ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਦੂਜੀ ਲਿਸਟ ਜਾਰੀ ਕਰਵਾਉਣ ਲਈ ਕੈਬਨਿਟ ਵਜ਼ੀਰ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ
ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਤੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿੰਮੀ ਭੁੱਲਰ ਭਲਾਈ ਵਿਭਾਗ ਨੂੰ ਈਟੀਟੀ 2364 ਯੂਨੀਅਨ ਪੰਜਾਬ ਦੇ ਸੂਬਾ ਆਗੂ ਮਨਪ੍ਰੀਤ ਸਿੰਘ ਵੱਲੋਂ ਮਾਨਸਾ ਵਿਖੇ ਈਟੀਟੀ 2364 ਪੋਸਟਾਂ ਦੀ ਦੂਜੀ ਲਿਸਟ ਅਤੇ ਖਾਲੀ ਰਹਿੰਦੀਆਂ ਸਾਰੀਆਂ ਪੋਸਟਾਂ ਦੀ ਚਾਹੇ ਉਹ ਪੋਸਟਾਂ ਡੀ ਰਿਜਰਵ ਦੀ ਗੱਲ ਹੋਵੇ ਉਹਨਾਂ ਨਾਲ ਸਾਂਝੀ ਕੀਤੀ ਗਈ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਭਰੋਸਾ ਦਿਵਾਇਆ। ਉਹਨਾਂ ਈਟੀਟੀ 2364 ਭਰਤੀ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲਬਾਤ ਕਰਕੇ ਇਸ ਭਰਤੀ ਨੂੰ ਜਲਦੀ ਪੂਰਾ ਕਰਵਾਉਣ ਦਾ ਵਿਸ਼ਵਾਸ ਦਿਵਾਇਆ।ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੀਆਂ ਪੋਸਟਾਂ ਨੂੰ ਭਰਨ ਲਈ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।ਇਸ ਮੌਕੇ ਸੁਖਵਿੰਦਰ ਸਿੰਘ,ਗੁਰਸੰਗਤ ਸਿੰਘ,ਹਰਦੀਪ ਸਿੰਘ,ਰਮਨ ਸਿੰਘ ਤੇ ਸਮੂਹ ਈਟੀਟੀ ਕੇਡਰ ਹਾਜ਼ਰ ਸਨ।
