Friday, September 27, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਚਾਇਤੀ ਚੋਣਾਂ 4 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਦਾਖਲ ਹੋਣਗੀਆਂ ਨਾਮਜ਼ਦਗੀਆਂ

ਪੰਚਾਇਤੀ ਚੋਣਾਂ 4 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਦਾਖਲ ਹੋਣਗੀਆਂ ਨਾਮਜ਼ਦਗੀਆਂ

28 ਸਤੰਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਹੀਂ ਦਰਜ ਕੀਤੀ ਜਾਵੇਗੀ ਨਾਮਜ਼ਦਗੀ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਕੀਤੀਆਂ ਹੋਈਆਂ ਨੇ ਥਾਵਾਂ ਨਿਰਧਾਰਤ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ ਨੂੰ ਕਰਵਾਈਆਂ ਜਾਣੀਆਂ ਹਨ,ਲਈ ਜ਼ਿਲ੍ਹਾ ਮਾਨਸਾ ਵਿੱਚ ਨਾਮਜ਼ਦਗੀਆਂ 4 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਤੰਬਰ ਨੂੰ ਜਨਤਕ ਛੁੱਟੀ ਹੋਣ ਕਾਰਨ ਇਸ ਦਿਨ ਨਾਮਜ਼ਦਗੀਆਂ ਦਾਖ਼ਲ ਨਹੀਂ ਕੀਤੀਆਂ ਜਾਣਗੀਆਂ।ਨਾਮਜ਼ਦਗੀਆਂ ਦਾਖ਼ਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5 ਬਲਾਕਾਂ ਵਿਚ ਨਿਰਧਾਰਤ ਕੀਤੀਆਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ ਨੇ ਦੱਸਿਆ ਕਿ ਬਲਾਕ ਮਾਨਸਾ ਲਈ ਬੀ.ਡੀ.ਪੀ.ਓ. ਦਫ਼ਤਰ ਮਾਨਸਾ,ਬਲਾਕ ਭੀਖੀ ਲਈ ਬੀਡੀਪੀਓ ਦਫ਼ਤਰ ਭੀਖੀ,ਬਲਾਕ ਬੁਢਲਾਡਾ ਲਈ ਬੀਡੀਪੀਓ ਦਫ਼ਤਰ ਬੁਢਲਾਡਾ,ਬਲਾਕ ਝੁਨੀਰ ਲਈ ਮਾਰਕਿਟ ਕਮੇਟੀ ਦਫ਼ਤਰ ਝੁਨੀਰ ਅਤੇ ਫੂਡ ਸਪਲਾਈ ਦਫ਼ਤਰ ਝੁਨੀਰ,ਬਲਾਕ ਸਰਦੂਲਗੜ੍ਹ ਲਈ ਬੀਡੀਪੀਓ ਦਫ਼ਤਰ ਸਰਦੂਲਗੜ੍ਹ ਵਿਖੇ ਆਰ.ਓਜ਼ ਵੱਲੋਂ ਨਾਮਜ਼ਦਗੀ ਪੱਤਰ ਲਏ ਜਾਣਗੇ।ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ। 7 ਅਕਤੂਬਰ ਸ਼ਾਮ 3 ਵਜੇ ਤੱਕ ਨਾਮਜ਼ਦਗੀਆਂ ਪੱਤਰ ਵਾਪਸ ਲਏ ਜਾ ਸਕਣਗੇ। 15 ਅਕਤੂਬਰ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣੀਆਂ ਹਨ ਅਤੇ ਇਸ ਮੰਗਰੋਂ ਗਿਣਤੀ ਹੋਵੇਗੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਚਾਇਤੀ ਚੋਣਾਂ 'ਚ ਪੁਰਸ਼ ਅਧਿਆਪਕਾਂ ਦੀਆਂ ਡਿਊਟੀਆਂ ਵੀ ਬਲਾਕਾਂ ਅੰਦਰ ਹੀ ਅਦਲਾ-ਬਦਲੀ ਕਰਕੇ ਲਾਈਆਂ ਜਾਣ : ਮੁੱਖ ਅਧਿਆਪਕ ਜਥੇਬੰਦੀ ਪੰਜਾਬ

