Sunday, September 22, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ 'ਚ ਜਿੱਤੇ ਤਗਮੇ

ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ 'ਚ ਜਿੱਤੇ ਤਗਮੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ  ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਚੱਲ ਰਹੀਆਂ ਸਕੂਲੀ ਖੇਡਾਂ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਦੇ ਹੋਏ ਜੁਡੋ ਅੰਡਰ 14 (ਲੜਕੀਆਂ) ਵਿੱਚ ਮਨਜੋਤ ਕੌਰ ਨੇ ਸੋਨ ਤਗਮਾ ਜਿੱਤਿਆ ਅਤੇ ਆਪਣੀ ਚੋਣ ਨੈਸ਼ਨਲ ਖੇਡਾਂ ਵਿੱਚ ਕਰਵਾਈ।ਕੁਸ਼ਤੀ ਵਿੱਚ ਸ਼ਰਨ ਕੌਰ ਨੇ ਤੀਜਾ ਸਥਾਨ ਹਾਸਿਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ।ਇਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆ ਵਿੱਚ ਭਾਗ ਲੈਂਦਿਆਂ ਅਰਸ਼ਦੀਪ ਕੌਰ,ਕੁਲਦੀਪ ਕੌਰ ਅਤੇ ਸ਼ਰਨਪ੍ਰੀਤ ਕੌਰ ਨੇ ਅਪਣੇ ਵਰਗ ਵਿੱਚ ਸੋਨ ਤਗਮਾ ਅਤੇ ਸੁਖਦੀਪ ਸਿੰਘ ਨੇ ਕਾਂਸੇ ਦਾ ਤਗਮਾ ਜਿੱਤ ਕੇ ਅਪਣੇ ਸਕੂਲ ਤੇ ਅਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।ਵਿਦਿਅਰਥੀਆ ਦੀ ਨੈਸ਼ਨਲ ਤੇ ਸਟੇਟ ਵਿੱਚ ਚੋਣ ਹੋਣ ਉਪਰੰਤ ਇਹਨਾਂ ਵਿਦਿਆਰਥੀਆ ਦਾ ਸਕੂਲ ਮਨੈਜਮੈਟ ਵੱਲੋਂ ਸਕੂਲ ਪਹੁੰਚਣ 'ਤੇ ਮੈਡਲ ਅਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ  ਨੇ ਵਿਦਿਆਰਥੀਆਂ ਦੇ ਨਾਲ ਸਕੂਲ ਜੂਡੋ ਕੋਚ ਪਿਰਥੀਪਾਲ ਸਿੰਘ,ਕਬੱਡੀ ਕੋਚ ਰੁਪਿੰਦਰ ਸਿੰਘ,ਬਾਕਸਿੰਗ ਕੋਚ ਮਨਪ੍ਰੀਤ ਕੌਰ,ਸ਼ੂਟਿੰਗ ਕੋਚ ਗਗਨ ਸਿੰਘ,ਸਕੇਟਿੰਗ ਕੋਚ ਸਾਹਿਲ ਸਿੰਗਲਾ ਤੇ ਸਮੂਹ ਸਟਾਫ ਨੂੰ ਜਿੱਤ ਦੀ ਵਧਾਈ ਦਿੱਤੀ।ਇਸ ਮੌਕੇ ਉਪ ਪ੍ਰਿੰਸੀਪਲ ਬਲਵਿੰਦਰ ਸਿੰਘ,ਮੈਨੇਜਰ ਸ਼ਿਵ ਕੁਮਾਰ, ਸ਼ਸ਼ੀਕਾਂਤ ਮਿੱਤਲ,ਵਿਭਾਗ ਮੁਖੀ ਜਸਪ੍ਰੀਤ ਕੌਰ,ਹਰਭਵਨ ਕੌਰ ਅਤੇ ਸਕੂਲ ਸਟਾਫ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਬੀ.ਏ. ਬੀਐਡ ਭਾਗ ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ

ਨੈਸ਼ਨਲ ਕਾਲਜ ਭੀਖੀ ਦਾ ਬੀ.ਏ. ਬੀਐਡ ਭਾਗ ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :  ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਏ.ਬੀਐਡ ਭਾਗ ਚੌਥਾ ਸਮੈਸਟਰ ਅੱਠਵਾਂ ਦਾ ਨਤੀਜਾ ਸ਼ਾਨਦਾਰ ਰਿਹਾ।ਕਾਲਜ ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਕੀਰਤ ਕੌਰ ਨੇ 82 ਫ਼ੀਸਦੀ ਅੰਕਾਂ ਨਾਲ ਪਹਿਲਾ, ਜਸਪ੍ਰੀਤ ਕੌਰ ਨੇ 81 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਹਰਪ੍ਰੀਤ ਕੌਰ ਤੇ ਜਗਦੀਪ ਕੌਰ  ਨੇ 80 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।ਪ੍ਰਿੰਸੀਪਲ ਡਾ. ਐਮ.ਕੇ. ਮਿਸ਼ਰਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਕਾਲਜ ਦਾ ਨਾਂ ਮੋਹਰੀ ਕਾਲਜਾਂ ਵਿੱਚ ਆਉਂਦਾ ਹੈ।ਕਾਲਜ ਦੇ ਸਾਰੇ ਕੋਰਸਾਂ ਦੇ ਨਤੀਜੇ ਕਾਲਜ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਇਹਨਾਂ ਨਤੀਜਿਆਂ 'ਚ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ,ਕਲਾਸ ਇੰਚਾਰਜ ਪ੍ਰੋਫ਼ੈਸਰ ਸੁਖਵੀਰ ਕੌਰ,ਪ੍ਰੋਫੈਸਰ ਹਰਬੰਸ ਸਿੰਘ,ਪ੍ਰੋਫ਼ੈਸਰ ਅਵਤਾਰ ਸਿੰਘ ਅਤੇ ਸਮੂਹ ਸਟਾਫ਼ ਮੌਜ਼ੂਦ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਨਸਾ ਜ਼ਿਲੵੇ 'ਚ ਉਲਾਸ ਇਮਤਿਹਾਨ ਦਾ ਸਫ਼ਲ ਸੰਚਾਲਨ

ਮਾਨਸਾ ਜ਼ਿਲੵੇ 'ਚ ਉਲਾਸ ਇਮਤਿਹਾਨ ਦਾ ਸਫ਼ਲ ਸੰਚਾਲਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਾਇਰੈਕਟਰ ਐਸਸੀਈਆਰਟੀ ਅਮਨਿੰਦਰ ਕੌਰ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਡਾਇਰੈਕਟਰ ਅਤੇ ਪ੍ਰਿੰਸੀਪਲ ਡਾਇਟ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਜ਼ਿਲੵਾ ਮਾਨਸਾ 'ਚ ਉਲਾਸ ਤਹਿਤ ਦੂਜਾ ਬੁਨਿਆਦੀ ਸਾਖਰਤਾ ਅਤੇ ਸੰਖਿਆ ਮੁਲਾਂਕਣ ਟੈਸਟ ਸਫ਼ਲਤਾਪੂਰਵਕ ਕਰਵਾਇਆ।