Sunday, November 10, 2024

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਦਰਸ਼ਨ ਸਿੰਘ ਚੌਹਾਨ, ਸੁਨਾਮ : ਭਗਤੀ ਲਹਿਰ ਦੇ ਮੋਢੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਨਾਮਦੇਵ ਸਾਹਿਬ ਸੁਨਾਮ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਜਗਮੇਲ ਸਿੰਘ ਛਾਜਲਾ ਦੇ ਹਜੂਰੀ ਜਥੇ ਨੇ ਰਸ ਭਿੰਨਾਂ ਕੀਰਤਨ ਕੀਤਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਬਾਬਾ ਨਾਮਦੇਵ ਜੀ ਦੇ ਜੀਵਨ ਬਾਰੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਅਪੀਲ ਕੀਤੀ। ਸਤਿਕਾਰਤ ਸ਼ਖਸ਼ੀਅਤਾਂ ਦਾ ਗੁਰਦੁਆਰਾ ਬਾਬਾ ਨਾਮਦੇਵ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ । ਗੁਰਦੁਆਰਾ ਕਮੇਟੀ ਦੇ ਸਕੱਤਰ ਕੁਲਵਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਇਹ ਸਾਲਾਨਾ ਪ੍ਰੋਗਰਾਮ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਬੁਲਾਰੇ ਜਥੇਦਾਰ ਤੇਜਾ ਸਿੰਘ ਕਮਾਲਪੁਰ , ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁੱਖ ਸੇਵਾਦਾਰ, ਰਾਜੂ ਸਿੰਘ ਮੀਤ ਗ੍ਰੰਥੀ, ਹਰਮਨ ਸਿੰਘ ਬੱਲਰਾਂ , ਜਗਮੀਤ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ ਚੀਮਾਂ ਸਾਹਿਬ, ਕੁਲਵਿੰਦਰ ਸਿੰਘ ਮੋਹਲ ਜਨਰਲ ਸਕੱਤਰ,ਤਰਲੋਚਨ ਸਿੰਘ ਮੋਹਲ ਖਜਾਨਚੀ, ਮਲਕੀਤ ਸਿੰਘ, ਮਹਿੰਦਰ ਸਿੰਘ ਜੌੜਾ, ਰਜਿੰਦਰ ਸਿੰਘ, ਹਰਗੋਪਾਲ ਸਿੰਘ, ਬੀਬੀ ਸੁਖਵੰਤ ਕੌਰ, ਬੀਬਾ ਗੁਰਪ੍ਰੀਤ ਕੌਰ, ਕਮਲਜੀਤ ਸਿੰਘ ਟੋਨੀ,ਜਸਵੰਤ ਸਿੰਘ ਔਲਖ,ਲਵਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੀ.ਪੀ.ਐਸ. ਚੀਮਾ ਦੇ ਵਿਦਿਆਰਥੀ ਅਵਨੀਤ ਸਿੰਘ ਦੀ ਆਈ.ਆਈ.ਟੀ. ਮਦਰਾਸ (ਚੇਨਈ) ’ਚ ਹੋਈ ਚੋਣ

