Friday, September 27, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਜੋਨ ਪੱਧਰੀ ਅਥਲੈਟਿਕਸ ਵਿੱਚ ਜਿੱਤੇ ਤਗਮੇ

ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਜੋਨ ਪੱਧਰੀ ਅਥਲੈਟਿਕਸ ਵਿੱਚ ਜਿੱਤੇ ਤਗਮੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਜੋਨ ਚੀਮਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਅਥਲੈਟਿਕਸ ਦੇ ਜੋਨ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਆਸ਼ੀਰਵਾਦ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਅੰਡਰ 14 ਸਾਲ ਅੰਡਰ 17 ਸਾਲ ਅਤੇ ਅੰਡਰ 19 ਸਾਲ ਗਰੁੱਪ ਦੀਆ ਲੜਕੀਆਂ ਦੇ ਅਲੱਗ ਅਲੱਗ ਇਵੈਂਟਸ ਵਿੱਚ ਭਾਗ ਲਿਆ ਅਤੇ ਪੁਜੀਸ਼ਨਾਂ ਹਾਸਿਲ ਕਰਕੇ ਆਪਣਾ ਆਪਣੇ ਮਾਤਾ ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਅੰਡਰ 14 ਸਾਲ ਲੜਕੀਆਂ ਦੇ ਗਰੁੱਪ ਵਿੱਚੋਂ ਗੁਰਸ਼ਾਨ ਕੌਰ ਨੇ ਡਿਸਕਸ ਥਰੋ ਵਿੱਚ ਤੀਸਰਾ ਸਥਾਨ,ਕਮਲਪ੍ਰੀਤ ਕੌਰ ਨੇ ਗੋਲਾ ਸੁੱਟਣ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਅੰਡਰ 19 ਸਾਲ ਲੜਕੀਆਂ ਦੇ ਗਰੁੱਪ ਵਿੱਚੋਂ ਹਰਮਨ ਕੌਰ 100 ਮੀਟਰ ਰੇਸ ਵਿੱਚ ਪਹਿਲਾ ਸਥਾਨ, ਬਲਦੀਪ ਕੌਰ ਨੇ 100 ਮੀਟਰ ਰੇਸ ਵਿੱਚੋਂ ਦੂਸਰਾ ਸਥਾਨ ,ਖੁਸ਼ਪ੍ਰੀਤ ਕੌਰ ਨੇ 200 ਮੀਟਰ ਵਿੱਚੋਂ ਪਹਿਲਾ ਸਥਾਨ ,ਰੂਪਨਜੋਤ ਕੌਰ ਨੇ 400 ਮੀਟਰ ਵਿੱਚੋਂ ਅਤੇ ਜੈਵਲਿਨ ਥਰੋ ਵਿੱਚ ਪਹਿਲਾ ਸਥਾਨ ,ਮਨਪ੍ਰੀਤ ਕੌਰ ਨੇ 400 ਮੀਟਰ ਵਿੱਚੋਂ ਦੂਸਰਾ ਸਥਾਨ ਗੁਰਲੀਨ ਕੌਰ ਨੇ 800 ਮੀਟਰ ਅਤੇ ਡਿਸਕਸ ਥਰੋ ਵਿੱਚੋਂ ਦੂਸਰਾ ਸਥਾਨ, ਤਰਨਵੀਰ ਕੌਰ ਨੇ ਲੰਬੀ ਛਾਲ ਵਿੱਚੋਂ ਪਹਿਲਾ ਸਥਾਨ ,ਮਹਿਕਦੀਪ ਕੌਰ ਨੇ ਜੈਵਲਿਨ ਥਰੋ ਵਿੱਚੋਂ ਦੂਸਰਾ ਸਥਾਨ ,ਸੁਲਕਸ਼ਨਾ ਸ਼ਰਮਾ ਨੇ ਗੋਲਾ ਸੁੱਟਣ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਹਨਾਂ ਸਾਰੇ ਬੱਚਿਆਂ ਨੇ ਆਪਣੀ ਜਗ੍ਹਾ ਜ਼ਿਲ੍ਹਾ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਬਣਾਈ ਇਹਨਾਂ ਬੱਚਿਆਂ ਦਾ ਸਕੂਲ ਵਿੱਚ ਪਹੁੰਚਣ ਤੇ ਸਕੂਲ ਦੇ ਪ੍ਰਿੰਸੀਪਲ ਜਗਸੀਰ ਸਿੰਘ ਵਾਈਸ ਪ੍ਰਿੰਸੀਪਲ ਗੁਰਮੀਤ ਕੌਰ ਅਤੇ ਬੱਚਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਸਮੇਂ ਦੌਰਾਨ ਰਵਨਦੀਪ ਕੌਰ,ਲਖਵਿੰਦਰ ਕੌਰ,ਗੁਰਤੇਜ ਸਿੰਘ,ਕਮਲਜੀਤ ਕੌਰ,ਕੁਲਦੀਪ ਕੌਰ ਜਸਪ੍ਰੀਤ ਸਿੰਘ,ਜਤਿੰਦਰਪਾਲ ਸਿੰਘ,ਡੀਪੀਈ ਹਰਦੀਪ ਸਿੰਘ,  ਅਤੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।

ਪੱਤਰ ਪ੍ਰੇਰਕ,ਮਾਨਸਾ : ਪਟਿਆਲਾ ਪ੍ਰਸ਼ਾਸਨ ਨੇ ਐਨ.ਐਚ.ਐਮ. ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਨਾਲ ਕੀਤਾ ਧੋਖਾ

ਪਟਿਆਲਾ ਪ੍ਰਸ਼ਾਸਨ ਨੇ ਐਨ.ਐਚ.ਐਮ. ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਨਾਲ ਕੀਤਾ ਧੋਖਾ

ਮੀਟਿੰਗ ਸਬੰਧੀ ਜਾਰੀ ਪੱਤਰ ਲੈਟਰ ਨਿਕਲਿਆ ਝੂਠਾ

ਪੱਤਰ ਪ੍ਰੇਰਕ,ਮਾਨਸਾ : ਐਨ.ਐਚ.ਐਮ. ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵੱਲੋਂ ਲੰਘੀ 22 ਸਤੰਬਰ ਐਤਵਾਰ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਮਗਰੋਂ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਮੀਟਿੰਗ ਸਬ -ਕਮੇਟੀ ਨਾਲ 27 ਸਤੰਬਰ ਨੂੰ ਡੀ.ਐਚ.ਐਸ. ਦਫ਼ਤਰ ਚੰਡੀਗੜ੍ਹ ਵਿਖੇ ਹੋਣੀ ਨਿਸ਼ਿਚਤ ਹੋਈ ਸੀ।ਪ੍ਰਸ਼ਾਸਨ ਵਲੋਂ ਮੀਟਿੰਗ ਦਾ ਉਤਾਰਾ ਸਿਹਤ ਵਿਭਾਗ ਨੂੰ ਨਹੀਂ ਭੇਜਿਆ ਗਿਆ ਜਿਸ ਕਰਕੇ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਦਾ ਪੱਤਰ ਝੂਠਾ ਮੰਨਿਆ ਗਿਆ। ਯੂਨੀਅਨ ਵੱਲੋਂ ਸੂਬਾ ਪ੍ਰਧਾਨ ਰਾਜਵਿੰਦਰ ਤੇ ਕਮੇਟੀ ਮੈਂਬਰਾਂ ਵਲੋ ਡੀ.ਐਚ.ਐਸ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਮੌਕੇ 'ਤੇ ਸਿਹਤ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਕਰਵਾਈ ਗਈ।