ਪੰਚਾਇਤੀ ਚੋਣਾਂ 'ਚ ਪੁਰਸ਼ ਅਧਿਆਪਕਾਂ ਦੀਆਂ ਡਿਊਟੀਆਂ ਵੀ ਬਲਾਕਾਂ ਅੰਦਰ ਹੀ ਅਦਲਾ-ਬਦਲੀ ਕਰਕੇ ਲਾਈਆਂ ਜਾਣ : ਮੁੱਖ ਅਧਿਆਪਕ ਜਥੇਬੰਦੀ ਪੰਜਾਬ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਬਲਾਕਾਂ ਅੰਦਰ ਹੀ ਅਦਲਾ-ਬਦਲੀ ਕਰਕੇ ਲਾਉਣ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕਲਾਣਾ,ਜੋਆਇਟ ਸਕੱਤਰ ਰਕੇਸ਼ ਕੁਮਾਰ ਗੋਇਲ ਬਰੇਟਾ, ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਚੋਣ ਕਮਿਸ਼ਨ ਪੰਜਾਬ ਤੋਂ ਮੰਗ ਕੀਤੀ ਹੈ ਕਿ ਵੱਖ-ਵੱਖ ਜਿਲ੍ਹਿਆਂ ਵਿੱਚ ਬਲਾਕਾਂ ਦੀ ਅਦਲਾ ਬਦਲੀ ਕਰਨ ਨਾਲ ਪੁਰਸ ਅਧਿਆਪਕਾਂ ਦੀਆਂ ਡਿਊਟੀਆਂ ਰਿਹਾਇਸੀ ਖੇਤਰ ਤੋਂ 100 ਕਿਲੋਮੀਟਰ ਦੂਰ ਤੱਕ ਲੱਗ ਜਾਂਦੀਆਂ ਹਨ। ਉਨਾਂ ਕਿਹਾ ਕਿ ਰਹਿਸਲਾ ਤੇ ਜਾਣਾ ਅਤੇ ਚੋਣਾਂ ਸਮੇਂ ਜਾਣਾ-ਆਉਣਾ ਅਧਿਆਪਕਾਂ ਲਈ ਵੱਡੀ ਸਮੱਸਿਆ ਬਣ ਜਾਂਦਾ ਹੈ।ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਅਧਿਆਪਕਾਂ ਵਰਗ ਦੀਆਂ ਡਿਊਟੀਆਂ ਉਹਨਾਂ ਦੇ ਬਲਾਕਾਂ ਅੰਦਰ ਹੀ ਉਨਾਂ ਦੇ ਸਟੇਸ਼ਨਾਂ ਦੀ ਅਦਲਾ ਬਦਲੀ ਕਰਕੇ ਲਾਈਆਂ ਜਾਣ। ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਦੂਰ ਦਰਾਡੇ ਰਾਤਾਂ ਨੂੰ ਜਾਣ ਆਉਣ ਕਾਰਨ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਉਹਨਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਇਸਤਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਬਲਾਕਾਂ ਅੰਦਰ ਹੀ ਸਟੇਸ਼ਨ ਦੀ ਅਦਲਾ ਬਦਲੀ ਕਰਕੇ ਲਈ ਜਾਂਦੀਆਂ ਹਨ ਇਸ ਪ੍ਰਕਾਰ ਹੀ ਪੁਰਸ਼ ਅਧਿਆਪਕਾਂ ਦੀਆਂ ਡਿਊਟੀਆਂ ਵੀ ਬਲਾਕਾਂ ਅੰਦਰ ਹੀ ਸਟੇਸ਼ਨਾਂ ਦੀ ਅਦਲਾ ਬਦਲੀ ਕਰਕੇ ਲਾਈਆਂ ਜਾਣ।ਜਥੇਬੰਦੀ ਪੰਜਾਬ ਦੇ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ, ਗੁਰਮੇਲ ਸਿੰਘ ਬਰੇ,ਬਲਜੀਤ ਸਿੰਘ ਗੁਰਦਾਸਪੁਰ ,ਜਸਵੀਰ ਸਿੰਘ ਹੁਸ਼ਿਆਰਪੁਰ ,ਸਤਿੰਦਰ ਸਿੰਘ ਦੁਆਬੀਆ ਫਿਰੋਜਪੁਰ, ਦਿਲਬਾਗ ਸਿੰਘ ਮੋਗਾ, ਭਗਵੰਤ ਭਟੀਜਾ ਫਜਿਲਿਕਾ ਪਰਮਜੀਤ ਸਿੰਘ ਤਲਵੰਡੀ ਸਾਬੋ, ਪਰਮਜੀਤ ਸਿੰਘ ਤੂਰ ਪਾਤੜਾਂ, ਲਵਨੀਸ਼ ਗੋਇਲ ਨਾਭਾ, ਓਮ ਪ੍ਰਕਾਸ਼ ,ਕਮਲ ਗੋਇਲ ਸੁਨਾਮ, ਮਾਲਵਿੰਦਰ ਸਿੰਘ ਬਰਨਾਲਾ, ਰਾਮਪਾਲ ਜਲੰਧਰ, ਸ਼ਾਮ ਲਾਲ ਬਠਿੰਡਾ, ਦੀਪਕ ਮੋਹਾਲੀ ਆਦਿ ਸਾਥੀਆਂ ਨੇ ਸੂਬਾ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਚੋਣ ਸਮੇਂ ਵੀ ਪੋਲਿੰਗ ਪਾਰਟੀਆਂ ਦੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ।

