Sunday, August 11, 2024

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਨੇ ਮੰਦਿਰ ਕਮੇਟੀ ਨੂੰ ਕੀਤੇ ਬੇਲ ਦੇ ਭਾਂਡੇ ਭੇਂਟ

 ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਨੇ ਮੰਦਿਰ ਕਮੇਟੀ ਨੂੰ ਕੀਤੇ ਬੇਲ ਦੇ ਭਾਂਡੇ ਭੇਂਟ

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ  : ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵੱਲੋਂ ਪਬਲਿਕ ਸੇਵਾ ਹਿੱਤ ਸ੍ਰੀ ਦੁਰਗਾ ਸ਼ਕਤੀ ਮੰਦਿਰ ਦੇ ਭਾਂਡਿਆਂ ਦੀ ਬੇਲ ਵਿੱਚ ਵਾਧਾ ਕਰਦਿਆਂ ਵੱਡੇ ਭਾਂਡੇ ਆਦਿ ਮੰਦਿਰ ਕਮੇਟੀ ਨੂੰ ਭੇਂਟ ਕੀਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੇਵਾਦਾਰ ਸੁਰੇਸ਼ ਕੁਮਾਰ ਝਾੜੋ ਵਾਲੇ ਜਨਕ ਰਾਜ ਚੱਕੀ ਵਾਲੇ, ਮਿੰਟੂ ਬਾਂਸਲ ਆਦਿ ਨੇ ਦੱਸਿਆ ਕਿ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵੱਲੋਂ ਕੀਤੀ ਗਈ ਸੇਵਾ ਦੋਰਾਨ 8 ਟੱਬ, 2 ਵੱਡੀਆਂ ਪ੍ਰਾਂਤਾਂ ,10 ਲੰਗਰ ਬਾਲਟੀਆਂ,7 ਜੱਗ, 6 ਪਾਣੀ ਵਰਤਾਉਣ ਵਾਲੀਆਂ ਕੇਟਲੀਆਂ, 4 ਡੋਰੇ, 1 ਇੱਕ ਡਬਲ ਚੁੱਲ੍ਹੇ ਵਾਲੀ ਸਟੈਂਡਿੰਗ ਗੈਸੀ ਭੱਠੀ ਦੀ ਸੇਵਾ ਕੀਤੀ ਗਈ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਰਜਿੰਦਰ ਕੁਮਾਰ ਲੀਲੂ ਉਪ ਪ੍ਰਧਾਨ ਸੁਰਿੰਦਰ ਕੁਮਾਰ ਬਾਂਸਲ ਦੀ ਅਗਵਾਈ ਵਿੱਚ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਦੇ ਸੇਵਾਦਾਰਾਂ ਦਾ ਸਨਮਾਨ ਕਰਦਿਆਂ ਸੰਸਥਾ ਵੱਲੋਂ ਨਿਰੰਤਰ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਸੰਸਥਾ ਵੱਲੋਂ ਤਰਲੋਚਨ ਗੋਇਲ, ਗੋਬਿੰਦ ਰਾਮ ਗੋਂਦਾਂ, ਮੁਕੇਸ਼ ਕੁਮਾਰ ਗਰਗ, ਲਾਭ ਤੇਜ਼ ਸ਼ਰਮਾ,ਅਸ਼ਵਨੀ ਗੋਇਲ ਆਸੂ, ਰਕੇਸ਼ ਕੁਮਾਰ (ਕੇਸੀਂ) ਕੇਵਲ ਕ੍ਰਿਸ਼ਨ ਹੀਰੋ ਕਲਾਂ ਵਾਲੇ, ਵਿਜੇ ਕੁਮਾਰ ਸਿੰਗਲਾ,ਅਰਸ਼ਦੀਪ ਬਾਂਸਲ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਤਾ ਬੇਨਤੀ ਦੇਵੀ ਦੀ ਬਰਸੀ ਮੌਕੇ 170 ਯੂਨਿਟ ਹੋਏ ਖ਼ੂਨਦਾਨ

