Sunday, February 23, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕਾਹਤੋਂ ਆਈ ਏ ਗਰੀਬ 'ਤੇ ਜਵਾਨੀਏ,ਨੀ ਫਿਕਰਾਂ 'ਚ ਮੁੱਕ ਜਾਏਂਗੀ

ਕਾਹਤੋਂ ਆਈ ਏ ਗਰੀਬ 'ਤੇ ਜਵਾਨੀਏ,ਨੀ ਫਿਕਰਾਂ 'ਚ ਮੁੱਕ ਜਾਏਂਗੀ

ਆਰਥਿਕ ਮੰਦਹਾਲੀ ਕਾਰਨ ਇਲਾਜ਼ ਨਾ ਹੋਣ ਕਾਰਨ ਪ੍ਰੀ ਪ੍ਰਾਇਮਰੀ ਅਧਿਆਪਕ ਹਰਜਿੰਦਰ ਸਿੰਘ ਦੀ ਹੋਈ ਮੌਤ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਅੱਜ ਵੀ ਬਹੁਤ ਸਾਰੇ ਲੋਕ ਆਰਥਿਕ ਮਾਧਹਾਲੀ ਕਾਰਨ ਇਲਾਜ ਨਾ ਕਰਵਾਉਣ ਸਦਕਾ ਕਰਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਜਦਕਿ ਪਹਿਲੀਆਂ ਤੇ ਸਮੇਂ ਦੀਆਂ ਸਰਕਾਰਾਂ ਇਹ ਢੰਡੋਰਾ ਪਿੱਟਦੀਆਂ ਥੱਕਦੀਆਂ ਨਹੀਂ ਹਨ ਕਿ ਉਹ ਸਿਹਤ ਸਹੂਲਤਾਂ ਸਬੰਧੀ ਬਹੁਤ ਧਿਆਨ ਦੇ ਰਹੇ ਹਨ।ਪਿੰਡ ਮਾਨਖ਼ੇੜਾ ਜ਼ਿਲ੍ਹਾ ਮਾਨਸਾ ਦਾ ਅਤਿ ਲੋੜ੍ਹਵੰਦ ਪਰਿਵਾਰ ਨਾਲ਼ ਸਬੰਧ ਰੱਖਣ ਵਾਲਾ ਹਰਜਿੰਦਰ ਸਿੰਘ ਐਸੋਸੀਏਟ ਪ੍ਰੀ-ਪ੍ਰਾਇਮਰੀ ਆਧਿਆਪਕ ਇਲਾਜ਼ ਖੁਣੋਂ 16 ਫ਼ਰਵਰੀ ਨੂੰ ਆਪਣੇ ਬੁੱਢੇ ਤੇ ਲਾਚਾਰ ਮਾਂ ਬਾਪ ਨੂੰ ਹਮੇਸ਼ਾਂ ਲਈ ਛੱਡ ਗਿਆ ਹੈ। ਹਰਜਿੰਦਰ ਆਪਣੇ ਜ਼ਿੰਦਗੀ ਦੇ ਬਹੁਤ ਸਾਰੇ ਕੀਮਤੀ ਵਰ੍ਹੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਦੇ ਲੇਖੇ ਲਾ ਗਿਆ ਪਰ ਅੰਤ ਸਮੇਂ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਕੁਝ ਨਹੀਂ ਮਿਲਣਾ,ਇਹ ਹੈ ਸਾਡੇ ਸਿੱਖਿਆ ਤੰਤਰ ਦਾ ਅਜੋਕਾ ਸਿਸਟਮ।ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਆਗੂ ਬੀਰਬਲ ਸਿੰਘ ਸਰਦੂਲੇਵਾਲਾ ਨੇ ਦੱਸਿਆ ਕਿ ਇਸ ਕੱਚੇ ਆਧਿਆਪਕ ਦੇ ਘਰ ਦੀ ਹਾਲਤ ਐਨੀ ਜਿਆਦਾ ਮਾੜੀ ਹੈ ਕਿ ਬਿਆਨ ਵੀ ਨਹੀਂ ਕਰ ਸਕਦੇ। ਪਿਤਾ ਦਿਮਾਗੀ ਤੌਰ 'ਤੇ ਬਿਮਾਰ ਹਨ ਜੋ ਪਿਛਲੇ 5-6 ਸਾਲਾਂ ਤੋਂ ਮੰਜੀ 'ਤੇ ਪਏ ਹਨ।