Tuesday, October 8, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ

68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਵਿਖੇ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਅੰਡਰ 14 ਸਾਲ ਉਮਰ ਵਰਗ ਇੰਪੀ, ਫੁਆਇਲ ਅਤੇ ਸੇਬਰ ਵਿਚ ਲੜਕਿਆਂ ਦੇ ਮੁਕਾਬਲਿਆਂ 'ਚੋਂ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਹੈ।ਖੇਡਾਂ ਦੇ ਦੂਜੇ ਦਿਨ ਦਾ ਆਗਾਜ਼ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਕੀਤਾ। ਉਨ੍ਹਾਂ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਨਾਮ ਵੰਡੇ।ਜ਼ਿਲ੍ਹਾ ਖੇਡ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਾਲਾ ਫੈਂਸਿੰਗ ਸੇਬਰ ਵਿੱਚ ਗੁਰਦਾਸਪੁਰ ਦੇ ਸਮਰਜੀਤ ਸਿੰਘ, ਐਰੋਨ, ਮਨਰਾਜ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਪਹਿਲਾ, ਪਟਿਆਲਾ ਦੇ ਪਾਰਥ ਜੋਸ਼ੀ,ਆਰਵ ਮਲਹੋਤਰਾ, ਸਿਦਕਵੀਰ ਅਤੇ ਯੁਵਰਾਜ ਸਿੰਘ ਨੇ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਮਾਨਸਾ ਨੇ ਦੂਜਾ ਅਤੇ ਤਰਨਤਾਰਨ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲਾ ਫੈਂਸਿੰਗ ਫੁਆਇਲ ਵਿੱਚ ਜ਼ਿਲ੍ਹਾ ਪਟਿਆਲਾ ਦੇ ਤ੍ਰਿਪਤਜੋਤ ਸਿੰਘ,ਅਗਮਵੀਰ ਸਿੰਘ,ਸੁਖਚੈਨ ਸਿੰਘ ਨੇ ਪਹਿਲਾ, ਮਾਨਸਾ ਦੇ ਪ੍ਰਭਦੀਪ ਸਿੰਘ, ਜਪਨੂਰ ਸਿੰਘ, ਕਰਨਵੀਰ, ਅਰਨਵ ਜਿੰਦਲ ਨੇ ਦੂਜਾ ਅਤੇ ਤਰਨਤਾਰਨ ਦੇ ਕ੍ਰਿਸ਼ਨਮ ਚੋਪੜਾ,ਅਵਨੀਤ,ਮਨਸੁੱਖਰੂਪ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲਾ ਫੈਂਸਿੰਗ ਇੰਪੀ ਵਿੱਚ ਪਟਿਆਲਾ ਦੇ ਪ੍ਰਭਕੀਰਤ ਸਿੰਘ,ਦੀਪਾਸ਼ੂ ਅਤੇ ਗੁਰਬਖ਼ੀਸ਼ ਸਿੰਘ ਨੇ ਪਹਿਲਾ,ਫਿਰੋਜ਼ਪੁਰ ਦੇ ਪੁਸ਼ਪਨਾਥ,ਯੁਵਰਾਜ ਸ਼ਰਮਾ ਅਤੇ ਰਿਤਮਨਬੀਰ ਨੇ ਦੂਜਾ ਅਤੇ ਮਾਨਸਾ ਦੇ ਸੁਖਮਨਦੀਪ,ਨਿਸ਼ਾਨਵੀਰ ਤੇ ਅੰਮ੍ਰਿਤਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ।ਫੁਆਇਲ ਵਿਅਕਤੀਗਤ ਵਿੱਚ ਅਗਮਵੀਰ ਸਿੰਘ ਪਹਿਲੇ, ਸੁਖਚੈਨ ਸਿੰਘ ਦੂਜੇ ਅਤੇ ਅਵਨੀਤ ਸਿੰਘ ਤੀਜੇ ਸਥਾਨ ’ਤੇ ਰਿਹਾ।ਇੰਪੀ ਵਿਅਕਤੀਗਤ ਵਿੱਚ ਦੀਪਾਂਸ਼ੂ ਪਹਿਲੇ, ਨਿਸ਼ਾਨਵੀਰ ਦੂਜੇ ਅਤੇ ਰਿਤਮਨਬੀਰ ਤੀਜੇ ਸਥਾਨ ’ਤੇ ਰਿਹਾ।ਸੇਬਰ ਵਿਅਕਤੀਗਤ ਵਿੱਚ ਮਨਰਾਜ ਸਿੰਘ ਪਹਿਲੇ,ਐਰੋਨ ਦੂਜੇ ਅਤੇ ਰਣਵਿਜੈ ਸਿੰਘ ਰੰਧਾਵਾ ਤੀਜੇ ਸਥਾਨ ’ਤੇ ਰਿਹਾ।ਇਸ ਮੌਕੇ ਪ੍ਰਿੰਸੀਪਲ ਬਿਰਜ ਲਾਲ,ਚੇਅਰਮੈਨ ਰਾਜ ਸਿੰਘ,ਜਗਤਾਰ ਸਿੰਘ, ਬਲਵਿੰਦਰ ਸਿੰਘ, ਰਾਜਦੀਪ ਸਿੰਘ,ਜਸਵਿੰਦਰ ਕੌਰ,ਰਾਜਨਦੀਪ ਸਿੰਘ,ਪਾਲਾ ਸਿੰਘ ਆਦਿ ਮੌਜੂਦ ਸਨ।