ਡਾ. ਬੂਟਾ ਸਿੰਘ ਸੇਖੋਂ  ਨੇ ਦੱਸਿਆ ਕਿ ਮਾਨਸਾ ਜ਼ਿਲੵੇ ਵਿੱਚ 216 ਪ੍ਰੀਖਿਆ ਕੇਂਦਰ ਬਣਾਏ ਗਏ ਜਿਸ ਵਿੱਚ 10 ਹਜ਼ਾਰ ਤੋਂ ਵੱਧ ਸਿਖਿਆਰਥੀਆਂ ਨੇ ਉਲਾਸ ਪੇਪਰ ਦਿੱਤਾ।ਭੁਪਿੰਦਰ ਕੌਰ ਡੀ.ਈ.ਓ. (ਸੈ.ਸਿ.) ਮਾਨਸਾ ਨੇ ਕਿਹਾ ਕਿ ਇਸ ਪੋ੍ਜੈਕਟ ਨਾਲ਼ ਸਮਾਜ ਵਿੱਚ ਸਿੱਖਿਆ ਦਾ ਪਾਸਾਰ ਵਧੇਗਾ ਅਤੇ ਬੱਚਿਆਂ ਦੇ ਨਾਲ਼ ਮਾਪਿਆਂ ਵਿੱਚ ਸਿੱਖਿਆ ਪ੍ਰਤੀ ਹੋਰ ਚੇਤਨਤਾ ਪੈਦਾ ਹੋਵੇਗੀ।ਜ਼ਿਲੵਾ ਨੋਡਲ ਅਫ਼ਸਰ (ਨਿਲਪ) ਡਾ. ਅੰਗਰੇਜ਼ ਸਿੰਘ ਵਿਰਕ ਨੇ ਕਿਹਾ ਕਿ ਉਲਾਸ ਪੋ੍ਜੈਕਟ ਨਵ ਭਾਰਤ ਸਾਖਰਤਾ ਮਿਸ਼ਨ ਤਹਿਤ ਭਾਰਤ ਸਰਕਾਰ ਦਾ ਪੋ੍ਗਰਾਮ ਹੈ ਜਿਸਦਾ ਉਦੇਸ਼ ਦੇਸ਼ ਵਿੱਚ ਸਾਖਰਤਾ ਦਰ ਨੂੰ ਵਧਾਉਣਾ ਹੈ। ਜ਼ਿਲੵਾ ਮਾਨਸਾ ਵਿਖੇ ਉਲਾਸ 2024 ਦੇ ਸਫ਼ਲਤਾ ਪੂਰਵਕ ਸੰਚਾਲਨ ਲਈ ਡਾ. ਬੂਟਾ ਸਿੰਘ ਸੇਖੋਂ ਦੁਆਰਾ ਭੁਪਿੰਦਰ ਕੌਰ ਡੀਈਓ (ਸੈ.ਸਿ.) ,ਡਾ.ਪਰਮਜੀਤ ਸਿੰਘ  ਡਿਪਟੀ ਡੀਈਓ (ਸੈ.ਸਿ.),ਮਦਨ ਲਾਲ ਕਟਾਰੀਆ ਡਿਪਟੀ ਡੀਈਓ. (ਐ.ਸਿ.),ਸਮੂਹ ਡਾਈਟ ਫੈਕਲਟੀ,ਸਮੂਹ ਬੀਐਨਓਜ਼,ਬੀਪੀਈਓਜ਼,ਅਸਿਸਟੈਂਟ ਬਲਾਕ ਕੋਆਰਡੀਨੇਟਰਜ਼,ਸਮੂਹ ਕਲਸਟਰ ਮੁਖੀਆਂ,ਸਮੂਹ ਸਕੂਲ ਮੁਖੀਆ ,ਸਰਵੇਅਰ ਅਧਿਆਪਕਾਂ ,ਵਲੰਟੀਅਰ ਟੀਚਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ । ਜ਼ਿਲੵਾ ਨਿਲਪ ਕੁਆਰਡੀਨੇਟਰ ਡਾ.ਕਰਨੈਲ ਬੈਰਾਗੀ ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਅਜਿਹੇ ਪੋ੍ਜੈਕਟ ਭਵਿੱਖ ਵਿੱਚ ਜਾਰੀ ਰਹਿਣੇ ਚਾਹੀਦੇ ਹਨ ।ਨਿਲਪ ਦੇ ਸਟੇਟ ਕੋਆਰਡੀਨੇਟਰ ਸੁਰਿੰਦਰ ਕੁਮਾਰ ਨੇ ਇਸ ਇਮਤਿਹਾਨ ਦੇ ਸਫਲਤਾ ਪੂਰਵਕ ਸੰਚਾਲਨ ਲਈ ਜਿਲ੍ਹਾ ਮਾਨਸਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿਤਾ ਨੇ ਨੌਜਵਾਨ ਪੁੱਤ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਿਆ

ਪਿਤਾ ਨੇ ਨੌਜਵਾਨ ਪੁੱਤ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਿਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਥਾਨਕ ਕਸਬੇ ਵਿਖੇ ਨੌਜਵਾਨ ਪੁੱਤ ਨੂੰ ਪਿਤਾ ਵੱਲੋਂ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਦੁਖਦਾਇਕ ਖਬਰ ਮਿਲੀ ਹੈ।