Wednesday, August 19, 2026

ਪੱਤਰ ਪ੍ਰੇਰਕ, ਤਰਨਤਾਰਨ : ਪੰਜਾਬ ਭਰ 'ਚੋਂ ਐਲੀਮੈਟਰੀ ਅਧਿਆਪਕ ਪੁਰਾਣੀ ਪੈਨਸ਼ਨ ਬਹਾਲੀ ਲਈ 23 ਅਗਸਤ ਨੂੰ ਸਤੌਜ ਜਾਣਗੇ : ਪੰਨੂ,ਲਹੌਰੀਆ

ਪੰਜਾਬ ਭਰ 'ਚੋਂ ਐਲੀਮੈਟਰੀ ਅਧਿਆਪਕ ਪੁਰਾਣੀ ਪੈਨਸ਼ਨ ਬਹਾਲੀ ਲਈ 23 ਅਗਸਤ ਨੂੰ ਸਤੌਜ ਜਾਣਗੇ : ਪੰਨੂ,ਲਹੌਰੀਆ

ਪੱਤਰ ਪ੍ਰੇਰਕ,ਤਰਨਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰ ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਕਰੇਗੀ ਵੱਡੀ ਸ਼ਮੂਲੀਅਤ । 27 ਅਗੱਸਤ ਸਾਂਝਾ ਮੁਲਾਜਮ ਪੈਨਸ਼ਨਰ ਮੰਚ ਅਤੇ ਫਰੰਟ ਦੇ ਮਹਾਂਬੰਦ ਸੰਘਰਸ਼ ਵਿੱਚ ਵੀ ਐਲੀਮੈਂਟਰੀ ਅਧਿਆਪਕ ਕਰਨਗੇ ਵੱਡੀ ਸ਼ਮੂਲੀਅਤ । ਪੰਜਾਬ ਭਰ ਦੇ ਐਲੀਮੈਂਟਰੀ ਅਧਿਆਪਕ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ 23 ਨੂੰ ਸਤੌਜ ਅਤੇ 27 ਅਗਸਤ ਨੂੰ ਮਹਾਬੰਦ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ 23 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ ਰੱਖੇ ਗਏ ਰੋਸ ਪ੍ਰਦਰਸ਼ਨ ਵਿੱਚ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ.) ਵੱਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ ਇਸ ਸਬੰਧੀ ਈ ਟੀ ਯੂ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ,ਹਰਜਿੰਦਰ ਹਾਂਡਾ,ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ, ਮਨਜੀਤ ਸਿੰਘ ਕਠਾਣਾਂ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ, ਰਵੀ ਵਾਹੀ,ਮਲਕੀਤ ਸਿੰਘ ਕਾਹਨੂੰਵਾਨ,ਦਿਲਬਾਗ ਸਿੰਘ ਬੌਡੇ,ਪ੍ਰਭਜੋਤ ਸਿੰਘ ਦੁਲਾਨੰਗਲ, ਜਗਨੰਦਨ ਸਿੰਘ ਫਾਜਿਲਕਾ,ਮਨੋਜ ਘਈ,ਸੁਖਦੇਵ ਸਿੰਘ ਬੈਨੀਪਾਲ, ਅਵਤਾਰ ਸਿੰਘ ਮਾਨ ,ਰਵੀ ਕਾਂਤ, ਦਿਗਪਾਲ ਪਠਾਨਕੋਟ, ਜਸਵੰਤ ਸਿੰਘ ਸੇਖੜਾ, ਅਵਤਾਰ ਸਿੰਘ ਭਲਵਾਨ, ਹਰਜੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ ਪਰਮਾਰ ਸੁਰਿੰਦਰ ਕੁਮਾਰ ਮੋਗਾ, ਪ੍ਰੀਤਭਗਵਾਨ ਸਿਂਘ ਫਰੀਦਕੋਟ,ਚਰਨਜੀਤ ਸਿੰਘ ਫਿਰੋਜ਼ਪੁਰ ਤੇ ਹੋਰ ਆਗੂਆ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਬੇਹੱਦ ਅਹਿਮ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ,ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ l ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ 23 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੇ ਪੱਧਰ ’ਤੇ ਸ਼ਮੂਲੀਅਤ ਲਈ ਪੰਜਾਬ ਭਰ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸੇ ਤਰ੍ਹਾਂ 27 ਅਗਸਤ ਨੂੰ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਸਾਂਝਾ ਮੁਲਾਜ਼ਮ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਪੰਜਾਬ ਮਹਾਬੰਦ ਦੋਰਾਨ ਭਰ ਦੇ ਜ਼ਿਲ੍ਹਾਂ ਹੈੱਡਕੁਆਰਟਰਾਂ ’ਤੇ ਹੋ ਰਹੇ ਰੋਸ ਪ੍ਰਦਰਸ਼ਨਾਂ ਚ ਐਲੀਮੈਂਟਰੀ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸਭ ਜਿਲਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, 18 ਫ਼ੀਸਦੀ ਡੀ.ਏ. ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, 2.59 ਗੁਣਾਂਕ ਲਾਗੂ ਕੀਤਾ ਜਾਵੇ, ਕੱਟੇ ਗਏ ਪੇਂਡੂ ਭੱਤੇ ਬਾਰਡਰ ਭੱਤੇ ਸਮੇਤ ਸਭ ਭੱਤੇ ਪੰਜਾਬ ਸਕੇਲ ਲਾਗੁ ਕੀਤੇ ਜਾਣ , ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਏ ਸੀ ਪੀ ਲਾਗੂ ਕੀਤੀ ਜਾਵੇ ਅਤੇ ਕੈਸ਼ਲੈੱਸ ਸਿਹਤ ਬੀਮਾ ਕਾਰਡ ਜਾਰੀ ਕੀਤੇ ਜਾਣ ਤੋਂ ਇਲਾਵਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਬਾਕੀ ਸਾਰੀਆਂ ਵਿੱਤੀ ਮੰਗਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇ।ਆਗੂਆਂ ਨੇ ਕਿਹਾ ਕਿ ਜੇਕਰ 27 ਦੀ ਮੀਟਿੰਗ ਚ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਹੋਰ ਤਿੱਖੇ ਸੰਘਰਸ਼ ਦੇ ਐਲਾਨ ਹੋ ਜਾਣਗੇ ਜੋ ਸੰਘਰਸ਼ ਹੋਰ ਗੰਭੀਰ ਰੂਪ ਧਾਰਨ ਕਰ ਜਾਵੇਗਾ ਜੋ ਸਰਕਾਰ ਕੋਲੋ ਸੰਭਲਣਾ ਔਖਾ ਹੋ ਜਾਵੇਗਾ । ਇਸ ਸਮੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ,ਬੀ ਕੇ ਮਹਿਮੀ, ਲਖਵਿੰਦਰ ਸਿੰਘ ਸੇਖੋਂ,ਨੀਰਜ ਅਗਰਵਾਲ,ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੌਹਾਨ,ਸਤਬੀਰ ਸਿਂਘ,ਪਰਮਜੀਤ ਸਿੰਘ ਬੁੱਢੀਵਿੰਡ,ਰਣਜੀਤ ਸਿੰਘ ਮੱਲ੍ਹਾ,ਗੁਰਦੀਪ ਸਿੰਘ ਖੁਣਖੁਣ,ਕੁਲਦੀਪ ਸਿੰਘ ਨਵਾਂਸ਼ਹਿਰ,ਮਨਿੰਦਰ ਸਿੰਘ ਤਰਨਤਾਰਨ,ਰਛਪਾਲ ਸਿੰਘ ਉਦੋਕੇ, ਜਸਵੰਤ ਸਿੰਘ ਸੇਖੜਾ,ਹਰਵਿੰਦਰ ਸਿੰਘ ਹੈਪੀ,ਹੈਰੀ ਮਲੋਟ,ਦਿਲਬਾਗ ਸਿੰਘ ਸੈਣੀ, ਰਿਸ਼ੀ ਕੁਮਾਰ ਜਲੰਧਰ,ਅਸੋਕ ਕੁਮਾਰ,ਪਰਮਬੀਰ ਸਿੰਘ ਰੋਖੇ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਨੇ ਪੰਜਾਬ ਸਰਕਾਰ ਦੀ ਸਖਤ ਨਿੰਦਾ ਕੀਤੀ।

Monday, August 10, 2026

ਖੁਸ਼ਪ੍ਰੀਤ ਸਿੰਘ ਚਾਹਲ,ਤਰਨਤਾਰਨ : ਪੇਅ ਕਮਿਸ਼ਨ ਦੇ ਬਕਾਏ ਨੂੰ ਤਰਕਸੰਗਤ ਬਣਾਉਣ ਲਈ ਐਲੀਮੈਂਟਰੀ ਟੀਚਰ ਯੂਨੀਅਨ ਦੀ ਬੀ.ਈ.ਈ.ਓ. ਨੂਰਦੀ ਨਾਲ ਅਹਿਮ ਮੀਟਿੰਗ

