Wednesday, June 4, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਵਾਲਿਆਂ ਲਈ ਫੂਡ ਸੇਫਟੀ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ-ਡਾ. ਰਣਜੀਤ ਸਿੰਘ ਰਾਏ

ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਵਾਲਿਆਂ ਲਈ ਫੂਡ ਸੇਫਟੀ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ-ਡਾ. ਰਣਜੀਤ ਸਿੰਘ ਰਾਏ


ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ-ਡਾ. ਰਾਏ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਸਿਵਲ ਸਰਜਨ ਡਾ. ਅਰਵਿੰਦਰ ਪਾਲ ਸਿੰਘ ਦੀ ਰਹਿਨੁਮਾਈ ਹੇਠ ਡੈਜ਼ੀਗਨੇਟਿਡ ਅਫ਼ਸਰ-ਕਮ-ਜ਼ਿਲਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਵੱਲੋਂ ਸ਼ਹਿਰ ਮਾਨਸਾ ਵਿਖੇ ਕਰਿਆਣਾ,ਹਲਵਾਈ, ਦੋਧੀ ਅਤੇ ਬੇਕਰੀ ਨਾਲ ਸਬੰਧਤ ਕਾਰੋਬਾਰ ਕਰਨ ਵਾਲਿਆਂ ਲਈ ਜਾਗਰੂਕਤਾ ਕੈਂਪ ਲਗਾਇਆ।ਇਸ ਦੌਰਾਨ ਜ਼ਿਲਾ ਸਿਹਤ ਅਫ਼ਸਰ, ਡਾ. ਰਣਜੀਤ ਸਿੰਘ ਰਾਏ ਵੱਲੋਂ ਹਾਜ਼ਰ ਫੂਡ ਬਿਜ਼ਨੈਸ ਆਪਰੇਟਰਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਸਾਫ-ਸਫਾਈ, ਅਦਾਰਿਆਂ ਦੇ ਲਾਇਸੰਸ/ਰਜਿਸਟ੍ਰੇਸ਼ਨ ਸਬੰਧੀ,ਆਦਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤ ਜਾਰੀ ਕੀਤੀ।ਉਨ੍ਹਾਂ ਮੀਟਿੰਗ ਵਿੱਚ ਮੌਜੂਦ ਕਰਿਆਣਾ,ਹਲਵਾਈ,ਦੋਧੀ ਅਤੇ ਬੇਕਰੀ ਦੇ ਨੁਮਾਇੰਦਿਆਂ ਨੂੰ ਖਾਣੇ ਸਬੰਧੀ ਮਿਆਰੀ ਵਸਤਾਂ ਦੀ ਵਰਤੋਂ ਕਰਨ,ਰਸੋਈ ਵਿੱਚ ਸਾਫ ਸਫਾਈ ਰੱਖਣ ਦੀ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਾਫ-ਸੁਥਰਾ ਅਤੇ ਸ਼ੁੱਧ ਖਾਣਾ ਦੇਣਾ ਯਕੀਨੀ ਬਣਾਇਆ ਜਾਵੇ। ਖਾਣਾ ਬਣਾਉਣ ਵਾਲੀ ਜਗ੍ਹਾ ਨੂੰ ਤੰਬਾਕੂ ਰਹਿਤ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਆਪਣੇ ਅਦਾਰਿਆਂ ਵਿੱਚ ਸਾਫ-ਸਫਾਈ ਸਬੰਧੀ ਅਤੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ,ਵਾਲਾਂ ਨੂੰ ਟੋਪੀ ਅੰਦਰ ਚੰਗੀ ਤਰ੍ਹਾ ਚੱਕ ਕੇ ਰੱਖਣ,ਕੰਨਾਂ,ਹੱਥਾਂ ਤੇ ਬਾਹਾਂ ਵਿਚ ਗਹਿਣੇ ਆਦਿ ਨਾ ਪਾਉਣ ਸਬੰਧੀ,,ਸਾਫ-ਸੁਥਰੇ ਕੱਪੜੇ ਪਾਉਣ,ਨਹੁੰ ਛੋਟੇ ਅਤੇ ਸਾਫ ਰੱਖਣ ਸਬੰਧੀ,ਫਟੇ ਹੋਏ ਕੱਪੜੇ ਨਾ ਪਾਉਣ ਸਬੰਧੀ,ਸੁਰੱਖਿਅਤ ਜੁੱਤੇ ਪਾਉਣ ਸਬੰਧੀ ਆਦਿ ਦਾ ਉਚੇਚੇ ਤੌਰ ’ਤੇ ਧਿਆਨ ਰੱਖਿਆ ਜਾਵੇ।ਉਨ੍ਹਾਂ ਕਿਹਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਫੂਡ ਸੇਫਟੀ ਦੇ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਫੂਡ ਸੇਫਟੀ ਅਫਸਰ,ਅਮਰਿੰਦਰ ਪਾਲ ਸਿੰਘ ਵੱਲੋਂ ਹਾਜ਼ਰ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਈ ਵੀ ਆਪਣੇ ਘਰ ਬੈਠੇ ਹੀ ਆਨਲਾਈਨ ਪੋਰਟਲ ’ਤੇ ਲਾਇਸੈਂਸ/ਰਜਿਸਟ੍ਰੇਸ਼ਨ ਅਪਲਾਈ ਕਰ ਸਕਦੇ ਹਨ। 