ਪੁਲਿਸ ਥਾਣਾ ਚੀਮਾ ਮੰਡੀ ਦੇ ਮੁਖੀ  ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ (18 ਸਾਲ) ਦੇ ਪਿਤਾ ਗੋਪਾਲ ਸਿੰਘ ਦੇ ਕਿਸੇ ਔਰਤ ਨਾਲ ਨਜਾਇਜ ਸਬੰਧਾਂ ਨੂੰ ਲੈ ਕੇ ਪਰਿਵਾਰ ਨਾਲ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ।ਮ੍ਰਿਤਕ ਨੌਜਵਾਨ ਤੇ ਉਸ ਦੀ ਮਾਤਾ ਵੱਲੋਂ ਵੀ ਗੋਪਾਲ ਸਿੰਘ ਨੂੰ ਅਜਿਹਾ ਕੰਮ ਕਰਨ ਤੋਂ ਵਰਜਿਆ ਜਾਂਦਾ ਸੀ।ਲੰਘੀ ਰਾਤ ਕਰੀਬ 11 ਕੁ ਵਜੇ ਜਦੋਂ ਗੋਪਾਲ ਸਿੰਘ ਨਸ਼ੇ ਵਿੱਚ ਧੁੱਤ ਹੋ ਕੇ ਘਰ ਆਇਆ ਤਾਂ ਉਸ ਨੇ ਆਪਣੇ ਪੁੱਤਰ ਅਮਨਦੀਪ ਸਿੰਘ 'ਤੇ ਬੰਦੂਕ ਨਾਲ ਫਾਇਰ ਕਰ ਦਿੱਤਾ।ਗੰਭੀਰ ਜਖਮੀ ਹਾਲਤ ਵਿਚ ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲ਼ਾ ਵਿਖੇ ਲਿਜਾਇਆ ਗਿਆ ਪਰ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ।ਥਾਣਾ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਬਾਰੀਕੀ ਨਾਲ਼ ਕੀਤੀ ਜਾ ਰਹੀ ਹੈ।

Saturday, September 21, 2024

ਕਲੱਸਟਰ ਗੁਰਨੇ ਕਲਾਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ

ਕਲੱਸਟਰ ਗੁਰਨੇ ਕਲਾਂ ਦੀਆਂ  ਪ੍ਰਾਇਮਰੀ  ਸਕੂਲ ਖੇਡਾਂ ਸ਼ੁਰੂ

ਉਦਘਾਟਨ ਸਟੇਟ ਐਵਾਰਡੀ ਕਸ਼ਮੀਰ ਸਿੰਘ ਔਲਖ ਨੇ ਕੀਤਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਗੁਰਨੇ ਕਲਾਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ। ਅਧਿਆਪਕ ਸੰਤੋਖ ਸਿੰਘ ਗੁਰਨੇ ਨੇ ਦੱਸਿਆ ਕਿ 21 ਤੋਂ 23 ਸਤੰਬਰ ਤੱਕ ਹੋਣ ਵਾਲੀਆਂ ਇਹਨਾਂ ਖੇਡਾਂ ਵਿੱਚ ਸੈਂਟਰ ਦੇ 8 ਸਰਕਾਰੀ ਪ੍ਰਾਇਮਰੀ ਸਕੂਲ ਤੇ ਭਾਈ ਬਹਿਲੋ ਪਬਲਿਕ ਸਕੂਲ ਦੇ ਬੱਚਿਆਂ ਨੇ ਭਾਗ ਲਿਆ।ਉਹਨਾਂ ਦੱਸਿਆ ਕਿ ਪਹਿਲੇ ਦਿਨ ਦਾ ਉਦਘਾਟਨ ਸਟੇਟ ਐਵਾਰਡੀ ਕਸ਼ਮੀਰ ਸਿੰਘ ਔਲਖ ਨੇ ਕੀਤਾ। ਉਦਘਾਟਨ ਉਪਰੰਤ ਕਸ਼ਮੀਰ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਕਾਨੂੰਨ ਤੰਦਰੁਸਤ ਰੱਖਦੀਆਂ ਹਨ ਅਤੇ ਸਾਨੂੰ ਭਾਈਚਾਰਕ ਤੇ ਮਿਲਵਰਤਨ ਦੀ ਭਾਵਨਾ ਸਿਖਾਉਂਦੀਆਂ ਹਨ। ਉਹਨਾਂ ਬੱਚਿਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਹੱਲਾਸ਼ੇਰੀ ਦਿੱਤੀ।