ਮਾਤਾ ਵੀ ਬਹੁਤ ਬਜ਼ੁਰਗ ਹਨ।ਕਮਾਈ ਦਾ ਕੋਈ ਹੋਰ ਸਾਧਨ ਨਹੀਂ।ਆਰਥਿਕ ਤੌਰ 'ਤੇ ਏਨੇ ਜਿ਼ਆਦਾ ਕਮਜ਼ੋਰ ਹਨ ਕਿ ਸਾਈਕਲ ਵੀ ਨਹੀਂ ਖ਼ਰੀਦ ਸਕੇ।ਹਰਜਿੰਦਰ ਹਰ ਰੋਜ 4-5 ਕਿਲੋਮੀਟਰ ਪੈਦਲ ਸਕੂਲ ਜਾਂਦਾ ਸੀ।ਇਨ੍ਹਾਂ ਦੇ ਪੱਥਰੀਆਂ ਸਨ ਜੋ ਬਹੁਤ ਦਰਦ ਕਰਦੀਆਂ ਸਨ।ਜਦੋਂ ਓਹ ਅਪ੍ਰੇਸ਼ਨ ਕਰਵਾਉਣ ਗਏ ਤਾਂ ਬਿਮਾਰੀ ਜ਼ਿਆਦਾ ਵਧ ਜਾਣ ਕਾਰਨ ਹਰਜਿੰਦਰ ਦੀ ਮੌਤ ਹੋ ਗਈ। ਬੀਰਬਲ ਸਿੰਘ ਨੇ ਦੱਸਿਆ ਕਿ ਇੱਕ ਟੀਚਰ ਨੇ ਐਜੂਕੇਸ਼ਨ ਮਹਿਕਮੇ ਨੂੰ ਏਨੇ ਸਾਲ ਦਿੱਤੇ ਹੋਣ ਦੇ ਬਾਵਜੂਦ ਵੀ ਕੁੱਝ ਨਾ ਬਣੇ,ਏਹ ਬਹੁਤ ਹੀ ਜ਼ਿਆਦਾ ਤੇ ਧੱਕੇਸ਼ਾਹੀ ਹੈ।ਉਹਨਾਂ ਅਪੀਲ ਕੀਤੀ ਕਿ ਮ੍ਰਿਤਕ ਹਰਜਿੰਦਰ ਸਿੰਘ ਦੇ ਲਾਚਾਰ ਬਜ਼ੁਰਗ ਪਿਤਾ ਤੇ ਮਾਤਾ ਜੀ ਨੂੰ ਆਰਥਿਕ ਮੱਦਦ ਦੀ ਜ਼ਰੂਰਤ ਹੈ ਜੋ ਸਾਨੂੰ ਸਭ ਨੂੰ ਰਲ-ਮਿਲ ਕੇ ਕਰਨੀ ਚਾਹੀਦੀ ਹੈ।ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਮਦਦ ਲਈ, ਜੇਕਰ ਤੁਸੀਂ ਆਪਣਾ ਯੋਗਦਾਨ ਪਹੁੰਚਾਉਣਾ ਚਾਹੁੰਦੇ ਹੋ, ਤਾਂ ਉਨ੍ਹਾਂ ਦੀ ਮਾਤਾ ਜੀ ਦੇ ਬੈਂਕ ਖਾਤੇ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ।
ਮਾਤਾ ਜੀ ਦਾ ਨਾਂ: ਹਰਦੇਵ ਕੌਰ
ਬੈਂਕ ਖਾਤਾ ਨੰਬਰ: 04631000051432
IFSC ਕੋਡ: PSIB0000463
ਬੈਂਕ: ਪੰਜਾਬ ਐਂਡ ਸਿੰਧ ਬੈਂਕ
ਦਾਨ ਤੁਸੀਂ ਸਿੱਧਾ ਮਾਪਿਆਂ ਦੇ ਖਾਤੇ ਵਿੱਚ ਭੇਜ ਸਕਦੇ ਹੋ। 
ਹਰਜਿੰਦਰ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 25 ਫ਼ਰਵਰੀ ਨੂੰ ਗੁਰਦੁਆਰਾ ਸਾਹਿਬ ਪਿੰਡ ਮਾਨਖੇੜਾ ਨੇੜੇ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਿਖੇ ਹੋਵੇਗੀ।