Thursday, September 26, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਬਲਾਕ ਭੀਖੀ ਨਾਲ਼ ਸਬੰਧਿਤ ਸਰਪੰਚੀ ਦੇ ਵੱਖ-ਵੱਖ ਕੈਟੇਗਰੀਆਂ ਦੇ ਉਮੀਦਵਾਰਾਂ ਦੇ ਰੋਸਟਰ ਦੀ ਸੂਚੀ ਕੀਤੀ ਜਾਰੀ

ਬਲਾਕ ਭੀਖੀ ਨਾਲ਼ ਸਬੰਧਿਤ ਸਰਪੰਚੀ ਦੇ ਵੱਖ-ਵੱਖ ਕੈਟੇਗਰੀਆਂ ਦੇ ਰੋਸਟਰ ਦੀ ਸੂਚੀ ਕੀਤੀ ਜਾਰੀ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਬਲਾਕ ਭੀਖੀ ਨਾਲ ਸੰਬੰਧਿਤ ਪੰਚਾਇਤਾਂ ਦੇ ਗਠਨ ਲਈ ਸਰਪੰਚੀ ਦੀ ਚੋਣ ਲਈ ਵੱਖ-ਵੱਖ ਕੈਟੇਗਰੀਆਂ ਲਈ ਸਰਪੰਚ ਦੇ ਚੋਣ ਲੜਨ ਵਾਸਤੇ ਰੋਸਟਰ ਮੁਤਾਬਿਕ ਸੂਚੀ ਜਾਰੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਵੱਲੋਂ ਜਾਰੀ ਸੂਚੀ ਅਨੁਸਾਰ ; 

ਰਾਖਵੀਂ ਸ਼੍ਰੇਣੀ ਵਿੱਚ ਪਿੰਡ ਅਲੀਸ਼ੇਰ ਖੁਰਦ,ਬੀਰ ਖੁਰਦ,ਕਿਸ਼ਨਗੜ੍ਹ ਫਰਵਾਹੀ,ਮੋਹਰ ਸਿੰਘ ਵਾਲਾ,ਮੂਲਾ ਸਿੰਘ ਵਾਲਾ ਦੇ ਨਾਂ ਸ਼ਾਮਿਲ ਹਨ।

