Saturday, August 10, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ 87 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਕਰਵਾਇਆ ਨਾਮ ਦਰਜ਼

ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ 87 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਕਰਵਾਇਆ ਨਾਮ ਦਰਜ਼

ਪ੍ਰਿੰਸੀਪਲ ਵਿਕਰਮ ਸ਼ਰਮਾ ਤੇ ਸਟਾਫ ਨੇ ਚੁਣੇ ਗਏ ਬੱਚਿਆਂ ਦੇ ਉਹਨਾਂ ਦੇ ਮਾਪਿਆਂ ਨੂੰ ਦਿੱਤੀ ਵਧਾਈ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 68ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਦੇ ਜੋਨ ਪੱਧਰੀ ਮੁਕਾਬਲਿਆਂ ਦੀਆਂ ਵੱਖ ਵੱਖ ਖੇਡਾਂ ਵਿੱਚ ਭਾਗ ਲੈਂਦਿਆਂ ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਦੇ 87 ਵਿਦਿਆਰਥੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ  ਜਿੱਤ ਪ੍ਰਾਪਤ ਕੀਤੀ ਅਤੇ ਜ਼ਿਲਾ ਪੱਧਰ ਤੇ ਆਪਣੀ ਜਗ੍ਹਾ ਬਣਾਈ।ਵਿਦਿਆਰਥੀਆ ਨੇ ਸ਼ੁਟਿੰਗ,ਬਾਕਸਿੰਗ,ਟੇਬਲ ਟੈਨਿਸ,ਜੂਡੋ,ਕਿਕ-ਬਾਕਸਿੰਗ, ਵੁਸੂ,ਵਾਲੀਬਾਲ.ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਆਦਿ  ਖੇਡਾਂ ਵਿੱਚ ਭਾਗ ਲੈਦੇ ਹੋਏ ਅਪਣੀ ਜਿੱਤ ਦੇ ਝੰਡੇ ਗੱਡੇ। ਖਿਡਾਰੀਆਂ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਵਿਕਰਮ ਸ਼ਰਮਾ  ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਲਗਭਗ ਹਰੇਕ ਖੇਡ ਲਈ ਵੱਖਰੇ - ਵੱਖਰੇ ਕੋਚਾ ਦਾ ਪੁਖਤਾ ਪ੍ਰਬੰਧ ਹੈ ਜਿਸ ਕਰਕੇ ਸਕੂਲ ਖੇਡਾਂ ਵਿੱਚ ਬੁਲੰਦਿਆਂ ਹਾਸਿਲ ਕਰ ਰਿਹਾ ਹੈ ਤੇ ਵਿਦਿਆਰਥੀ ਖੇਡਾ ਦੇ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ ।ਇਸ ਮੋਕੇ ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ, ਸਕੂਲ ਮੈਨੇਜਰ ਸ਼ਿਵ ਕੁਮਾਰ, ਐਚ.ੳ.ਡੀ. ਜਸਪ੍ਰੀਤ ਕੌਰ, ਹਰਭਵਨ ਕੌਰ, ਖੇਡ ਇੰਚਾਰਜ ਰੁਪਿੰਦਰ ਸਿੰਘ, ਕੋਚ ਮਨਪ੍ਰੀਤ ਕੌਰ, ਪਿਰਥੀ ਸਿੰਘ,ਸਾਹਿਲ ਕੁਮਾਰ ਆਦਿ ਸਕੂਲ ਸਟਾਫ ਨੇ ਵਿਦਿਆਰਥੀਆ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਵਿਧਾਇਕ ਬੁੱਧ ਰਾਮ ਵੱਲੋਂ 2 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ

ਵਿਧਾਇਕ  ਬੁੱਧ ਰਾਮ  ਵੱਲੋਂ 2 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ

ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾਂ ਸਰਕਾਰ ਦਾ ਫਰਜ਼-ਵਿਧਾਇਕ ਬੁੱਧ ਰਾਮ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰਾਂ ਦਾ ਫਰਜ਼ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਵਿਕਾਸ ਕਾਰਜਾਂ ਦੀ ਲੜੀ ਵਿਚ ਹਲਕਾ ਬੁਢਲਾਡਾ ਅੰਦਰ 02 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ।ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਦਾਤੇਵਾਸ ਤੋਂ ਫੁੱਲੂ ਵਾਲਾ ਡੋਗਰਾ ਲਿੰਕ ਸੜਕ ਕਰੀਬ 4 ਕਿਲੋਮੀਟਰ  ਨੂੰ 73 ਲੱਖ ਦੀ ਲਾਗਤ, ਪਿੰਡ ਸੇਖੂਪੁਰ ਖੁਡਾਲ ਦੀ ਫਿਰਨੀ ਇੱਕ ਕਿਲੋਮੀਟਰ ਦੀ ਲੰਬਾਈ ਵਾਲੀ ਸੜਕ ਨੂੰ 26 ਲੱਖ ਰੁਪਏ ਦੀ ਲਾਗਤ, ਪਿੰਡ ਜਲਵੇੜਾ ਵਿੱਚ ਡਰੇਨ ਦਾ ਪੁਲ 52 ਲੱਖ ਰੁਪਏ ਦੀ ਲਾਗਤ, ਬਰੇਟਾ ਤੋਂ ਜਲਵੇੜਾ -ਸੰਘਰੇੜੀ ਲਿੰਕ ਸੜਕ ਕਰੀਬ ਪੌਣੇ ਚਾਰ ਕਿਲੋਮੀਟਰ ਲੰਬਾਈ 70 ਲੱਖ ਰੁਪਏ ਦੀ ਲਾਗਤ, ਜੀਵਨ ਨਗਰ ਤੋਂ ਪਿੰਡ ਰਿਉਂਦ ਕਲਾਂ ਸਾਢੇ ਤਿੰਨ ਕਿਲੋਮੀਟਰ ਲੰਬਾਈ ਵਾਲੀ ਸੜਕ 75 ਲੱਖ ਰੁਪਏ ਦੀ ਲਾਗਤ ਨਾਲ ਮਾਰਕੀਟ ਕਮੇਟੀ ਫੰਡਾਂ ਚੋਂ ਤਿਆਰ ਕਰਵਾਈਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ  ਵੱਡੀ ਰਾਹਤ ਮਿਲੇਗੀ।ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀਆਂ ਦੇ ਫੰਡਾਂ ਨਾਲ ਇਹ ਸੜਕਾਂ ਮੁਕੰਮਲ ਕਰਵਾਈਆਂ ਹਨ I ਉਨ੍ਹਾਂ ਕਿਹਾ ਕਿ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ lਇਸ ਮੌਕੇ ਮੰਡੀ ਬੋਰਡ ਦੇ ਐਕਸੀਅਨ ਬਿਪਨ ਖੰਨਾ, ਐਸ.ਡੀ.ਓ.ਕਰਮਜੀਤ ਸਿੰਘ,ਰਮਨਦੀਪ ਸਿੰਘ ਗੁੜੱਦੀ ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ , ਤਿੰਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਸਤੀਸ਼ ਸਿੰਗਲਾ ਬੁਢਲਡਾ,ਰਣਜੀਤ ਸਿੰਘ ਫਰੀਦ ਕੇ ਬੋਹਾ, ਚਮਕੌਰ ਸਿੰਘ ਖੁਡਾਲ ਬਰੇਟਾ, ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ, ਗੁਰਦਰਸ਼ਨ ਸਿੰਘ ਪਟਵਾਰੀ ਓ. ਐਸ.