ਮਾਤਾ ਬੇਨਤੀ ਦੇਵੀ ਦੀ ਬਰਸੀ ਮੌਕੇ 170 ਯੂਨਿਟ ਹੋਏ ਖ਼ੂਨਦਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਫਾਉਂਡੇਸ਼ਨ ਦੇ ਮੈਂਬਰ ਕੁਲਦੀਪ ਸ਼ਰਮਾ ਅਤੇ ਮਨਦੀਪ ਸ਼ਰਮਾ ਦੀ ਮਾਤਾ ਸਵ: ਬੇਨਤੀ ਦੇਵੀ ਦੀ ਬਰਸੀ ਮੌਕੇ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਬੁਢਲਾਡਾ ਵਿਖੇ ਵਿਸ਼ਾਲ ਖ਼ੂਨਦਾਨ ਕੈੰਪ ਲਗਾਇਆ ਗਿਆ।ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਦੇ ਭੋਗ ਉਪਰੰਤ ਸੰਗਤਾਂ ਨੇ ਲੰਮੀਆਂ ਕਤਾਰਾਂ ਲਗਾ ਕੇ ਖੂਨਦਾਨ ਕੀਤਾ। ਸਰਕਾਰੀ ਬਲੱਡ ਬੈਂਕ ਮਾਨਸਾ ਤੋਂ ਡਾ. ਸ਼ਾਇਨਾ ਨੇ ਦੱਸਿਆ ਕਿ ਕੈੰਪ ਵਿੱਚ ਰਿਕਾਰਡ ਤੋੜ 170 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ ਹੈ,ਜੋ ਲੋੜਵੰਦ ਮਰੀਜਾਂ ਦੇ ਕੰਮ ਆਵੇਗਾ। ਨੇਕੀ ਫਾਉਂਡੇਸ਼ਨ ਦੀ ਟੀਮ ਵੱਲੋਂ ਖ਼ੂਨਦਾਨੀਆਂ ਦੀ ਸਹੂਲਤ ਲਈ ਸਪੈਸ਼ਲ ਏ ਸੀ ਬੱਸ ਦਾ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ/ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਸੇਵਾਮੁਕਤ ਜੇ.ਈ. ਹਰਬਿਲਾਸ ਸ਼ਰਮਾ ਨੇ ਆਪਣੀ ਵਿੱਛੜ ਚੁੱਕੀ ਧਰਮ ਪਤਨੀ ਨੂੰ ਯਾਦ ਕਰਦਿਆਂ ਅਤੇ ਖ਼ੂਨਦਾਨ ਕਰਕੇ ਸ਼ਰਧਾਂਜਲੀ ਦੇਣ ਪਹੁੰਚੇ ਲੰਮੀਆਂ ਕਤਾਰਾਂ ਵਿੱਚ ਲੱਗੇ ਨੌਜਵਾਨਾਂ ਨੂੰ ਦੇਖਕੇ ਕਿਹਾ ਕਿ ਉਹਨਾਂ ਨੇ ਪਰਿਵਾਰ ਦਾ ਹੌਂਸਲਾ ਵਧਾਇਆ ਹੈ।  ਖ਼ੂਨਦਾਨ ਕਰਨ ਦਾ ਲੋਕਾਂ ਵਿਚ ਇਹ ਜਜ਼ਬਾ ਦੇਖਣ ਯੋਗ ਹੈ ਅਤੇ ਇਸਦਾ ਸਾਰਾ ਸਿਹਰਾ ਨੇਕੀ ਫਾਉਂਡੇਸ਼ਨ ਦੀ ਸਾਰੀ ਟੀਮ ਨੂੰ ਜਾਂਦਾ ਹੈ। ਇਸ ਮੌਕੇ ਹਲਕਾ ਐੱਮ ਐਲ ਏ ਪ੍ਰਿੰਸੀਪਲ ਬੁੱਧਰਾਮ,ਪਤਵੰਤੇ ਅਤੇ ਹੋਰ ਸਿਆਸੀ ਆਗੂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਖੂਨਦਾਨੀਆਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਬਰਸੀ ਮੌਕੇ ਅਜਿਹੇ ਕੈੰਪ ਲਗਾਉਣਾ ਰਿਸ਼ੀ ਪਰਿਵਾਰ ਦਾ ਇੱਕ ਵਿਸ਼ੇਸ਼ ਉਪਰਾਲਾ ਹੈ ਅਤੇ ਅਜਿਹੇ ਕੰਮ ਹਰ ਕਿਸੇ ਨੂੰ ਕਰਨੇ ਚਾਹੀਦੇ ਹਨ।

