Monday, April 22, 2024

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸੱਤਰੰਗ ਮੇਲੇ ਦੌਰਾਨ ਵੱਖ-ਵੱਖ ਸੱਭਿਆਚਾਰਕ ਰੰਗ ਬਿਖੇਰੇ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸੱਤਰੰਗ ਮੇਲੇ ਦੌਰਾਨ ਵੱਖ-ਵੱਖ ਸੱਭਿਆਚਾਰਕ ਰੰਗ ਬਿਖੇਰੇ





ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਾਣਮੱਤੀ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਦੋ ਰੋਜ਼ਾ ਸੱਤਰੰਗ ਮੇਲਾ (ਕਲਾ, ਵਿਰਾਸਤੀ ਅਤੇ ਵਿੱਦਿਅਕ ਮੇਲਾ) ਪੂਰੀ ਸ਼ਾਨੋ ਸ਼ੌਕਤ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਸ ਮੇਲੇ ਵਿੱਚ ਇਲਾਕੇ ਦੇ ਵਿਦਿਆਰਥੀਆਂ/ਲੋਕਾਂ ਨੂੰ ਕਲਾ ਵਿਰਾਸਤ ਅਤੇ ਵਿਦਿਆ ਨਾਲ ਜੋੜਨ ਲਈ ਉਪਰਾਲੇ ਕੀਤੇ ਗਏ ਹਨ। ਇਸ ਵਿੱਚ ਨਵੀਂ ਪੀੜ੍ਹੀ ਨੂੰ ਨਾਲ ਜੋੜਨ ਲਈ ਸਿੱਖ ਇਤਿਹਾਸ ਨਾਲ ਸਬੰਧਿਤ ਪੁਰਾਤਨ ਨਿਸ਼ਾਨੀਆਂ ਦੀ ਪ੍ਰਦਰਸ਼ਨੀ ਲਗਾਈ ਗਈ, ਵਿਰਾਸਤ ਨਾਲ ਜੋੜਨ ਲਈ ਵਿਰਾਸਤੀ ਪਿੰਡ ਬਣਾਇਆ ਗਿਆ, ਵਿਦਿਆਰਥੀਆਂ ਅੰਦਰ ਸਵੈ ਰੁਜ਼ਗਾਰ ਪੈਦਾ ਕਰਨ ਲਈ ਕਿੱਤਾਮੁਖੀ ਕੋਰਸਾਂ ਨਾਲ ਸਬੰਧਿਤ ਫੂਡ ਪ੍ਰੋਸੈਸਿੰਗ, ਫੈਸ਼ਨ ਤਕਨਾਲੋਜੀ, ਕੰਪਿਊਟਰ ਸਾਇੰਸ, ਕਾਮਰਸ, ਭਾਸ਼ਾਵਾਂ, ਗਣਿਤ, ਕੋਮਲ ਕਲਾਵਾਂ, ਪੰਜਾਬ ਦੇ ਲੋਕ ਸਾਜ਼ਾਂ ਨਾਲ ਸਬੰਧਿਤ ਪ੍ਰਦਰਸ਼ਨੀਆਂ, ਸਾਇੰਸ, ਤਕਨਾਲੋਜੀ ਅਤੇ ਮੌਲਿਕ ਤਕਨੀਕ ਦੀ ਵਰਤੋਂ ਦੇ ਨਵੇਂ ਤਰੀਕੇ ਦੱਸਣ ਲਈ ਪ੍ਰਦਰਸ਼ਨੀਆਂ, ਪੁਸਤਕ ਮੇਲਾ, ਮਨੋਰੰਜਕ ਖੇਡ੍ਹਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੇ ਵੱਲੋਂ ਤਿਆਰ ਕੀਤੇ ਪ੍ਰੋਡਕਟਸ ਨੂੰ ਵੇਚਿਆ ਗਿਆ। ਸਕਿੱਲ ਡਿਵੈਲਪਮੈਂਟ, ਸੌਫਟ ਡਿਵੈਲਪਮੈਂਟ, ਸਾਈਬਰ ਸਿਕਿਉਰਿਟੀ ਦੇ ਵਿਦਿਆਰਥੀਆਂ ਨੇ ਏਆਈ ਅਤੇ ਰੌਬਟਿਕਸ ਰਾਹੀਂ ਆਪਣੇ ਵਿਸ਼ੇ ਦੀਆਂ ਬਾਰੀਕੀਆਂ ਦੱਸੀਆਂ। ਉਥੇ ਹੀ ਫੂਡ ਪ੍ਰੋਸੈਸਿੰਗ ਨੇ ਆਪਣੇ ਫੂਡ ਪ੍ਰੋਡਕਟਸ ਦੀ ਸਟਾਲ ਲਾਈ ਅਤੇ ਸਵੈ ਰੁਜ਼ਗਾਰ ਲਈ ਸ਼ੁਰੂ ਕੀਤੇ ਸਟਾਅਟੱਪ ਬਾਰੇ ਜਾਣਕਾਰੀ ਦਿੱਤੀ। ਫੈਸ਼ਨ ਵਿਭਾਗ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ।ਉਨ੍ਹਾਂ ਮਹਿਮਾਨਾਂ ਨੂੰ ਦੱਸਿਆ ਕਿ ਫੈਸ਼ਨ ਡਿਜ਼ਾਇਨਿੰਗ ਵਰਗੇ ਕਿੱਤੇ ਵਿੱਚ ਵੱਡੀਆਂ ਪੁਲਾਘਾਂ ਪੁੱਟੀਆਂ ਜਾ ਸਕਦੀਆਂ ਹਨ।ਹਿਸਟਰੀ ਵਿਭਾਗ ਅਤੇ ਫਾਈਨ ਆਰਟ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀਆਂ ਕਲਾ ਕਿਰਤੀਆਂ ਰਾਹੀਂ ਲੋਕਾਂ ਦਾ ਮਨ ਮੋਹਿਆ ਅਤੇ ਵਿਰਾਸਤ ਨਾਲ ਜੋੜਨ ਲਈ ਜੋ ਪਿੰਡ ਬਣਾਇਆ ਗਿਆ ਜਿਸ ਵਿੱਚ ਪਿੰਡ ਦਾ ਹਰ ਦ੍ਰਿਸ਼ ਜੀਵਤ ਰੂਪ ਵਿੱਚ ਵਿਖਾਇਆ ਗਿਆ। ਇਸ ਮੇਲੇ ਵਿੱਚ ਦੋਵਾਂ ਦਿਨਾਂ ਵਿੱਚ 25 ਹਜ਼ਾਰ ਦੇ ਲੱਗਭੱਗ ਦਰਸ਼ਕਾਂ ਨੇ ਪਰਿਵਾਰਾਂ ਸਮੇਤ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਅਸੀਂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਇਸ ਮੇਲੇ ਦੀਆਂ ਤਿਆਰੀਆਂ ਕਰ ਰਹੇ ਸੀ, ਇਹ ਮੇਲਾ ਬੇਹੱਦ ਸਫਲ ਰਿਹਾ ਹੈ। ਇਸ ਮੇਲੇ ਵਿੱਚ ਦੋਵੇਂ ਦਿਨ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਅੰਤਰ ਰਾਸ਼ਟਰੀ ਗਿੱਧਾ ਕੋਚ ਪਾਲ ਸਿੰਘ ਸਮਾਓਂ ਅਤੇ ਗਿੱਧਾ ਕੋਚ ਅਮਨਦੀਪ ਕੌਰ ਨੇ ਆਪਣੇ ਗਿੱਧੇ ਅਤੇ ਬੋਲੀਆਂ ਰਾਹੀਂ ਦਰਸ਼ਕਾਂ ਨੂੰ ਝੂੰਮਣ ਲਾਇਆ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਿਖਰ ਦੇ ਲੋਕ ਰੰਗ ਪੇਸ਼ ਕੀਤੇ ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਕਲਾਕਾਰ ਸਾਈਂ ਸੁਲਤਾਨ ਨੇ ਆਪਣੇ ਸੂਫੀ ਰੰਗ ਰਾਹੀਂ, ਗਗਨ ਸਰਾਓਂ ਨੇ ਪੰਜਾਬ ਦੀ ਮਿੱਟੀ ਦੇ ਗੀਤਾਂ ਰਾਹੀਂ, ਰਜੀਆ ਖਾਨ ਅਤੇ ਸਾਹਿਬ ਕੌਰ ਨੇ ਲੋਕ ਗਾਥਾਵਾਂ, ਰਿਹਾਨ, ਊਧਮ ਆਲਮ ਅਤੇ ਨਾਜਮਜੀਤ ਕਾਸਮਜੀਤ ਨੇ ਲੋਕ ਗਾਇਕੀ ਦੇ ਵੱਖ ਵੱਖ ਰੰਗਾਂ ਰਾਹੀਂ ਦਰਸ਼ਕਾਂ ਨੂੰ ਕੀਲਿਆ।






ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਐਸਯੂਐਸ ਅਕੈਡਮੀ ਸਤੌਜ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਐਸਯੂਐਸ ਅਕੈਡਮੀ ਸਤੌਜ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ


ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਕਣਕਵਾਲ ਚਹਿਲਾਂ-ਹੀਰੋਂ ਖੁਰਦ ਰੋਡ 'ਤੇ ਸਥਿਤ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਧਰਤੀ ਦਿਵਸ ਦੀ ਵਿਸ਼ੇਸ਼ਤਾ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ। ਇਹਨਾਂ  ਮੁਕਾਬਲਿਆਂ ਵਿੱਚ ਨਵਜੋਤ ਸਿੰਘ ਜਮਾਤ ਦਸਵੀਂ ਨੇ ਪਹਿਲਾ, ਸਹਿਜਪ੍ਰੀਤ ਕੌਰ ਜਮਾਤ ਸੱਤਵੀਂ ਨੇ ਦੂਜਾ ਅਤੇ ਗੁਰਨੂਰ ਕੌਰ ਜਮਾਤ ਸੱਤਵੀਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਗੁਰਸ਼ਰਨ ਸਿੰਘ ਤੱਗੜ,ਰਾਜ ਕੁਮਾਰ ਵਸਿਸ਼ਟ,ਪ੍ਰਿੰਸੀਪਲ ਨਵੀ ਕਿਰਨ,ਉਪ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਅਤੇ  ਸਮੂਹ ਸਟਾਫ ਮੈਬਰਾਂ ਨੇ ਬੱਚਿਆਂ ਨੂੰ ਵਧਾਈ ਦਿੱਤੀ।ਉਹਨਾਂ ਅੱਗੇ ਤੋਂ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਵਾਤਾਵਰਨ ਦੀ ਜਾਗਰੂਕਤਾ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਹਰਸਿਮਰਤ ਕੌਰ ਬਾਦਲ ਹੋਣਗੇ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ

ਹਰਸਿਮਰਤ ਕੌਰ ਬਾਦਲ ਹੋਣਗੇ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ


ਅਕਾਲੀ ਦਲ ਨੇ ਹਰਸਿਮਰਤ ਕੌਰ ਸਮੇਤ ਛੇ ਹੋਰ ਉਮੀਦਾਵਾਰਾਂ ਦਾ ਕੀਤਾ ਐਲਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੋਕ ਸਭਾ ਚੋਣਾਂ ਲਈ 6  ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਹਰਸਿਮਰਤ ਕੌਰ ਬਾਦਲ ਇੱਕ ਵਾਰ ਫਿਰ ਬਠਿੰਡਾ ਤੋਂ ਚੋਣ ਲੜਨਗੇ।ਮਰਹੂਮ ਮੈਂਬਰ ਪਾਰਲੀਮੈਂਟ ਜੋਰਾ ਸਿੰਘ ਮਾਨ ਦੇ ਸਪੁੱਤਰ ਨਰਦੇਵ ਸਿੰਘ ਬੌਬੀ ਮਾਨ ਹਲਕਾ ਫਿਰੋਜ਼ਪੁਰ ਤੋਂ ਚੋਣ ਲੜਨਗੇ ।ਇਸ ਹਲਕੇ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਖੁਦ ਮੈਂਬਰ ਪਾਰਲੀਮੈਂਟ ਹਨ।ਜਲੰਧਰ ਤੋਂ ਸਾਬਕਾ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ.ਪੀ.,ਹਲਕਾ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ,ਹੁਸ਼ਿਆਰਪੁਰ ਤੋਂ  ਸੋਹਨ ਸਿੰਘ ਠੰਡਲ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਹਰਦੀਪ ਸਿੰਘ ਬੁਟਰੇਲਾ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।

Saturday, April 20, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਕੂਲ ਸਰਪ੍ਰਸਤ ਸੇਵਾ ਸਿੰਘ ਸੇਵਾਮੁਕਤ ਨਾਇਬ ਤਹਿਸੀਲਦਾਰ ਦੀ ਯਾਦ ’ਚ ਅੱਵਲ ਵਿਿਦਆਰਥੀਆਂ ਨੂੰ ਕੀਤਾ ਸਨਮਾਨਿਤ

ਸਕੂਲ ਸਰਪ੍ਰਸਤ ਸੇਵਾ ਸਿੰਘ ਸੇਵਾਮੁਕਤ ਨਾਇਬ ਤਹਿਸੀਲਦਾਰ ਦੀ ਯਾਦ ’ਚ ਅੱਵਲ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ,ਸੀਨੀਅਰ ਸੈਕੰਡਰੀ ਭੀਖੀ ਵਿਖੇ ਪਿਛਲੇ ਸਾਲ ਦੇ ਨਤੀਜੇ ਵਿੱਚ 12ਵੀਂ ਕਲਾਸ ਵਿੱਚ ਪ੍ਰਭਜੋਤ ਰਾਣੀ ਪੁੱਤਰੀ ਹਰਕੇਸ਼ ਕੁਮਾਰ ਅਤੇ ਦਸਵੀਂ ਕਲਾਸ ’ਚੋਂ ਸੇਜਲ ਗੁਪਤਾ ਪੁੱਤਰੀ ਨੀਰਜ ਗੁਪਤਾ ਨੂੰ ਪਹਿਲੇ ਦਰਜੇ ’ਤੇ ਰਹਿਣ ਕਰਕੇ ਸਕੂਲ ਮੈਨੇਜਮੈਂਟ ਕਮੇਟੀ ਸਰਪ੍ਰਸਤ ਸੇਵਾ ਸਿੰਘ ਸੇਵਾਮੁਕਤ ਨਾਇਬ ਤਹਿਸੀਲਦਾਰ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ 25 ਸੌ ਰੁਪਏ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।ਇਹ ਰਾਸ਼ੀ ਅਤੇ ਸਨਮਾਨ ਚਿੰਨ ਸਕੂਲ ਮੈਨੇਜਮੈਂਟ ਕਮੇਟੀ ਪ੍ਰਬੰਧਕ ਅਮਿੰ੍ਰਤਲਾਲ ਅਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਭੇਟ ਕੀਤੀ ਗਈ ਅਤੇ ਨਾਲ ਹੀ ਇਸ ਸਾਲ ਦਸਵੀ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਜਿਸ ਵਿੱਚ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।


ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ : ਐਡਵੋਕੇਟ ਝੂੰਦਾਂ

ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ :  ਐਡਵੋਕੇਟ ਝੂੰਦਾਂ


ਆਪ ਸਰਕਾਰ ਨੇ ਲੋਕਾਂ ਦੇ ਮਸਲੇ ਨਾ ਹੱਲ ਕਰਕੇ ਵਿਸ਼ਵਾਸਘਾਤ ਕੀਤਾ

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪਿੰਡ ਸ਼ਾਹਪੁਰ ਕਲਾਂ ਵਿਖੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਹਾਸਲ ਕੀਤੀ ਹੈ ਅਤੇ ਵਾਅਦਿਆਂ ਮੁਤਾਬਕ ਪੰਜਾਬ ਦੇ ਮਸਲੇ ਹੱਲ ਨਾ ਕਰਕੇ ਆਮ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਕਿਹਾ ਕਿ ਆਪ ਨੂੰ ਸਬਕ ਸਿਖਾਉਣ ਵਾਸਤੇ ਲੋਕ ਇੱਕ ਜੂਨ ਦਾ ਇੰਤਜ਼ਾਰ ਕਰ ਰਹੇ ਹਨ। ਸ੍ਰ. ਝੂੰਦਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਦੇ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਕਿਉਂਕਿ ਪੰਜਾਬੀਆਂ ਦੀ ਆਪਣੀ ਪਾਰਟੀ ਹੈ।ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸੇਵਾਦਾਰ ਰਾਜਿੰਦਰ ਦੀਪਾ ਨੇ ਕਿਹਾ ਕਿ ਲੋਕ ਆਪ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ।ਐਡਵੋਕੇਟ ਝੂੰਦਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਵ. ਜਥੇਦਾਰ ਗੁਰਦੇਵ ਸਿੰਘ ਟਕਸਾਲੀ ਆਗੂ ਦੇ ਪੋਤਰੇ ਮੱਖਣ ਸਿੰਘ ਸ਼ਾਹਪੁਰ ਕਲਾਂ ਦੇ ਨਿਵਾਸ਼ ਸਥਾਨ 'ਤੇ ਪਹੁੰਚੀ ਹੋਈ ਸੀ ਜਿੱਥੇ ਕਿ ਮੱਖਣ ਸਿੰਘ ਸ਼ਾਹਪੁਰ ਉਹਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਵੇਗਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਤੇਜਿੰਦਰ ਸਿੰਘ ਸੰਘਰੇੜੀ,ਸੀਨੀਅਰ ਅਕਾਲੀ ਆਗੂ ਖੁਸ਼ਪਾਲ ਸਿੰਘ ਬੀਰ ਕਲਾਂ,ਚਮਕੌਰ ਸਿੰਘ ਸ਼ਾਹਪੁਰ,ਗੁਰਭਗਤ ਸਿੰਘ,ਕਰਨੈਲ ਸਿੰਘ,ਪਰਮਿੰਦਰ ਸਿੰਘ ਪੱਪੂ, ਸੁਖਬੀਰ ਸਿੰਘ ਬਲਾਕ ਸੰਮਤੀ ਮੈਂਬਰ ਸ਼ਾਹਪੁਰ,ਜਗਦੇਵ ਸਿੰਘ ਝੂੰਦਾ,ਹਾਕਮ ਸਿੰਘ ਧੂਰੀ, ਸੁਰਿੰਦਰ ਸਿੰਘ ਘਾਸੀਵਾਲ,ਸਤਨਾਮ ਸਿੰਘ ਸ਼ੇਰੋਂ,ਗੁਰਕੀਰਤ ਸਿੰਘ,ਅਸ਼ਵਨੀ ਸ਼ਰਮਾਂ,ਸੁਖਪਾਲ ਸਿੰਘ ਆਦਿ ਹਾਜ਼ਰ ਸਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : 10ਵੀਂ 'ਚੋਂ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਲਈ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖ਼ੇ ਫ਼ੀਸਾਂ 'ਚ ਵਿਸ਼ੇਸ਼ ਛੋਟ 'ਤੇ ਦਾਖ਼ਲਾ

