ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋ ਟੈੱਟ ਦੀ ਸ਼ਰਤ ਖਤਮ ਕਰਵਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਤੇ ਅਮਿਤ ਸ਼ਾਹ ਨੂੰ ਭੇਜਿਆ ਮੰਗ ਪੱਤਰ : ਲਾਹੌਰੀਆ
Saturday, February 21, 2026
ਖੁਸ਼ਪ੍ਰੀਤ ਸਿੰਘ ਚਹਿਲ, ਤਰਨ ਤਾਰਨ : ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋ ਟੈੱਟ ਦੀ ਸ਼ਰਤ ਖਤਮ ਕਰਵਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਤੇ ਅਮਿਤ ਸ਼ਾਹ ਨੂੰ ਭੇਜਿਆ ਮੰਗ ਪੱਤਰ : ਲਾਹੌਰੀਆ
Wednesday, February 11, 2026
ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਨਸਾ ਵੱਲੋਂ 9ਵਾਂ ਟੀ-20 ਚੈਲੇਂਜਰ ਕੱਪ ਸ਼ੁਰੂ
ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਨਸਾ ਵੱਲੋਂ 9ਵਾਂ ਟੀ-20 ਚੈਲੇਂਜਰ ਕੱਪ ਸ਼ੁਰੂ
ਕੇਜੀਐਫ ਫਤਿਹਗੜ੍ਹ ਅਤੇ ਐੱਲ-ਐੱਲ ਚੰਡੀਗੜ੍ਹ ਦਰਮਿਆਨ ਖੇਡਿਆ ਗਿਆ ਪਲੇਠਾ ਮੈਚ
ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਨਸਾ ਵੱਲੋਂ 9ਵਾਂ ਟੀ-20 ਚੈਲੇਂਜਰ ਕੱਪ ਕਰਵਾਇਆ ਜਾ ਰਿਹਾ ਹੈ,ਜਿਸ ਵਿੱਚ 16 ਟੀਮਾਂ ਦੇ ਲਗਭਗ 240 ਖਿਡਾਰੀ ਭਾਗ ਲੈ ਰਹੇ ਹਨ। ਇਹ ਟੂਰਨਾਮੈਂਟ ਖਾਲਸਾ ਸਕੂਲ ਦੇ ਕ੍ਰਿਕਟ ਗ੍ਰਾਊਂਡ ਵਿੱਚ 10 ਤੋਂ 28 ਫਰਵਰੀ ਤੱਕ ਚੱਲੇਗਾ।ਇਸ ਟੂਰਨਾਮੈਂਟ ਦੀ ਉਦਘਾਟਨ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਦੀ ਵੈਲਕਮ ਕਮੇਟੀ ਦੇ ਮੈਂਬਰਾਂ ਜਤਿੰਦਰ ਅਗਰਾ,ਜਗਮੋਹਨ ਸਿੰਘ ਅਤੇ ਪਰਮਿੰਦਰ ਸਿੰਘ ਮਾਨ ਵੱਲੋਂ ਮੁੱਖ ਮਹਿਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਨਾਲ ਖਿਡਾਰੀਆਂ ਦੀ ਜਾਣ-ਪਛਾਣ ਵੀ ਕਰਵਾਈ ਗਈ।ਸਮਾਰੋਹ ਦੌਰਾਨ ਕਿਸਾਨ ਆਗੂ ਕਰਨੈਲ ਸਿੰਘ ਅਤੇ ਸੁਖਚਰਨ ਸਿੰਘ ਵੀ ਹਾਜ਼ਰ ਰਹੇ। ਰੁਲਦੂ ਸਿੰਘ ਅਤੇ ਹੋਰ ਮਹਿਮਾਨਾਂ ਵੱਲੋਂ ਕੇਜੀਐਫ ਫਤਿਹਗੜ੍ਹ ਅਤੇ ਐੱਲ-ਐੱਲ ਚੰਡੀਗੜ੍ਹ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਸਿਹਤ ਸੰਭਾਲ ਲਈ ਪੀਐੱਮਆਰ ਮੈਡੀਕਲ ਟੀਮ ਵੱਲੋਂ ਮੈਦਾਨ ਵਿੱਚ ਕੈਂਪ ਲਗਾਇਆ ਗਿਆ ਹੈ, ਜਿਸ ਦੀ ਅਗਵਾਈ ਹਰੀਸ਼ ਮਿੱਧਾ, ਬਿੰਦਰ ਅਤੇ ਸ਼ਾਮੀ ਗਰਗ ਵੱਲੋਂ ਕੀਤੀ ਜਾ ਰਹੀ ਹੈ। ਕਿਸੇ ਵੀ ਖਿਡਾਰੀ ਨੂੰ ਚੋਟ ਲੱਗਣ ਦੀ ਸਥਿਤੀ ਵਿੱਚ ਤੁਰੰਤ ਫਸਟ ਏਡ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਖਿਡਾਰੀਆਂ ਦੇ ਰਹਿਣ-ਸਹਿਣ ਅਤੇ ਖਾਣੇ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਗ੍ਰਾਊਂਡ ਦੀ ਸੰਭਾਲ ਦੀ ਜ਼ਿੰਮੇਵਾਰੀ ਗ੍ਰਾਊਂਡਮੈਨ ਬਾਬਾ ਲਾਭ ਸਿੰਘ, ਬੱਬਰ ਸਿੰਘ ਅਤੇ ਸੁਖਾ ਰਾਮ ਵੱਲੋਂ ਨਿਭਾਈ ਜਾ ਰਹੀ ਹੈ। ਰਿਫਰੈਸ਼ਮੈਂਟ ਕਮੇਟੀ ਦੀ ਜ਼ਿੰਮੇਵਾਰੀ ਕੇਵਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੰਭਾਲੀ ਜਾ ਰਹੀ ਹੈ। ਖਿਡਾਰੀਆਂ ਦੇ ਖਾਣੇ ਲਈ ਫੂਡ ਕਮੇਟੀ ਦੀ ਜ਼ਿੰਮੇਵਾਰੀ ਭਗਵਾਨ ਸਿੰਘ ਕਸਤੂਰੀ ਅਤੇ ਰਮਨਦੀਪ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ। ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਵਾਟਰ ਕਮੇਟੀ ਦੀ ਜ਼ਿੰਮੇਵਾਰੀ ਵੀ ਕੇਵਲ ਸ਼ਰਮਾ ਦੀ ਟੀਮ ਵੱਲੋਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਜਾ ਰਹੀ ਹੈ। ਇਸ ਮੌਕੇ ਟੂਰਨਾਮੈਂਟ ਦੀ ਕਮੈਂਟਰੀ ਕਟਰਾ ਵੈਸ਼ਨੋ ਦੇਵੀ ਤੋਂ ਸ਼੍ਰੀ ਅਜੈ ਕੁਮਾਰ ਅਤੇ ਮਾਨਸਾ ਤੋਂ ਸਿਹੰਤੀ ਅਤੇ ਵਿਸ਼ਾਲ ਵਿਕੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਿਸ ਨਾਲ ਦਰਸ਼ਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਟੂਰਨਾਮੈਂਟ ਦੀ ਆਰਗੇਨਾਈਜ਼ਰ ਬਾਡੀ ਦੇ ਮੈਂਬਰਾਂ ਵਿਨੈ ਪਾਲ ਗਿੱਲ, ਸਹਜਪ੍ਰੀਤ ਸਿੰਘ, ਰਾਜਦੀਪ ਸਿੰਘ ਝੱਬਰ, ਅਮਰਿੰਦਰ ਸਿੰਘ ਪਟਵਾਰੀ, ਨਵਜੋਤ ਸਿੰਘ ਲੱਡੀ, ਗੁਰਪ੍ਰੀਤ ਸਿੰਘ ਮੋਨੀ, ਦਲਬੀਰ ਸਿੰਘ ਬਿੱਟੂ, ਚਰਨਪ੍ਰੀਤ ਗਰੇਵਾਲ, ਸੁਖਪ੍ਰੀਤ ਸਿੰਘ ਸੁਖਾ ਅਤੇ ਮਨਜੀਤ ਸਿੰਘ (ਆਸਟ੍ਰੇਲੀਆ) ਵੱਲੋਂ ਟੂਰਨਾਮੈਂਟ ਨੂੰ ਬਹੁਤ ਹੀ ਸੁਚੱਜੇ ਅਤੇ ਯੋਜਨਾਬੱਧ ਢੰਗ ਨਾਲ ਕਰਵਾਇਆ ਹੈ।ਕੇਜੀਐਫ ਫਤਿਹਗੜ੍ਹ ਅਤੇ ਐੱਲ-ਐੱਲ ਚੰਡੀਗੜ੍ਹ ਦਰਮਿਆਨ ਖੇਡਿਆ ਮੈਚ ਕਾਫ਼ੀ ਦਿਲਚਸਪ ਰਿਹਾ।ਦੋਵਾਂ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੇਜੀਐਫ ਫਤਿਹਗੜ੍ਹ ਦੀ ਟੀਮ ਨੇ 143 ਦੌੜਾਂ ਦਾ ਟਾਰਗਟ ਹਾਸਲ ਕਰਕੇ 2 ਵਿਕਟਾਂ ਨਾਲ ਇਹ ਮੈਚ ਆਪਣੇ ਨਾਂ ਕੀਤਾ।
ਪੱਤਰ ਪ੍ਰੇਰਕ,ਮਾਨਸਾ : ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ 14 ਫਰਵਰੀ ਨੂੰ ਵਿੱਤ ਮੰਤਰੀ ਚੀਮਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ
ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ 14 ਫਰਵਰੀ ਨੂੰ ਵਿੱਤ ਮੰਤਰੀ ਚੀਮਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ
ਹੱਕ ਪ੍ਰਾਪਤੀ ਰੈਲੀ 'ਚ ਵੱਡੇ ਪੱਧਰ 'ਤੇ ਕੰਪਿਊਟਰ ਅਧਿਆਪਕ ਕਰਨਗੇ ਸ਼ਿਰਕਤ : ਯੂਨੀਅਨ ਆਗੂ