Tuesday, June 3, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਕਾਲਜ ਬੀਰ ਕਲਾਂ ਵਿਖੇ ਵਾਤਾਵਰਨ ਦਿਵਸ ਮਨਾਇਆ

ਮਾਡਰਨ ਕਾਲਜ ਬੀਰ ਕਲਾਂ ਵਿਖੇ ਵਾਤਾਵਰਨ ਦਿਵਸ ਮਨਾਇਆ 


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਕਾਲਜ ਬੀਰ ਕਲਾਂ ਵਿਖੇ ਡਾ. ਮੋਨਿਕਾ ਯਾਦਵ ਡੀਐਫ਼ਓ ਸੰਗਰੂਰ ਦੀ ਰਹਿਨੁਮਾਈ ਹੇਠ ਵਾਤਾਵਰਨ ਦਿਵਸ ਮਨਾਇਆ ਗਿਆ। ਸਮਾਗ਼ਮ ਦੌਰਾਨ ਰਣਜੀਤ ਸਿੰਘ ਬਲਾਕ ਅਫਸਰ ਸੁਨਾਮ ਨੇ ਕਿਹਾ ਕਿ ਵਾਤਾਵਰਨ ਨੂੰ ਸੰਭਾਲਣਾ ਅਜੋਕੇ ਸਮੇਂ ਵਿੱਚ ਬਹੁਤ ਹੀ ਜਰੂਰੀ ਹੈ।ਉਹਨਾਂ ਦੱਸਿਆ ਕਿ ਵਾਤਾਵਰਨ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਹੀ ਸੰਭਾਲਿਆ ਜਾ ਸਕਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਬਹੁਤ ਪ੍ਰਦੂਸ਼ਣ ਬਹੁਤ ਵਧ ਰਿਹਾ ਹੈ। ਕਾਲਜ ਵਿੱਚ ਵੀ ਬੂਟੇ ਵੀ ਲਗਾਏ ਗਏ।ਇਸ ਮੌਕੇ ਕਿਰਨਦੀਪ ਕੌਰ ਬੀਟ ਇੰਚਾਰਜ ਚੀਮਾ, ਅਸਿਸਟੈਂਟ ਪ੍ਰੋਫੈਸਰ ਅਮਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਵੀਰਪਾਲ ਕੌਰ,ਅਸਿਸਟੈਂਟ ਪ੍ਰੋਫੈਸਰ ਗੁਰਸੇਵਕ ਸਿੰਘ,ਅਸਿਸਟੈਂਟ ਪ੍ਰੋਫੈਸਰ ਅਮਨਦੀਪ ਸਿੰਘ,ਅਸਿਸਟੈਂਟ ਪ੍ਰੋਫੈਸਰ ਪਰਵਿੰਦਰ ਕੁਮਾਰ,ਅਸਿਸਟੈਂਟ ਪ੍ਰੋਫੈਸਰ ਗੁਰਵਿੰਦਰ ਕੌਰ,ਅਸਿਸਟੈਂਟ ਪ੍ਰੋਫੈਸਰ ਜਗਤਾਰ ਸਿੰਘ ਇਸ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ 


