ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਬੱਚਿਆਂ ਨੇ ਲਗਾਇਆ ਟੂਰ
Sunday, February 2, 2025
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ :ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਬੱਚਿਆਂ ਨੇ ਲਗਾਇਆ ਟੂਰ
Saturday, February 1, 2025
ਹੀਰੋਂ ਖੁਰਦ,ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾਇਟ ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਕਰਵਾਈ
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾਇਟ ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਕਰਵਾਈ
ਹੀਰੋਂ ਖੁਰਦ 01 ਫਰਵਰੀ (ਗੁਰਵਿੰਦਰ ਸਿੰਘ ਚਹਿਲ) : ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵੱਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਕਰਵਾਈ, ਜਿਸ ਵਿਚ ਸੰਸਥਾ ਦੇ ਕਰੀਬ ਚਾਲੀ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸੁਆਗਤ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਭਾਸ਼ਾ ਵਿਭਾਗ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਬਾਰੇ ਅਹਿਮ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਇਟ ਅਹਿਮਦਪੁਰ ਸਾਹਿਤ ਅਤੇ ਭਾਸ਼ਾ ਦੀਆਂ ਗਤੀਵਿਧੀਆਂ ਲਈ ਆਪਣੇ ਦਰਵਾਜੇ ਖੋਲ੍ਹਦੀ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਸ਼ਾ ਐਕਟ ਦੀ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਕਿਹਾ ਕਿ ਇਸ ਕਾਵਿ ਸਿਰਜਣ ਕਾਰਜਸ਼ਾਲਾ ਵਿੱਚ ਰਚੀਆਂ ਕਵਿਤਾਵਾਂ ਨੂੰ ਵਿਭਾਗ ਦੇ ਰਸਾਲੇ ‘ਜਨ ਸਾਹਿਤ’ ਵਿਚ ਪ੍ਰਕਾਸ਼ਿਤ ਕਰਵਾਉਣ ਦਾ ਯਤਨ ਕੀਤਾ ਜਾਵੇਗਾ।ਵਿਭਾਗ ਦੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਨੇ ਕਾਵਿ ਸਿਰਜਣ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਵਿਤਾ ਇੱਕ ਵਿਅਕਤੀਗਤ ਹੋਂਦ ਦੇ ਬਾਵਜੂਦ ਸਮਾਜਿਕ ਉਪਜ ਵੀ ਹੁੰਦੀ ਹੈ। ਕਵਿਤਾ ਨਿਜੀ ਅਹਿਸਾਸਾਂ ਅਤੇ ਅਨੁਭਵਾਂ ਨੂੰ ਸਮਾਜਿਕ ਬਣਾਉਣ ਦਾ ਯਤਨ ਹੈ। ਇਹ ਕੰਮ ਰੂਪਕਾਂ ਅਤੇ ਅਲੰਕਾਰਾਂ ਦੁਆਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਵਿਤਾ ਅਰਥਾਂ ਦੀਆਂ ਭਿੰਨ ਭਿੰਨ ਪਰਤਾਂ ਪੇਸ਼ ਕਰਦੀ ਹੈ। ਚੰਗੀ ਕਵਿਤਾ ਵਿਚ ਹਰ ਸ਼ਬਦ ਬੋਲਦਾ ਹੈ ਤੇ ਉਹ ਪਾਠਕਾਂ ਨੂੰ ਸੋਚਣ ਲਗਾਉਂਦੀ ਹੈ।