ਮਾਨਸਾ, (ਪੱਤਰ ਪ੍ਰੇਰਕ) : ਬਾਬਾ ਹਰਦੇਵ ਸਿੰਘ ਦਾ ਜਨਮ ਦਿਨ ਵਾਟਰ ਵਰਕਸ ਦੀ ਸਫਾਈ ਕਰਕੇ ਮਨਾਇਆ

ਬਾਬਾ ਹਰਦੇਵ ਸਿੰਘ ਦਾ ਜਨਮ ਦਿਨ ਵਾਟਰ ਵਰਕਸ ਦੀ ਸਫਾਈ ਕਰਕੇ ਮਨਾਇਆ

ਮਾਨਸਾ, (ਪੱਤਰ ਪ੍ਰੇਰਕ) : ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਬ੍ਰਾਂਚ ਹੀਰੋਂ ਖੁਰਦ ਵਲੋਂ ਸਤਿਗੁਰੂ ਬਾਬਾ ਹਰਦੇਵ ਸਿੰਘ ਦਾ ਜਨਮ ਪ੍ਰਾਜੈਕਟ ਅੰਮ੍ਰਿਤ ਤਹਿਤ ਹੀਰੋਂ ਖੁਰਦ ਦੇ ਵਾਟਰ ਵਰਕਸ ਦੀ ਸਫਾਈ ਕਰਕੇ ਮਨਾਇਆ ਜਿਸ ਵਿੱਚ ਸਮੂਹ ਗ੍ਰਾਮ ਪੰਚਾਇਤ ਸਰਪੰਚ ਜਸਪਾਲ ਸਿੰਘ ਦੀ ਅਗਵਾਈ ਵਿੱਚ ਅਤੇ ਸਮੂਹ ਸੇਵਾਦਲ ਸੰਚਾਲਕ ਸੁਖਮਿੰਦਰ ਸਿੰਘ ਦੀ ਅਤੇ ਮੁਖੀ ਮਹਾਤਮਾ ਹਰਜੀਤ ਸਿੰਘ ਦੀ ਅਗਵਾਈ ਵਿੱਚ ਸਫਾਈ ਕੀਤੀ ਗਈ ਉਸ ਤੋੰ ਪਹਿਲਾਂ ਪਿੰਡ ਦੀਆਂ ਗਲੀਆਂ ਵਿੱਚ ਜਲ ਬਚਾਓ ਜੀਵਨ ਬਚਾਓ ਦੇ ਨਾਹਰੇ ਹੇਠ ਰੈਲੀ ਕੱਢੀ। ਸਰਪੰਚ ਜਸਪਾਲ ਸਿੰਘ ਨੇ ਸਾਰੇ ਸੇਵਾ ਦਲ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਵਿਸ਼ੇਸ਼ ਰੂਪ ਵਿੱਚ ਮਾਨਸਾ ਖੇਤਰ ਦੇ ਖੇਤਰੀ ਸੰਚਾਲਕ ਸ਼੍ਰੀ ਰਾਮ ਕਿਸ਼ਨ ਸ਼ੰਮੀ ਗੋਇਲ ਨੇ ਵੀ ਸੇਵਾਦਲ ਦੀ ਅਗਵਾਈ ਕੀਤੀ।ਉਹਨਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਇਸ ਤਰਾਂ ਦੇ ਕਾਰਜ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਬੈਨਰ ਹੇਠ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ-ਨਿਰਦੇਸ਼ ਤਹਿਤ ਪਾਣੀ ਬਚਾਓ ਖੂਨ ਦਾਨ ਕੈਂਪ ਰਾਹੀਂ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਠੰਢੂ ਸਿੰਘ,ਬਿੱਕਰ ਸਿੰਘ,ਗੁਰਜੰਟ ਸਿੰਘ,ਸ਼ਿਖਸ਼ਕ ਜਸਵੀਰ ਸਿੰਘ ਸਮੇਤ ਸਾਰੇ ਸੇਵਾਦਲ ਅਤੇ ਸਮੂਹ ਸਾਧ ਸੰਗਤ ਨੇ ਭਾਗ ਲਿਆ।

Saturday, February 22, 2025

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਡਾਇਟ ਅਹਿਮਦਪੁਰ ਨੇ ਰਾਜ ਪੱਧਰੀ ਯੁਵਕ ਮੇਲੇ ਦੀ ਓਵਰਆਲ ਟਰਾਫੀ ਜਿੱਤੀ

