Friday, July 12, 2024

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਬੱਚਿਆਂ ਲਈ ਆਟੋ ਰਿਕਸ਼ਾ ਕੀਤਾ ਸ਼ੁਰੂ

ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਬੱਚਿਆਂ ਲਈ ਆਟੋ ਰਿਕਸ਼ਾ ਕੀਤਾ ਸ਼ੁਰੂ

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਰੋਕੇ ਕਲਾਂ ਵਿਖੇ ਬੱਚਿਆਂ ਅਤੇ ਮਾਪਿਆਂ ਦੀ ਮੰਗ ਨੂੰ ਮੁੱਖ ਰੱਖਦਿਆਂ  ਬੱਚਿਆਂ ਨੂੰ ਸਕੂਲ ਤੱਕ ਆਉਣ-ਜਾਣ ਲਈ ਆਟੋ ਰਿਕਸ਼ਾ ਦਾ ਪ੍ਰਬੰਧ ਕੀਤਾ। ਸਕੂਲ ਮੁਖੀ ਕਸ਼ਮੀਰ ਸਿੰਘ ਔਲਖ ਨੇ ਦੱਸਿਆ ਕਿ ਆਟੋ ਰਿਕਸ਼ਾ ਦੀ ਸਰਵਿਸ ਸ਼ੁਰੂ ਹੋਣ ਨਾਲ਼ ਦੂਰ ਦੁਰਾਡੇ ਤੋਂ ਆਉਂਦੇ ਬੱਚਿਆਂ ਨੂੰ ਪੈਦਲ ਆਉਣ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਬੱਚਿਆਂ ਦੀ ਸੁਰੱਖਿਆ ਦੀ ਸਮੱਸਿਆ ਵੀ ਹੱਲ ਹੋਵੇਗੀ।ਇਸ ਆਟੋ ਰਿਕਸ਼ਾ ਨੂੰ ਬਾਬਾ ਸਾਂਤਾ ਨੰਦ ਨੇ ਜਿਲ੍ਹਾ ਕੋਆਰਡੀਨੇਟਰ ਅੰਮ੍ਰਿਤਵੀਰ ਸਿੰਘ ,ਸਰਪੰਚ ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਗੁਰਮੀਤ ਸਿੰਘ ਗੀਤੂ ਬਲਾਕ ਸੰਮਤੀ ਮੈਂਬਰ,ਜਗਸੀਰ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ , ਜਤਿੰਦਰ ਸਿੰਘ ਬੱਬੂ ਅਤੇ ਹਰਦੀਪ ਸਿੰਘ ਆਦਿ ਦੀ ਹਾਜ਼ਰੀ ਵਿੱਚ ਰਵਾਨਾ ਕੀਤਾ।ਸਕੂਲ ਮੁਖੀ ਕਸ਼ਮੀਰ ਸਿੰਘ,ਪਰਮਜੀਤ ਕੌਰ,ਰਾਮ ਪਿਆਰੀ,ਚਰਨਜੀਤ ਕੌਰ ਅਤੇ ਰੌਸ਼ਨ ਸਿੰਘ ਨੇ ਮਾਪਿਆਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Wednesday, July 10, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿਵਿਆਂਗਜਨਾਂ ਦੇ ਨੈਸ਼ਨਲ ਐਵਾਰਡ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ

ਦਿਵਿਆਂਗਜਨਾਂ ਦੇ ਨੈਸ਼ਨਲ ਐਵਾਰਡ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ

ਦਿਵਿਆਂਗਜਨ 15 ਜੁਲਾਈ ਤੋਂ 31 ਜੁਲਾਈ ਤੱਕ ਵੈੱਬ ਸਾਈਟ ww.awards.gov.in ’ਤੇ ਆਨ-ਲਾਈਨ ਕਰ ਸਕਦੇ ਹਨ ਅਪਲਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਮਾਜਿਕ ਨਿਆਂ ਅਤੇ ਅਧਿਕਾਰਕਤਾ ਮੰਤਰਾਲੇ ਵੱਲੋਂ ਨੈਸ਼ਨਲ ਐਵਾਰਡ ਫ਼ਾਰ ਇੰਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸਏਬਲਟੀ-2024 ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਦਿਵਿਆਂਗਜਨਾਂ ਦੇ ਨੈਸ਼ਨਲ ਐਵਾਰਡ ਲਈ ਅਰਜ਼ੀਆਂ ਸਬੰਧੀ ਦਿਸ਼ਾ ਨਿਰਦੇਸ਼ ਅਤੇ ਪ੍ਰੋਫਾਰਮਾ ਸਮਾਜਿਕ ਨਿਆਂ ਅਤੇ ਅਧਿਕਾਰਕਤਾ ਮੰਤਰਾਲੇ ਦੀ ਵੈੱਬਸਾਈਟ www.depwd.gov.in ਅਤੇ www.awards.gov.in ਉੱਪਰ ਉਪਲਬਧ ਹੈ ਅਤੇ ਯੋਗ ਉਮੀਦਵਾਰ ਸਿੱਧੇ ਤੌਰ ’ਤੇ 15 ਜੁਲਾਈ ਤੋਂ 31 ਜੁਲਾਈ 2024 ਤੱਕ ਵੈੱਬ ਸਾਈਟ www.awards.gov.in ’ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ।ਉਨ੍ਹਾਂ ਜ਼ਿਲ੍ਹੇ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਵਿਆਂਗਜਨਾਂ ਲਈ ਨੈਸ਼ਨਲ ਐਵਾਰਡ ਸਾਲ 2024 ਸਬੰਧੀ ਯੋਗ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ,ਗਰਾਊਂਡ ਫਲੋਰ ਕਮਰਾ ਨੰਬਰ 12 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Tuesday, July 9, 2024

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਬੀ.ਸੀ.ਏ. ਸਮੈਸਟਰ ਤੀਜਾ ਦਾ ਨਤੀਜਾ 100 ਫੀਸਦੀ ਰਿਹਾ

ਨੈਸ਼ਨਲ ਕਾਲਜ ਭੀਖੀ ਦਾ ਬੀ.ਸੀ.ਏ. ਸਮੈਸਟਰ ਤੀਜਾ ਦਾ ਨਤੀਜਾ 100 ਫੀਸਦੀ ਰਿਹਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਸ ਖੇਤਰ ਦੇ ਨਾਮਵਰ ਵਿਦਿਅਕ ਸੰਸਥਾ ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਸੀ.ਏ. ਸਮੈਸਟਰ ਤੀਜਾ ਦਾ ਨਤੀਜਾ 100 ਫੀਸਦੀ ਰਿਹਾ। ਕਾਲਜ ਪ੍ਰਿੰਸੀਪਲ ਡਾ. ਐਮ. ਕੇ. ਮਿਸ਼ਰਾ ਨੇ ਦੱਸਿਆ ਕਿ ਜਵਬਿੰਦਰ ਸਿੰਘ ਨੇ 80 ਫ਼ੀਸਦੀ ਅੰਕਾਂ ਨਾਲ ਪਹਿਲਾ, ਹਰਸ਼ ਨੇ 76 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਰੇਖਾ ਰਾਣੀ ਨੇ 72 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਦਿੰਦੇ ਹੋਏ ਭਵਿੱਖ ਵਿਚ ਵੀ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਕਿਹਾ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਸਾਰੇ ਵਿਦਿਅਰਥੀਆਂ ਨੂੰ ਉੱਚ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਾਲਜ ਦਾ ਰੌਸ਼ਨ ਕਰਨ ਲਈ ਹੋਰ ਵਧੇਰੇ ਮਿਹਨਤ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ, ਪ੍ਰੋਫ਼ੈਸਰ ਰਵੀ ਕੁਮਾਰ ਪ੍ਰੋਫ਼ੈਸਰ ਆਸ਼ਾ ਰਾਣੀ, ਪ੍ਰੋਫ਼ੈਸਰ ਬਲਵਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਾਤਾਵਰਣ ਬਚਾਓ ਮੁਹਿੰਮ ਤਹਿਤ ਫਲਦਾਰ ਪੌਦੇ ਲਗਾਏ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਾਤਾਵਰਣ ਬਚਾਓ ਮੁਹਿੰਮ ਤਹਿਤ ਫਲਦਾਰ ਪੌਦੇ ਲਗਾਏ

