Monday, September 16, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ

ਨੈਸ਼ਨਲ ਕਾਲਜ ਭੀਖੀ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ
ਵਿਦਿਆਰਥਣ ਪ੍ਰਿਆ ਨੇ ਪਹਿਲਾ, ਪ੍ਰਿੰਸ ਜਿੰਦਲ ਨੇ ਦੂਜਾ ਅਤੇ ਸੀਮਾ ਰਾਣੀ ਨੇ ਤੀਜਾ ਸਥਾਨ ਕੀਤਾ ਹਾਸਿਲ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ।ਕਾਲਜ ਦੇ ਮੀਡੀਆ ਇੰਚਾਰਜ਼ ਪ੍ਰੋਫ਼ੈਸਰ ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਪ੍ਰਿਆ ਨੇ 80 ਫ਼ੀਸਦੀ ਅੰਕਾਂ ਨਾਲ ਪਹਿਲਾ, ਪ੍ਰਿੰਸ ਜਿੰਦਲ ਨੇ 75 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਸੀਮਾ ਰਾਣੀ ਨੇ 73 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਐਮ.ਕੇ. ਮਿਸ਼ਰਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਕਾਲਜ ਦਾ ਨਾਮ ਮੋਹਰੀ ਕਾਲਜਾਂ ਵਿੱਚ ਆਉਂਦਾ ਹੈ। ਉਹਨਾਂ ਕਿਹਾ ਕਿ ਕਾਲਜ ਦੇ ਸਾਰੇ ਕੋਰਸਾਂ ਦੇ ਨਤੀਜੇ ਕਾਲਜ ਦੇ ਸਮੁੱਚੇ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ,ਜਮਾਤ ਇੰਚਾਰਜ ਪ੍ਰੋਫੈਸਰ ਨੈਨਾ ਗੋਇਲ, ਪ੍ਰੋਫ਼ੈਸਰ ਨੀਤੂ,ਪ੍ਰੋਫੈਸਰ ਸੁਖਪਾਲ ਕੌਰ,ਪ੍ਰੋਫੈਸਰ ਸੰਟੀ ਕੁਮਾਰ, ਪ੍ਰੋਫ਼ੈਸਰ ਜਸਪ੍ਰੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੁਨਾਮ ਨੇੜੇ ਕੈਂਟਰ ਨੇ ਮਨਰੇਗਾ ਵਰਕਰ ਦਰੜੇ,ਔਰਤ ਸਣੇ ਚਾਰ ਜਣਿਆਂ ਦੀ ਹੋਈ ਮੌਤ

ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਬਿਸ਼ਨਪੁਰਾ ਕੋਲ ਵਾਪਰਿਆ ਹਾਦਸਾ

ਸੜਕ ਕਿਨਾਰੇ ਦੁਪਹਿਰ ਦੀ ਰੋਟੀ ਖਾਣ ਲਈ ਬੈਠੇ ਸਨ ਵਰਕਰ



ਦਰਸ਼ਨ ਸਿੰਘ ਚੌਹਾਨ,ਸੁਨਾਮ  : ਸੋਮਵਾਰ ਨੂੰ ਦੁਪਹਿਰ ਸਮੇਂ ਸੁਨਾਮ ਪਟਿਆਲਾ ਮੁੱਖ ਸੜਕ ਤੇ ਪੈਂਦੇ ਪਿੰਡ ਬਿਸ਼ਨਪੁਰਾ ਅਤੇ ਮਰਦ ਖੇੜਾ ਦੇ ਵਿਚਕਾਰ ਤੇਜ਼ ਰਫ਼ਤਾਰ ਕੈਂਟਰ ਨੇ ਚਾਰ ਮਨਰੇਗਾ ਵਰਕਰਾਂ ਨੂੰ ਦਰੜ ਦਿੱਤਾ । ਵਾਪਰੇ ਭਿਆਨਕ ਹਾਦਸੇ ਵਿੱਚ ਇੱਕ ਔਰਤ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਇੱਕੋ ਪਿੰਡ ਬਿਸ਼ਨਪੁਰਾ ਅਕਾਲਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਕੈਂਟਰ ਵਿਚ ਸੇਬ ਭਰਿਆ ਹੋਇਆ ਸੀ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਿਸ਼ਨਪੁਰਾ (ਅਕਾਲਗੜ੍ਹ) ਦੇ ਮਨਰੇਗਾ ਵਰਕਰ ਸੁਨਾਮ ਪਟਿਆਲਾ ਸੜਕ ਦੇ ਕੰਢੇ ਝਾੜੀਆਂ ਦੀ ਕਟਾਈ ਕਰ ਰਹੇ ਸਨ ਅਤੇ ਦੁਪਹਿਰ ਸਮੇਂ ਜਦੋਂ ਮਜ਼ਦੂਰ ਸੜਕ ਕਿਨਾਰੇ ਬੈਠ ਕੇ ਰੋਟੀ ਖਾ ਰਹੇ ਸਨ ਤਾਂ ਮਹਿਲਾਂ ਚੌਂਕ ਵਲੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਕੈਂਟਰ ਮਨਰੇਗਾ ਵਰਕਰਾਂ 'ਤੇ ਜਾ ਚੜ੍ਹਿਆ,ਜਿਸ ਕਾਰਨ ਮਨਰੇਗਾ ਵਰਕਰ ਜਰਨੈਲ ਸਿੰਘ ਉਰਫ਼ ਜੈਲਾ,ਹਰਪਾਲ ਸਿੰਘ ਪਾਲਾ,ਛੋਟਾ ਸਿੰਘ ਅਤੇ ਗੁਰਦੇਵ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।‌ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਏ।