ਡਾਇਟ ਅਹਿਮਦਪੁਰ ਨੇ ਰਾਜ ਪੱਧਰੀ ਯੁਵਕ ਮੇਲੇ ਦੀ ਓਵਰਆਲ ਟਰਾਫੀ ਜਿੱਤੀ

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਮਅਮਨਿੰਦਰ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸਮੂਹ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ (ਡਾਇਟ) ਦੇ ਸਿਖਿਆਰਥੀਆਂ ਦਾ ਰਾਜ ਪੱਧਰੀ ਯੁਵਕ ਮੇਲਾ ਨਾਭਾ ਵਿਖੇ ਕਰਵਾਇਆ ਗਿਆ ਜਿਸ 'ਚ ਡਾਇਟ ਅਹਿਮਦਪੁਰ ਦੇ ਸਿਖਿਆਰਥੀਆਂ ਨੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਭਾਗ ਲਿਆ।ਡਾਇਟ ਦੇ 48 ਸਿਖਿਆਰਥੀਆਂ ਨੇ ਯੁਵਕ ਮੇਲੇ ਦੀਆਂ ਵੱਖ-ਵੱਖ ਵੰਨਗੀਆਂ ਗਿੱਧਾ , ਲੁੱਡੀ , ਕੁਇਜ਼, ਡਿਬੇਟ , ਕਵਿਤਾ ਉਚਾਰਣ , ਲੇਖ ਲਿਖਣ ਮੁਕਾਬਲਾ , ਪੋਸਟਰ ਮੇਕਿੰਗ ਅਤੇ ਰੋਲ ਪਲੇਅ ਵਿੱਚ ਭਾਗ ਲਿਆ ਅਤੇ ਸ਼ਲਾਘਾਯੋਗ ਪੇਸ਼ਕਾਰੀਆਂ ਦਿੱਤੀਆਂ ਅਤੇ ਅੱਵਲ ਦਰਜੇ ਦੀਆਂ ਪ੍ਰਾਪਤੀਆਂ ਕੀਤੀਆਂ। ਡਾਇਟ ਵੱਲੋਂ ਲਗਾਏ ਇਸ ਯੁਵਕ ਮੇਲੇ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਅਤੇ ਡਾ. ਅੰਗਰੇਜ ਸਿੰਘ ਵਿਰਕ ਨੇ ਦੱਸਿਆ ਕਿ ਟੀਮ ਇੰਚਾਰਜ ਹਰਵਿੰਦਰ ਕੌਰ ਦੀ ਦੇਖ-ਰੇਖ ਹੇਠ ਗਿੱਧੇ ਦੇ ਰੌਚਿਕ ਮੁਕਾਬਲੇ ਵਿੱਚ ਡਾਇਟ ਸਿਖਿਆਰਥਣਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ।ਇਸੇ ਤਰ੍ਹਾਂ ਲੋਕ-ਨਾਚ ਲੁੱਡੀ ਦੇ ਮੁਕਾਬਲੇ ਵਿੱਚ ਡਾਇਟ ਦੀ ਟੀਮ ਅੱਵਲ ਰਹੀ । ਟੀਮ ਇੰਚਾਰਜ ਲੈਕਚਰਾਰ ਸਰੋਜ ਰਾਣੀ ਦੀ ਦੇਖ-ਰੇਖ ਹੇਠ ਕੁਇਜ਼ ਅਤੇ ਡਿਬੇਟ ਦੇ ਫਸਵੇਂ ਮੁਕਾਬਲਿਆਂ ਵਿੱਚ ਵੀ ਸੰਸਥਾ ਦੀਆਂ ਟੀਮ ਨੇ ਬਾਕੀ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਦੀ ਨਿਗਰਾਨੀ ਹੇਠ ਡਾਇਟ ਦੇ ਸਿਖਿਆਰਥੀਆਂ ਨੇ ਕਵਿਤਾ-ਉਚਾਰਣ ਅਤੇ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ।ਡਾ. ਕਰਨੈਲ ਸਿੰਘ ਵੈਰਾਗੀ ਅਤੇ ਲੈਕਚਰਾਰ ਪਰਸ਼ੋਤਮ ਸਿੰਘ ਦੀ ਦੇਖ-ਰੇਖ ਹੇਠ ਤਿਆਰ ਕਰਵਾਏ ਰੋਲ-ਪਲੇਅ ਦੀ ਟੀਮ ਨੇ ਸੂਬੇ ਭਰ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ।ਲੈਕਚਰਾਰ ਨਵਦੀਪ ਕੌਰ ਦੁਆਰਾ ‘ਲੇਖ ਰਚਨਾ’ ਮੁਕਾਬਲੇ ਲਈ ਤਿਆਰੀ ਕਰਵਾਈ ਗਈ ਜਿਸ ਵਿੱਚ ਸੰਸਥਾ ਦੀ ਸਿਖਿਆਰਥਣ ਸੂਬੇ ਭਰ ਵਿੱਚੋਂ ਤੀਜੇ ਸਥਾਨ ‘ਤੇ ਰਹੀ ।ਵੱਖ-ਵੱਖ ਵੰਨਗੀਆਂ ਵਿੱਚੋਂ ਅੱਵਲ ਦਰਜੇ ਦੀਆਂ ਪ੍ਰਾਪਤੀਆਂ ਸਦਕਾ ਰਾਜ ਪੱਧਰ ਦੇ ਇਸ ਯੁਵਕ ਮੇਲੇ ਦੀ ਓਵਰਆਲ ਟਰਾਫੀ ਵੀ ਡਾਇਟ ਅਹਿਮਦਪੁਰ ਨੇ ਜਿੱਤੀ ।ਸੂਬਾ ਪੱਧਰੀ ਇਸ ਯੁਵਕ ਮੇਲੇ ਦੇ ਜੇਤੂਆਂ ਨੂੰ ਇਨਾਮ ਡਾਇਰੈਕਟਰ ਐਸਸੀਈਆਰਟੀ ਪੰਜਾਬ ਅਮਨਿੰਦਰ ਕੌਰ ਬਰਾੜ ਵੱਲੋਂ ਵੰਡੇ ਗਏ । ਇਸ ਮੌਕੇ ਡਾਇਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸੰਸਥਾ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸੰਸਥਾ ਦੇ ਸਟਾਫ ਦੁਆਰਾ ਵੱਖ-ਵੱਖ ਵੰਨਗੀਆਂ ਲਈ ਸਿਖਿਆਰਥੀਆਂ ਨੂੰ ਬਹੁਤ ਮਿਹਨਤ ਕਰਵਾਈ ਗਈ ਅਤੇ ਸਿਖਿਆਰਥੀਆਂ ਨੇ ਵੀ ਤਿਆਰੀ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ । ਉਹਨਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਮੀਲ-ਪੱਥਰ ਸਥਾਪਿਤ ਕਰਨ ਲਈ ਸਿਰੜ ਅਤੇ ਸਮਰਪਣ ਨਾਲ ਮਿਹਨਤ ਜਾਰੀ ਰਹੇਗੀ । ਉਹਨਾਂ ਇਸ ਯੁਵਕ ਮੇਲੇ ਲਈ ਤਿਆਰੀ ਕਰਵਾਉਣ ਵਿੱਚ ਭਰਪੂਰ ਸਹਿਯੋਗ ਦੇਣ ਅਤੇ ਵੱਖ-ਵੱਖ ਸਭਿਆਚਾਰਕ ਵੰਨਗੀਆਂ ਅਤੇ ਮੁਕਾਬਲਿਆਂ ਵਿੱਚ ਮੁਹਾਰਤ ਅਤੇ ਕੁਸ਼ਲਤਾ ਰੱਖਣ ਵਾਲੇ ਸ਼ਿੰਗਾਰਾ ਸਿੰਘ , ਬਲਕਰਨ ਸਿੰਘ , ਜਸਵੀਰ ਕੌਰ ਵਿਰਦੀ , ਸਰਬਜੀਤ ਕੌਰ , ਹਰਦੀਪ ਕੌਰ , ਜਗਤਾਰ ਔਲਖ ,ਨਵਨੀਤ ਕੁਮਾਰ, ਮੈਡਮ ਸੰਗੀਤਾ, ਸਿਮਰਨਜੀਤ ਸਿੰਘ ਅਤੇ ਪਾਲ ਸਿੰਘ ਦਾ ਵੀ ਧੰਨਵਾਦ ਕੀਤਾ ।ਯੁਵਕ ਮੇਲੇ ਲਈ ਤਿਆਰੀ ਕਰਵਾਉਣ ਅਤੇ ਡਾਇਟ ਦੀ ਇਸ ਪ੍ਰਾਪਤੀ ਵਿੱਚ ਡਾਇਟ ਸਟਾਫ ਵਿੱਚੋਂ ਸਤਨਾਮ ਸਿੰਘ , ਬਲਦੇਵ ਪ੍ਰਕਾਸ਼ ਸਿੰਗਲਾ , ਅਮਨਦੀਪ ਸਿੰਘ, ਮਗਿੰਦਰਜੀਤ ਸਿੰਘ , ਧਰਮਪਾਲ ਸ਼ਰਮਾ , ਜਸਪਾਲ ਕੌਰ ਅਤੇ ਹਰਦੀਪ ਸਿੰਘ ਦਾ ਅਹਿਮ ਯੋਗਦਾਨ ਰਿਹਾ।