ਰਾਖਵੀਂ ਸ਼੍ਰੇਣੀ ਔਰਤ ਲਈ ਪਿੰਡ ਭੁਪਾਲ,ਭੁੱਲਰ ਕੋਠੇ,ਬੁਰਜ ਝੱਬਰ, ਹੋਡਲਾ ਕਲਾਂ,ਮੌਜੋ ਖੁਰਦ।

ਸਿਰਫ਼ ਇਸਤਰੀ ਲਈ ਪਿੰਡ ਅਲੀਸ਼ੇਰ ਕਲਾਂ,ਅਤਲਾ ਕਲਾਂ,ਗੁਰਥੜੀ, ਹਮੀਰਗੜ੍ਹ ਢੈਪਈ,ਹੀਰੋ ਕਲਾਂ,ਜੱਸੜਵਾਲਾ, ਖੀਵਾ ਖੁਰਦ,ਖੀਵਾ ਦਿਆਲੂ ਵਾਲਾ,ਕੋਟੜਾ ਕਲਾਂ,ਮਾਖਾ ਚਹਿਲਾਂ,ਫਫੜੇ ਭਾਈਕੇ ਤੇ ਰੜ।

ਜਨਰਲ ਵਰਗ ਲਈ ਪਿੰਡ ਅਕਲੀਆ,ਅਨੂਪਗੜ੍ਹ, ਅਤਲਾ ਖੁਰਦ,ਬੱਪੀਆਣਾ ਭੁਪਾਲ ਖੁਰਦ,ਧਲੇਵਾਂ,ਖੀਵਾ ਕਲਾਂ, ਮੱਤੀ,ਮੌਜੋ ਕਲਾਂ,ਰੱਲਾ ਤੇ ਸਮਾਓ ਦੇ ਨਾਂ ਸ਼ਾਮਲ ਹਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀਆਂ ਵਿਦਿਆਰਥਣਾਂ ਦੀ ਨੈਸ਼ਨਲ ਪੱਧਰ 'ਤੇ ਹੋਈ ਚੋਣ

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀਆਂ ਵਿਦਿਆਰਥਣਾਂ ਦੀ ਨੈਸ਼ਨਲ ਪੱਧਰ 'ਤੇ ਹੋਈ ਚੋਣ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀਆਂ ਵਿਦਿਆਰਥਣਾਂ ਨੇ ਸੀ.ਬੀ.ਐਸ.ਈ. ਕਬੱਡੀ ਟੂਰਨਾਮੈਂਟ ਵਿੱਚ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਵਿਦਿਆਰਥੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਉਂਦੇ ਹੋਏ ਉਮਰ ਵਰਗ 14 ਵਿੱਚੋਂ ਪਹਿਲਾ ਅਤੇ ਉਮਰ ਵਰਗ 17 ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਇਹ ਸਥਾਨ ਹਾਸਿਲ ਕਰਕੇ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਦੀਆ ਵਿਦਿਆਰਥਣਾਂ ਦੀ ਰਾਸ਼ਟਰੀ ਪੱਧਰ ਲਈ ਚੋਣ ਹੋਈ।ਇਹ ਖਿਡਾਰਨਾਂ ਹਰਿਆਣਾ ਦੇ ਰੋਹਤਕ ਦੇ ਗ੍ਰੀਨਲੈਂਡ ਪਬਲਿਕ ਸਕੂਲ ਦੱਤੌਰ ਵਿਖੇ ਹੋਣ ਵਾਲੀਆਂ ਸੀਬੀਐਸਈ ਨੈਸ਼ਨਲ ਕਬੱਡੀ ਟੂਰਨਾਮੈਂਟ ਵਿੱਚ ਖੇਡਣਗੀਆਂ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦਾ ਨਾਮ ਰੌਸ਼ਨ ਕਰਨਗੀਆਂ।ਇਸ ਮੌਕੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਨੈਸ਼ਨਲ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਬਲਾਕ ਬੁਢਲਾਡਾ ਦਾ ਸਰਪੰਚਾਂ ਦੀ ਚੋਣ ਲਈ ਰੋਸਟਰ ਕੀਤਾ ਜਾਰੀ