ਡੀ.,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੁਲਾਣਾ,ਕੁਲਵਿੰਦਰ ਸਿੰਘ ਖੁਡਾਲ,ਕੁਲਵੰਤ ਸਿੰਘ ਸ਼ੇਰਖਾਂ ਵਾਲਾ,ਅਵਤਾਰ ਸਿੰਘ ਮਘਾਣੀਆਂ, ਸੰਸਾਰ ਸਿੰਘ ਸਿਰਸੀਵਾਲਾ, ਅਤੇ ਸੀਨੀਅਰ ਆਗੂ ਸੁਭਾਸ਼ ਨਾਗਪਾਲ, ਰਜਿੰਦਰ ਸ਼ਰਮਾ, ਬਲਵਾਨ ਸਿੰਘ ਜਲਵੇੜਾ, ਗੁਰਪ੍ਰੀਤ ਸਿੰਘ ਸੰਘਰੇੜੀ, ਲਖਵਿੰਦਰ ਸਿੰਘ ਭੁੱਲਰ ਰਿਉਂਦ, ਅਮਨਦੀਪ ਸਿੰਘ ਭੁੱਲਰ,ਚਰਨਜੀਤ ਸਿੰਘ ਰਿਉਂਦ, ਗੁਰਦੀਪ ਸਿੰਘ ਦਿਆਲਪੁਰਾ, ਸਰਪੰਚ ਰਣਜੀਤ ਸਿੰਘ ਦਾਤੇਵਾਸ, ਡਾ. ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ,ਹਰਭਜਨ ਸਿੰਘ ਪੰਚਾਇਤ ਸਕੱਤਰ,ਵੈਦ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਤੀਜ ਦਾ ਤਿਉਹਾਰ ਮਨਾਇਆ

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਤੀਜ ਦਾ ਤਿਉਹਾਰ ਮਨਾਇਆ

 
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਸ ਖੇਤਰ ਦੀ ਨਾਮਵਰ ਵਿਿਦਅਕ ਸੰਸਥਾ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ 5ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਾਨਦਾਰ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਗਿੱਧਾ,ਡਾਂਸ,ਗਰੁੱਪ ਡਾਂਸ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ।ਇਸ ਪ੍ਰੋਗਰਾਮ ਮਿਸ ਤੀਜ ਅਤੇ ਮਿਸ ਪੰਜਾਬਣ ਚੁਣੀਆਂ ਗਈਆਂ।ਵਿੱਦਿਆਰਥਣਾਂ ਵੱਲੋਂ ਪੀਘ ਝੂਟ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਤਿਉਹਾਰ ਹਰ ਸਾਲ ਧੂਮ-ਧਾਮ ਨਾਲ ਮਨਾਇਆ ਜਾਵੇਗਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੀ.ਪੀ.ਐਸ. ਚੀਮਾ ਵਿਖੇ ‘ਹਰਿਆਲੀ ਤੀਜ’ ਦਾ ਤਿਉਹਾਰ ਮਨਾਇਆ