ਪੱਤਰ ਪ੍ਰੇਰਕ,ਮਾਨਸਾ : ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੇ ਜਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਤੇ ਜਨਰਲ ਸਕੱਤਰ ਮਲਕੀਤ ਸਿੰਘ ਨੇਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੇ ਜਾਣ ਵਿਰੁੱਧ ਕੰਪਿਊਟਰ ਅਧਿਆਪਕ ਯੂਨੀਅਨ ਦੁਆਰਾ ਸਟੇਟ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੱਕ ਪ੍ਰਾਪਤੀ ਲਈ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੇ ਪੰਜਾਬ 'ਚੋਂ ਕੰਪਿਊਟਰ ਅਧਿਆਪਕ ਸ਼ਮੂਲੀਅਤ ਕਰਨਗੇ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਘੇਰਾਉ ਕਰਨਗੇ।ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ, ਮੀਤ ਪ੍ਰਧਾਨ ਲਖਵੀਰ ਸਿੰਘ, ਰਣਜੀਤ ਕੁਮਾਰ ਤੇ ਕੈਸ਼ੀਅਰ ਨਿਤੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਨੇਤਾਵਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਸਾਰ ਪਹਿਲ ਦੇ ਅਧਾਰ ਤੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਪਰ ਲਗਭਗ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਉਹਨਾਂ ਕੋਈ ਬਾਤ ਨੀ ਪੁੱਛੀ ਜਿਸ ਕਾਰਨ ਕੰਪਿਊਟਰ ਅਧਿਆਪਕਾਂ ਵਿੱਚ ਗੁੱਸਾ ਹੈ ਤੇ ਉਹ 14 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਹੱਕ ਪ੍ਰਾਪਤੀ ਰੈਲੀ ਵਿੱਚ ਵੱਡੇ ਪੱਧਰ 'ਤੇ ਪਹੁੰਚਕੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ ਦਿਖਾਵਾ ਕਰਨਗੇ।
Saturday, February 7, 2026
ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਵਿਖੇ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਐਥਲੈਟਿਕਸ ਮੀਟ ਸੰਪੰਨ
ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਵਿਖੇ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਐਥਲੈਟਿਕਸ ਮੀਟ ਸੰਪੰਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਚੱਲ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ 'ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ', ਫਫੜੇ ਵਿਖੇ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੀਟ ਬਹੁਤ ਹੀ ਉਤਸ਼ਾਹ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਕਰਵਾਈ ਗਈ। ਇਸ ਖੇਡ ਸਮਾਗਮ ਵਿੱਚ ਜ਼ਿਲ੍ਹਾ ਮਾਨਸਾ ਦੇ ਲਗਭਗ 23 ਸਕੂਲਾਂ ਦੀਆਂ ਕਰੀਬ 780 ਵਿਦਿਆਰਥਣਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਥਲੈਟਿਕਸ ਮੀਟ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣਾ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਐਥਲੈਟਿਕ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਦੌੜਾਂ, ਫੀਲਡ ਟਰੈਕ ਵਿੱਚ ਜੈਵਲਿਨ ਥਰੋ, ਲੰਮੀ ਛਾਲ ਅਤੇ ਗੋਲਾ ਸੁੱਟਣ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਖਿਡਾਰਨਾਂ ਨੇ ਬੜੀ ਉਤਸ਼ਾਹ ਨਾਲ ਭਾਗ ਲਿਆ। ਐਥਲੈਟਿਕ ਮੀਟ ਦੇ ਮੁੱਖ ਮਹਿਮਾਨ ਵਜੋਂ ਸ. ਗੁਰਮੇਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ ਨਾਲ ਸ. ਹਰਦੇਵ ਸਿੰਘ ਬਾਦਲ, ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਗੁਰਜੰਟ ਸਿੰਘ, ਸ. ਸੋਹਣ ਸਿੰਘ ਰਿੰਕੂ, ਸ. ਬਲਤੇਜ ਸਿੰਘ, ਪ੍ਰਧਾਨ ਦਸਮੇਸ਼ ਕਲੱਬ ਅਤੇ ਸਮੁੱਚੀ ਨਗਰ ਪੰਚਾਇਤ ਪਿੰਡ ਫਫੜੇ ਭਾਈਕੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਸ. ਗੁਰਮੇਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਖੇਡ ਭਾਵਨਾ, ਟੀਮ ਭਾਵਨਾ, ਤੰਦਰੁਸਤੀ, ਨਸ਼ਾ ਮੁਕਤ ਅਤੇ ਸਵੈ ਵਿਸ਼ਵਾਸ਼ ਪੈਦਾ ਕਰਨਾ ਹੈ।ਇਸ ਮੌਕੇ ਝੰਡਾ ਲਹਿਰਾਇਆ ਤੋਂ ਬਾਅਦ ਮਸ਼ਾਲ ਪ੍ਰਜੁੱਲਤ ਕੀਤੀ ਗਈ ਅਤੇ ਸਾਰੀਆਂ ਐਥਲੀਟ ਵਿਦਿਆਰਥਣਾਂ ਵੱਲੋਂ ਖੇਡ ਭਾਵਨਾ, ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਸਮੂਹਿਕ ਸਹੁੰ ਚੁੱਕੀ ਗਈ ਅਤੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਵੱਲੋਂ ਗੱਤਕਾ ਖੇਡ੍ਹਿਆ ਗਿਆ।ਇਹਨਾਂ ਖੇਡ ਮੁਕਾਬਲਿਆਂ ਦੌਰਾਨ 100 ਮੀਟਰ ਵਿੱਚ ਪਹਿਲਾ ਸਥਾਨ ਸੁਖਮਨਪ੍ਰੀਤ ਕੌਰ ਸਰਕਾਰੀ ਸਕੂਲ ਬੀਰੋਕੇ ਕਲਾਂ, ਦੂਜਾ ਸਥਾਨ ਜਪਨੀਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਤੀਜਾ ਸਥਾਨ ਹਰਸਿਮਰਨ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, 200 ਮੀਟਰ ਵਿੱਚ ਪਹਿਲਾ ਸਥਾਨ ਰੀਤੂ ਮੈਰੀ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ, ਦੂਜਾ ਸਥਾਨ ਗੁਰਵਿੰਦਰ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਤੀਜਾ ਸਥਾਨ ਹਰਸੀਰਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, 400 ਮੀਟਰ ਵਿੱਚ ਪਹਿਲਾ ਸਥਾਨ ਰਾਜਵੀਰ ਕੌਰ ਸਾਹਿਬਜ਼ਾਦਾ ਜੁਝਾਰ ਸਿੰਘ ਸਿੰਘ ਸਕੂਲ ਕੋਟ ਧਰਮੂ, ਦੂਜਾ ਸਥਾਨ ਬੱਬੂ ਮੈਰੀ ਇੰਟਰਨੈਸ਼ਨਲ ਸਕੂਲ ਮੱਤੀ , ਤੀਜਾ ਸਥਾਨ ਜੈਸਮੀਨ ਜਿੰਦਲ ਇੰਟਰਨੈਸ਼ਨਲ ਸਕੂਲ ਮੰਡੇਰ, 800 ਮੀਟਰ ਪਹਿਲਾ ਸਥਾਨ ਰਾਜਵੀਰ ਕੌਰ ਸਾਹਿਬਜ਼ਾਦਾ ਜੁਝਾਰ ਸਿੰਘ ਸਕੂਲ ਕੋਟ ਧਰਮੂ, ਦੂਜਾ ਸਥਾਨ ਨੀਸ਼ੂ ਕੌਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ, ਤੀਜਾ ਸਥਾਨ ਪਲਕਪ੍ਰੀਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਲੰਮੀ ਛਾਲ ਵਿੱਚ ਪਹਿਲਾ ਸਥਾਨ ਰੀਤੂ ਮੈਰੀ ਇੰਟਰਨੈਸ਼ਨਲ ਸਕੂਲ ਮੱਤੀ, ਦੂਸਰਾ ਸਥਾਨ ਰਾਜੂ ਕੌਰ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ, ਤੀਜਾ ਸਥਾਨ ਸਿਮਰਨ ਕੌਰ ਜਵਾਹਰ ਨਵੋਦਿਆ ਵਿਦਿਆਲਾ ਫਫੜੇ ਭਾਈਕੇ, ਗੋਲਾ ਸੁੱਟਣਾ ਵਿੱਚ ਪਲਕਮੀਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਦੂਜਾ ਸਥਾਨ ਅਕਾਲ ਅਕੈਡਮੀ ਫਫੜੇ ਭਾਈਕੇ, ਤੀਜਾ ਸਥਾਨ ਸ਼ਿਕਸ਼ਾ ਕੌਰ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ, ਜੈਵਲਿਨ ਥ੍ਰੋਅ ਵਿੱਚ ਪਹਿਲਾ ਸਥਾਨ ਗੁਰਜੋਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਦੂਜਾ ਸਥਾਨ ਅਰਸ਼ਪ੍ਰੀਤ ਕੌਰ ਮੈਰੀ ਇੰਟਰਨੈਸ਼ਨਲ ਸਕੂਲ ਮੱਤੀ, ਤੀਜਾ ਸਥਾਨ ਕਮਲਪ੍ਰੀਤ ਕੌਰ ਮੈਰੀ ਇੰਟਰਨੈਸ਼ਨਲ ਸਕੂਲ ਮੱਤੀ ਨੇ ਪ੍ਰਾਪਤ ਕੀਤਾ।ਮੁਕਾਬਲਿਆਂ ਦੀ ਸਮਾਪਤੀ ਉਪਰੰਤ ਜੇਤੂ ਰਹੀਆਂ ਵਿਦਿਆਰਥਣਾਂ ਸੰਸਥਾ ਵੱਲੋਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਐਥਲੈਟਿਕਸ ਮੀਟ ਦੀ ਸਮਾਪਤੀ ‘ਤੇ ਡਾ. ਭੁਪਿੰਦਰ ਸਿੰਘ ਨੇ ਧੰਨਵਾਦ ਸ਼ਬਦ ਕਹੇ। ਇਸ ਮੌਕੇ ਪ੍ਰੋ.ਰਮਨਦੀਪ ਸਿੰਘ ਮੁਖੀ ਸਪੋਰਟਸ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ, ਡਾ.ਗੁਰਪ੍ਰੀਤ ਕੌਰ, ਸ੍ਰ.ਗੁਰਮੁੱਖ ਸਿੰਘ, ਪ੍ਰੋ.ਗੁਰਦੀਪ ਸਿੰਘ ਢਿੱਲੋਂ,ਸ੍ਰ.ਅਮਨਪ੍ਰੀਤ ਸਿੰਘ, ਡਾ.ਗੁਰਪ੍ਰੀਤ ਸਿੰਘ ਪ੍ਰੋ. ਕੁਲਬੀਰ ਸਿੰਘ ਐੱਨ ਸੀ. ਸੀ. ਇੰਸਟੈਕਟਰ ਗੁਰੂ ਨਾਨਕ ਬੁਢਲਾਡਾ, ਮੈਡਮ ਹਰਬੰਸ ਕੌਰ,ਪ੍ਰੋ. ਗੁਰਵਿੰਦਰ ਸਿੰਘ ,ਸ੍ਰ. ਬਲਕਾਰ ਸਿੰਘ ਸਿੱਧੂ ਬੀਰੋਕੇ ਕਲਾਂ, ਪ੍ਰਿੰਸੀਪਲ ਅਵਤਾਰ ਸਿੰਘ ਭੈਣੀ ਬਾਘਾ,ਸ੍ਰ . ਰਾਜਿੰਦਰ ਸਿੰਘ ਤੂਰ ਲਾਇਬ੍ਰੇਰੀਅਨ ਭੈਣੀਬਾਘਾ ਸਕੂਲ, ਮਨੂ ਵਾਟਿਕਾ ਸਕੂਲ ਦੇ ਕੋਚ ਸਾਹਿਬਾਨ, ਨਵੋਦਿਆ ਸਕੂਲ ਫਫੜੇ ਭਾਈਕੇ ਦੇ ਅਧਿਆਪਕ ਹਰਜਿੰਦਰ ਸਿੰਘ ਗੱਤਕਾ ਕੋਚ ਅਤੇ ਗੱਤਕਾ ਟੀਮ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਇਸ ਮੌਕੇ ਮੁੱਢਲੀ ਸਹਾਇਤਾ ਟੀਮ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਮਾਪਿਆਂ ਦੀ ਵਰਕਸ਼ਾਪ ਕਰਵਾਈ
ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਮਾਪਿਆਂ ਦੀ ਵਰਕਸ਼ਾਪ ਕਰਵਾਈ
ਸਿੱਖਿਆ ਦੀ ਉੱਨਤੀ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ : ਵਿਧਾਇਕ ਡਾ. ਵਿਜੇ ਸਿੰਗਲਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਜ ਵੱਡੇ ਪੱਧਰ ਤੇ ਸਕੂਲਾਂ ਵਿੱਚ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਮੰਜੂ ਬਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ),ਸੱਤਪਾਲ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਨਸਾ ਦੀ ਅਗਵਾਈ ਵਿੱਚ ਅਤੇ ਸੁਖਵੀਰ ਕੌਰ ਸੈਂਟਰ ਮੁੱਖ ਅਧਿਆਪਕ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਇਸ ਵਰਕਸ਼ਾਪ ਕਰਵਾਈ ਜਿਸ ਵਿੱਚ ਹਲਕਾ ਵਿਧਾਇਕ ਮਾਨਸਾ ਡਾਕਟਰ ਵਿਜੈ ਸਿੰਗਲਾ ਉਚੇਚੇ ਤੌਰ 'ਤੇ ਪਹੁੰਚੇ। ਵਿਧਾਇਕ ਮਾਨਸਾ ਡਾ. ਸਿੰਗਲਾ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਦੀ ਉੱਨਤੀ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਜੋ ਭਵਿੱਖ ਵਿੱਚ ਵੀ ਨਿਰੰਤਰ ਜ਼ਾਰੀ ਰਹਿਣਗੇ । ਇਸ ਸਮੇਂ ਮੌਕੇ ਤੇ ਮੌਜ਼ੂਦ ਆਪ ਆਗੂ ਰਮੇਸ਼ ਖਿਆਲਾ ਅਤੇ ਜਸਵਿੰਦਰ ਸਿੰਘ ਕਾਨ ਬੀ.ਆਰ.ਸੀ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮਕਸਦ ਮਾਪਿਆਂ ਨੂੰ ਪ੍ਰੇਰਿਤ ਕਰਕੇ ਬੱਚਿਆਂ ਨੂੰ ਪ੍ਰੀਖਿਆ ਦੇ ਬੋਝ ਤੋਂ ਮੁਕਤ ਕਰਨਾ ਸੀ।ਕਰਮ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਵਰਨ ਸਿੰਘ ਬਲਾਕ ਸੰਮਤੀ ਮੈਂਬਰ ਨੇ ਵੀ ਆਪਣੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਣ ਦੀ ਜ਼ਰੂਰਤ ਹੈ। ਅੰਤ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼ਰਨਜੀਤ ਕੌਰ ਨੇ ਆਏ ਹੋਏ ਮਾਪਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਸਕੂਲ ਸਟਾਫ਼ ਰਾਣੀ ਕੌਰ,ਰਾਜਵੰਤ ਸਿੰਘ,ਆਸ਼ਾ ਰਾਣੀ,ਬਲਜੀਤ ਕੌਰ,ਕਮਲਜੀਤ ਸਿੱਧੂ,ਆਂਗਣਵਾੜੀ ਸਟਾਫ਼ ਤੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਖਿਆਲਾ ਦਾ ਸਹਿਯੋਗ ਰਿਹਾ।ਇਸ ਸਮੇਂ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਾਪਿਆਂ ਦੀ ਵਰਕਸ਼ਾਪ ਕਰਵਾਈ
ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਾਪਿਆਂ ਦੀ ਵਰਕਸ਼ਾਪ ਕਰਵਾਈ