ਪਹਿਲੇ ਦਿਨ ਐਥਲੈਟਿਕਸ ਤੇ ਕੁਸ਼ਤੀ ਦੇ ਮੁਕਾਬਲੇ ਹੋਏ। ਇਸ ਮੌਕੇ ਸਮੁੱਚੇ ਕਲੱਸਟਰ ਦੇ ਮੁੱਖ ਅਧਿਆਪਕ ਵੀ ਹਾਜ਼ਰ ਸਨ। ਸੈਂਟਰ ਸਕੂਲ ਮੁਖੀ ਜੁਗਰਾਜ ਸਿੰਘ ਤੇ ਚੈਅਰਮੈਨ ਅਵਤਾਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਤਾਂ ਮੁੱਖ ਮਹਿਮਾਨ ਕਸ਼ਮੀਰ ਸਿੰਘ ਔਲਖ ਦਾ ਸਨਮਾਨ ਵੀ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜੀ.ਟੀ.ਯੂ. ਮਾਨਸਾ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਹੱਕ ਸਿੱਖਿਆ ਮੰਤਰੀ ਦੇ ਨਾਂ ਡੀ.ਈ.ਓ. ਮਾਨਸਾ ਨੂੰ ਦਿੱਤਾ ਮੰਗ ਪੱਤਰ

ਜੀ.ਟੀ.ਯੂ. ਮਾਨਸਾ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਹੱਕ ਸਿੱਖਿਆ ਮੰਤਰੀ ਦੇ ਨਾਂ ਡੀ.ਈ.ਓ.  ਮਾਨਸਾ ਨੂੰ ਦਿੱਤਾ ਮੰਗ ਪੱਤਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਗੌਰਮਿੰਟ ਟੀਚਰ ਯੂਨੀਅਨ ਮਾਨਸਾ ਦੇ ਪ੍ਰਧਾਨ ਨਰਿੰਦਰ ਮਾਖਾ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੇ ਪ੍ਰਧਾਨ ਸੱਤ ਪ੍ਰਤਾਪ ਸਿੰਘ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਪਿਛਲੇ 18 ਸਾਲਾਂ ਤੋ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾਅ ਰਹੇ ਕੰਪਿਊਟਰ ਅਧਿਆਪਕਾ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।ਸਾਲ 2011 ਵਿੱਚ ਉਸ ਸਮੇਂ ਦੀ ਸਰਕਾਰ ਦੁਆਰਾ ਰੈਗੂਲਰ ਕਰਨ ਦੇ ਬਾਵਜੂਦ ਵੀ ਹੁਣ ਤੱਕ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਲੇ ਲਾਭ ਨਹੀਂ ਮਿਲੇ।ਜਿਕਰਯੋਗ ਹੈ ਕਿ ਵਿਧਾਨ ਸਭਾ ਇਲੈਕਸ਼ਨ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਕੰਪਿਊਟਰ ਅਧਿਆਪਕਾ ਨੂੰ ਬਣਦੇ ਲਾਭ ਦੇਣ ਬਾਰੇ ਲਿਖਿਆ ਸੀ ਤੇ ਸਾਲ 2022 ਦੀ ਦਿਵਾਲੀ ਤੇ ਸਿੱਖਿਆ ਮੰਤਰੀ ਨੇਂ ਜਨਤਕ ਤੇ ਸ਼ੋਸਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾ ਨੂੰ ਛੇਵੇਂ ਪੇਅ ਕਮੀਸ਼ਨ ਅਤੇ ਸੀ.