Sunday, April 28, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਨੂ ਵਾਟਿਕਾ ਬੁਢਲਾਡਾ ਦੇ ਵਿਦਿਆਰਥੀਆਂ ਨੇ ਜੇਈਈ ਮੇਨਜ਼ ਪ੍ਰੀਖਿਆ ਪਾਸ ਕਰਕੇ ਗੱਡੇ ਜਿੱਤ ਦੇ ਝੰਡੇ

ਮਨੂ ਵਾਟਿਕਾ ਬੁਢਲਾਡਾ ਦੇ ਵਿਦਿਆਰਥੀਆਂ ਨੇ ਜੇਈਈ ਮੇਨਜ਼ ਪ੍ਰੀਖਿਆ ਪਾਸ ਕਰਕੇ ਗੱਡੇ ਜਿੱਤ ਦੇ ਝੰਡੇ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਸ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਮਨੂ ਵਾਟਿਕਾ ਬੁਢਲਾਡਾ ਦੇ ਵਿਦਿਆਰਥੀਆਂ ਵੱਲੋਂ ਹਰ ਖੇਤਰ ਵਿੱਚ ਨਾਮਣਾ ਖੱਟ ਕੇ ਸਕੂਲ ਦਾ ਨਾਂ ਚਮਕਾਇਆ ਜਾ ਰਿਹਾ ਹੈ,ਇਸੇ ਲੜੀ ਤਹਿਤ ਜੇਈਈ ਮੇਨਜ਼ ਪ੍ਰੀਖਿਆ ਸੈਸ਼ਨ-ਦੋ ਵਿੱਚ ਵੀ ਮਾਲਵਾ ਖੇਤਰ ਵਿੱਚ ਸਭ ਤੋਂ ਜਿਆਦਾ ਨੰਬਰ ਹਾਸਲ ਕਰਕੇ ਇਸ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਹੀ ਨਹੀਂ ਸਗੋਂ ਆਪਣੇ ਸਕੂਲ ਤੇ ਪੂਰੇ ਮਾਲਵਾ ਖੇਤਰ ਦਾ ਨਾਂ ਰੌਸ਼ਨ ਕੀਤਾ ਹੈ।ਸਕੂਲ ਦੇ ਚੇਅਰਮੈਨ ਭਾਰਤ ਭੂਸ਼ਣ ਗੁਪਤਾ ਅਤੇਮੈਨੇਜਿੰਗ ਡਾਇਰੈਕਟਰ ਮਨੂ ਗੁਪਤਾ ਨੇ ਇਸ ਪ੍ਰੀਖਿਆ ਵਿੱਚ ਝੰਡੇ ਗੱਡਣ ਵਾਲੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਆਉਣ ਵਾਲੇ ਜੇਈਈ ਮੇਨਜ਼ ਐਡਵਾਂਸਡ ਟੈਸਟ ਵਿੱਚੋਂ ਚੰਗੇ ਅੰਕ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਡਾਇਰੈਕਟਰ ਸੁਦੇਸ਼ ਕੁਮਾਰ ਚੌਧਰੀ ਤੇ ਪ੍ਰਿੰਸੀਪਲ ਆਸ਼ਾ ਰਾਣੀ ਨੇ ਸਕੂਲ ਦੇ ਪ੍ਰਬੰਧਕਾਂ,ਸਟਾਫ਼,ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਵਿਦਿਆਰਥੀਆਂ ਨੇ ਹਰ ਖ਼ੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ ਜਿਸ ਕਰਕੇ ਮਾਪਿਆਂ ਦਾ ਵਿਸਵਾਸ਼ ਬਣਿਆ ਹੋਣ ਕਾਰਨ ਹਰ ਵਰ੍ਹੇ ਸੈਂਕੜੇ ਨਵੇਂ ਦਾਖਲੇ ਆਪਣੇ ਆਪ ਹੀ ਹੋ ਜਾਂਦੇ ਹਨ। ਸਕੂਲ ਵਿੱਚ ਵਿਸ਼ੇਵਾਰ ਪੜ੍ਹਾਈ ਦੇ ਨਾਲ ਨਾਲ ਨੀਟ,ਜੇਈਈ ਦੀ ਤਿਆਰੀ,ਕੁਇਜ਼ ਮੁਕਾਬਲੇ ਤੇ ਆਨਲਾਈਨ ਟੈਸਟ ਲਗਾਤਾਰ ਕਰਵਾਏ ਜਾ ਰਹੇ ਹਨ।








ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸ਼ੇਰ ਸਿੰਘ ਤੋਲਾਵਾਲ ਕਿਸਾਨ ਕਾਂਗਰਸ ਸੈਲ ਦੇ ਸੂਬਾ ਉਪ ਪ੍ਰਧਾਨ ਨਿਯੁਕਤ

ਸ਼ੇਰ ਸਿੰਘ ਤੋਲਾਵਾਲ ਕਿਸਾਨ ਕਾਂਗਰਸ ਸੈਲ ਦੇ ਸੂਬਾ ਉਪ ਪ੍ਰਧਾਨ ਨਿਯੁਕਤ


ਕਾਂਗਰਸੀ ਵਰਕਰਾਂ ਨੇ ਹਾਈ ਕਮਾਂਡ ਦਾ ਕੀਤਾ ਧੰਨਵਾਦ


ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਅਤੇ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਨੇੜਲੇ ਸਾਥੀ ਅਤੇ ਕਾਂਗਰਸੀ ਆਗੂ ਸ਼ੇਰ ਸਿੰਘ ਤੋਲਾਵਾਲ ਨੂੰ ਕਾਂਗਰਸ ਪਾਰਟੀ ਵੱਲੋ ਪੰਜਾਬ ਕਾਂਗਰਸ ਕਿਸਾਨ ਸੈੱਲ ਦਾ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।ਆਪਣੀ ਨਿਯੁਕਤੀ ਨੂੰ ਲੈ ਕੇ ਸ਼ੇਰ ਸਿੰਘ ਤੋਲਾਵਾਲ ਨੇ ਪਾਰਟੀ ਹਾਈ ਕਮਾਂਡ,ਸੁਖਪਾਲ ਸਿੰਘ ਖਹਿਰਾ,ਕਿਸਾਨ ਸੈਲ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਮਿੱਠੂ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਤਹਿ ਦਿਲੋਂ ਧੰਨਵਾਦ ਕੀਤਾ।ਕਾਂਗਰਸੀ ਆਗੂ ਸ਼ੇਰ ਸਿੰਘ ਤੋਲਾਵਾਲ ਨੂੰ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲ਼ਾ,ਜਗਦੇਵ ਸਿੰਘ ਗਾਗਾ,ਜ਼ਿਲ੍ਹਾ ਯੂਥ ਪ੍ਰਧਾਨ ਗੁਰਤੇਜ ਸਿੰਘ ਲੋਂਗੋਵਾਲ, ਹਰਪ੍ਰੀਤ ਸਿੰਘ ਬਾਜਵਾ ਭਵਾਨੀਗੜ੍ਹ,ਰਾਹੁਲ ਇੰਦਰ ਸਿੰਘ ਭੱਠਲ, ਹਰਪ੍ਰੀਤ ਸਿੰਘ ਮਾਨ ਸੰਗਰੂਰ,ਕੁਲਦੀਪ ਸਿੰਘ ਕਾਲਾ ਢਿੱਲੋ ਜ਼ਿਲ੍ਹਾ ਪ੍ਰਧਾਨ ਬਰਨਾਲਾ,ਨਰਪਾਲ ਫਤਿਹਗੜ੍ਹ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ,ਸੋਨੀ ਪਾਲ ਚੀਮਾ,ਨਿਰਭੈ ਸਿੰਘ ਕੌਂਸਲਰ ਚੀਮਾ,ਬਲਵਿੰਦਰ ਸਿੰਘ ਸਰਾਓ ਚੀਮਾ, ਮੇਵਾ ਸਿੰਘ ਸਰਪੰਚ ਤੋਲਾਵਾਲ,ਮੰਗਤ ਰਾਮ ਸਤੌਜ, ਸ਼ੇਰ ਸਿੰਘ ਸਰਪੰਚ ਝਾੜੋਂ ,ਅਮਰੀਕ ਸਿੰਘ ਨੰਬਰਦਾਰ ਸ਼ੇਰੋ,ਮਨਪ੍ਰੀਤ ਸਿੰਘ ਵੜੈਚ ਸੀਨੀਅਰ ਕਾਂਗਰਸੀ ਆਗੂ, ਬਿੱਟੂ ਤੋਗਾਵਾਲ, ਸੂਰਜ ਭਾਨ ਢੱਡਰੀਆਂ,ਭਜਨ ਸਿੰਘ ਸਰਪੰਚ ਜਖ਼ੇਪਾਲ, ਜਸਵੰਤ ਭੰਮ ਸੁਨਾਮ, ਹਰਦੇਵ ਭੱਠਲ ਲੌਂਗੋਵਾਲ , ਕਾਲਾ ਸਿੰਘ ਐਮਸੀ ਲੌਂਗੋਵਾਲ ਆਦਿ ਨੇ ਵਧਾਈ ਦਿੰਦਿਆਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਾਲਜ ਵੱਲੋਂ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਜੀਫ਼ੇ ਤੇ ਫੀਸ ਮਾਫੀ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ : ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ

ਕਾਲਜ ਵੱਲੋਂ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਜੀਫ਼ੇ ਤੇ ਫੀਸ ਮਾਫੀ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ : ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ

ਸਕਾਲਰਸ਼ਿਪ ਟੈਸਟ ‘ਚ 532 ਵਿਦਿਆਰਥੀਆਂ ਨੇ ਭਾਗ ਲਿਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਿ ਰੌਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਵਲੋਂ ਵਿਦਿਆਰਥੀਆਂ ਨੂੰ ਚੰਗੇਰੀ ਅਤੇ ਉਚੇਰੀ ਪੜ੍ਹਾਈ ਲਈ ਪ੍ਰੇਰਿਤ ਕਰਨ ਹਿੱਤ,ਹਰ ਸਾਲ ਦੀ ਤਰਾਂ ਇਸ ਵਾਰ ਵੀ ਬਿਨ੍ਹਾਂ ਕਿਸੇ ਰਜ਼ਿਸਟ੍ਰੇਸ਼ਨ ਫੀਸ ਦੇ ਸਕਾਲਰਸ਼ਿਪ ਟੈਸਟ ਕਰਵਾਇਆ ਗਿਆ। ਸੰਸਥਾ ਦੇ ਡੀਨ ਅਕਾਦਿਮਕ ਤੇ ਸਕਾਲਰਿਸ਼ਪ ਟੈਸਟ ਦੇ ਕੋ-ਆਰਡੀਨੇਟਰ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੈਸਟ ਵਿੱਚ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਕਾਲਜ ਵੱਲੋਂ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਜੀਫ਼ੇ ਤੇ ਫੀਸ ਮਾਫੀ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ,ਜਿਨ੍ਹਾਂ ਵਿਚ ਅਕਾਦਮਿਕ ਪ੍ਰਾਪਤੀਆਂ, ਖੇਡਾਂ  ਤੇ ਸਭਿਆਚਰਕ ਗਤੀਵਿਧੀਆਂ ‘ਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਲੋੜਵੰਦ ਵਿਦਿਆਰਥੀਆਂ ਅਤੇ ਕਿਸਾਨ ਖੁਦਕੁਸ਼ੀਆਂ ਕਾਰਨ ਯਤੀਮ ਹੋਏ ਬੱਚਿਆਂ ਨੂੰ ਮੁਫਤ ਪੜਾਈ ਦੀ ਸਹੂਲਤ ਵੀ ਹੈ। ਓਹਨਾਂ ਨੇ ਇਸ ਟੈਸਟ ਦੇ ਮਕਸਦ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਾਡੀ ਸੰਸਥਾ ਦਾ ਮੰਤਵ ਹਮੇਸ਼ਾ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨਾਲ ਖੜਨਾ ਰਿਹਾ ਹੈ ਤੇ ਉੱਚ-ਸਿੱਖਿਆ ਹਾਸਲ ਕਰਨਾ ਹਰ ਕਿਸੇ ਦਾ ਹੱਕ ਹੈ ਸੋ ਇਹ ਟੈਸਟ ਓਹਨਾਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਜੋ ਆਰਥਿਕ ਤੰਗੀਆਂ ਕਰਕੇ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ। ਅਸੀਂ ਚਾਹੁੰਦੇ ਹਾਂ ਕਿ ਹਰ ਹੋਣਹਾਰ ਵਿਦਿਆਰਥੀ ਦੀ ਬਾਂਹ ਫੜ ਕੇ ਅਸੀਂ ਓਸਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਸਹਾਇਕ ਹੋ ਸਕੀਏ।ਓਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਵਿਦਿਆਰਥੀਆਂ ਦੀ ਕਰੀਅਰ ਡਿਵੈਲਪਮੈਂਟ ਤੇ ਸਖਸ਼ੀਅਤ ਉਸਾਰੀ ਲਈ ਵੱਖੋ-ਵੱਖਰੀਆਂ ਵਰਕਸ਼ਾਪਾਂ (29 ਅਪ੍ਰੈਲ ਤੋਂ 2 ਮਈ,15 ਤੋਂ 17 ਮਈ,29 ਤੋਂ 31 ਮਈ) ਦਾ ਪ੍ਰਬੰਧ ਵੀ ਕਰ ਰਹੇ ਹਾਂ ਤੇ ਸੰਸਥਾ ਵਿਖੇ ‘ਕੰਪੀਟੀਟਵ ਪ੍ਰੀਖਿਆ ਸੈੱਲ’ ਦੀ ਸਥਾਪਨਾ ਵੀ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੁਕਾਬਲਿਆਂ-ਪ੍ਰੀਖਿਆਵਾਂ (ਆਈ.ਏ.ਐਸ/ਪੀ.ਸੀ.ਐੱਸ,ਯੂ.ਜੀ.ਸੀ.ਨੈੱਟ/ਜੇ ਆਰ ਐਫ,ਪੁਲੀਸ,ਆਰਮੀ ਬੈਕਿੰਗ ਆਦਿ) ਦੀ ਤਿਆਰੀ ਲਈ ਦੂਰ-ਦੁਰੇਡੇ ਨਾ ਜਾਣਾ ਪਵੇ।ਓਹਨਾਂ ਕਿਹਾ ਕਿ ਇਸ ਵਾਰ ਸਕਾਲਰਸ਼ਿਪ ਟੈਸਟ ‘ਚ 532 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ 5 ਮਈ ਤੱਕ ਨਤੀਜੇ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ। ਇਸ ਟੈਸਟ ਨੂੰ ਨੇਪਰੇ ਚਾੜਨ ਵੱਚ ਲਾਇਬ੍ਰੇਰੀ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਖੂਬ ਸਹਿਯੋਗ ਦਿੱਤਾ।

Friday, April 26, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਅਕਾਲੀ ਦਲ ਵੱਲੋਂ ਸ਼ਾਮ ਲਾਲ ਧਲੇਵਾਂ,ਹਰਮੇਲ ਸਿੰਘ ਕਲੀਪੁਰ ਤੇ ਕਾਲਾ ਜਵੰਧਾ ਸਲਾਹਕਾਰ ਨਿਯੁਕਤ