ਪੇਅ ਕਮਿਸ਼ਨ ਦੇ ਬਕਾਏ ਨੂੰ ਤਰਕਸੰਗਤ ਬਣਾਉਣ ਲਈ ਐਲੀਮੈਂਟਰੀ ਟੀਚਰ ਯੂਨੀਅਨ ਦੀ ਬੀ.ਈ.ਈ.ਓ. ਨੂਰਦੀ ਨਾਲ ਅਹਿਮ ਮੀਟਿੰਗ

ਖੁਸ਼ਪ੍ਰੀਤ ਸਿੰਘ ਚਾਹਲ,ਤਰਨਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਅਧਿਆਪਕਾਂ ਦੇ ਪੇ ਕਮਿਸ਼ਨ ਦੇ ਬਣਦੇ ਬਕਾਏ ਨੂੰ ਤਰਕਸੰਗਤ ਅਤੇ ਵਾਜਬ ਢੰਗ ਨਾਲ ਜਾਰੀ ਕਰਵਾਉਣ ਸਬੰਧੀ ਅੱਜ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ, ਨੂਰਦੀ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਯੂਨੀਅਨ ਵੱਲੋਂ ਅਧਿਆਪਕਾਂ ਦੇ ਪੇ ਕਮਿਸ਼ਨ ਦੇ ਬਕਾਏ ਦੀਆਂ ਕਿਸ਼ਤਾਂ ਵਿੱਚ ਪੈ ਰਹੇ ਫਰਕ ਅਤੇ ਕੁਝ ਅਧਿਆਪਕਾਂ ਨੂੰ ਘੱਟ ਮਿਲ ਰਹੀ ਬਕਾਏ ਦੀ ਕਿਸ਼ਤ ਦਾ ਮਾਮਲਾ ਵਿਸਥਾਰ ਨਾਲ ਬੀ.ਈ.ਈ.ਓ. ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਹਰ ਅਧਿਆਪਕ ਨੂੰ ਉਸ ਦੇ ਹੱਕ ਅਨੁਸਾਰ ਬਣਦਾ ਪੂਰਾ ਅਤੇ ਵਾਜਬ ਬਕਾਇਆ ਮਿਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।ਇਸ ਮੌਕੇ ਬੀ.ਈ.ਈ.ਓ. ਸਾਹਿਬ ਨੂਰਦੀ ਵੱਲੋਂ ਯੂਨੀਅਨ ਨੂੰ ਭਰੋਸਾ ਦਿਵਾਇਆ ਗਿਆ ਕਿ ਹਰੇਕ ਅਧਿਆਪਕ ਨੂੰ ਉਸ ਦਾ ਬਣਦਾ ਪੇ ਕਮਿਸ਼ਨ ਦਾ ਵਾਜਬ ਬਕਾਇਆ ਹਰ ਹਾਲਤ ਵਿੱਚ ਦਿਵਾਇਆ ਜਾਵੇਗਾ। ਇਸ ਦੇ ਨਾਲ ਹੀ ਬਕਾਏ ਦੀ ਕਿਸ਼ਤ ਵਿੱਚ ਆ ਰਹੀ ਕਮੀ ਦੀ ਸਮੱਸਿਆ ਦਾ ਵੀ ਬਣਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।ਯੂਨੀਅਨ ਵੱਲੋਂ ਬੀ.ਈ.ਈ.ਓ. ਸਾਹਿਬ ਦਾ ਅਧਿਆਪਕਾਂ ਦੀ ਇਸ ਅਹਿਮ ਸਮੱਸਿਆ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਅਤੇ ਮਾਮਲੇ ਦੇ ਹੱਲ ਲਈ ਭਰੋਸਾ ਦੇਣ ’ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੀ ਜ਼ਿਲ੍ਹਾ ਕਮੇਟੀ ਦੇ ਆਗੂਆਂ ਤੋਂ ਇਲਾਵਾ ਦਫ਼ਤਰੀ ਅਮਲਾ ਵੀ ਹਾਜ਼ਰ ਸੀ।ਯੂਨੀਅਨ ਦਾ ਸਪੱਸ਼ਟ ਮਤ ਹੈ ਕਿ ਅਧਿਆਪਕਾਂ ਦੇ ਹੱਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਹਰ ਅਧਿਆਪਕ ਨੂੰ ਉਸ ਦਾ ਬਣਦਾ ਹੱਕ ਦਿਵਾਉਣ ਲਈ ਯੂਨੀਅਨ ਹਮੇਸ਼ਾ ਸੁਹਿਰਦ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।