ਤੇਲਗੂ ਭਾਸ਼ਾ ਚ ਗਿਣਤੀ, ਫਲਾਂ ਅਤੇ ਸਬਜੀਆਂ ਦੇ ਨਾਂ ਸਿਖਾਏ ਤੇ ਤੇਲਗੂ ਲੋਕ ਨਾਚ ਸਿਖਾਏ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 7 ਰੋਜਾ ਭਾਰਤੀ ਭਾਸ਼ਾ ਸਮਰ ਕੈਂਪ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਮਨੀਸ਼ ਵਰਮਾ ਦੀ ਅਗਵਾਈ ਵਿੱਚ ਲਾਇਆ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਤੇਲਗੂ ਭਾਸਾ ਸਿੱਖਣ ਦੀ ਜਾਣਕਾਰੀ ਦਿੱਤੀ ਗਈ।ਸਮਰ ਕੈਂਪ ਦੇ ਨੋਡਲ ਇੰਚਾਰਜ ਸ਼ਿਵ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਵਿੱਚ ਗਿਣਤੀ ਰੋਜਾਨਾ ਜੀਵਨ ਵਿੱਚ ਵਰਤ ਜਾਂਦੇ ਵਾਕ,ਫਲਾਂ ਅਤੇ ਸਬਜੀਆਂ ਦੇ ਨਾਂ ਸਿਖਾਏ ਅਤੇ ਤੇਲਗੂ ਲੋਕ ਨਾਚ ਸਿਖਾਏ ਗਏ। ਇਸ ਤੋਂ ਇਲਾਵਾ ਤੇਲਗੂ ਭਾਸ਼ਾ ਦੇ ਭੂਗੋਲਿਕ ਖੇਤਰ ਬਾਰੇ ਜਾਣੂ ਕਰਵਾਇਆ ਗਿਆ। ਤੇਲੰਗਾਨਾ ਦੀਆਂ ਨਦੀਆਂ ਤੇ ਪਹਾੜਾਂ ਦੀ ਜਾਣਕਾਰੀ ਦਿੱਤੀਗਈ। ਕੈਂਪ ਦੇ ਆਖਰੀ ਦਿਨ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਾਏ ਗਏ ਅਤੇ ਬੱਚਿਆਂ ਵੱਲੋਂ ਹਾਸਿਲ ਕੀਤੀ ਜਾਣਕਾਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਤੇਲਗੂ ਭਾਸ਼ਾ ਨਾਲ ਸਬੰਧਤ ਚਾਰਟ ਮੁਕਾਬਲੇ ਵੀ ਕਰਾਏ। ਇਸ ਕੈਂਪ ਦੌਰਾਨ ਮਨਦੀਪ ਕੌਰ, ਅਮਨਦੀਪ ਕੌਰ ਸਿੱਧੂ ਅਤੇ ਪ੍ਰਭਦਿਆਲ ਸਿੰਘ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ। ਕੈਂਪ ਸਮਾਪਤੀ ਤੇ ਵਿਦਿਆਰਥੀਆਂ ਨੂੰ ਕਾਪੀਆਂ ਤੇ ਪੈਨ ਵੰਡੇ ਗਏ।

Monday, June 2, 2025

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖੁਰਦ : ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਵੱਲੋਂ ਭੇਜੀ ਗਰਾਂਟ ਨਾਲ ਖੀਵਾ ਮੀਹਾ ਸਿੰਘ ਵਾਲਾ ਵਿਖੇ ਵਿਕਾਸ ਕਾਰਜ ਆਰੰਭੇ

ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਵੱਲੋਂ ਭੇਜੀ ਗਰਾਂਟ ਨਾਲ ਖੀਵਾ ਮੀਹਾ ਸਿੰਘ ਵਾਲਾ ਵਿਖੇ ਵਿਕਾਸ ਕਾਰਜ ਆਰੰਭੇ


ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖੁਰਦ : ਹਲਕਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਵੱਲੋਂ ਪਿੰਡ ਖੀਵਾ ਮੀਹਾ ਸਿੰਘ ਵਾਲਾ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 7 ਲੱਖ ਦੀ ਰਾਸ਼ੀ ਭੇਟ ਕੀਤੀ ਸੀ ਜਿਸ ਦੇ ਤਹਿਤ ਵਿਕਾਸ ਕਾਰਜ ਆਰੰਭੇ ਗਏ ਹਨ। ਜਾਣਕਾਰੀ ਦਿੰਦਿਆਂ ਸਰਪੰਚ ਅਮਨਦੀਪ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਦਾ ਚੌਂਕ ਜੋ ਕੇ ਕਾਫੀ ਨੀਵਾਂ ਸੀ ਅਤੇ ਮੀਹ ਪੈਣ ਨਾਲ ਉੱਥੇ ਪਾਣੀ ਭਰ ਜਾਂਦਾ ਸੀ।ਇਸ ਨੂੰ ਲੰਮੇ ਸਮੇਂ ਤੋਂ ਇਸ ਨੂੰ ਉੱਚਾ ਕਰਕੇ ਬਣਾਉਣ ਦੀ ਮੰਗ ਸੀ, ਦੇ ਲਈ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਵੱਲੋਂ ਉਹਨਾਂ ਨੂੰ ਗਰਾਂਟ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜਿਸ ਦੇ ਤਹਿਤ ਉਹਨਾਂ ਵੱਲੋਂ ਪਹਿਲਾਂ ਭਰਤ ਪਾ ਕੇ ਫਿਰ ਰੋੜੀ ਕੁੱਟ ਕੇ ਲੌਕ ਟਾਈਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਦਰਸ਼ਨ ਸਿੰਘ ਭੰਦੋਲ ਦੁਆਰਾ ਤੋਂ ਕਰਵਾਈ ਗਈ।ਇਸ ਮੌਕੇ ਪੰਚਾਇਤ ਮੈਂਬਰ ਮਨਦੀਪ ਸਿੰਘ,ਨਿੱਕਾ ਸਿੰਘ,ਜੱਗੀ ਸਿੰਘ,ਤਰਸੇਮ ਸਿੰਘ ਤੇ ਪਿੰਡ ਵਾਸੀ ਮੌਜ਼ੂਦ ਸਨ। ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਕਾਰਜ ਦੇ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।ਉਨਾਂ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਵੀ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸ.ਯੂ.ਐਸ. ਅਕੈਡਮੀ ਸਤੌਜ ਦੇ ਵਿਦਿਆਰਥੀਆਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸ.ਯੂ.ਐਸ. ਅਕੈਡਮੀ ਸਤੌਜ ਦੇ ਵਿਦਿਆਰਥੀਆਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਇਸ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਕੜਕਦੀ ਧੁੱਪ ਅਤੇ ਅੱਤ ਦੀ ਗਰਮੀ ਦੇ ਮੌਸਮ ਵਿੱਚ ਰਾਹ ਜਾਂਦੇ ਰਾਹੀਆਂ ਅਤੇ ਯਾਤਰੀਆਂ ਨੂੰ ਠੰਡਾ ਮਿੱਠਾ ਜਲ ਛਕਾਇਆ।ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੇ ਸਿਰਤਾਜ ਵਜੋਂ ਸਿਖਰ ਸਨਮਾਨ ਹਾਸਿਲ ਹੈ। ਉਨ੍ਹਾਂ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦੀ ਹੈ।ਜਿੱਥੇ ਸਮੁੱਚੇ ਸਿੱਖ ਜਗਤ ਵਿੱਚ ਇਸ ਸਹਾਦਤ ਨੂੰ ਮੁੱਖ ਰੱਖਦਿਆਂ ਛਬੀਲਾਂ ਲਗਾਈਆਂ ਜਾਦੀਆਂ ਹਨ ਉੱਥੇ  ਅਕੈਡਮੀ ਦੇ ਵਿਦਿਆਰਥੀਆਂ, ਸਟਾਫ ਅਤੇ ਸਮੂਹ ਡਰਾਈਵਰ ਵੱਲੋਂ ਵੀ ਉਪਰਾਲਾ ਕੀਤਾ ਗਿਆ।ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ,ਰਾਜ ਕੁਮਾਰ ਵਸਿਸ਼ਟ ਅਕੈਡਮੀ ਪ੍ਰਿਸੀਪਲ ਨਵੀ ਕਿਰਨ ਅਤੇ ਸਮੂਹ ਸਟਾਫ ਹਾਜ਼ਰ ਰਹੇ।

