26 ਸਰਕਾਰੀ ਸਕੂਲਾਂ ਨੇ ਗਰੀਨ ਸਕੂਲ ਐਵਾਰਡ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂ ਕੀਤਾ ਰੋਸ਼ਨ
Saturday, February 8, 2025
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : 26 ਸਰਕਾਰੀ ਸਕੂਲਾਂ ਨੇ ਗਰੀਨ ਸਕੂਲ ਐਵਾਰਡ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂ ਕੀਤਾ ਰੋਸ਼ਨ
Friday, February 7, 2025
ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਮਾਮਲਾ ਗੈਸਟ ਪ੍ਰੋਫੈਸਰਾਂ ਦੀ ਨੌਕਰੀ ਨੂੰ ਪੱਕੇ ਕਰਨ ਦਾ
ਮਾਮਲਾ ਗੈਸਟ ਪ੍ਰੋਫੈਸਰਾਂ ਦੀ ਨੌਕਰੀ ਨੂੰ ਪੱਕੇ ਕਰਨ ਦਾ
ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਪੰਜਵੀਂ ਦੀਆਂ ਪ੍ਰੀਖਿਆ ਲਈ ਇੰਟਰ ਬਲਾਕ ਡਿਊਟੀਆਂ ਬੇਲੋੜੀ ਪਰੇਸ਼ਾਨੀ- ਅਮਨਦੀਪ ਸ਼ਰਮਾ
ਪੰਜਵੀਂ ਦੀਆਂ ਪ੍ਰੀਖਿਆ ਲਈ ਇੰਟਰ ਬਲਾਕ ਡਿਊਟੀਆਂ ਬੇਲੋੜੀ ਪਰੇਸ਼ਾਨੀ- ਅਮਨਦੀਪ ਸ਼ਰਮਾ
ਦੂਰ-ਦੂਰ ਤੱਕ ਫੈਲੇ ਹੋਏ ਹਨ ਬਲਾਕ -ਰਾਜਵਿੰਦਰ ਸਿੰਘ ਖੱਤਰੀਵਾਲਾ
ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਸਿੱਖਿਆ ਵਿਭਾਗ ਵੱਲੋਂ ਪੰਜਵੀਂ ਕਲਾਸ ਦੀ ਪ੍ਰੀਖਿਆ ਕਰਵਾਉਣ ਦੇ ਲਈ ਜੋ ਪ੍ਰਕਿਰਿਆ ਬਣਾਈ ਗਈ ਹੈ ਉਹਦੇ ਤਹਿਤ ਡਿਊਟੀਆਂ ਅੰਤਰ ਬਲਾਕ ਲਗਾਉਣ ਸਬੰਧੀ ਲਿਖਿਆ ਗਿਆ ਹੈ ਜੋ ਕਿ ਗੈਰ ਵਾਜਬ ਹੈ।ਕਿਉਂਕਿ ਕਈ ਸਕੂਲ ਸਿੰਗਲ-ਸਿੰਗਲ ਅਧਿਆਪਕ ਹਨ ਜਾਂ ਦੋ-ਦੋ ਅਧਿਆਪਕ ਹਨ ,ਇਸ ਦੇ ਨਾਲ ਹੀ ਦੂਸਰੇ ਬਲਾਕ ਵਿੱਚ ਡਿਊਟੀ ਕਰਨ ਤੇ ਅਧਿਆਪਕ ਨੂੰ ਵੀ ਪਰੇਸ਼ਾਨੀ ਆਵੇਗੀ , ਸੋ ਜਥੇਬੰਦੀ ਇਸ ਗੱਲ ਦਾ ਵਿਰੋਧ ਕਰਦੀ ਹੈ ਤੇ ਇਸ ਨੂੰ ਸਕੂਲ ਪੱਧਰ ਤੇ ਹੀ ਜਾਂ ਸੈਂਟਰ ਪੱਧਰ ਤੇ ਹੀ ਡਿਊਟੀਆਂ ਲਗਾ ਕੇ ਪੇਪਰ ਲਏ ਜਾਣ ਅਤੇ ਅੰਤਰ ਬਲਾਕ ਡਿਊਟੀਆਂ ਸਬੰਧੀ ਜੋ ਵੀ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ।ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਸੂਬਾ ਸਰਪ੍ਰਸਤ ਰਾਜਵਿੰਦਰ ਸਿੰਘ ਖੱਤਰੀਵਾਲਾ ਨੇ ਕਿਹਾ ਕਿ ਕਈ ਜਿਲ੍ਹਿਆਂ ਵਿੱਚ ਤਾਂ ਬਲਾਕ 100 -100 ਕਿਲੋਮੀਟਰ ਦੀ ਦੂਰੀ ਤੱਕ ਫੈਲੇ ਹੋਏ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੂਰ ਦੁਰਾਡੇ ਅਧਿਆਪਕਾਂ ਨੂੰ ਡਿਊਟੀਆਂ ਤੇ ਭੇਜਣਾ ਕੋਈ ਵਧੀਆ ਗੱਲ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਇੰਟਰ ਬਲਾਕ ਦੀ ਜਗ੍ਹਾ ਸੈਂਟਰ ਅਧੀਨ ਸਕੂਲ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਜਾਣ।
ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਪੰਜਵੀਂ ਕਲਾਸ ਦੀਆਂ ਡਿਊਟੀਆਂ ਇੰਟਰ ਕਲੱਸਟਰ ਲੱਗਣ-ਹੀਰਾ ਬੋਹਾ
ਪੰਜਵੀਂ ਕਲਾਸ ਦੀਆਂ ਡਿਊਟੀਆਂ ਇੰਟਰ ਕਲੱਸਟਰ ਲੱਗਣ-ਹੀਰਾ ਬੋਹਾ
ਦੂਰ ਦੁਰਾਡੇ ਲੱਗੀਆਂ ਡਿਊਟੀਆਂ ਨਾਲ ਅਧਿਆਪਕਾਂ ਨੂੰ ਹੋਵੇਗੀ ਪਰੇਸ਼ਾਨੀ-ਬੱਛੋਆਣਾ
ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਇੰਟਰ ਬਲਾਕ ਪੰਜਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚ ਲੱਗਣ ਵਾਲੀਆਂ ਡਿਊਟੀਆਂ ਨਾਲ ਇੱਕ ਵਾਰ ਫਿਰ ਅਧਿਆਪਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਮੁੱਖ ਅਧਿਆਪਕ ਜਥੇਬੰਦੀ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਹੀਰਾ ਬੋਹਾ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਬਲਾਕ ਵਾਈਜ਼ ਲੱਗਣ ਦੀ ਬਜਾਏ ਕਲੱਸਟਰ ਵਿੱਚ ਲੱਗਣ ਤਾਂ ਜੋ ਉਹਨਾਂ ਨੂੰ ਦੂਰ ਦੁਰਾਡੇ ਜਾਣਾ ਨਾ ਪਵੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਬਹੁਤੇ ਜ਼ਿਲ੍ਹਿਆਂ ਵਿੱਚ ਬਲਾਕ 100-100 ਕਿਲੋਮੀਟਰ ਦੂਰ ਤੱਕ ਫੈਲੇ ਹੋਏ ਹਨ ਜਿੱਥੇ ਅਧਿਆਪਕਾਂ ਦਾ ਜਾਣਾ ਅਸੰਭਵ ਹੈ।ਉਹਨਾਂ ਕਿਹਾ ਕਿ ਅਧਿਆਪਕਾਂ ਦੀਆਂ ਡਿਊਟੀਆਂ ਇੰਟਰ ਕਲਸਟਰ ਲਗਾਈਆਂ ਜਾਣ ਤਾਂ ਜੋ ਅਧਿਆਪਕਾਂ ਨੂੰ ਜਾਣ ਆਉਣ ਵਿੱਚ ਕੋਈ ਸਮੱਸਿਆ ਨਾ ਆਵੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਹੁਸ਼ਿਆਰਪੁਰ ਨੇ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਡਿਊਟੀਆਂ ਸਕੂਲਾਂ ਦੇ ਨੇੜੇ ਹੀ ਲਗਾਈਆਂ ਜਾਣ।
Thursday, February 6, 2025
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਮੁੰਡੇ ਤੇ ਕੁੜੀਆਂ ਨੇ ਅੰਤਰ ਕਾਲਜ ਚੈਸ ਮੁਕਾਬਲਿਆਂ 'ਚ ਕਰਵਾਈ ਬੱਲੇ-ਬੱਲੇ
ਗੁਰੂ ਨਾਨਕ ਕਾਲਜ ਬੁਢਲਾਡਾ ਦੇ ਮੁੰਡੇ ਤੇ ਕੁੜੀਆਂ ਨੇ ਅੰਤਰ ਕਾਲਜ ਚੈਸ ਮੁਕਾਬਲਿਆਂ 'ਚ ਕਰਵਾਈ ਬੱਲੇ-ਬੱਲੇ
Monday, February 3, 2025
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰਿਓਂਦ ਕਲਾਂ ਤੇ ਸਸਪਾਲੀ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦ ਮਿਲੇਗੀ ਆਰਥਿਕ ਮੱਦਦ
ਰਿਓਂਦ ਕਲਾਂ ਤੇ ਸਸਪਾਲੀ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦ ਮਿਲੇਗੀ ਆਰਥਿਕ ਮੱਦਦ
ਪ੍ਰਤੀ ਮ੍ਰਿਤਕ 2-2 ਲੱਖ ਰੁਪਏ ਤੇ ਜਖ਼ਮੀ ਬੱਚੇ ਦੇ ਇਲਾਜ਼ ਲਈ ਮਿਲਣਗੇ 50 ਹਜ਼ਾਰ ਰੁਪਏ : ਵਿਧਾਇਕ ਬੁੱਧ ਰਾਮ