ਇਸ ਮੌਕੇ ਵਿਦਿਆਰਥੀਆਂ ਨੇ ਮੌਕੇ ’ਤੇ ਕੁੱਝ ਕਵਿਤਾਵਾਂ ਦੀ ਰਚਨਾ ਵੀ ਕੀਤੀ ਜਿੰਨ੍ਹਾਂ ਵਿਚ ਕਿਰਨਦੀਪ ਕੌਰ, ਰਮਨਦੀਪ ਕੌਰ, ਸੋਨੀ ਸਿੰਘ, ਹਰਜਿੰਦਰ ਕੌਰ, ਅਰਸ਼ਦੀਪ ਸਿੰਘ, ਹਰਮੇਸ਼ ਸਿੰਘ, ਰਾਮਚੰਦਰ ਸਿੰਘ, ਹਰਦੀਪ ਕੌਰ ਅਤੇ ਰੀਨਾ ਰਾਣੀ ਆਦਿ ਸ਼ਾਮਿਲ ਸਨ। ਇਸ ਕਾਰਜਸ਼ਾਲਾ ਵਿਚ ਕਵੀ ਗੁਰਪ੍ਰੀਤ ਨੇ ਆਪਣੀ ਕਾਵਿ-ਸਿਰਜਣਾ ਬਾਰੇ ਗੱਲਾਂ ਕਰਦਿਆਂ ਕੁੱਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।ਇਸ ਕਾਰਜਸ਼ਾਲਾ ਦਾ ਮੰਚ ਸੰਚਾਲਨ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਕੀਤਾ। ਡਾ. ਕਰਨੈਲ ਵੈਰਾਗੀ, ਪਰਸ਼ੋਤਮ ਸਿੰਘ,ਸਰੋਜ ਰਾਣੀ, ਡਾ. ਅੰਗਰੇਜ਼ ਸਿੰਘ ਵਿਰਕ, ਨਵਦੀਪ ਕੌਰ,ਧਰਮਪਾਲ ਸ਼ਰਮਾ,ਬਲਦੇਵ ਸਿੰਘ,ਸਤਨਾਮ ਸਿੰਘ ਆਦਿ ਮੌਜੂਦ ਸਨ।
ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ
ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ
ਸਮਾਗ਼ਮ ਦੌਰਾਨ ਪੰਜਾਬ ਤੇ ਹਰਿਆਣਾ ਦੇ 70 ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ
ਚੀਮਾ ਮੰਡੀ,01 ਫ਼ਰਵਰੀ (ਗੁਰਵਿੰਦਰ ਸਿੰਘ ਚਹਿਲ) : ਉੱਤਰੀ ਭਾਰਤ ਦੀ ਸਿਰਮੌਰ ਖ਼ੁਦਮੁਖਤਿਆਰ (ਆਟੋਨੋਮਸ) ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਭਾਰਤ ਸਰਕਾਰ ਦੇ ਮਨਿਸਟਰੀ ਆਫ ਐਜੂਕੇਸ਼ਨ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਗਾਈਡਲਾਇਨਜ਼ ਅਨੁਸਾਰ ਨਵੀਂ ਸਿੱਖਿਆ ਨੀਤੀ -2020 ਸਬੰਧੀ ‘ਓਰੀਐਨਟੇਸ਼ਨ ਪ੍ਰੋਗਰਾਮ’ ਕਰਵਾਇਆ ਜਿਸ ਵਿੱਚ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਨੀਤੀ ਦੇ ਮੁੱਖ ਪਹਿਲੂਆਂ, ਪ੍ਰਭਾਵਾਂ ਅਤੇ ਚੁਣੌਤੀਆਂ ਸਬੰਧੀ ਵਿਸਥਾਰ ਵਿੱਚ ਜਾਣੂ ਕਰਵਾਇਆ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਵਿੱਚ ਸਕਿੱਲ ਐਜੂਕੇਸ਼ਨ ਨੂੰ ਤਰਜ਼ੀਹ ਦਿੱਤੀ ਗਈ ਹੈ,ਸੰਸਥਾ ਨੇ ਇਸ ਇਲਾਕੇ,ਤਕਨਾਲੋਜੀ ਅਤੇ ਉਦਯੋਗਾਂ ਨੂੰ ਕੇਂਦਰ ਵਿੱਚ ਰੱਖਦਿਆਂ ਨਵੇਂ ਕੋਰਸ ਪ੍ਰਸਤਾਵਿਤ ਕੀਤੇ ਹਨ। ਜਿੰਨਾਂ ਵਿੱਚ ਬੀ.ਵਾਕ ਡਾਟਾ ਸਾਇੰਸ, ਬੀ.