10ਵੀਂ 'ਚੋਂ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਲਈ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖ਼ੇ ਫ਼ੀਸਾਂ 'ਚ ਵਿਸ਼ੇਸ਼ ਛੋਟ 'ਤੇ ਦਾਖ਼ਲਾ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁਚੱਜੇ ਪ੍ਰਬੰਧਾਂ ਅਧੀਨ ਸੀਬੀਐੱਸਈ ਨਵੀਂ ਦਿੱਲੀ ਤੋਂ ਬਾਰ੍ਹਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖ਼ੇ ਗਿਆਰ੍ਹਵੀਂ ਕਲਾਸ ਵਿੱਚ ਦਾਖ਼ਲੇ ਲੈਣ ਲਈ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ, ਸਿਰਫ਼ ਚੰਗੇ ਅੰਕ ਪ੍ਰਾਪਤ ਵਿਦਿਆਰਥੀ ਇਸਦਾ ਲਾਭ ਲੈ ਸਕਦੇ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੋਰਡ ਕਲਾਸਾਂ ਵਿੱਚ 95 ਫ਼ੀਸਦ ਤੋਂ ਉੱਪਰ ਅੰਕ ਪ੍ਰਾਪਤ ਕਰਨ ਤੇ 15780 ਰੁਪਏ ਮਾਫ਼ ਕੀਤੇ ਜਾਣਗੇ,90 ਫ਼ੀਸਦ ਅੰਕ ਪ੍ਰਾਪਤ ਕਰਨ ਵਾਲੇ ਬੱਚੇ ਦੇ 11820 ਰੁਪਏ ਮਾਫ਼ ਕੀਤੇ ਜਾਣਗੇ ਅਤੇ 85 ਫ਼ੀਸਦ ਅੰਕ ਪ੍ਰਾਪਤੀ 'ਤੇ 9840 ਰੁਪਏ ਮਾਫ਼ ਕੀਤੇ ਜਾਣਗੇ। ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਇਸ ਸਕੀਮ ਦਾ ਲਾਭ ਲੈਣਾ ਚਾਹੀਦਾ ਹੈ।ਸੀਬੀਐੱਸਈ ਦੀ ਪੜ੍ਹਾਈ ਕਰਵਾਉਣ ਦਾ ਬਹੁਤ ਚੰਗਾ ਮੌਕਾ ਮਿਲ ਰਿਹਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਟੇਟ ਅਤੇ ਨੈਸ਼ਨਲ ਪੱਧਰ 'ਤੇ ਖੇਡਣ ਵਾਲੇ ਬੱਚਿਆਂ ਨੂੰ ਫ਼ੀਸ ਵਿੱਚ ਕਟੌਤੀ ਕੀਤੀ ਗਈ ਹੈ।ਜਿਸ ਦਾ ਲਾਹਾ ਲੈਣਾ ਚਾਹੀਦਾ ਹੈ।ਸਿੱਖ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਅੰਮ੍ਰਿਤਧਾਰੀ ਬੱਚਿਆਂ ਨੂੰ ਵਿੱਤੀ ਸਹਾਇਤਾ ਵਜ਼ੀਫ਼ੇ ਦੇ ਰੂਪ ਵਿੱਚ ਦਿੱਤੀ ਜਾਵੇਗੀ। ਨਰਸਰੀ ਤੋਂ ਬਾਰ੍ਹਵੀਂ ਤੱਕ ਕੁੱਝ ਹੀ ਸੀਟਾਂ ਖ਼ਾਲੀ ਹਨ। ਉਹਨਾ ਕਿਹਾ ਕਿ ਚਾਹਵਾਨ ਵਿਦਿਆਰਥੀਆਂ ਦੇ ਮਾਪੇ ਬੱਚਿਆਂ ਦਾ ਦਾਖ਼ਲਾ ਟੈੱਸਟ ਦੇ ਅਧਾਰਿਤ ਕਰਵਾ ਸਕਦੇ ਹਨ।






ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਮੰਤਰੀ ਦੀ ਪੰਜਾਬ ਦੇ ਲੋਕਾਂ ਨਾਲ਼ ਕੋਈ ਹਮਦਰਦੀ ਨਹੀਂ : ਐਡਵੋਕੇਟ ਝੂੰਦਾਂ

ਮੁੱਖ ਮੰਤਰੀ ਦੀ ਪੰਜਾਬ ਦੇ ਲੋਕਾਂ ਨਾਲ਼ ਕੋਈ ਹਮਦਰਦੀ ਨਹੀਂ : ਐਡਵੋਕੇਟ ਝੂੰਦਾਂ

ਦੀਪਾ,ਸੰਘਰੇੜੀ ਤੇ ਬੀਰ ਕਲਾਂ ਨੇ ਵੀ ਲੋਕ ਮਿਲਣੀ ਦੌਰਾਨ ਵਿਚਾਰ ਕੀਤੇ ਸਾਂਝੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਚੀਮਾ ਤੇ ਜਖੇਪਲ ਵਿਖ਼ੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਭੇਜਣ ਨੂੰ ਲੈਕੇ ਹੰਝੂ ਵਹਾ ਰਿਹਾ ਹੈ ਜਦਕਿ ਪੰਜਾਬ ਦੇ ਲੋਕਾਂ ਨਾਲ਼ ਉਸ ਦੀ ਕੋਈ ਹਮਦਰਦੀ ਨਹੀਂ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਚੁਟਕਲੇ ਪੇਸ਼ ਕਰਕੇ ਸਰਕਾਰ ਬਣਾ ਲਈ ਜਦਕਿ ਸਟੇਜ ਤੇ ਸਟੇਟ ਚਲਾਉਣ ਚ ਬਹੁਤ ਵੱਡਾ ਫ਼ਰਕ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ ਹੈ ਤੇ ਝੂਠੇ ਭਾਸ਼ਣਾ ਰਾਹੀਂ ਲੋਕਾਂ ਨੂੰ ਗੁਮਰਾਹ ਕਰਕੇ ਆਪਣਾ ਕੰਮ ਚਲਾ ਰਹੀ ਹੈ। ਮੁੱਖ ਮੰਤਰੀ ਪੰਜਾਬ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਐਨਐਸਏ ਲਗਾ ਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਭੇਜਿਆ ਹੈ। ਹਲਕਾ ਸੁਨਾਮ ਊਧਮ ਸਿੰਘ ਵਾਲ਼ਾ ਦੇ ਸੇਵਾਦਾਰ ਰਾਜਿੰਦਰ ਦੀਪਾ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਤੇ ਸੀਨੀਅਰ ਆਗੂ ਖੁਸ਼ਪਾਲ ਸਿੰਘ ਬੀਰ ਕਲਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਮਾਂ ਪਾਰਟੀ ਹੈ ਜਦ ਵੀ ਪੰਜਾਬ ਤੇ ਕੋਈ ਸਮੱਸਆ ਆਈ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੀ ਤੇ ਅੱਜ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜਬੂਤ ਕੀਤੇ ਜਾਣ ਕਿਉਂਕਿ ਇਹ ਇਕੱਲੀ ਖੇਤਰੀ ਪਾਰਟੀ ਹੈ ਜੋ ਕਿ ਦਿੱਲੀ ਦੇ ਇਸ਼ਾਰਿਆਂ 'ਤੇ ਨਹੀਂ ਚੱਲਦੀ ਸਗੋਂ ਆਪਣੀ ਰਾਖੀ ਆਪ ਕਰਨ ਵਾਲੀ ਪਾਰਟੀ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਵਿੱਚ ਭੇਜ ਕੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਕਿ ਕੇਂਦਰ ਸਰਕਾਰ ਕੋਲ਼ ਪੰਜਾਬ ਦੇ ਮੁੱਖ ਮੁੱਦੇ ਉਠਾਏ ਜਾ ਸਕਣ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।