Saturday, August 10, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ 87 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਕਰਵਾਇਆ ਨਾਮ ਦਰਜ਼

ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ 87 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਕਰਵਾਇਆ ਨਾਮ ਦਰਜ਼

ਪ੍ਰਿੰਸੀਪਲ ਵਿਕਰਮ ਸ਼ਰਮਾ ਤੇ ਸਟਾਫ ਨੇ ਚੁਣੇ ਗਏ ਬੱਚਿਆਂ ਦੇ ਉਹਨਾਂ ਦੇ ਮਾਪਿਆਂ ਨੂੰ ਦਿੱਤੀ ਵਧਾਈ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 68ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਦੇ ਜੋਨ ਪੱਧਰੀ ਮੁਕਾਬਲਿਆਂ ਦੀਆਂ ਵੱਖ ਵੱਖ ਖੇਡਾਂ ਵਿੱਚ ਭਾਗ ਲੈਂਦਿਆਂ ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਦੇ 87 ਵਿਦਿਆਰਥੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ  ਜਿੱਤ ਪ੍ਰਾਪਤ ਕੀਤੀ ਅਤੇ ਜ਼ਿਲਾ ਪੱਧਰ ਤੇ ਆਪਣੀ ਜਗ੍ਹਾ ਬਣਾਈ।ਵਿਦਿਆਰਥੀਆ ਨੇ ਸ਼ੁਟਿੰਗ,ਬਾਕਸਿੰਗ,ਟੇਬਲ ਟੈਨਿਸ,ਜੂਡੋ,ਕਿਕ-ਬਾਕਸਿੰਗ, ਵੁਸੂ,ਵਾਲੀਬਾਲ.ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਆਦਿ  ਖੇਡਾਂ ਵਿੱਚ ਭਾਗ ਲੈਦੇ ਹੋਏ ਅਪਣੀ ਜਿੱਤ ਦੇ ਝੰਡੇ ਗੱਡੇ। ਖਿਡਾਰੀਆਂ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਵਿਕਰਮ ਸ਼ਰਮਾ  ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਲਗਭਗ ਹਰੇਕ ਖੇਡ ਲਈ ਵੱਖਰੇ - ਵੱਖਰੇ ਕੋਚਾ ਦਾ ਪੁਖਤਾ ਪ੍ਰਬੰਧ ਹੈ ਜਿਸ ਕਰਕੇ ਸਕੂਲ ਖੇਡਾਂ ਵਿੱਚ ਬੁਲੰਦਿਆਂ ਹਾਸਿਲ ਕਰ ਰਿਹਾ ਹੈ ਤੇ ਵਿਦਿਆਰਥੀ ਖੇਡਾ ਦੇ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ ।ਇਸ ਮੋਕੇ ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ, ਸਕੂਲ ਮੈਨੇਜਰ ਸ਼ਿਵ ਕੁਮਾਰ, ਐਚ.ੳ.ਡੀ. ਜਸਪ੍ਰੀਤ ਕੌਰ, ਹਰਭਵਨ ਕੌਰ, ਖੇਡ ਇੰਚਾਰਜ ਰੁਪਿੰਦਰ ਸਿੰਘ, ਕੋਚ ਮਨਪ੍ਰੀਤ ਕੌਰ, ਪਿਰਥੀ ਸਿੰਘ,ਸਾਹਿਲ ਕੁਮਾਰ ਆਦਿ ਸਕੂਲ ਸਟਾਫ ਨੇ ਵਿਦਿਆਰਥੀਆ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਵਿਧਾਇਕ ਬੁੱਧ ਰਾਮ ਵੱਲੋਂ 2 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ

ਵਿਧਾਇਕ  ਬੁੱਧ ਰਾਮ  ਵੱਲੋਂ 2 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ

ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾਂ ਸਰਕਾਰ ਦਾ ਫਰਜ਼-ਵਿਧਾਇਕ ਬੁੱਧ ਰਾਮ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰਾਂ ਦਾ ਫਰਜ਼ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਵਿਕਾਸ ਕਾਰਜਾਂ ਦੀ ਲੜੀ ਵਿਚ ਹਲਕਾ ਬੁਢਲਾਡਾ ਅੰਦਰ 02 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ।ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਦਾਤੇਵਾਸ ਤੋਂ ਫੁੱਲੂ ਵਾਲਾ ਡੋਗਰਾ ਲਿੰਕ ਸੜਕ ਕਰੀਬ 4 ਕਿਲੋਮੀਟਰ  ਨੂੰ 73 ਲੱਖ ਦੀ ਲਾਗਤ, ਪਿੰਡ ਸੇਖੂਪੁਰ ਖੁਡਾਲ ਦੀ ਫਿਰਨੀ ਇੱਕ ਕਿਲੋਮੀਟਰ ਦੀ ਲੰਬਾਈ ਵਾਲੀ ਸੜਕ ਨੂੰ 26 ਲੱਖ ਰੁਪਏ ਦੀ ਲਾਗਤ, ਪਿੰਡ ਜਲਵੇੜਾ ਵਿੱਚ ਡਰੇਨ ਦਾ ਪੁਲ 52 ਲੱਖ ਰੁਪਏ ਦੀ ਲਾਗਤ, ਬਰੇਟਾ ਤੋਂ ਜਲਵੇੜਾ -ਸੰਘਰੇੜੀ ਲਿੰਕ ਸੜਕ ਕਰੀਬ ਪੌਣੇ ਚਾਰ ਕਿਲੋਮੀਟਰ ਲੰਬਾਈ 70 ਲੱਖ ਰੁਪਏ ਦੀ ਲਾਗਤ, ਜੀਵਨ ਨਗਰ ਤੋਂ ਪਿੰਡ ਰਿਉਂਦ ਕਲਾਂ ਸਾਢੇ ਤਿੰਨ ਕਿਲੋਮੀਟਰ ਲੰਬਾਈ ਵਾਲੀ ਸੜਕ 75 ਲੱਖ ਰੁਪਏ ਦੀ ਲਾਗਤ ਨਾਲ ਮਾਰਕੀਟ ਕਮੇਟੀ ਫੰਡਾਂ ਚੋਂ ਤਿਆਰ ਕਰਵਾਈਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ  ਵੱਡੀ ਰਾਹਤ ਮਿਲੇਗੀ।ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀਆਂ ਦੇ ਫੰਡਾਂ ਨਾਲ ਇਹ ਸੜਕਾਂ ਮੁਕੰਮਲ ਕਰਵਾਈਆਂ ਹਨ I ਉਨ੍ਹਾਂ ਕਿਹਾ ਕਿ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ lਇਸ ਮੌਕੇ ਮੰਡੀ ਬੋਰਡ ਦੇ ਐਕਸੀਅਨ ਬਿਪਨ ਖੰਨਾ, ਐਸ.ਡੀ.ਓ.ਕਰਮਜੀਤ ਸਿੰਘ,ਰਮਨਦੀਪ ਸਿੰਘ ਗੁੜੱਦੀ ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ , ਤਿੰਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਸਤੀਸ਼ ਸਿੰਗਲਾ ਬੁਢਲਡਾ,ਰਣਜੀਤ ਸਿੰਘ ਫਰੀਦ ਕੇ ਬੋਹਾ, ਚਮਕੌਰ ਸਿੰਘ ਖੁਡਾਲ ਬਰੇਟਾ, ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ, ਗੁਰਦਰਸ਼ਨ ਸਿੰਘ ਪਟਵਾਰੀ ਓ. ਐਸ.ਡੀ.,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੁਲਾਣਾ,ਕੁਲਵਿੰਦਰ ਸਿੰਘ ਖੁਡਾਲ,ਕੁਲਵੰਤ ਸਿੰਘ ਸ਼ੇਰਖਾਂ ਵਾਲਾ,ਅਵਤਾਰ ਸਿੰਘ ਮਘਾਣੀਆਂ, ਸੰਸਾਰ ਸਿੰਘ ਸਿਰਸੀਵਾਲਾ, ਅਤੇ ਸੀਨੀਅਰ ਆਗੂ ਸੁਭਾਸ਼ ਨਾਗਪਾਲ, ਰਜਿੰਦਰ ਸ਼ਰਮਾ, ਬਲਵਾਨ ਸਿੰਘ ਜਲਵੇੜਾ, ਗੁਰਪ੍ਰੀਤ ਸਿੰਘ ਸੰਘਰੇੜੀ, ਲਖਵਿੰਦਰ ਸਿੰਘ ਭੁੱਲਰ ਰਿਉਂਦ, ਅਮਨਦੀਪ ਸਿੰਘ ਭੁੱਲਰ,ਚਰਨਜੀਤ ਸਿੰਘ ਰਿਉਂਦ, ਗੁਰਦੀਪ ਸਿੰਘ ਦਿਆਲਪੁਰਾ, ਸਰਪੰਚ ਰਣਜੀਤ ਸਿੰਘ ਦਾਤੇਵਾਸ, ਡਾ. ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ,ਹਰਭਜਨ ਸਿੰਘ ਪੰਚਾਇਤ ਸਕੱਤਰ,ਵੈਦ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਤੀਜ ਦਾ ਤਿਉਹਾਰ ਮਨਾਇਆ