ਸਕੱਤਰ ਨਾਲ ਮੀਟਿੰਗ ਕਰਨ ਤੋਂ ਬਾਅਦ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ,ਸੂਬਾ ਸਕੱਤਰ ਚਮਕੌਰ ਚੰਨੀ ਨੇ ਦੱਸਿਆ ਕਿ ਸਿਹਤ ਸਕੱਤਰ ਨਾਲ ਤਕਰੀਬਨ 1 ਘੰਟਾ ਮੀਟਿੰਗ ਹੋਈ,ਜਿਸ ਵਿੱਚ ਯੂਨੀਅਨ ਦੀਆਂ ਮੰਗਾਂ ਨੂੰ ਸੁਣਿਆ ਤੇ ਵਿਚਾਰਿਆ ਗਿਆ ਅਤੇ ਉਹਨਾਂ ਭਰੋਸਾ ਦਿਵਾਇਆ ਕਿ ਯੂਨੀਅਨ ਦੀਆਂ ਮੰਗਾਂ ਨੂੰ ਜਲਦ ਹੱਲ ਕੀਤਾ ਜਾਏਗਾ ਤੇ ਨਾਲ ਹੀ ਪਹਿਲੀ ਅਕਤੂਬਰ ਨੂੰ ਯੂਨੀਅਨ ਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਸਬ-ਕਮੇਟੀ ਬਣਾ ਕੇ ਸਰਕਾਰ ਨੂੰ ਯੂਨੀਅਨ ਦੀਆਂ ਮੰਗਾਂ ਦਾ ਪ੍ਰਪੋਜ਼ਲ ਦਿੱਤਾ ਜਾਵੇਗਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਕੌੜੀਵਾੜਾ ਦੇ ਮਾਤਾ ਭੋਲੀ ਸਕੀਮ ਤਹਿਤ ਪੜ੍ਹ ਰਹੇ ਵਿਦਿਆਰਥੀ ਨੇ ਰਾਜ ਪੱਧਰ 'ਤੇ ਹਾਸਿਲ ਕੀਤਾ ਦੂਜਾ ਸਥਾਨ

ਅਕਾਲ ਅਕੈਡਮੀ ਕੌੜੀਵਾੜਾ ਦੇ ਮਾਤਾ ਭੋਲੀ ਸਕੀਮ ਤਹਿਤ ਪੜ੍ਹ ਰਹੇ ਵਿਦਿਆਰਥੀ ਨੇ ਰਾਜ ਪੱਧਰ 'ਤੇ ਹਾਸਿਲ ਕੀਤਾ ਦੂਜਾ ਸਥਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਕੌੜੀਵਾੜਾ ਦੇ ਵਿਦਿਆਰਥੀ ਪਿੰਦਰਪਾਲ ਸਿੰਘ ਵੱਲੋਂ ਦੂਰਦਰਸ਼ਨ ਪੰਜਾਬੀ ਜਲੰਧਰ ਵੱਲੋਂ "ਕਿਸਮੇ ਕਿਤਨਾ ਹੈ ਦਮ ਟੈਲੇਂਟ ਕਾ ਮਹਾ-ਸੰਗਰਾਮ" ਦੇ ਮੁਕਾਬਲੇ ਵਿੱਚ ਭਾਗ ਲਿਆ ਗਿਆ। ਇਹ ਮੁਕਾਬਲਾ ਰਾਜ-ਪੱਧਰ 'ਤੇ ਧੂਰੀ ਵਿਖੇ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਵੱਖ-ਵੱਖ ਜ਼ਿਲਿਆਂ ਤੋਂ ਆਏ ਹੋਏ ਬੱਚਿਆਂ ਨੇ ਵੱਖ-ਵੱਖ ਸੰਗੀਤ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਆਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਕੀਤਾI ਇਹਨਾਂ ਮੁਕਾਬਲਿਆ ਵਿੱਚ ਅਕਾਲ ਅਕੈਡਮੀ ਕੌੜੀਵਾੜਾ ਦੇ ਪਿੰਦਰਪਾਲ ਸਿੰਘ ਦੀ ਕਵੀਸ਼ਰੀ ਵਿੱਚ ਚੋਣ ਹੋਈ। ਇਸ ਮੁਕਾਬਲੇ ਵਿਚ ਬੱਚੇ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਰਾਜ-ਪੱਧਰ 'ਤੇ ਦੂਜਾ ਸਥਾਨ ਅਤੇ ਮਾਨਸਾ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਸਟਾਫ਼ ਅਤੇ ਪ੍ਰਿੰਸੀਪਲ ਬਲਜੀਤ ਕੌਰ ਭੁੱਲਰ ਵੱਲੋਂ ਇਸ ਬੱਚੇ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਇਸ ਨੂੰ ਸਨਮਾਣਿਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚੇ ਦੇ ਆਏ ਹੋਏ ਸਮੂਹ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵਧਾਈ ਦਿੱਤੀ ਅਤੇ ਬੱਚੇ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਅਕੈਡਮੀ ਸਟਾਫ਼ ਅਤੇ ਬੱਚੇ ਹਾਜਰ ਸਨ।  ਇਥੇ ਜਿਕਰਯੋਗ ਹੈ ਕਿ ਕਲਗੀਧਰ ਟਰੱਸਟ ਵੱਲੋ ਚਲਾਈ ਜਾ ਰਹੀ ਮਾਤਾ ਭੋਲੀ ਸਕੀਮ ਤਹਿਤ ਬੱਚਿਆ ਨੂੰ ਮੁਫ਼ਤ ਵਿੱਦਿਆ ਦਿੱਤੀ ਜਾ ਰਹੀ ਹੈ ਅਤੇ ਸੰਸਥਾ ਹਮੇਸ਼ਾ ਹੀ ਗਰੀਬ ਪਰਿਵਾਰ ਦੇ ਬੱਚਿਆ ਨੂੰ ਉੱਚ ਵਿੱਦਿਆ ਦੇਣ ਦਾ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ। ਇਸ ਗੱਲ ਨੂੰ ਅਸੀਂ ਸਹੀ ਸਾਬਿਤ ਕਹਿ ਸਕਦੇ ਹਾਂ ਕਿ ਪਦਮ ਸ੍ਰੀ,ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਵੱਲੋਂ ਅਕੈਡਮੀਆਂ ਦਾ ਲਗਾਇਆ ਵਿੱਦਿਆ ਲਈ ਬੂਟਾ ਦਿਨ ਪਰ ਦਿਨ ਫੈਲ ਰਿਹਾ ਹੈ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪ੍ਰਾਇਮਰੀ ਸਕੂਲ ਖੇਡਾਂ 'ਚ ਮਨੂੰ ਵਾਟਿਕਾ ਸਕੂਲ ਬੁਢਲਾਡਾ ਨੇ ਜਿੱਤੀ ਓਵਰਆਲ ਟਰਾਫ਼ੀ

ਪ੍ਰਾਇਮਰੀ ਸਕੂਲ ਖੇਡਾਂ 'ਚ ਮਨੂੰ ਵਾਟਿਕਾ ਸਕੂਲ ਬੁਢਲਾਡਾ ਨੇ ਜਿੱਤੀ ਓਵਰਆਲ ਟਰਾਫ਼ੀ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਮਨੂੰ ਵਾਟਿਕਾ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਕਲਸਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਓਵਰ ਆਲ ਟਰਾਫੀ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਜਾਣਕਾਰੀ ਅਨੁਸਾਰ ਇਹਨਾਂ ਪ੍ਰਾਇਮਰੀ ਸਕੂਲ ਖੇਡਾਂ 'ਚ ਸਕੂਲ ਦੇ 103 ਵਿਦਿਆਰਥੀਆਂ ਨੇ ਸੋਨ ਤਗਮੇ 35 ਵਿਦਿਆਰਥੀਆਂ ਨੇ ਚਾਂਦੀ ਦੇ ਤਗਮੇ ਅਤੇ ਤਿੰਨ ਵਿਦਿਆਰਥੀਆਂ ਨੇ ਕਾਂਸੇ ਦੇ ਤਗਮੇ ਜਿੱਤੇ ਹਨ।ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਲਗਭਗ ਸਾਰੀਆਂ ਖੇਡਾਂ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੀ ਖੇਡਾਂ ਵਾਲੀ ਸਰਦਾਰੀ ਕਾਇਮ ਰੱਖੀ ਹੈ।ਉਹਨਾਂ ਦੱਸਿਆ ਕਿ ਫੁੱਟਬਾਲ,ਚੈਸ,ਬੈਡਮਿਟਨ,ਰੱਸਾਕਸੀ ਕੁਸ਼ਤੀਆਂ,ਕਰਾਟੇ,ਕਬੱਡੀ,ਹੈਂਡਬਾਲ,ਸ਼ਾਟਪੁੱਟ,ਦੌੜ 100 ਮੀਟਰ,ਦੌੜ 600 ਮੀਟਰ ਅਤੇ ਰਿਲੇਅ ਦੌੜ ਵਿੱਚੋਂ ਸੋਨ ਤਗਮੇ ਪ੍ਰਾਪਤ ਕੀਤੇ ਹਨ।ਉਹਨਾਂ ਦੱਸਿਆ ਕਿ ਸਕੂਲ ਪੁੱਜਣ 'ਤੇ ਇਹਨਾਂ ਸਾਰੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।ਸਕੂਲ ਦੇ ਸਮੁੱਚੇ ਸਟਾਫ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਸੈਂਟਰ ਸਕੂਲ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਵਾਲਾ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਸੈਂਟਰ ਸਕੂਲ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਵਾਲਾ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਪੱਧਰੀ ਮੁਕਾਬਲਿਆਂ ਵਿੱਚ ਉਡਤ ਭਗਤ ਰਾਮ ਸੈਂਟਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਵਾਲਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਲਈ ਵੱਖ-ਵੱਖ ਖੇਡਾਂ 'ਚੋਂ ਤਗਮੇ ਜਿੱਤ ਕੇ ਸਕੂਲ ਅਤੇ ਸਟਾਫ ਦਾ ਨਾਂ ਰੋਸ਼ਨ ਕੀਤਾ ਹੈ।ਜਾਣਕਾਰੀ ਦਿੰਦਿਆਂ ਸਕੂਲ ਮੁਖੀ ਹਰਜਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਨੈਸ਼ਨਲ ਕਬੱਡੀ ਲੜਕਿਆਂ 'ਚੋ ਦੂਜਾ, ਲੜਕੀਆ 'ਚੋ ਪਹਿਲਾ, ਫੁੱਟਬਾਲ ਲੜਕੇ ਪਹਿਲਾ, ਲੜਕੀਆਂ ਦੂਜਾ,ਜਿਮਨਾਸਟਿਕ ਮੁੰਡੇ ਅਤੇ ਕੁੜੀਆਂ ਨੇ ਪਹਿਲਾ, ਯੋਗਾ ਮੁੰਡੇ ਅਤੇ ਕੁੜੀਆਂ ਨੇ ਦੂਜਾ,ਸ਼ਾਟ ਪੁੱਟ 'ਚ ਅਮਨਜੋਤ ਕੌਰ ਨੇ ਪਹਿਲਾ,100 ਮੀਟਰ ਲੜਕੀਆ ਨਵਜੋਤ ਕੌਰ ਨੇ ਦੂਜਾ ਸਥਾਨ,600 ਮੀਟਰ ਰਮਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਮੌਕੇ ਸਕੂਲ ਸਟਾਫ਼ 