ਖੁਸ਼ਪ੍ਰੀਤ ਸਿੰਘ ਚਹਿਲ,ਤਰਨਤਾਰਨ : ਬੀਈਈਓ ਤਰਨ ਤਾਰਨ ਪ੍ਰਾਪਰ ਨਾਲ ਈਟੀਯੂ ਦੀ ਹੋਈ ਮੀਟਿੰਗ

ਬੀਈਈਓ ਤਰਨ ਤਾਰਨ ਪ੍ਰਾਪਰ ਨਾਲ ਈਟੀਯੂ ਦੀ ਹੋਈ ਮੀਟਿੰਗ

ਖੁਸ਼ਪ੍ਰੀਤ ਸਿੰਘ ਚਹਿਲ,ਤਰਨਤਾਰਨ : ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ) ਪੰਜਾਬ ਦੀ ਜਿਲਾ ਤਰਨ ਤਾਰਨ ਦੀ ਕਾਰਜਕਾਰਨੀ ਵੱਲੋਂ ਬਲਾਕ ਤਰਨ ਤਾਰਨ ਪ੍ਰਾਪਰ ਦੇ ਵਿੱਚ ਕੰਮ ਕਰਦੇ ਅਧਿਆਪਕਾਂ ਦੀਆ ਜੁਲਾਈ ਪੇਡ ਅਗਸਤ ਦੀਆਂ ਤਨਖ਼ਾਹਾਂ ਨਾ ਮਿਲਣ, ਪੇ ਕਮਿਸ਼ਨ ਦੇ ਬਕਾਏ ਅਤੇ 2364 ਭਰਤੀ ਦੇ ਦਫਤਰੀ ਕੰਮ ਜਿਵੇਂ ਨਵੇਂ ਸਾਥੀਆਂ ਦੀ ਤਨਖ਼ਾਹ, ਪੁਲਿਸ ਵੈਰੀਫਿਕੇਸ਼ਨ ਨਾ ਹੋਣ ਸੰਬੰਧੀ ਅੱਜ ਇੱਕ ਵਫਦ ਮਾਨਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਬਜੀਤ ਸਿੰਘ ਨੈਸ਼ਨਲ ਐਵਾਰਡੀ ਨੂੰ ਮਿਲਿਆ । ਬਹੁਤ ਵਧੀਆ ਮਾਹੌਲ ਵਿੱਚ ਬਲਾਕ ਦੇ ਅਧਿਆਪਕਾਂ, ਦਫਤਰ ਦੀਆ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਮੌਕੇ 'ਤੇ ਬੋਲਦੇ ਬੀਈਈਓ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਬਲਾਕ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਹਰ ਮੁਲਾਜ਼ਿਮ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਂਦੇ ਹਨ ਅਤੇ ਜੋ ਮੰਗਾਂ ਅੱਜ ਵਫਦ ਉਹਨਾਂ ਦੇ ਸਾਹਮਣੇ ਲੈ ਕੇ ਆਇਆ ਹੈ, ਇੱਕ ਹਫਤੇ ਵਿੱਚ ਉਹਨਾਂ ਦਾ ਸਾਰਥਿਕ ਹੱਲ ਕਰ ਦਿੱਤਾ ਜਾਏਗਾ, ਸਾਰੇ ਅਧਿਆਪਕ ਉਹਨਾਂ ਦਾ ਪਰਿਵਾਰ ਹੈ। ਇਸ ਵਫਦ ਵਿੱਚ ਸਟੇਟ ਜੁਆਇੰਟ ਸਕੱਤਰ ਮਨਿੰਦਰ ਸਿੰਘ, ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ, ਜਨਰਲ ਸਕੱਤਰ ਸੁਖਵਿੰਦਰ ਸਿੰਘ ਧਾਮੀ, ਪ੍ਰੈਸ ਸਕੱਤਰ ਅਮਰਜੀਤ ਸਿੰਘ ਬੁੱਘਾ, ਬਲਾਕ ਪ੍ਰਧਾਨ ਸਤਨਾਮ ਸਿੰਘ, ਗੁਰਲਵਦੀਪ ਸਿੰਘ, ਸਤਪਾਲ ਸਿੰਘ, ਮੋਹਿੰਦਰ ਰਾਜਨ, ਅਮਨਦੀਪ ਸਿੰਘ, ਜਗਜੀਵਨ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਧਵਨ ਆਦਿ ਹਾਜਰ ਸਨ।

