Saturday, December 7, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪਿੰਡ ਗੁਰਨੇ ਕਲਾਂ ਵਿਖੇ ਚੌਥਾ ਬਾਲ ਖੇਡਾ ਮੇਲਾ ਕਰਵਾਇਆ

ਪਿੰਡ ਗੁਰਨੇ ਕਲਾਂ ਵਿਖੇ ਚੌਥਾ ਬਾਲ ਖੇਡਾ ਮੇਲਾ ਕਰਵਾਇਆ

ਗੁਰਨੇ ਕਲਾਂ ਦੇ ਕਬੱਡੀ ਖਿਡਾਰੀਆਂ ਨੇ ਜਿੱਤਿਆ ਕੱਪ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਗੁਰਨੇ ਵਿਕਾਸ ਮੰਚ ਗੁਰਨੇ ਕਲਾਂ ਵੱਲੋਂ ਚੌਥਾ ਬਾਲ ਖੇਡ ਮੇਲਾ ਕਰਵਾਇਆ ਗਿਆ ਜਿਸ ਦਾ ਉਦਘਾਟਨ ਜੁਗਰਾਜ ਸਿੰਘ ਸੀਐਚਟੀ ਤੇ ਗੁਰਜੀਤ ਸਿੰਘ ਲੈਕਚਰਾਰ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੇਲੇ ਵਿੱਚ ਲਗਪਗ 250 ਬੱਚਿਆਂ ਨੇ ਭਾਗ ਲਿਆ। ਬਾਲ ਮੇਲੇ ਵਿੱਚ ਦੌੜਾਂ, ਲੰਬੀ ਛਾਲ, ਰੱਸਾਕਸ਼ੀ ਤੇ ਕਬੱਡੀ 30 ਕਿਲੋ ਦੇ ਮੁਕਾਬਲੇ ਕਰਵਾਏ ਗਏ।ਮੰਚ ਦੇ ਮੈਂਬਰ ਸੰਤੋਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੌੜ 100 ਮੀਟਰ ਕੁੜੀਆਂ 'ਚੋਂ ਤਰਨਦੀਪ ਕੌਰ ਫਫੜੇ ਭਾਈਕੇ ਨੇ ਪਹਿਲਾ, ਹਰਨੂਰ ਕੌਰ ਅਹਿਮਦਪੁਰ ਨੇ ਦੂਜਾ, ਸਤਵੀਰ ਕੌਰ ਅਹਿਮਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੌੜ 400 ਮੀਟਰ ਦੌੜ ਵਿੱਚ ਹੁਸਨਪਰੀਤ ਕੌਰ ਚਕੇਰੀਆ ਨੇ ਪਹਿਲਾ,ਮਨਰੀਤ ਕੌਰ ਗੁਰਨੇ ਖੁਰਦ ਨੇ ਦੂਜਾ ਤੇ ਜਸ਼ਨਪਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਦੌੜ 100 ਮੀਟਰ ਮੁੰਡਿਆਂ 'ਚੋਂ ਸਰਜਾ ਸਿੰਘ ਅਹਿਮਦਪੁਰ ਨੇ ਪਹਿਲਾ, ਹਰਮਨ ਸਿੰਘ ਗੁਰਨੇ ਕਲਾਂ ਨੇ ਦੂਜਾ ਅਗਮ ਬੁਢਲਾਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿੱਚ ਗੁਰਨੇ ਕਲਾਂ ਨੇ ਪਹਿਲਾ ਤੇ ਗੁਰਨੇ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ 30 ਕਿਲੋ ਵਿੱਚ ਗੁਰਨੇ ਕਲਾਂ ਨੇ ਪਹਿਲਾ ਤੇ ਚਕੇਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੌੜ 400 ਮੀਟਰ ਮੁੰਡਿਆਂ 'ਚੋਂ ਗੁਰਸ਼ਰਨ ਸਿੰਘ ਹਸਨਪੁਰ ਨੇ ਪਹਿਲਾ, ਹਰਪ੍ਰੀਤ ਸਿੰਘ ਹਸਨਪੁਰ ਦੂਜਾ ਤੇ ਅਜੇ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮੰਚ ਦੇ ਸਲਾਹਕਾਰ ਗੁਰਲਾਲ ਗੁਰਨੇ ਨੇ ਦੱਸਿਆ ਕਿ ਇਹ ਬਾਲ ਮੇਲਾ ਹਰ ਸਾਲ ਛੋਟੇ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੋੜਨ ਦੇ ਮੰਤਵ ਨਾਲ ਕਰਵਾਇਆ ਜਾਂਦਾ ਹੈ। ਪਿੰਡ ਦੇ ਵਧੀਆ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ। ਇਸ ਮੇਲੇ ਦੇ ਇਨਾਮਾਂ ਦੀ ਵੰਡ ਗਰਾਮ ਪੰਚਾਇਤ ਗੁਰਨੇ ਕਲਾਂ ਤੇ ਬਾਬਾ ਹਰਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਇਸ ਤੋਂ ਇਲਾਵਾ ਮੇਲੇ ਵਿੱਚ ਰਾਜਪਾਲ ਸਿੰਘ,ਮਲਕੀਤ ਸਿੰਘ,ਸਾਬਕਾ ਸਰਪੰਚ ਜਗਤਾਰ ਸਿੰਘ,ਕੈਪਟਨ ਗੁਰਜੰਟ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਬੀਐਸਓ ਗੁਰਦੀਪ ਸਿੰਘ ਫਫੜੇ, ਗੁਰਦਾਸ ਗੁਰਨੇ, ਗੁਰਵਿੰਦਰ ਸਿੰਘ ਪੀਟੀਆਈ, ਗੁਰਪਰੀਤ ਸਿੰਘ ਡੀਪੀਈ,ਨਿਤੇਸ਼, ਨਿੰਮੀ, ਲਖਵਿੰਦਰ ਸਿੰਘ,ਪੰਚ ਗੁਰਲਾਲ ਸਿੰਘ ਦਾ ਅਹਿਮ ਯੋਗਦਾਨ ਰਿਹਾ। ਚੇਅਰਮੈਨ ਗੁਰਪਰੀਤ ਸਿੰਘ ਤੇ ਸਪਿੰਦਰ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਭੀਖੀ ਵਿਖ਼ੇ ਕਬੱਡੀ ਕੱਪ 10 ਦਸੰਬਰ ਤੋਂ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਭੀਖੀ ਵਿਖ਼ੇ ਕਬੱਡੀ ਕੱਪ 10 ਦਸੰਬਰ ਤੋਂ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੂਜਾ ਕਬੱਡੀ ਕੱਪ ਨੈਸ਼ਨਲ ਕਾਲਜ ਭੀਖੀ ਵਿਖੇ 10 ਤੇ 11 ਦਸੰਬਰ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ।ਕਲੱਬ ਪ੍ਰਧਾਨ ਮਾਇਕਲ ਤੇ ਮੀਤ ਪ੍ਰਧਾਨ ਸਤਗੁਰ ਡੀ.ਪੀ. ਈ.  ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ  ਇਸ ਕਬੱਡੀ ਕੱਪ ਦੌਰਾਨ ਕਬੱਡੀ 52,65 ਕਿੱਲੋਗ੍ਰਾਮ ਵਜ਼ਨੀ ਕਬੱਡੀ ਦੇ ਨਾਲ਼ ਨਾਲ਼ ਅਤੇ ਕਬੱਡੀ ਓਪਨ ਦੇ ਮੁਕਾਬਲੇ ਵੀ ਕਰਵਾਏ ਜਾਣਗੇ।ਇਸ ਮੌਕੇ ਪ੍ਰੋਫੈਸਰ ਗੁਰਤੇਜ ਸਿੰਘ ਨੈਸ਼ਨਲ ਕਾਲਜ ਭੀਖੀ, ਅਮਨਿੰਦਰ ਬਾਵਾ, ਰਾਹੁਲ ਬਿੰਦਲ,ਲੱਕੀ ਪੰਜਾਬ ਪੁਲੀਸ,ਪ੍ਰਦੀਪ ਚਹਿਲ,ਕਪਿਲ ਬਿੰਦਲ,ਨਾਮਦੇਵ ਵੈਦਮਾਨ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਨੇ ਲਗਾਇਆ ਵਿੱਦਿਅਕ ਟੂਰ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਨੇ ਲਗਾਇਆ ਵਿੱਦਿਅਕ ਟੂਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਵੱਲੋਂ ਇੱਕ ਦਿਨਾਂ ਵਿਦਿਅਕ ਟੂਰ ਸਕੂਲ ਮੁਖੀ ਸੱਤਪਾਲ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ।ਟੂਰ ਦੀ ਰਵਾਨਗੀ ਗੁਰੂ ਰਵਿਦਾਸ  ਵੈਲਫੇਅਰ ਕਲੱਬ ਬੱਛੋਆਣਾ ਦੇ ਪ੍ਰਧਾਨ ਗੁਰਪਿਆਰ ਸਿੰਘ ਅਤੇ ਸ਼ਮਸ਼ੇਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਇਸ ਮੌਕੇ ਕਲੱਬ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਟੂਰ ਦੌਰਾਨ ਬੱਚਿਆਂ ਨੇ ਗੁਰਦੁਆਰਾ ਪ੍ਰਮੇਸ਼ਰ ਦਵਾਰ ਨਤਮਸਤਕ ਹੋਣ ਤੋਂ ਛੱਤਬੀੜ ਦਾ ਅਨੰਦ ਲਿਆ। ਇੱਥੇ ਵੱਖ ਵੱਖ ਪ੍ਰਕਾਰ ਦੇ ਜਾਨਵਰਾਂ ਅਤੇ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ  ਚੰਡੀਗੜ੍ਹ ਵਿੱਚ ਰੌਕ ਗਾਰਡਨ ਦੀ  ਵੇਖਿਆ ਜਿੱਥੇ ਨੇਕ ਚੰਦ ਦੁਆਰਾ ਬਣਾਈਆਂ ਅਕ੍ਰਿਤੀਆਂ ਦਾ ਬੱਚਿਆਂ ਨੇ ਖੁਬ ਅਨੰਦ ਲਿਆ।ਰਾਕ ਗਾਰਡਨ ਅਤੇ ਸੁਖਨਾ ਲੇਕ ਤੋਂ ਬਾਅਦ ਰੋਜ਼ ਗਾਰਡਨ ਵਿੱਚ ਵੱਖ-ਵੱਖ ਤਰ੍ਹਾਂ ਦੇ ਗ਼ੁਲਾਬ ਨੂੰ ਦੇਖ ਬੱਚੇ ਬਹੁਤ ਖੁਸ਼ ਹੋਏ। ਇਥੇ ਬੱਚਿਆਂ ਨੇ ਖੂਬ ਅਨੰਦ ਲਿਆ।ਬੱਚਿਆਂ ਦੇ ਸਿੱਖਿਆ ਪੱਖੋਂ ਇਹ ਟੂਰ ਬਹੁਤ ਸ਼ਾਨਦਾਰ ਰਿਹਾ।ਸਕੂਲ ਸਟਾਫ ਰਣਜੀਤ ਸਿੰਘ,ਮਨਦੀਪ ਕੌਰ,ਮਨਪ੍ਰੀਤ ਕੌਰ ਵੱਲੋਂ ਬੱਚਿਆਂ ਨੂੰ ਸਮੇਂ ਸਮੇਂ ਤੇ ਚੰਗੀ ਜਾਣਕਾਰੀ ਦਿੱਤੀ।ਮਾਪਿਆਂ ਦੁਆਰਾ ਬੱਚਿਆਂ ਨੂੰ ਐਜੂਕੇਸਨਲ ਲਈ ਬਹੁਤ ਧੰਨਵਾਦ ਕੀਤਾ। ਸਕੂਲ ਮੁਖੀ ਅਤੇ ਚੇਅਰਪਰਸਨ ਜਸਵੀਰ ਕੌਰ ਵੱਲੋਂ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।

