ਪੱਤਰ ਪ੍ਰੇਰਕ,ਤਰਨਤਾਰਨ : ਮੁਲਾਜਮ/ਪੈਨਸ਼ਨਰ ਮੰਗਾਂ ਨੂੰ ਲੈ ਕੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ 13 ਨਵੰਬਰ ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਪੱਕੇ ਮੋਰਚੇ ਚ' ਈਟੀਯੂ ਪੰਜਾਬ (ਰਜਿ) ਕਰੇਗੀ ਵੱਡੀ ਸ਼ਮੂਲੀਅਤ - ਪੰਨੂ,ਲਾਹੌਰੀਆ
ਪੱਤਰ ਪ੍ਰੇਰਕ, ਤਰਨਤਾਰਨ : ਸਾਂਝਾ ਮੁਲਾਜ਼ਮ ਮੰਚ (ਸਾਂਝੀ ਤਾਲਮੇਲ ਕਮੇਟੀ) ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਈਟੀਯੂ (ਰਜਿ) ਵੱਲੋ ਸਭ ਆਗੂਆ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ l ਪੰਜਾਬ ਭਰ ਵਿੱਚ ਤਿਆਰੀਆਂ ਦਾ ਜਾਇਜਾ ਲੈਣ ਲਈ ਆਨਲਾਈਨ ਸਟੇਟ ਮੀਟੰਗ 9 ਨਵੰਬਰ ਸੋਮਵਾਰ ਨੂੰ 10 :30 ਵਜੇ ਹੋਵੇਗੀ । ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਸੂਬਾਈ ਆਗੂਆ ਨੇ ਕਿਹਾ ਕਿ ਮੁਲਾਜਮ/ਪੈਨਸ਼ਨਰ ਮੰਗਾਂ ਨੂੰ ਲੈ ਕੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ 13 ਨਵੰਬਰ ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਪੱਕੇ ਮੋਰਚੇ ਚ ਵੱਡੀ ਸ਼ਮੂਲੀਅਤ ਕਰਕੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ । ਯੂਨੀਅਨ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ,ਨਰੇਸ਼ ਪਨਿਆੜ, ਹਰਜਿੰਦਰ ਹਾਂਡਾ,ਸਤਵੀਰ ਸਿੰਘ ਰੌਣੀ, ਲਖਵਿੰਦਰ ਸਿਖਘ ਸੇਖੋ, ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ, ਬੀ ਕੇ ਮਹਿਮੀ, ਸੋਹਣ ਸਿੰਘ,ਮਨਜੀਤ ਸਿੰਘ ਕਠਾਣਾਂ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ,ਮਨੋਜ ਘਈ ਗੁਰਵਿੰਦਰ ਸਿਂਘ, ਰਵੀ ਵਾਹੀ, ਹਰਪ੍ਰੀਤ ਸਿੰਘ ਪਰਮਾਰ,ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ,ਪ੍ਰਭਜੋਤ ਸਿੰਘ, ਜਗਨੰਦਨ ਸਿੰਘ, ਸੁਖਦੇਵ ਸਿੰਘ ਬੈਨੀਪਾਲ, ਅਵਤਾਰ ਸਿੰਘ ਮਾਨ,ਅਸ਼ਵਨੀ ਫੱਜੂਪੁਰ,ਰਵੀ ਕਾਂਤ, ਦਿਗਪਾਲ ਪਠਾਨਕੋਟ,ਅਵਤਾਰ ਸਿੰਘ ਭਲਵਾਨ, ਜਤਿੰਦਰ ਜੋਤੀ,ਹਰਜੀਤ ਸਿੰਘ ਸਿੱਧੂ,ਹੈਰੀ ਮਲੋਟ, ਸੁਰਿੰਦਰ ਕੁਮਾਰ, ਪ੍ਰੀਤਭਗਵਾਨ ਸਿਂਘ, ਚਰਨਜੀਤ ਸਿੰਘ, ਜਸਵੰਤ ਸਿੰਘ ਸੇਖੜਾ ਤੇ ਹੋਰ ਆਗੂਆ ਨੇ ਕਿਹਾ ਕਿ ਸਾਡੀਆਂ ਮੰਗਾਂ ਬਹੁਤ ਹੀ ਅਹਿਮ ਹਨ,ਇਸ ਲਈ ਪੱਕੇ ਮੋਰਚੇ ਦੀ ਸਫਲਤਾ ਲਈ ਹਰੇਕ ਜ਼ਿਲ੍ਹੇ ਵੱਲੋਂ ਪੂਰੀ ਗੰਭੀਰਤਾ ਨਾਲ ਤਿਆਰੀ ਕੀਤੀ ਜਾਵੇਗੀ ।