Tuesday, July 21, 2026

ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ : ਯੂਨੀਅਨ ਆਗੂ

ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ : ਯੂਨੀਅਨ ਆਗੂ

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਯੂਨੀਅਨ ਦੇ ਸੂਬਾ ਆਗੂ ਗੁਰਸੰਗਤ ਸਿੰਘ ਬੁਢਲਾਡਾ ਤੇ ਅੰਮ੍ਰਿਤਪਾਲ ਸਿੰਘ ਧੂਰੀ ਨੇ ਦੱਸਿਆ ਕਿ 2364 ਈਟੀਟੀ ਭਰਤੀ ਦੀ ਦੂਜੀ ਤੇ ਤੀਜੀ ਲਿਸਟ ਨੂੰ ਜੋਆਇਨ ਹੋਇਆਂ ਤਕਰੀਬਨ 4 ਮਹੀਨੇ ਤੋਂ ਵੱਧ ਦਾ ਸਮਾ ਹੋਂ ਚੁੱਕਿਆ ਹੈ ਪਰ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ,ਆਗੂਆਂ ਨੇ ਦੱਸਿਆ ਕਿ ਈਟੀਟੀ 2364 ਦੀ ਚੌਥੀ ਲਿਸਟ ਹੁਣ ਤਕ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ 19 ਫਰਵਰੀ ਤੇ 21 ਅਪ੍ਰੈਲ 2026 ਨੂੰ ਈਟੀਟੀ 2364 ਭਰਤੀ ਦੀ ਦੂਜੀ ਤੇ ਤੀਜੀ ਲਿਸਟ ਦੇ ਨਿਯੁਕਤੀ ਪੱਤਰ ਦਿੱਤੇ ਗਏ ਸਨ ਜਿਸ ਵਿਚ ਅਜੇ ਵੀ ਨਾਂ ਹਾਜਿਰ ਹੋਏ (Not Joining ) ਉਮੀਦਵਾਰਾ ਦੀਆਂ ਅਸਾਮੀਆਂ ਹਾਲੇ ਵੀ ਖਾਲੀ ਹਨ।ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਯੂਨੀਅਨ ਆਗੂਆਂ ਦੀ ਅਪੀਲ ਹੈ ਕਿ 2364 ਭਰਤੀ ਦੀਆਂ ਰਹਿੰਦੀ ਆ ਬਾਕੀ ਲਿਸਟਾਂ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤਾਂ ਜੌ ਬੱਚਿਆ ਦੇ ਸੁਨਹਿਰੀ ਭਵਿੱਖ ਨੂੰ ਸੰਵਾਰਿਆ ਜਾ ਸਕੇ ।ਆਗੂਆਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਈ ਟੀ ਟੀ 2364 ਭਰਤੀ ਦੀਆ ਖਾਲੀ ਰਹਿੰਦੀਆਂ ਅਸਾਮੀਆਂ ਦੀਆਂ ਅਗਲੀ ਮੈਰਿਟ ਵਿੱਚ ਆਉਂਦੇ ਉਮੀਦਵਾਰਾ ਦੀਆਂ ਲਿਸਟਾਂ ਨੂੰ ਜਾਰੀ ਕੀਤਾ ਜਾਵੇ, ਬੇਰੁਜਗਾਰ ਅਧਿਆਪਕਾਂ ਨੇ ਸਰਕਾਰ ਨੂੰ ਕਿਹਾ ਕਿ ਈਟੀਟੀ 2364 ਭਰਤੀ ਦੀਆਂ ਬਾਕੀ ਰਹਿੰਦੀਆਂ ਲਿਸਟਾਂ ਨੂੰ ਜਾਰੀ ਕਰਕੇ, ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ 'ਤੇ ਲਿਆਂਦਾ ਜਾਵੇ।


Monday, May 25, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਘਰਾਂ ਤੋਂ ਦੂਰ ਬੈਠੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ : ਈਟੀਟੀ 2364 ਅਧਿਆਪਕ ਯੂਨੀਅਨ

ਈਟੀਟੀ 2364 ਭਰਤੀ ਦੀ ਚੌਥੀ ਲਿਸਟ ਜਲਦੀ ਜਾਰੀ ਕਰੇ  ਸਰਕਾਰ : ਯੂਨੀਅਨ ਆਗੂ 

ਘਰਾਂ ਤੋਂ ਦੂਰ ਬੈਠੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ : ਈਟੀਟੀ 2364 ਅਧਿਆਪਕ ਯੂਨੀਅਨ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਭਰਤੀ ਦੀ ਦੂਜੀ ਲਿਸਟ ਅਤੇ, ਤੀਜ਼ੀ ਨੂੰ ਜੋਇਨ ਹੋਇਆ ਕਾਫ਼ੀ ਟਾਈਮ ਹੋ ਚੁੱਕੇ ਹਾਂ। ਪਰ ਅਜੇ ਤੱਕ ਏਨਾ ਦੋਵਾਂ ਲਿਸਟਾਂ ਦਾ ਐਪਸੈਂਟ ਡਾਟਾ ਜਾਰੀ ਨਹੀ ਕੀਤਾ ਗਿਆ। ਜਿਸ ਕਰਕੇ ਬਣਦੀ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ। ਜਦੋ ਕਿ ਹੁਣ ਤੱਕ ਈਟੀਟੀ 2364 ਦੀ ਚੌਥੀ ਲਿਸਟ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣਿਆ ਚਾਹੀਦੀਆ ਸਨ। ਯੂਨੀਅਨ ਆਗੂਆਂ ਵੱਲੋਂ ਇੱਕ ਹੋਰ ਪੱਖ ਰੱਖਦਿਆਂ ਹੋਇਆ ਦੱਸਿਆ ਗਿਆ ਕਿ ਈਟੀਟੀ 2364 ਭਰਤੀ ਦੀ ਪਹਿਲੀ ਲਿਸਟ, ਦੂਜੀ ਲਿਸਟ, ਅਤੇ ਤੀਜੀ ਲਿਸਟ ਵਿੱਚ ਵਿਦਹੈਡ ਰਹਿ ਚੁੱਕੇ ਸਾਥੀਆਂ ਨੂੰ ਅਜੇ ਤੱਕ ਵਿਦਹੈਡ ਕਲੀਅਰ ਕਰਕੇ ਲਿਸਟ ਜਾਰੀ ਨਹੀਂ ਕਰੀ ਗਈ। ਜਿਸ ਨੂੰ ਤਕਰੀਬਨ ਡੇਢ ਸਾਲ ਹੋਣ ਵਾਲਾ ਹੈ।ਨਾਲ ਹੀ ਬਦਲੀਆਂ ਸਬੰਧੀ ਗੱਲ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਈਟੀਟੀ 2364 ਭਰਤੀ ਵਿੱਚ ਜੁਆਇਨ ਹੋ ਚੁੱਕੇ ਸਾਥੀ ਜੋ ਘਰ ਤੋਂ ਤਕਰੀਬਨ 300/350 ਦੀ ਦੂਰੀ ਤੇ ਬੈਠੇ ਹਨ ਉਨ੍ਹਾਂ ਨੂੰ ਬਦਲੀਆਂ ਦਾ ਇੱਕ ਸਪੈਸ਼ਲ ਮੌਕਾ ਜਰੂਰ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਰਿਹਾਇਸ਼ੀ ਏਰੀਏ ਤੱਕ ਪਹੁੰਚ ਸਕਣ।ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਈਟੀਟੀ 2364 ਭਰਤੀ ਤੇ ਬਾਕੀ ਰਹਿੰਦਿਆਂ ਲਿਸਟਾਂ ਨੂੰ ਜਾਰੀ ਕਰਕੇ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ ਤੇ ਲਿਆਂਦਾ ਜਾਵੇ। ਤੇ ਨਾਲ ਹੀ ਬਦਲੀਆਂ ਦਾ ਇੱਕ ਸਪੈਸ਼ਲ ਮੌਕਾ ਦੇ ਕੇ ਦੂਰ ਬੈਠੇ ਅਧਿਆਪਕ ਸਾਥੀਆਂ ਨੂੰ ਆਪਣੇ ਰਿਹਾਇਸ਼ੀ ਏਰੀਏ ਤੱਕ ਪਹੁੰਚਾਇਆ ਜਾਵੇ।ਇਸ ਮੌਕੇ ਈਟੀਟੀ 2364 ਯੂਨੀਅਨ ਆਗੂ ਹਰਜੀਤ ਬੁਢਲਾਡਾ, ਮਨਪ੍ਰੀਤ ਮਾਨਸਾ, ਗੁਰਸੰਗਤ ਬੁਢਲਾਡਾ,ਗੁਰਜੀਵਨ, ਸੇਵਕ ਸਰੋਏ, ਸੁਖਜਿੰਦਰ ਸੰਗਰੂਰ, ਹੀਰਾ ਲਾਧੁਕੇ, ਨਵਦੀਪ ਜੋਸਨ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਧੂਰੀ, ਹਰਮਨ ਲੁਧਿਆਣਾ,ਗਗਨ ਧੂਰੀ ਆਦਿ ਸ਼ਾਮਿਲ ਰਹੇ।