ਬੱਚਿਆਂ ਦੀ ਹਰ ਗਤੀਵਿਧੀ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ : ਡੀਈਓ ਮੰਜੂ ਬਾਲਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਮਾਪਿਆਂ ਦੀ ਦੂਜੀ ਵਾਰ ਵਰਕਸ਼ਾਪ ਕਰਵਾਈ।ਇਸ ਵਰਕਸ਼ਾਪ ਦਾ ਮੁੱਖ ਏਜੰਡਾ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ,ਬੱਚਿਆਂ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਦਾਖਲਾ ਮੁਹਿੰਮ ਸੀ । ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਵੱਲੋਂ ਸਕੂਲ ਆੱਫ ਹੈਪੀਨੈੱਸ ਰਾਮਦਿੱਤੇਵਾਲਾ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਅਤੇ ਗੇਹਲੇ ਦਾ ਦੌਰਾ ਕੀਤਾ ਗਿਆ।ਮੰਜੂ ਬਾਲਾ ਵੱਲੋਂ ਸਕੂਲ ਆਫ ਹੈਪੀਨੈੱਸ ਰਾਮਦਿੱਤੇਵਾਲਾ ਵਿਖੇ ਬੋਲਦਿਆਂ ਮਾਪਿਆਂ ਨਾਲ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਾਪਿਆਂ ਦੀ ਭੂਮਿਕਾ ਤੇ ਗੱਲਬਾਤ ਕੀਤੀ ਕਿ ਮਾਪਿਆਂ ਨੂੰ ਬੱਚਿਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਾਉਣ ਦੀ ਬਜਾਇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਉਸਦੀ ਹਿੰਮਤ ਵਧਾਉਣੀ ਚਾਹੀਦੀ ਹੈ। ਜਿੱਥੇ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਹੋਈ ਹੈ ਉੱਥੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਵੀ ਇਸਦੇ ਮਾੜ੍ਹੇ ਪ੍ਰਭਾਵਾਂ ਬਾਰੇ ਲਗਾਤਾਰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਦੀ ਹਰ ਗਤੀਵਿਧੀ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ। ਇਸ ਮੌਕੇ ਸਕੂਲ ਆੱਫ ਹੈਪੀਨੈੱਸ ਦੇ ਮੁੱਖ ਅਧਿਆਪਕ ਗਗਨ ਸ਼ਰਮਾ ਨੇ ਸਕੂਲ ਵਿੱਚ ਸਰਕਾਰ ਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਦੇ ਹੋਏ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਦੀ ਬੇਨਤੀ ਕੀਤੀ । ਸਕੂਲ ਵਿੱਚ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਗੱਲਬਾਤ ਕੀਤੀ । ਸਕੂਲ ਵਿੱਚ ਇਸੇ ਸ਼ੈਸਨ ਤੋਂ ਹਾਈ ਟੈੱਕ ਕੰਪਿਊਟਰ ਲੈਬ ਸ਼ੁਰੂ ਕਰਨ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲ ਵਿੱਚ ਜਲਦ ਹੀ ਓਪਨ ਏਅਰ ਜਿੰਮ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਭਾਗ ਵੱਲੋਂ ਭੇਜੇ ਨਿਰਦੇਸ਼ਾ ਤਹਿਤ ਰਿਸੋਰਸ ਪਰਸਨ ਅਮਨਦੀਪ ਸਿੰਘ ਅਤੇ ਜਗਦੀਪ ਸਿੰਘ ਸਿੱਧੂ ਨੇ ਵਿਸਥਾਰ ਸਹਿਤ ਵੱਖ ਵੱਖ ਗਰੁੱਪਾਂ ਵਿੱਚ ਪੀਪੀਟੀ ਰਾਹੀਂ ਮਾਪਿਆਂ ਦੀ ਟਰੇਨਿੰਗ ਕਰਵਾਈ। ਇਸ ਮੌਕੇ ਗਰਾਮ ਪੰਚਾਇਤ ਰਾਮਦਿੱਤੇਵਾਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐ.ਸਿੱ.) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹਲਕਾ ਸਰਦੂਲਗੜ੍ਹ ਦੇ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਨਵਦੀਪ ਸ਼ਰਮਾ,ਸੈਂਟਰ ਹੈੱਡ ਟੀਚਰ ਕੁਲਦੀਪ ਕੌਰ ਭੋਗਲ ,ਸਰਪੰਚ ਰਾਮਦਿੱਤੇਵਾਲਾ ਜਗਤਾਰ ਸਿੰਘ , ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਗੇਹਲੇ ਸੁਖਜੀਤ ਸਿੰਘ, ਰਾਮਦਿੱਤੇਵਾਲਾ ਪਿੰਡ ਦੀ ਗ੍ਰਾਮ ਪੰਚਾਇਤ , ਸਮੂਹ ਸਟਾਫ ਸਕੂਲ ਆੱਫ ਹੈਪੀਨੈੱਸ ਰਾਮਦਿਤੇਵਾਲਾ, ਗੇਹਲੇ ਅਤੇ ਮੂਸਾ ਦਾ ਸਟਾਫ਼ ਹਾਜ਼ਰ ਸੀ।
ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਐਚ ਟੀ ਅਮਨਦੀਪ ਸ਼ਰਮਾ ਦੀ ਪੁਸਤਕ 'ਮੁੰਦਰੀ' ਰਿਲੀਜ਼
ਐਚਟੀ ਅਮਨਦੀਪ ਸ਼ਰਮਾ ਦੀ ਪੁਸਤਕ 'ਮੁੰਦਰੀ' ਰਿਲੀਜ਼
ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਬਹੁਤ ਜਰੂਰੀ : ਸਰੋਜ ਰਾਣੀ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਮੁਖੀ ਅਮਨਦੀਪ ਸ਼ਰਮਾ ਦੀ ਪੁਸਤਕ 'ਮੁੰਦਰੀ' ਸਕੂਲ ਦੇ ਵਿਹੜੇ ਰਿਲੀਜ਼ ਕੀਤੀ ਗਈ। ਪੁਸਤਕ ਤੇ ਗੱਲਬਾਤ ਕਰਦਿਆਂ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੀਆਂ ਘਟਨਾਵਾਂ ਨੂੰ ਪੇਸ਼ ਕਰਦੀਆਂ ਮਿਹਨਤ ਕਰਨ ਨੂੰ ਪ੍ਰੇਰਿਤ ਕਰਦੀਆਂ ਹਨ।ਉਹਨਾਂ ਕਿਹਾ ਕਿ ਇਸ ਵਿਚਲੀਆਂ ਕਵਿਤਾਵਾਂ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਦੀ ਸੇਵਾ ਕਰਨ ਲਈ ਸਮਰਪਿਤ ਕਰਨਗੀਆਂ।ਸਕੂਲ ਦੀ ਉਪ ਚੇਅਰਮੈਨ ਸਰੋਜ ਰਾਣੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਬਹੁਤ ਲਾਜ਼ਮੀ ਹੈ। ਉਨਾ ਕਿਤਾਬ ਵਿਚਲੀਆਂ ਚੰਗੀਆਂ ਕਵਿਤਾਵਾਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਜਗਮੇਲ ਸਿੰਘ ਖਾਲਸਾ, ਨਿਰਮਲ ਸਿੰਘ ਅਹਿਮਦਪੁਰ, ਵੀਰਪਾਲ ਕੌਰ ,ਮਨਪ੍ਰੀਤ ਕੌਰ, ਮੁਨਸ਼ੀ ਮੈਂਬਰ, ਰਾਜਨਦੀਪ ਕੌਰ, ਸੰਦੀਪ ਕੌਰ, ਗੋਲੋ ਕੌਰ ਆਦਿ ਹਾਜ਼ਰ ਸਨ।
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕਲਗੀਧਰ ਟਰੱਸਟ ਵੱਲੋਂ ਹੜ੍ਹ ਦੀ ਚਪੇਟ ਵਿੱਚ ਆਉਂਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾ...
-
ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਦੇ ਲਾਰਿਆਂ ਤੋਂ ਦੁਖੀ ਈਟੀਟੀ 2364 ਬੇਰੁਜ਼ਗਾਰਾਂ ਨੇ ਕੀਤਾ ਡੀਪੀਆਈ ਦਫਤਰ ਦਾ ਘਿਰਾਓ ਖੁਸ਼ਪ੍ਰੀਤ ਸਿੰਘ,ਮੋਹਾਲੀ : ਈਟੀਟੀ 2364 ਬ...