Friday, November 29, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਕਸਫੋਰਡ ਸਕੂਲ ਚੀਮਾ ਵਿੱਚ ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੀ ਰੋਕਥਾਮ ਦੇ ਸਬੰਧ 'ਚ ਕਰਵਾਇਆ ਸੈਮੀਨਾਰ

ਆਕਸਫੋਰਡ ਸਕੂਲ ਚੀਮਾ ਵਿੱਚ ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੀ ਰੋਕਥਾਮ ਦੇ ਸਬੰਧ 'ਚ ਕਰਵਾਇਆ ਸੈਮੀਨਾਰ

ਵਿਦਿਆਰਥੀ ਗੈਰ ਕਾਨੂੰਨੀ ਪਦਾਰਥਾਂ ਤੋਂ ਦੂਰੀ ਬਣਾਈ ਰੱਖਣ : ਐਸਐਚਓ ਚੀਮਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਈ.ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਇਸ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸੜਕ ਸੁਰੱਖਿਆ ਨਿਯਮਾਂ ਅਤੇ ਨਸ਼ਿਆਂ ਦੀ ਰੋਕਥਾਮ ਬਾਰੇ ਸੈਮੀਨਾਰ ਕਰਵਾਇਆ ਜਿਸ ਦੌਰਾਨ ਚੀਮਾ ਮੰਡੀ ਦੇ ਮੁਖੀ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ 'ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਅਜਿਹੇ ਗੈਰ-ਕਾਨੂੰਨੀ ਪਦਾਰਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਐਮਡੀ ਗੁਰਧਿਆਨ ਸਿੰਘ ਚਹਿਲ ਨੇ ਐਸ. ਐਚ. ਓ ਚੀਮਾ ਨੂੰ ਸਨਮਾਨਿਤ ਕੀਤਾ ਅਤੇ  ਅਜਿਹੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੁਲਿਸ ਵਿਭਾਗ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ (ਅੰਗਰੇਜ਼ੀ ਮਾਧਿਅਮ) ਵਿਖੇ ਵਿਖੇ ਕਰਵਾਈ ਸਪੋਰਟਸ ਮੀਟ

ਅਕਾਲ ਅਕੈਡਮੀ ਚੀਮਾ (ਅੰਗਰੇਜ਼ੀ ਮਾਧਿਅਮ) ਵਿਖੇ ਵਿਖੇ ਕਰਵਾਈ ਸਪੋਰਟਸ ਮੀਟ

ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰਸਟ ਬੜੂ ਸਾਹਿਬ ਅਧੀਨ ਸਫਲਤਾ ਪੂਰਵਕ ਚੱਲ ਰਹੀ ਵਿਦਿਅਕ ਸੰਸਥਾ ਅਕਾਲ ਅਕੈਡਮੀ ਚੀਮਾ (ਅੰਗਰੇਜ਼ੀ ਮਾਧਿਅਮ) ਵਿਖੇ ਸਪੋਰਟਸ ਮੀਟ ਕਰਵਾਈ ਗਈ ਜਿਸ ਵਿੱਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ। ਖੇਡਾਂ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ ਉਪਰੰਤ ਬੱਚਿਆਂ ਨੇ ਇਮਾਨਦਾਰੀ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰਣ ਕੀਤਾ। ਇਸ ਸਪੋਰਟਸ ਮੀਟ ਦੇ ਮੁੱਖ  ਮਹਿਮਾਨ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਤੋਂ ਇਲਾਵਾ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਕਾਕਾ ਵੀਰ ਜੀ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ 'ਤੇ ਸਪੋਰਟਸ ਮੀਟ ਵਿੱਚ ਸ਼ਾਮਲ ਹੋਏ। ਵਿਦਿਆਰਥੀਆਂ ਲਈ 100, 200 ਤੇ 400 ਮੀਟਰ ਦੌੜ, ਲੰਬੀ ਤੇ ਉੱਚੀ ਛਾਲ, ਸ਼ਾਟ ਪੁਟ, ਰੱਸਾਕਸ਼ੀ, ਡੱਡੂ ਦੌੜ, ਰਿਲੇਅ ਦੌੜ ਆਦਿ ਗਤੀਵਿਧੀਆਂ ਕਰਵਾਈਆਂ। ਬੱਚਿਆਂ ਨੇ ਇਹਨਾਂ ਖੇਡਾਂ ਦਾ ਬਹੁਤ ਹੀ ਆਨੰਦ ਮਾਣਿਆ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅਕੈਡਮੀ ਦੇ ਪ੍ਰਿੰਸੀਪਲ ਨੀਨਾ ਸ਼ਰਮਾ ਅਤੇ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਵੱਲੋਂ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਹਰ ਤਰ੍ਹਾਂ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਵੀ ਕੀਤਾ। ਮਹਿਮਾਨ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਦਾ ਸਨਮਾਨ ਵੀ ਕੀਤਾ ਗਿਆ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਰਗਬੀ ਟੂਰਨਾਮੈਂਟ 'ਚ ਪੰਜਾਬ ਉਪ ਜੇਤੂ ਖਿਡਾਰਨਾਂ ਦਾ ਸਕੂਲ ਪਰਤਣ 'ਤੇ ਕੀਤਾ ਸਵਾਗਤ

