Sunday, September 29, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਤੇਗ ਬਹਾਦਰ ਨਗਰ ਹਰਿਆਉ ਵਿਖੇ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ

 ਤੇਗ ਬਹਾਦਰ ਨਗਰ ਹਰਿਆਉ ਵਿਖੇ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿੰਡ ਤੇਗ ਬਹਾਦਰ ਨਗਰ ਹਰਿਆਉ ਵਾਸੀਆਂ ਦੀ ਸਰਪੰਚੀ ਅਤੇ ਪੰਚਾ ਲਈ ਸਰਬਸੰਮਤੀ ਬਣ ਗਈ ਹੈ, ਜਿਨਾ ਨੇ ਸਰਪੰਚ ਸਵਰਾਜ ਸਿੰਘ ਦੇ ਧਰਮ ਪਤਨੀ ਕੁਲਵਿੰਦਰ ਕੌਰ ਦੀ ਸਰਪੰਚੀ ਲਈ ਚੋਣ ਕਰ ਲਈ ਹੈ,ਓਥੇ ਨਾਲ ਹੀ ਹੋਰਨਾਂ ਪੰਚਾ ਦੀ ਚੋਣ ਵੀ ਸਰਬਸੰਮਤੀ ਨਾਲ ਕਰਕੇ ਰਿਕਾਰਡ ਕਾਇਮ ਕੀਤਾ ਹੈ।ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਲਖਵਿੰਦਰ ਸਿੰਘ ਜਵੰਧਾ,ਚੇਅਰਮੈਨ ਰਣਵੀਰ ਸਿੰਘ ਜਵੰਧਾ ਅਤੇ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਗਾਹਵਧੂ ਨੌਜਵਾਨ ਸਵਰਾਜ ਸਿੰਘ ਲਗਾਤਾਰ ਪਿਛਲੇ ਇਕ ਦਹਾਕੇ ਤੋਂ ਪਿੰਡ ਦੇ ਸਰਪੰਚ ਹਨ,ਜਿਨਾ ਨੂੰ ਪਿੰਡ ਵਾਸੀਆਂ ਨੇ ਤੀਜੀ ਵਾਰ ਸਰਪੰਚੀ ਲਈ ਮਾਣ ਬਖਸ਼ਿਆ ਹੈ,ਜਿੰਨਾ ਦੇ ਧਰਮ ਪਤਨੀ ਕੁਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਅਤੇ ਯਾਦਵਿੰਦਰ ਸਿੰਘ ਸਪੁੱਤਰ ਕੁਲਦੀਪ ਸਿੰਘ, ਨਾਜਰ ਸਿੰਘ ਸਪੁੱਤਰ ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸਪੁੱਤਰ ਗੁਰਬਚਨ ਸਿੰਘ,ਜਰਨੈਲ ਸਿੰਘ ਸਪੁੱਤਰ ਗੁਰਬਖਸ਼ ਸਿੰਘ,ਬੂਟਾ ਸਿੰਘ ਸਪੁੱਤਰ ਸੁੱਖਾ ਸਿੰਘ ਸਰਬਸੰਮਤੀ ਨਾਲ ਪੰਚ ਚੁਣੇ ਗਏ ਹਨ,ਜਿਸ ਨਾਲ ਇਲਾਕੇ ਭਰ ਦੇ ਪਿੰਡਾਂ 'ਚ ਇਕ ਚੰਗਾ ਸੁਨੇਹਾ ਗਿਆ ਹੈ ।ਇਸ ਮੌਕੇ ਸਵਰਾਜ ਸਿੰਘ ਦੇ ਧਰਮ ਪਤਨੀ ਸਰਪੰਚ ਕੁਲਵਿੰਦਰ ਕੌਰ ਅਤੇ ਹੋਰਨਾਂ ਸਰਬਸੰਮਤੀ ਨਾਲ ਚੁਣੇ ਪੰਚਾ ਨੇ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਮਾਓ ਵਿਖ਼ੇ ਜਤਿੰਦਰ ਚਹਿਲ ਨੇ ਸਰਪੰਚੀ ਲਈ ਤੇ ਚਮਕੌਰ ਸਿੰਘ ਨੇ ਪੰਚੀ ਖ਼ਾਤਰ ਮੰਗੀਆਂ ਘਰ-ਘਰ ਜਾ ਕੇ ਵੋਟਾਂ

ਸਮਾਓ ਵਿਖ਼ੇ ਜਤਿੰਦਰ ਚਹਿਲ ਨੇ ਸਰਪੰਚੀ ਲਈ ਤੇ ਚਮਕੌਰ ਸਿੰਘ ਨੇ ਪੰਚੀ ਖ਼ਾਤਰ ਮੰਗੀਆਂ ਘਰ-ਘਰ ਜਾ ਕੇ ਵੋਟਾਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪਿੰਡ ਸਮਾਓ ਵਿਖ਼ੇ ਵਾਰਡ ਨੰਬਰ ਦੇ 7 ਦੇ ਸਮੂਹ ਵਾਰਡ ਵਾਸੀਆ ਨੇ ਡਾ. ਜਤਿੰਦਰ ਚਹਿਲ ਦੇ ਹੱਕ ਵਿਚ ਨਿਤਰਦਿਆਂ ਡਾਕਟਰ ਨੂੰ ਸਰਪੰਚ ਬਣਾਉਣ ਲਈ ਮੁਹਿੰਮ ਨੂੰ ਤੇਜ਼ ਕਰਦਿਆਂ ਅਤੇ ਵਾਰਡ ਨੰਬਰ 7 ਲਈ ਚਮਕੌਰ ਸਿੰਘ ਸਾਬਕਾ ਪੰਚ 'ਤੇ ਭਰੋਸਾ ਜਤਾਇਆ ਹੈ। ਉਹਨਾਂ ਵੱਲੋਂ ਵਾਰਡ ਵਾਸੀਆ ਤੋਂ ਘਰ-ਘਰ ਪਹੁੰਚ ਕੇ ਵੋਟਾ ਮੰਗੀਆਂ ਜਾ ਰਹੀਆਂ ਹਨ।