ਪੰਜਾਬ ਭਰ ਵਿੱਚ ਤਿਆਰੀਆਂ ਦਾ ਜਾਇਜਾ ਲੈਣ ਲਈ ਆਨਲਾਈਨ ਸਟੇਟ ਮੀਟੰਗ 9 ਨਵੰਬਰ ਸੋਮਵਾਰ ਨੂੰ 10:30 ਵਜੇ ਕੀਤੀ ਜਾਵੇਗੀ । ਸਾਰੇ ਜ਼ਿਲ੍ਹਿਆਂ ਨੂੰ ਆਪੋ-ਆਪਣੇ ਜ਼ਿਲ੍ਹੇ ਦੀ ਤਰੀਕ ਅਤੇ ਡਿਊਟੀ ਦੇ ਮੁਤਾਬਕ ਹੁਣ ਤੋਂ ਆਪਣੀ ਤਿਆਰੀ ਅਰੰਭ ਦੇਣ ਲਈ ਕਿਹਾ । ਆਗੂਆਂ ਨੇ ਇਹ ਵੀ ਕਿਹਾ ਕਿ ਪੱਕੇ ਮੋਰਚੇ ਤੇ ਬਾਅਦ ਪੰਜਾਬ ਭਰ ਵਿੱਚ ਸਮੁੱਚੇ ਮੁਲਾਜਮ / ਪੈਨਸ਼ਨਰ ਵਰਗ ਵੱਲੋ 1 ਦਸੰਬਰ ਤੋ 5 ਦਸੰਬਰ ਨੂੰ ਆਪ ਵਿਧਾਇਕਾਂ ਦੇ ਪੁਤਲੇ ਫੂਕਣ ਅਤੇ 6 ਦਸੰਬਰ ਨੂੰ ਰਾਖ ਬੁੱਢੇ ਨਾਲੇ ਚ ਲੈ ਕੇ ਜਾਣ ਉੋਪਰੰਤ 13 ਦਸੰਬਰ ਨੂੰ 250 ਕਿਲੋਮੀਟਰ ਦੀ ਸ਼ੰਭੂ ਬਾਰਡਰ ਤੋ ਵਾਹਗਾ ਬਾਰਡਰ ਅੰਮ੍ਰਿਤਸਰ ਤੱਕ ਬਣਾਈ ਜਾ ਰਹੀ ਹੁਮੈਨ ਚੇਨ ( ਮਨੁੱਖੀ ਕੜੀ ) ਪਰੋਗਰਾਮਾਂ ਚ' ਵੀ ਵੱਡੇ ਪੱਧਰ ਤੇ ਸ਼ਾਮਿਲ ਹੋਵਾਂਗੇ । ਇਸ ਸਮੇ ਹੋਰਨਾ ਤੋਂ ਇਲਾਵਾ ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ, ਸਤਬੀਰ ਸਿੰਘ,ਪਰਮਜੀਤ ਸਿੰਘ,ਗੁਰਦੀਪ ਸਿੰਘ, ਕੁਲਦੀਪ ਸਿੰਘ,ਮਨਿੰਦਰ ਸਿੰਘ, ਰਛਪਾਲ ਸਿੰਘ ਉਦੋਕੇ,ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ, ਦਿਲਬਾਗ ਸਿੰਘ ਸੈਣੀ, ਰਿਸ਼ੀ ਕੁਮਾਰ, ਅਸੋਕ ਕੁਮਾਰ, ਪਰਮਬੀਰ ਸਿੰਘ, ਲਖਵਿੰਦਰ ਸਿੰਘ, ਮੋਹਨਜੀਤ ਸਿੰਘ, ਨਵਦੀਪ ਸਿਂਘ, ਰਵੀ ਕੁਮਾਰ, ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ, ਜਸਵਿੰਦਰ ਸਿਂਘ ਬਾਤਿਸ਼,ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ, ਰਾਕੇਸ਼ ਗਰਗ ,ਕੁਲਬੀਰ ਸਿੰਘ ,ਸੁਖਵਿੰਦਰ ਸਿੰਘ ਧਾਮੀ ਬਚਨ ਸਿੰਘ ,ਰਵਿੰਦਰ ਕੁਮਾਰ, ਬਲਕਾਰ ਸਿੰਘ ,ਰਮਨ ਕੁਮਾਰ ਪਠਾਨਕੋਟ ,ਮੇਜਰ ਸਿੰਘ ਮਸੀਤੀ ,ਨਵਰੀਤ ਸਿੰਘ ਜੌਲੀ ,ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ,ਸੰਦੀਪ ਚੌਧਰੀ,ਕੀਮਤੀ ਲਾਲ, ਗੁਰਬੀਰ ਸਿੰਘ, ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ।