Sunday, September 15, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਚੀਮਾ ਮੰਡੀ ਵਿਖੇ ਦੁਸਹਿਰਾ ਮੇਲਾ 12 ਅਕਤੂਬਰ ਨੂੰ

ਚੀਮਾ ਮੰਡੀ ਵਿਖੇ ਦੁਸਹਿਰਾ ਮੇਲਾ 12 ਅਕਤੂਬਰ ਨੂੰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਦੁਰਗਾ ਸ਼ਕਤੀ ਰਾਮ ਲੀਲ੍ਹਾ ਕਲੱਬ ਚੀਮਾ ਮੰਡੀ ਵੱਲੋਂ 23ਵੀਂ ਵਾਰ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ ਦੀ ਅਗਵਾਈ ਹੇਠ 12 ਅਕਤੂਬਰ ਨੂੰ ਦੁਸ਼ਹਿਰਾ ਮੇਲਾ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਦੁਸ਼ਹਿਰੇ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਵਜ਼ੀਰ ਅਮਨ ਅਰੋੜਾ ਪਹੁੰਚਣਗੇ ਜਦਕਿ ਗਾਇਕ ਕਿਰਨ ਸ਼ਰਮਾ ਅਤੇ ਕੁਲਵੰਤ ਉਪਲੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਸ ਮੌਕੇ ਕਲੱਬ ਮੈਂਬਰ ਰਵਿੰਦਰ ਕੁਮਾਰ ਟਿੰਕੂ,ਡਿੰਪਲ ਦਿੜਬੇ ਵਾਲੇ,ਲਖਵਿੰਦਰ ਲੱਖੀ,ਦੀਪਕ ਬਾਂਸਲ ,ਗੁਲਸ਼ਨ ਬੌਬੀ,ਗੁਰਪ੍ਰਤਾਪ ਰਤਨ ਬੋਬੀ,ਗਗਨ ਗੋਇਲ,ਸਰੇਸ਼ ਕੁਮਾਰ ਸ਼ੇਸ਼ੀ ਜੋਨੀ ਸਿੰਗਲਾ ਹੀਰੋ ਵਾਲੇ,ਮਨੀਸ਼ ਬੰਟੀ,ਅਮਿਤ ਭਪਾ,ਰਕੇਸ਼ ਗਰਗ,ਉਪਕਾਰ ਕਾਂਸਲ ਹੈਪੀ,ਸੰਦੀਪ ਕੁਮਾਰ (ਐਮਡੀ ਡੈਕੋਸਟਾਰ),ਹਸਨਦੀਪ ਚਿੰਟਾ,ਦੀਪਕ ਕੁਮਾਰ ਐਲਆਈਸੀ ਵਾਲੇ,ਫਿਲਮੀ ਲੇਖਕ ਰਾਜੂ ਵਰਮਾ ਆਦਿ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਵਿਖ਼ੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸੱਭਿਆਚਾਰਕ ਸਮਾਗ਼ਮ ਕਰਵਾਇਆ