Sunday, June 1, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਦੀਪਕ ਕੰਬੋਜ ਦੁਬਾਰਾ ਬਣੇ ਈਟੀਟੀ 6635 ਯੂਨੀਅਨ ਦੇ ਸੂਬਾ ਪ੍ਰਧਾਨ

ਦੀਪਕ ਕੰਬੋਜ ਦੁਬਾਰਾ ਬਣੇ ਈਟੀਟੀ 6635 ਯੂਨੀਅਨ ਦੇ ਸੂਬਾ ਪ੍ਰਧਾਨ

ਜਨਰਲ ਸਕੱਤਰ ਸ਼ਲਿੰਦਰ ਕਬੋਜ,ਸਹਾਇਕ ਜਨਰਲ ਸਕੱਤਰ ਰਾਜ ਸੁਖਵਿੰਦਰ ਸਿੰਘ ਅਤੇ ਜੱਗਾ ਬੋਹਾ ਚੁਣੇ 

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਡਾ. ਬੀ. ਆਰ. ਅੰਬੇਦਕਰ ਭਵਨ ਮੁੱਲਾਪੁਰ ਦਾਖਾ (ਲੁਧਿਆਣਾ) ਵਿਖੇ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ, ਜਿਸ ਦਾ ਮੁੱਖ ਏਜੰਡਾ ਸੂਬਾ ਕਮੇਟੀ ਦਾ ਸੰਗਠਨ ਅਤੇ ਜ਼ਿਲ੍ਹਾ ਕਮੇਟੀਆਂ ਦਾ ਗਠਨ ਕਰਨਾ ਰਿਹਾ। ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੀ ਚੋਣ ਕੀਤੀ ਗਈ। ਦੀਪਕ ਕੰਬੋਜ ਨੂੰ ਸੂਬਾ ਪ੍ਰਧਾਨ, ਸ਼ਲਿੰਦਰ ਕਬੋਜ (ਜਨਰਲ ਸਕੱਤਰ), ਰਾਜ ਸੁਖਵਿੰਦਰ ਸਿੰਘ ਅਤੇ ਜੱਗਾ ਬੋਹਾ (ਸਹਾਇਕ ਜਨਰਲ ਸਕੱਤਰ), ਕੁਲਦੀਪ ਖੋਖਰ (ਮੀਤ ਪ੍ਰਧਾਨ), ਨਿਰਮਲ ਜੀਰਾ (ਵਿੱਤ ਸਕੱਤਰ), ਰਵਿੰਦਰ ਕੰਬੋਜ (ਸਹਾਇਕ ਵਿੱਤ ਸਕੱਤਰ), ਬੂਟਾ ਮਾਨਸਾ (ਮੁੱਖ ਸਲਾਹਕਾਰ), ਜਰਨੈਲ ਨਾਗਰਾ ਅਤੇ ਮਨਦੀਪ ਬਟਾਲਾ (ਕਾਨੂੰਨੀ ਸਲਾਹਕਾਰ), ਦੀਪ ਬਨਾਰਸੀ (ਪ੍ਰੈਸ ਸਕੱਤਰ), ਸੁਮਿਤ ਕੰਬੋਜ ਅਤੇ ਦਾਨਿਸ਼ ਭੱਟੀ (ਮਾਸ-ਮੀਡੀਆ ਇੰਚਾਰਜ) ਅਤੇ ਦੇਸ ਰਾਜ ਜਲੰਧਰ (ਮੁੱਖ ਬੁਲਾਰਾ) ਵਜੋਂ ਚੁਣਿਆ ਗਿਆ। ਇਸ ਸੰਗਠਨ ਦੌਰਾਨ ਈਟੀਟੀ 6635 ਅਧਿਆਪਕ ਯੂਨੀਅਨ ਨੂੰ ਵੱਖ ਵੱਖ ਮੁੱਦਿਆਂ ਤੇ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਰੀਕਾਸਟ ਸੂਚੀਆਂ ਵਿੱਚੋ ਬਾਹਰ ਕੀਤੇ 117 ਅਧਿਆਪਕ ਸਾਥੀਆਂ ਦੀਆਂ ਸੇਵਾਵਾਂ ਬਰਕਰਾਰ ਰੱਖਣ, ਬਦਲੀਆਂ ਦਾ ਮੌਕਾ ਦੇਣ ਅਤੇ ਪੰਜਾਬ ਦਾ ਛੇਵਾਂ ਪੇਅ ਸਕੇਲ ਲਾਗੂ ਕਰਨ ਆਦਿ ਮੰਗਾਂ ਬਾਰੇ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਕਮੇਟੀਆਂ ਦੇ ਪ੍ਰਧਾਨ ਵੀ ਲਗਾਏ ਗਏ। ਜਿਸ ਵਿੱਚ ਲੁਧਿਆਣਾ ਤੋਂ ਪਰਮਿੰਦਰ ਸਿੰਘ ਅਤੇ ਸੁਰੇਸ਼ ਅੱਕਾਂਵਾਲੀ,ਮਨਪ੍ਰੀਤ ਸਿੰਘ ਥਿੰਦ (ਮੋਹਾਲੀ),ਲਵਪ੍ਰੀਤ ਸਿੰਘ ਸੰਗਰੂਰ,ਕੁਲਵੀਰ ਸਿੰਘ,ਬਖਸ਼ੀਸ਼ ਸਿੰਘ ਅਤੇ ਅੰਜੂ (ਹੁਸ਼ਿਆਰਪੁਰ),ਪੰਕਜ਼ (ਨਵਾਂ ਸ਼ਹਿਰ),ਹਰਪ੍ਰੀਤ ਹੈਰੀ (ਮਾਨਸਾ),ਰਾਧੇ ਅਬੋਹਰ (ਬਰਨਾਲ਼ਾ),ਖੁਸ਼ਦੀਪ ਸਿੰਘ (ਪਟਿਆਲਾ),ਪ੍ਰਦੀਪ ਕੁਮਾਰ ਅਤੇ ਸੰਦੀਪ ਕੁਮਾਰ (ਫਿਰੋਜ਼ਪੁਰ),ਪੁਸ਼ਪਿੰਦਰ ਸਿੰਘ (ਤਰਨਤਾਰਨ),ਬੇਅੰਤ ਸਿੰਘ ਅਤੇ ਗੁਰਸੇਵਕ ਸਿੰਘ (ਮੋਗਾ),ਗਗਨ ਮੱਕੜ (ਮੁਕਤਸਰ),ਗੁਰੀ ਜਟਾਣਾ ਅਤੇ ਰਾਹੁਲ (ਅੰਮ੍ਰਿਤਸਰ),ਜਸਕਰਨ ਕੰਬੋਜ (ਫਾਜ਼ਿਲਕਾ),ਸਰਬਜੋਤ ਸਿੰਘ (ਫਰੀਦਕੋਟ), ਕੁਲਵਿੰਦਰ ਸਿੰਘ,ਵਿਪਨ ਕਾਲੜਾ ਵਿਸ਼ਾਲ ਅਤੇ ਮੋਹਿਤ (ਜਲੰਧਰ),ਪ੍ਰਦੀਪ ਬਿਆਸ ਅਤੇ ਸੁਨੀਲ (ਕਪੂਰਥਲਾ),ਗੁਰਪ੍ਰੀਤ ਸਿੰਘ (ਰੋਪੜ),ਲਖਵੀਰ ਸਿੰਘ ਅਤੇ ਬੂਟਾ ਸਿੰਘ (ਬਠਿੰਡਾ),ਇੰਦਰ ਅਤੇ ਰਵੀ (ਪਠਾਨਕੋਟ),ਸੁਖਚਰਨ ਸਿੰਘ ਅਤੇ ਹਰਮਨਦੀਪ ਸਿੰਘ (ਗੁਰਦਾਸਪੁਰ) ਜ਼ਿਲ੍ਹਿਆ ਤੋਂ ਲਗਾਏ ਗਏ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਸਮਰ ਕੈਂਪ ਲਗਾਇਆ

ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਸਮਰ ਕੈਂਪ ਲਗਾਇਆ
ਕੈਂਪ ਦੌਰਾਨ ਤੇਲਗੂ ਭਾਸ਼ਾ ਸਿਖਾਉਣ ਲਈ ਕਰਵਾਈਆਂ ਕ੍ਰਿਆਵਾਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮਰ ਕੈਂਪ ਲਗਾਇਆ ਗਿਆ ਜਿਸ ਵਿੱਚ ਇੱਕ ਹਫਤਾ ਤੇਲਗੂ ਭਾਸ਼ਾ ਦੀ ਮੁੱਢਲੀ ਜਾਣਕਾਰੀ ਸਕੂਲ ਦੇ ਅਧਿਆਪਕ ਬੇਅੰਤ ਕੌਰ,ਬਲਜੀਤ ਸਿੰਘ ਅਤੇ ਸਰਬਜੀਤ ਕੌਰ ਦੁਆਰਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ ਹੈ। ਇਸ ਕੈਂਪ ਦੌਰਾਨ ਤੇਲਗੂ ਭਾਸ਼ਾ ਸਿੱਖਣ ਲਈ ਵਿਦਿਆਰਥੀਆਂ ਦੁਆਰਾ ਵੱਖ-ਵੱਖ ਕਿਰਿਆਵਾਂ ਕੀਤੀਆਂ ਗਈਆਂ।ਜਾਣਕਾਰੀ ਦਿੰਦਿਆਂ ਆਧਿਆਪਕ ਪਿਆਰਾ ਸਿੰਘ ਗੁਰਨੇ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਭਾਰਤ ਦੇ ਵੱਖ ਵੱਖ ਰਾਜਾਂ ਦੀਆਂ ਭਾਸ਼ਾਵਾਂ ਦਾ ਅਦਾਨ ਪ੍ਰਦਾਨ ਕਰਨਾ ਸੀ। ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਸਿੱਖਣ ਲਈ ਦੋ ਦੋ ਰਾਜਾਂ ਦੇ ਜੋੜੇ ਬਣਾਏ ਗਏ ਹਨ। ਪੰਜਾਬ ਦਾ ਜੋੜਾ ਆਂਧਰਾ ਪ੍ਰਦੇਸ਼ ਰਾਜ ਨਾਲ ਹੈ। ਜਿੱਥੇ ਆਂਧਰਾ ਪ੍ਰਦੇਸ਼ ਪੰਜਾਬੀ ਸਿੱਖ ਰਿਹਾ ਹੈ ਉੱਥੇ ਹੀ ਪੰਜਾਬ ਆਂਧਰਾ ਪ੍ਰਦੇਸ਼ ਦੀ ਭਾਸ਼ਾ ਤੇਲਗੂ ਸਿੱਖ ਰਿਹਾ ਹੈ। ਇਸ ਕੈਂਪ ਦਾ ਮਕਸਦ ਵੱਖ ਵੱਖ ਰਾਜਾਂ ਦੀਆਂ ਭਾਸ਼ਾਵਾਂ,ਸੱਭਿਆਚਾਰ, ਖਾਣ ਪੀਣ ,ਪਹਿਨਣ ਆਦਿ ਤੋਂ ਜਾਣੂ ਹੋਣਾ ਹੈ।ਇਸ ਨਾਲ ਭਾਰਤ ਭਿੰਨਤਾਵਾਂ ਨਾਲ ਭਰਿਆ ਦੇਸ਼ ਹੋਣ ਦੇ ਬਾਵਜੂਦ ਇੱਕ ਲੜੀ ਵਿੱਚ ਪਰੋਇਆ ਜਾਂਦਾ ਹੈ।ਇਹ ਭਾਰਤ ਦੀ ਏਕਤਾ ਲਈ ਸਭ ਤੋਂ ਜਰੂਰੀ ਹੈ। ਦੂਸਰਾ ਵੱਖ-ਵੱਖ ਭਾਸ਼ਾਵਾਂ ਸਿੱਖਣ ਨਾਲ ਵਿਦਿਆਰਥੀਆਂ ਦਾ ਸਿੱਖਣ ਪੱਧਰ ਵੱਧਦਾ ਹੈ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਵਧੇਰੇ ਮੌਕੇ ਮਿਲਦੇ ਹਨ। ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ। ਮਾਪੇ ਅਧਿਆਪਕ ਮਿਲਣੀ ਦੌਰਾਨ ਆਏ ਮਾਪਿਆਂ ਨੇ ਇਸ ਪ੍ਰਦਰਸ਼ਨੀ ਨੂੰ ਦੇਖਿਆ।ਇਸ ਪ੍ਰਦਰਸ਼ਨੀ ਦੌਰਾਨ ਸਕੂਲ ਦਾ ਸਾਰਾ ਸਟਾਫ ਹਾਜ਼ਰ ਰਿਹਾ।