Thursday, September 5, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਾਹਿਤ ਅਤੇ ਕੋਮਲ ਕਲਾਵਾਂ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ : ਪ੍ਰਿੰਸੀਪਲ ਭੁੱਲਰ

ਸਾਹਿਤ ਅਤੇ ਕੋਮਲ ਕਲਾਵਾਂ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ : ਪ੍ਰਿੰਸੀਪਲ ਭੁੱਲਰ

ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਕੰਧ ਪੱਤ੍ਰਿਕਾ ਦਾ ਕੀਤਾ ਉਦਘਾਟਨ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੱਚਿਆਂ ਵਿੱਚ ਸਾਹਿਤਕ ਰੁੱਚੀਆਂ ਪੈਦਾ ਕਰਨ ਲਈ ਕੋਮਲ ਕਲਾਵਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਤਹਿਤ ਬੱਚਿਆਂ ਦੀ ਸਾਹਿਤਕ ਰੁੱਚੀਆਂ ਅਤੇ ਰੁਝਾਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਅਧਿਆਪਕ ਦਿਵਸ ਮੌਕੇ ਕੰਧ ਪੱਤ੍ਰਿਕਾ ਦਾ ਉਦਘਾਟਨ ਕੀਤਾ ਗਿਆ।ਕੰਧ ਪੱਤ੍ਰਿਕਾ ਨੂੰ ਬੱਚਿਆਂ ਦੇ ਸਪੁਰਦ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸਾਹਿਤ ਅਤੇ ਕੋਮਲ ਕਲਾਵਾਂ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਬੱਚੇ ਸਾਹਿਤ ਸਿਰਜਣ ਸਮੇਂ ਆਪਣੇ ਭਾਵਾਂ ਦਾ ਪ੍ਰਗਟਾਵਾ ਵੱਖ-ਵੱਖ ਵੰਨਗੀਆਂ ਜਿਵੇਂ ਪੇਟਿੰਗ, ਡਰਾਇੰਗ, ਪੋਸਟਰ ਆਦਿ ਰਾਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਕੰਧ ਪੱਤ੍ਰਿਕਾ ਲਈ ਸਕੂਲ ਦੇ ਅਧਿਆਪਕ ਬਲਵਿੰਦਰ ਸਿੰਘ (ਸਟੇਟ ਐਵਾਰਡੀ) ਪੰਜਾਬੀ ਮਾਸਟਰ ਮੁੱਖ ਸੰਪਾਦਕ ਦੇ ਤੌਰ ’ਤੇ ਕਾਰਜ ਕਰ ਰਹੇ ਹਨ।ਬਲਵਿੰਦਰ ਸਿੰਘ ਨੇ ਕਿਹਾ ਕਿ ਕੰਧ ਪੱਤ੍ਰਿਕਾ ਦੇ ਵਿਦਿਆਰਥੀ ਸੰਪਾਦਕ ਲਈ ਅਮਾਨਤ ਕੌਰ,ਹਰਮੀਤ ਕੌਰ,ਰਾਜਵਿੰਦਰ ਕੌਰ,ਮਲਕਜੋਤ ਸਿੰਘ ਅਤੇ ਬਾਦਲ ਸਿੰਘ ਵੱਖ-ਵੱਖ ਭਾਸ਼ਾਵਾਂ ਅਤੇ ਵੱਖ-ਵੱਖ ਵੰਨਗੀਆਂ ਵਿੱਚ ਕਾਰਜ ਕਰ ਰਹੇ। ਉਨ੍ਹਾਂ ਨਾਲ ਹੀ ਕਿਹਾ ਕਿ ਬੱਚਿਆਂ ਦੀਆਂ ਵਧੀਆ ਰਚਨਾਵਾਂ ਦੀ ਚੋਣ ਕਰਕੇ ਸਕੂਲ ਮੈਗਜ਼ੀਨ ਵੀ ਤਿਆਰ ਕੀਤਾ ਜਾਵੇਗਾ।ਸੰਪਾਦਕੀ ਮੰਡਲ ਵਿੱਚ ਲੈਕਚਰਾਰ ਅਮਨਦੀਪ ਕੌਰ, ਲੈਕਚਰਾਰ ਗੁਰਦੀਪ ਕੌਰ,ਅਮਨਦੀਪ ਕੌਰ ਲੈਕਚਰਾਰ ਬਾਇਓਲੋਜੀ,ਸੁਮਨਪ੍ਰੀਤ  ਕੌਰ ਲਾਇਬ੍ਰੇਰੀਅਨ ਨੇ ਪਲੇਠੀ ਕੰਧ ਪੱਤ੍ਰਿਕਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।