ਬਲਾਕ ਬੁਢਲਾਡਾ ਦਾ ਸਰਪੰਚਾਂ ਦੀ ਚੋਣ ਲਈ ਰੋਸਟਰ ਕੀਤਾ ਜਾਰੀ 

ਬਲਾਕ 'ਚ 16-16 ਪਿੰਡ ਰਾਖਵੀਂ ਸ਼੍ਰੇਣੀ ਤੇ ਰਾਖਵੀਂ ਸ਼੍ਰੇਣੀ (ਔਰਤ) ਲਈ,27 ਔਰਤ ਵਰਗ ਤੇ 26 ਜਨਰਲ ਵਰਗ ਲਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਬਲਾਕ ਬੁਢਲਾਡਾ ਦੇ ਸਰਪੰਚੀ ਦੇ ਉਮੀਦਵਾਰਾਂ ਲਈ ਵੱਖ ਵੱਖ ਕੈਟੇਗਰੀਆਂ ਦੀਆਂ ਲਿਸਟਾਂ ਪ੍ਰਸ਼ਾਸ਼ਨ ਵੱਲੋਂ ਜ਼ਾਰੀ ਕਰ ਦਿੱਤੀਆਂ ਗਈਆਂ ਹਨ,ਜਿਹਨਾਂ ਵਿਚ 16 ਪਿੰਡ ਰਾਖਵੀ ਸ਼੍ਰੇਣੀ ਲਈ,16 ਪਿੰਡ ਰਾਖਵੀਂ ਸ਼੍ਰੇਣੀ (ਔਰਤ ਲਈ), 27 ਪਿੰਡ ਔਰਤ ਵਰਗ ਲਈ ਜਦਕਿ 26 ਪਿੰਡ ਜਨਰਲ ਵਰਗ ਲਈ ਰੱਖੇ ਗਏ ਹਨ।

ਜ਼ਾਰੀ ਸੂਚੀ ਅਨੁਸਾਰ ਰਾਖਵੇਂ ਵਰਗ ਵਿੱਚ 

ਅੱਕਾਂਵਾਲੀ,ਚੱਕ ਅਲੀਸ਼ੇਰ, ਚੱਕ ਭਾਈ ਕੇ, ਬੀਰੋਕੇ ਖੁਰਦ,ਦਸ਼ਮੇਸ਼ ਨਗਰ, ਗੰਢੂ ਕਲਾਂ, ਜੀਵਨ ਨਗਰ, ਕਲੀਪੁਰ, ਕਾਸਿਮਪੁਰ ਸ਼ੀਨਾ,ਖੱਤਰੀਵਾਲਾ,ਲੱਖੀਵਾਲਾ,ਲਖਮੀਰਵਾਲਾ,ਮਲਕਪੁਰ ਭੀਮੜਾ,ਫੁੱੱਲੂਵਾਲਾ ਡੋਗਰਾ, ਰੰਘੜਿਆਲ,ਰਿਓਂਦ ਖੁਰਦ ਪਿੰਡਾਂ ਦੇ ਨਾਂ ਸ਼ਾਮਿਲ ਹਨ।

ਰਾਖਵਾਂ ਵਰਗ (ਇਸਤਰੀਆਂ ਲਈ) 

ਜਿਹਨਾਂ ਵਿੱਚ ਆਲਮਪੁਰ ਮੰਦਰਾਂ,ਬਹਾਦਰਪੁਰ,ਗੋਰਖ ਨਾਥ,ਗੁਰਨੇ ਖੁਰਦ, ਹਸਨਪੁਰ,ਜੁਗਲਾਨ,ਕਿਸ਼ਨਗੜ੍ਹ ਉਰਫ ਸੇਢਾ ਸਿੰਘ ਵਾਲਾ, ਕੁਲਾਣਾ,ਮਲਕੋਂ,ਮੰਡੇਰ,ਮੰਢਾਲੀ,ਪਿੱਪਲੀਆਂ,ਰਾਮਗੜ ਸ਼ਾਹਪੁਰੀਆ,ਸ਼ੇਰ ਖਾਂ ਵਾਲਾ,ਤਾਲਬਵਾਲਾ,ਟੋਡਰਪੁਰ ਪਿੰਡ ਆਉਂਦੇ ਹਨ।