Monday, October 7, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਰਸ ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 22,23 ਅਤੇ 24 ਅਕਤੂਬਰ ਨੂੰ ਹੋਵੇਗੀ

ਮਾਰਸ ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 22,23 ਅਤੇ 24 ਅਕਤੂਬਰ ਨੂੰ ਹੋਵੇਗੀ

ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਦਰਸ਼ਨ ਦੀ ਮਿਤੀ ਵਿੱਚ ਕੀਤਾ ਗਿਆ ਹੈ ਬਦਲਾਅ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਏ.ਡੀ.ਸੀ. ਡਾ. ਨਿਰਮਲ ਓਸਪੇਚਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਕੂਲ ਸਿੱਖਿਆ ਵਿਭਾਗ ਮਾਨਸਾ ਵੱਲੋਂ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਜੋ ਕਿ 9,10 ਅਤੇ 11 ਅਕਤੂਬਰ ਨੂੰ ਲਗਾਈ ਜਾਣੀ ਸੀ,ਹੁਣ ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 22,23 ਅਤੇ 24 ਅਕਤੂਬਰ 2024 ਨੂੰ ਸੈੰਟ ਜੇਵੀਅਰ ਸਕੂਲ ਮਾਨਸਾ ਵਿਖੇ ਲਗਾਈ ਜਾਵੇਗੀ। ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਮਾਨਸਾ ਜ਼ਿਲ੍ਹੇ ਦੇ ਪੰਜ ਬਲਾਕਾਂ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਝੁਨੀਰ ਅਤੇ ਬਰੇਟਾ ਵਿੱਚੋਂ ਚੁਣੀਆਂ ਗਈਆਂ 75 ਟੀਮਾਂ ਭਾਗ ਲੈਣਗੀਆਂ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਾਇੰਸ ਪ੍ਰਦਰਸ਼ਨੀ ਵਿੱਚ ਦੋ ਵਰਗਾਂ ਜਮਾਤ ਅੱਠਵੀਂ ਤੋਂ ਦਸਵੀਂ ਅਤੇ ਗਿਆਰਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਵੱਲੋਂ ਸਪੇਸ ਐੰਡ ਐਸਟਰੋਨੋਮੀ, ਹੈਲਥ, ਫਨ-ਸਾਇੰਸ, ਫਿਊਚਰ ਇਨੋਵੇਸ਼ਨ ਅਤੇ ਸਸਟੇਇਨਬਲ ਐਨਰਜੀ ਵਿਸ਼ੇ ਅਧੀਨ ਸਾਇੰਸ ਨਾਲ ਸੰਬੰਧਤ ਵੱਖ-ਵੱਖ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਕੁਇਜ਼ ਮੁਕਾਬਲਾ ਤੇ ਵਾਦ-ਵਿਵਾਦ ਮੁਕਾਬਲਾ ਵੀ ਕਰਵਾਇਆ ਜਾਵੇਗਾ।  ਇਸ ਤੋਂ ਇਲਾਵਾ ਅਧਿਆਪਕ ਫੈਸਟ ਅਤੇ ਮੈਜਿਕ ਸ਼ੋਅ ਵੀ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕੀਤਾ ਜਾ ਸਕੇ ਅਤੇ ਉਹ ਨਵੀਆਂ ਖੋਜਾਂ ਲਈ ਯਤਨਸ਼ੀਲ ਹੋਣ। ਉਨ੍ਹਾਂ ਕਿਹਾ ਕਿ ਇਹਨਾਂ ਮੇਲਿਆਂ ਨਾਲ ਵਿਦਿਆਰਥੀਆਂ ਵਿਚਲੀ ਛੁਪੀ ਹੋਈ ਕਲਾ ਉਜਾਗਰ ਹੁੰਦੀ ਹੈ ਅਤੇ ਉਹਨਾਂ ਨੂੰ ਨਵਾਂ ਕੁੱਝ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਪ ਜ਼ਿਲੵਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਪਰਮਜੀਤ ਸਿੰਘ ਭੋਗਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈੰਟਰੀ ਸਿੱਖਿਆ) ਮਦਨ ਲਾਲ ਕਟਾਰੀਆ ਕਿਹਾ ਕਿ ਅਜਿਹੇ ਵਿਗਿਆਨ ਮੇਲਿਆਂ ਨਾਲ ਵਿਦਿਆਰਥੀਆਂ 'ਚ ਸਰਵ ਪੱਖੀ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਬੱਚਿਆਂ ਦੀ ਪ੍ਤਿਭਾ ਦਾ ਨਿਖਾਰ ਹੁੰਦਾ ਹੈ ।