ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਲਈ ਮਾਸਟਰ ਅਮਨਦੀਪ ਸਿੰਘ ਕਰੀਰ ਦਾ ਸਨਮਾਨ
ਗੁਰਵਿੰਦਰ ਸਿੰਘ ਚਹਿਲ,ਤਰਨ ਤਾਰਨ : ਦੇਸ਼ ਦੇ 77 ਗਣਤੰਤਰ ਦਿਵਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਰੋਹ ਵਿਖੇ ਅਮਨਦੀਪ ਸਿੰਘ ਕਰੀਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ, ਸੈਂਟਰ ਤੂਤ ਬਲਾਕ ਵਲਟੋਹਾ ਜ਼ਿਲ੍ਹਾ ਤਰਨ ਤਾਰਨ ਨੂੰ ਉਹਨਾਂ ਦੀਆਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਅਹਿਮ ਪ੍ਰਾਪਤੀਆਂ ਲਈ ਉਪ ਮੰਡਲ ਮੈਜਿਸਟਰੇਟ ਭਿੱਖੀਵਿੰਡ (ਤਾਰਨ ਤਾਰਨ) ਸਿਮਰਨਜੀਤ ਸਿੰਘ ਵੱਲੋਂ ਉਚੇਚੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ।ਇਥੇ ਦੱਸਣਯੋਗ ਹੈ ਕਿ ਮਾਸਟਰ ਅਮਨਦੀਪ ਸਿੰਘ ਕਰੀਰ ਨੇ 24 ਮਈ 2022 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ ਵਿਖੇ ਸਕੂਲ ਮੁਖੀ ਦਾ ਅਹੁਦਾ ਸੰਭਾਲਿਆ।ਉਹਨਾਂ ਨੇ ਸਕੂਲ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬੱਚਿਆਂ ਦੀ ਗਿਣਤੀ ਚ ਵਾਧਾ ਕਰਨਾ, ਸਕੂਲ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਵਾਉਣਾ, ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਕਰਨਾ, ਨਵੋਦਿਆ ਪ੍ਰਵੇਸ਼ ਪ੍ਰੀਖਿਆ ਵਿੱਚ ਵਿਦਿਆਰਥੀਆਂ ਦਾ ਦਾਖਲਾ ਕਰਾਉਣਾ, ਹਰ ਸਾਲ 100 ਫ਼ੀਸਦ ਨਤੀਜਾ,ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਆਦਿ ਅਹਿਮ ਪ੍ਰਾਪਤੀਆਂ ਕੀਤੀਆਂ ਹਨl ਇਸ ਮੌਕੇ ਗੱਲਬਾਤ ਕਰਦਿਆਂ ਮਾਸਟਰ ਅਮਨਦੀਪ ਸਿੰਘ ਕਰੀਰ ਨੇ ਆਪਣੀ ਸਫਲਤਾ ਦਾ ਸਿਹਰਾ ਬਲਾਕ ਸਿੱਖਿਆ ਅਫਸਰ ਵਲਟੋਹਾ ਪਾਰਸ ਕੁਮਾਰ ਖੁੱਲਰ ਦੀ ਯੋਗ ਅਗਵਾਈ,ਬੀ.ਐਮ.ਟੀ ਜਾਰਜ ਮਸੀਹ ਅਤੇ ਪੰਕਜ ਮਹਿਤਾ ਦੀ ਪ੍ਰੇਰਨਾ, ਸੈਂਟਰ ਹੈਡ ਟੀਚਰ ਮਿਹਰ ਸਿੰਘ ਦੇ ਮਾਰਗਦਰਸ਼ਨ ਅਤੇ ਆਪਣੇ ਮਾਤਾ-ਪਿਤਾ ਦੇ ਨੇਕ ਸੰਸਕਾਰਾਂ,ਆਪਣੇ ਵਿਦਿਆਰਥੀ ਦੀਆਂ ਦੁਆਵਾਂ ਅਤੇ ਸਕੂਲ ਦੇ ਮਿਹਨਤੀ ਸਟਾਫ ਦੇ ਸਹਿਯੋਗ ਨੂੰ ਦਿੰਦੇ ਹੋਏ ਕਿਹਾ ਕਿ ਅਧਿਆਪਕ ਜਥੇਬੰਦੀਆਂ ਬੀ ਐੱਡ ਅਧਿਆਪਕ ਫਰੰਟ,ਗੌਰਮੈਂਟ ਟੀਚਰ ਯੂਨੀਅਨ ਅਤੇ ਸਮਾਜ ਸੇਵੀ ਸੰਸਥਾਵਾਂ-ਸ਼ਹੀਦ ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਲੋੜਵੰਦ ਪਰਿਵਾਰ ਰਾਸ਼ਨ ਸੇਵਾ ਸੁਸਾਇਟੀ ਨਾਲ ਜੁੜੇ ਹੋਣ ਕਾਰਨ ਵੀ ਉਹਨਾਂ ਨੂੰ ਸਮਾਜ ਅਤੇ ਵਿਦਿਆਰਥੀਆਂ 'ਤੇ ਅਪਲਾਈ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਪਿੰਡ ਝੁੱਗੀਆ ਕਾਲੂ ਦੇ ਸਰਪੰਚ ਗੁਰਸਾਹਿਬ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਉਨਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