ਇਸ ਮੌਕੇ ਸੁਖਦੇਵ ਸਿੰਘ, ਮੀਹਾਂ ਚਹਿਲ,ਜਗਸੀਰ ਸਿੰਘ,ਸੰਦੀਪ ਸਿੰਘ,ਪਰਮਜੀਤ ਸਿੰਘ,ਕੇਵਲ ਸਿੰਘ,ਸੁਖਦੇਵ ,ਪਰਮਜੀਤ ਪੰਮਾ,ਜਗਸੀਰ ਗੰਢੂ, ਸੁਖਦੇਵ ਗੰਢੂ,ਗੁਰਪ੍ਰੀਤ ਸਿੰਘ,ਮੇਜਰ ਸਿੰਘ,ਗਮਦੂਰ ਸਿੰਘ, ਨਿਰਮਲ, ਬਲਦੇਵ ਸਿੰਘ, ਰਣ ਸਿੰਘ ਸਾਬਕਾ ਚੇਅਰਮੈਨ,ਪ੍ਰਗਟ ਸਾਬਕਾ ਪ੍ਰਧਾਨ ਦਰਸ਼ਨ ,ਮੱਖਣ ,ਕਮਲ ਚਹਿਲ ਸਾਬਕਾ ਪੰਚ ਸਮੂਹ ਵਾਰਡ ਵਾਸੀ ਹਾਜ਼ਰ ਸਨ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਲਈ ਰੋਹ ਭਰਪੂਰ ਪ੍ਰਦਰਸ਼ਨ

ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਲਈ ਰੋਹ ਭਰਪੂਰ ਪ੍ਰਦਰਸ਼ਨ

ਕਿਹਾ ਵਿਚਾਰਾਂ ਦੀ ਆਜ਼ਾਦੀ ਨੂੰ ਦਬਾਅ ਰਹੀ ਹੈ ਸਰਕਾਰ 

ਦਰਸ਼ਨ ਸਿੰਘ ਚੌਹਾਨ,ਸੁਨਾਮ : ਸਿਆਸੀ ਵਿਸ਼ਲੇਸ਼ਕ ਅਤੇ ਸਾਬਕਾ ਵਿਦਿਆਰਥੀ ਆਗੂ ਮਾਲਵਿੰਦਰ ਸਿੰਘ ਮਾਲੀ ਖਿਲਾਫ ਮੋਹਾਲੀ ਪੁਲਿਸ ਵੱਲੋਂ ਪਿਛਲੇ ਦਿਨੀਂ  ਬਣਾਏ ਕੇਸ ਨੂੰ ਰੱਦ ਕਰਾਉਣ ਲਈ ਕੇਂਦਰੀ ਜੇਲ੍ਹ ਪਟਿਆਲਾ ਸਾਹਮਣੇ ਜਬਰਦਸਤ ਪ੍ਰਦਰਸ਼ਨ ਕੀਤਾ ਜਿੱਥੇ ਮਾਲਵਿੰਦਰ ਮਾਲੀ ਨੂੰ ਰੱਖਿਆ ਗਿਆ ਹੈ।ਸਿਆਸੀ ਮਾਹਰ ਅਤੇ ਟਿੱਪਣੀਕਾਰ ਡਾ. ਪਿਆਰੇ ਲਾਲ ਗਰਗ ਵੱਲੋਂ ਦਿੱਤੇ ਗਏ ਸੱਦੇ ਦੇ ਹੁੰਗਾਰੇ ਵਜੋਂ ਅਨੇਕਾਂ ਬੁਧੀਜੀਵੀਆਂ ਤੇ ਸਮਾਜਕ ਕਾਰਜ ਕਰਤਾਵਾਂ ਤੋਂ ਇਲਾਵਾ 3ਦਰਜਨ ਤੋਂ ਵੱਧ ਸਿਆਸੀ ਪਾਰਟੀਆਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਇਸ ਰੋਸ ਧਰਨੇ ‘ਚ ਹਿੱਸਾ ਲਿਆ ਅਤੇ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ।ਸਾਰੇ ਬੁਲਾਰਿਆਂ ਨੇ ਇੱਕੋ ਸੁਰ ਵਿੱਚ ਮਾਲੀ ਦੀ ਗਰਿਫ਼ਤਾਰੀ ਨੂੰ ਵਿਚਾਰਾਂ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੰਦਿਆਂ ,ਉਸ ਖ਼ਿਲਾਫ ਬਣਾਏ ਝੂਠੇ ਕੇਸ ਨੂੰ ਰੱਦ ਕਰਕੇ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ। ਅਜਿਹਾ ਨਾ ਹੋਣ ਦੀ ਸੂਰਤ ‘ਚ ਆਉਣ ਵਾਲੇ ਦਿਨਾਂ ’ਚ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ।ਖੁਦ ਮਾਲਵਿੰਦਰ ਮਾਲੀ ਵੱਲੋਂ ਇਸ ਸਮੇਂ ਆਪਣੇ ਭਰਾ ਰਣਜੀਤ ਸਿੰਘ ਗਰੇਵਾਲ ਰਾਹੀਂ  ਸੰਦੇਸ਼ ਭੇਜਿਆ ਗਿਆ ਕਿ ਉਹ ਆਪਣੇ ਵਿਚਾਰਾਂ ਤੇ ਦ੍ਰਿੜ ਹਨ, ਜਮਾਨਤ ਲਈ ਅਰਜੀ ਨਹੀਂ ਦੇਣਗੇ ਜਿੰਨਾ ਸਮਾਂ ਮਰਜੀ ਸਰਕਾਰ ਉਸ ਨੂੰ ਜੇਲ੍ਹ ਵਿੱਚ ਰੱਖੇ।ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ‘ਚ  ਡਾ. ਧਰਮਵੀਰ ਗਾਂਧੀ ਐੱਮ. ਪੀ. ਪਟਿਆਲਾ,ਕਾਂਗਰਸ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ,ਰਣਜੀਤ ਸਿੰਘ ਕੁੱਕੀ ਗਿੱਲ,ਡਾ.ਦਰਸ਼ਨ ਪਾਲ ਸੁਬਾਈ ਆਗੂ ਬੀ.ਕੇ.ਯੂ ਕਰਾਂਤੀਕਾਰੀ, ਬਲਰਾਜ ਜੋਸ਼ੀ ਬੀ.ਕੇ.ਯੂ.ਉਗਰਾਹਾਂ,ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ,ਗੁਲਜ਼ਾਰ ਸਿੰਘ ਸੂਬਾ ਖਜਾਨਚੀ ਬੀ.ਕੇ.ਯੂ ਰਾਜੇਵਾਲ ,ਸੁਖਦਰਸ਼ਨ ਸਿੰਘ ਨੱਤ ਸੂਬਾਈ ਆਗੂ ਸੀ.ਪੀ.ਆਈ (ਮ.ਲ.) ਲਿਬਰੇਸ਼ਨ,ਮੋਹਣ ਸਿੰਘ ਭੇਡਪੁਰਾ ਸਾਬਕਾ ਪ੍ਰਧਾਨ ਪਟਵਾਰ ਯੂਨੀਅਨ ਪੰਜਾਬ,ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿੰਸੀਪਲ ਸੁੱਚਾ ਸਿੰਘ,ਫਲਜੀਤ ਸਿੰਘ ਸੁਬਾਈ ਆਗੂ ਆਈ.ਡੀ.ਪੀ.,ਹਰਿੰਦਰਪਾਲ ਸਿੰਘ ਟੌਹੜਾ,ਪ੍ਰਜੀਡੀਅਮ ਮੈਂਬਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ,ਸੁਖਜੀਤ ਕੌਰ ਲਚਕਾਣੀ,ਸੰਦੀਪ ਪਾਠਕ ਪ੍ਰਧਾਨ ਹਿੰਦੂ ਮਹਾਂ ਗਠਬੰਧਨ ਪੰਜਾਬ,ਬੀਬੀ ਰਾਜਿੰਦਰ ਕੌਰ ਮੀਮਸਾਂ ਅਤੇ ਜਗਦੇਵ ਸਿੰਘ ਕਮਾਲੂ ਸਾਬਕਾ ਐਮ.ਐਲ.ਏ.ਮੌੜ ਸ਼ਾਮਲ ਸਨ।ਇਨ੍ਹਾਂ ਤੋਂ ਇਲਾਵਾ ਇਸ ਮੌਕੇ ਹਾਜ਼ਰੀ ਲਵਾਉਣ ਵਾਲਿਆਂ ‘ਚ ਸੁਖਮਿੰਦਰਪਾਲ ਸਿੰਘ ਗਰੇਵਾਲ ਕੌਮੀ ਆਗੂ ਭਾਜਪਾ, ਜਗਮੋਹਣ ਸਿੰਘ ਜਨਰਲ ਸਕੱਤਰ ਬੀ.ਕੇ.ਯੂ. ਡਕੌਂਦਾ,ਰਛਪਾਲ ਸਿੰਘ ਜੌੜਾ ਮਾਜਰਾ,ਭਾਨ ਸਿੰਘ ਜੱਸੀ ਪੇਧਨੀ,ਬੱਬੂ ਪੰਧੇਰ  ਜਿਲ੍ਹਾ ਪ੍ਰਧਾਨ ਬੀ.ਕੇ.ਯੂ.(ਚੜੂਨੀ),ਕਿਰਨਜੀਤ ਸਿੰਘ ਸੇਖੋਂ ਪ੍ਰਧਾਨ ਆਲ ਇੰਡੀਆ ਕਿਸਾਨ ਫੈਡਰੇਸ਼ਨ,ਹਿੰਮਤ ਸਿੰਘ ਜੀ.ਟੀ.ਯੂ ਪੰਜਾਬ,ਦਵਿੰਦਰ ਪੂਨੀਆ ਜਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ,ਅਵਤਾਰ ਸਿੰਘ ਕੌਰਜੀਵਾਲ,ਸੁਰਿੰਦਰਪਾਲ ਤਰਕਸ਼ੀਲ ਸੋਸਾਇਟੀ ਪੰਜਾਬ, ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਦਰਸ਼ਨ ਸਿੰਘ ਬੇਲੂਮਾਜਰਾ ਆਗੂ ਸਾਂਝਾ ਫਰੰਟ ਪੰਜਾਬ,ਰਾਜ ਕੁਮਾਰ ਕਨਸੂਹਾ ਸੂਬਾ ਪ੍ਰਧਾਨ ਡੈਮੋਕਰੇਟਿਕ ਮਨਰੇਗਾ ਫਰੰਟ ਵੀ ਉਚੇਚੇ ਤੌਰ ਤੇ ਸ਼ਾਮਲ ਸਨ।ਸਾਰਾ ਸਮਾਂ ਮੰਚ ਸੰਚਾਲਨ ਡਾ.ਪਿਆਰੇ ਲਾਲ ਗਰਗ ਨੇ ਕੀਤਾ।ਪ੍ਰੋਗਰਾਮ ਦੇ ਅੰਤ ਤੇ ਵਿਧੂ ਸ਼ੇਖਰ ਭਾਰਦਵਾਜ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।ਧਰਨੇ ਸਮੇਂ ਲੰਗਰ, ਚਾਹ ਪਾਣੀ ਆਦਿ ਦਾ ਸਮੁੱਚਾ ਪ੍ਰਬੰਧ ਕਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਦੋਧੀ ਯੂਨੀਅਨ ਵੱਲੋਂ ਕੀਤਾ ਗਿਆ ਸੀ।

Saturday, September 28, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 531 ਖੂਨਦਾਨੀਆਂ ਨੇ ਕੀਤਾ ਖੂਨਦਾਨ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 531 ਖੂਨਦਾਨੀਆਂ ਨੇ ਕੀਤਾ ਖੂਨਦਾਨ