ਪੀ.ਪੀ.ਐਸ. ਚੀਮਾ ਵਿਖੇ  ‘ਹਰਿਆਲੀ ਤੀਜ’ ਦਾ ਤਿਉਹਾਰ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇਸ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਪੰਜਾਬ ਅਤੇ ਖਾਸ ਕਰਕੇ ਕੁੜੀਆਂ ਦਾ ਹਰਮਨ ਪਿਆਰਾ ਖੁਸ਼ੀਆਂ-ਖੇੜੇ ਵੰਡਦਾ ਤਿਉਹਾਰ ‘ਹਰਿਆਲੀ ਤੀਜ’  ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਹੁਤ ਉਤਸ਼ਾਹ ਨਾਲ ਮਨਾਇਆ।ਪ੍ਰੋਗਰਾਮ ਦੀ ਸ਼ੁਰੂਆਤ ਕੁੜੀਆਂ ਵੱਲੋ ਪੀਂਘਾ ਝੂਟ ਕੇ ਅਤੇ ਗਿੱਧਾ ਪਾ ਕੇ ਕੀਤੀ ਗਈ।ਨਰਸਰੀ ਤੋਂ ਬਾਰ੍ਹਵੀਂ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਸੱਭਿਆਚਾਰਕ ਪਹਿਰਾਵੇ ’ਚ ਤੀਆਂ ਦਾ ਪ੍ਰੋਗਰਾਮ ਵੱਖ-ਵੱਖ ਅੰਦਾਜ ਵਿੱਚ ਪੇਸ਼ ਕੀਤਾ,ਜਿਸ ਵਿੱਚ ਮਿਸ ਤੀਜ ਦੀ ਚੋਣ ਬੱਚੇ ਦੇ ਪਹਿਰਾਵੇ,ਚੱਲਣ ਦਾ ਤਰੀਕਾ, ਆਤਮ-ਵਿਸਵਾਸ਼,ਉਸ ਦੀ ਕੋਈ ਪ੍ਰਤੀਯੋਗਿਤਾ ਜਿਵੇਂ ਕਿ ਬੋਲੀ,ਭਾਸ਼ਣ,ਪੰਜਾਬੀ ਸੱਭਿਆਚਾਰ ਅਧਾਰਿਤ ਪ੍ਰਸ਼ਨ-ਉੱਤਰ ਜਾਂ ਕੋਈ ਵਿਚਾਰ ਦੇ ਅਧਾਰ ’ਤੇ ਕੀਤਾ ਗਿਆ।ਇਸ ਦੇ ਨਾਲ-ਨਾਲ ਬੱਚਿਆਂ ਦੇ ਖਾਣ-ਪੀਣ ਲਈ ਵੱਖ-ਵੱਖ ਸਟਾਲਾਂ ਵੀ ਲਗਾਈਆਂ ਗਈਆਂ।ਉਪਰੰਤ ਲੜਕੀਆਂ ਨੇ ਗਿੱਧਾ, ਗਰੱਪ ਡਾਂਸ ਅਤੇ ਕਿੱਕਲੀ ਪਾ ਕੇ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ।ਸੰਸਥਾ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਬੱਚਿਆਂ ਅਤੇ ਸਟਾਫ ਨੂੰ ਹਰਿਆਲੀ ਤੀਜ ਦੀ ਵਧਾਈ ਦਿੱਤੀ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੈਰਾਮਾਊਂਟ ਸਕੂਲ ਲਹਿਰਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪੈਰਾਮਾਊਂਟ ਸਕੂਲ ਲਹਿਰਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਵਿਖੇ ਤੀਜ ਦਾ ਤਿਉਹਾਰ ਬੜੀ ਧੁਮ-ਧਾਮ ਨਾਲ ਮਨਾਇਆ।ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਬੱਚਿਆਂ ਵੱਲੋਂ ਬੋਲੀਆਂ ਪਾ ਕੇ ਕੀਤੀ ਗਈ।ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪਹਿਰਾਵਾ ਪਾ ਕੇ ਸੱਭਿਆਚਾਰਕ ਗੀਤਾਂ ਤੇ ਗਿੱਧਾ,ਭੰਗੜਾ,ਗੁਰੱਪ ਡਾਂਸ ਪੇਸ਼ ਕੀਤੇ ਗਏ ਤੇ ਜੁਬਾਨੀ ਗਾ ਕੇ ਗੀਤ ਸਿੱਠਣੀਆਂ,ਟੱਪੇ ਆਦਿ ਦੀ ਪੇਸ਼ਕਾਰੀ ਦਿੱਤੀ ਇਸ ਸੱਭਿਆਚਾਰਕ ਪ੍ਰੋਗਰਾਮ ਦਾ ਲੜਕੀਆਂ ਨੇ ਬੜੇ ਉਤਸ਼ਾਹ ਨਾਲ ਭਰਪੂਰ ਆਨੰਦ ਮਾਣਿਆ।ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਸਾਰੇ ਬੱਚਿਆਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਆਪਣੇ ਸੱਭਿਆਚਾਰ ਪ੍ਰਤੀ ਜਾਗਰੂਕ ਰਹਿ ਕੇ ਇਸ ਪ੍ਰਤੀ ਹਰ ਸੰਭਵ ਤੇ ਸੰਜੀਦਾ ਕਦਮ ਪੁੱਟਣ ਲਈ ਪ੍ਰਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਯਸਪਾਲ ਸਿੰਘ,ਉਪ ਪ੍ਰਿੰਸੀਪਲ ਅੰਕਿਤ ਕਾਲੜਾ,ਨੈਬ ਸਿੰਘ,ਗੁਰਵਿੰਦਰ ਸਿੰਘ,ਗੁਰਪ੍ਰੀਤ ਕੌਰ,ਪੁਸ਼ਪਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਵੀ ਰਿਹਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਵਿਖੇ ‘ਤੀਆਂ ਤੀਜ ਦੀਆ’ ਤਿਉਹਾਰ ਮਨਾਇਆ

ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਵਿਖੇ  ‘ਤੀਆਂ ਤੀਜ ਦੀਆ’  ਤਿਉਹਾਰ ਮਨਾਇਆ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਵਿਖੇ  ‘ਤੀਆਂ ਤੀਜ ਦੀਆ’  ਤਿਉਹਾਰ ਮਨਾਇਆ ਗਿਆ।ਇਸ ਮੇਲੇ ਸਬੰਧੀ ਸਕੂਲ ਕੈਂਪਸ ਨੂੰ ਪੰਜਾਬੀ ਵਿਰਸੇ ਦਾ ਰੂਪ ਦਿੱਤਾ ਗਿਆ।ਪੰਜਾਬੀ ਪਹਿਰਾਵਿਆਂ ਵਿੱਚ ਸਜੇ ਨੰਨ੍ਹੇ ਬੱਚੇ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਕੂਲ ਕੈਂਪਸ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਾਏ ਹੋਏ ਸਨ। ਇਨ੍ਹਾਂ ਵਿੱਚ ਕਈ ਸਟਾਲਾਂ ’ਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਹੋਈਆਂ ਸਨ।ਨੰਨ੍ਹੇ ਬੱਚਿਆਂ ਨੇ ਸੱਭਿਆਚਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ।ਪੀਂਘਾਂ ਝੂਟੀਆਂ ਅਤੇ ਸਾਉਣ ਮਹੀਨੇ ਨਾਲ ਸਬੰਧਤ ਬੋਲੀਆਂ ਅਤੇ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ।ਪ੍ਰੋਗਰਾਮ 'ਚ ਵਿਦਿਆਰਥਣਾਂ ਨੇ ਤੀਜ ਨਾਲ ਸਬੰਧਿਤ ਲੋਕ ਗੀਤ,ਬੋਲੀਆਂ,ਗੀਤ,ਗਰੁੱਪ ਡਾਂਸ ਅਤੇ ਗਿੱਧੇ 'ਚ ਆਪਣੀ ਹਾਜ਼ਰੀ ਲਗਵਾਈ ਅਤੇ ਪੰਜਾਬੀ ਪਹਿਰਾਵੇ ਪਾ ਕੇ ਚਰਖਾ ਕੱਤਿਆ ਤੇ ਤੀਆਂ ਦੇ ਮੇਲੇ ਦੀ ਰੌਣਕ ਵਧਾਈ।ਅਲੋਪ ਹੁੰਦੀਆ ਜਾ ਰਹੀਆਂ ਖੇਡਾਂ ਘੋਲ,ਬਾਂਦਰ ਕਿੱਲਾ,ਉੱਚ-ਨੀਚ,ਰੱਸਾ-ਕੱਸੀ,ਗੁੱਲੀ-ਡੰਡਾ,ਪਿੱਠੂ-ਕਰਮ ਦੀਆਂ ਪੇਸ਼ਕਾਰੀਆਂ ਮੇਲੇ ਦਾ ਸਿਖਰ ਹੋ ਨਿੱਬੜੀਆਂ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਪੰਜਾਬੀ ਵਿਰੇਸ ਨਾਲ ਜੁੜਨ ਲਈ ਪ੍ਰੇਰਿਆ। ਉਹਨਾ ਦੱਸਿਆ ਕਿ ਆਧੁਨਿਕ ਹੋਣ ਦੇ ਨਾਲ ਨਾਲ ਸਾਨੂੰ ਸੱਭਿਆਚਾਰ ਨਾਲ ਵੀ ਜੁੜੇ ਰਹਿਣਾ ਚਾਹੀਦਾ ਹੈ।