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਤੀਜ ਦਾ ਤਿਉਹਾਰ ਮਨਾਇਆ

 
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਸ ਖੇਤਰ ਦੀ ਨਾਮਵਰ ਵਿਿਦਅਕ ਸੰਸਥਾ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ 5ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਾਨਦਾਰ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਗਿੱਧਾ,ਡਾਂਸ,ਗਰੁੱਪ ਡਾਂਸ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ।ਇਸ ਪ੍ਰੋਗਰਾਮ ਮਿਸ ਤੀਜ ਅਤੇ ਮਿਸ ਪੰਜਾਬਣ ਚੁਣੀਆਂ ਗਈਆਂ।ਵਿੱਦਿਆਰਥਣਾਂ ਵੱਲੋਂ ਪੀਘ ਝੂਟ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਤਿਉਹਾਰ ਹਰ ਸਾਲ ਧੂਮ-ਧਾਮ ਨਾਲ ਮਨਾਇਆ ਜਾਵੇਗਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੀ.ਪੀ.ਐਸ. ਚੀਮਾ ਵਿਖੇ ‘ਹਰਿਆਲੀ ਤੀਜ’ ਦਾ ਤਿਉਹਾਰ ਮਨਾਇਆ

ਪੀ.ਪੀ.ਐਸ. ਚੀਮਾ ਵਿਖੇ  ‘ਹਰਿਆਲੀ ਤੀਜ’ ਦਾ ਤਿਉਹਾਰ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇਸ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਪੰਜਾਬ ਅਤੇ ਖਾਸ ਕਰਕੇ ਕੁੜੀਆਂ ਦਾ ਹਰਮਨ ਪਿਆਰਾ ਖੁਸ਼ੀਆਂ-ਖੇੜੇ ਵੰਡਦਾ ਤਿਉਹਾਰ ‘ਹਰਿਆਲੀ ਤੀਜ’  ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਹੁਤ ਉਤਸ਼ਾਹ ਨਾਲ ਮਨਾਇਆ।ਪ੍ਰੋਗਰਾਮ ਦੀ ਸ਼ੁਰੂਆਤ ਕੁੜੀਆਂ ਵੱਲੋ ਪੀਂਘਾ ਝੂਟ ਕੇ ਅਤੇ ਗਿੱਧਾ ਪਾ ਕੇ ਕੀਤੀ ਗਈ।ਨਰਸਰੀ ਤੋਂ ਬਾਰ੍ਹਵੀਂ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਸੱਭਿਆਚਾਰਕ ਪਹਿਰਾਵੇ ’ਚ ਤੀਆਂ ਦਾ ਪ੍ਰੋਗਰਾਮ ਵੱਖ-ਵੱਖ ਅੰਦਾਜ ਵਿੱਚ ਪੇਸ਼ ਕੀਤਾ,ਜਿਸ ਵਿੱਚ ਮਿਸ ਤੀਜ ਦੀ ਚੋਣ ਬੱਚੇ ਦੇ ਪਹਿਰਾਵੇ,ਚੱਲਣ ਦਾ ਤਰੀਕਾ, ਆਤਮ-ਵਿਸਵਾਸ਼,ਉਸ ਦੀ ਕੋਈ ਪ੍ਰਤੀਯੋਗਿਤਾ ਜਿਵੇਂ ਕਿ ਬੋਲੀ,ਭਾਸ਼ਣ,ਪੰਜਾਬੀ ਸੱਭਿਆਚਾਰ ਅਧਾਰਿਤ ਪ੍ਰਸ਼ਨ-ਉੱਤਰ ਜਾਂ ਕੋਈ ਵਿਚਾਰ ਦੇ ਅਧਾਰ ’ਤੇ ਕੀਤਾ ਗਿਆ।