ਇਸ ਮੌਕੇ ਵਾਈਸ ਪ੍ਰਿੰਸੀਪਲ ਗਗਨਪ੍ਰੀਤ ਵਰਮਾ, ਵਨੀਤ ਕੁਮਾਰ, ਸ਼ਰਨਦੀਪ ਕੌਰ, ਰੂਬੀ, ਰੁਪਿੰਦਰ ਕੌਰ, ਮਿਸ਼ਰਾ ਸਿੰਘ,ਪਰਮਜੀਤ ਕੌਰ,ਸੁਨੀਲ ਕੁਮਾਰ,ਗੁਰਦੀਪ ਸਿੰਘ,ਕਿਰਨ ਕੌਰ,ਰੀਨਾ ਰਾਣੀ,ਅਮਨਦੀਪ ਕੌਰ,ਬਲਜੀਤ ਸਿੰਘ,ਰੇਨੂੰ ਬਾਲਾ,ਨੇਹਾ ਰਾਣੀ,ਰਾਜਵੀਰ ਕੌਰ,ਜਸਵੀਰ ਕੌਰ,ਮਨਪ੍ਰੀਤ ਕੌਰ,ਜਸਵਿੰਦਰ ਸਿੰਘ,ਪਵਨਦੀਪ ਸਿੰਘ,ਜਗਸੀਰ ਸਿੰਘ,ਬਾਦਲ ਸਿੰਘ, ਭਗੌਤੀ ਸਿੰਘ,ਨਸੀਬ ਕੌਰ,ਰੁਲਦੂ ਸਿੰਘ,ਮਨਜੀਤ ਕੌਰ ਅਤੇ ਵਿਦਿਆਰਥੀ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਸਾਇੰਸ ਮੇਲਾ-2024 ਦਾ ਲੋਗੋ ਜਾਰੀ ਕੀਤਾ

ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਸਾਇੰਸ ਮੇਲਾ-2024 ਦਾ ਲੋਗੋ ਜਾਰੀ ਕੀਤਾ

ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਸਾਇੰਸ ਮੇਲੇ ’ਚ ਭਾਗ ਲੈਣ ਦੀ ਅਪੀਲ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਨੁੱਖ ਨੇ ਵਿਗਿਆਨਕ ਸੋਚ ਅਤੇ ਵਿਗਿਆਨ ਦੀਆਂ ਕਾਢਾਂ ਦੇ ਆਧਾਰ ’ਤੇ ਬਹੁਤ ਤਰੱਕੀ ਹੈ। ਇਸੇ ਸੋਚ ਨੂੰ ਅੱਗੇ ਲਿਜਾਣ ਦੇ ਮੰਤਵ ਨਾਲ ਸੇਂਟ ਜੇਵੀਅਰ ਸਕੂਲ ਮਾਨਸਾ ਵਿਖੇ 9 ਤੋਂ 11 ਅਕਤੂਬਰ ਤੱਕ ਸਾਇੰਸ ਮੇਲਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਸਇੰਸ ਮੇਲਾ-2024 ਦਾ ਲੋਗੋ ਜਾਰੀ ਕਰਨ ਮੌਕੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਅਤੇ ਐਸ.ਡੀ.ਐਮ. ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਇਸ ਸਾਇੰਸ ਮੇਲੇ ਵਿਚ ਸਾਇੰਸ ਦੇ ਵਿਦਿਆਰਥੀ ਭਾਗ ਲੈ ਕੇ ਸਾਇੰਸ ਮਾਡਲ ਤੇ ਪ੍ਰਦਰਸ਼ਨੀਆਂ ਲਗਾਉਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਦੀਆਂ ਵਿਗਿਆਨਿਕ ਸਮਰੱਥਾਵਾਂ ਦਾ ਵਿਕਾਸ ਹੋਵੇਗਾ ਉੱਥੇ ਹੀ ਉਨ੍ਹਾਂ ਦੀ ਸਾਇੰਸ ਵਿਚ ਰੁਚੀ ਵੀ ਵਧੇਗੀ। ਉਨ੍ਹਾਂ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਸਾਇੰਸ ਮੇਲੇ ਵਿਚ ਵੱਧ ਤੋਂ ਵੱਧ ਭਾਗ ਲੈਣ ਤਾਂ ਜੋ ਸਾਇੰਸ ਦਾ ਹੋਰ ਪਸਾਰਾ ਕੀਤੀ ਜਾ ਸਕੇ।ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਮੇਲੇ ਵਿਚ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ ਸਕੂਲਾਂ ’ਚੋਂ ਅੱਠਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਭਾਗ ਲੈਣਗੇ ਜੋ ਕਿ ਵੱਖ ਵੱਖ ਥੀਮਜ਼ ਦੇ ਆਧਾਰ ’ਤੇ ਸਾਇੰਸ ਮਾਡਲ ਪ੍ਰਦਰਸ਼ਿਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਟੇਜ਼ ਦੀਆਂ ਗਤੀਵਿਧੀਆਂ, ਮੈਜਿਕ ਸ਼ੋਅ ਦੇ ਨਾਲ ਨਾਲ ਅਧਿਆਪਕਾਂ ਦਾ ਵੀ ਕੰਪੀਟੀਸ਼ਨ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਲਈ ਇਹ ਸਮਾਗਮ ਬਹੁਤ ਲਾਹੇਵੰਦ ਸਾਬਿਤ ਹੋਵੇਗਾ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਪਰਮਜੀਤ ਸਿੰਘ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਅਤੇ ਵਿਦਿਆਰਥੀ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਪੀਐਸਪੀਸੀਐਲ ਦੇ ਜੇ.ਈ. ਮੱਖਣ ਸਿੰਘ ਹੀਰੋਂ ਖ਼ੁਰਦ ਹੋਏ ਸੇਵਾਮੁਕਤ

ਪੀਐਸਪੀਸੀਐਲ ਦੇ ਜੇ.ਈ. ਮੱਖਣ ਸਿੰਘ ਹੀਰੋਂ ਖ਼ੁਰਦ ਹੋਏ ਸੇਵਾਮੁਕਤ

ਪੀਐਸਪੀਸੀਐਲ ਮਹਿਕਮੇ ਤੇ ਮੁਲਾਜ਼ਮ ਜਥੇਬੰਦੀ ਨੇ ਦਿੱਤੀ ਵਿਦਾਇਗੀ ਪਾਰਟੀ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹੀਰੋਂ ਖ਼ੁਰਦ ਵਾਸੀ ਇੰਜ. ਮੱਖਣ ਸਿੰਘ ਜੇ.ਈ. 66 ਕੇਵੀ ਗਰਿੱਡ ਢੈਪਈ ਤੋਂ ਆਪਣੀ 32 ਸਾਲ 3 ਮਹੀਨੇ ਦੀ ਬੇ ਦਾਗ ਨੌਕਰੀ ਕਰਕੇ ਸੇਵਾ ਮੁਕਤ ਹੋ ਗਏ ਹਨ ਜਿਹਨਾਂ ਨੂੰ ਮਹਿਕਮੇ ਅਤੇ ਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਜਥੇਬੰਦੀ ਵੱਲੋਂ ਗ੍ਰੀਨ ਹੋਟਲ ਵਿਚ ਇਕ ਸ਼ਾਨਦਾਰ ਪਾਰਟੀ ਕਰਕੇ ਆਪਣੇ ਪੀਐਸਪੀਸੀਐਲ ਦੇ ਪਰਿਵਾਰ ਵਿੱਚੋਂ ਵਿਦਾਇਗੀ ਦਿੱਤੀ ਗਈ। ਜੇਕਰ ਮੱਖਣ ਸਿੰਘ ਜੇ.ਈ. ਦੇ ਸੁਭਾਅ ਬਾਰੇ ਗੱਲ ਕਰੀਏ ਤਾਂ ਉਹ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹਨ। ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਇੱਕ ਨੂੰ ਮਿੱਠਾ ਬੋਲਣਾ ਤੇ ਹਰ ਇੱਕ ਨੂੰ ਸਤਿਕਾਰ ਦੇਣਾ ਇਹਨਾਂ ਦੇ ਚੰਗੇ ਸੁਭਾਅ ਅਤੇ ਮਾਪਿਆਂ ਵਲੋਂ ਮਿਲੇ ਚੰਗੇ ਸੰਸਕਾਰਾਂ ਨੂੰ ਸਾਬਤ ਕਰਦਾ ਹੈ। ਜਿਨ੍ਹਾਂ ਸਮਾਂ ਇਹਨੇ ਨੇ ਮਹਿਕਮੇ ਨੌਕਰੀ ਕੀਤੀ ਹੈ ਕਦੇ ਵੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਜਾਂ ਕਿਸੇ ਖਪਤਕਾਰ ਨਾਲ ਇਨ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ। ਇਨ੍ਹਾਂ ਨੇ ਮਹਿਕਮੇ ਵਿੱਚ ਬਹੁਤ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਇਹਨਾਂ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਦੇਖਦਿਆਂ ਇਨ੍ਹਾਂ ਨੂੰ ਪਾਵਰਕਾਮ ਦੇ ਸੀ ਐਮ ਡੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।ਇਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਮਹਿਕਮੇ ਨੂੰ ਤਾਂ ਘਾਟਾ ਪਿਆ ਹੀ ਹੈ ਪਰ ਹੁਣ ਗਰਿੱਡ ਸਟਾਫ਼ ਅਤੇ ਖਪਤਕਾਰਾਂ ਨੂੰ ਵੀ ਇਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਰਹੇਗੀ। ਸਮੂਹ ਗਰਿੱਡ ਸਟਾਫ਼ ਅਤੇ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।ਮੱਖਣ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਸਾਥੀਆਂ ਨਾਲ ਬਿਤਾਏ ਹੋਏ ਪਲ ਹਮੇਸ਼ਾ ਯਾਦ ਰਹਿਣਗੇ। ਉਹਨਾਂ ਸਮੁੱਚੇ ਮੁਲਾਜ਼ਮ ਭਾਈਚਾਰੇ ਦਾ ਉਹਨਾਂ ਦਾ ਸਨਮਾਨ ਕਰਨ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤਲਾ ਕਲਾਂ ਵਿਖੇ ਅਧਿਆਪਕ ਦਿਵਸ ਮਨਾਇਆ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤਲਾ ਕਲਾਂ ਵਿਖੇ ਅਧਿਆਪਕ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਵਿਖੇ ਅਧਿਆਪਕ ਬੜੇ ਉਤਸ਼ਾਹ ਨਾਲ ਮਨਾਇਆ। ਸਕੂਲ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਦੀ ਸਭਾ ਵਿੱਚ ਬੱਚਿਆਂ ਵੱਲੋਂ ਸਮੂਹ ਸਟਾਫ਼ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਗਈ ।ਇਸ ਸਭ ਤੋਂ ਪਹਿਲਾਂ ਸਵੱਛਤਾ ਅਤੇ ਹਰਿਆਲੀ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਾਹਿਬ ਦੇ ਗ੍ੰਥੀ ਭਾਈ ਰਾਮ ਸਿੰਘ ਅਤੇ ਸਟਾਫ਼ ਅਤੇ ਬੱਚਿਆਂ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ । ਸਕੂਲ ਕੈਂਪਸ ਦੀ ਸਫ਼ਾਈ ਕੀਤੀ ਗਈ,ਘਾਹ ਦੀ ਕਟਾਈ ਕੀਤੀ ਗਈ । ਸਕੂਲ ਮੁੱਖੀ ਵੱਲੋਂ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮੂਹ ਸਟਾਫ਼ ਦਾ ਮਿਡ ਡੇ ਸਟਾਫ਼ ਚਰਨਜੀਤ ਕੌਰ, ਵੀਰਪਾਲ ਕੌਰ, ਆਂਗਨਵਾੜੀ ਮੁਲਾਜ਼ਮ ਗੀਤਾ ਰਾਣੀ ਅਤੇ ਸੈਨੀਟੇਸ਼ਨ ਵਰਕਰ ਮਨਜੀਤ ਕੌਰ ਵੱਲੋਂ ਸਾਰੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਅਧਿਆਪਕ ਸੁਰਜੀਤ ਸਿੰਘ, ਗੁਰਦੀਪ ਸਿੰਘ, ਅਸ਼ਵਿੰਦਰ ਸਿੰਘ,ਅਵਤਾਰ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅੰਮ੍ਰਿਤਪਾਲ ਕੌਰ, ਆਂਗਨਵਾੜੀ ਸਟਾਫ਼ ਗੁਰਵਿੰਦਰ ਕੌਰ, ਕਿਰਨਦੀਪ ਕੌਰ ਅਤੇ ਬੱਚੇ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ੋਨ ਬਰੇਟਾ ਅਥਲੈਟਿਕਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ ਨੇ ਕਰਵਾਈ ਬੱਲੇ ਬੱਲੇ

ਜ਼ੋਨ ਬਰੇਟਾ ਅਥਲੈਟਿਕਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ ਨੇ ਕਰਵਾਈ ਬੱਲੇ ਬੱਲੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਦ ਰੁੱਤ ਅਥਲੈਟਿਕਸ ਟੂਰਨਾਮੈਂਟ ਜੋਨ ਬਰੇਟਾ ਸਰਕਾਰੀ ਸਕੂਲ ਕੁਲਰੀਆਂ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਸੈਕੰਡਰੀ ਸਕੂਲ ਰੰਘੜਿਆਲ ਦੇ ਲਗਭਗ 45 ਖਿਡਾਰੀਆਂ ਨੇ ਭਾਗ ਅਤੇ ਵੱਖ ਵੱਖ ਖੇਡ ਈਵੈਂਟਸ ਵਿੱਚ 50 ਮੈਡਲ ਪ੍ਰਾਪਤ ਕੀਤੇ।ਅੰਡਰ 14 ਕੁੜੀਆਂ 100 ਤੇ 200 ਮੀਟਰ ਕੁੜੀਆਂ ਵਿੱਚ ਗੁਰਪ੍ਰੀਤ ਕੌਰ ਪਹਿਲਾ ਸਥਾਨ, ਲੰਬੀ ਛਾਲ ਕੁੜੀਆਂ ਵਿੱਚ ਜਸਪ੍ਰੀਤ ਕੌਰ ਪਹਿਲਾ ਸਥਾਨ, 4*100 ਰਿਲੇਅ ਕੁੜੀਆਂ ਵਿੱਚ ਰੱਜੀ ਕੌਰ, ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ, ਕਮਲਦੀਪ ਕੌਰ ਪਹਿਲਾ ਸਥਾਨ, ਗੋਲਾ ਸੁੱਟਣ ਵਿੱਚ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਮੁੰਡੇ 200 ਮੀਟਰ ਗਗਨਦੀਪ ਸਿੰਘ ਦੂਜਾ ਸਥਾਨ, 400 ਮੀਟਰ ਸੁਖਵੀਰ ਸਿੰਘ ਪਹਿਲਾ ਸਥਾਨ, 400 ਮੀਟਰ ਅਨਮੋਲ ਸਿੰਘ ਤੀਜਾ ਸਥਾਨ, 600 ਮੀ: ਨਵਜੋਤ ਸਿੰਘ ਦੂਜਾ ਸਥਾਨ, 4*100 ਰਿਲੇਅ ਮੁੰਡੇ ਗਗਨਦੀਪ ਸਿੰਘ, ਖੁਸ਼ਪ੍ਰੀਤ ਸਿੰਘ, ਸੁਖਵੀਰ ਸਿੰਘ, ਨਵਜੋਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਡਰ 17 ਕੁੜੀਆਂ 1500 ਮੀਟਰ ਸ਼ਗਨਦੀਪ ਕੌਰ ਤੀਜਾ ਸਥਾਨ, 4*100 ਰਿਲੇਅ ਵਿੱਚ ਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ, ਮਹਿਕਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 17 ਮੁੰਡੇ 100 ਤੇ 200 ਮੀਟਰ ਵਿੱਚ ਸੰਦੀਪ ਸਿੰਘ ਪਹਿਲਾ ਸਥਾਨ, 400 ਮੀਟਰ ਅਨਮੋਲਪ੍ਰੀਤ ਸਿੰਘ ਪਹਿਲਾ ਸਥਾਨ, 800 ਮੀਟਰ ਸਹਿਜਵੀਰ ਸਿੰਘ ਦੂਜਾ ਸਥਾਨ, 4*100 ਰਿਲੇਅ ਵਿੱਚ ਸੰਦੀਪ ਸਿੰਘ, ਵਰਿੰਦਰ ਸਿੰਘ, ਅੰਮੋਲਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਡਰ 19 ਕੁੜੀਆਂ 400 ਮੀਟਰ ਜਸ਼ਨਦੀਪ ਕੌਰ ਦੂਜਾ ਸਥਾਨ, 800 ਮੀ: ਜੋਤੀ ਕੌਰ ਤੀਜਾ ਸਥਾਨ, 1500 ਮੀਟਰ ਕਮਲਦੀਪ ਕੌਰ ਦੂਜਾ ਸਥਾਨ, 4*100 ਰਿਲੇਅ ਵਿੱਚ ਜੋਤੀ ਕੌਰ, ਕਮਲਦੀਪ ਕੌਰ, ਜਸ਼ਨਦੀਪ ਕੌਰ, ਹਰਜਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 19 ਮੁੰਡੇ 100 ਮੀ: ਤੇ 200 ਮੀ: ਵਿੱਚ ਮਨਜੋਤ ਸਿੰਘ ਪਹਿਲਾ ਸਥਾਨ, 200 ਮੀ: ਖੁਸ਼ਪ੍ਰੀਤ ਸਿੰਘ ਦੂਜਾ ਸਥਾਨ, 400 ਮੀ: ਰਾਜਵਿੰਦਰ ਸਿੰਘ ਪਹਿਲਾ ਸਥਾਨ, 1500 ਮੀਟਰ ਜਸਪ੍ਰੀਤ ਸਿੰਘ ਦੂਜਾ ਸਥਾਨ, 5000 ਮੀਟਰ ਦੀਪ ਸਿੰਘ ਪਹਿਲਾ ਸਥਾਨ, 4*100 ਰਿਲੇਅ ਮਨਜੋਤ ਸਿੰਘ, ਰਾਜਵਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਜਸਪ੍ਰੀਤ ਸਿੰਘ ਪਹਿਲਾ ਸਥਾਨ, ਤੀਹਰੀ ਛਾਲ ਜਸਪ੍ਰੀਤ ਸਿੰਘ ਪਹਿਲਾ ਸਥਾਨ, ਤੀਹਰੀ ਛਾਲ ਪ੍ਰਭਜੋਤ ਸਿੰਘ ਤੀਜਾ ਸਥਾਨ, ਜੈਵਲਿਨ ਥਰੋ ਵਿੱਚ ਹਰਮਨ ਸਿੰਘ ਪਹਿਲਾ ਸਥਾਨ, ਡਿਸਕਸ ਥਰੋ ਵਿੱਚ ਪ੍ਰਿੰਸਪਾਲ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਪ੍ਰਾਪਤੀਆਂ ਤੇ ਸਕੂਲ ਮੁਖੀ ਰੋਹਤਾਸ਼ ਕੁਮਾਰ ਨੇ ਬਲਵਿੰਦਰ ਸਿੰਘ ਪੀਟੀਆਈ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਪ੍ਰਾਪਤੀ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ ਦੀ ਪੰਜਾਬ ਰਾਜ ਆਧਿਆਪਕ ਪੁਰਸਕਾਰ ਲਈ ਹੋਈ ਚੋਣ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ ਦੀ ਪੰਜਾਬ ਰਾਜ ਆਧਿਆਪਕ ਪੁਰਸਕਾਰ ਲਈ ਹੋਈ ਚੋਣ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਲਦੇਵ ਸਿੰਘ ਤੇ ਮਾਤਾ ਰਣਜੀਤ ਕੌਰ ਵਾਸੀ ਮਾਨਸਾ ਦੇ ਫਰਜ਼ੰਦ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ ਨੇ ਸਿੱਖਿਆ ਵਿਭਾਗ ਵਿੱਚ 30 ਜੁਲਾਈ 2007 ਤੋਂ ਬਤੌਰ ਆਰਟ ਐਂਡ ਕਰਾਫਟ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ।ਉਹਨਾਂ 13 ਸਾਲ 5 ਮਹੀਨੇ ਸਰਕਾਰੀ ਮਿਡਲ ਸਕੂਲ ਸਹਾਰਨਾ ਵਿਖੇ ਕੰਮ ਕੀਤਾ । ਇਸ ਸਮੇਂ ਦੌਰਾਨ ਵਿਦੀਆਰਥੀਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਇਹਨਾਂ ਦੂਆਰਾ ਵਿਸ਼ੇਸ਼ ਉਪਰਾਲੇ ਕੀਤੇ। ਇਹਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪੰਜਾਬ ਪੱਧਰੀ ਵੱਖ-ਵੱਖ ਵਿਦਿਅਕ ਤੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ । ਸਮੂਹ ਸਟਾਫ਼ , ਸਕੂਲ ਮੈਨੇਜਮੈਂਟ ਕਮੇਟੀ , ਗ੍ਰਾਮ ਪੰਚਾਇਤ  ਅਤੇ ਸਮੂਹ ਪਿੰਡ ਵਾਸੀਆਂ ਨਾਲ ਮਿਲ ਕੇ ਸਰਕਾਰੀ ਮਿਡਲ ਸਕੂਲ ਸਹਾਰਨਾ ਨੂੰ ਇੱਕ ਨਮੂਨੇ ਦਾ ਸਮਾਰਟ ਸਕੂਲ ਬਣਾਇਆ ਗਿਆ। ਮਿਤੀ 28 ਦਸੰਬਰ 2020 ਤੋਂ ਬਤੌਰ ਪੰਜਾਬੀ ਮਾਸਟਰ ਪਦਉੱਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਵਿਖੇ ਜੁਆਇੰਨ ਕੀਤਾ । ਨੰਗਲ ਕਲਾਂ ਵਿਖੇ ਵੀ ਇਹਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਦੀਆਂ ਵਿੱਦਿਅਕ ਤੇ ਸਹਿ-ਵਿੱਦਿਅਕ ਖੇਤਰ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਕੂਲ ਵਿੱਚ ਲੈਕਚਰਾਰ ਪੰਜਾਬੀ ਦੀ ਪੋਸਟ ਖਾਲੀ ਹੋਣ ਕਾਰਨ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਨੂੰ ਪੰਜਾਬੀ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ। ਸੈਸ਼ਨ 2022-23 ਵਿੱਚ ਬਾਰ੍ਹਵੀਂ ਜਮਾਤ ਦੇ ਇੰਚਾਰਜ ਵਜੋਂ ਕੰਮ ਕਰਦੇ ਹੋਏ ਇਹਨਾਂ ਦੁਆਰਾ ਪੜ੍ਹਾਏ ਗਏ ਸਾਰੇ ਵਿਦਿਆਰਥੀਆਂ ਨੇ ਪੰਜਾਬੀ ਵਿਸੇ   ਵਿੱਚੋਂ 80 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ , ਇਸੇ ਜਮਾਤ ਦੀ ਇੱਕ ਵਿਦਿਆਰਥਣ ਹੁਸਨਜੋਤ ਕੌਰ ਨੇ ਪੰਜਾਬ ਮੈਰਿਟ ਵਿੱਚ 10ਵਾਂ ਰੈਂਕ ਪ੍ਰਾਪਤ ਕੀਤਾ। ਅਧਿਆਪਨ ਕਾਰਜ ਦੇ ਨਾਲ-ਨਾਲ ਸਕੂਲ ਵਿੱਚ ਬਾਲਾ ਵਰਕ ਦਾ ਕੰਮ ਇਹਨਾਂ ਦੁਆਰਾ ਕੀਤਾ ਜਾਂਦਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਹੋਰ ਸੰਸਥਾਵਾਂ ਤੇ ਵਿਭਾਗਾਂ ਦੁਆਰਾ ਕਰਵਾਏ ਜਾਂਦੇ ਜਿਲ੍ਹਾ ਤੇ ਰਾਜ ਪੱਧਰੀ  ਵੱਖ-ਵੱਖ ਵਿਦਿਅਕ ਤੇ ਸਹਿ-ਵਿਦਿਅਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਅਤੇ ਬਤੌਰ ਜੱਜਮੈਂਟ ਦੀ ਭੂਮਿਕਾ ਇਹਨਾਂ ਵੱਲੋਂ ਨਿਭਾਈ ਜਾਂਦੀ ਹੈ ।

Wednesday, September 4, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਦੀ ਸਟੇਟ ਐਵਾਰਡ ਹੋਈ ਲਈ ਚੋਣ

ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਦੀ ਸਟੇਟ ਐਵਾਰਡ ਹੋਈ ਲਈ ਚੋਣ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ 12 ਦਸੰਬਰ 2001 ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ, ਉਹਨਾਂ ਨੇ ਬਤੌਰ ਈਟੀਟੀ ਅਧਿਆਪਕ ਆਪਣੇ ਸਿੱਖਿਆ ਵਿਭਾਗ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਮਿਹਨਤ ਨਾਲ ਸਫਲਤਾ ਦੀ ਪੌੜੀ ਚੜਦੇ ਹੋਏ ਬਤੌਰ ਸ਼ੋਸ਼ਲ ਸਟੱਡੀ ਮਾਸਟਰ ਤਰੱਕੀ ਹਾਸਿਲ ਕੀਤੀ।ਉਸ ਤੋਂ ਬਾਅਦ ਬਤੌਰ ਹਿਸਟਰੀ ਲੈਕਚਰਰ ਪਦ ਉਨਤ ਹੋਏ ਅਤੇ 2019 ਵਿੱਚ ਪੀਪੀਐਸਸੀ ਵੱਲੋਂ ਲਈ ਸਖਤ ਪ੍ਰੀਖਿਆ ਅਤੇ ਇੰਟਰਵਿਊ ਨੂੰ ਪਾਸ ਕਰਕੇ ਸਿੱਧੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਰਾਮਗੜ੍ਹ ਸ਼ਾਹਪੁਰੀਆ ਵਿਖ਼ੇ ਨਿਯੁਕਤ ਹੋਏ।ਉਸ ਤੋਂ ਬਾਅਦ 2023 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਬੁਢਲਾਡਾ ਵਿਖ਼ੇ ਬਦਲੀ ਕਰਵਾ ਕੇ ਆਏ ਜੋ ਇਸ ਇਲਾਕੇ ਦਾ ਸਭ ਤੋਂ ਵੱਡਾ ਲੜਕੀਆਂ ਦਾ ਸਕੂਲ ਹੈ ਅਤੇ ਇਥੇ ਆਪਣੇ ਅਧਿਆਪਕ ਸਾਥੀਆਂ ਨਾਲ ਮਿਲ ਕੇ ਲੜਕੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਵੀ ਤਿਆਰ ਕਰਨਾ ਸ਼ੁਰੂ ਕੀਤਾ ਜਿਸ ਦੇ ਨਤੀਜੇ ਵੱਜੋਂ ਇਸ ਸਕੂਲਾਂ ਦੀਆਂ ਲੜਕੀਆਂ ਨੇ ਪੰਜਾਬ ਸਕੂਲਾਂ ਸਿੱਖਿਆ ਬੋਰਡ ਦੀ ਮੈਰਿਟ ਵਿੱਚ, ਐਨਐਮਐਮਐਸ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਮੋਹਰੀ ਸਥਾਨ ਹਾਸਿਲ ਕੀਤੇ। ਜ਼ਿਕਰਯੋਗ ਹੈ ਕਿ ਹੁਣ ਤਕ ਉਨ੍ਹਾਂ ਦੇ ਪੜ੍ਹਾਏ 200 ਤੋਂ ਵੱਧ ਵਿਦਿਆਰਥੀ ਇਸ ਸਮੇਂ ਸਿੱਖਿਆ ਵਿਭਾਗ ਵਿੱਚ ਆਪਣੀਆਂ ਸਰਕਾਰੀ ਸੇਵਾਵਾਂ ਦੇ ਰਹੇ ਹਨ।