ਪੀ.ਪੀ.ਐਸ. ਚੀਮਾ ਦੇ ਵਿਦਿਆਰਥੀ ਅਵਨੀਤ ਸਿੰਘ ਦੀ ਆਈ.ਆਈ.ਟੀ. ਮਦਰਾਸ (ਚੇਨਈ) ’ਚ ਹੋਈ ਚੋਣ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਸ਼ੈਸ਼ਨ- 2024-25 ਵਿੱਚ ਬਾਰ੍ਹਵੀਂ ਨਾਨ-ਮੈਡੀਕਲ ਦਾ  ਵਿਦਿਆਰਥੀ ਅਵਨੀਤ ਸਿੰਘ ਪੁੱਤਰ ਜਗਸੀਰ ਸਿੰਘ ਪਿੰਡ ਕਿਸ਼ਨਗੜ੍ਹ ਨੇ ਬੀ.ਐਸ. ਇਨ ਡਾਟਾ ਸਾਇੰਸ ਐਂਡ ਐਪਲੀਕੇਸ਼ਨਜ਼  ਮਦਰਾਸ (ਚੇਨਈ)  ਦੇ ਵਿੱਚ ਐਡਮੀਸ਼ਨ ’ਚ ਆਪਣਾ ਸਥਾਨ ਬਣਾਇਆ।ਇਸ ਟੈਸਟ ਵਿੱਚ ਪੂਰੇ ਭਾਰਤ ਦੇ 25 ਹਜ਼ਾਰ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਸੀ। ਜਿਸ ਵਿੱਚ ਪੀ.ਪੀ.ਐਸ. ਚੀਮਾ ਦੇ ਵਿਦਿਆਰਥੀ ਨੇ ਆਪਣੀ ਜਗ੍ਹਾ ਬਣਾਉਂਦੇ ਹੋਏ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ,ਪ੍ਰਿੰਸੀਪਲ ਸੰਜੇ ਕੁਮਾਰ,ਕਿਰਨਪਾਲ ਕੌਰ ਅਤੇ ਇੰਜ਼ੀ. ਸੱਦਾਮ ਹੁਸੈਨ ਨੇ ਬੱਚੇ ਨੂੰ ਵਧਾਈ ਦਿੱਤੀ ਅਤੇ ਉਸ ਦੇ ੳੱੁਜਵਲ ਭਵਿੱਖ ਲਈ ਕਾਮਨਾ ਕੀਤੀ।

Saturday, November 9, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਨਸਾ ਦੀਆਂ ਖਿਡਾਰਨਾਂ ਨੇ ਰਾਜ ਪੱਧਰੀ ਚੈਸ ਖੇਡਾਂ 'ਚ ਜਿੱਤਿਆ ਕਾਂਸੇ ਦਾ ਤਗ਼ਮਾ

ਮਾਨਸਾ ਦੀਆਂ ਖਿਡਾਰਨਾਂ ਨੇ ਰਾਜ ਪੱਧਰੀ ਚੈਸ ਖੇਡਾਂ 'ਚ ਜਿੱਤਿਆ ਕਾਂਸੇ ਦਾ ਤਗ਼ਮਾ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈਆਂ ਗਈਆਂ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਪੱਧਰੀ ਚੈੱਸ ਖੇਡਾਂ (ਅੰਡਰ 11) ਵਿੱਚ ਮਨੂ ਵਾਟਿਕਾ ਸਕੂਲ ਬੁਢਲਾਡਾ ਦੀਆਂ ਖਿਡਾਰਨਾਂ ਗੁਰਸੀਰਤ ਕੌਰ ਸੇਖੋਂ,ਸਿਰਜਣਵੀਰ ਕੌਰ ਸਿੱਧੂ,ਬਾਣੀ ਅਤੇ ਮਾਨਸਾ ਤੋਂ ਉਸ਼ਵੀ ਨੇ ਸਖ਼ਤ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਦਰਸ਼ਨ ਕਰਦਿਆਂ ਰਾਜ ਪੱਧਰ 'ਤੇ ਕਾਂਸੀ ਦਾ ਮੈਡਲ ਜਿੱਤ ਕੇ ਮਾਨਸਾ ਜ਼ਿਲੵੇ ਦਾ ਨਾਮ ਰੋਸ਼ਨ ਕੀਤਾ ਹੈ।ਟੀਮ ਦੀ ਅਹਿਮ ਖਿਡਾਰਨ ਗੁਰਸੀਰਤ ਕੌਰ ਸੇਖੋਂ ਪੁੱਤਰੀ ਗੁਰਦਾਸ ਸਿੰਘ ਸੇਖੋਂ ਬੋੜਾਵਾਲ ਨੇ ਸਾਰੇ ਮੈਚ ਜਿੱਤ ਕੇ ਬਾ-ਕਮਾਲ ਖੇਡ ਦਾ ਪ੍ਦਰਸ਼ਨ ਕੀਤਾ। ਬਾਕੀ ਤਿੰਨੇ ਖਿਡਾਰਨਾਂ ਦਾ ਪ੍ਦਰਸ਼ਨ ਵੀ ਸ਼ਾਨਦਾਰ ਰਿਹਾ,. ਸਮੁੱਚੀ ਟੀਮ ਦੇ ਵਧੀਆ ਪ੍ਦਰਸ਼ਨ ਸਦਕਾ ਮਾਨਸਾ ਨੇ ਕਾਂਸੀ ਦਾ ਮੈਡਲ ਹਾਸਿਲ ਕੀਤਾ । ਇਸ ਜਿੱਤ ਲਈ ਟੀਮ ਨੂੰ ਬਿਹਤਰੀਨ ਸਿਖਲਾਈ ਦੇਣ ਵਾਲ਼ੇ ਕੋਚ ਰਾਜੇਸ਼ ਮਿੱਤਲ ਅਤੇ ਸਕੂਲ ਦੇ ਸਪੋਰਟਸ ਮੁਖੀ ਅਮਨਦੀਪ ਸਿੰਘ ਦਾ ਪ੍ਮੁੱਖ ਯੋਗਦਾਨ ਰਿਹਾ। ਇਸ ਜਿੱਤ ਲਈ ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ, ਜ਼ਿਲਾ ਯੋਜਨਾ ਬੋਰਡ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਡਾ.ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ,ਆਪ ਜ਼ਿਲਾ ਯੂਥ ਪ੍ਧਾਨ ਰਮਨ ਸਿੰਘ ਗੁੜੱਦੀ,ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਚੇਅਰਮੈਨ ਸਤੀਸ਼ ਸਿੰਗਲਾ,ਸਮਾਜ ਸੇਵੀ ਗੁਰਦਰਸ਼ਨ ਸਿੰਘ ਪਟਵਾਰੀ,ਹਰਦੀਪ ਸਿੰਘ,ਆਪ ਆਗੂ ਲਖਵਿੰਦਰ ਸਿੰਘ ਲੱਖੀ, ਆਪ ਆਗੂ ਰੁਪਿੰਦਰ ਸਿੰਘ ਲੱਕੀ ਸਰਪੰਚ ਸੁਖਜੀਤ ਕੌਰ,ਸਰਪੰਚ ਮਹਿੰਦਰ ਕੌਰ,ਸਰਪੰਚ ਹਰਚਰਨ ਸਿੰਘ,ਸਰਪੰਚ ਗੁਰਮੀਤ ਸਿੰਘ ਗੀਤੂ,ਭੁਪਿੰਦਰ ਕੌਰ ਡੀ.ਈ.ਓ.,ਡਾ.ਪਰਮਜੀਤ ਸਿੰਘ ਡਿਪਟੀ ਡੀ.ਈ.ਓ.ਮਦਨ ਲਾਲ ਕਟਾਰੀਆ ਡਿਪਟੀ ਡੀ.ਈ.ਓ. ਚੇਅਰਮੈਨ ਭਾਰਤ ਭੂਸ਼ਨ,ਸਮੂਹ ਪਿ੍ੰਸੀਪਲ ਸੁਦੇਸ਼ ਚੌਧਰੀ, ਮਨੂ ,ਸਤੀਸ਼ ਕੁਮਾਰ,ਆਸ਼ਾ ਰਾਣੀ,ਕਲਪਨਾ ਸਿੰਘ,  ਸਮਾਜ ਸੇਵੀ ਅਤੇ ਅਧਿਆਪਕ ਰਾਜਪਾਲ ਸਿੰਘ,ਗੁਰਵਿੰਦਰ ਸਿੰਘ, ਆਪ ਆਗੂ ਅਵਤਾਰ ਸਿੰਘ ਸੇਖੋਂ, ਗੁਰਕੀਰਤ ਸਿੰਘ ਸੇਖੋਂ,ਗੁਰਤੇਜ ਸਿੰਘ, ਲੈਕਚਰਾਰ ਗੁਰਦਿਆਲ ਸਿੰਘ ਸੇਖੋਂ,ਰਜਿੰਦਰ ਸਿੰਘ ਸੇਖੋਂ,ਜਸਵੀਰ ਸਿੰਘ ਮੈਂਬਰ, ਐਡਵੋਕੇਟ ਸੁਖਪਾਲ ਸਿੰਘ ਸਮਰਾ, ਗੁਰਵਿੰਦਰ ਸਿੰਘ ਚਹਿਲ,ਅਵਤਾਰ ਸਿੰਘ ਸਮਰਾ, ਨਿਰਭੈ ਸਿੰਘ ਸੇਖੋਂ, ਕਰਨ ਸਿੰਘ,ਜਗਦੀਪ ਸਿੰਘ, ਸਤਪਾਲ ਸਿੰਘ ਸੱਤਾ,ਸੁਮਨਦੀਪ ਸਿੰਘ,ਧਰਮਿੰਦਰ ਸਿੰਘ ਸੇਖੋਂ,ਖੇਡ ਲੇਖਕ ਕੁਲਵੰਤ ਸਿੰਘ ਧਲੇਵਾਂ,ਸਮਾਜਸੇਵੀ ਡਿੰਪਲ ਫਰਵਾਹੀ, ਪਿ੍ੰਸੀਪਲ ਗੁਰਮੀਤ ਸਿੰਘ ਸਿੱਧੂ,ਪਿ੍ੰਸੀਪਲ ਅਰੁਣ ਕੁਮਾਰ, ਪਿ੍ੰਸੀਪਲ ਕੁਲਦੀਪ ਸਿੰਘ,ਪੋ੍ਫੈਸਰ ਹਰਜਿੰਦਰ ਸਿੰਘ,ਹੈੱਡਮਾਸਟਰ ਹਰਪਰੀਤ ਸਿੰਘ ਡੀ.ਐਸ.ਐਮ., ਹੈੱਡਮਾਸਟਰ ਮਨਦੀਪ ਸਿੰਘ ਸਰਾਂ,ਜਗਜੀਤ ਸਿੰਘ,ਗੁਰਜੰਟ ਸਿੰਘ,ਮਨਦੀਪ ਕੁਮਾਰ,ਅਮਨਦੀਪ ਸਿੰਘ ਬੀ.ਪੀ.ਈ.ਓ., ਅਧਿਆਪਕ ਅਮਰਜੀਤ ਸਿੰਘ ਚਹਿਲ,ਗਗਨਦੀਪ, ਨਵਨੀਤ ਬਾਂਸਲ,ਗੁਰਪਰੀਤ ਸਿੰਘ,ਗੁਰਜੰਟ ਸਿੰਘ ਚਹਿਲ, ਗੁਰਵਿੰਦਰ ਸਿੰਘ, ਗੁਰਲਾਲ ਸਿੰਘ,ਆਤਮਾ ਸਿੰਘ,ਮੇਵਾ ਸਿੰਘ,ਹੈੱਡਮਾਸਟਰ ਐਸੋਸੀਏਸ਼ਨ ਪੰਜਾਬ,ਸਮੁੱਚੇ ਅਧਿਆਪਕ ਵਰਗ ਤੇ ਜਥੇਬੰਦੀਆਂ,ਗਰਾਮ ਪੰਚਾਇਤ ਬੋੜਾਵਾਲ,ਦੋਦੜਾ, ਬੀਰੋਕੇ ਕਲਾਂ ਅਤੇ ਸਨੇਹੀਆਂ ਵੱਲੋਂ ਇਹਨਾਂ ਜੇਤੂ ਖਿਡਾਰਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਖੇਡਾਂ 'ਚ ਰੰਘੜਿਆਲ ਸਕੂਲ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜ਼ਿਲ੍ਹਾ ਪੱਧਰੀ ਖੇਡਾਂ 'ਚ ਰੰਘੜਿਆਲ ਸਕੂਲ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਜਵਾਬ ਪ੍ਰਦਰਸ਼ਨ ਕੀਤਾ।ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਗਾਮੀਵਾਲਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਕਲੱਸਟਰ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਕੂਲ ਦੇ ਖੇਡ ਇੰਚਾਰਜ ਜਸਵਿੰਦਰ ਸਿੰਘ ਜਨਕ ਤੇ ਸਕੂਲ ਅਧਿਆਪਕ ਨਾਜ਼ਰ ਸਿੰਘ ਬੱਛੋਆਣਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਖਿਡਾਰੀ ਹਰਮਨ ਸਿੰਘ ਨੇ 200 ਮੀਟਰ ਦੌੜ ਵਿੱਚ ਪਹਿਲੀ ਪੁਜੀਸ਼ਨ, ਲੰਮੀ ਛਾਲ ਵਿੱਚ ਦੂਜੀ ਪੁਜੀਸ਼ਨ ਅਤੇ 100 ਮੀਟਰ ਦੌੜ ਵਿੱਚ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ ਹੈ।