Tuesday, May 19, 2026

ਪੱਤਰ ਪ੍ਰੇਰਕ ਤਰਨ ਤਾਰਨ : ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਨ ਲਈ ਪਾਲਿਸੀ ਬਣਾਵੇ - ਲਾਹੌਰੀਆ

ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਨ ਲਈ ਪਾਲਿਸੀ ਬਣਾਵੇ  : ਲਾਹੌਰੀਆ

ਪੱਤਰ ਪ੍ਰੇਰਕ ਤਰਨ ਤਾਰਨ : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨ ਲਈ ਪਾਲਸੀ ਬਣਾਵੇ l ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਵੀ ਕੱਚੇ ਅਧਿਆਪਕ ਨੂੰ ਪੱਕਿਆ ਕਰਨ ਦਾ ਲਾਰਾ ਲਾਇਆ ਸੀ ਤੇ ਪਾਲਸੀ ਵੀ ਬਣਾਈ ਸੀ ਪਰ ਕੋਈ ਵੀ ਅਧਿਆਪਕ ਪੱਕਾ ਨਹੀਂ ਕੀਤਾ ਗਿਆ l ਲਾਹੌਰੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ 2023 ਵਿੱਚ ਪੂਰੇ ਵਰਲਡ ਵਿੱਚ ਚਰਚੇ ਕਰਕੇ ਕਿ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਤਾ ਪਰ ਕੋਈ ਵੀ ਅਧਿਆਪਕ ਪੱਕਾ ਨਹੀਂ ਕੀਤਾ ਗਿਆ l ਲਾਹੌਰੀਆ ਨੇ ਦੱਸਿਆ ਕਿ ਇਨਾਂ ਕੱਚੇ ਅਧਿਆਪਕਾਂ ਦੀ ਕੁਲ ਮਿਲਾ ਕੇ ਗਿਣਤੀ 12710 ਹੈ। ਪੱਕਿਆ ਕਰਨ ਦੀ ਇਸ ਪਾਲਸੀ ਵਿੱਚ 10 ਸਾਲ ਪੂਰੇ ਅਧਿਆਪਕ 29 ਜੁਲਾਈ 2023 ਵਿੱਚ ਰੈਗੂਲਰ ਕੀਤੇ ਗਏ। ਪਰ ਸਿਸਟਮ ਵਿੱਚ ਇਹਨਾਂ ਨੂੰ ਕੋਈ ਵੀ ਸੀਐਸਆਰ ਰੂਲ ਨਹੀ ਦਿੱਤੇ ਗਏ। ਇਹ ਅਧਿਆਪਕ ਅੱਜ ਵੀ ਕੱਚੇ ਦੇ ਕੱਚੇ ਹਨ । ਇਹਨਾਂ ਅਧਿਆਪਕਾਂ ਨੇ ਬਹੁਤ ਉੱਚ ਪੱਧਰ ਦੀ ਕਵਾਲੀਫੈਸ਼ਨ ਹਾਸਿਲ ਕੀਤੀ ਹੋਈ ਹੈ। ਇਹ ਅਧਿਆਪਕ 25 ਹਜਾਰ ਦੇ ਕਰੀਬ ਤਨਖਾਹ ਲੈ ਰਹੇ ਹਨ l ਲਾਹੌਰੀਆਂ ਨੇ ਮੰਗ ਕੀਤੀ ਕਿ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਇਹਨਾਂ ਕੱਚੇ ਅਧਿਆਪਕਾਂ ਦੀ ਕੀਤੀ ਜਾਵੇ l ਜੋ ਕਿ ਸਮੇਂ ਤੇ ਮਹਿੰਗਾਈ ਅਨੁਸਾਰ ਬਹੁਤ ਜਰੂਰੀ ਹੈ।ਇਹ ਅਧਿਆਪਕ 2005-2006 ਵਿੱਚ ਡਿਪਾਰਟਮੈਂਟ ਵਿੱਚ ਆਏ ਸਨ ਪਰ ਹਾਲੇ ਤੱਕ ਕੱਚੇ ਦੇ ਕੱਚੇ ਹੀ ਹਨ l ਲਾਹੌਰੀਆਂ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਹਨਾਂ ਕੱਚੇ ਅਧਿਆਪਕਾਂ ਨੂੰ ਜਲਦੀ ਪੱਕਿਆ ਕੀਤਾ ਜਾਵੇ ਤੇ ਇਹਨਾਂ ਦੀ ਤਨਖਾਹ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਕੀਤੀ ਜਾਵੇ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ , ਨਰੇਸ਼ ਪਨਿਆੜ, ਦਲਜੀਤ ਸਿੰਘ ਲਹੌਰੀਆ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ।