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਸਰਕਾਰੀ ਹਾਈ ਸਕੂਲ ਉਗਰਾਹਾਂ ਵਿਖੇ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਸਰਕਾਰੀ ਹਾਈ ਸਕੂਲ ਉਗਰਾਹਾਂ ਵਿਖੇ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਮਾਂ ਬੋਲੀ ਦਿਵਸ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਉਗਰਾਹਾਂ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਦਿਅਕ ਮਾਹਰ ਅਤੇ ਪ੍ਰਸਿੱਧ ਲੇਖਕ ਡਾ. ਇਕਬਾਲ ਸਿੰਘ ਸਕਰੌਦੀ ਨੇ ਸ਼ਿਰਕਤ ਕੀਤੀ। ਪੰਜਾਬੀ ਭਾਸ਼ਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਇੱਕ ਅਮੀਰ ਭਾਸ਼ਾ ਹੈ ਜਿਸ ਨੂੰ ਗੁਰੂਆਂ, ਪੀਰਾਂ ਦਾ ਥਾਪੜਾ ਪ੍ਰਾਪਤ ਹੈ। ਉਹਨਾਂ ਨੇ ਆਪਣੇ ਜੀਵਨ ਚੋਂ ਉਦਾਹਰਨਾਂ ਦੇ ਕੇ ਬੱਚਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਦੌਰਾਨ ਬੱਚਿਆਂ ਦਾ ਮਾਤ ਭਾਸ਼ਾ ਦੇ ਵਿਸ਼ੇ 'ਤੇ ਕਵਿਤਾ ਗਾਇਨ ਮੁਕਾਬਲਾ ਕਰਵਾਇਆ।ਮੁੱਖ ਮਹਿਮਾਨ ਡਾ. ਇਕਬਾਲ ਸਿੰਘ ਸਕਰੌਦੀ ਵੱਲੋਂ ਵੱਖ ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੀ ਗਿਆ।ਇਸ ਸਮੇਂ ਮੁੱਖ ਅਧਿਆਪਕਾ ਸੁਖਬੀਰ ਕੌਰ,ਬੂਟਾ ਸਿੰਘ,ਵਿਨੋਦ ਕੁਮਾਰ,ਰੀਤੂ ਰਾਣੀ,ਰਤਿੰਦਰ ਕੌਰ, ਲਵਨੀਸ ਰਾਏ,ਰਮਨ ਕੁਮਾਰ,ਵਿਨੋਦ ਕੁਮਾਰ, ਅਮਨਦੀਪ ਕੌਰ, ਮਨਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।ਪਰਗਟ ਸਿੰਘ ਸਤੌਜ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਦਿ ਰੌਇਲ ਗਲੋਬਲ ਸਕੂਲ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਦਿ ਰੌਇਲ ਗਲੋਬਲ ਸਕੂਲ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ ਜੋ ਕਿ ਭੀਖੀ-ਮਾਨਸਾ ਮੁੱਖ ਮਾਰਗ 'ਤੇ ਸਥਿਤ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾ ਕੇ ਗੁਰਮੁਖੀ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਡਾਇਰੈਕਟਰ ਡਾ: ਸਰਬਜੀਤ ਕੌਰ ਸੋਹਲ ਨੇ ਸਾਡੀ ਮਾਂ ਬੋਲੀ ਦੀ ਅਮੀਰੀ 'ਤੇ ਜ਼ੋਰ ਦਿੰਦਿਆਂ ਸਾਰਿਆਂ ਨੂੰ ਪੰਜਾਬੀ ਬੋਲਣ 'ਚ ਸ਼ਰਮ ਮਹਿਸੂਸ ਨਾ ਕਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਆਪਣੀ ਮਾਂ-ਬੋਲੀ 'ਤੇ ਮਾਣ ਕਰਨਾ ਚਾਹੀਦਾ ਹੈ। ਪੰਜਾਬੀ, ਜਿਸ ਵਿੱਚ 35 ਅੱਖਰਾਂ ਹਨ, ਇੱਕ ਅਮੀਰ ਅਤੇ ਵਿਭਿੰਨ ਭਾਸ਼ਾ ਹੈ ਜੋ ਸਦੀਆਂ ਦੀ ਵਿਰਾਸਤ ਨੂੰ ਸੰਭਾਲਦੀ ਹੈ। ਇਸ ਵਿੱਚ ਮਹਾਨ ਸੰਤਾਂ ਦੀ ਬੁੱਧੀ ਮੌਜੂਦ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਅਤੇ ਬਾਬਾ ਬੁੱਲ੍ਹੇ ਸ਼ਾਹ ਦੀ ਬਾਣੀ ਇਸਦੀ ਅਧਿਆਤਮਿਕ ਅਤੇ ਦਾਰਸ਼ਨਿਕ ਡੂੰਘਾਈ ਦੀਆਂ ਪ੍ਰਮੁੱਖ ਉਦਾਹਰਣਾਂ ਹਨ।ਪੰਜਾਬੀ ਇੱਕ ਅਜਿਹੀ ਭਾਸ਼ਾ ਹੈ ਜੋ ਅਸਲ ਵਿੱਚ ਰਿਸ਼ਤਿਆਂ ਨੂੰ ਪਰਿਭਾਸ਼ਤ ਕਰਦੀ ਹੈ ਅਤੇ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ।ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਜਾਗਰੂਕਤਾ ਪੈਦਾ ਕਰਨ ਅਤੇ ਬਹੁ-ਸੱਭਿਆਚਾਰਕ ਵਿਭਿੰਨਤਾ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੀ ਦੇਖਭਾਲ ਅਤੇ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਅੱਜ ਦੇ ਸੰਸਾਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਧ ਰਹੀ ਭੂਮਿਕਾ ਬਾਰੇ ਵੀ ਗੱਲ ਕੀਤੀ, ਇਹ ਉਜਾਗਰ ਕੀਤਾ ਕਿ ਕਿਵੇਂ ਇਹ ਤਕਨਾਲੋਜੀ ਕਈ ਉਦਯੋਗਾਂ ਨੂੰ ਬਦਲ ਰਹੀ ਹੈ, ਫਿਰ ਵੀ ਸਾਡੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਸੰਪਰਕ ਨਾ ਗੁਆਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ਅਤੇ ਆਪਣੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਲਈ ਵਚਨਬੱਧ ਸਨ। ਉਨ੍ਹਾਂ ਸਾਰਿਆਂ ਨੇ ਆਪਣੀ ਮਾਂ-ਬੋਲੀ 'ਤੇ ਮਾਣ ਪ੍ਰਗਟ ਕੀਤਾ।