ਪਿਛਲੇ ਦਿਨੀ ਡਿਪਟੀ ਕਮਿਸ਼ਨਰ ਮਾਨਸਾ ਏ.ਡੀ.ਸੀ. ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਮਾਨਸਾ ਵੱਲੋਂ ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਲੋਗੋ 'ਮਾਰਸ' ਵੀ ਜਾਰੀ ਕੀਤਾ ਗਿਆ ਸੀ।ਜ਼ਿਲ੍ਹਾ ਨੋਡਲ ਅਫਸਰ ਜਸਕੀਰਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਤਹਿਤ ਸਭ ਤੋਂ ਵਧੀਆ 75 ਬੱਚਿਆਂ ਦੇ ਮਾਡਲ ਸਿਲੈਕਟ ਕੀਤੇ ਗਏ ਹਨ ਜਦਕਿ 30-30 ਕੁਇੱਜ਼ ਤੇ ਵਾਦ-ਵਿਵਾਦ ਟੀਮਾਂ ਨੂੰ ਚੁਣਿਆ ਗਿਆ ਹੈ।ਇਹ ਸਾਇੰਸ ਪ੍ਰਦਰਸ਼ਨੀ ਰੈੱਡ ਕਰਾਸ ਸੁਸਾਇਟੀ ਮਾਨਸਾ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ।ਪ੍ਰਿੰਸੀਪਲ ਸੈੰਟ ਜੇਵੀਅਰ ਸਕੂਲ ਮਾਨਸਾ ਵੱਲੋਂ ਸਾਇੰਸ ਪ੍ਰਦਰਸ਼ਨੀ ਦੀ ਸਫਲਤਾ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।  ਸਾਇੰਸ ਪ੍ਦਰਸ਼ਨੀ ਦੇ ਬਿਹਤਰੀਨ ਪ੍ਬੰਧਨ ਲਈ ਵੱਖ-ਵੱਖ ਕੰਪੋਨੈਂਟ ਟੀਮਾਂ ਵੱਲੋਂ ਯੋਜਨਾਬੰਦੀ ਨਾਲ਼ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਲ ਦੇ ਵਿਦਿਆਰਥੀਆਂ ਨੇ ਕੀਤਾ ਟੀਐਸਪੀਐਲ ਦਾ ਦੌਰਾ

ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਲ ਦੇ ਵਿਦਿਆਰਥੀਆਂ ਨੇ ਕੀਤਾ ਟੀਐਸਪੀਐਲ ਦਾ ਦੌਰਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਲ ਦੇ ਕਾਮਰਸ ਵਿਭਾਗ ਅਤੇ ਸਾਇੰਸ ਵਿਭਾਗ ਵੱਲੋਂ ਸਹਾਇਕ ਪ੍ਰੋਫ਼ੈਸਰ ਅੰਜਲੀ ਗੁਪਤਾ ਦੀ ਅਗਵਾਈ ਹੇਠਟੀਐਸਪੀਐਲ ਪਾਵਰ ਪਲਾਂਟ ਤਲਵੰਡੀ ਸਾਬੋ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਵਿਦਿਆਥੀਆਂ ਨੂੰ ਬਿਜਲੀ ਉਤਪਾਦ ਦੇ ਤਰੀਕੇ, ਰੋਜ਼ਾਨਾ ਜ਼ਿੰਦਗੀ ਵਿੱਚ ਵੱਖ - ਵੱਖ ਤਰ੍ਹਾਂ ਦੇ ਬਿਜਾਲਈ ਹਾਦਸਿਆਂ ਤੋਂ ਬਚਣਾ, ਇੰਡਸਟਰੀ ਦੇ ਆਪਰੇਸ਼ਨ,ਇੰਡਸਟਰੀ ਦੁਆਰਾ ਵਾਤਾਵਰਨ ਨੂੰ ਚੰਗੇ ਤੇ ਮਾੜੇ ਪ੍ਰਭਾਵ ਦੇਣਾ ਆਦਿ ਸਿੱਖਣ ਨੂੰ ਮਿਲਿਆ।ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੇਫਟੀ ਟ੍ਰੇਨਿੰਗ ਰੂਮ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਅੱਗ ਲੱਗਣ ਦੇ ਕਾਰਨ,ਅੱਗ ਕਿੰਨੀ ਪ੍ਰਕਾਰ ਦੀ ਹੁੰਦੀ ਹੈ 'ਤੇ ਅਲੱਗ-ਅਲੱਗ ਪ੍ਰਕਾਰ ਦੀ ਅੱਗ ਨੂੰ ਕਿਵੇਂ ਬੁਝਾਇਆ ਜਾਵੇ,ਬਾਰੇ ਸਮਝਿਆ। ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਥਰਮਲ ਪਲਾਂਟ ਵਿੱਚ ਬਿਜਲੀ ਕਿਵੇਂ ਬਣਦੀ ਹੈ ਅਤੇ ਪਲਾਂਟ ਪਾਣੀ ਤੇ ਕੋਇਲਾ ਕਿੱਥੋਂ ਲਿਆਉਂਦਾ ਹੈ,ਇਸ ਦੇ ਨਾਲ ਪਲਾਂਟ ਵਿੱਚ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਕੀ-ਕੀ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ,ਇਸ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ।ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਪਲਾਂਟ ਦੀ ਟੂਰਿਸਟ ਬਸ ਰਾਹੀਂ, ਸਾਰੇ ਪਲਾਂਟ ਦਾ ਦੌਰਾ ਕਰਵਾਇਆ ਗਿਆ । ਪਲਾਂਟ ਵੱਲੋਂ ਬੱਚਿਆਂ ਨੂੰ ਸਨੈਕਸ ਵੀ ਦਿੱਤੇ ਗਏ। ਵਿਦਿਆਰਥੀਆਂ ਨੇ ਬੜੀ ਖੁਸ਼ੀ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਸ ਟੂਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਅਤੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾ ਨੇ ਕਾਮਰਸ ਵਿਭਾਗ ਅਤੇ ਸਾਇੰਸ ਵਿਭਾਗ ਦੇ ਅਧਿਆਪਕ ਸਹਾਇਕ ਪ੍ਰੋਫ਼ੈਸਰ ਅੰਜਲੀ ਗੁਪਤਾ, ਸਹਾਇਕ ਪ੍ਰੋਫ਼ੈਸਰ ਰਾਜਵੀਰ ਕੌਰ ਅਤੇ ਸਹਾਇਕ ਪ੍ਰੋਫ਼ੈਸਰ ਊਧਮ ਸਿੰਘ ਨੂੰ ਵਧਾਈ ਦਿੱਤੀ।


ਦਰਸ਼ਨ ਸਿੰਘ ਚੌਹਾਨ,ਸੁਨਾਮ : ਨਾਮਜ਼ਦਗੀ ਫਾਈਲਾਂ ਗੁੰਮ ਕਰਨ ਤੋਂ ਭੜਕੇ ਲੋਕਾਂ ਨੇ ਲਾਇਆ ਜਾਮ,ਸ਼ਾਹਪੁਰ ਕਲਾਂ ਦੀ ਸਰਪੰਚੀ ਲਈ ਦਾਖਲ ਕੀਤੇ ਸਨ ਕਾਗਜ਼

ਨਾਮਜ਼ਦਗੀ ਫਾਈਲਾਂ ਗੁੰਮ ਕਰਨ ਤੋਂ ਭੜਕੇ ਲੋਕਾਂ ਨੇ ਲਾਇਆ ਜਾਮ,ਸ਼ਾਹਪੁਰ ਕਲਾਂ ਦੀ ਸਰਪੰਚੀ ਲਈ ਦਾਖਲ ਕੀਤੇ ਸਨ ਕਾਗਜ਼

ਸਹਾਇਕ ਚੋਣ ਅਧਿਕਾਰੀ ਨੇ ਕਿਹਾ ਸਾਡੇ ਕੋਲ ਨਹੀਂ ਦਾਖ਼ਲ ਕਰਵਾਏ ਕਾਗਜ਼

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੁਨਾਮ ਬਲਾਕ ਦੇ ਪਿੰਡ ਸ਼ਾਹਪੁਰ ਕਲਾਂ ਦੀ ਸਰਪੰਚੀ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਵਾਲੀਆਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਦੋ ਔਰਤ ਉਮੀਦਵਾਰਾਂ ਦੀਆਂ ਫਾਈਲਾਂ ਗੁੰਮ ਹੋ ਜਾਣ ਤੋਂ ਭੜਕੇ ਲੋਕਾਂ ਨੇ ਸੋਮਵਾਰ ਨੂੰ ਸੁਨਾਮ ਵਿਖੇ ਆਈ ਟੀ ਆਈ ਚੌਂਕ ਵਿੱਚ ਧਰਨਾ ਦੇਕੇ ਚੱਕਾ ਜਾਮ ਕੀਤਾ। ਸ਼ਾਹਪੁਰ ਕਲਾਂ ਦੀ ਸਰਪੰਚੀ ਜਨਰਲ ਵਰਗ ਦੀ ਔਰਤ ਲਈ ਰਾਖਵੀਂ ਰੱਖੀ ਗਈ ਹੈ। ਧਰਨਾਕਾਰੀਆਂ ਨੇ ਸੂਬੇ ਦੀ ਸਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਅੰਬੇਡਕਰ ਮਜ਼ਦੂਰ ਚੇਤਨਾ ਮੰਚ ਪੰਜਾਬ ਦੇ ਕਨਵੀਨਰ ਕਰਨੈਲ ਸਿੰਘ ਨੀਲੋਵਾਲ ਅਤੇ ਹਰੀ ਸਿੰਘ ਸੁਨਾਮ ਨੇ ਦੱਸਿਆ ਕਿ ਪਿੰਡ ਸ਼ਾਹਪੁਰ ਕਲਾਂ ਦੀ ਸਰਪੰਚੀ ਲਈ ਚੋਣ ਲੜਨ ਵਾਸਤੇ ਪਿੰਡ 'ਚੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਗਗਨਦੀਪ ਸਿੰਘ ਖਾਲਸਾ ਦੀ ਪਤਨੀ ਰਜਨੀ ਕੌਰ ਅਤੇ ਲਛਮਣ ਸਿੰਘ ਉਰਫ਼ ਕਾਕਾ ਦੀ ਪਤਨੀ ਬਲਬੀਰ ਕੌਰ ਨੇ ਚਾਰ ਅਕਤੂਬਰ ਨੂੰ ਸੁਨਾਮ ਵਿਖੇ ਪੰਜ ਨੰਬਰ ਕਲੱਸਟਰ ਦੇ ਰਿਟਰਨਿੰਗ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਕਾਗਜ਼ ਜਮਾਂ ਕਰਵਾਏ ਸਨ ਲੇਕਿਨ ਅੱਜ ਜਦੋਂ ਸਰਪੰਚੀ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਵਾਲੇ ਇਹ ਉਮੀਦਵਾਰ ਸੰਬੰਧਿਤ ਕਲੱਸਟਰ ਅਧਿਕਾਰੀ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਤੁਸੀ ਕੋਈ ਕਾਗਜ਼ ਹੀ ਜਮਾਂ ਨਹੀਂ ਕਰਵਾਏ ਜਦੋਂ ਇਨ੍ਹਾਂ ਨੇ ਕਾਗਜ਼ ਜਮਾਂ ਕਰਵਾਉਣ ਦੀ ਰਸੀਦ ਦਿਖਾਈ ਤਾਂ ਅਧਿਕਾਰੀ ਕਹਿਣ ਲੱਗੇ ਇਹ ਰਸੀਦ ਸਾਡੀ ਨਹੀ ਬਲਕਿ ਜਾਅਲੀ ਹੈ। ਪ੍ਰਦਰਸ਼ਨ ਕਰ ਰਹੀ ਉਮੀਦਵਾਰ ਰਜਨੀ ਕੌਰ ਨੇ ਦੱਸਿਆ ਕਿ ਅਸੀਂ ਦੋਵੇਂ ਉਮੀਦਵਾਰ ਪੜ੍ਹੇ ਲਿਖੇ ਨਹੀਂ ਹਾਂ ਅਤੇ ਪਿੰਡ ਦੀ ਸਰਪੰਚੀ ਜਨਰਲ ਵਰਗ ਦੀ ਔਰਤ ਲਈ ਰਾਖਵੀਂ ਹੈ , ਇਸ ਲਈ ਸਰਪੰਚੀ ਲਈ ਖੜ੍ਹੇ ਕੁੱਝ ਇੱਕ ਧਨਾਢ ਉਮੀਦਵਾਰਾਂ ਨੇ ਚੋਣ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਸਾਡੀਆਂ ਫਾਈਲਾਂ ਜਾਣ ਬੁੱਝਕੇ ਗਾਇਬ ਕੀਤੀਆ ਹਨ। ਜਦੋਂ ਉਕਤ ਮਾਮਲੇ ਸੰਬੰਧੀ ਸਹਾਇਕ ਚੋਣ ਅਧਿਕਾਰੀ ਗੁਰਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਵੇਂ ਉਮੀਦਵਾਰ ਸਾਡੇ ਦਫ਼ਤਰ ਵਿੱਚ ਨਾਮਜ਼ਦਗੀ ਕਾਗਜ਼ ਭਰਨ ਹੀ ਨਹੀਂ ਆਏ ਜੋ ਇਹ ਰਸੀਦਾਂ ਵਿਖਾ ਰਹੀਆਂ ਹਨ, ਉਹ ਸਾਡੇ ਦਫ਼ਤਰ ਵੱਲੋਂ ਨਹੀਂ ਦਿੱਤੀਆ ਗਈਆਂ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਲਕਾ ਬੁਢਲਾਡਾ ਦੇ 15 ਪਿੰਡਾਂ 'ਚ ਹੋਈ ਪੰਚਾਇਤਾਂ ਦੀ ਸਰਬਸੰਮਤੀ : ਵਿਧਾਇਕ ਬੁਧ ਰਾਮ

ਹਲਕਾ ਬੁਢਲਾਡਾ ਦੇ 15 ਪਿੰਡਾਂ 'ਚ ਹੋਈ ਪੰਚਾਇਤਾਂ ਦੀ ਸਰਬਸੰਮਤੀ : ਵਿਧਾਇਕ ਬੁਧ ਰਾਮ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ. ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਦਫਤਰ ਵਿੱਚ ਬੁਢਲਾਡਾ ਹਲਕੇ ਚੋਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਸਨਮਾਨ ਕਰਦਿਆਂ ਪੰਚਾਂ/ਸਰਪੰਚਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਦਾ ਧੁਰਾ ਹੁੰਦੀਆਂ ਹਨ , ਅਦਾਲਤਾਂ ਵੀ ਹੁੰਦੀਆਂ ਹਨ , ਲੋਕਾਂ ਦੇ ਪਿੰਡ ਪੱਧਰ ਦੇ ਝਗੜੇ ਵੀ ਚੰਗੇ ਪੰਚਾਇਤੀ ਆਗੂ ਨਿਬੇੜਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਬੁੱਧ ਰਾਮ ਐਮ ਐਲ.ਏ.ਦੀ ਯੋਗ ਅਗਵਾਈ ਸਦਕਾ ਪਿੰਡਾਂ ਦੇ ਸੁਝਵਾਨ ਵਰਕਰਾਂ ਨੇ ਆਪਣੇ ਨਿੱਜੀ ਯਤਨਾਂ ਸਦਕਾ 15 ਪਿੰਡਾਂ ਦੀਆਂ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ।ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲੋਕਤੰਤਰ ਵਿੱਚ ਵਿਸ਼ਵਾਸ਼ ਰੱਖਦੀ ਹੈ । ਭਾਈਚਾਰਕ ਸਾਂਝ ਬਣਾਈ ਰੱਖਣ ਨੂੰ ਤਰਜੀਹ ਦਿੰਦੇ ਹਾਂ।ਉਹਨਾਂ ਵੱਲੋਂ ਹਲਕੇ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣ । ਵਿਧਾਨ ਸਭਾ ਹਲਕੇ ਦੇ 85 ਪਿੰਡਾਂ ਚੋਂ 15 ਪੰਚਾਇਤਾਂ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਮੁਕੰਮਲ ਹੋ ਚੁੱਕੀ ਹੈ, ਬਹੁਤੇ ਪਿੰਡਾਂ ਚ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋ ਚੁੱਕੀ ਹੈ ।