ਰਗਬੀ ਟੂਰਨਾਮੈਂਟ 'ਚ ਪੰਜਾਬ ਉਪ ਜੇਤੂ ਖਿਡਾਰਨਾਂ ਦਾ ਸਕੂਲ ਪਰਤਣ 'ਤੇ ਕੀਤਾ ਸਵਾਗਤ

ਜੇਤੂ ਖਿਡਾਰਨਾ ਅਤੇ ਕੋਚ ਦਾ ਕੀਤਾ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਪੱਧਰੀ ਅੰਡਰ-17 ਰਗਬੀ ਟੂਰਨਾਮੈਂਟ ਵਿੱਚ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ਦੀਆਂ ਤਿੰਨ ਵਿਦਿਆਰਥਣਾਂ ਵੀਰਪਾਲ ਕੌਰ,ਗੁਰਮਨ ਕੌਰ, ਖੁਸ਼ਪ੍ਰੀਤ ਕੌਰ ਨੇ ਜ਼ਿਲ੍ਹਾ ਸੰਗਰੂਰ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਦੀਆਂ ਤਾਕਤਵਰ ਟੀਮਾਂ ਨੂੰ ਚਿੱਤ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਕਪਤਾਨ ਵੀਰਪਾਲ ਕੌਰ ਅਤੇ ਟੀਮ ਕੋਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਉਪਲਬਧੀ ਦਿਨਾਂ ਦੀ ਨਹੀਂ ਪੂਰੇ ਸਾਲ ਦੀ ਮਿਹਨਤ ਦਾ ਨਤੀਜਾ ਹੈ।ਸਕੂਲ ਮੁਖੀ ਮਨਦੀਪ ਕੌਰ ਨੇ ਟੀਮ ਦੀ ਇਸ ਜਿੱਤ ਉਪਰ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਸਕੂਲ ਸਟਾਫ ਅਤੇ ਪੂਰੇ ਪਿੰਡ  ਨੂੰ ਵਿਦਿਆਰਥਣਾਂ ਉਪਰ ਮਾਣ ਹੈ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥਣਾਂ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਮੋਹਰੀ ਹਨ। ਇਸ ਮੌਕੇ  ਪੰਚਾਇਤ , ਸਕੂਲ ਸਟਾਫ ਅਤੇ ਮਾਪਿਆਂ ਵੱਲੋਂ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਚੀਮਾ,ਸੰਜੀਵ ਬਾਂਸਲ,ਗੁਰਪ੍ਰੀਤ ਸਿੰਘ,ਹਰਜਿੰਦਰ ਸਿੰਘ, ਗੁਰਜੰਟ ਸਿੰਘ,ਹਰੀ ਸਿੰਘ, ਗੁਰਮੀਤ ਕੌਰ,ਵੀਨਾ ਰਾਣੀ, ਮਨਪ੍ਰੀਤ ਕੌਰ,ਜਸਵਿੰਦਰ ਕੌਰ,ਜਸਪ੍ਰੀਤ ਕੌਰ,ਹਰਦੀਪ ਕੌਰ,ਜਸਪ੍ਰੀਤ ਕੌਰ,ਈਸ਼ਾ ਅਤੇ ਗੁਰਦੀਪ ਸਿੰਘ ਮੈਂਬਰ,ਮੰਗਾ ਸਿੰਘ ਮੈਂਬਰ,ਬਲੌਰ ਸਿੰਘ ਸਾਬਕਾ ਮੈਂਬਰ, ਤਰਸੇਮ ਸਿੰਘ ਕਾਲ਼ਾ  ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Friday, November 22, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਲਈ ਚੁਣੇ ਗਏ ਨੰਨ੍ਹੇ ਖਿਡਾਰੀਆਂ ਨੂੰ ਵੰਡੇ ਟਰੈਕ ਸੂਟ

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਲਈ ਚੁਣੇ ਗਏ ਨੰਨ੍ਹੇ ਖਿਡਾਰੀਆਂ ਨੂੰ ਵੰਡੇ ਟਰੈਕ ਸੂਟ