ਐੱਸਸੀ ਫੋਰੈਂਸਿਕ ਸਾਇੰਸ, ਬੀ. ਏ. ਆਨਰਜ਼ (ਅੰਗਰੇਜ਼ੀ, ਪੰਜਾਬੀ, ਅਰਥ ਸ਼ਾਸਤਰ, ਹੋਮ ਸਾਇੰਸ, ਸੰਗੀਤ ਅਤੇ ਸਾਊਂਡ ਪ੍ਰੋਡਕਸ਼ਨ), ਬੀ.ਏ. ਮਾਸ ਕਾਮਨੀਕੇਸ਼ਨ, ਬੀ. ਵਾੱਕ ਪ੍ਰਫੌਰਮਿੰਗ ਆਰਟ, ਬੀ. ਵਾੱਕ ਟੂਰਿਜ਼ਮ ਅਤੇ ਟਰੈਵਲ ਦੇ ਡਿਗਰੀ ਕੋਰਸ ਹਨ। ਟੈਕਸਟਾਈਲ ਡਾਇੰਗ ਐਂਡ ਪ੍ਰਿਟਿੰਗ, ਹੋਮ ਸਾਇੰਸ ਐਂਡ ਨਿਊਟ੍ਰੇਸ਼ਨ, ਬੈਂਕਿੰਗ ਐਂਡ ਇੰਸੋਰੈਸ਼, ਵੀਡੀਓ ਅਡੀਟਿੰਗ ਐਂਡ ਮਿਕਸਿੰਗ, ਜੀ.ਐੱਸ.ਟੀ. ਐਂਡ ਇਨਕਮ ਟੈਕਸ, ਇੰਟਰਨੈੱਟ ਐਂਡ ਫਰੰਟ ਆਫਸ ਮੈਨੇਜਮੈਂਟ, ਮਸ਼ਰੂਮ ਕਲਟੀਵੇਸਨ, ਈ-ਅਕਾਊਂਟਿੰਗ, ਸਟੌਕ ਮਾਰਕੀਟਿੰਗ, ਇਨਵਾਇਰਮੈਂਟਲ ਔਡਿਟਿੰਗ ਸਰਟੀਫਿਕੇਟ ਕੋਰਸ ਹਨ।ਇਸ ਓਰੀਟੇਸ਼ਨ ਪ੍ਰੋਗਰਾਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚਲਾਏ ਜਾ ਰਹੇ ਅੰਡਰ ਗੈ੍ਰਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਅਤੇ ਇਨ੍ਹਾਂ ਨਵੇਂ ਪ੍ਰਸਤਾਵਿਤ ਕੋਰਸਾਂ ਸਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ ਪੰਜਾਬ ਅਤੇ ਹਰਿਆਣਾ ਦੇ ਲੱਗਭੱਗ ਸੱਤਰ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲੱਗਭੱਗ 4800 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਾ (ਲੜਕੇ ਅਤੇ ਲੜਕੇ), ਗੰਢੂ ਕਲਾਂ, ਗੋਬਿੰਦਗੜ ਖੋਖਰ, ਅੱਕਾਂਵਾਲੀ, ਸੈਦੇਵਾਲਾ, ਬੱਲਰਾਂ, ਬੁਢਲਾਡਾ, ਫੱਤਾ ਮਾਲੋਕਾ, ਕਿਸ਼ਨਗੜ੍ਹ, ਧਰਮਗੜ੍ਹ, ਅਤਲਾ ਕਲਾਂ, ਭੀਖੀ (ਲੜਕੇ ਅਤੇ ਲੜਕੀਆਂ), ਮੂਨਕ, ਨੰਗਲ, ਕੁਲਰੀਆਂ, ਬੱਛੋਆਣਾ, ਰੰਗੜਿਆਲ, ਬਰ੍ਹੇ, ਦਾਤੇਵਾਸ, ਰਿਉਂਦ ਕਲਾਂ, ਬਖਸੀਵਾਲਾ, ਨੰਗਲ ਕਲਾਂ, ਭਾਦੜਾ, ਰੱਲੀ, ਕੋਟੜਾ ਕਲਾਂ, ਫਫੜੇ ਭਾਈਕੇ, ਮਨੂ ਵਾਟਿਕਾ, ਬੁਢਲਾਡਾ, ਸਮਾਰਟ ਸਕੂਲ ਕੁਲਰੀਆਂ, ਸਕੂਲ ਆਫ ਐਮੀਨੈਂਸ ਬੋਹਾ, ਲਹਿਰਾਗਾਗਾ, ਛਾਜਲੀ, ਜਿੰਦਲ ਇੰਟਰਨੈਸ਼ਨਲ ਸਕੂਲ ਮੰਡੇਰ, ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ, ਗੁਰੂ ਤੇਗ ਬਹਾਦਰ ਪਬਲਿਕ ਸਕੂਲ਼ ਛਾਜਲੀ, ਆਤਮਾ ਰਾਮ ਮੈਮੋਰੀਅਲ ਸਕੂਲ ਬਰੇਟਾ, ਜਵਾਹਰ ਨਵੋਦਿਆ ਫਫੜੇ ਭਾਈਕੇ, ਗ੍ਰੀਨ ਲੈਂਡ ਡੀਏਵੀ ਪਬਲਿਕ ਸਕੂਲ ਬਰੇਟਾ, ਸਾਹਿਬਜਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟ ਧਰਮੂੰ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਹਰਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਣਾ, ਲੱਧੂਵਾਸ,ਬਾਲੀਆ,ਮੈਮੜਾ,ਬਾਹਮਣਾਵਾਲਾ, ਬਾਦਲਗੜ੍ਹ ਅਤੇ ਰਤੀਆ (ਲੜਕੇ ਅਤੇ ਲੜਕੀਆਂ) ਦੇ ਨਾਂ ਸ਼ਾਮਿਲ ਹਨ।