ਉਨ੍ਹਾਂ ਦੱਸਿਆ ਕਿ ਹੁਣ ਇਹ ਬੱਚਾ ਪਟਿਆਲਾ ਵਿਖੇ ਰਾਜ ਪੱਧਰੀ ਖੇਡਾਂ ਵਿੱਚ ਧੁੰਮਾਂ ਪਾਵੇਗਾ।ਇਸ ਪ੍ਰਾਪਤੀ ਦੀ ਖੁਸ਼ੀ ਵਿੱਚ ਪਿੰਡ ਦੇ ਸਰਪੰਚ ਜਰਨੈਲ ਸਿੰਘ ਅਤੇ ਸਕੂਲ ਮੇਨੈਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ, ਉਪ ਚੇਅਰਮੈਨ ਨਿਰਭੈ ਸਿੰਘ,ਯੁਵਕ ਸੇਵਾਵਾਂ ਕਲੱਬ ਦੇ ਅਹੁਦੇਦਾਰ ਸੁਖਚੈਨ ਸਿੰਘ ਚੈਨੀ, ਸਾਬਕਾ ਫੌਜੀ ਵੀਰ ਸਿੰਘ, ਸੇਬੀ ਫੌਜੀ,ਸਾਬਕਾ ਚੇਅਰਮੈਨ ਗੁਰਦੀਪ ਸਿੰਘ ਸਾਗੂ, ਜਸਵੀਰ ਕੌਰ, ਬਲਜਿੰਦਰ ਕੌਰ,ਸਾਬਕਾ ਪੰਚ ਅੰਗਰੇਜ਼ ਕੌਰ ਨੇ ਸਮੂਹ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਤੀਰ ਅੰਦਾਜ਼ੀ ’ਚ ਪੀ.ਪੀ.ਐਸ. ਚੀਮਾ ਤੇ ਲਹਿਰਾ ਦੇ ਬੱਚੇ ਨੈਸ਼ਨਲ ਲਈ ਹੋਏ ਰਵਾਨਾ

ਤੀਰ ਅੰਦਾਜ਼ੀ ’ਚ ਪੀ.ਪੀ.ਐਸ. ਚੀਮਾ ਤੇ ਲਹਿਰਾ ਦੇ ਬੱਚੇ ਨੈਸ਼ਨਲ ਲਈ ਹੋਏ ਰਵਾਨਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ  : 68ਵੀਆਂ ਸਕੂਲ ਖੇਡਾਂ ਲੜਕੇ/ਲੜਕੀਆਂ ਦੇ ਤੀਰ-ਅੰਦਾਜ਼ੀ ਮੁਕਾਬਲੇ ਦੇ ਸਟੇਟ ਪੱਧਰੀ ਜੇਤੂ ਗੁਜਰਾਤ ਵਿਖੇ ਹੋਣ ਵਾਲੀਆਂ 68ਵੀਆਂ ਸਕੂਲ ਨੈਸ਼ਨਲ ਖੇਡਾਂ ਲਈ ਪੰਜਾਬ ਟੀਮ ਵੱਲੋਂ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਬੱਚੇ ਗੁਰਸ਼ਰਨਪ੍ਰੀਤ ਸਿੰਘ ਸਿੱਧੂ,ਰਵਨੀਤ ਕੌਰ,ਸਾਹਿਬਜੋਤ ਸਿੰਘ,ਅਵਨੀਤ ਸਿੰਘ,ਅਮਨਿੰਦਰ ਸਿੰਘ,ਸੁਖਜੋਤ ਕੌਰ,ਪ੍ਰਨਾਜ਼ਵੀਰ ਕੌਰ,ਗੁਰਪ੍ਰੀਤ ਸਿੰਘ (ਕੋਚ) ਅਤੇ ਸੇਵਕ ਸਿੰਘ (ਕੋਚ) ਨੂੰ ਨੈਸ਼ਨਲ ਲਈ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਐਮ.ਡੀ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ,ਸੱਦਾਮ ਹੁਸੈਨ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।