ਘੰਟਿਆਂ ਤੱਕ ਕਤਾਰਾਂ ਵਿੱਚ ਲੱਗਕੇ ਕੀਤਾ ਖੂਨ ਦਾਨ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 117ਵੇਂ ਜਨਮਦਿਨ ਮੌਕੇ ਐੱਚ ਡੀ ਐੱਫ ਸੀ ਬੈਂਕ ਬੁਢਲਾਡਾ, ਜ਼ਿਲ੍ਹੇ ਦੀਆਂ ਸਮੂਹ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈੰਪ ਦਾ ਆਯੋਜਨ ਕੀਤਾ, ਜਿੱਥੇ 531 ਖੂਨਦਾਨੀਆਂ ਨੇ ਪਹੁੰਚਕੇ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਖੂਨਦਾਨ ਕੀਤਾ। ਕੈੰਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਵਧ ਚੜ੍ਹਕੇ ਹਿੱਸਾ ਲਿਆ। ਗੱਲਬਾਤ ਕਰਦਿਆਂ ਟੀਮ ਨੇਕੀ ਨੇ ਦੱਸਿਆ ਕਿ ਇਹ ਉਹਨਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਐਨੀ ਵੱਡੀ ਪੱਧਰ ਵਿੱਚ ਖੂਨਦਾਨੀਆਂ ਨੇ ਪਹੁੰਚਕੇ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਵਿੱਚ ਖੂਨਦਾਨ ਕੀਤਾ ਹੈ। ਨੇਕੀ ਫਾਉਂਡੇਸ਼ਨ ਦਾ ਇਹ ਤੀਜਾ ਕੈੰਪ ਹੈ ਜਿੱਥੇ 500 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਸ ਡੀ ਐੱਮ ਬੁਢਲਾਡਾ ਸ. ਗਗਨਦੀਪ ਸਿੰਘ ਨੇ ਸੰਸਥਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੇਕੀ ਫਾਉਂਡੇਸ਼ਨ ਜਿਹੀ ਸੰਸਥਾ ਨਾਲ ਲੋਕ ਇਸ ਪੱਧਰ ਉੱਤੇ ਜੁੜੇ ਹੋਏ ਹਨ ਕਿ ਉਹਨਾਂ ਦੀ ਇੱਕ ਆਵਾਜ਼ ਤੇ ਲੰਬੀਆਂ ਕਤਾਰਾਂ ਖ਼ੂਨਦਾਨੀਆਂ ਦੀਆਂ ਲੱਗ ਗਈਆਂ। ਉਹਨਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਜੋ ਲੋਕ ਅੱਜ ਇੱਥੇ ਪਹੁੰਚੇ ਹਨ,ਉਹ ਵਧਾਈ ਦੇ ਪਾਤਰ ਹਨ। ਸਹਾਇਕ ਡਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਵੀਰ ਮਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਖੂਨ ਸਰਕਾਰੀ ਬਲੱਡ ਸੈਂਟਰ ਮਾਨਸਾ ਅਤੇ ਬਠਿੰਡਾ ਨੂੰ ਦਿੱਤਾ ਗਿਆ ਹੈ।ਉਹਨਾਂ ਉੱਥੇ ਪਹੁੰਚੇ ਸਾਰੇ ਯੂਥ ਕਲੱਬਾਂ ਦਾ ਧੰਨਵਾਦ ਕੀਤਾ। ਨੇਕੀ ਫਾਉਂਡੇਸ਼ਨ ਵੱਲੋਂ ਸਾਰੇ ਖੂਨਦਾਨੀਆਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।ਉਹਨਾਂ ਕਿਹਾ ਕਿ ਨੇਕੀ ਨੇ ਅੱਜ ਇੱਕ ਹੋਰ ਵੱਡਾ ਮੀਲ ਪੱਥਰ ਛੂਹਿਆ ਹੈ।