Thursday, October 15, 2026

ਚੀਮਾ ਮੰਡੀ,(ਖੁਸ਼ਪ੍ਰੀਤ ਸਿੰਘ ਚਹਿਲ) : ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ 18 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਕੀਤਾ ਐਲਾਨ

ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ 18 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਕੀਤਾ ਐਲਾਨ


ਚੀਮਾ ਮੰਡੀ,(ਖੁਸ਼ਪ੍ਰੀਤ ਸਿੰਘ ਚਹਿਲ) : ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਐਲਾਨ ਕੀਤਾ ਗਿਆ ਕਿ 18 ਅਕਤੂਬਰ ਦਿਨ ਐਤਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਉਨਾਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ 2364,5994 ਅਧਿਆਪਕ ਆਗੂਆਂ ਨੇ ਦੱਸਿਆ ਕਿ 2364,5994 ਭਰਤੀ ਅਧੀਨ ਚੁਣੇ ਗਏ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਹੋਣ ਤੋਂ ਬਾਅਦ ਖਾਲੀ ਹੋਏ ਸਟੇਸ਼ਨਾਂ ਉੱਤੇ ਬਦਲੀ ਦਾ ਮੌਕਾ ਦਿੱਤਾ ਜਾਵੇ। ਤਾਂ ਜੋ ਉਹ ਬਦਲੀ ਕਰਵਾ ਕੇ ਆਪਣੇ ਘਰਾਂ ਦੇ ਨਜ਼ਦੀਕ ਜਾ ਸਕਣ।ਅਧਿਆਪਕ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਘਰਾਂ ਤੋਂ 250 ਤੋਂ 300 ਕਿਲੋਮੀਟਰ ਦੀ ਦੂਰੀ ਤੇ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਹੇ ਨੇ ਸੋ ਹੁਣ ਪ੍ਰਮੋਸ਼ਨਾਂ ਹੋ ਚੁੱਕੀਆਂ ਹਨ ਪਰ ਫਿਰ ਵੀ 2364,5994 ਅਧਿਆਪਕਾਂ ਨੂੰ ਸਪੈਸ਼ਲ ਬਦਲੀ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।ਵਾਰ-ਵਾਰ ਸਰਕਾਰ ਨਾਲ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਬਦਲੀਆਂ ਦਾ ਮੌਕਾ ਨਹੀਂ ਦਿੱਤਾ ਗਿਆ। ਜਿਸ ਕਾਰਨ 2364,5994 ਅਧਿਆਪਕਾ ਦੇ ਵਿੱਚ ਰੋਸ ਹੈ। ਜਿਸ ਦੇ ਰੋਸ ਵਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਦਾ ਗੰਭੀਰਪੁਰ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਸੂਬਾ ਪ੍ਰਧਾਨ ਹਰਜੀਤ ਬੁੱਢਲਾਡਾ,ਬੱਗਾ ਖੁਡਾਲ ,ਮਨਪ੍ਰੀਤ ਸਿੰਘ ਮਾਨਸਾ,ਆਦਰਸ਼ ਅਬੋਹਰ ਕੁਲਦੀਪ ਚਾਹਲ,ਰਮੇਸ਼ ਅਬੋਹਰ ,ਵਰਿੰਦਰ ਸਰਹੰਦ,ਹੀਰਾ ਲਾਧੂਕਾ ਨਵਨੀਤ ਜੋਸ਼ਨ,ਗੁਰਜੀਵਨ ਸਿੰਘ,ਕੁਲਵਿੰਦਰ ਬਰੇਟਾ ਆਗੂ ਹਾਜ਼ਰ ਸਨ।