ਨੈਸ਼ਨਲ ਕਾਲਜ ਭੀਖੀ ਵਿਖ਼ੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸੱਭਿਆਚਾਰਕ ਸਮਾਗ਼ਮ ਕਰਵਾਇਆ 


ਵਿਦਿਆਰਥੀਆਂ ਨੇ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੇ ਰੰਗ ਬਿਖੇਰੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਨੈਸ਼ਨਲ ਕਾਲਜ ਭੀਖੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ (ਜਸ਼ਨ-ਏ-ਮੁਬਾਰਕਾਂ 2024) ਪ੍ਰੋਗਰਾਮ ਕਰਵਾਇਆ।ਕਾਲਜ ਦੇ ਮੀਡੀਆ ਇੰਚਾਰਜ ਪ੍ਰੋਫ਼ੈਸਰ ਕਰਮਜੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਦੀ ਦੇਖ ਰੇਖ ਹੇਠ ਪ੍ਰਿੰਸੀਪਲ ਡਾ. ਐਮ.ਕੇ.ਮਿਸ਼ਰਾ ਅਤੇ ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ ਦੇ ਦੁਆਰਾ ਸਰਸਵਤੀ ਪੂਜਾ ਕਰਕੇ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਇਸ ਪ੍ਰੋਗਰਾਮ ਦਾ ਬਹੁਤ ਵੱਡਾ ਯੋਗਦਾਨ ਹੈ।ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਕੋਆਡੀਨੇਟਰ ਪ੍ਰੋਫ਼ੈਸਰ ਸੁਖਪਾਲ ਕੌਰ,ਪ੍ਰੋਫ਼ੈਸਰ ਅਵਤਾਰ ਸਿੰਘ ਅਤੇਪ੍ਰੋਫ਼ੈਸਰ ਅਮਨਜੀਤ ਸਿੰਘ ਗਰੇਵਾਲ ਦੇ ਦੁਆਰਾ ਕਾਰਵਾਈ ਗਈ।ਸਟੇਜ ਦੀ ਕਾਰਵਾਈ ਪ੍ਰੋਫ਼ੈਸਰ ਲਖਵਿੰਦਰ ਸਿੰਘ ਅਤੇ ਪ੍ਰੋਫ਼ੈਸਰ ਕੁਲਦੀਪ ਸਿੰਘ ਨੇ ਬਾਖ਼ੂਬੀ ਨਿਭਾਈ।ਵਿਦਿਆਰਥੀਆਂ ਦੁਆਰਾ ਸੋਲੋ ਡਾਂਸ,ਹਰਿਆਣਵੀ ਡਾਂਸ, ਮਿਕਸ ਡਾਂਸ, ਸ਼ੇਅਰੋ- ਸ਼ਾਇਰੀ, ਮਾਡਲਿੰਗ,ਲੋਕ ਗੀਤ ਅਤੇ ਸਕਿਟ ਦੇ ਦੁਆਰਾ ਪੇਸ਼ਕਾਰੀ ਕੀਤੀ ਗਈ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਪੰਜਾਬ ਦਾ ਪੁਰਾਤਨ ਲੋਕ ਨਾਚ  ਗਿੱਧਾ ਪੇਸ਼ ਕੀਤਾ ਗਿਆ।ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਬਿਕਰਮਜੀਤ ਸਿੰਘ ਬਾਵਾ, ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ,ਪ੍ਰੋਗਰਾਮ ਕੋਆਡੀਨੇਟਰ ਪ੍ਰੋਫ਼ੈਸਰ ਨੈਨਾ ਗੋਇਲ,ਪ੍ਰੋਫ਼ੈਸਰ ਸੰਟੀ ਕੁਮਾਰ, ਪ੍ਰੋਫ਼ੈਸਰ ਜਸਪ੍ਰੀਤ ਕੌਰ, ਪ੍ਰੋਫੈਸਰ ਹਰਬੰਸ ਸਿੰਘ,ਨਿਰਮਲ ਸਿੰਘ, ਸਮੂਹ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਾਬਾ ਸ਼੍ਰੀ ਚੰਦ ਵਿਰੱਕਤ ਕੁਟੀਆ ਸਵਾਮੀ ਨਿਰੰਜਣ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਵਿਖੇ ਸਲਾਨਾ ਸਮਾਗਮ 16 ਨੂੰ : ਮਹੰਤ ਪ੍ਰਸ਼ੋਤਮ ਦਾਸ ਉਦਾਸੀਨ