ਹੀਰੋਂ ਖ਼ੁਰਦ,03 ਫ਼ਰਵਰੀ (ਗੁਰਵਿੰਦਰ ਸਿੰਘ ਚਹਿਲ) : ਪਿਛਲੇ ਦਿਨੀ ਹਰਿਆਣਾ ਦੇ ਪਿੰਡ ਲੱਧੂਵਾਸ ਕੋਲ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਵਿਆਕਤੀਆਂ ਦੀ ਗੱਡੀ ਭਾਖੜਾ ਨਹਿਰ ਵਿਚ ਡਿੱਗ ਜਾਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਹਨਾਂ ਵਿੱਚੋਂ ਤਿੰਨ ਮ੍ਰਿਤਕ ਪਿੰਡ ਰਿਓਂਦ ਕਲਾਂ ਅਤੇ ਇਕ ਪਿੰਡ ਸਸਪਾਲੀ ਦਾ ਵਸਨੀਕ ਸੀ ਜਦਕਿ ਛੋਟਾ ਬੱਚਾ ਜੋ ਬਚ ਗਿਆ ਹੈ ਉਹ ਜੇਰੇ ਇਲਾਜ ਹੈ। ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਖੁਦ ਅਤੇ ਪੰਜਾਬ ਸਰਕਾਰ ਵੱਲੋਂ ਦੁੱਖ ਪ੍ਰਗਟ ਕੀਤਾ ਹੈ ਅਤੇ ਇਸ ਭਿਆਨਕ ਘਟਨਾ ਕਾਰਨ ਆਲੇ ਦੁਆਲੇ ਦੇ ਪਿੰਡਾਂ ਵਿਚ ਸੋਗ ਫੈਲਿਆ ਹੋਇਆ ਹੈ। ਪ੍ਰਿੰਸੀਪਲ਼ ਬੁੱਧ ਰਾਮ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਸਕੱਤਰੇਤ ਵਿਖੇ ਮੁੱਖ ਮੰਤਰੀ ਦਫਤਰ ਵਿਖੇ ਜਾ ਕੇ ਪੀੜ੍ਹਤ ਪਰਿਵਾਰਾਂ ਨੂੰ ਵਿਤੀ ਸਹਾਇਤਾ ਦੇਣ ਲਈ ਪੱਤਰ ਦਿੱਤਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 8 ਲੱਖ 50 ਹਜ਼ਾਰ ਰੁਪਏ (2-2 ਲੱਖ ਪ੍ਰਤੀ ਮ੍ਰਿਤਕ ਤੇ 50 ਹਜ਼ਾਰ ਰੁਪਏ ਬੱਚੇ ਦੇ ਇਲਾਜ ਲਈ) ਜਲਦ ਹੀ ਜਾਰੀ ਕੀਤੇ ਜਾਣਗੇ।ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੁੱਖ ਦੀ ਘੜੀ ਵਿੱਚ ਖੜ੍ਹਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਦਾ ਧੰਨਵਾਦ ਕੀਤਾ।
Sunday, February 2, 2025
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਡਾ. ਰਣਵੀਰ ਕੌਰ ਮੀਆਂ ਦੀ ਹਾਜ਼ਰੀ 'ਚ ਭਾਦੜਾ ਵਿਖੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ 'ਚ ਹੋਏ ਸ਼ਾਮਿਲ
ਡਾ. ਰਣਵੀਰ ਕੌਰ ਮੀਆਂ ਦੀ ਹਾਜ਼ਰੀ 'ਚ ਭਾਦੜਾ ਵਿਖੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ 'ਚ ਹੋਏ ਸ਼ਾਮਿਲ
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕਲਗੀਧਰ ਟਰੱਸਟ ਵੱਲੋਂ ਹੜ੍ਹ ਦੀ ਚਪੇਟ ਵਿੱਚ ਆਉਂਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾ...
-
ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਦੇ ਲਾਰਿਆਂ ਤੋਂ ਦੁਖੀ ਈਟੀਟੀ 2364 ਬੇਰੁਜ਼ਗਾਰਾਂ ਨੇ ਕੀਤਾ ਡੀਪੀਆਈ ਦਫਤਰ ਦਾ ਘਿਰਾਓ ਖੁਸ਼ਪ੍ਰੀਤ ਸਿੰਘ,ਮੋਹਾਲੀ : ਈਟੀਟੀ 2364 ਬ...