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਾਤਾਵਰਣ ਬਚਾਉ ਮੁਹਿੰਮ ਤਹਿਤ ਫਲਦਾਰ ਪੌਦੇ ਲਗਾਏ ਗਏ। ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਮੰਦਰ ਦੀ ਚਾਰਦੀਵਾਰੀ ਨੂੰ ਹੋਰ ਜ਼ਿਆਦਾ ਹਰਿਆ-ਭਰਿਆ ਬਣਾਉਣ ਲਈ ਭਾਰਤੀ ਸਟੇਟ ਬੈਂਕ ਬਾਂਚ ਭੀਖੀ ਦੇ ਮੈਨੇਜਰ ਅਲੋਕ ਕੁਮਾਰ, ਪੁਲਿਸ ਸਟੇਸ਼ਨ ਭੀਖੀ ਦੇ ਮੁਖੀ ਗੁਰਵੀਰ ਸਿੰਘ ਬਰਾੜ,ਰੀਡਰ ਮਨਦੀਪ ਸਿੰਘ,ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ ਜਿੰਦਲ, ਉਪ ਪ੍ਰਧਾਨ ਪ੍ਰਸ਼ੋਤਮ ਕੁਮਾਰ ਦਾ ਭਰਪੂਰ ਯੋਗਦਾਨ ਮਿਲਿਆ।ਇਸ ਦੌਰਾਨ ਲਗਭਗ 35 ਫਲਦਾਰ ਪੌਦੇ ਲਗਾਏ।ਇਸ ਮੌਕੇ ਡਾ. ਗਗਨਦੀਪ ਪਰਾਸ਼ਰ ਨੇ ਬੱਚਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਵਰਤਮਾਨ ਸਮੇਂ ਮੌਜੂਦਾ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਸਾਡੇ ਘਰਾਂ ਦੇ ਆਲੇ-ਦੁਆਲੇ ਅਤੇ ਹੋਰ ਖਾਲੀ ਪਈਆਂ ਥਾਂਵਾਂ 'ਤੇ ਪੌਦੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਦਾ ਪ੍ਰਣ ਲੈਣਾ ਚਾਹੀਦਾ ਹੈ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਕਿੱਕ ਬਾਕਸਿੰਗ ਵਿੱਚ ਮਾਰੀਆਂ ਮੱਲ੍ਹਾਂ

ਅਕਾਲ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਕਿੱਕ ਬਾਕਸਿੰਗ ਵਿੱਚ ਮਾਰੀਆਂ ਮੱਲ੍ਹਾਂ

ਕਜ਼ਾਕਿਸਤਾਨ ਵਿਚ ਹੋਣ ਵਾਲੀਆਂ ਏਸ਼ੀਅਨ ਉਲੰਪਿਕ ਗੇਮਾਂ ਵਿਚ ਬਣਾਇਆ ਆਪਣਾ ਸਥਾਨ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ  ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਕਿੱਕ ਬਾਕਸਿੰਗ ਵਿਚ ਹਿੱਸਾ ਲੈ ਖੇਡ ਮੁਕਾਬਲਿਆਂ ਵਿਚ ਮੱਲ੍ਹਾਂ ਮਾਰੀਆਂ ਹਨ। ਇਹ ਖੇਡਾਂ ਅਰਾਂਸ਼ੀ ਐਮ. ਐਮ. ਏ. ਚੈਪੀਅਨਸ਼ਿਪ ਨਾਂ ਦੇ ਅਧੀਨ ਲਵਲੀ ਯੂਨੀਵਰਸਿਟੀ, ਜਲੰਧਰ ਵੱਲੋਂ ਕਰਵਾਈਆਂ ਗਈਆਂ, ਜਿਸ ਵਿਚ ਨੌ ਦੇਸ਼ਾਂ ਦੇ ਵੱਖ-ਵੱਖ ਖਿਡਾਰੀਆਂ ਵੱਲੋਂ ਹਿੱਸਾ ਲਿਆ ਗਿਆ। ਅਕਾਲ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਜਿਲ੍ਹਾ ਅਤੇ ਸਟੇਟ ਪੱਧਰ 'ਤੇ ਕਿੱਕ ਬਾਕਸਿੰਗ ਵਿਚੋਂ ਸੋਨ ਤਮਗਾ ਹਾਸਿਲ ਕੀਤਾ ਅਤੇ ਰਾਜ-ਪੱਧਰ 'ਤੇ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ। ਗੁਨੀਤ ਕੌਰ ਨੇ ਰਾਸ਼ਟਰੀ-ਪੱਧਰ ਦੀਆਂ ਖੇਡਾਂ ਵਿੱਚ ਵੀ ਹਿੱਸਾ ਲਿਆ। ਜ਼ਿਲ੍ਹੇ ਅਤੇ ਰਾਜ-ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਅੱਗੇ ਕਜ਼ਾਕਿਸਤਾਨ ਵਿਚ ਹੋਣ ਵਾਲੀਆਂ ਏਸ਼ੀਅਨ ਉਲੰਪਿਕ ਗੇਮਾਂ ਵਿਚ ਆਪਣਾ ਸਥਾਨ ਬਣਾਇਆ ਹੈ। ਇਸ ਖੁਸ਼ੀ ਨੂੰ ਸਾਂਝੀ ਕਰਦੇ ਹੋਏ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਸ਼ੁਸੀਲ ਸੁਨੀਤਾ ਵੱਲੋਂ ਵਿਦਿਆਰਥੀ ਅਤੇ ਬੱਚੇ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਖੇਡਾਂ ਵਿਚ ਚੰਗੇ ਪ੍ਰਦਰਸ਼ਨ ਲਈ ਸ਼ੁੱਭ-ਕਾਮਨਾਵਾਂ ਵੀ ਦਿੱਤੀਆ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਆਦਰਸ਼ ਸਕੂਲ ਭੁਪਾਲ ਅਤੇ ਚਾਉਕੇ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਖੀਸੇ ਖ਼ਾਲੀ