ਇਸ ਮੌਕੇ ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ,ਗੈਰ ਸਰਕਾਰੀ ਸੰਸਥਾਵਾਂ,ਬ੍ਰਹਮ ਕੁਮਾਰੀ ਬੁਢਲਾਡਾ,ਨਿਰਵੈਰ ਕਲੱਬ ਮਾਨਸਾ,ਆਗਾਜ਼ ਵੈਲਫੇਅਰ ਕਲੱਬ,ਕਣਕਵਾਲ ਭੰਗੂਆਂ,ਡੇਰਾ ਬਾਬਾ ਅੰਗੜ ਦਾਸ ਜੀ ਕਲੱਬ ਧਲੇਵਾਂ,ਜੈਮਲਾਪ ਬਲਾਕ ਬੁਢਲਾਡਾ,ਸਮਾਜ ਸੇਵੀ ਨੌਜਵਾਨ ਚਨਾਰਥਲ (ਬਠਿੰਡਾ),ਸਾਬਕਾ ਸੈਨਿਕ ਬੁਢਲਾਡਾ,ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ,ਨੌਜਵਾਨ ਸਪੋਰਟਸ ਕਲੱਬ ਵਰੇ ਸਾਹਿਬ,ਸ਼੍ਰੀ ਮਹਿੰਦੀਪੁਰ ਕੀਰਤਨ ਮੰਡਲ ਬੁਢਲਾਡਾ,ਸ਼ਹੀਦ ਭਗਤ ਸਿੰਘ ਕਲੱਬ ਕੋਟਦੂਨਾ, ਸ਼ਹੀਦ ਕੈਪਟਨ ਕੇਕੇ ਗੋੜ ਕਲੱਬ, ਦਾ ਰੋਇਲ ਗਰੁੱਪ ਆਫ ਕਾਲਜਜ ਬੋੜਾਵਾਲ,ਕਾਰ ਮੋਟਰਸਾਈਕਲ ਡੀਲਰ ਐਸੋਸੀਏਸ਼ਨ ਬੁਢਲਾਡਾ,ਸ਼ਹੀਦ ਜੋਗਿੰਦਰ ਸਿੰਘ ਸਪੋਰਟਸ ਕਲੱਬ ਸੈਦੇਵਾਲਾ,ਸ਼ਿਵ ਸ਼ਕਤੀ ਆਯੁਰਵੇਦਿਕ ਮੈਡੀਕਲ ਕਾਲਜ ਐਂਡ ਹੋਸਪਿਟਲ, ਗੁਰਦੁਆਰਾ ਰਵਿਦਾਸ ਕਲੱਬ ਭੀਖੀ,ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਸਰਦੂਲੇ ਵਾਲਾ,ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬੁਢਲਾਡਾ,ਸ਼੍ਰੀ ਬਾਲਾ ਜੀ ਯਾਤਰਾ ਸੰਘ ਬੁਢਲਾਡਾ,ਡਿਸਟਰਿਕਟ ਅਰੋੜਾ ਵੰਸ਼ ਸਭਾ ਮਾਨਸਾ, ਡਾਕਟਰ ਬੀ.ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਖੀਵਾ ਦਿਆਲੂਵਾਲਾ,ਸੰਤ ਬਾਬਾ ਕ੍ਰਿਸ਼ਨ ਦਾਸ ਵੈਲਫੇਅਰ ਸੋਸਾਇਟੀ ਕਲੀਪੁਰ, ਕ੍ਰਿਸ਼ਨਾ ਕਾਲਜਜ ਆਫ ਹਾਇਰ ਐਜੂਕੇਸ਼ਨ ਰੱਲੀ,ਰੂਰਲ ਕਲੱਬ ਐਸੋਸੀਏਸ਼ਨ ਮਾਨਸਾ,ਲੈਬੋਰਟਰੀ ਐਸੋਸੀਏਸ਼ਨ ਬੁਢਲਾਡਾ ਆਦਿ ਦੇ ਆਗੂ ਮੌਜੂਦ ਸਨ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

ਸਿੰਚਾਈ ਲਈ ਪਾਣੀ ਅਲਾਟ ਕਰਨ ਬਦਲੇ ਲੈ ਰਿਹਾ ਸੀ ਵੀਹ ਹਜ਼ਾਰ ਰੁਪਏ
 
ਦਰਸ਼ਨ ਸਿੰਘ ਚੌਹਾਨ,ਸੁਨਾਮ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਜਿਲੇਦਰੀ ਸ਼ਾਖਾ, ਪਿੰਡ ਲਾਡਬੰਜਾਰਾ, ਜ਼ਿਲਾ ਸੰਗਰੂਰ ਵਿਖੇ ਤਾਇਨਾਤ ਨਹਿਰੀ ਪਟਵਾਰੀ ਕਰਮਜੀਤ ਸਿੰਘ ਨੂੰ 20,000 ਰਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਹੜ ਦੇ ਵਸਨੀਕ ਦਰਸ਼ਨ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸ ਕੋਲ 25 ਏਕੜ ਜ਼ਮੀਨ ਹੈ ਜਿਸ ਵਿੱਚੋਂ ਸਾਢੇ 8 ਏਕੜ ਜ਼ਮੀਨ ਲਈ ਸਿੰਚਾਈ ਵਾਸਤੇ ਪਹਿਲਾਂ ਹੀ ਨਹਿਰੀ ਪਾਣੀ ਅਲਾਟ ਹੈ ਅਤੇ ਬਾਕੀ ਰਹਿੰਦੀ ਜ਼ਮੀਨ ਲਈ ਸਿੰਚਾਈ ਵਾਸਤੇ ਨਹਿਰੀ ਪਾਣੀ ਅਲਾਟ ਕਰਨ ਬਦਲੇ ਉਕਤ ਪਟਵਾਰੀ ਕਰਮਜੀਤ ਸਿੰਘ ਉਸ ਤੋਂ 2,600 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਿਸ਼ਵਤ ਮੰਗ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ,ਜਿਸ ਦੌਰਾਨ ਉਕਤ ਪਟਵਾਰੀ ਕਰਮਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਪਟਵਾਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰੌਇਲ ਕਾਲਜ ਬੋੜਾਵਾਲ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਰੌਇਲ ਕਾਲਜ ਬੋੜਾਵਾਲ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਵਿਦਿਆਰਥੀਆਂ ਦੇ ਕਵਿਤਾ ਉਚਾਰਨ, ਭਾਸ਼ਣ,ਦੇਸ਼ ਭਗਤੀ ਗੀਤ,ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਵਿਖੇ ਪੰਜਾਬੀ ਵਿਭਾਗ,ਸਾਹਿਤ ਸਭਾ, ਐਨ.ਐਸ.ਐਸ ਵਿਭਾਗ ਅਤੇ ਰੈੱਡ ਰਿਬਨ ਕਲੱਬ ਨੇ ਸਾਂਝੇ ਰੂਪ ਵਿੱਚ ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ।ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ,ਭਾਸ਼ਣ,ਦੇਸ਼ ਭਗਤੀ ਗੀਤ,ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਕੋਮਲ ਬੀ.ਏ ਭਾਗ ਦੂਜਾ, ਰਣਜੋਧ ਸਿੰਘ ਬੀ.ਏ ਭਾਗ ਦੂਜਾ ਅਤੇ ਸੰਦੀਪ ਕੌਰ ਬੀ.ਏ ਭਾਗ ਪਹਿਲਾ ਨੇ ਕਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਸਲੋਗਨ ਲਿਖਨ ਵਿੱਚ ਅਮਨਜੋਤ ਕੌਰ ਬੀ.ਏ ਭਾਗ ਪਹਿਲਾ, ਨਵਦੀਪ ਸ਼ਰਮਾ ਬੀ. ਕਾਮ ਭਾਗ ਦੂਜਾ, ਰਮਨਦੀਪ ਕੌਰ ਬੀ. ਲਿਬ. ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਵਿੱਚ ਨਵਦੀਪ ਕੌਰ ਬੀ.ਕਾਮ ਭਾਗ ਪਹਿਲਾ, ਸ਼ਿੰਦੀ ਕੌਰ ਬੀ.ਏ ਭਾਗ ਦੂਜਾ ਅਤੇ ਸ਼ਿਵਜੀ ਬੀ.ਏ ਭਾਗ ਪਹਿਲਾ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਭਾਸ਼ਣ ਮੁਕਾਬਲੇ ਵਿੱਚ ਸ਼ਿਵਜੀ ਬੀ.ਏ ਭਾਗ ਪਹਿਲਾ, ਜੋਤੀ ਰਾਣੀ ਬੀ.ਏ ਭਾਗ ਪਹਿਲਾ ਅਤੇ ਸੰਦੀਪ ਕੌਰ ਬੀ.ਏ ਭਾਗ ਪਹਿਲਾ ਨੇ ਕਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਵਿਦਿਆਰਥੀ ਸੁਖਪ੍ਰੀਤ ਕੌਰ,ਸਿਮਰਨਜੀਤ ਕੌਰ,ਰਮਨਦੀਪ ਕੌਰ,ਕਰਨ ਸਿੰਘ, ਰੀਨਾ ਕੌਰ,ਅਮਨਦੀਪ ਕੌਰ,ਕਿਰਨਜੀਤ ਕੌਰ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ।ਇਸ ਮੌਕੇ ਪ੍ਰੋਫੈਸਰ ਸਿਮਰਨਜੀਤ ਕੌਰ ਰਾਜਨੀਤੀ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਸ਼ਖਸ਼ੀਅਤ ਬਾਰੇ ਚਾਨਣਾ ਪਾਇਆ।ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅਜੋਕੇ ਸਮਿਆਂ ਵਿੱਚ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਦੀ ਖ਼ਾਸ ਲੋੜ ਹੈ ਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ।ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਵੱਲ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੱਤੀ। ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਬੱਚਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਭਗਤ ਸਿੰਘ ਦੀ ਸੋਚ ਨੂੰ ਸਿਜਦਾ ਕੀਤਾ। ਸਟੇਜ ਦੀ ਕਾਰਵਾਈ ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਸਿਮਰਨਜੀਤ ਨੇ ਬਾਖ਼ੂਬੀ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਿੱਖਿਆ ਦਾ ਮੁੱਖ ਕਾਰਜ ਵਿਦਿਆਰਥੀਆਂ ਵਿੱਚ ਕੁਸ਼ਲਤਾਵਾਂ ਦਾ ਵਿਕਾਸ: ਭੁਪਿੰਦਰ ਕੌਰ

ਸਿੱਖਿਆ ਦਾ ਮੁੱਖ ਕਾਰਜ ਵਿਦਿਆਰਥੀਆਂ ਵਿੱਚ ਕੁਸ਼ਲਤਾਵਾਂ ਦਾ ਵਿਕਾਸ: ਭੁਪਿੰਦਰ ਕੌਰ

ਸੀ.ਈ.ਪੀ. ਪੰਜਾਬ ਦੀ ਸਿੱਖਿਆ ਲਈ ਵਰਦਾਨ ਸਾਬਿਤ ਹੋਵੇਗਾ : ਡਾ ਬੂਟਾ ਸਿੰਘ ਅਤੇ ਡਾ. ਪਰਮਜੀਤ ਸਿੰਘ

ਦੋ ਪੜਾਵਾਂ ਵਿੱਚ ਟ੍ਰੇਨਿੰਗ ਕਰਵਾਈ : ਡਾ. ਅੰਗਰੇਜ਼ ਸਿੰਘ ਅਤੇ ਨਵਨੀਤ ਕੱਕੜ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰਾਜ ਵਿੱਦਿਅਕ ਖੋਜ ਅਤੇ ਸਿਖਾਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੁੱਚੇ ਪੰਜਾਬ ਵਿੱਚ ਚਲਾਏ ਜਾ ਰਹੇ ਸੀ.ਈ.ਪੀ. ਪ੍ਰੋਜੈਕਟ ਤਹਿਤ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ, ਡਾ. ਬੂਟਾ ਸਿੰਘ ਸੇਖੋਂ ਅਸਿਸਟੈਂਟ ਡਾਇਰੈਕਟਰ ਐਸ.ਸੀ.ਈ.ਆਰ.ਟੀ ਤੇ ਪ੍ਰਿੰਸੀਪਲ ਡਾਇਟ ਅਹਿਮਦਪੁਰ ਦੀ ਯੋਗ ਅਗਵਾਈ ਵਿੱਚ ਸਮੁੱਚੇ ਜ਼ਿਲ੍ਹਾ ਮਾਨਸਾ ਦੇ ਸਕੂਲ ਮੁਖੀਆਂ ਅਤੇ ਚਾਰ ਵਿਸ਼ਿਆਂ ਦੇ ਅਧਿਆਪਕਾਂ ਦੀ ਟ੍ਰੇਨਿੰਗ ਲਗਾਈ ਗਈ । ਇਹਨਾਂ ਟ੍ਰੇਨਿੰਗਾ ਦੀ ਮੋਨੀਟਰਿੰਗ ਲਈ ਡਾ. ਪਰਮਜੀਤ ਸਿੰਘ ਲ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਵਿਸ਼ੇਸ਼ ਰੂਪ ਵਿੱਚ ਕਾਰਜਸ਼ੀਲ ਰਹੇ ਅਤੇ ਹਰ ਟ੍ਰੇਨਿੰਗ ਵਿੱਚ ਨਿੱਜੀ ਰੂਪ ਵਿੱਚ ਸ਼ਿਰਕਤ ਕੀਤੀ । ਜ਼ਿਲ੍ਹਾ ਮਾਨਸਾ ਵਿੱਚ ਇਹਨਾਂ ਸਾਰੀਆਂ ਟ੍ਰੇਨਿੰਗਾਂ ਦਾ ਪ੍ਰਬੰਧਨ ਅਤੇ ਯੋਜਨਾਬੰਦੀ ਡਾ. ਅੰਗਰੇਜ਼ ਸਿੰਘ ਵਿਰਕ ਟ੍ਰੇਨਿੰਗ ਕੋਆਰਡੀਨੇਟਰ ਅਤੇ ਨਵਨੀਤ ਕੱਕੜ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਅੱਪਰ ਪ੍ਰਾਇਮਰੀ ਨੇ ਕੀਤੀ । ਜ਼ਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਨਵਾਂ ਪਾਠਕ੍ਰਮ ਫਰੇਮਵਰਕ 2023 ਦੇ ਅਧਾਰ 'ਤੇ ਵਿਦਿਆਰਥੀਆਂ ਵਿੱਚ ਵਿਸ਼ੇਸ਼ ਰੂਪ ਵਿੱਚ ਪੰਜਾਬੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੇ ਸਿਲੇਬਸ ਅਧਾਰਤ ਕੁਸ਼ਲਤਾਵਾਂ ਦਾ ਵਿਕਾਸ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਦਾ ਮੁੱਖ ਕਾਰਜ ਵੀ ਕੁਸ਼ਲਤਾਵਾਂ ਦਾ ਵਿਕਾਸ ਕਰਨਾ ਹੈ।ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਹਰਜੋਤ ਸਿੰਘ ਬੈਂਸ,ਸਿੱਖਿਆ ਮੰਤਰੀ ਪੰਜਾਬ ਅਤੇ ਅਮਨਿੰਦਰ ਕੌਰ ਡਾਇਰੈਕਟਰ ਐਸ.ਸੀ.ਈ.ਆਰ.ਟੀ. ਦੀ ਅਗਵਾਈ ਵਿੱਚ ਜਿਸ ਯੋਜਨਾਵੱਧ ਢੰਗ ਨਾਲ ਇਹ ਪ੍ਰੋਗਰਾਮ ਅੱਗੇ ਵਧ ਰਿਹਾ ਹੈ, ਉਸ ਮੁਤਾਬਕ ਹਰ ਅਧਿਆਪਕ ਇਹ ਮਹਿਸੂਸ ਕਰਦਾ ਹੈ ਕਿ ਇਹ ਪ੍ਰੋਜੈਕਟ ਪੰਜਾਬ ਦੀ ਸਿੱਖਿਆ ਲਈ ਵਰਦਾਨ ਸਾਬਿਤ ਹੋਵੇਗਾ । ਡਾ. ਪਰਮਜੀਤ ਸਿੰਘ ਨੇ ਵੱਖ ਵੱਖ ਟ੍ਰੇਨਿੰਗਾਂ ਵਿੱਚ ਸ਼ਿਰਕਤ ਕਰਕੇ ਸੀ.ਈ.ਪੀ. ਦੀ ਨਵੀਂ ਸਿੱਖਿਆ ਨੀਤੀ ਅਨੁਸਾਰ ਮਹਤੱਤਾ ਦੱਸੀ । ਟ੍ਰੇਨਿੰਗਾਂ ਦੀ ਸਮੁੱਚੀ ਯੋਜਨਾਬੰਦੀ ਬਾਰੇ ਦੱਸਦਿਆਂ ਡਾ. ਅੰਗਰੇਜ਼ ਸਿੰਘ ਵਿਰਕ ਅਤੇ ਨਵਨੀਤ ਕੱਕੜ ਨੇ ਕਿਹਾ ਕਿ ਪਹਿਲੇ ਫੇਜ਼ ਵਿੱਚ ਸਕੂਲ ਮੁਖੀਆਂ ਦੀ ਟ੍ਰੇਨਿੰਗ ਡਾਇਟ ਅਹਿਮਦਪੁਰ ਵਿਖੇ ਕਰਵਾਈ ਜਿਸ ਵਿੱਚ ਕੇਵਲ ਸਿੰਘ, ਅਮਨਦੀਪ ਸਿੰਘ ਪੰਨੂੰ ,ਤਰਨਜੀਤ ਸਿੰਘ, ਇਕਬਾਲ ਸਿੰਘ ਸੰਦੀਪ ਕੁਮਾਰ, ਸੋਨੀ ਸਿੰਗਲਾ ,ਅਤੇ ਜਸਮੇਲ ਸਿੰਘ ਨੇ ਰਿਸੋਰਸ ਪਰਸਨ ਦੇ ਤੌਰ ਤੇ ਬਿਹਤਰੀਨ ਭੂਮਿਕਾ ਨਿਭਾਈ । ਦੂਜੇ ਫੇਜ਼ ਵਿੱਚ ਬਲਾਕ ਪੱਧਰ ਤੇ ਬੁਢਲਾਡਾ, ਬਰੇਟਾ , ਝੁਨੀਰ, ਮਾਨਸਾ, ਸਰਦੂਲਗੜ੍ਹ ਵਿਖੇ ਚਾਰ ਵਿਸ਼ਿਆਂ ਦੇ ਅਧਿਆਪਕਾਂ ਦੀ ਟ੍ਰੇਨਿੰਗ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮਹਿੰਦਰਪਾਲ, ਵੀਰ ਸਿੰਘ, ਸੁਮੀਤ ਸਿੰਘ, ਜਸਵਿੰਦਰ ਸਿੰਘ , ਡਾ. ਰਾਜਵੀਰ ਕੌਰ , ਇੰਦਰਜੀਤ ਸਿੰਘ , ਮੇਵਾ ਸਿੰਘ, ਮਨਪ੍ਰੀਤ ਸਿੰਘ ਸੇਖੋਂ , ਕ੍ਰਿਸ਼ਨ ਕੁਮਾਰ, ਸਤੀਸ਼ ਕੁਮਾਰ, ਅਭਿਸ਼ੇਕ ਬਾਂਸਲ , ਸੁਖਬੀਰ ਸਿੰਘ , ਹਰਪਾਲ ਸਿੰਘ ਹਰਿੰਦਰ ਸਿੰਘ ਨੇ ਰਿਸੋਰਸ ਪਰਸਨ ਦੇ ਤੌਰ 'ਤੇ ਟ੍ਰੇਨਿੰਗ ਮੁਹੱਈਆ ਕਰਵਾਈ।ਇਹਨਾਂ ਟ੍ਰੇਨਿੰਗਾਂ ਵਿੱਚ ਭਾਗੀਦਾਰ ਦੇ ਤੌਰ ਤੇ ਸ਼ਾਮਿਲ ਹੋਏ ਸਕੂਲ ਆਫ ਐਮੀਨੈਂਸ ਦੇ ਮੁਖੀ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਟ੍ਰੇਨਿੰਗ ਨਾਲ ਲਾਜਮੀ ਤੌਰ 'ਤੇ ਸਕੂਲਾਂ ਦਾ ਵਿਦਿਅਕ ਪੱਧਰ ਬਹੁਤ ਉੱਪਰ ਜਾਵੇਗਾ।ਜ਼ਿਲ੍ਹਾ ਕੋਆਰਡੀਨੇਟਰ ਨਵਨੀਤ ਕੱਕੜ ਨੇ ਬਲਾਕ ਪੱਧਰੀ ਟ੍ਰੇਨਿੰਗਾਂ ਵਿੱਚ ਮੇਜ਼ਬਾਨ ਸਕੂਲ ਮੁਖੀਆਂ ਦੇ ਰੋਲ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ ਅਤੇ ਕਿਹਾ ਕਿ ਇਹਨਾਂ ਸਕੂਲਾਂ ਦੇ ਸਹਿਯੋਗ ਤੋਂ ਬਿਨਾ ਇਹਨਾਂ ਟ੍ਰੇਨਿੰਗਾ ਦੀ ਸਫਲਤਾ ਸੰਭਵ ਨਹੀਂ ਸੀ।