Thursday, October 10, 2024

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਚੀਮਾ ਮੰਡੀ ਵਿਖੇ ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵੱਲੋਂ ਦੁਸਹਿਰਾ ਮੇਲਾ 12 ਨੂੰ

ਚੀਮਾ ਮੰਡੀ ਵਿਖੇ ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵੱਲੋਂ ਦੁਸਹਿਰਾ ਮੇਲਾ 12 ਨੂੰ

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਚੀਮਾ ਮੰਡੀ ਦੀ ਅਨਾਜ ਮੰਡੀ ਵਿਖੇ ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵੱਲੋਂ ਦੁਸ਼ਹਿਰਾ ਮੇਲਾ 12 ਅਕਤੂਬਰ ਨੂੰ ਮਨਾਇਆ ਜਾਵੇਗਾ।ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਗੋਰਾ ਲਾਲ ਕਣਕਵਾਲੀਆ ਤੇ ਸਮੂਹ ਅਹੁਦੇਦਾਰਾਂ ਨੇ ਦੱਸਿਆ ਕਿ ਸ਼ਾਮ 4 ਵਜੇ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ ਜਿਸ ਦੌਰਾਨ ਪ੍ਰਸਿੱਧ ਗਾਇਕਾ ਕਿਰਨ ਸ਼ਰਮਾ,ਗਾਇਕ ਤੇ ਮੰਚ ਸੰਚਾਲਨ ਕੁਲਵੰਤ ਉਪਲੀ ਲੋਕਾਂ ਦਾ ਮਨੋਰੰਜਨ ਕਰਨਗੇ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਟ ਮੰਤਰੀ ਅਮਨ ਅਰੋੜਾ,ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ,ਕਾਕਾ ਵੀਰ ਜੀ,ਜਗਤਜੀਤ ਐਗਰੋ ਇੰਡਸਟਰੀਜ਼ ਦੇ ਐਮਡੀ ਜਗਤਜੀਤ ਸਿੰਘ,ਸ਼੍ਰੀ ਬਲਰਾਮ ਕ੍ਰਿਸ਼ਨ ਗਊ ਸ਼ਾਲਾ ਕਮੇਟੀ ਦੇ ਪ੍ਰਧਾਨ ਠੇਕੇਦਾਰ ਅਸ਼ੋਕ ਮੋਦੀ,ਥਾਣਾ ਮੁਖੀ ਮਨਜੀਤ ਸਿੰਘ ਸ਼ਿਰਕਤ ਕਰਨਗੇ।ਇਸ ਮੌਕੇ ਕਲੱਬ ਵੱਲੋਂ ਤਿਆਰ ਕਰਵਾਏ ਮੇਘ ਰਾਜ,ਕੁੰਭਕਰਨ ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲਸਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਸਕੂਲ ਹੀਰੋ ਕਲਾਂ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

ਕਲਸਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਸਕੂਲ ਹੀਰੋ ਕਲਾਂ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲਸਟਰ ਭੀਖੀ ਨਾਲ ਸਬੰਧਤ ਵੱਖ ਵੱਖ ਸਕੂਲਾਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰੋਂ ਕਲਾਂ ਦੇ ਵਿਦਿਆਰਥੀਆਂ ਨੇ ਵੱਡੀਆਂ ਜਿੱਤਾਂ ਦਰਜ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਮੁਖੀ ਜਗਸੀਰ ਸਿੰਘ ਅਤੇ ਅਧਿਆਪਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ 600 ਮੀਟਰ ਦੌੜ ਵਿੱਚ ਕੁੜੀਆਂ ਅਤੇ ਮੁੰਡਿਆਂ ਨੇ ਪਹਿਲਾ ਸਥਾਨ, ਦੌੜ 100 ਮੀਟਰ ਵਿੱਚ ਮੁੰਡਿਆਂ ਅਤੇ ਕੁੜੀਆਂ ਨੇ ਦੂਜਾ ਸਥਾਨ, ਦੌੜ 200 ਮੀਟਰ ਤੇ ਦੌੜ 400 ਮੀਟਰ ਵਿੱਚ ਮੁੰਡਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਕੁਸ਼ਤੀ 25 ਕਿਲੋਗ੍ਰਾਮ,28 ਕਿਲੋਗ੍ਰਾਮ ਤੇ 32 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਤੇ ਸਰਕਲ ਸਟਾਈਲ ਕਬੱਡੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਸਕੂਲ ਪੁੱਜਣ 'ਤੇ ਜੇਤੂ ਵਿਦਿਆਰਥੀਆਂ ਦਾ ਸਕੂਲ ਦੇ ਸਟਾਫ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਜੇਤੂ ਬੱਚਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਐਲੀਮੈਂਟਰੀ ਸਿੱਖਿਆ ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਪ੍ਰਾਇਮਰੀ ਸਿੱਖਿਆ ਮਦਨ ਲਾਲ ਕਟਾਰੀਆ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਅਤੇ ਕਲਸਟਰ ਸਕੂਲ ਮੁਖੀ ਪਰਮਜੀਤ ਸਿੰਘ ਗਰਚਾ ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ।ਇਸ ਮੌਕੇ ਕਲਸਟਰ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਦਾ ਸਟਾਫ ਮੌਜੂਦ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਦੇ ਬੱਚਿਆਂ ਨੇ ਕੀਤਾ ਓਵਰ ਆਲ ਟਰਾਫ਼ੀ 'ਤੇ ਲਗਾਤਾਰ ਤੀਜੀ ਵਾਰ ਕਬਜ਼ਾ

ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਦੇ ਬੱਚਿਆਂ ਨੇ ਕੀਤਾ ਓਵਰ ਆਲ ਟਰਾਫ਼ੀ 'ਤੇ ਲਗਾਤਾਰ ਤੀਜੀ ਵਾਰ ਕਬਜ਼ਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੈਂਟਰ ਖਿਆਲਾ ਕਲਾਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਅੰਡਰ  11  ਸਾਲ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਦੇ ਬੱਚਿਆਂ ਨੇ ਕੀਤਾ ਓਵਰ ਆਲ ਟਰਾਫ਼ੀ ਤੇ ਲਗਾਤਾਰ ਤੀਜੀ ਵਾਰ ਕਬਜ਼ਾ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਸਕੂਲ ਵਿੱਚ ਪੁੱਜਣ ਤੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ ।ਖੇਡ ਇਚਾਰਜ ਅਸ਼ਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਬੱਡੀ ਮੁੰਡੇ ਕਬੱਡੀ, ਕੁੜੀਆਂ, ਖੋ-ਖੋ ਮੁੰਡੇ, ਖੋ-ਖੋ ਕੁੜੀਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਬੰਟੀ ਸਿੰਘ ਨੇ ਕੁਸ਼ਤੀ 25 ਕਿਲੋਗ੍ਰਾਮ ਵਿੱਚ , ਹਰਮਨਦੀਪ ਕੌਰ ਨੇ ਗੋਲਾ (ਸ਼ਾਟ ਪੁੱਟ)ਵਿੱਚ ਪਹਿਲਾ ਅਤੇ ਅਰਸ਼ਦ ਖਾਨ ਨੇ ਕੁਸ਼ਤੀ 28 ਕਿਲੋਗ੍ਰਾਮ ਵਿੱਚ, ਗੁਰਵਿੰਦਰ ਸਿੰਘ ਨੇ ਕੁਸ਼ਤੀ 30 ਕਿਲੋਗ੍ਰਾਮ ਅਤੇ  400 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਬਲਾਕ ਪੱਧਰੀ ਖੇਡਾਂ ਵਾਸਤੇ ਕੁਆਲੀਫਾਈ ਕੀਤਾ ਹੈ। ਸਕੂਲ ਮੁਖੀ ਬਲਜਿੰਦਰ ਸਿੰਘ ਨੇ ਸਮੁੱਚੇ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੰਦੇ  ਕਿਹਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਨੇ ਸਮੁੱਚੇ ਸਟਾਫ ਅਤੇ ਮਾਪਿਆਂ ਦੇ ਸਹਿਯੋਗ ਨਾਲ ਹਰ ਖੇਤਰ ਵਿੱਚ ਪਿੰਡ ਦਾ ਨਾਮ ਚਮਕਾਇਆ ਹੈ। ਉਹਨਾਂ ਨੂੰ ਖੁਸ਼ੀ ਹੈ ਕਿ ਸਥਾਨਕ ਸਕੂਲ ਦਿਨ ਰਾਤ ਤਰੱਕੀ ਕਰ ਰਿਹਾ ਹੈ।ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਸੇਵਕ ਸਿੰਘ, ਕਮੇਟੀ ਮੈਂਬਰ ਮਾਸਟਰ  ਜਗਨਨਾਥ,ਫੌਜੀ ਗੁਰਮੇਲ ਸਿੰਘ,ਤਾਰੀ ਸਿੰਘ,ਜਗਮੇਲ ਖਾਂ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਸਮੁੱਚੇ ਸਟਾਫ ਦੀ ਮਿਹਨਤ ਅਤੇ ਪਿੰਡ ਦੇ ਸਕੂਲ ਉੱਪਰ ਬਹੁਤ ਮਾਣ ਹੈ। ਬੱਚਿਆਂ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਸਟਾਫ ਅਧਿਆਪਕ ਸੁਰਜੀਤ ਸਿੰਘ ,ਗੁਰਦੀਪ ਸਿੰਘ, ਅਵਤਾਰ ਸਿੰਘ, ਕਮੇਟੀ ਮੈਂਬਰ ਅੰਮ੍ਰਿਤਪਾਲ ਕੌਰ, ਵੀਰਪਾਲ ਕੌਰ,ਮਨਜੀਤ ਕੌਰ ਅਤੇ ਆਂਗਣਵਾੜੀ ਸਟਾਫ ਕਿਰਨਦੀਪ ਕੌਰ ਹਾਜ਼ਰ ਸਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਾਰੇ ਦੁਕਾਨਦਾਰ ਗਾਹਕ ਨੂੰ ਬਿੱਲ ਦੇਣ ਦੀ ਆਦਤ ਬਣਾਉਣ : ਈਟੀਓ ਕਰਨਵੀਰ

ਸਾਰੇ ਦੁਕਾਨਦਾਰ ਗਾਹਕ ਨੂੰ ਬਿੱਲ ਦੇਣ ਦੀ ਆਦਤ ਬਣਾਉਣ  : ਈਟੀਓ ਕਰਨਵੀਰ 

ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਲਈ ਚਲਾਈ ਜਾ ਰਹੀ 'ਮੇਰਾ ਬਿੱਲ ਐਪ' ਬਾਰੇ ਵੀ ਕੀਤਾ ਜਾਗਰੂਕ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਬਕਾਰੀ ਤੇ ਕਰ ਵਿਭਾਗ ਵੱਲੋਂ ਦੁਕਾਨਾਂ ਤੋਂ ਖਪਤਕਾਰਾਂ ਨੂੰ ਵੇਚੇ ਗਏ ਸਮਾਨ ਦੇ ਬਿਲ ਜਾਰੀ ਕਰਨ ਲਈ ਇੱਕ ਮੁਹਿੰਮ ਚਲਾਈ ਹੈ, ਜਿਸ ਦੀ ਲੜੀ ਤਹਿਤ ਜ਼ਿਲ੍ਹਾ ਮੁਖੀ ਸਹਾਇਕ ਕਮਿਸ਼ਨਰ ਰਾਜ ਕਰ ਪ੍ਰਭਦੀਪ ਕੌਰ ਦੀ ਅਗਵਾਈ ਹੇਠ ਈਟੀਓ ਕਰਨਵੀਰ  ਤੇ ਆਬਕਾਰੀ ਇੰਸਪੈਕਟਰ ਗੁਰਸੇਵਕ ਸਿੰਘ ਵੱਲੋਂ ਬਾਜ਼ਾਰਾਂ ਵਿੱਚ ਸਮਾਨ ਨਾਲ ਲੱਦੇ ਵਾਹਨਾਂ ਦੀ ਬਿੱਲ ਅਤੇ ਬਿਲਟੀਆਂ ਚੈੱਕ ਕੀਤੀਆਂ ਤੇ ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਗਾਹਕਾਂ ਨੂੰ ਸਮਾਨ ਖਰੀਦਣ ਸਮੇਂ ਬਿੱਲ ਦੇਣਾ ਯਕੀਨੀ ਬਣਾਉਣ ਤੇ ਦੂਜੇ ਪਾਸੇ ਉਹਨਾਂ ਖਪਤਕਾਰਾਂ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਸਮਾਨ ਖਰੀਦਣ 'ਤੇ ਬਿਲ ਲੈਣਾ ਉਹਨਾਂ ਦਾ ਮੌਲਿਕ ਅਧਿਕਾਰ ਹੈ ਜੋ ਕਿ ਖਪਤਕਾਰ ਸੁਰੱਖਿਆ ਕਾਨੂੰਨ ਤਹਿਤ ਅਤੀ ਜ਼ਰੂਰੀ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਲਈ ਚਲਾਈ ਜਾ ਰਹੀ 'ਮੇਰਾ ਬਿੱਲ ਐਪ' ਬਾਰੇ ਵੀ ਜਾਗਰੂਕ ਕੀਤਾ।ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਉਹ ਮੇਰਾ ਬਿੱਲ ਐਪ ਉੱਪਰ ਬਿੱਲ ਅਪਲੋਡ ਕਰਕੇ ਨਕਦ ਇਨਾਮ ਵੀ ਜਿੱਤ ਸਕਦੇ ਹਨ।ਉਹਨਾਂ ਬਿਲ ਲੈਣ ਵਾਲੇ ਖਪਤਕਾਰਾਂ ਨੂੰ ਵੀ ਉਤਸ਼ਾਹਿਤ ਕੀਤਾ। ਉਹਨਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਸਮਾਨ ਬਿਨ੍ਹਾਂ ਬਿਲ ਕੱਟੇ ਨਾ ਵੇਚਿਆ ਜਾਵੇ ਤਾਂ ਜੋ ਟੈਕਸ ਚੋਰੀ ਨੂੰ ਰੋਕਿਆ ਜਾ ਸਕੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਾਇਟ ਅਹਿਮਦਪੁਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਡਾਇਟ ਅਹਿਮਦਪੁਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ :  ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਮਾਨਸਿਕ ਸਿਹਤ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਡਾ. ਸ਼ੇਕੀ ਬਾਂਸਲ (ਗਾਇਨੀ ਮਾਹਿਰ) ਵਿਸ਼ੇਸ਼ ਤੌਰ 'ਤੇ ਪਹੁੰਚੇ।ਮਾਨਸਿਕ ਸਿਹਤ ਦੀ ਸਾਂਭ ਸੰਭਾਲ਼,ਮਾਨਸਿਕ ਪਰੇਸ਼ਾਨੀਆਂ,ਬਿਮਾਰੀਆਂ ਦੇ ਕਾਰਨ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਸਿਖਿਆਰਥੀ ਅਧਿਆਪਕਾਂ ਦੁਆਰਾ ਕੀਤੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਡਾਇਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਵੱਲੋਂ ਮਾਨਸਿਕ ਸਿਹਤ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵ ਬਾਰੇ ਜਾਣਕਾਰੀ ਸਿਖਿਆਰਥੀਆਂ ਨਾਲ ਸਾਂਝੀ ਕੀਤੀ ਗਈ। ਪ੍ਰੋਗਰਾਮ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਡਾਇਟ ਲੈਕਚਰਾਰ ਗਿਆਨਦੀਪ ਸਿੰਘ,ਸਰੋਜ ਰਾਣੀ,ਡਾ. ਕਰਨੈਲ ਵੈਰਾਗੀ, ਡਾ. ਅੰਗਰੇਜ਼ ਸਿੰਘ ਵਿਰਕ, ਸ੍ਰੀਮਤੀ ਨਵਦੀਪ ਕੌਰ,ਧਰਮਪਾਲ ਸ਼ਰਮਾ,ਬਲਦੇਵ ਸਿੰਗਲਾ,ਸਤਨਾਮ ਸਿੰਘ,ਬਲਵਿੰਦਰ ਸਿੰਘ,ਅਮਨਦੀਪ ਸਿੰਘ,ਮਗਿੰਦਰਜੀਤ ਸਿੰਘ,ਹਰਵਿੰਦਰ ਕੌਰ,ਜਸਪਾਲ ਕੌਰ ਅਤੇ ਹਰਦੀਪ ਸਿੰਘ ਮੌਜੂਦ ਰਹੇ।

Tuesday, October 8, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ

68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਵਿਖੇ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਅੰਡਰ 14 ਸਾਲ ਉਮਰ ਵਰਗ ਇੰਪੀ, ਫੁਆਇਲ ਅਤੇ ਸੇਬਰ ਵਿਚ ਲੜਕਿਆਂ ਦੇ ਮੁਕਾਬਲਿਆਂ 'ਚੋਂ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਹੈ।ਖੇਡਾਂ ਦੇ ਦੂਜੇ ਦਿਨ ਦਾ ਆਗਾਜ਼ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਕੀਤਾ। ਉਨ੍ਹਾਂ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਨਾਮ ਵੰਡੇ।ਜ਼ਿਲ੍ਹਾ ਖੇਡ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਾਲਾ ਫੈਂਸਿੰਗ ਸੇਬਰ ਵਿੱਚ ਗੁਰਦਾਸਪੁਰ ਦੇ ਸਮਰਜੀਤ ਸਿੰਘ, ਐਰੋਨ, ਮਨਰਾਜ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਪਹਿਲਾ, ਪਟਿਆਲਾ ਦੇ ਪਾਰਥ ਜੋਸ਼ੀ,ਆਰਵ ਮਲਹੋਤਰਾ, ਸਿਦਕਵੀਰ ਅਤੇ ਯੁਵਰਾਜ ਸਿੰਘ ਨੇ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਮਾਨਸਾ ਨੇ ਦੂਜਾ ਅਤੇ ਤਰਨਤਾਰਨ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲਾ ਫੈਂਸਿੰਗ ਫੁਆਇਲ ਵਿੱਚ ਜ਼ਿਲ੍ਹਾ ਪਟਿਆਲਾ ਦੇ ਤ੍ਰਿਪਤਜੋਤ ਸਿੰਘ,ਅਗਮਵੀਰ ਸਿੰਘ,ਸੁਖਚੈਨ ਸਿੰਘ ਨੇ ਪਹਿਲਾ, ਮਾਨਸਾ ਦੇ ਪ੍ਰਭਦੀਪ ਸਿੰਘ, ਜਪਨੂਰ ਸਿੰਘ, ਕਰਨਵੀਰ, ਅਰਨਵ ਜਿੰਦਲ ਨੇ ਦੂਜਾ ਅਤੇ ਤਰਨਤਾਰਨ ਦੇ ਕ੍ਰਿਸ਼ਨਮ ਚੋਪੜਾ,ਅਵਨੀਤ,ਮਨਸੁੱਖਰੂਪ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲਾ ਫੈਂਸਿੰਗ ਇੰਪੀ ਵਿੱਚ ਪਟਿਆਲਾ ਦੇ ਪ੍ਰਭਕੀਰਤ ਸਿੰਘ,ਦੀਪਾਸ਼ੂ ਅਤੇ ਗੁਰਬਖ਼ੀਸ਼ ਸਿੰਘ ਨੇ ਪਹਿਲਾ,ਫਿਰੋਜ਼ਪੁਰ ਦੇ ਪੁਸ਼ਪਨਾਥ,ਯੁਵਰਾਜ ਸ਼ਰਮਾ ਅਤੇ ਰਿਤਮਨਬੀਰ ਨੇ ਦੂਜਾ ਅਤੇ ਮਾਨਸਾ ਦੇ ਸੁਖਮਨਦੀਪ,ਨਿਸ਼ਾਨਵੀਰ ਤੇ ਅੰਮ੍ਰਿਤਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ।ਫੁਆਇਲ ਵਿਅਕਤੀਗਤ ਵਿੱਚ ਅਗਮਵੀਰ ਸਿੰਘ ਪਹਿਲੇ, ਸੁਖਚੈਨ ਸਿੰਘ ਦੂਜੇ ਅਤੇ ਅਵਨੀਤ ਸਿੰਘ ਤੀਜੇ ਸਥਾਨ ’ਤੇ ਰਿਹਾ।ਇੰਪੀ ਵਿਅਕਤੀਗਤ ਵਿੱਚ ਦੀਪਾਂਸ਼ੂ ਪਹਿਲੇ, ਨਿਸ਼ਾਨਵੀਰ ਦੂਜੇ ਅਤੇ ਰਿਤਮਨਬੀਰ ਤੀਜੇ ਸਥਾਨ ’ਤੇ ਰਿਹਾ।ਸੇਬਰ ਵਿਅਕਤੀਗਤ ਵਿੱਚ ਮਨਰਾਜ ਸਿੰਘ ਪਹਿਲੇ,ਐਰੋਨ ਦੂਜੇ ਅਤੇ ਰਣਵਿਜੈ ਸਿੰਘ ਰੰਧਾਵਾ ਤੀਜੇ ਸਥਾਨ ’ਤੇ ਰਿਹਾ।ਇਸ ਮੌਕੇ ਪ੍ਰਿੰਸੀਪਲ ਬਿਰਜ ਲਾਲ,ਚੇਅਰਮੈਨ ਰਾਜ ਸਿੰਘ,ਜਗਤਾਰ ਸਿੰਘ, ਬਲਵਿੰਦਰ ਸਿੰਘ, ਰਾਜਦੀਪ ਸਿੰਘ,ਜਸਵਿੰਦਰ ਕੌਰ,ਰਾਜਨਦੀਪ ਸਿੰਘ,ਪਾਲਾ ਸਿੰਘ ਆਦਿ ਮੌਜੂਦ ਸਨ।

Monday, October 7, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਰਸ ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 22,23 ਅਤੇ 24 ਅਕਤੂਬਰ ਨੂੰ ਹੋਵੇਗੀ

ਮਾਰਸ ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 22,23 ਅਤੇ 24 ਅਕਤੂਬਰ ਨੂੰ ਹੋਵੇਗੀ

ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਦਰਸ਼ਨ ਦੀ ਮਿਤੀ ਵਿੱਚ ਕੀਤਾ ਗਿਆ ਹੈ ਬਦਲਾਅ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਏ.ਡੀ.ਸੀ. ਡਾ. ਨਿਰਮਲ ਓਸਪੇਚਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਕੂਲ ਸਿੱਖਿਆ ਵਿਭਾਗ ਮਾਨਸਾ ਵੱਲੋਂ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਜੋ ਕਿ 9,10 ਅਤੇ 11 ਅਕਤੂਬਰ ਨੂੰ ਲਗਾਈ ਜਾਣੀ ਸੀ,ਹੁਣ ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 22,23 ਅਤੇ 24 ਅਕਤੂਬਰ 2024 ਨੂੰ ਸੈੰਟ ਜੇਵੀਅਰ ਸਕੂਲ ਮਾਨਸਾ ਵਿਖੇ ਲਗਾਈ ਜਾਵੇਗੀ। ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਮਾਨਸਾ ਜ਼ਿਲ੍ਹੇ ਦੇ ਪੰਜ ਬਲਾਕਾਂ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਝੁਨੀਰ ਅਤੇ ਬਰੇਟਾ ਵਿੱਚੋਂ ਚੁਣੀਆਂ ਗਈਆਂ 75 ਟੀਮਾਂ ਭਾਗ ਲੈਣਗੀਆਂ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਾਇੰਸ ਪ੍ਰਦਰਸ਼ਨੀ ਵਿੱਚ ਦੋ ਵਰਗਾਂ ਜਮਾਤ ਅੱਠਵੀਂ ਤੋਂ ਦਸਵੀਂ ਅਤੇ ਗਿਆਰਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਵੱਲੋਂ ਸਪੇਸ ਐੰਡ ਐਸਟਰੋਨੋਮੀ, ਹੈਲਥ, ਫਨ-ਸਾਇੰਸ, ਫਿਊਚਰ ਇਨੋਵੇਸ਼ਨ ਅਤੇ ਸਸਟੇਇਨਬਲ ਐਨਰਜੀ ਵਿਸ਼ੇ ਅਧੀਨ ਸਾਇੰਸ ਨਾਲ ਸੰਬੰਧਤ ਵੱਖ-ਵੱਖ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਕੁਇਜ਼ ਮੁਕਾਬਲਾ ਤੇ ਵਾਦ-ਵਿਵਾਦ ਮੁਕਾਬਲਾ ਵੀ ਕਰਵਾਇਆ ਜਾਵੇਗਾ।  