ਆਦਰਸ਼ ਸਕੂਲ ਭੁਪਾਲ ਅਤੇ ਚਾਉਕੇ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਖੀਸੇ ਖ਼ਾਲੀ

ਯੂਨੀਅਨ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਆਦਰਸ਼ ਸਕੂਲ ਚਾਉਕੇ (ਬਠਿੰਡਾ) ਅਤੇ ਭੁਪਾਲ (ਮਾਨਸਾ) ਦੇ ਅਧਿਆਪਕਾਂ ਸਮੇਤ ਹੋਰ ਕਰਮਚਾਰੀਆਂ ਨੂੰ ਕ੍ਰਮਵਾਰ 7 ਅਤੇ 4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਖੀਸੇ ਖ਼ਾਲੀ ਹੋ ਗਏ ਹਨ ਅਤੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਮੀਤ ਪ੍ਰਧਾਨ ਵਿਸ਼ਾਲ ਭਠੇਜਾ, ਕੁਲਵੀਰ ਜਖੇਪਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ਹੈ।ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਸਕੂਲ ਸੰਚਾਲਕ ਕਮੇਟੀ ਅਤੇ ਸਿੱਖਿਆ ਵਿਕਾਸ ਬੋਰਡ (ਪੀਈਡੀਬੀ) ਲੰਬੇ ਸਮੇਂ ਤੋਂ ਕਰਮਚਾਰੀਆਂ ਦੀਆਂ ਤਨਖਾਹਾਂ ਨਾ ਜਾਰੀ ਕਰਕੇ ਆਰਥਿਕ ਸੰਕਟ ਵਿੱਚ ਧੱਕ ਰਿਹਾ ਹੈ। ਜਦਕਿ ਚਾਹੀਦਾ ਇਹ ਹੈ ਕਿ ਜ਼ਿੰਮੇਵਾਰ ਅਥਾਰਿਟੀਆਂ ਅਧਿਆਪਕਾਂ ਸਮੇਤ ਹੋਰ ਕਰਮਚਾਰੀਆਂ ਨੂੰ ਮਹੀਨਾਵਾਰ ਤਨਖਾਹਾਂ ਦੇਣੀਆਂ ਯਕੀਨੀ ਬਣਾਉਣ। ਆਗੂਆਂ ਨੇ ਕਿਹਾ ਹੈ ਕਿ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਸਮੇਂ ਸਿਰ ਜਾਰੀ ਨਾ ਹੋਣ ਕਰਕੇ ਸਮੁੱਚਾ ਘਰੇਲੂ ਪ੍ਰਬੰਧ ਰੁਕ ਜਾਂਦਾ ਹੈ। ਯੂਨੀਅਨ ਦੇ ਨੁਮਾਇੰਦਿਆਂ ਨੇ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਹੈ ਕਿ ਸਿੱਖਿਆ ਵਿਕਾਸ ਬੋਰਡ ਅਤੇ ਸਕੂਲ ਪ੍ਰਬੰਧਕ ਕਮੇਟੀ ਤੁਰੰਤ ਕਰਮਚਾਰੀਆਂ ਦੀਆਂ ਰੁਕੀਆਂ ਤਨਖਾਹਾਂ ਇਕੱਠੀਆਂ ਤਨਖਾਹਾਂ ਜਾਰੀ ਕਰਕੇ ਰਾਹਤ ਦੇਵੇ। ਉਨ੍ਹਾਂ ਕਿਹਾ ਹੈ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਤਿੱਖੇ ਸੰਘਰਸ਼ਾਂ ਦੇ ਰਾਹ ਪਵੇਗੀ।ਜਿਸ ਦਾ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ। 