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ
ਸਖ਼ਤ ਮਿਹਨਤ, ਇਮਾਨਦਾਰੀ ਤੇ ਸਮਾਜ ਦੀ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਲਈ ਅੱਗੇ ਆਉਣ ਵਿਦਿਆਰਥੀ : ਡਾ. ਨਿਰਮਲ ਓਸੇਪਚਨ
ਹੀਰੋਂ ਖ਼ੁਰਦ,01 ਫ਼ਰਵਰੀ (ਗੁਰਵਿੰਦਰ ਸਿੰਘ ਚਹਿਲ) : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਮਾਨਸਾ ਵੱਲੋਂ ਕਰਵਾਏ ਗਏ ਇੱਕ ਗਿਆਨਮਈ ਸਮਾਗਮ ਵਿੱਚ ਭਾਗ ਲਿਆ। ਇਹ ਕੁਇਜ਼ ਮੁਕਾਬਲਾ ਮਹਾਤਮਾ ਗਾਂਧੀ ਦੇ ਜੀਵਨ,ਕਦਰਾਂ-ਕੀਮਤਾਂ ਅਤੇ ਯੋਗਦਾਨ 'ਤੇ ਕਰਵਾਇਆ ਗਿਆ। ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਦਿਵਜੋਤ ਸਿੰਘ (7ਵੀਂ) ਅਤੇ ਅਵਨੀਤ ਕੌਰ (8ਵੀਂ) ਨੇ ਕਿਹਾ ਕਿ ਉਨ੍ਹਾਂ ਕੋਲ ਬੇਮਿਸਾਲ ਤਜ਼ਰਬਾ ਹੈ ਅਤੇ ਉਨ੍ਹਾਂ ਨੂੰ ਮਹਾਤਮਾ ਦੇ ਆਦਰਸ਼ਾਂ ਦੀ ਡੂੰਘੀ ਸਮਝ ਹੈ।ਇਸ ਸਮਾਗਮ 'ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ ਤੇ ਸ਼ਹਿਰੀ ਵਿਕਾਸ) ਮਾਨਸਾ ਡਾ. ਨਿਰਮਲ ਓਸੇਪਚਨ ਨਾਲ ਇੱਕ ਪ੍ਰੇਰਨਾਦਾਇਕ ਗੱਲਬਾਤ ਦਿਖਾਈ ਗਈ। ਮਾਨਸਾ ਵਿੱਚ ਇੱਕ ਲਾਇਬ੍ਰੇਰੀ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਉਣ ਵਾਲੇ ਡਾ. ਓਸੇਪਚਨ ਨੇ ਵਿਦਿਆਰਥੀਆਂ ਨੂੰ ਅਕਾਦਮਿਕਤਾ ਤੋਂ ਪਰੇ ਸੋਚਣ ਅਤੇ ਆਪਣੇ ਭਾਈਚਾਰਿਆਂ ਵਿੱਚ ਯੋਗਦਾਨ ਪਾਉਣ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਮਹਾਤਮਾ ਗਾਂਧੀ ਦੀ ਇੱਕ ਪ੍ਰੇਰਨਾਦਾਇਕ ਸਵੈ-ਜੀਵਨੀ ਦਿੱਤੀ ਗਈ, ਜਿਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ, ਇਮਾਨਦਾਰੀ ਅਤੇ ਸਮਾਜ ਦੀ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਲਈ ਅੱਗੇ ਵਧਾਇਆ।ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਇਹ ਸਾਰੇ ਸ਼ਾਮਲ ਲੋਕਾਂ ਲਈ ਇੱਕ ਦਿਲਚਸਪ ਅਤੇ ਪ੍ਰੇਰਣਾਦਾਇਕ ਅਨੁਭਵ ਸੀ, ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਕੀਮਤੀ ਸਬਕ ਮਿਲੇ।ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਲਗਾਤਾਰ ਉਪਰਾਲੇ ਲਈ ਵਧਾਈ ਦਿੱਤੀ।
