ਪੀਪੀਐਸ ਲਹਿਰਾ ਦੇ ਬੱਚਿਆਂ ਨੇ ਆਈ.ਸੀ.ਐਸ.ਈ. ਦਸਵੀਂ ਦੇ ਨਤੀਜੇ 'ਚ ਜਿਲ੍ਹਾ ਪੱਧਰ 'ਤੇ ਮਾਰੀ ਬਾਜ਼ੀ
ਓਮਇਸ਼ਾ ਮਿੱਤਲ ਅਤੇ ਪਲਕ ਨੇ ਜ਼ਿਲ੍ਹੇ 'ਚੋਂ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਕੀਤਾ ਕਬਜ਼ਾ
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਆਈ.ਸੀ.ਐੱਸ.ਈ. ਬੋਰਡ ਨਵੀਂ ਦਿੱਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜ਼ੇ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਦਾ ਨਤੀਜਾ 100 ਫ਼ੀਸਦ ਰਿਹਾ।ਜਿਸ ਵਿੱਚ ਓਮਇਸ਼ਾ ਮਿੱਤਲ ਨੇ (97 ਫ਼ੀਸਦ) ਅਤੇ ਪਲਕ ਨੇ (96.8ਫ਼ੀਸਦ) ਪ੍ਰਾਪਤ ਕਰਕੇ ਜਿਲ੍ਹੇ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।ਨਵਰੀਤ ਕੌਰ (95.8 ਫ਼ੀਸਦ) ਅੰਕਾਂ ਨਾਲ ਸਕੂਲ ਵਿੱਚ ਤੀਜੇ ਸਥਾਨ 'ਤੇ ਰਹੀ। ਆਪਣੇ ਇਸ ਪ੍ਰਦਰਸ਼ਨ ਨਾਲ ਬੱਚਿਆਂ ਨੇ ਸਕੂਲ,ਮਾਪਿਆਂ ਅਤੇ ਇਲਾਕੇ ਦਾ ਹੀ ਨਹੀਂ ਬਲਕਿ ਜ਼ਿਲ੍ਹੇ ਦਾ ਵੀ ਨਾਂ ਰੌਸ਼ਨ ਕੀਤਾ।ਇਸ ਤੋਂ ਇਲਾਵਾ ਜਸਪ੍ਰਤਾਪ ਸਿੰਘ ਸੰਧੂ (95.6 ਫ਼ੀਸਦ), ਅਰਮਾਨ ਖਾਨ (95.2 ਫ਼ੀਸਦ), ਸੁਨਾਕਸ਼ੀ (93.2 ਫ਼ੀਸਦ), ਵੰਸ਼ੀਤਾ (93.2 ਫ਼ੀਸਦ), ਗੁਰਲੀਨ ਕੌਰ (92.2 ਫ਼ੀਸਦ), ਗੁਰਕਮਲਵੀਰ ਸਿੰਘ (91.8 ਫ਼ੀਸਦ), ਨਰਦੀਪ (91.6 ਫ਼ੀਸਦ),ਪਨਾਜ਼ਵੀਰ ਕੌਰ (91.6 ਫ਼ੀਸਦ), ਕ੍ਰੀਤੀਕਾ ਸਚਦੇਵਾ (91.4 ਫ਼ੀਸਦ),ਸੁਖਬੀਰ ਸਿੰਘ (91.2 ਫ਼ੀਸਦ), ਸਹਿਜ ਬਾਵਾ (90.6 ਫ਼ੀਸਦ) ਅਤੇ ਦੀਪੀਕਾ ਰਾਣੀ ਨੇ (90.6 ਫ਼ੀਸਦ) ਅੰਕ ਪ੍ਰਾਪਤ ਕੀਤੇ ।ਇਸ ਦੇ ਨਾਲ ਹੀ 30 ਵਿਦਿਆਰਥੀਆਂ ਨੇ 80 ਤੋਂ 90 ਫ਼ੀਸਦ ਤੱਕ ਅੰਕ ਪ੍ਰਾਪਤ ਕੀਤੇ ਅਤੇ ਪੰਜਾਬੀ ਭਾਸ਼ਾ ਵਿੱਚੋਂ 28 ਵਿਦਿਆਰਥੀਆਂ ਨੇ 100 ਫ਼ੀਸਦ ਅੰਕ ਪ੍ਰਾਪਤ ਕੀਤੇ ।ਨਤੀਜਾ ਘੋਸ਼ਿਤ ਹੋਣ 'ਤੇ ਬੱਚਿਆਂ, ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।ਸਕੂਲ ਦੇ ਐੱਮ.ਡੀ. ਜਸਵੀਰ ਸਿੰਘ ਚੀਮਾ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਚੰਗੇ ਭਵਿੱਖ ਲਈ ਕਾਮਨਾ ਕੀਤੀ।ਇਸ ਮੌਕੇ ਮੈਡਮ ਕਿਰਨਪਾਲ ਕੌਰ,ਸਕੂਲ ਦੇ ਪ੍ਰਿੰਸੀਪਲ ਯਸ਼ਪਾਲ ਸਿੰਘ, ਵਾਇਸ ਪ੍ਰਿੰਸੀਪਲ ਅੰਕਿਤ ਕਾਲੜਾ, ਗੁਰਪ੍ਰੀਤ ਕੌਰ, ਨੈਬ ਸਿੰਘ,ਗੁਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।