ਮੈਨੇਜਮੈਂਟ ਮੈਂਬਰ ਨੇ ਬੱਚਿਆਂ ਦੀ ਹੌਸਲਾਅਫਜ਼ਾਈ ਕੀਤੀ ਤੇ ਉਨ੍ਹਾਂ ਨੂੰ ਸਰਟੀਫੀਕੇਟ ਵੀ ਕੀਤੇ।ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ, ਰਜਿੰਦਰ ਗਰਗ, ਲੱਕੀ ਸੇਠ (ਬੀਰਬਲ ਗਰੁੱਪ) ਆਦਿ ਅਤੇ ਸਮੂਹ ਸਟਾਫ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਚਾਇਤ ਸਕੱਤਰ ਧੀਰਜ ਕੁਮਾਰ ਦਾ ਦੋਦੜਾ ਵਿਖੇ ਆਉਣ 'ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਕੀਤਾ ਸਨਮਾਨ

ਪੰਚਾਇਤ ਸਕੱਤਰ ਧੀਰਜ ਕੁਮਾਰ ਦਾ ਦੋਦੜਾ ਵਿਖੇ ਆਉਣ 'ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਕੀਤਾ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਸਕੂਲ ਮੁਖੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਹੁਤ ਹੀ ਮਿਹਨਤੀ ਅਤੇ ਸਕੂਲੀ ਕੰਮਾਂ 'ਚ ਬੇਹੱਦ ਰੁਚੀ ਰੱਖਣ ਵਾਲੇ ਪੰਚਾਇਤ ਸਕੱਤਰ ਧੀਰਜ ਕੁਮਾਰ ਨੇ ਪਿੰਡ ਦੋਦੜਾ ਵਿਖੇ ਬਦਲੀ ਹੋਣ ਉਪਰੰਤ ਆਪਣਾ ਅਹੁਦਾ ਸੰਭਾਲ ਲਿਆ ਹੈ।ਸਕੂਲ ਮੁਖੀ ਨੇ ਦੱਸਿਆ ਕਿ ਧੀਰਜ ਕੁਮਾਰ ਪਹਿਲਾਂ ਵੀ ਇਸ ਪਿੰਡ ਵਿੱਚ ਸਕੱਤਰ ਵਜੋਂ ਨੌਕਰੀ ਕਰਦੇ ਰਹੇ ਹਨ ਤੇ ਆਪਣੇ ਸਮੇਂ ਵਿੱਚ ਇਹਨਾਂ ਨੇ ਸਕੂਲ ਦੇ ਬਹੁਤ ਕੰਮ ਕੀਤੇ ਹਨ।ਦੁਬਾਰਾ ਦੋਦੜਾ ਵਿਖੇ ਜੁਆਇਨ ਕਰਨ 'ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ।ਸਮੁੱਚੀ ਪੰਚਾਇਤ,ਸਰਪੰਚ ਰਾਮ ਸਿੰਘ, ਪੰਚ ਜੁਗਰਾਜ ਸਿੰਘ,ਨਿਰਮਲ ਸਿੰਘ,ਭੋਲਾ ਸਿੰਘ ਚੇਅਰਮੈਨ ਨਛੱਤਰ ਸਿੰਘ,ਲੱਕੀ ਮੈਂਬਰ,ਭਾਨ ਸਿੰਘ ,ਸੁਖਪਾਲ ਸਿੰਘ ਐਡਵੋਕੇਟ ਅਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਜਤਿੰਦਰ ਜੋਤੀ ਉਹਨਾਂ ਦਾ ਸਵਾਗਤ ਕੀਤਾ। ਸਕੂਲ ਮੁਖੀ ਸੰਦੀਪ ਕੁਮਾਰ ਨੇ ਦੱਸਿਆ ਕਿ ਸਕੱਤਰ ਧੀਰਜ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਬਾਕੀ ਰਹਿੰਦੇ ਸਾਰੇ ਅਧੂਰੇ ਕੰਮ ਜਲਦੀ ਕੀਤੇ ਜਾਣਗੇ।ਇਸ ਮੌਕੇ ਸਕੂਲ ਸਟਾਫ ਰਾਜੇਸ਼ ਬੁਢਲਾਡਾ,ਬਿਹਾਰਾ ਸਿੰਘ,ਜਸਵਿੰਦਰ ਕੌਰ,ਗੁਰਪ੍ਰੀਤ ਕੌਰ ,ਹਰਪ੍ਰੀਤ ਕੌਰ ,ਸੁਰਿੰਦਰਪਾਲ ਕੌਰ ਤੇ ਸਕੱਤਰ ਅਸ਼ਵਨੀ ਕੁਮਾਰ ਵੀ ਮੌਜੂਦ ਸਨ।