Wednesday, January 29, 2025
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ
ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ
ਗੁਰਦੁਆਰਾ ਬੜੂ ਸਾਹਿਬ ਵਿਖੇ ਹੋਇਆ ਸਮਾਗ਼ਮ,ਵੱਡੀ ਗਿਣਤੀ ਵਿੱਚ ਸੰਗਤ ਨੇ ਭਰੀ ਹਾਜ਼ਰੀ
ਚੀਮਾ ਮੰਡੀ 29 ਜਨਵਰੀ (ਗੁਰਵਿੰਦਰ ਸਿੰਘ ਚਹਿਲ) : 20ਵੀਂ ਸਦੀ ਦੇ ਮਹਾਨ ਤਪੱਸਵੀ,ਰਾਜਯੋਗੀ,ਪੂਰਨ ਬ੍ਰਹਮਗਿਆਨੀ, ਵਿੱਦਿਆਦਾਨੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਤੇ ਗੁਰਮੁਖ ਪਿਆਰੇ ਸੰਤ ਤੇਜਾ ਸਿੰਘ ਜੀ ਦੇ ਅਨਿਨ ਸੇਵਕ,ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਾਬਕਾ ਪ੍ਰਧਾਨ ਸੱਚਖੰਡ ਵਾਸੀ ਪਦਮ ਸ਼੍ਰੀ,ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ ਸਾਲਾਨਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਬੜੂ ਸਾਹਿਬ ਵਿਖੇ ਕਰਵਾਇਆ ਗਿਆ।ਇਸ ਮਹਾਨ ਸਮਾਗਮ ਵਿੱਚ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ 2300 ਅਖੰਡ ਪਾਠਾਂ ਦੇ ਭੋਗ ਬਹੁਤ ਹੀ ਸਤਿਕਾਰ ਅਤੇ ਸ਼ਰਧਾ ਨਾਲ ਪਾਏ ਗਏ। ਇਸ ਮਹਾਨ ਗੁਰਮਤਿ ਸਮਾਗਮ ਵਿੱਚ ਪੰਥ-ਪ੍ਰਸਿੱਧ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਇਸ ਸਮਾਗਮ ਮੌਕੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿੱਦਿਆਰਥੀਆਂ, ਅਕਾਲ ਗੁਰਮਤਿ ਸੰਗੀਤ ਵਿੱਦਿਆਲੇ ਦੇ ਵਿਦਿਆਰਥੀ, ਅਨਾਹਦ ਬਾਣੀ ਤੰਤੀ ਸਾਜ ਜਥਾ (ਇਟਰਨਲ ਯੂਨੀਵਰਸਿਟੀ),ਬਾਬਾ ਜਗਤਾਰ ਸਿੰਘ ਕਾਨ੍ਹਗੜ੍ਹ ਵਾਲੇ ਅਤੇ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਵੱਲੋਂ ਹਾਜ਼ਰੀ ਭਰੀ ਗਈ। ਕਲਗੀਧਰ ਟਰਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਬਚਨਾਂ ਦੀ ਸਾਂਝ ਪਾਈ ਅਤੇ ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੋਰ 'ਤੇ ਸਰਬ ਸਾਂਝੀਵਾਲਤਾ ਨੂੰ ਸਮਰਪਿਤ ਰਿਹਾ ਜਿਸ ਵਿੱਚ ਹਰ ਧਰਮ ਦੇ ਸੰਤ ਮਹਾਪੁਰਖਾਂ ਨੇ ਸੰਗਤ ਦੇ ਦਰਸ਼ਨ ਕੀਤੇ ਅਤੇ ਸਮੂਹ ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ। ਡਾ. ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਨੇ ਸਮਾਗਮ 'ਤੇ ਪਹੁੰਚੇ ਸਿੰਘ ਸਾਹਿਬਾਨ ਅਤੇ ਕੀਰਤਨੀਏ, ਕਥਾਵਾਚਕਾਂ ਦਾ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਵੱਲੋਂ ਹਾਜ਼ਰੀ ਭਰਨ 'ਤੇ ਧੰਨਵਾਦ ਕੀਤਾ।