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਕੈਰੀਅਰ ਗਾਈਡੈਂਸ ਸੈਮੀਨਾਰ ਤਹਿਤ ਭਾਈ ਜੈਤਾ ਜੀ ਫਾਊਂਡੇਸ਼ਨ ਨੇ ਜਾਣਕਾਰੀ ਦਿੱਤੀ

ਕੈਰੀਅਰ ਗਾਈਡੈਂਸ ਸੈਮੀਨਾਰ ਤਹਿਤ ਭਾਈ ਜੈਤਾ ਜੀ ਫਾਊਂਡੇਸ਼ਨ ਨੇ ਜਾਣਕਾਰੀ ਦਿੱਤੀ

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਦੋਦੜਾ ਵਿਖੇ ਕੈਰੀਅਰ ਗਾਈਡੈਂਸ ਕੰਪੋਨੈਂਟ ਤਹਿਤ ਸੈਮੀਨਾਰ ਕਰਵਾਇਆ।ਕੈਰੀਅਰ ਤੇ ਗਾਈਡੈਂਸ ਇੰਚਾਰਜ ਅਧਿਆਪਕਾ ਵੀਨਾ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ "ਭਾਈ ਜੈਤਾ ਫਾਊਂਡੇਸ਼ਨ ਚੰਡੀਗੜੵ" ਦੀ ਪ੍ਬੰਧਕੀ ਟੀਮ ਵੱਲੋਂ ਪੋ੍ਫੈਸਰ ਸਤਨਾਮ ਸਿੰਘ ਬੱਛੋਆਣਾ ਅਤੇ ਨਿਰਮਲ ਸਿੰਘ ਬਰੇਟਾ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਹਨੵਾਂ ਬੱਚਿਆਂ ਨੂੰ ਪੜੵਾਈ ਦੇ ਮਹੱਤਵ, ਮੁਕਾਬਲਾ ਇਮਤਿਹਾਨਾਂ ਦੀ ਤਿਆਰੀ ਅਤੇ ਕੋਰਸ/ਸਟਰੀਮ ਦੀ ਸਹੀ ਚੋਣ ਆਦਿ ਵਿਸ਼ਿਆਂ 'ਤੇ ਵਿਸਥਾਰ ਸਹਿਤ ਪੇ੍ਰਨਾਦਾਇਕ ਤੇ ਕੀਮਤੀ ਜਾਣਕਾਰੀ ਦਿੱਤੀ । ਉਹਨਾਂ ਬੀ.ਜੇ.ਐੱਫ਼.ਫਾਊਂਡੇਸ਼ਨ ਵੱਲੋਂ ਲੋੜਵੰਦ, ਮਿਹਨਤੀ ਤੇ ਹੁਸ਼ਿਆਰ ਬੱਚਿਆਂ ਦੀ ਪੜੵਾਈ ਲਈ ਕੀਤੇ ਜਾਂਦੇ ਯਤਨਾਂ ਤੇ ਪੋ੍ਜੈਕਟਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ । ਉਹਨਾਂ ਲੋੜਵੰਦ ਤੇ ਮਿਹਨਤੀ ਬੱਚਿਆਂ ਦੀ ਹਰ ਸੰੰਭਵ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ । ਉਹਨਾਂ ਸਕੂਲ ਦੇ ਉਸਾਰੂ ਵਿੱਦਿਅਕ ਮਾਹੌਲ ਤੇ ਵਧੀਆ ਪ੍ਬੰਧਨ ਦੀ ਸ਼ਲਾਘਾ ਕੀਤੀ । ਸੈਮੀਨਾਰ ਦੇ ਅੰਤ ਵਿੱਚ ਸਕੂਲ ਦੇ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਮੁਕਾਬਲਾ ਇਮਤਿਹਾਨਾਂ ਦੀ ਤਿਆਰੀ ਪੂਰਨ ਤਨਦੇਹੀ ਤੇ ਸਮਰਪਣ ਭਾਵਨਾ ਨਾਲ਼ ਕਰਨ ਲਈ ਪੇ੍ਰਿਤ ਕੀਤਾ । ਇਸ ਸੈਮੀਨਾਰ ਨੂੰ ਸਫ਼ਲ ਬਣਾਉਣ ਵਿੱਚ ਅਧਿਆਪਕਾ ਵੀਨਾ (ਕੈਰੀਅਰ ਕੰਪੋਨੈਂਟ ਇੰਚਾਰਜ), ਗਗਨਦੀਪ,ਨਵਨੀਤ ਬਾਂਸਲ,ਗੁਰਪਰੀਤ ਸਿੰਘ,ਨੀਤੂ ਰਾਣੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।