ਇਸਤਰੀਆਂ ਲਈ 

ਅਹਿਮਦਪੁਰ,ਅਚਾਨਕ ਖ਼ੁਰਦ,ਅਕਬਰਪੁਰ ਖਡਾਲ,ਆਲਮਪੁਰ ਬੋਦਲਾ,ਆਂਡਿਆਂਵਾਲੀ,ਬਖਸ਼ੀਵਾਲਾ, ਬਰ੍ਹੇ, ਭਾਦੜਾ,ਭਖੜਿਆਲ,ਵੀਰੇਵਾਲਾ ਡੋਗਰਾ,ਬੋੜਾਵਾਲ,ਦੋਦੜਾ,ਗਾਮੀਵਾਲਾ,ਗੰਢੂ ਖੁਰਦ,ਗੁਰਨੇ ਕਲਾਂ,ਜਲਵੇੜਾ, ਜੋਈਆਂ,ਕੁਲਿਹਰੀ,ਖੁਡਾਲ ਕਲਾਂ,ਕੁਲਰੀਆਂ,ਰੱਲੀ,ਰਾਮਨਗਰ ਭੱਠਲ,ਰਾਮਗੜ੍ਹ,ਰਾਮਪੁਰ ਮੰਡੇਰ,ਸੈਦੇਵਾਲਾ, ਸੰਘਰੇੜੀ,ਟਾਹਲੀਆਂ ਆਦਿ ਆਉਂਦੇ ਹਨ।

ਜਨਰਲ ਵਰਗ ਲਈ 

ਅਚਾਨਕ,ਬੱਛੋਆਣਾ,ਭਾਵਾ,ਬੀਰੋਕੇ ਕਲਾਂ,ਦਰੀਆਪੁਰ,ਦਾਤੇਵਾਸ,ਧਰਮਪੁਰਾ,ਦਿਆਲਪੁਰਾ,ਫਰੀਦ ਕੇ,ਗੋਬਿੰਦਪੁਰਾ, ਗੁੜਦੀ,ਹਾਕਮ ਵਾਲਾ,ਹੀਰੋਂ ਖ਼ੁਰਦ,ਕਾਹਨਗੜ,ਕਣਕਵਾਲ ਚਹਿਲਾਂ,ਖੀਵਾ ਮੀਹਾ ਸਿੰਘ ਵਾਲਾ,ਮਘਾਣੀਆਂ,ਮੱਲ ਸਿੰਘਵਾਲਾ,ਫੂਲੂਵਾਲਾ ਡੋਡ,ਰਿਉਂਦ ਕਲਾਂ,ਸੰਦਲੀ,ਸਸਪਾਲੀ,ਸਤੀਕੇ,ਸੇਖੂਪੁਰ ਖੁਡਾਲ,ਸਿਰਸੀਵਾਲਾ,ਉਡਤ ਸੈਦੇਵਾਲਾ ਪਿੰਡ ਆਉਂਦੇ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਚਾਇਤੀ ਚੋਣਾਂ ਲਈ ਜ਼ਿਲ੍ਹੇ ’ਚ 4,34,692 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ

ਪੰਚਾਇਤੀ ਚੋਣਾਂ ਲਈ ਜ਼ਿਲ੍ਹੇ ’ਚ 4,34,692 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ


27 ਸਤੰਬਰ ਤੋਂ 4 ਅਕਤੂਬਰ ਤੱਕ ਭਰੇ ਜਾਣਗੇ ਨਾਮਜ਼ਦਗੀ ਪੱਤਰ,28 ਸਤੰਬਰ ਨੂੰ ਜਨਤਕ ਛੁੱਟੀ ਕਾਰਨ ਨਹੀਂ ਲਏ ਜਾਣਗੇ ਨਾਮਜ਼ਦਗੀ ਪੱਤਰ