ਜਿਸ ਨਾਲ ਪਿੰਡਾਂ ਵਿੱਚ ਭਾਈਚਾਰਕ ਏਕਤਾ ਮਜ਼ਬੂਤ ਹੋਈ ਹੈ l ਇਸ ਨਾਲ ਪਿੰਡਾਂ ਦਾ ਵਿਕਾਸ ਵੀ ਵਧੀਆ ਤਰੀਕੇ ਨਾਲ ਹੁੰਦਾ ਹੈ।ਉਨ੍ਹਾਂ ਪੰਚਾਂ/ਸਰਪੰਚਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਹੋਵੇਗਾ।ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ 'ਚ ਹੋਰ ਪਿੰਡਾਂ 'ਚ ਵੀ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਵੇਗੀ।ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 15 ਅਕਤੂਬਰ ਨੂੰ ਜਿਹੜੇ ਪਿੰਡਾਂ ਵਿੱਚ ਵੋਟਾਂ ਪੈਣੀਆਂ ਹਨ, ਉਹਨਾਂ ਪਿੰਡਾਂ ਦੇ ਚੰਗੀ ਸੋਚ ਵਾਲੇ ਪੰਚਾਂ/ ਸਰਪੰਚਾਂ ਦੀ ਚੋਣ ਕਰਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ। ਵਿਧਾਇਕ ਬੁਢਲਾਡਾ ਨੇ ਦੱਸਿਆ ਕਿ ਪਿੰਡ ਅਚਾਨਕ,ਰਿਉਂਦ ਕਲਾਂ,ਦਰੀਆਪੁਰ ਕਲਾਂ,ਦਰੀਆਪੁਰ ਖੁਰਦ,ਗੁਰਨੇ ਖੁਰਦ,ਸਸਪਾਲੀ,ਫਰੀਦਕੇ,ਜਲਵੇੜਾ,ਬੀਰੇਵਾਲਾ ਡੋਗਰਾ,ਅਕਬਰਪੁਰ ਖੁਡਾਲ,ਧਰਮਪੁਰਾ,ਖੀਵਾ ਮੀਹਾਂ ਸਿੰਘ ਵਾਲਾ, ਤਾਲਬਵਾਲਾ, ਗੋਰਖਨਾਥ,ਆਲਮਪੁਰ ਮੰਦਰਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਮੁਕੰਮਲ ਹੋ ਚੁੱਕੀ ਹੈ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ,ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ,ਗੁਰਦਰਸ਼ਨ ਸਿੰਘ ਪਟਵਾਰੀ,ਰਣਜੀਤ ਸਿੰਘ ਫਰੀਦ ਕੇ ਚੇਅਰਮੈਨ ਮਾਰਕੀਟ ਕਮੇਟੀ ਬੋਹਾ,ਜਗਵਿੰਦਰ ਸਿੰਘ ਧਰਮਪੁਰਾ, ਜਰਨੈਲ ਸਿੰਘ,ਬਲਵਾਨ ਸਿੰਘ ਜਲਵੇੜਾ,ਰਾਮ ਸਿੰਘ ਗੁਰਨੇ ਖੁਰਦ, ਮਹਿੰਦਰ ਸਿੰਘ,ਸਿਤਾਰ ਅਲੀ ਖਾਂ ਆਦਿਕ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।


Sunday, October 6, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ 10 ਰੋਜਾ ਖੇਡ ਕੈਂਪ ਸ਼ੁਰੂ

ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ 10 ਰੋਜਾ ਖੇਡ ਕੈਂਪ ਸ਼ੁਰੂ

     
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਸਕੂਲੀ ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ 10 ਰੋਜ਼ਾ ਖੇਡ ਕੈਂਪ ਦੀ ਸ਼ੁਰੂਆਤ ਦਿਲਬਾਗ ਸਿੰਘ ਸਮਾਜ ਸੇਵੀ ਮੈਂਬਰ ਸਕੂਲ ਮੈਨੇਜਮੈਂਟ ਕਮੇਟੀ ਅਹਿਮਦਪੁਰ ਵੱਲੋਂ ਕੀਤੀ ਗਈ।ਉਹਨਾਂ ਬੱਚਿਆਂ ਨੂੰ ਦੁੱਧ ਅਤੇ ਕੇਲੇ ਰਿਫਰੈਸ਼ਮੈਂਟ ਵੱਲੋਂ। ਦੂਸਰੇ ਦਿਨ ਪਾਲ ਸਿੰਘ ਅਹਿਮਦਪੁਰ ਵੱਲੋਂ ਵਿਦਿਆਰਥੀਆਂ ਲਈ ਦੁੱਧ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਖੇਡ ਕੈਂਪ ਵਿੱਚ 34 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਇਹ ਉਹ ਵਿਦਿਆਰਥੀਆਂ ਹਨ ਜਿਨ੍ਹਾਂ ਨੇ  ਸੈਂਟਰ ਪੱਧਰ ਤੇ ਪ੍ਰਾਪਤੀਆਂ ਕਰਨ ਉਪਰੰਤ ਬਲਾਕ ਖੇਡਾਂ ਲਈ ਤਿਆਰੀ ਕਰ ਰਹੇ ਹਨ।