚਿਆਂ ਨੇ ਬੈਡਮਿੰਟਨ ਵਿੱਚ ਭਾਗ ਲਿਆ ਜਿਸ ਵਿੱਚੋਂ 15 ਗੋਲਡ ਮੈਡਲ ਅਤੇ 5 ਸਿਲਵਰ ਮੈਡਲ ਹਾਸਲ ਕੀਤੇ । ਇਸ ਮੌਕੇ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਸ. ਜਸਵੀਰ ਸਿੰਘ ਚੀਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਮੈਡਮ ਕਿਰਨਪਾਲ ਕੌਰ, ਪ੍ਰਿੰ. ਯਸਪਾਲ ਸਿੰਘ, ਵਾਇਸ ਪ੍ਰਿੰ. ਅੰਕਿਤ ਕਾਲੜਾ, ਸ. ਨੈਬ ਸਿੰਘ, ਗੁਰਵਿੰਦਰ ਸਿੰਘ, ਬੈਡਮਿੰਟਨ ਕੋਚ ਜਗਨਦੀਪ ਕੁਮਾਰ ਸਮੂਹ ਸਟਾਫ ਹਾਜ਼ਰ ਸੀ।

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਦਿ ਰੌਇਲ ਗਲੋਬਲ ਸਕੂਲ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਮਿਸ ਤੀਜ ਦਾ ਤਾਜ ਨਵਜੋਤ ਕੌਰ ਦੇ ਸਿਰ ਸਜਿਆ,ਪਹਿਲੇ ਰਨਰ ਅੱਪ ਮਿਸ ਰਵਨੀਤ ਕੌਰ ਤੇ ਦੂਜੇ ਰਨਰ ਅੱਪ ਮਿਸ ਅਰਸ਼ਦ ਰਹੀ 

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਤੀਆਂ ਦਾ ਤਿਉਹਾਰ ਬੜੀ ਰੌਣਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਾਰੇ ਸਕੂਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਵਿਦਿਆਰਥਣਾਂ ਨੇ ਰਵਾਇਤੀ ਪਹਿਰਾਵੇ ਪਹਿਨੇ ਅਤੇ ਪਿੰਡਾਂ ਦੀਆਂ ਰੀਤਾਂ-ਰਿਵਾਜਾਂ ਦੀ ਸੋਹਣੀ ਝਲਕ ਪੇਸ਼ ਕੀਤੀ।ਵਿਦਿਆਰਥਣਾਂ ਵੱਲੋਂ ਮਹਿੰਦੀ ਲਗਾਉਣ ਦੇ ਮੁਕਾਬਲੇ, ਸੇਵੀਆਂ ਵੱਟਣ,ਕਿੱਕਲੀ ਪਾਉਣ, ਪਰਾਂਦੇ ਗੁੰਦਣ ਆਦਿ ਦੇ ਮੁਕਾਬਲੇ ਹੋਏ। ਗਿੱਧਾ, ਭੰਗੜਾ ਅਤੇ ਕੋਰਿਓਗ੍ਰਾਫੀ ਆਦਿ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਮਨੋਰੰਜਕ ਬਣਾ ਦਿੱਤਾ।ਸਮਾਗਮ ਵਿੱਚ ਡਾ. ਰਜਿੰਦਰ ਸਿੰਘ ਸੋਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਦੇ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਅਤੇ ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਟੇਜ ਦਾ ਸੰਚਾਲਨ ਨਮਨਦੀਪ ਕੌਰ ( 9ਵੀਂ ਜਮਾਤ), ਜਸ਼ਨਪ੍ਰੀਤ ਕੌਰ (8ਵੀਂ ਜਮਾਤ) ਅਤੇ ਪੰਜਾਬੀ ਅਧਿਆਪਕਾ ਸੰਤੋਸ਼ ਰਾਣੀ ਨੇ ਕੀਤਾ।ਸਮਾਗਮ ਦਾ ਸਭ ਤੋਂ ਰੰਗੀਨ ਪਲ ਉਹ ਸੀ ਜਦੋਂ ਸਕੂਲ ਡਾਇਰੈਕਟਰ ਡਾ ਸਰਬਜੀਤ ਕੌਰ ਸੋਹਲ ਵੱਲੋਂ ਮਿਸ ਤੀਜ ਦਾ ਤਾਜ ਨਵਜੋਤ ਕੌਰ ਦੇ ਸਿਰ ਸਜਾਇਆ ਗਿਆ।ਪਹਿਲੇ ਰਨਰ ਅੱਪ ਦੀ ਟਰਾਫੀ ਮਿਸ ਰਵਨੀਤ ਕੌਰ ਅਤੇ ਦੂਸਰੀ ਮਿਸ ਅਰਸਦ ਨੇ ਜਿੱਤੀ।ਜੇਤੂ ਵਿਦਿਆਰਥਣ ਨੇ ਆਪਣੇ ਰਵਾਇਤੀ ਪਹਿਰਾਵੇ ਅਤੇ ਆਤਮ ਵਿਸ਼ਵਾਸ ਨਾਲ ਸਭ ਦਾ ਦਿਲ ਜਿੱਤ ਲਿਆ।ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਵਿਦਿਆਰਥੀਆਂ ਵਿੱਚ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਅਤੇ ਜਾਗਰੂਕਤਾ ਪੈਦਾ ਕਰਦੇ ਹਨ।ਸਕੂਲ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਇਹਨਾਂ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਡੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ।

Friday, August 1, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੀ.ਪੀ.ਐਸ. ਚੀਮਾ ’ਚ ਸੀ.ਬੀ.ਐਸ.ਈ ਵੱਲੋਂ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ

ਪੀ.ਪੀ.ਐਸ. ਚੀਮਾ ’ਚ ਸੀ.ਬੀ.ਐਸ.ਈ ਵੱਲੋਂ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਇੱਕ ਰੋਜ਼ਾ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।ਇਹ ਟੇ੍ਰਨਿੰਗ ਸੀ.ਬੀ.ਐੱਸ.ਸੀ. ਵੱਲੋਂ ਪਿੰ੍ਰਸੀਪਲ ਪ੍ਰੀਤੀ ਗਰੋਵਰ ਅਤੇ ਪਿੰ੍ਰਸੀਪਲ ਮਮਤਾ ਰਾਣੀ ਨੇ ਲਗਾਈ।ਇਸ ਇੱਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦਾ ਮੁੱਖ ਵਿਸ਼ਾ ਸਿੱਖਿਆ ਦੀ ਮਹੱਤਤਾ ਸੀ ਅਤੇ ਇਹ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਸੀ.ਬੀ.ਐਸ.ਈ. ਵੱਲੋਂ ਕਰਵਾਇਆ।ਇਸ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।ਜਿਸ ਵਿੱਚ ਵਿਿਦਆਰਥੀਆਂ ਅਤੇ ਅਧਿਆਪਕਾਂ ਦੋਵਾਂ ਦੇ ਜੀਵਨ ਵਿੱਚ ਇਸਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ।ਅਧਿਆਪਕਾਂ ਨੇ ਆਪਣੀ ਸਮਝ ਨੂੰ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।ਜਿਸ ਵਿੱਚ ਸਿੱਖਿਆ ਪ੍ਰਤੀ ਚਾਰਟ ਮੁਕਾਬਲੇ ਅਤੇ ਲੈਸਨ ਪਲਾਨ ਬਣਾਉਣ ਸਬੰਧੀ ਜਾਣਕਾਰੀ ਵੀ ਦਿੱਤੀ ਗਈ।ਇਸ ਟੇ੍ਰਨਿੰਗ ਦੌਰਾਨ ਮੁੱਖ ਸਿੱਟੇ ਜਿਵੇਂ ਕਿ ਨਿੱਜੀ ਅਤੇ ਪੇਸ਼ੇਵਰ ਵਿਕਾਸ ਵਿੱਚ ਮੁੱਲ ਸਿੱਖਿਆ ਦੀ ਮਹੱਤਤਾ ਨੂੰ ਸਮਝਣਾ,ਰੋਜ਼ਾਨਾ ਜੀਵਨ ਵਿੱਚ ਦਿਆਲਤਾ,ਹਮਦਰਦੀ ਅਤੇ ਇਮਾਨਦਾਰੀ ਵਰਗੇ ਮੁੱਲਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਨੂੰ ਪਛਾਣਨਾ,ਵਿਿਦਆਰਥੀਆਂ ਅਤੇ ਸਿੱਖਿਅਕਾਂ ਵਿੱਚ ਮੁੱਲ ਸਿੱਖਿਆ ਦੇ ਹੁਨਰਾਂ ਨੂੰ ਬਿਹਤਰ ਬਣਾਉਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਸਿੱਖਣਾ ਸ਼ਾਮਲ ਸਨ।ਇਸ ਟੇ੍ਰਨਿੰਗ ਦੌਰਾਨ ਅਧਿਆਪਕਾਂ ਨੇ ਸਿੱਖਿਆ ਦੀ ਮਹੱਤਤਾ ਬਾਰੇ ਬਹੁਤ ਕੁਝ ਸਿੱਖਿਆ।ਟ੍ਰੇਨਿੰਗ ਦੇ ਆਖ਼ਿਰ ਵਿੱਚ ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਆਏ ਟੇ੍ਰਨਿੰਗ ਰਿਸੋਰਸ ਪਰਸਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।