ਅਕਾਲੀ ਦਲ ਵੱਲੋਂ ਸ਼ਾਮ ਲਾਲ ਧਲੇਵਾਂ,ਹਰਮੇਲ ਸਿੰਘ ਕਲੀਪੁਰ ਤੇ ਕਾਲਾ ਜਵੰਧਾ ਸਲਾਹਕਾਰ ਨਿਯੁਕਤ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ਼੍ਰੋਮਣੀ ਅਕਾਲੀ ਦਲ ਨਾਲ਼ ਲੰਮੇ ਸਮੇਂ ਤੋਂ ਜੁੜੇ ਆੜ੍ਹਤੀ ਆਗੂ ਸ਼ਾਮ ਲਾਲ ਧਲੇਵਾਂ, ਸੀਨੀਅਰ ਅਕਾਲੀ ਆਗੂ ਹਰਮੇਲ ਸਿੰਘ ਕਲੀਪੁਰ ਤੇ ਦਲਵੀਰ ਸਿੰਘ ਕਾਲਾ ਜਵੰਧਾ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।ਪਾਰਟੀ ਵੱਲੋਂ ਚੁਣੇ ਗਏ ਤਿੰਨੇ ਸਲਾਹਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ,ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ, ਹਲਕਾ ਬੁਢਲਾਡਾ ਦੇ ਸੇਵਾਦਾਰ ਡਾ. ਨਿਸ਼ਾਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ।ਉਕਤ ਆਗੂਆਂ ਦੀ ਨਿਯੁਕਤੀ 'ਤੇ ਕੋਰ ਕਮੇਟੀ ਪੰਜਾਬ ਦੇ ਮੈਂਬਰ ਗੁਰਦੀਪ ਸਿੰਘ ਟੋਡਰਪੁਰ,ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ,ਰਾਜਸੀ ਮਾਮਲਿਆਂ ਕਮੇਟੀ ਦੇ ਮੈਂਬਰ ਸਮਸ਼ੇਰ ਸਿੰਘ ਗੁੜੱਦੀ ਤੇ ਬੱਲਮ ਸਿੰਘ ਕਲੀਪੁਰ,ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਦਿਹਾਤੀ ਦਵਿੰਦਰ ਸਿੰਘ ਚੱਕ ਅਲੀਸ਼ੇਰ,ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਸ਼ਹਿਰੀ ਹਨੀਸ਼ ਬਾਂਸਲ,ਅਕਾਲੀ ਆਗੂ ਦਰਸ਼ਨ ਸਿੰਘ ਭੰਦੋਲ,ਯੂਥ ਵਿੰਗ ਦੇ ਸੂਬਾ ਜਨਰਲ ਸਕੱਤਰ ਰਮਨਦੀਪ ਸਿੰਘ ਗੁੜੱਦੀ,ਸਾਬਕਾ ਬਲਾਕ ਸੰਮਤੀ ਮੈਂਬਰ ਮਨਜਿੰਦਰ ਸਿੰਘ  ਗੁੜੱਦੀ ,ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਚੀਮਾ,ਸਰਕਲ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਸਰਕਲ ਬੱਛੋਆਣਾ ਦੇ ਜਥੇਦਾਰ ਬਲਬੀਰ ਸਿੰਘ ਬੀਰੋਕੇ ਕਲਾਂ,ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਪੋਪੀ ਬਛੋਆਣਾ,ਸਾਬਕਾ ਸਰਪੰਚ ਨਛੱਤਰ ਸਿੰਘ ਸੰਧੂ ਬੱਛੋਆਣਾ, ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਧਲੇਵਾਂ, ਸਰਕਲ ਯੂਥ ਵਿੰਗ ਪ੍ਰਧਾਨ ਅਮਨਦੀਪ ਸਿੰਘ ਖੀਵਾ,ਸਾਬਕਾ ਸਰਪੰਚ ਤੇਜਾ ਸਿੰਘ ਬੀਰੋਕੇ ਖੁਰਦ,ਛਿੰਦਾ ਬੀਰੋਕੇ ਖ਼ੁਰਦ,ਰੂਬਲ ਦਲਿਓ,ਅਮਨਦੀਪ ਸਿੰਘ ਕਣਕਵਾਲ ਚਹਿਲਾਂ, ਜਸਵਿੰਦਰ ਸਿੰਘ ਹੀਰੋਂ ਖੁਰਦ,ਮੱਖਣ ਸਿੰਘ ਖੰਗੂੜਾ ਹੀਰੋਂ ਖੁਰਦ,ਸਰਪੰਚ ਜਗਰਾਜ ਸਿੰਘ ਭੋਲਾ ਹੀਰੋਂ ਖੁਰਦ, ਫੈਡਰੇਸ਼ਨ ਆਗੂ ਸੁਰਿੰਦਰ ਸਿੰਘ ਹੀਰੋਂ ਖੁਰਦ ਨੇ ਸ਼ਾਮ ਲਾਲ ਧਲੇਵਾਂ,ਹਰਮੇਲ ਸਿੰਘ ਕਲੀਪੁਰ ਤੇ ਦਲਵੀਰ ਸਿੰਘ ਕਾਲਾ ਜਵੰਧਾ ਨੂੰ ਵਧਾਈ ਦਿੰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ।



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖ਼ੇ ਜੇਤੂ ਖਿਡਾਰੀਆਂ ਵੰਡੇ ਨੂੰ ਸਰਟੀਫਿਕੇਟ

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖ਼ੇ ਜੇਤੂ ਖਿਡਾਰੀਆਂ ਵੰਡੇ ਨੂੰ ਸਰਟੀਫਿਕੇਟ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ ਲੰਘੇ ਸੈਸ਼ਨ ਦੌਰਾਨ 67ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ।ਜਾਣਕਾਰੀ ਦਿੰਦਿਆਂ ਡੀਪੀਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਅਕੈਡਮੀ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈਂਦਿਆਂ ਐਥਲੈਟਿਕਸ,ਫੁੱਟਬਾਲ, ਹੈਂਡਬਾਲ,ਬਾਸਕਿਟਬਾਲ,ਬੈਡਮਿੰਟਨ,ਸ਼ੂਟਿੰਗ,ਯੋਗਾ,ਸ਼ਤਰੰਜ, ਕਬੱਡੀ ਨੈਸ਼ਨਲ ਸਟਾਈਲ ਆਦਿ ਖੇਡਾਂ ਵਿੱਚ ਅਕੈਡਮੀ ਦੇ ਵਿਦਿਆਰਥੀਆਂ ਨੇ ਜ਼ੋਨ,ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਆਪਣੀ ਛਾਪ ਛੱਡੀ ਹੈ।ਉਹਨਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਵੰਡੇ ਗਏ।ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਉਹਨਾਂ ਨੂੰ ਭਵਿੱਖ ਵਿੱਚ ਖੇਡਾਂ ਅਤੇ ਵਿੱਦਿਅਕ ਪੱਧਰ 'ਤੇ ਪ੍ਰਾਪਤੀਆਂ ਕਰਨ ਦਾ ਆਸ਼ੀਰਵਾਦ ਦਿੱਤਾ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਤਨ-ਮਨ ਦੀ ਤੰਦਰੁਸਤੀ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜਰੂਰੀ ਹਨ।ਇਸ ਮੌਕੇ ਅਕੈਡਮੀ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਮੌਜੂਦ ਸਨ।



ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਮਾਡਰਨ ਕਾਲਜ ਬੀਰ ਕਲਾਂ ਦਾ ਬੀ.ਐਡ ਸਾਲ ਦੂਜਾ, ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

ਮਾਡਰਨ ਕਾਲਜ ਬੀਰ ਕਲਾਂ ਦਾ ਬੀ.ਐਡ ਸਾਲ ਦੂਜਾ, ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ


ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਬੀ.ਐਡ ਸਾਲ ਦੂਜਾ ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ ਮਾਡਰਨ ਕਾਲਜ ਆਫ ਐਜੂਕੇਸਨ ਬੀਰ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ।ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਵੀ.ਕੇ.ਰਾਏ ਨੇ ਦੱਸਿਆ ਕਿ ਪਹਿਲੇ ਤਿੰਨ ਸਥਾਨਾ ਵਿੱਚੋਂ ਵਿਆਰਥਣ ਸਿਮਰਨਪ੍ਰੀਤ ਕੌਰ,ਗੁਰਵਿੰਦਰ ਕੌਰ ਅਤੇ ਹਿਮਾ ਗੋਇਲ ਨੇ 284 ਅੰਕ ਪ੍ਰਾਪਤ ਕਰ ਕੇ ਪਹਿਲਾ,ਵਰਿੰਦਰ ਕੌਰ,ਪਰਮਿੰਦਰ ਕੌਰ,ਲਖਵਿੰਦਰ ਕੌਰ,ਹਰਪ੍ਰੀਤ ਕੌਰ, ਬੀਰਪਾਲ ਕੌਰ ਅਤੇ ਵੀਰਪਾਲ ਕੌਰ 283 ਅੰਕ ਲੈ ਕੇ ਦੂਜਾ ਅਤੇ ਮਨਿੰਦਰਪਾਲ ਕੌਰ,ਗੁਰਪ੍ਰੀਤ ਕੌਰ ਅਤੇ ਨਵਦੀਪ ਸਿੰਘ ਨੇ 282 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇ੍ਹਨਾਂ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਡਾ. ਰਵਿੰਦਰ ਬਾਂਸਲ ਨੇ ਸਮੂਹ ਸਟਾਫ ਅਤੇ ਵਿਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਿਸ਼ਨ ਸਮਰੱਥ ਤਹਿਤ ਬੱਚਿਆਂ ਦੇ ਪੜ੍ਹਨ ਪੱਧਰ 'ਚ ਆ ਰਿਹੈ ਨਿਖਾਰ- ਨਵਨੀਤ ਕੱਕੜ

ਮਿਸ਼ਨ ਸਮਰੱਥ  ਤਹਿਤ ਬੱਚਿਆਂ ਦੇ ਪੜ੍ਹਨ ਪੱਧਰ 'ਚ ਆ ਰਿਹੈ ਨਿਖਾਰ- ਨਵਨੀਤ ਕੱਕੜ 

 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਨਵਨੀਤ ਕੱਕੜ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਤਿੰਨ ਵੱਖ-ਵੱਖ ਲੈਵਲ ਬਣਾਏ ਗਏ ਹਨ ਜਿਸ ਵਿੱਚ ਪੰਜਾਬੀ ,ਅੰਗਰੇਜ਼ੀ ਅਤੇ ਗਣਿਤ ਵਿਸ਼ੇ ਨੂੰ ਸ਼ਾਮਿਲ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਇਹ ਮਿਸ਼ਨ ਦੂਜੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਸਿਰਫ ਦੋ ਮਹੀਨਿਆਂ ਲਈ ਚਲਾਇਆ ਗਿਆ ਹੈ। ਉਨਾਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਉਹਨਾ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਬੱਚਿਆਂ ਵਿੱਚ ਕਾਫੀ ਨਿਖਾਰ ਆ ਰਿਹਾ ਹੈ। ਉਨਾਂ ਬੱਚਿਆਂ ਦੀ ਟੈਸਟਿੰਗ ਕਰਦਿਆਂ ਕਿਹਾ ਕਿ ਇਸ ਮਹੀਨੇ ਦੇ ਨਤੀਜੇ ਬੜੇ ਸਾਰਥਕ ਸਿੱਧ ਹੋਏ ਹਨ। ਬੱਚਿਆਂ ਦੇ ਪੜ੍ਹਨ ਲੈਵਲ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ।ਸਕੂਲ  ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਵਿਦਿਆਰਥੀਆਂ ਨੂੰ ਮੁਢਲੇ ਕਨਸੈਪਟ ਜਿਸ ਤਰ੍ਹਾਂ ਭਾਗ,ਗੁਣਾ,ਜੋੜ,ਘਟਾਓ ਕਹਾਣੀ ਨੂੰ ਪੜ੍ਹਨਾ ਆਦਿ ਲੈਵਲਾਂ ਅਨੁਸਾਰ ਵੰਡਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੁਢਲਾ ਗਿਆਨ ਮੁਹਈਆ ਕਰਵਾਇਆ ਜਾ ਸਕੇ।ਇਸ ਸਮੇਂ ਗੁਰਪ੍ਰੀਤ ਕੌਰ,ਮਨਜੀਤ ਕੌਰ,ਮਨਪ੍ਰੀਤ, ਪ੍ਰੀਤੀ ਅਰੋੜਾ,ਮੰਜੂ ਸ਼ਰਮਾ,ਵੀਰਪਾਲ,ਮੋਨਿਕਾ ਰਾਣੀ ਹਾਜ਼ਰ ਸਨ।