Tuesday, January 28, 2025
ਮਾਨਸਾ,ਗੁਰਵਿੰਦਰ ਸਿੰਘ ਚਹਿਲ : ਸਕਾਊਟਿੰਗ 'ਚ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਵਕਾਰੀ ਸਨਮਾਨ
ਸਕਾਊਟਿੰਗ 'ਚ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਵਕਾਰੀ ਸਨਮਾਨ
Friday, January 24, 2025
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ: ਪਹਿਲੀ ਜੁਲਾਈ 2024 ਤੋਂ ਤਨਖ਼ਾਹ ਵਿੱਚ 5 ਫੀਸਦ ਵਾਧਾ ਦੇਣ ਲਈ ਡੀਈਓ ਐਲੀਮੈਂਟਰੀ ਸਿੱਖਿਆ ਨੂੰ ਦਿੱਤਾ ਮੰਗ ਪੱਤਰ
ਪਹਿਲੀ ਜੁਲਾਈ 2024 ਤੋਂ ਤਨਖ਼ਾਹ ਵਿੱਚ 5 ਫੀਸਦ ਵਾਧਾ ਦੇਣ ਲਈ ਡੀਈਓ ਐਲੀਮੈਂਟਰੀ ਸਿੱਖਿਆ ਨੂੰ ਦਿੱਤਾ ਮੰਗ ਪੱਤਰ
ਹੀਰੋਂ ਖ਼ੁਰਦ,24 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਨੈਸ਼ਨਲ ਬਿਲਡਰਜ਼ ਸਕੀਮ ਤਹਿਤ 29 ਜੁਲਾਈ 2023 ਨੂੰ ਭਰਤੀ ਕੀਤੇ ਗਏ ਐਸੋਸੀਏਟ ਅਧਿਆਪਕ ਅਤੇ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕਾਂ ਸੂਬਾ ਸਰਕਾਰ ਵੱਲੋਂ ਹਰ ਵਰ੍ਹੇ ਇਹਨਾਂ ਦੀ ਤਨਖ਼ਾਹ ਵਿੱਚ 5 ਫ਼ੀਸਦ ਵਾਧਾ ਦਰਜ਼ ਕਰਨਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਈ ਜਿਲਿਆਂ ਦੇ ਅਧਿਆਪਕਾਂ ਨੂੰ ਸਿਰਫ ਜੁਲਾਈ 2024 ਵਿੱਚ ਸਿਰਫ 29,30 ਅਤੇ 31 ਜੁਲਾਈ ਤਿੰਨ ਦਿਨਾਂ ਅਨੁਸਾਰ ਤਨਖ਼ਾਹ ਵਿੱਚ ਪੰਜ ਫੀਸਦ ਵਾਧਾ ਕੀਤਾ ਗਿਆ ਸੀ,ਜਿਸ ਨੂੰ ਲੈ ਕੇ ਪ੍ਰੀ ਪ੍ਰਾਇਮਰੀ ਐਸੋਸੀਏਟ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਭਾਦੜਾ,ਰਾਜਪਾਲ ਸਿੰਘ ਰਾਮਾਨੰਦੀ,ਚਰਨਪਾਲ ਸਿੰਘ ਦਸਾਉਂਧੀਆ, ਜਸਵਿੰਦਰ ਸਿੰਘ ਕਾਮਰੇਡ ਮਾਨਸਾ, ਅਮਰਿੰਦਰ ਸਿੰਘ ਭੰਮੇ,ਗੁਰਪ੍ਰੀਤ ਸਿੰਘ ਭੀਖੀ ਅਤੇ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਭੁਪਿੰਦਰ ਕੌਰ ਨੂੰ ਮਿਲਿਆ। ਉਕਤ ਆਗੂਆਂ ਨੇ ਮੰਗ ਪੱਤਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਤਨਖਾਹ ਵਿੱਚ ਪੰਜ ਫੀਸਦ ਵਾਧਾ ਪਹਿਲੀ ਜੁਲਾਈ 2024 ਤੋਂ ਦਿੱਤਾ ਜਾਵੇ।
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...