5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਹੋਵੇਗੀ ਪੜਤਾਲ,7 ਅਕਤੂਬਰ ਸ਼ਾਮ 3 ਵਜੇ ਤੱਕ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ ਵਾਪਸ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ।ਇਹਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ ਨੇ ਪੰਚਾਇਤੀ ਚੋਣਾਂ ਸਬੰਧੀ ਸਮੁੱਚੀਆਂ ਤਿਆਰੀਆਂ ਦੇ ਮੱਦੇਨਜ਼ਰ ਸਮੂਹ ਆਰਓਜ਼ ਦੀ ਕਰਵਾਈ ਜਾ ਰਹੀ ਟਰੇਨਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਵਧੀਕ  ਡਿਪਟੀ ਕਮਿਸ਼ਨਰ ਨੇ ਸਮੂਹ ਆਰਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਪੋਲਿੰਗ ਤੱਕ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 245 ਪਿੰਡਾਂ ’ਚ ਕਰਵਾਈਆਂ ਜਾਣ ਵਾਲੀਆਂ ਪੰਚਾਇਤੀ ਚੋਣਾਂ ਦੇ ਦੌਰਾਨ 1883 ਪੰਚ ਅਤੇ 245 ਸਰਪੰਚਾਂ ਦੀ ਚੋਣ ਕੀਤੀ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਲਈ 547 ਪੋਲਿੰਗ ਬੂਥਾਂ ’ਤੇ ਕੁੱਲ 4,34,692 ਵੋਟਰ ਆਪਣੀ ਵੋਟ ਦਾ ਭੁਗਤਾਨ ਕਰਨਗੇ,ਜਿਹਨਾਂ ’ਚ 2,31,045 ਮਰਦ ਵੋਟਰ, 2,03,640 ਔਰਤ ਵੋਟਰ ਅਤੇ 7 ਥਰਡ ਜ਼ੈਡਰ ਵੋਟਰ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਲਈ 27 ਸਤੰਬਰ 2024 ਤੋਂ 4 ਅਕਤੂਬਰ 2024 ਤੱਕ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਭਰੇ ਜਾ ਸਕਣਗੇ ਪ੍ਰੰਤੂ 28 ਸਤੰਬਰ ਨੂੰ ਜਨਤਕ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾਣਗੇ। ਇਸ ਤੋਂ ਇਲਾਵਾ ਭਰੇ ਗਏ ਨਾਮਜ਼ਦਗੀ ਪੱਤਰਾਂ ਦੀ 5 ਅਕਤੂਬਰ ਨੂੰ ਪੜਤਾਲ ਹੋਵੇਗੀ।ਉਨ੍ਹਾਂ ਦੱਸਿਆ ਕਿ 7 ਅਕਤੂਬਰ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਹੀ ਵੋਟਾਂ ਦੇ ਨਤੀਜ਼ੇ ਐਲਾਨੇ ਜਾਣਗੇ।ਪੋਲਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਬਲਾਕ ਮਾਨਸਾ ਲਈ ਬੀ.ਡੀ.ਪੀ.ਓ. ਦਫ਼ਤਰ ਮਾਨਸਾ,ਬਲਾਕ ਭੀਖੀ ਲਈ ਬੀ.ਡੀ.ਪੀ.ਓ. ਦਫ਼ਤਰ ਭੀਖੀ,ਬਲਾਕ ਬੁਢਲਾਡਾ ਲਈ ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ,ਬਲਾਕ ਝੁਨੀਰ ਲਈ ਮਾਰਕਿਟ ਕਮੇਟੀ ਦਫ਼ਤਰ ਝੁਨੀਰ ਅਤੇ ਫੂਡ ਸਪਲਾਈ ਦਫ਼ਤਰ ਝੁਨੀਰ, ਬਲਾਕ ਸਰਦੂਲਗੜ੍ਹ ਲਈ ਬੀ.ਡੀ.ਪੀ.ਓ. ਦਫ਼ਤਰ ਸਰਦੂਲਗੜ੍ਹ ਵਿਖੇ ਆਰ.ਓਜ਼ ਵੱਲੋਂ ਲਏ ਜਾਣਗੇ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ‘ਪਨਜੁਆਏ’ ਦਾ ਟਰਿੱਪ

ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ‘ਪਨਜੁਆਏ’ ਦਾ ਟਰਿੱਪ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਰੁਟੀਨ ਤੋਂ ਇਕ ਬਰੇਕ ਪ੍ਰਦਾਨ ਕਰਨ ਲਈ ਮਨੋਰੰਜਕ ਦੌਰਾ ਕਰਵਾਇਆ ਗਿਆ।ਇਕ ਦਿਨ ਦੇ ਇਸ ਦੌਰੇ ਤਹਿਤ ਵਿਦਿਆਰਥੀਆਂ ਨੂੰ ਪ੍ਰਸਿੱਧ ਵਾਟਰ ਪਾਰਕ 'ਪਨਜੁਆਏ' ਵਿਖੇ ਲਿਜਾਇਆ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਆਨੰਦ ਮਾਣਿਆ। ਸਕੂਲ ਦੇ ਸਟਾਫ਼ ਵੱਲੋਂ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਂਦੇ ਹੋਏ ਇਸ ਦੌਰੇ ਦੀ ਯੋਜਨਾ ਬਣਾਈ ਗਈ ਸੀ, ਜੋ ਕਿ ਪੂਰੀ ਤਰ੍ਹਾਂ ਸਫ਼ਲ ਰਿਹਾ। ਵਿਦਿਆਰਥੀਆਂ ਨੇ ਵਾਟਰ ਪਾਰਕ 'ਪਨਜੁਆਏ' ਵਿਖੇ ਵਾਟਰ ਸਲਾਈਡਾਂ, ਵੇਵ ਪੂਲ ਅਤੇ ਸਪਲੈਸ਼ ਪੈਡਾਂ ਸਮੇਤ ਕਈ ਆਕਰਸ਼ਣਾਂ ਦਾ ਭਰਪੂਰ ਆਨੰਦ ਲਿਆ। ਵਿਦਿਆਰਥੀਆਂ ਨਾਲ ਗਏ ਫੈਕਲਟੀ ਮੈਂਬਰਾਂ ਨੇ ਆਪਣੇ ਵਿਦਿਆਰਥੀਆਂ ਨੂੰ ਇੰਨਾ ਵਧੀਆ ਸਮਾਂ ਬਿਤਾਉਂਦੇ ਅਤੇ ਪਾਣੀ ਵਿਚ ਰੋਮਾਂਚਿਕ ਪਲਾਂ ਦਾ ਆਨੰਦ ਮਾਣਦੇ ਦੇਖ ਕੇ ਵਧੀਆ ਸਮਾਂ ਬਿਤਾਉਂਦੇ  ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ। ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਇਸ ਮਨੋਰੰਜਕ ਦੌਰੇ ਦੀ ਸਫ਼ਲਤਾ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਅਤੇ ਮਨੋਰੰਜਕ ਯਾਤਰਾਵਾਂ ਇਕ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਲਈ ਜੀਵਨ ਭਰ ਦੀਆਂ ਯਾਦਾਂ ਬਣਾਉਣ ਦੇ ਸਾਡੀਆਂ ਕੋਸ਼ਿਸ਼ਾਂ ਦਾ ਇਕ ਜ਼ਰੂਰੀ ਹਿੱਸਾ ਹਨ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਸੰਸਥਾ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਵਿਅਕਤੀਗਤ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਅਜਿਹੇ ਵਿੱਦਿਅਕ ਟੂਰ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਮਧੂ,ਅਨੂ,ਸੰਤੋਸ਼,ਸੁਨੀਤਾ, ਮਿਸ ਲਕਸ਼ਦੀਪ,ਹਰਜਿੰਦਰ,ਲਵਦੀਪ ਅਤੇ ਪਰਵਿੰਦਰ ਸਿੰਘ ਵੀ ਵਿਦਿਆਰਥੀਆਂ ਨਾਲ ਮੌਜੂਦ ਸਨ ।