ਗਰਿੱਡ ਚੀਮਾ ਦੀ ਜਰੂਰੀ ਮੁਰੰਮਤ ਕਰਨ ਲਈ 6 ਜੂਨ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ
Wednesday, June 5, 2024
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗਰਿੱਡ ਚੀਮਾ ਦੀ ਜਰੂਰੀ ਮੁਰੰਮਤ ਕਰਨ ਲਈ 6 ਜੂਨ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਾਇਟ ਅਹਿਮਦਪੁਰ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਡਾਇਟ ਅਹਿਮਦਪੁਰ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
Thursday, May 30, 2024
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸੇਵਾ ਮੁਕਤੀ 'ਤੇ ਵਿਸ਼ੇਸ਼,ਅਸ਼ੋਕ ਕੁਮਾਰ (ਸਟੇਟ ਅਵਾਰਡੀ) ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਸੈਕੰਡਰੀ ਸਿੱਖਿਆ
ਸੇਵਾ ਮੁਕਤੀ 'ਤੇ ਵਿਸ਼ੇਸ਼,ਅਸ਼ੋਕ ਕੁਮਾਰ (ਸਟੇਟ ਅਵਾਰਡੀ) ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਸੈਕੰਡਰੀ ਸਿੱਖਿਆ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ :
ਜ਼ਿੰਦਗੀ ਇੱਕ ਰੰਗਮੰਚ ਹੈ। ਅਸੀਂ ਸਭ ਆਪੋ ਆਪਣੀ ਭੂਮਿਕਾ ਨਿਭਾ ਰਹੇ ਹਾਂ। ਸਾਡੇ ਚੋਂ ਬਹੁਤੇ ਅਜਿਹੇ ਭਾਗਸ਼ਾਲੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਭੂਮਿਕਾ ਉਨ੍ਹਾਂ ਦੇ ਸੁਭਾਅ ਮੁਤਾਬਿਕ ਮਿਲ ਜਾਂਦੀ ਹੈ ਤੇ ਫੇਰ ਉਹ ਉਸਨੂੰ ਨਿਭਾਉਂਦਿਆਂ ਜਿੰਦ ਜਾਨ ਲਾ ਦਿੰਦੇ ਹਨ। ਜਿਹੜੇ ਵਿਅਕਤੀ ਆਪਣੇ ਕੰਮ ਨੂੰ ਪੂਜਾ ਸਮਝ ਕੇ ਪ੍ਰਤੀਬੱਧਤਾ ਨਾਲ ਕਰਦੇ ਹਨ,ਨਿਸ਼ਚੇ ਹੀ ਸਮਾਜ ਵੱਲੋਂ ਸਤਿਕਾਰੇ ਜਾਂਦੇ ਹਨ।ਬਹੁਤ ਹੀ ਮਿਹਨਤੀ ਤੇ ਆਪਣੇ ਕੰਮ ਨੂੰ ਜਿੰਮੇਵਾਰੀ ਨਾਲ ਨਿਭਾਉਣ ਵਾਲੇ ਸਖ਼ਸ਼ ਅਸ਼ੋਕ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਸੈਕੰਡਰੀ ਸਿੱਖਿਆ ਅੱਜ ਸਿੱਖਿਆ ਵਿਭਾਗ ਦੀ 36 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ 31 ਮਈ 2024 ਨੂੰ ਸੇਵਾ-ਮੁਕਤ ਹੋ ਰਹੇ ਹਨ।
ਅਸ਼ੋਕ ਕਮਾਰ ਦਾ ਜਨਮ 7 ਮਈ 1965 ਨੂੰ ਕੋਟੜਾ ਕਲਾਂ ਵਿਖੇ ਪਿਤਾ ਅਮੀ ਚੰਦ ਜਿੰਦਲ ਦੇ ਘਰ ਮਾਤਾ ਚਮੇਲੀ ਦੇਵੀ ਦੀ ਕੁੱਖੋਂ ਹੋਇਆ। ਚੰਗੇ ਪਰਿਵਾਰ ਵਿੱਚੋਂ ਚੰਗੇ ਸੰਸਕਾਰ ਵਿਰਸੇ ਵਿੱਚ ਪ੍ਰਾਪਤ ਕਰਦਿਆਂ ਆਪ ਨੇ ਉੱਚ ਵਿੱਦਿਆ ਪ੍ਰਾਪਤ ਕੀਤੀ। ਪੰਜਵੀ ਜਮਾਤ ਫਿਰੋਜ਼ਪੁਰ ਜ਼ਿਲ੍ਹੇ ਦੇ ਬਾੜਾ ਭਾਈ ਦੇ ਪ੍ਰਾਇਮਰੀ ਸਕੂਲ ਤੋਂ ਕਰਨ ਉਪਰੰਤ ਅੱਠਵੀਂ ਤੇ ਦਸਵੀਂ ਦੀ ਪ੍ਰੀਖਿਆ ਸਰਕਾਰੀ ਹਾਈ ਸਕੂਲ ਖਿਆਲਾ ਤੋਂ ਚੰਗੇ ਨੰਬਰਾਂ ਵਿੱਚ ਪਾਸ ਕੀਤੀ। 1985 ਵਿੱਚ ਆਪ ਜੀ ਨੇ ਬੀ. ਐਸਸੀ ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ ਅਤੇ 1986 ਵਿੱਚ ਡੀ.ਐਮ. ਕਾਲਜ ਮੋਗਾ ਤੋਂ ਬੀ ਐਡ ਕਰਕੇ 19 ਫਰਵਰੀ 1988 ਨੂੰ ਸਰਕਾਰੀ ਮਿਡਲ ਸਕੂਲ, ਬੋੜਾਵਾਲ ਵਿਖੇ ਬਤੌਰ ਸਾਇੰਸ ਮਾਸਟਰ ਨਿਯੁਕਤ ਹੋ ਗਏ। ਨੌਕਰੀ ਕਰਦਿਆਂ ਆਪ ਨੇ ਐਮ.ਏ. (ਅਰਥ ਸ਼ਾਸ਼ਤਰ) ਅਤੇ ਐਮ.ਕਾਮ. ਦੀ ਪੜ੍ਹਾਈ ਪੂਰੀ ਕੀਤੀ ਤੇ 29 ਨਵੰਬਰ 1995 ਨੂੰ ਬਤੌਰ ਕਾਮਰਸ ਲੈਕਚਰਾਰ ਪਦ ਉੱਨਤ ਹੋ ਕੇ ਸਰਕਾਰੀ ਸੈਕੰਡਰੀ ਸਕੂਲ, ਫਫੜੇ ਭਾਈਕੇ ਵਿਖੇ ਹਾਜ਼ਰ ਹੋ ਗਏ। 8 ਅਗਸਤ 2008 ਵਿੱਚ ਇੱਕ ਮਹੀਨੇ ਲਈ ਸ.ਸ.ਸ. ਸਕੂਲ,ਨੰਗਲ ਕਲਾਂ ਵਿਖੇ ਪੜ੍ਹਾਉਣ ਤੋਂ ਪਹਿਲਾਂ ਆਪ ਫਫੜੇ ਭਾਈਕੇ ਦੇ ਕੁੜੀਆਂ ਦੇ ਸਕੂਲ ਵਿੱਚ ਤਿੰਨ ਸਾਲਾਂ ਲਈ ਡੈਪੂਟੇਸ਼ਨ ‘ਤੇ ਰਹੇ। ਫਫੜੇ ਭਾਈਕੇ ਦੇ ਦੋਵਾਂ ਸਕੂਲਾਂ ਵਿੱਚ ਆਪ ਜੀ ਨੇ ਬਤੌਰ ਡੀ.ਡੀ.ਓ. ਕੰਮ ਵੀ ਕੀਤਾ। ਨੰਗਲ ਕਲਾਂ ਤੋਂ ਬਾਅਦ ਆਪ ਜੀ ਨੇ ਤਿੰਨ ਸਾਲ ਸ.ਸ.ਸ. (ਲੜਕੀਆਂ) ਸਰਦੂਲਗੜ੍ਹ ਵਿਖੇ ਸੇਵਾ ਨਿਭਾਉਣ ਤੋਂ ਬਾਅਦ 8 ਨਵੰਬਰ 2011 ਨੂੰ ਸ.ਸ.ਸ. ਸਕੂਲ, ਮੂਸਾ ਵਿਖੇ ਆ ਗਏ। ਇੱਥੇ ਆਪ ਜੀ ਨੇ ਬਤੌਰ ਸਕੂਲ ਇੰਚਾਰਜ ਕੰਮ ਕਰਦਿਆਂ 50 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਕਾਇਆ ਕਲਪ ਕੀਤੀ। 28 ਫਰਵਰੀ 2017 ਨੂੰ ਆਪ ਪ੍ਰਿੰਸੀਪਲ ਪਦ ਉੱਨਤ ਹੋ ਗਏ ਅਤੇ 6 ਅਪ੍ਰੈਲ 2017 ਨੂੰ ਸਰਕਾਰੀ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਵਜੋਂ ਹਾਜ਼ਰ ਹੋ ਗਏ। ਇੱਥੇ 6 ਸਾਲ ਕੰਮ ਕਰਦਿਆਂ 35-40 ਲੱਖ ਦੀ ਲਾਗਤ ਨਾਲ ਸਕੂਲ ਦੀ ਦਿੱਖ ਬਦਲ ਦਿੱਤੀ।2 ਜੂਨ 2023 ਤੋਂ 31 ਮਈ 2024 ਤੱਕ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਸ਼ਾਨਦਾਰ ਸੇਵਾ ਨਿਭਾਈ।
ਆਪ ਜੀ ਨੇ ਸਿੱਖਿਆ ਵਿਭਾਗ ਵਿੱਚ ਅਨੇਕ ਮਹੱਤਵਪੂਰਨ ਅਹੁੱਦਿਆਂ ‘ਤੇ ਕਰਦਿਆਂ ਸਕੂਲ ਸਿੱਖਿਆ ਵਿੱਚ ਅਹਿਮ ਯੋਗਦਾਨ ਪਾਇਆ। ਜਿੱਥੇ ਆਪ ਜੀ ਨੇ ਸਾਖਰਤਾ ਲਹਿਰ ਤੇ ਅਧਿਆਪਕਾਂ ਦੀ ਟੇ੍ਰਨਿੰਗ ਵਿੱਚ ਬਤੌਰ ਰਿਸੋਰਸ ਪਰਸਨ ਕੰਮ ਕੀਤਾ, ਉੱਥੇ ਸਰਵ ਸਿੱਖਿਆ ਅਭਿਆਨ ਵਿੱਚ ਬਤੌਰ ਡੀ.ਆਰ.ਪੀ. ਅਤੇ ਡੀ.ਪੀ.ਸੀ. ਕੰਮ ਕੀਤਾ। ਪੰਜ ਸਾਲ ਦੇ ਕਰੀਬ ਆਪ ਜੀ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਰਹੇ ਅਤੇ ਸਕੂਲਾਂ ਨੂੰ ਸਮਾਰਟ ਬਣਾਉਣ ਵਿੱਚ ਖਾਸ ਸਹਿਯੋਗ ਕੀਤਾ। ਆਪ ਜੀ ਚੋਣਾਂ ਦੌਰਾਨ ਬਤੌਰ ਮਾਸਟਰ ਟ੍ਰੇਨਰ ਵੀ ਕੰਮ ਕਰਦੇ ਰਹੇ ਹਨ। ਮੁਕਦੀ ਗੱਲ ਆਪ ਜੀ ਮਿਹਨਤ ਅਤੇ ਲਗਨ ਨੇ ਹਰ ਖੇਤਰ ਵਿੱਚ ਰੰਗ ਦਿਖਾਇਆ ਹੈ। ਇਸੇ ਲਈ ਜਿੱਥੇ ਆਪ ਜੀ ਨੂੰ ਪੰਜਾਬ ਸਰਕਾਰ ਨੇ 2019 ਵਿੱਚ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ, ਉੱਥੇ ਜ਼ਿਲ੍ਹਾ ਪੱਧਰ ‘ਤੇ ਅਨੇਕ ਪ੍ਰਸੰਸਾ ਪੱਤਰ ਪ੍ਰਾਪਤ ਹੋਏ ਹਨ। ਸਿੱਖਿਆ ਮੰਤਰੀ ਪਰਗਟ ਸਿੰਘ ਹੁਰਾਂ ਨੇ ਵੀ ਆਪ ਜੀ ਨੂੰ ਸਨਮਾਨ ਪੱਤਰ ਭੇਂਟ ਕੀਤਾ।
ਜਿੱਥੇ ਆਪ ਜੀ ਨੇ ਸਰਕਾਰੀ ਕਾਰਜਾਂ ਨੂੰ ਬਾਖ਼ੂਬੀ ਨਿਭਾਇਆ ਹੈ ਉੱਥੇ ਆਪਣੀਆਂ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਉਸੇ ਸ਼ਿੱਦਤ ਨਾਲ ਨਿਭਾ ਰਹੇ ਹਨ। ਆਪ ਜੀ ਦਾ ਸ਼ੁਭ ਵਿਆਹ ਜਨਕ ਰਾਜ ਅਤੇ ਪ੍ਰਕਾਸ਼ ਦੇਵੀ ਦੀ ਧੀ ਕਕੇਸ਼ ਨਾਲ 1 ਸਤੰਬਰ 1990 ਨੂੰ ਹੋਇਆ।ਆਪ ਜੀ ਦੀ ਜੀਵਨ ਸਾਥਣ ਅੱਜ ਕੱਲ੍ਹ ਸਕੂਲ ਆਫ਼ ਐਮੀਨੇਂਸ ਮਾਨਸਾ ਵਿਖੇ ਕਮਰਸ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਹਨ। ਆਪ ਜੀ ਦੀ ਬੇਟੀ ਮਨੂ ਜਿੰਦਲ, ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ, ਨਵੀਂ ਦਿੱਲੀ ਵਿਖੇ ਬਤੌਰ ਵਿਗਿਆਨੀ ਸੇਵਾ ਕਰ ਰਹੀ ਹੈ ਅਤੇ ਜਵਾਈ ਚੰਦਨ ਗੋਇਲ, ਬਿਜ਼ਨਸ ਵਿਸ਼ਲੇਸ਼ਕ ਵਜੋਂ ਕਾਰਜ ਕਰ ਰਹੇ ਹਨ। ਬੇਟਾ ਸੁਮੀਤ ਜਿੰਦਲ, ਇੰਡਸਿੰਡ ਬੈਂਕ ਵਿੱਚ ਡਿਪਟੀ ਮੈਨੇਜਰ ਵਜੋਂ ਸੇਵਾ ਨਿਭਾ ਰਿਹਾ ਹੈ ਤੇ ਨੂੰਹ ਸ਼ਿਵਾਨੀ ਨੇ ਐਮ ਐਸਸੀ (ਮੈਥ) ਅਤੇ ਐਮ.ਐਡ ਦੀ ਉੱਚ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ।ਅਸ਼ੋਕ ਕੁਮਾਰ ਜਿੰਦਲ ਬਹੁਤ ਹੀ ਮਿਲਣਸਾਰ ਅਤੇ ਸਾਦੇ ਸੁਭਾਅ ਦੇ ਮਾਲਕ ਹਨ। ਦੂਜਿਆਂ ਦੀ ਮੱਦਦ ਲਈ ਆਪ ਸਦਾ ਤਤਪਰ ਰਹਿੰਦੇ ਹਨ। ਆਪ ਜੀ ਦਾ ਵਿਵਹਾਰ ਹਰ ਇੱਕ ਨਾਲ ਬਹੁਤ ਹੀ ਸਲੀਕੇ ਅਤੇ ਪਿਆਰ ਵਾਲਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਵਿਭਾਗ ਵਿੱਚ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ ਉਮੀਦ ਕਰਦੇ ਹਾਂ ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਵੀ ਸਮਾਜ ਸੇਵਾ ਵਿੱਚ ਲਗਾਉਣਗੇ।
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਹੀ ਅਕਾਲੀ ਦਲ ਦੇ ਏਜੰਡੇ 'ਤੇ ਪਹੁੰਚ ਦਾ ਫੈਸਲਾ ਕਰੇਗਾ : ਸੁਖਬੀਰ ਸਿੰਘ ਬਾਦਲ
ਪੰਜਾਬ ਹੀ ਅਕਾਲੀ ਦਲ ਦੇ ਏਜੰਡੇ 'ਤੇ ਪਹੁੰਚ ਦਾ ਫੈਸਲਾ ਕਰੇਗਾ : ਸੁਖਬੀਰ ਸਿੰਘ ਬਾਦਲ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ ਸਿਰਫ ਪੰਜਾਬ, ਪੰਜਾਬੀਆਂ ਤੇ ਉਹਨਾਂ ਦੇ ਹਿੱਤਾਂ ਲਈ ਹੀ ਡਟੀ ਰਹੇਗੀ। ਉਹਨਾਂ ਕਿਹਾ ਕਿ ਸਾਡੀ ਵਫਾਦਾਰੀ ਪੰਜਾਬ ਨਾਲ ਹੈ ਨਾ ਕਿ ਕਿਸੇ ਗਠਜੋੜ ਨਾਲ। ਉਹਨਾਂ ਕਿਹਾ ਕਿ ਅਸੀਂ ਕਿਸੇ ਹੋਰ ਪਾਰਟੀ ਜਾਂ ਗਠਜੋੜ ਦੇ ਰਾਹ ਤੁਰਨ ਨਾਲੋਂ ਆਪਣੇ ਲੋਕਾਂ ਪ੍ਰਤੀ ਆਪਣੇ ਏਜੰਡੇ ’ਤੇ ਕਾਇਮ ਹਾਂ। ਉਹਨਾਂ ਕਿਹਾ ਕਿ ਸਾਡੇ ਲਈ ਕੋਈ ਵੀ ਗਠਜੋੜ ਅਹਿਮੀਅਤ ਨਹੀਂ ਰੱਖਦਾ ਬਲਕਿ ਸਾਡੇ ਲਈ ਪੰਜਾਬ ਤੇ ਪੰਜਾਬੀਅਤ ਹੀ ਮਾਅਨੇ ਰੱਖਦੇ ਹਨ। ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਾਹਰਲਿਆਂ ਦੀਆਂ ਸਾਜ਼ਿਸ਼ਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ ਉਹ ਆਨੇ ਬਹਾਨੇ ਪੰਜਾਬ ਨੂੰ ਮੁੜ ਕਾਲੇ ਦੌਰ ਵਿਚ ਧੱਕਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਨੂੰ ਦਿੱਲੀ ਆਧਾਰਿਤ ਪਾਰਟੀਆਂ ਤੋਂ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ ਉਹ ਪਾਰਟੀਆਂ ਸੂਬੇ ਅਤੇ ਇਸਦੇ ਸਰੋਤਾਂ ਨੂੰ ਲੁੱਟਣਾ ਚਾਹੁੰਦੀਆਂ ਹਨ ਅਤੇ ਵੰਡ ਪਾਊ ਰਾਜਨੀਤੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸੂਬਾ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ’ਭਾਈਚਾਰਕ ਸਾਂਝ’ ਕਾਇਮ ਰਹੇ। ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਜੇਕਰ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਯਤਨ ਨਾ ਕੀਤੇ ਤਾਂ ਫਿਰ ਕਾਲਾ ਦੌਰ ਮੁੜ ਪਰਤ ਸਕਦਾ ਹੈ।
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਰਦੂਲਗੜ੍ਹ,ਬੁਢਲਾਡਾ ਤੇ ਮਾਨਸਾ ਵਿਚ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਦੌਰਾਨ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਅਤੇ ਚੋਣ ਪ੍ਰਚਾਰ ਦੌਰਾਨ ਪਾਰਟੀ ਦੇ ਹੱਕ ਵਿਚ ਹੋਏ ਵਿਸ਼ਾਲ ਇਕੱਠਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਨਾ ਸਿਰਫ ਇਹਨਾਂ ਪਾਰਲੀਮਾਨੀ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ ਬਲਕਿ ਸੂਬੇ ਵਿਚ ਅਗਲੀ ਸਰਕਾਰ ਵੀ ਬਣਾਏਗਾ।ਬਾਦਲ ਨੇ ਕਿਹਾ ਕਿ ਉਹਨਾਂ ਨੇ ਦੋ ਮਹੀਨਿਆਂ ਦੀ ਪੰਜਾਬ ਬਚਾਓ ਯਾਤਰਾ ਦੌਰਾਨ 80 ਤੋਂ ਵੱਧ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਜਿਸ ਦੌਰਾਨ ਸੂਬੇ ਵਿਚ 3200 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇਸ ਮਗਰੋ਼ ਉਹਨਾਂ ਨੇ ਵਿਆਪਕ ਲੋਕ ਸੰਪਰਕ ਮੁਹਿੰਮ ਚਲਾਈ ਜਿਸ ਕਾਰਣ ਦਿੱਲੀ ਆਧਾਰਿਤ ਪਾਰਟੀਆਂ ਪਛੜ ਗਈਆਂ ਹਨ। ਉਹਨਾਂ ਕਿਹਾ ਕਿ ਮੈਂ ਕਿਸਾਨਾਂ, ਗਰੀਬਾਂ, ਖੇਤ ਮਜ਼ਦੂਰਾਂ ਸਮਾਜ ਦੇ ਸਭ ਵਰਗਾਂ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਨੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਵੀ ਮੀਟਿੰਗ ਕੀਤੀ ਜਿਸ ਦੌਰਾਨ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਗੁੱਸਾ ਸਿਖ਼ਰਾਂ ’ਤੇ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਕਾਂਗਰਸ ਤੇ ਭਾਜਪਾ ਸਮੇਤ ਦਿੱਲੀ ਆਧਾਰਿਤ ਪਾਰਟੀਆਂ ਵੱਲੋਂ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੌਰਾਨ ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਤੋਂ ਨਾਂਹ ਕਰ ਦਿੱਤੀ ਜਦੋਂ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਅਤੇ ਬੰਦੀ ਸਿੰਘਾਂ ਦੀ ਰਿਹਾਈ ’ਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਨਾਂਹ ਕਰ ਦਿੱਤੀ।ਪੰਜਾਬ ਪੰਜਾਬੀਆਂ ਦਾ ਲੱਗ ਰਹੇ ਨਾਅਰਿਆਂ ਦੇ ਵਿਚਕਾਰ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨਾ ਤਾਂ ਐਨ ਡੀ ਏ ਨਾਲ ਜਾਵੇਗਾ ਤੇ ਨਾਲ ਹੀ ਇੰਡੀਆ ਗਠਜੋੜ ਨਾਲ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਿਰਫ ਪੰਜਾਬ ਨਾਲ ਡੱਟੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਸੰਸਦ ਵਿਚ ਤੁਹਾਡੀ ਆਵਾਜ਼ ਬੁਲੰਦ ਕਰਾਂਗੇ ਤੇ ਯਕੀਨੀ ਬਣਾਵਾਂਗੇ ਕਿ ਸਾਡੇ ਦਰਿਆਈ ਪਾਣੀਆਂ ਦੀ ਰਾਖੀਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਸੂਬੇ ਦੇ ਸਾਰੇ ਲਟਕਦੇ ਮਸਲੇ ਹੱਲ ਹੋਣ।ਬਾਦਲ ਨੇ ਇਹ ਵੀ ਐਲਾਨ ਕੀਤਾ ਕਿ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਲਈ ਫਾਂਸੀ ਦੀ ਸਜ਼ਾ ਦਾ ਕਾਨੂੰਨ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ ਕੇਸਾਂ ਦੀ ਸੁਣਵਾਈ ਛੇ ਮਹੀਨਿਆਂ ਵਿਚ ਖਤਮ ਕਰਨ ਲਈ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕਰਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹਨਾਂ ਕਿਸਾਨਾਂ ਲਈ ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਜਾਣਗੇ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦੀ ਸਰਕਾਰ ਇਹ ਵੀ ਯਕੀਨੀ ਬਣਾਏਗੀ ਕਿ ਸਾਰੇ ਸੂਬੇ ਵਿਚ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ।ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਲੋਕ 1 ਜੂਨ ਨੂੰ ਵੋਟਾਂ ਪਾਉਣ ਵੇਲੇ 1 ਜੂਨ 1984 ਦਾ ਦਿਨ ਯਾਦ ਰੱਖਣ।ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰਨ ਦੀ ਤਸਵੀਰ ਵਿਖਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਬੇਰਹਿਮੀ ਨਾਲ ਇਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੇ ਤੋਪਾਂ ਨਾਲ ਢਹਿ ਢੇਰੀ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ 1984 ਵਿਚ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕਰਵਾਇਆ।ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਜਦੋਂ ਇਸ ਮੌਕੇ ਸੰਬੋਧਨ ਕੀਤਾ ਤਾਂ ’ਬੀਬੀ ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰਿਆਂ ਨਾਲ ਆਕਾਸ਼ ਗੂੰਜ ਉਠਿਆ। ਉਹਨਾਂ ਨੇ ਉਹਨਾਂ ਵੱਲੋਂ ਅਕਾਲੀ ਦਲ ਦੀ ਸਰਕਾਰ ਵੇਲੇ ਵਿਧਾਨ ਸਭਾ ਹਲਕਿਆਂ ਵਿਚ ਕਰਵਾਏ ਕੰਮਾਂ ਦਾ ਵੇਰਵਾ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਇਕੱਲੇ ਸਰਦੂਲਗੜ੍ਹ ਵਿਚ 650 ਕਰੋੜ ਰੁਪਏ ਖਰਚੇ ਗਏ ਤੇ ਤਿੰਨ ਨਵੇਂ ਗ੍ਰਿਡ, 10 ਵਾਟਰ ਵਰਕਸ, ਸੀਵਰੇਜ, ਕਾਲਜ, ਸਬ ਡਵੀਜ਼ਨ ਹਸਪਤਾਲ ਤੇ ਜੁਡੀਸ਼ੀਅਲ ਕੰਪਲੈਕਸ ਬਣਵਾਇਆ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਏਮਜ਼, ਕੇਂਦਰੀ ਯੂਨੀਵਰਸਿਟੀ, ਤਕਨੀਕੀ ਕਾਲਜ, ਏਅਰਪੋਰਟ ਤੇ ਫਲਾਈ ਓਵਰ ਹਲਕੇ ਵਾਸਤੇ ਲੈ ਕੇ ਆਈ। ਉਹਨਾਂ ਕਿਹਾ ਕਿ ਉਹਇਹ ਯਕੀਨੀਬਣਾਉਣਗੇ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਵਿਚ ਮਾਨਸਾ ਦਾ ਉਦਯੋਗਿਕਰਨ ਹੋਵੇ ਤੇ ਵਿਧਾਨ ਸਭਾਹਲਕੇ ਵਿਚ ਬੇਰੋਜ਼ਗਾਰੀ ਦੀ ਸਮੱਸਿਆ ਹੱਲ ਹੋਵੇ।ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਵੀ ਭਰਵਾਂ ਸਵਾਗਤ ਹੋਹਿਆ। ਇਸ ਮੌਕੇ ਦਿਲਰਾਜ ਸਿੰਘ ਭੂੰਦੜ, ਡਾ. ਨਿਸ਼ਾਨ ਸਿੰਘ ਤੇ ਪ੍ਰੇਮ ਅਰੋੜਾ ਵੀ ਹਾਜ਼ਰ ਸਨ।
Monday, May 27, 2024
ਗੁਰਵਿੰਦਰ ਸਿੰਘ ਚਹਿਲ, ਚੰਡੀਗੜ੍ਹ :ਪੰਜਾਬ 'ਚ ਵੋਟਿੰਗ ਪ੍ਰਤੀਸ਼ਤ ਵਧਾਉਣ ਵਾਲੇ ਬੀਐੱਲਓਜ਼ ਨੂੰ ਮਿਲੇਗਾ ਇੰਨਾ ਇਨਾਮ, ਮੁੱਖ ਚੋਣ ਅਧਿਕਾਰੀ ਨੇ ਇਨਾਮੀ ਰਾਸ਼ੀ ਦਾ ਕੀਤਾ ਐਲਾਨ
ਪੰਜਾਬ 'ਚ ਵੋਟਿੰਗ ਪ੍ਰਤੀਸ਼ਤ ਵਧਾਉਣ ਵਾਲੇ ਬੀਐੱਲਓਜ਼ ਨੂੰ ਮਿਲੇਗਾ ਇੰਨਾ ਇਨਾਮ, ਮੁੱਖ ਚੋਣ ਅਧਿਕਾਰੀ ਨੇ ਇਨਾਮੀ ਰਾਸ਼ੀ ਦਾ ਕੀਤਾ ਐਲਾਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਦੀਆਂ ਅਣਖੀ ਔਰਤਾਂ ਵਾਅਦਾ ਖ਼ਿਲਾਫ਼ੀ ਦਾ ਜਵਾਬ ਆਪਣੀ ਇੱਕ-ਇੱਕ ਵੋਟ ਰਾਹੀਂ ਦੇਣਗੀਆਂ : ਹਰਸਿਮਰਤ ਬਾਦਲ
ਪੰਜਾਬ ਦੀਆਂ ਅਣਖੀ ਔਰਤਾਂ ਵਾਅਦਾ ਖ਼ਿਲਾਫ਼ੀ ਦਾ ਜਵਾਬ ਆਪਣੀ ਇੱਕ-ਇੱਕ ਵੋਟ ਰਾਹੀਂ ਦੇਣਗੀਆਂ : ਹਰਸਿਮਰਤ ਬਾਦਲ
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...



