ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫਦ ਡਿਪਟੀਡੀਈਓ ਤੇ ਬੀਪੀਈਓ ਮਾਨਸਾ ਨੂੰ ਮਿਲਿਆ
ਲੈਪਸ ਗਰਾਂਟਾਂ ਸਬੰਧੀ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਨੂੰ ਭੇਜਿਆ ਮੰਗ ਪੱਤਰ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਅਹਿਮ ਵਫਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਮਦਨ ਲਾਲ ਕਟਾਰੀਆ,ਬਲਾਕ ਸਿੱਖਿਆ ਅਫਸਰ ਮਾਨਸਾ ਸਤਪਾਲ ਸਿੰਘ ਨੂੰ ਮਿਲਿਆ। ਜਥੇਬੰਦੀ ਵੱਲੋਂ ਲੈਪਸ ਹੋਈਆਂ ਗਰਾਂਟਾਂ ਸਬੰਧੀ ਮੰਗ ਪੱਤਰ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਪੰਜਾਬ ਨੂੰ ਭੇਜਿਆ।ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ,ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਕਿਹਾ ਕਿ ਸਕੂਲਾਂ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ।ਉਹਨਾਂ ਮਿਡ -ਡੇ-ਮੀਲ,ਸਕੂਲਾਂ ਨੂੰ ਜਾਰੀ ਹੋਣ ਵਾਲੀਆਂ ਗਰਾਂਟਾਂ,ਮੈਡੀਕਲ ਬਿਲ ,ਸਰਵਿਸ ਬੁੱਕਾ ਪੂਰੀਆਂ ਕਰਨਾ,ਲੋੜਵੰਦ ਸਕੂਲਾਂ ਨੂੰ ਸਰਵ ਸਿੱਖਿਆ ਅਭਿਆਨ ਦੀਆਂ ਗਰਾਂਟਾਂ ਜਾਰੀ ਕਰਨਾ,ਹਰੇਕ ਸਕੂਲ ਵਿੱਚ ਆਰ ਓ ਦਾ ਪ੍ਰਬੰਧ ਕਰਨਾ,ਸੈਟਰ ਖੇਡਾਂ,ਬੱਚਿਆਂ ਦੇ ਮੈਡੀਕਲ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।ਜਥੇਬੰਦੀ ਨੂੰ ਭਰੋਸਾ ਦਵਾਉਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਬਲਾਕ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਇੱਕ ਤਰੀਕ ਤੱਕ ਜਾਰੀ ਕਰ ਦਿੱਤੀਆ ਜਾਣਗੀਆਂ।ਉਹਨਾਂ ਕਿਹਾ ਕਿ ਜਿਲਾ ਪੱਧਰ ਅਤੇ ਬਲਾਕ ਦਫਤਰ ਪੱਧਰ ਤੇ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ। ਉਨਾਂ ਬੱਚਿਆਂ ਦੀ ਬੇਹਤਰੀ ਲਈ ਕੰਮ ਕਰਨ ਸਬੰਧੀ ਸਕੂਲ ਮੁਖੀਆਂ ਨੂੰ ਅਪੀਲ ਵੀ ਕੀਤੀ ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਪੰਜਾਬ ਭਰ ਦਾ ਪਹਿਲੇ ਨੰਬਰ ਦਾ ਜ਼ਿਲ੍ਹਾ ਬਣਾਇਆ ਜਾ ਸਕੇ। ਇਸ ਸਮੇਂ ਸਟੇਟ ਆਗੂ ਗੁਰਮੇਲ ਸਿੰਘ ਬਰੇ, ਗੁਰਜੰਟ ਸਿੰਘ ਬੱਛੋਆਣਾ,ਸੁਰੇਸ਼ ਗੁਪਤਾ ਭਾਰਤ ਭੂਸ਼ਣ ਸ਼ਰਮਾ,ਬਲਵਿੰਦਰ ਭੀਖੀ,ਬੱਬੀ ਤਮਕੋਟ,ਗੋਰਾ ਤਾਮਕੋਟ ਆਦਿ ਹਾਜਰ ਸਨ।