ਐਸ.ਆਰ. ਰੂਲਜ਼ ਦੇ ਰੂਪ ਵਿੱਚ ਦਿਵਾਲੀ ਗਿਫਟ ਦਿੱਤਾ ਜਾਵੇਗਾ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਅਦਾ ਵਫਾ ਨਹੀਂ ਹੋਇਆ। ਉਸੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ ਜਿਸ ਵਿੱਚ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਕੰਪਿਊਟਰ ਅਧਿਆਪਕਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ ਤੇ ਉਸੇ ਕੜੀ ਤਹਿਤ ਅੱਜ ਸਿੱਖਿਆ ਮੰਤਰੀ ਦੇ ਨਾਮ ਦਾ ਮੰਗ ਪੱਤਰ ਡੀ.ਈ.ਓ (ਸੈ.ਸਿ.) ਭੁਪਿੰਦਰ ਕੌਰ ਨੂੰ ਦਿੱਤਾ।ਇਸ ਸਮੇਂ ਗੌਰਮਿੰਟ ਟੀਚਰ ਯੂਨੀਅਨ ਦੇ ਗੁਰਦਾਸ ਸਿੰਘ ਰਾਏਪੁਰ,ਸਤੀਸ਼ ਕੁਮਾਰ,ਬਲਵਿੰਦਰ ਸਿੰਘ ਉੱਲਕ,ਲਖਵਿੰਦਰ ਸਿੰਘ ਮਾਨ,ਹਰਦੀਪ ਸਿੰਘ ਰੋੜੀ,ਜਗਜੀਵਨਜੋਤ ਸਿੰਘ ਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਸਟੇਟ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਤੇ ਗੁਰਸ਼ਰਨ ਕੌਰ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ,ਮੀਤ ਪ੍ਰਧਾਨ ਲਖਵੀਰ ਸਿੰਘ,ਪਰਮਿੰਦਰ ਸਿੰਘ ਤੇ ਰਣਜੀਤ ਕੁਮਾਰ, ਕੈਸ਼ੀਅਰ ਨਿਤੇਸ਼ ਕੁਮਾਰ,ਪ੍ਰੈਸ ਸਕੱਤਰ ਕਰਮਜੀਤ ਸਿੰਘ,ਮੰਜੂ ਬੱਤਰਾ,ਅੰਮ੍ਰਿਤਪਾਲ ਗਰਗ,ਰਾਜਦੀਪ ਮੌਦਗਿਲ,ਰਾਜ਼ੀਵ ਕੁਮਾਰ, ਰਾਜਦੀਪ ਸਿੰਘ,ਪਲਵਿੰਦਰ ਸਿੰਘ,ਕੁਲਵਿੰਦਰ ਸਿੰਘ,ਵਿਜੇ ਕੁਮਾਰ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ ਕਾਲਜਿਜ਼ ਨੇ ਸਿੱਖਿਆ ਦੇ ਖੇਤਰ 'ਚ ਮਾਰੀਆਂ ਮੱਲ੍ਹਾਂ

ਦਿ ਰੌਇਲ ਗਰੁੱਪ ਆਫ ਕਾਲਜਿਜ਼ ਨੇ ਸਿੱਖਿਆ ਦੇ ਖੇਤਰ 'ਚ ਮਾਰੀਆਂ ਮੱਲ੍ਹਾਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : 'ਪੰਜਾਬੀ ਜਾਗਰਣ' ਅਖ਼ਬਾਰ ਦੇ ਦੂਸਰੇ ਅਵਾਰਡ ਸਮਾਰੋਹ 'ਰਤਨ ਪੰਜਾਬ ਦੇ ਐਵਾਰਡ–2024’,ਜੋ ਕਿ  ਜ਼ੀਰਕਪੁਰ 'ਚ ਕਰਵਾਇਆ ਗਿਆ,ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਦੈਨਿਕ ਜਾਗਰਣ ਦੇ ਗ੍ਰੇਟਰ ਪੰਜਾਬ ਦੇ ਸੀਜੀਐੱਮ ਮੋਹਿੰਦਰ ਕੁਮਾਰ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ,ਦੈਨਿਕ ਜਾਗਰਣ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਨੇ ਨਾਮਵਰ ਸੰਸਥਾ ‘ਦਿ ਰੋਇਲ ਗਰੁੱਪ ਆਫ ਕਾਲਜਿਜ਼’ ਤੇ ਸਕੂਲ ਮਾਨਸਾ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੂੰ ‘ਰਤਨ ਪੰਜਾਬ ਦੇ' ਐਵਾਰਡ ਦੇ ਕੇ ਸਨਮਾਨਿਤ ਕੀਤਾ।ਇਹ ਸੰਸਥਾ ਵਿੱਦਿਅਕ ਤੇ ਹੋਰਨਾਂ ਗਤੀਵਿਧੀਆਂ ਪੱਖੋਂ ਲਗਾਤਾਰ ਵੱਡੀਆਂ ਮੱਲਾਂ ਮਾਰਦੀ,ਕਦਮ-ਦਰ-ਕਦਮ ਅੱਗੇ ਵੱਧ ਰਹੀ ਹੈ। ਇਸ ਨਾਮਵਰ ਸੰਸਥਾ ਵਿੱਚ,ਡਿਗਰੀ ਕਾਲਜ, ਨਰਸਿੰਗ ਕਾਲਜ,ਫਿਜੀਕਲ ਐਜੂਕੇਸ਼ਨ ਕਾਲਜ ਤੇ ਫ਼ਾਰਮੇਸੀ ਕਾਲਜ ਚੱਲ ਰਹੇ ਹਨ।ਇਸ ਸਮਾਗਮ 'ਚ ਪੰਜਾਬ ਦੇ ਅਲੱਗ-ਅਲੱਗ ਖੇਤਰਾਂ 'ਚ ਵੱਡਾ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ‘ਦਿ ਰੌਇਲ ਗਰੁੱਪ ਆਫ ਕਾਲਜਿਜ਼’ ਤੇ ਸਕੂਲ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਪ੍ਰੋਗਰਾਮ ਬਾਰੇ ਕਿਹਾ ਕਿ 'ਪੰਜਾਬੀ ਜਾਗਰਣ' ਅਖ਼ਬਾਰ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਹੈ।ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਐੱਮ.ਡੀ. ਡਾ. ਰਜਿੰਦਰ ਸਿੰਘ ਸੋਹਲ, ਚੇਅਰਮੈਨ ਡਾ. ਏਕਮਜੀਤ ਸਿੰਘ ਸੋਹਲ ਵੱਲੋਂ ਸੁਚਾਰੂ ਢੰਗ ਨਾਲ ਵਿੱਦਿਅਕ ਸੇਵਾਵਾਂ ਦਿੰਦੇ ਹੋਏ,ਇਸ ਸੰਸਥਾ ਨੂੰ ਸੁਚਾਰੂ-ਰੂਪ ਨਾਲ ਚਲਾਇਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਸਪੀਕਰ ਸ.ਕੁਲਤਾਰ ਸਿੰਘ ਸੰਧਵਾ ਨੇ ਵੀ,ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸੇ ਵੀ ਖੇਤਰ 'ਚ ਕੁੱਝ ਚੰਗਾ ਕਰ ਰਿਹਾ ਹੈ ਤਾਂ ਉਸ ਦੀ ਪ੍ਰਤਿਭਾ ਨੂੰ ਪਛਾਣ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਅਤੇ 'ਪੰਜਾਬੀ ਜਾਗਰਣ' ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।