ਸਿੱਖਿਆ ਵਿਕਾਸ ਮੰਚ ਵੱਲੋਂ ਪ੍ਰਾਇਮਰੀ ਖੇਡਾਂ ਲਈ ਹਰ ਸਾਲ ਟਰੈਕ ਸੂਟ ਤੇ ਹੋਰ ਸਾਜੋ ਸਾਮਾਨ ਕਰਵਾਇਆ ਜਾਂਦਾ ਹੈ ਮੁਹੱਈਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਖੇਡਾਂ ਦਾ ਮੁੱਢ ਪ੍ਰਾਇਮਰੀ ਪੱਧਰ ਤੋਂ ਹੀ ਬੱਝਦਾ ਹੈ। ਪ੍ਰਾਇਮਰੀ ਖੇਡਾਂ ’ਚ ਵਿਸ਼ੇਸ਼ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਦਾ ਭਵਿੱਖ ਸੁਨਹਿਰੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਨੇ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਲਈ ਚੁਣੇ ਗਏ ਜ਼ਿਲ੍ਹਾ ਮਾਨਸਾ ਦੇ ਖਿਡਾਰੀਆਂ ਨੂੰ ਟਰੈਕ ਸੂਟ ਵੰਡਣ ਮੌਕੇ ਕੀਤਾ।ਡਿਪਟੀ ਕਮਿਸ਼ਨਰ ਨੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੁੜਨਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਨੰਨ੍ਹੇ ਖਿਡਾਰੀ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹਨ ਜਿੰਨ੍ਹਾਂ ਨੂੰ ਵੇਖ ਕੇ ਹੋਰ ਨੌਜਵਾਨ ਲੜਕੇ ਤੇ ਲੜਕੀਆਂ ਵੀ ਖੇਡਾਂ ਵੱਲ ਪ੍ਰੇਰਿਤ ਹੋਣਗੇ।ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਸਿੱਖਿਆ ਵਿਕਾਸ ਮੰਚ ਅਤੇ ਮੰਚ ਦੇ ਵਿਸ਼ੇਸ਼ ਸਹਿਯੋਗੀ ਯਾਦਵਿੰਦਰ ਸਿੰਘ ਬਹਿਣੀਵਾਲ ਪ੍ਰਾਇਮਰੀ ਖਿਡਾਰੀਆਂ ਨੂੰ ਹਰ ਸਾਲ ਟਰੈਕ ਸੂਟ ਅਤੇ ਖੇਡਾਂ ਦਾ ਹੋਰ ਸਾਜੋ ਸਮਾਨ ਮਹੁੱਈਆ ਕਰਵਾਉਂਦੇ ਹਨ। ਸਮਾਜ ਸੇਵੀ ਯਾਦਵਿੰਦਰ ਸਿੰਘ ਬਹਿਣੀਵਾਲ ਵੱਲੋਂ ਹਰ ਸਾਲ ਆਪਣੇ ਜਨਮ ਦਿਨ ਮੌਕੇ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਸਕੂਲਾਂ ਵਿੱਚ ਕਿਤਾਬਾਂ, ਸਟੇਸ਼ਨਰੀ ਦਿੱਤੀ ਜਾਂਦੀ ਹੈ।ਜਨਰਲ ਸਕੱਤਰ ਸਿੱਖਿਆ ਵਿਕਾਸ ਮੰਚ ਹਰਜੀਵਨ ਸਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੰਚ ਵੱਲੋਂ ਪ੍ਰਾਇਮਰੀ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਮੰਚ ਵੱਲੋਂ ਪ੍ਰਾਇਮਰੀ ਖੇਡਾਂ ਦੀ ਟਰੇਨਿੰਗ ਅਤੇ ਖੇਡਾਂ ਦੇ ਸਾਜੋ ਸਮਾਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਸੈਸ਼ਨ ਦੇ ਸ਼ੁਰੂ ਤੋਂ ਹੀ ਪ੍ਰਾਇਮਰੀ ਖਿਡਾਰੀਆਂ ਦੀ ਟਰੇਨਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ।ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਗੁਰਨਾਮ ਸਿੰਘ, ਹੈੱਡ ਟੀਚਰ ਅਮਨਦੀਪ ਸ਼ਰਮਾ, ਅਧਿਆਪਕ ਆਗੂ ਵਿਜੈ ਕੁਮਾਰ, ਬਚਿੱਤਰ ਸਿੰਘ, ਜੋਗਿੰਦਰ ਸਿੰਘ, ਇਕਬਾਲ ਸਿੰਘ, ਸੁਖਜੀਤ ਭੈਣੀ ਹਾਜ਼ਰ ਸਨ।