Friday, November 8, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਹੁਣ ਬੱਸ ਦੀ ਆਖ਼ਰੀ ਸੀਟ 'ਤੇ ਬਹਿ ਕੇ ਟਿਕਟਾਂ ਕੱਟਣਗੇ ਕੰਡਕਟਰ

ਹੁਣ ਬੱਸ ਦੀ ਆਖ਼ਰੀ ਸੀਟ 'ਤੇ ਬਹਿ ਕੇ ਟਿਕਟਾਂ ਕੱਟਣਗੇ ਕੰਡਕਟਰ

ਹੁਕਮ ਨਾ ਮੰਨੇ ਤਾਂ ਹੋਵੇਗੀ ਕਾਰਵਾਈ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵਲੋਂ ਸਰਕਾਰੀ ਬੱਸਾਂ 'ਤੇ ਡਿਊਟੀ ਕਰਦੇ ਸਮੇਂ ਕੰਡਕਟਰਾਂ ਨੂੰ ਆਖਰੀ ਸੀਟ ਉਪਰ ਬੈਠਣ ਦੀ ਹਦਾਇਤ ਕੀਤੀ ਗਈ ਹੈ। ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ ਕੰਡਕਟਰ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਦੇ ਮੈਨੇਜਿੰਗ ਡਾਇਰੈਕਟਰ ਵਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਕਿਹਾ ਗਿਆ ਹੈ ਕਿ ਪੀਆਰਟੀਸੀ ਦੇ ਮੁੱਖ ਦਫਤਰ ਵਿਚ ਵਾਰ ਵਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਪੀਆਰਟੀਸੀ ਦੇ ਕੰਡਕਟਰ ਬੱਸਾਂ 'ਚ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਿਤ ਕੀਤੀ ਗਈ ਸੀਟ 'ਤੇ ਨਾ ਬੈਠ ਕੇ ਬੱਸ ਦੀ 1 ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਨ 'ਤੇ ਬੈਠੇ ਪਾਏ ਜਾਂਦੇ ਹਨ, ਜਿਸ ਕਰਕੇ ਕੰਡਕਟਰਾਂ ਵੱਲੋਂ ਸਵਾਰੀਆਂ ਦੇ ਬੱਸਾਂ ਵਿੱਚ ਉਤਰਨ ਜਾਂ ਚੜ੍ਹਣ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ ਹੈ।ਇਸ ਕਰਕੇ ਕਿਸੇ ਸਮੇਂ ਕੋਈ ਵੀ ਹਾਦਸਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਸਬੰਧੀ ਮੁੱਖ ਦਫਤਰ ਵੱਲੋਂ ਪਹਿਲਾਂ ਵੀ ਹੁਕਮ ਨੰ: 494 ਮਿਤੀ 09.10.2015 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪ੍ਰੰਤੂ ਕੰਡਕਟਰਾਂ ਵੱਲੋਂ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੰਡਕਟਰਾਂ ਵੱਲੋਂ ਉਕਤ ਅਨੁਸਾਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਡਿਊਟੀ ਦੌਰਾਨ ਜੇਕਰ ਕੋਈ ਵੀ ਕੰਡਕਟਰ ਬੱਸ ਦੀ 1 ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਨ 'ਤੇ ਬੈਠਾ ਪਾਇਆ ਗਿਆ ਹੈ ਤਾਂ ਉਸ ਕੰਡਕਟਰ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।



 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਟੇਟ ਪੱਧਰੀ ਸਕੂਲੀ ਖੇਡਾਂ ਵਿੱਚ ਮਨੂ ਵਟਿਕਾ ਬੁਢਲਾਡਾ ਦੇ ਖਿਡਾਰੀਆਂ ਨੇ ਜਿੱਤੇ ਛੇ ਤਗ਼ਮੇ

ਸਟੇਟ ਪੱਧਰੀ ਸਕੂਲੀ ਖੇਡਾਂ ਵਿੱਚ ਮਨੂ ਵਟਿਕਾ ਬੁਢਲਾਡਾ ਦੇ ਖਿਡਾਰੀਆਂ ਨੇ ਜਿੱਤੇ ਛੇ ਤਗ਼ਮੇ 


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਸ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਮਨੂ ਵਾਟਿਕਾ ਸਕੂਲ ਬੁਢਲਾਡਾ ਦੇ ਖਿਡਾਰੀਆਂ ਨੇ ਸਟੇਟ ਪਧਰੀ ਖੇਡਾਂ ਵਿੱਚ ਦੋ ਸੋਨ ਤਗਮੇ, ਇਕ ਚਾਂਦੀ ਦਾ ਤਗਮਾ ਅਤੇ ਦੋ ਕਾਂਸੇ ਦੇ ਤਗਮੇ ਪ੍ਰਾਪਤ ਕਰਕੇ ਆਪਣੀ ਖੇਡਾਂ ਦੀ ਸਰਦਾਰੀ ਨੂੰ ਕਾਇਮ ਰੱਖਿਆ ਹੈ।ਜਾਣਕਾਰੀ ਦਿੰਦੇ ਆਂ ਡੀਪੀਈ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਖਿਡਾਰੀਆਂ ਨੇ ਵਸ਼ੂ ਵਿੱਚੋਂ ਦੋ ਸੋਨ ਤਗਮ ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਗ਼ਮਾ, ਚੈਸ ਅੰਡਰ-11 ਸਾਲ ਵਿੱਚੋਂ ਇੱਕ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ।ਉਹਨਾਂ ਕਿਹਾ ਕਿ ਉਕਤ ਖਿਡਾਰੀਆਂ ਦੇ ਕੋਚ ਅਰਸ਼ਦੀਪ ਗਿੱਲ ਅਤੇ ਰਾਜੇਸ਼ ਮਿੱਤਲ ਦੀ ਮਿਹਨਤ ਸਦਕਾ ਇਹ ਤਗਮੇ ਪ੍ਰਾਪਤ ਹੋਏ ਹਨ।ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਤੋਂ ਇਲਾਵਾ ਸਮੁੱਚੀ ਸਟਾਫ ਨੇ ਜੇਤੂ ਖਿਡਾਰੀਆਂ,ਉਹਨਾਂ ਦੇ ਮਾਪਿਆਂ ਤੇ ਕੋਚਾਂ ਨੂੰ ਵਧਾਈ ਦਿੱਤੀ।