ਇਸ ਤੋਂ ਇਲਾਵਾ ਅਧਿਆਪਕ ਫੈਸਟ ਅਤੇ ਮੈਜਿਕ ਸ਼ੋਅ ਵੀ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕੀਤਾ ਜਾ ਸਕੇ ਅਤੇ ਉਹ ਨਵੀਆਂ ਖੋਜਾਂ ਲਈ ਯਤਨਸ਼ੀਲ ਹੋਣ। ਉਨ੍ਹਾਂ ਕਿਹਾ ਕਿ ਇਹਨਾਂ ਮੇਲਿਆਂ ਨਾਲ ਵਿਦਿਆਰਥੀਆਂ ਵਿਚਲੀ ਛੁਪੀ ਹੋਈ ਕਲਾ ਉਜਾਗਰ ਹੁੰਦੀ ਹੈ ਅਤੇ ਉਹਨਾਂ ਨੂੰ ਨਵਾਂ ਕੁੱਝ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਪ ਜ਼ਿਲੵਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਪਰਮਜੀਤ ਸਿੰਘ ਭੋਗਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈੰਟਰੀ ਸਿੱਖਿਆ) ਮਦਨ ਲਾਲ ਕਟਾਰੀਆ ਕਿਹਾ ਕਿ ਅਜਿਹੇ ਵਿਗਿਆਨ ਮੇਲਿਆਂ ਨਾਲ ਵਿਦਿਆਰਥੀਆਂ 'ਚ ਸਰਵ ਪੱਖੀ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਬੱਚਿਆਂ ਦੀ ਪ੍ਤਿਭਾ ਦਾ ਨਿਖਾਰ ਹੁੰਦਾ ਹੈ ।ਪਿਛਲੇ ਦਿਨੀ ਡਿਪਟੀ ਕਮਿਸ਼ਨਰ ਮਾਨਸਾ ਏ.ਡੀ.ਸੀ. ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਮਾਨਸਾ ਵੱਲੋਂ ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਲੋਗੋ 'ਮਾਰਸ' ਵੀ ਜਾਰੀ ਕੀਤਾ ਗਿਆ ਸੀ।ਜ਼ਿਲ੍ਹਾ ਨੋਡਲ ਅਫਸਰ ਜਸਕੀਰਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਤਹਿਤ ਸਭ ਤੋਂ ਵਧੀਆ 75 ਬੱਚਿਆਂ ਦੇ ਮਾਡਲ ਸਿਲੈਕਟ ਕੀਤੇ ਗਏ ਹਨ ਜਦਕਿ 30-30 ਕੁਇੱਜ਼ ਤੇ ਵਾਦ-ਵਿਵਾਦ ਟੀਮਾਂ ਨੂੰ ਚੁਣਿਆ ਗਿਆ ਹੈ।ਇਹ ਸਾਇੰਸ ਪ੍ਰਦਰਸ਼ਨੀ ਰੈੱਡ ਕਰਾਸ ਸੁਸਾਇਟੀ ਮਾਨਸਾ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ।ਪ੍ਰਿੰਸੀਪਲ ਸੈੰਟ ਜੇਵੀਅਰ ਸਕੂਲ ਮਾਨਸਾ ਵੱਲੋਂ ਸਾਇੰਸ ਪ੍ਰਦਰਸ਼ਨੀ ਦੀ ਸਫਲਤਾ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।  ਸਾਇੰਸ ਪ੍ਦਰਸ਼ਨੀ ਦੇ ਬਿਹਤਰੀਨ ਪ੍ਬੰਧਨ ਲਈ ਵੱਖ-ਵੱਖ ਕੰਪੋਨੈਂਟ ਟੀਮਾਂ ਵੱਲੋਂ ਯੋਜਨਾਬੰਦੀ ਨਾਲ਼ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।