Friday, February 21, 2025

ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ : 3381 ਈਟੀਟੀ ਅਧਿਆਪਕਾਂ ਨੂੰ ਜਲਦ ਨਿਯੁਕਤੀ ਪੱਤਰ ਦੇਵੇਗੀ ਮਾਨ ਸਰਕਾਰ

3381 ਈਟੀਟੀ ਅਧਿਆਪਕਾਂ ਨੂੰ ਜਲਦ ਨਿਯੁਕਤੀ ਪੱਤਰ ਦੇਵੇਗੀ ਮਾਨ ਸਰਕਾਰ

ਗੁਰਵਿੰਦਰ ਸਿੰਘ ਚਹਿਲ, ਚੰਡੀਗੜ੍ਹ : ਸੂਬੇ ਵਿੱਚ ਸਿੱਖਿਆ ਦੇ ਖੇਤਰ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਦੀ ਸੂਬੇ ਦੇ 3381 ਐਲੀਮੈਂਟਰੀ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਦਿੱਤੇ ਜਾਣਗੇ।ਇਸ ਸਬੰਧੀ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਲਿਆ ਗਿਆ।ਸਿੱਖਿਆ ਵਿਭਾਗ ਦੀ ਸਮੀਖਿਆ ਕਰਨ ਲਈ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ 3381 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।ਉਨ੍ਹਾਂ ਦੱਸਿਆ ਕਿ ਇਹ ਭਰਤੀ ਪ੍ਰਕਿਰਿਆ ਦੋ ਬੈਚਾਂ 951 ਅਤੇ 2430 ਵਿੱਚ ਮੁਕੰਮਲ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਸੱਤਾ ਵਿੱਚ ਆਉਣ ਦੇ 35 ਮਹੀਨਿਆਂ ਵਿੱਚ ਰਿਕਾਰਡ 50,892 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਇਸ ਵਿੱਚੋਂ 11000 ਤੋਂ ਵੱਧ ਨੌਕਰੀਆਂ ਸਿਰਫ਼ ਸਿੱਖਿਆ ਵਿਭਾਗ ਵਿੱਚ ਦਿੱਤੀਆਂ ਗਈਆਂ ਹਨ, ਜੋ ਸੂਬਾ ਸਰਕਾਰ ਦਾ ਮੁੱਖ ਤਰਜੀਹੀ ਖੇਤਰ ਹੈ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਤੋਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਗਈਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿਹਤ, ਸਿੱਖਿਆ, ਬਿਜਲੀ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵੱਡਾ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ ਕਿ ਸੂਬੇ ਵਿੱਚ ਵਿਸ਼ਾਲ ਜਨਤਕ ਮਹੱਤਤਾ ਵਾਲੇ ਇਨ੍ਹਾਂ ਮੁੱਖ ਖੇਤਰਾਂ ਨੂੰ ਵੱਡਾ ਹੁਲਾਰਾ ਮਿਲੇ।ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਨੌਕਰੀਆਂ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰ ਕੇ ਇਕ ਪਾਸੇ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨਗੀਆਂ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨਿਯਮਤ ਨੌਕਰੀਆਂ ਦੇ ਕੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਹਿੱਸੇਦਾਰ ਬਣਾਉਣਗੀਆਂ। ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਸਕੱਤਰ ਸਿੱਖਿਆ ਕੇ.ਕੇ. ਯਾਦਵ ਅਤੇ ਹੋਰ ਵੀ ਹਾਜ਼ਰ ਸਨ।

Monday, February 10, 2025

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੂੰ ਦਿਖਾਇਆ ਗਿਆ ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ

ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੂੰ ਦਿਖਾਇਆ ਗਿਆ ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਦਿਖਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਰ ਸਾਲ ਲੱਖਾਂ ਵਿਦਿਆਰਥੀ, ਮਾਪੇ ਅਤੇ ਅਧਿਆਪਕ ਭਾਗ ਲੈਂਦੇ ਹਨ।ਪ੍ਰੋਗਰਾਮ ਦਾ ਉਦੇਸ਼ ਪ੍ਰੀਖਿਆ ਸਬੰਧੀ ਤਣਾਅ ਨੂੰ ਘੱਟ ਕਰਨਾ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੈ।ਇਸ ਪ੍ਰੋਗਰਾਮ ਵਿੱਚ ਵਿਦਿਆਰਥੀ,ਮਾਪੇ ਅਤੇ ਅਧਿਆਪਕ ਇਸ ਵਿੱਚ ਭਾਗ ਲੈਣ ਲਈ ਆਪਣੇ-ਆਪਣੇ ਸਵਾਲ ਅਤੇ ਵਿਚਾਰ ਸਾਂਝੇ ਕਰ ਸਕਦੇ ਸਨ।ਪ੍ਰੀਖਿਆ ਪੇ ਚਰਚਾ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦਿਆਰਥੀਆਂ ਨਾਲ ਪ੍ਰੀਖਿਆ ਸੰਬੰਧੀ ਤਣਾਅ,ਸਮਾਂ ਪ੍ਰਬੰਧਨ,ਨਕਲ ਤੋਂ ਬਚਣ ਦੇ ਤਰੀਕੇ ਅਤੇ ਆਲੋਚਨਾ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ।ਉਹਨਾਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਬੱਚਿਆਂ ’ਤੇ ਬੇਲੋੜਾ ਦਬਾਅ ਨਾ ਪਾਉਣ ਅਤੇ ਉਨ੍ਹਾਂ ਦੀਆਂ ਵਿਲੱਖਣ ਯੋਗਤਾਵਾਂ ਨੂੰ ਸਮਝਣ।ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਮਨ ਵਿੱਚ ਪ੍ਰੀਖਿਆ ਸੰਬੰਧੀ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਲਈ ਵੀ ਇਹ ਪ੍ਰੋਗਰਾਮ ਬਹੁਤ ਲਾਹੇਵੰਦ ਹੈ।