Thursday, September 4, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਿੱਖ-ਮੁਸਲਿਮ ਏਕਤਾ ਦੀ ਮਿਸਾਲ: ਹੜ੍ਹ ਪੀੜਤਾਂ ਦੀ ਸਾਂਝੀ ਸੇਵਾ ਲਈ ਇਕੱਠੇ ਹੋ ਰਾਹਤ ਕਾਰਜਾਂ ਵਿੱਚ ਜੁਟੇ

 ਸਿੱਖ-ਮੁਸਲਿਮ ਏਕਤਾ ਦੀ ਮਿਸਾਲ: ਹੜ੍ਹ ਪੀੜਤਾਂ ਦੀ ਸਾਂਝੀ ਸੇਵਾ ਲਈ ਇਕੱਠੇ ਹੋ ਰਾਹਤ ਕਾਰਜਾਂ ਵਿੱਚ ਜੁਟੇ

ਪੀੜਿਤ ਜ਼ਿਲਿਆਂ ਵਿੱਚ ਵੱਖ-ਵੱਖ ਅਕਾਲ ਅਕੈਡਮੀਆਂ ਹੜ੍ਹ ਪੀੜਤ ਰਾਹਤ ਕੈਂਪ ਵਜੋਂ ਸਥਾਪਿਤ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਉੱਦਮ ਕੀਤਾ ਗਿਆ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਦੇ ਪਿੰਡ ਜੱਗੂ ਚੱਕ ਟਾਂਡਾ ਅਤੇ ਟਾਂਡਾ ਬਸਤੀ ਵਿੱਚ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ ਸੀ। ਇਹਨਾਂ ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਉੱਤਰ ਚੁੱਕਾ ਹੈ ਅਤੇ ਪਿੰਡ ਵਿੱਚ ਮੁੜ ਵਸੇਵੇ ਲਈ ਕਾਰਜ ਕੀਤੇ ਜਾ ਰਹੇ ਹਨ, ਇਸੇ ਤਹਿਤ ਕਲਗੀਧਰ ਟਰੱਸਟ ਬੜੂ ਸਾਹਿਬ.ਜਗਤਜੀਤ ਇੰਡਸਟਰੀ ਚੀਮਾ ਅਤੇ ਸਿੱਖ-ਮੁਸਲਿਮ ਸਾਂਝ ਸੋਸਾਇਟੀ ਨਾਲ ਮਿਲ ਕੇ ਇਸ ਪਿੰਡ ਵਿੱਚ ਰਾਸ਼ਨ ਕਿੱਟਾਂ, ਗੱਦੇ,ਕੰਬਲ, ਬੈਡ ਸ਼ੀਟ, ਚੱਪਲਾਂ, ਸਿਨੇਟਰੀ ਪੈਡ, ਦਵਾਈਆਂ, ਪਾਣੀ ਦੀਆਂ ਬੋਤਲਾਂ ਅਤੇ ਹੋਰ ਜਰੂਰਤ ਦਾ ਸਮਾਨ ਵੰਡਿਆ ਗਿਆ। ਇਥੇ ਜ਼ਿਕਰਯੋਗ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਲਈ "ਹੜ੍ਹ ਪੀੜਤ ਰਾਹਤ ਕੈਂਪ" ਬਣਾਏ ਗਏ ਹਨ,ਜੋ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਲਈ ਅਕਾਲ ਅਕੈਡਮੀ ਤਿੱਬੜ,ਦੀਨਾਨਗਰ,ਡੇਰਾ ਬਾਬਾ ਨਾਨਕ ਅਤੇ ਸੁਜਾਨਪੁਰ ਵਿਖੇ,ਅੰਮ੍ਰਿਤਸਰ ਜ਼ਿਲੇ ਲਈ ਅਕਾਲ ਅਕੈਡਮੀ ਵਛੋਆ ਅਤੇ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਕੈਂਪ ਬਣਾਇਆ ਗਿਆ।ਜਿਥੋਂ ਨੇੜੇ ਦੇ ਹੜ੍ਹ ਪ੍ਰਵਾਭਿਤ ਇਲਾਕਿਆਂ ਵਿੱਚ ਅਤੇ ਢਾਣੀਆਂ ਵਿੱਚ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਹੁਣ ਤੱਕ ਤਕਰੀਬਨ 137 ਪਿੰਡਾਂ ਵਿੱਚੋਂ 5500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਗਿਆ। ਇਥੇ ਜਿਕਰਯੋਗ ਹੈ ਕਿ ਦੇਸ਼ ਵਿੱਚ ਜਦੋ ਵੀ ਕੁਦਰਤੀ ਆਫ਼ਤਾਂ ਆਉਦੀਆਂ ਹਨ ਤਾ ਟਰੱਸਟ ਦੀ ਅਕਾਲ ਸੇਵਾ ਟੀਮ ਵੱਲੋਂ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ।