ਅਕਾਲ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਕਿੱਕ ਬਾਕਸਿੰਗ ਵਿੱਚ ਮਾਰੀਆਂ ਮੱਲ੍ਹਾਂ
ਕਜ਼ਾਕਿਸਤਾਨ ਵਿਚ ਹੋਣ ਵਾਲੀਆਂ ਏਸ਼ੀਅਨ ਉਲੰਪਿਕ ਗੇਮਾਂ ਵਿਚ ਬਣਾਇਆ ਆਪਣਾ ਸਥਾਨ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਕਿੱਕ ਬਾਕਸਿੰਗ ਵਿਚ ਹਿੱਸਾ ਲੈ ਖੇਡ ਮੁਕਾਬਲਿਆਂ ਵਿਚ ਮੱਲ੍ਹਾਂ ਮਾਰੀਆਂ ਹਨ। ਇਹ ਖੇਡਾਂ ਅਰਾਂਸ਼ੀ ਐਮ. ਐਮ. ਏ. ਚੈਪੀਅਨਸ਼ਿਪ ਨਾਂ ਦੇ ਅਧੀਨ ਲਵਲੀ ਯੂਨੀਵਰਸਿਟੀ, ਜਲੰਧਰ ਵੱਲੋਂ ਕਰਵਾਈਆਂ ਗਈਆਂ, ਜਿਸ ਵਿਚ ਨੌ ਦੇਸ਼ਾਂ ਦੇ ਵੱਖ-ਵੱਖ ਖਿਡਾਰੀਆਂ ਵੱਲੋਂ ਹਿੱਸਾ ਲਿਆ ਗਿਆ। ਅਕਾਲ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਜਿਲ੍ਹਾ ਅਤੇ ਸਟੇਟ ਪੱਧਰ 'ਤੇ ਕਿੱਕ ਬਾਕਸਿੰਗ ਵਿਚੋਂ ਸੋਨ ਤਮਗਾ ਹਾਸਿਲ ਕੀਤਾ ਅਤੇ ਰਾਜ-ਪੱਧਰ 'ਤੇ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ। ਗੁਨੀਤ ਕੌਰ ਨੇ ਰਾਸ਼ਟਰੀ-ਪੱਧਰ ਦੀਆਂ ਖੇਡਾਂ ਵਿੱਚ ਵੀ ਹਿੱਸਾ ਲਿਆ। ਜ਼ਿਲ੍ਹੇ ਅਤੇ ਰਾਜ-ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਅੱਗੇ ਕਜ਼ਾਕਿਸਤਾਨ ਵਿਚ ਹੋਣ ਵਾਲੀਆਂ ਏਸ਼ੀਅਨ ਉਲੰਪਿਕ ਗੇਮਾਂ ਵਿਚ ਆਪਣਾ ਸਥਾਨ ਬਣਾਇਆ ਹੈ। ਇਸ ਖੁਸ਼ੀ ਨੂੰ ਸਾਂਝੀ ਕਰਦੇ ਹੋਏ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਸ਼ੁਸੀਲ ਸੁਨੀਤਾ ਵੱਲੋਂ ਵਿਦਿਆਰਥੀ ਅਤੇ ਬੱਚੇ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਖੇਡਾਂ ਵਿਚ ਚੰਗੇ ਪ੍ਰਦਰਸ਼ਨ ਲਈ ਸ਼ੁੱਭ-ਕਾਮਨਾਵਾਂ ਵੀ ਦਿੱਤੀਆ।





%20(2).jpeg)