ਇਹਨਾਂ ਵਿੱਚ ਯੋਗਾ,ਚੈਸ,ਵੱਖ-ਵੱਖ ਭਾਰ ਵਰਗ ਦੇ ਕਰਾਟੇ,ਲੰਬੀ ਛਾਲ,ਰੇਸ਼ਾ ਦੇ ਵਿਦਿਆਰਥੀ ਸ਼ਾਮਿਲ ਹਨਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸ਼ਰਮਾ,ਉਪ ਚੇਅਰਮੈਨ ਸਰੋਜ ਰਾਣੀ,ਮਨਜੀਤ ਕੌਰ,ਅੱਕਨ ਕੌਰ ਆਦਿ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੇ ਕਿਸ ਕੰਮ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਕੈਂਪਾਂ ਨਾਲ ਬੱਚਿਆਂ ਵਿੱਚ ਹੋਰ ਨਿਖਾਰ ਆਉਂਦਾ ਹੈ।ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਖੇਡਣ ਲਈ ਤਿਆਰ ਕੀਤੇ ਗਏ,ਇਸ ਸਾਲ ਵੀ ਸਕੂਲ ਦੇ 34 ਦੇ ਕਰੀਬ ਵਿਦਿਆਰਥੀ ਬਲਾਕ ਖੇਡਾਂ ਵਿੱਚ ਭਾਗ ਲੈਣਗੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਗੁੜੱਦੀ ਨਾਲ ਸਬੰਧਿਤ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਹੋਈਆਂ ਸੰਪੰਨ

ਕਲੱਸਟਰ ਗੁੜੱਦੀ ਨਾਲ ਸਬੰਧਿਤ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਹੋਈਆਂ ਸੰਪੰਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਗੁੜੱਦੀ ਨਾਲ ਸਬੰਧਿਤ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਰੋਕੇ ਕਲਾਂ ਵਿਖੇ ਹੋਈਆਂ,ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ : ਕਬੱਡੀ ਨੈਸ਼ਨਲ ਸਟਾਈਲ ਲੜਕੇ ਵਿੱਚ ਕਣਕਵਾਲ ਚਹਿਲਾਂ ਨੇ ਪਹਿਲਾ ਤੇ ਦੋਦੜਾ ਨੇ ਦੂਜਾ,ਕਬੱਡੀ ਨੈਸ਼ਨਲ ਸਟਾਈਲ ਲੜਕੀਆਂ 'ਚ ਦੋਦੜਾ ਨੇ ਪਹਿਲਾ ਤੇ ਕਣਕਵਾਲ਼ ਚਹਿਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਲੜਕੇ ਅਤੇ ਲੜਕੀਆਂ ਵਿੱਚ ਬੀਰੋਕੇ ਕਲਾਂ ਨੇ ਪਹਿਲਾ ਤੇ ਹੀਰੋਂ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਹੈਂਡਬਾਲ ਲੜਕੇ ਅਤੇ ਲੜਕੀਆਂ ਵਿੱਚ ਹੀਰੋਂ ਖੁਰਦ ਨੇ ਪਹਿਲਾ ਤੇ ਕਣਕਵਾਲ ਚਹਿਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਫੁਟਬਾਲ ਵਿੱਚ  ਗੁੜੱਦੀ ਨੇ ਪਹਿਲਾ ਤੇ ਕਬੱਡੀ ਸਰਕਲ ਸਟਾਈਲ ਵਿੱਚ ਦੋਦੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਰੱਸਾਕਸ਼ੀ ਵਿੱਚ ਬੀਰੋਕੇ ਕਲਾਂ ਨੇ ਪਹਿਲਾ ਤੇ ਦੋਦੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੰਮੀ ਛਾਲ ਲੜਕੇ ਲਵਪ੍ਰੀਤ ਸਿੰਘ ਦੋਦੜਾ ਨੇ ਪਹਿਲਾ ਤੇ ਮਨਮੀਤ ਸਿੰਘ ਖੀਵਾ ਮੀਹਾ ਸਿੰਘ ਵਾਲਾ ਨੇ ਦੂਜਾ, ਗੋਲਾ ਸੁੱਟਣ ਵਿੱਚ ਸੈਮਲਜੋਤ ਸਿੰਘ ਖੀਵਾ ਮੀਹਾ ਸਿੰਘ ਵਾਲਾ ਨੇ ਪਹਿਲਾ ਤੇ ਜਸ਼ਨਦੀਪ ਸਿੰਘ ਬੀਰੋਕੇ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੋਲਾ ਸੁੱਟਣਾ ਲੜਕੀਆਂ ਬੀਰੋਕੇ ਕਲਾਂ ਨੇ ਪਹਿਲਾ ਤੇ  ਗੁੜੱਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਬੈਡਮਿੰਟਨ ਲੜਕੇ ਤੇ ਲੜਕੀਆਂ ਵਿੱਚ ਆਲਮਪੁਰ ਬੋਦਲਾ ਨੇ ਪਹਿਲਾ ਤੇ ਗੁੜੱਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਯੋਗਾ ਲੜਕੇ ਬੀਰੋਕੇ ਕਲਾਂ ਨੇ ਪਹਿਲਾ ਗੁੜੱਦੀ ਨੇ ਦੂਜਾ,ਯੋਗਾ ਲੜਕੀਆਂ ਆਲਮਪੁਰ ਬੋਦਲਾ ਨੇ ਪਹਿਲਾ ਬੀਰੋਕੇ ਕਲਾਂ ਨੇ ਦੂਜਾ,ਯੋਗਾ ਰਿਧਮਕ ਆਲਮਪੁਰ ਬੋਦਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਸ਼ਤਰੰਜ ਲੜਕੇ ਬੀਰੋਕੇ ਕਲਾਂ ਨੇ ਪਹਿਲਾ ਖੀਵਾ ਮੀਹਾ ਸਿੰਘ ਵਾਲਾ ਨੇ ਦੂਜਾ,ਸ਼ਤਰੰਜ ਲੜਕੀਆਂ  ਬੀਰੋਕੇ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕੁਸ਼ਤੀਆਂ 26 ਕਿਲੋਗ੍ਰਾਮ ਏਕਮ ਸਿੰਘ ਖੀਵਾ ਮੀਹਾ ਸਿੰਘ ਵਾਲਾ ਨੇ ਪਹਿਲਾ ਅਤੇ ਮਹਿਕਦੀਪ ਸਿੰਘ ਗੁੜੱਦੀ ਨੇ ਦੂਜਾ, ਕੁਸ਼ਤੀ 28 ਕਿਲੋਗ੍ਰਾਮ ਮੁਹੰਮਦ ਉਮਰ ਦੋਦੜਾ ਨੇ ਪਹਿਲਾ ਬਲਵੀਤ ਗੁੜੱਦੀ ਨੇ ਦੂਜਾ, ਕੁਸ਼ਤੀ 30 ਕਿਲੋਗ੍ਰਾਮ ਪਤਰਸ ਸਿੰਘ ਗੁੜੱਦੀ ਨੇ ਪਹਿਲਾ ਪਰਮਵੀਰ ਸਿੰਘ ਬੀਰੋਕੇ ਕਲਾਂ ਨੇ ਦੂਜਾ, ਕੁਸ਼ਤੀ 32 ਕਿਲੋਗ੍ਰਾਮ ਜਤਿੰਦਰ ਸਿੰਘ ਗੁੜੱਦੀ ਨੇ ਪਹਿਲਾ ਗੁਰਵੰਸ ਸਿੰਘ ਬੀਰੋਕੇ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਰਾਟੇ 25 ਕਿਲੋਗ੍ਰਾਮ ਅਤੇ 28 ਕਿਲੋਗ੍ਰਾਮ ਵਰਗ ਵਿੱਚ ਆਲਮਪੁਰ ਬੋਦਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੌੜ 100 ਮੀਟਰ ਲੜਕੀਆਂ ਰੁਕਮਨ ਕੌਰ ਬੀਰੋਕੇ ਕਲਾਂ ਨੇ ਪਹਿਲਾ ਤੇ ਵੀਰਾਂ ਕੌਰ ਦੋਦੜਾ ਨੇ ਦੂਜਾ,100 ਮੀਟਰ ਲੜਕੇ ਪਤਰਸ ਸਿੰਘ ਗੁੜੱਦੀ ਨੇ ਪਹਿਲਾ,ਰਣਜੋਤ ਸਿੰਘ ਬੀਰੋਕੇ ਕਲਾਂ ਨੇ ਦੂਜਾ,200 ਮੀਟਰ ਲੜਕੀਆਂ ਏਕਮਨੂਰ ਕੌਰ ਬੀਰੋਕੇ ਕਲਾਂ ਨੇ ਪਹਿਲਾ ਤੇ ਅਮਨਦੀਪ ਕੌਰ ਬੀਰੋਕੇ ਕਲਾਂ ਨੇ ਦੂਜਾ,200 ਮੀਟਰ ਲੜਕੇ ਨਵਦੀਪ ਸਿੰਘ ਦੋਦੜਾ ਨੇ ਪਹਿਲਾ ਤੇ ਮਨਜੋਤ ਸਿੰਘ ਬੀਰੋਕੇ ਕਲਾਂ ਨੇ ਦੂਜਾ,400 ਮੀਟਰ ਲੜਕੀਆਂ ਏਕਮਨੂਰ ਕੌਰ ਬੀਰੋਕੇ ਕਲਾਂ ਨੇ ਪਹਿਲਾ ਤੇ ਰੁਕਮਨ ਕੌਰ ਬੀਰੋਕੇ ਕਲਾਂ ਨੇ ਦੂਜਾ,400 ਮੀਟਰ ਲੜਕੇ ਲਵਪ੍ਰੀਤ ਸਿੰਘ ਦੋਦੜਾ ਨੇ ਪਹਿਲਾ ਤੇ ਨਵਦੀਪ ਸਿੰਘ ਦੋਦੜਾ ਨੇ ਦੂਜਾ,600 ਮੀਟਰ ਲੜਕੇ ਲਵਪ੍ਰੀਤ ਸਿੰਘ ਦੋਦੜਾ ਨੇ ਪਹਿਲਾਂ ਰਣਵੀਰ ਸਿੰਘ ਗੁੜੱਦੀ ਨੇ ਦੂਜਾ ਅਤੇ 600 ਮੀਟਰ ਦੌੜ ਲੜਕੀਆਂ ਖੁਸ਼ਪ੍ਰੀਤ ਕੌਰ ਗੁੜੱਦੀ ਨੇ ਪਹਿਲਾ ਤੇ ਵੀਰਾਂ ਕੌਰ ਦੋਦੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸਾਰੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਕਲੱਸਟਰ ਗੁੜੱਦੀ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।