'ਚੋਂ ਰਾਜ ਕੁਮਾਰੀ,ਦਮਨਪ੍ਰੀਤ ਕੌਰ,ਸੰਜੂ ਗੁਪਤਾ,ਸੁਖਵੀਰ ਕੌਰ ਤੇ ਵੀਰਪਾਲ ਕੌਰ ਹਾਜ਼ਰ ਸਨ। ਸਮੁੱਚੇ ਸਕੂਲ ਸਟਾਫ ਨੇ ਜੇਤੂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੈਂਟਰ ਸਕੂਲ ਖੇਡਾਂ 'ਚ ਗੇਹਲੇ ਸਕੂਲ ਦੇ ਖਿਡਾਰੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

ਸੈਂਟਰ ਸਕੂਲ ਖੇਡਾਂ 'ਚ ਗੇਹਲੇ ਸਕੂਲ ਦੇ ਖਿਡਾਰੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਸਰਕਾਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਉਡਤ ਭਗਤ ਰਾਮ ਸੈਂਟਰ ਸਕੂਲ ਨਾਲ ਸੰਬੰਧਿਤ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੇਹਲੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲ ਅਤੇ ਸਟਾਫ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਮੁਖੀ ਸੁਖਜੀਤ ਸਿੰਘ ਚਹਿਲ ਤੇ ਅਧਿਆਪਕ ਰਾਮਨਾਥ ਸਿੰਘ ਧੀਰਾ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਖੋ-ਖੋ,ਕਬੱਡੀ ਸਰਕਲ, ਬੈਡਮਿਟਨ (ਲੜਕੀਆਂ),ਕੁਸ਼ਤੀ 25 ਤੇ 30 ਕਿਲੋਗ੍ਰਾਮ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਬੈਡਮਿੰਟਨ (ਲੜਕਿਆਂ),ਲੰਮੀ ਛਾਲ,ਸ਼ਾਟ ਪੁੱਟ, 100 ਮੀਟਰ ਦੌੜ,ਕੁਸ਼ਤੀ 28 ਕਿਲੋਗ੍ਰਾਮ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸੈਂਟਰ ਸਕੂਲ ਮੁਖੀ ਕਾਲਾ ਸਿੰਘ, ਜਿਉਣ ਸਿੰਘ, ਮਨਜੀਤ ਸਿੰਘ,ਰਾਮ ਸਿੰਘ, ਜਸਪਿੰਦਰ ਸਿੰਘ,ਕਾਮਨੀ ਗੋਇਲ,ਸ਼ਾਲੂ ਰਾਣੀ, ਗੇਹਲੇ ਪਿੰਡ ਦੇ ਮੋਹਤਬਰ ਪ੍ਰਗਟ ਸ਼ਰਮਾ,ਅਮਨਦੀਪ ਸਿੰਘ,ਗੋਬਿੰਦ ਤੇ ਸੰਦੀਪ ਸ਼ਰਮਾ ਵੀ ਮੌਜੂਦ ਸਨ। ਵੱਖ ਵਖ ਖੇਡਾਂ ਦੇ ਜੇਤੂ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਮੁਖੀ ਤੇ ਸਟਾਫ ਵੱਲੋਂ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਵਾਤਾਵਰਨ ਨੂੰ ਬਚਾਉਣ ਲਈ ਹਿੱਸਾ ਪਾਉਣ

ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਵਾਤਾਵਰਨ ਨੂੰ ਬਚਾਉਣ ਲਈ ਹਿੱਸਾ ਪਾਉਣ

ਸਟੇਂਟ ਬੈਂਕ ਆਫ ਇੰਡੀਆ ਨੇ ਲਗਾਇਆ ਕਿਸਾਨ ਮੇਲਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਟੇਟ ਬੈਂਕ ਆਫ ਇਡੀਆ  (ਏ.ਐਮ.ਸੀ.ਸੀ.) ਬ੍ਰਾਂਚ ਮਾਨਸਾ ਵੱਲੋਂ ਇੱਕ ਖੇਤੀਬਾੜੀ ਕਰਜਾ ਮੇਲਾ ਦਾ ਆਯੋਜਨ ਕੀਤਾ । ਇਸ ਖੇਤੀਬਾੜੀ ਕਰਜੇ ਮੇਲੇ ਵਿੱਚ ਜਿਲ੍ਹਾ ਮਾਨਸਾ ਦੇ ਵੱਖ ਵੱਖ ਪਿੰਡਾਂ ਵਿਚੋ 250 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।ਇਸ ਮੌਕੇ ਬੈਂਕ ਨੇ ਆਪਣੀਆਂ ਅਲੱਗ ਅਲੱਗ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਅਭੀਸੇ਼ਕ ਕੁਮਾਰ ਸ਼ਰਮਾ ਡੀ.ਜੀ.ਐਮ. ਨੇ ਸਿਰਕਤ ਕੀਤੀ ਅਤੇ ਕਿਹਾ ਕਿ ਸਾਡਾ ਬੈਂਕ ਕਿਸਾਨ ਭਰਾਵਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸ ਮੌਕੇ ਬੈਂਕ ਦੇ ਰੀਜਨਲ ਮੈਨੇਜਰ ਪ੍ਰਮੋਦ ਯਾਦਵ ਨੇ ਬੈਂਕ ਦੀਆਂ ਵੱਖ ਵੱਖ ਸਕੀਮਾ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਲੋਨ ਮੇਲੇ ਵਿੱਚ ਬੈੱਕ ਵੱਲੋ 100 ਤੋਂ ਵੱਧ ਕਿਸਾਨ ਭਰਾਵਾਂ ਨੂੰ 10 ਕਰੌੜ ਤੋਂ ਵੱਧ ਦੇ ਸੈਕਸ਼ਨ ਪੱਤਰ ਵੰਡੇ ਗਏ। ਇਸ ਮੌਕੇ ਪੰਜ ਟਰੈਕਟਰ ਅਤੇ ਬੈਲਰ ਮੌਕੇ ਹੀ ਕਿਸਾਨ ਭਰਾਵਾਂ ਨੂੰ ਦਿੱਤੇ ਗਏ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਹਿੱਸਾ ਪਾਉਣ। ਇਸ ਮੌਕੇ ਸ਼੍ਰੀ ਦਲੀਪ ਕੁਮਾਰ ਚੀਫ ਮੈਨੇਜਰ ਐHਐਸHਸੀH ਸੀH ਨੇ ਆਏ ਹੋਏ ਮਹਿਮਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੈਂਕ ਦੀ ਮਾਨਸਾ ਸ਼ਾਖਾ ਦੇ ਚੀਫ ਮੈਨੇਜਰ ਸ਼ਮਿਤ ਚਾਵਲਾ,ਬਰੇਟਾ ਸਾਖਾ ਦੇ ਚੀਫ ਮੈਨੇਜਰ ਅਮਿਤ ਸ਼ਰਮਾ,ਸਰਦੂਲਗੜ੍ਹ ਸ਼ਾਖਾ ਦੇ ਚੀਫ ਮੈਨੇਜਰ ਰਾਜੀਵ ਚੋਪੜਾ, ਬੁਢਲਾਡਾ ਸ਼ਾਖਾ ਦੇ ਚੀਫ ਮੈਨੇਜਰ ਸੁਖਪ੍ਰੀਤ ਸਿੰਘ ਅਤੇ ਹੋਰ ਸਖਾਵਾਂ ਦੇ ਮੈਨੇਜਰ ਹਾਜਰ ਸਨ।ਰਾਕੇਸ ਗਰਗ ਰਿਲੇਸਨਸਿਪ ਮੈਨੇਜਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।