ਇਸ ਦੇ ਨਾਲ-ਨਾਲ ਬੱਚਿਆਂ ਦੇ ਖਾਣ-ਪੀਣ ਲਈ ਵੱਖ-ਵੱਖ ਸਟਾਲਾਂ ਵੀ ਲਗਾਈਆਂ ਗਈਆਂ।ਉਪਰੰਤ ਲੜਕੀਆਂ ਨੇ ਗਿੱਧਾ, ਗਰੱਪ ਡਾਂਸ ਅਤੇ ਕਿੱਕਲੀ ਪਾ ਕੇ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ।ਸੰਸਥਾ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਬੱਚਿਆਂ ਅਤੇ ਸਟਾਫ ਨੂੰ ਹਰਿਆਲੀ ਤੀਜ ਦੀ ਵਧਾਈ ਦਿੱਤੀ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੈਰਾਮਾਊਂਟ ਸਕੂਲ ਲਹਿਰਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪੈਰਾਮਾਊਂਟ ਸਕੂਲ ਲਹਿਰਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਵਿਖੇ ਤੀਜ ਦਾ ਤਿਉਹਾਰ ਬੜੀ ਧੁਮ-ਧਾਮ ਨਾਲ ਮਨਾਇਆ।ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਬੱਚਿਆਂ ਵੱਲੋਂ ਬੋਲੀਆਂ ਪਾ ਕੇ ਕੀਤੀ ਗਈ।ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪਹਿਰਾਵਾ ਪਾ ਕੇ ਸੱਭਿਆਚਾਰਕ ਗੀਤਾਂ ਤੇ ਗਿੱਧਾ,ਭੰਗੜਾ,ਗੁਰੱਪ ਡਾਂਸ ਪੇਸ਼ ਕੀਤੇ ਗਏ ਤੇ ਜੁਬਾਨੀ ਗਾ ਕੇ ਗੀਤ ਸਿੱਠਣੀਆਂ,ਟੱਪੇ ਆਦਿ ਦੀ ਪੇਸ਼ਕਾਰੀ ਦਿੱਤੀ ਇਸ ਸੱਭਿਆਚਾਰਕ ਪ੍ਰੋਗਰਾਮ ਦਾ ਲੜਕੀਆਂ ਨੇ ਬੜੇ ਉਤਸ਼ਾਹ ਨਾਲ ਭਰਪੂਰ ਆਨੰਦ ਮਾਣਿਆ।ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਸਾਰੇ ਬੱਚਿਆਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਆਪਣੇ ਸੱਭਿਆਚਾਰ ਪ੍ਰਤੀ ਜਾਗਰੂਕ ਰਹਿ ਕੇ ਇਸ ਪ੍ਰਤੀ ਹਰ ਸੰਭਵ ਤੇ ਸੰਜੀਦਾ ਕਦਮ ਪੁੱਟਣ ਲਈ ਪ੍ਰਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਯਸਪਾਲ ਸਿੰਘ,ਉਪ ਪ੍ਰਿੰਸੀਪਲ ਅੰਕਿਤ ਕਾਲੜਾ,ਨੈਬ ਸਿੰਘ,ਗੁਰਵਿੰਦਰ ਸਿੰਘ,ਗੁਰਪ੍ਰੀਤ ਕੌਰ,ਪੁਸ਼ਪਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਵੀ ਰਿਹਾ।