Monday, May 18, 2026

ਪੱਤਰ ਪ੍ਰੇਰਕ,ਬੁਢਲਾਡਾ : ਅਧਿਆਪਕਾਂ ਦੇ ਮਾਪਿਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਪ੍ਰਸ਼ਾਸਨ-ਅਮਨਦੀਪ ਸ਼ਰਮਾ

ਅਧਿਆਪਕਾਂ ਦੇ ਮਾਪਿਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਪ੍ਰਸ਼ਾਸਨ-ਅਮਨਦੀਪ ਸ਼ਰਮਾ

ਕਪਲ ਕੇਸਾਂ ਦੀਆਂ ਵੱਡੀ ਗਿਣਤੀ ਵਿੱਚ ਲੱਗੀਆਂ ਜਨਗਣਨਾ ਡਿਊਟੀਆਂ ਕਾਰਨ ਬੱਚਿਆਂ ਦੀ ਸੁਰੱਖਿਆ ਵੀ ਲਾਜ਼ਮੀ- ਗੁਰਜੰਟ ਸਿੰਘ ਬੱਛੋਆਣਾ

ਪੱਤਰ ਪ੍ਰੇਰਕ, ਬੁਢਲਾਡਾ : ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਜਨਗਣਨਾ ਵਿੱਚ ਲੱਗੀਆਂ ਡਿਊਟੀਆਂ ਉਪਰੰਤ ਉਹਨਾਂ ਦੇ ਮਾਪੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਬਣਦਾ ਜਾ ਰਿਹਾ ਹੈ। ਅਧਿਆਪਕ ਆਗੂ ਨਿਤਨ ਸੋਢੀ ਦੇ ਮਾਤਾ ਜੀ ਦੀਆਂ ਦਿਨ ਦਿਹਾੜੇ ਦੁਕਾਨ ਵਿੱਚੋਂ ਕੰਨਾਂ ਦੀਆਂ ਵਾਲੀਆਂ ਪੱਟ ਕੇ ਭੱਜਣ ਵਾਲਾ ਵਿਅਕਤੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਕਾਬੂ ਨਹੀਂ ਕੀਤਾ ਗਿਆ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਨਗਣਾਂ ਦੌਰਾਨ ਅਧਿਆਪਕਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨਾਂ ਮੰਗ ਕੀਤੀ ਕਿ ਬਿਨਾਂ ਨੰਬਰ ਪਲੇਟਾਂ ਤੋਂ ਜਾਂ ਬਿਨਾਂ ਪਰੂਫਾਂ ਤੋਂ ਮੋਟਰਸਾਈਕਲ ਲਈ ਫਿਰਦੇ ਜਾਂ ਅਵਾਰਾਗਰਦੀ ਕਰਨ ਵਾਲਿਆਂ ਤੇ ਨਕੇਲ ਕਸੀ ਜਾਵੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਡਿਪਟੀ ਕਮਿਸ਼ਨ ਮਾਨਸਾ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਸਕੂਲ ਸਮੇਂ ਵਿੱਚ ਹੀ ਜਨਗਣਨਾ ਡਿਊਟੀ ਤੇ ਜਾਣ ਦੀ ਛੋਟ ਦਿੱਤੀ ਜਾਵੇ। ਉਨਾਂ ਕਿਹਾ ਕਿ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਤਹਿਸੀਲ ਜਿਲਾ ਪੱਧਰ ਤੇ ਪੱਤਰ ਜਾਰੀ ਹੋ ਚੁੱਕੇ ਹਨ। ਉਹਨਾਂ ਮਾਨਸਾ ਜ਼ਿਲ੍ਹੇ ਵਿੱਚ ਵੀ ਤੁਰੰਤ ਪੱਤਰ ਜਾਰੀ ਕਰਨ ਦੀ ਮੰਗ ਰੱਖੀ।