ਬਾਬਾ ਸ਼੍ਰੀ ਚੰਦ  ਵਿਰੱਕਤ ਕੁਟੀਆ ਸਵਾਮੀ ਨਿਰੰਜਣ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਵਿਖੇ ਸਲਾਨਾ ਸਮਾਗਮ 16 ਨੂੰ : ਮਹੰਤ ਪ੍ਰਸ਼ੋਤਮ ਦਾਸ ਉਦਾਸੀਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਾਬਾ ਸ਼੍ਰੀ ਚੰਦ ਵਿਰੱਕਤ ਕੁਟੀਆ ਸਵਾਮੀ ਨਿਰੰਜਣ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਵਿਖੇ ਸਲਾਨਾ ਸਮਾਗਮ 16 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਮਹੰਤ ਪ੍ਰਸ਼ੋਤਮ ਦਾਸ ਉਦਾਸੀਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ 530 ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ 16 ਸਤੰਬਰ ਨੂੰ ਸਵੇਰੇ 9 :30 ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 18 ਸਤੰਬਰ ਨੂੰ 10 ਵਜੇ ਪਾਏ ਜਾਣਗੇ। ਉਹਨਾਂ ਕਿਹਾ ਕਿ ਉਪਰੰਤ ਕਵੀਸ਼ਰੀ ਕਥਾ ਕੀਰਤਨ ਕਰਕੇ ਸੰਗਤਾਂ  ਨੂੰ ਨਿਹਾਲ ਕਰਨਗੇ । ਅਤੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਬਾਬਾ ਜੀ ਨੇ ਕਿਹਾ ਕਿ ਸਮੂਹ ਨਗਰ ਨਿਵਾਸੀ ਸੰਗਤਾਂ ਮਾਨਸਾ ਖੁਰਦ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਐਨ.ਐਚ.ਐਮ. ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵਲੋਂ 22 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ

ਐਨ.ਐਚ.ਐਮ. ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵਲੋਂ 22 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਐਨ.ਐਚ.ਐਮ. ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਦੇ ਯੂਨੀਅਨ ਆਗੂਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਰਿਹਾਇਸ਼ ਦਾ 22 ਸਤੰਬਰ ਨੂੰ ਪਟਿਆਲਾ ਵਿਖੇ ਘਿਰਾਓ ਕੀਤਾ ਜਾਵੇਗਾ ।ਇਹ ਫੈਸਲਾ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸਾ ਵੱਲੋ ਵਲੰਟੀਅਰ ਸਾਥੀਆਂ ਨਾਲ ਮੀਟਿੰਗ ਵਿਚ ਲਿਆ ਗਿਆ ਹੈ।ਕੋਵਿਡ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਪਿਛਲੇ 4 ਸਾਲ ਤੋਂ ਉਹਨਾਂ ਨੂੰ ਝੂਠੀਆਂ ਮੀਟਿੰਗਾਂ ਦੇ ਕੇ ਟਾਲਿਆ ਜਾ ਰਿਹਾ।ਕਾਂਗਰਸ ਸਰਕਾਰ ਵਾਂਗ ਆਪ ਸਰਕਾਰ ਵੀ ਉਹਨਾਂ ਨੂੰ ਗੁਮਰਾਹ ਕਰ ਰਹੀ ਹੈ ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਾਰ-ਵਾਰ ਮੀਡੀਆ 'ਚ ਬਿਆਨ ਦਿੱਤੇ ਜਾ ਰਹੇ ਹਨ ਕਿੇ ਕੋਵਿਡ ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰਾਂ ਨੂੰ ਜਲਦੀ ਨੌਕਰੀਆਂ 'ਤੇ ਬਹਾਲ ਕੀਤਾ ਜਾਵੇਗਾ।ਮੁੱਖ ਮੰਤਰੀ ਇਹ ਬਿਆਨ ਅਨੇਕਾਂ ਵਾਰ ਦੇ ਚੁੱਕੇ ਨੇ ਪਰ ਇਹਨਾਂ ਨੂੰ ਬੂਰ ਕਦੋ ਪਵੇਗਾ ਇਸ ਗੱਲ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਹੈ।ਉਹਨਾਂ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਦੇ ਡਾਕਟਰ ਤੇ ਸਟਾਫ਼ ਵੀ ਹੜਤਾਲ ਤੇ ਜਾ ਚੁੱਕੇ ਹਨ ਤੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ 'ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ ਤੇ ਸਟਾਫ਼ ਦੀ ਵੀ ਜ਼ਿਆਦਾ ਕਮੀ ਹੈ।ਜਿਸ ਕਰਕੇ ਮੈਡੀਕਲ ਸਟਾਫ਼ ਦੀ ਕਮੀ ਕਰਕੇ ਆਮ ਜਨਤਾ ਹਸਪਤਾਲਾਂ ਵਿਚ ਬਹੁਤ ਖੱਜ਼ਲ-ਖੁਆਰ ਹੋ ਰਹੀ ਹੈ।ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਕਰੋਨਾ ਵਲੰਟੀਅਰ ਨੂੰ ਦੀਵਾਲੀ ਦਾ ਤੋਹਫ਼ਾ ਪੱਕੀ ਨੌਕਰੀ ਵਜੋਂ ਦਿੱਤਾ ਜਾਵੇਗਾ ਪਰ ਉਸ ਦੀਵਾਲੀ ਨੂੰ ਲੰਘਿਆਂ 2 ਸਾਲ ਹੋ ਗਏ ਹਨ ਤੇ ਉਹ ਹੁਣ ਤਕ ਕਾਲੀ ਦੀਵਾਲੀ ਹੀ ਮਨਾਉਂਦੇ ਆ ਰਹੇ ਹਨ।ਉਹਨਾਂ ਕਿਹਾ ਕਿ ਉਹ 22 ਸਤੰਬਰ ਨੂੰ ਸੁਤੀ ਹੋਈ ਸਰਕਾਰ ਨੂੰ ਫਿਰ ਜਗਾਉਣ ਲਈ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ ਜੇਕਰ ਕੋਈ ਪੁਖਤਾ ਹੱਲ ਨਾ ਹੋਇਆ ਤਾਂ ਉਹ ਕੋਈ ਸਖ਼ਤ ਐਕਸਨ ਲੈਣ ਲਈ ਮਜ਼ਬੂਰ ਹੋਣਗੇ ਕਿੳਂਕਿ ਪਟਿਆਲਾ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਢਾਈ ਸਾਲਾਂ ਵਿਚ ਅਨੇਕਾਂ ਝੂਠੀਆਂ ਮੀਟਿੰਗਾਂ ਦਿਵਾਈਆਂ ਹਨ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ।

Saturday, September 14, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਬੇਨੜਾ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ

ਅਕਾਲ ਅਕੈਡਮੀ ਬੇਨੜਾ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅੰਤਰਗਤ ਚੱਲ ਰਹੀ ਅਕਾਲ ਅਕੈਡਮੀ ਬੇਨੜਾ ਦੇ ਵਿਦਿਆਰਥੀਆ ਨੇ ਦੇਸ ਭਗਤ ਕਾਲਜ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਜੋਨਲ ਫੁੱਟਬਾਲ ਮੁਕਾਬਲਿਆਂ ਵਿੱਚ ਭਾਗ ਲਿਆ। ਜਿਸ ਵਿੱਚ ਅਕਾਲ ਅਕੈਡਮੀ ਬੇਨੜਾ ਦੀ ਟੀਮ ਨੇ ਸਰਕਾਰੀ ਸਕੂਲ ਭਸੌੜ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ ਗਏ। ਅਕਾਲ ਅਕੈਡਮੀ ਬੇਨੜਾ ਦੇ ਪ੍ਰਿੰਸੀਪਲ ਮਨਜੋਤ ਕੌਰ ਨੇ ਬੱਚਿਆ ਦੀ ਇਸ ਪ੍ਰਾਪਤੀ ਦੀ ਸ਼ਲਾਂਘਾ ਕੀਤੀ ਅਤੇ ਜ਼ਿਲ੍ਹਾ-ਪੱਧਰੀ ਮੁਕਾਬਲਿਆਂ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਉਹਨਾਂ ਨੂੰ ਮਿਹਨਤ ਕਰਵਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ‌ ਤੇ ਆਉਣ ਵਾਲੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।