ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਲ ਦੇ ਵਿਦਿਆਰਥੀਆਂ ਨੇ ਕੀਤਾ ਟੀਐਸਪੀਐਲ ਦਾ ਦੌਰਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਲ ਦੇ ਕਾਮਰਸ ਵਿਭਾਗ ਅਤੇ ਸਾਇੰਸ ਵਿਭਾਗ ਵੱਲੋਂ ਸਹਾਇਕ ਪ੍ਰੋਫ਼ੈਸਰ ਅੰਜਲੀ ਗੁਪਤਾ ਦੀ ਅਗਵਾਈ ਹੇਠਟੀਐਸਪੀਐਲ ਪਾਵਰ ਪਲਾਂਟ ਤਲਵੰਡੀ ਸਾਬੋ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਵਿਦਿਆਥੀਆਂ ਨੂੰ ਬਿਜਲੀ ਉਤਪਾਦ ਦੇ ਤਰੀਕੇ, ਰੋਜ਼ਾਨਾ ਜ਼ਿੰਦਗੀ ਵਿੱਚ ਵੱਖ - ਵੱਖ ਤਰ੍ਹਾਂ ਦੇ ਬਿਜਾਲਈ ਹਾਦਸਿਆਂ ਤੋਂ ਬਚਣਾ, ਇੰਡਸਟਰੀ ਦੇ ਆਪਰੇਸ਼ਨ,ਇੰਡਸਟਰੀ ਦੁਆਰਾ ਵਾਤਾਵਰਨ ਨੂੰ ਚੰਗੇ ਤੇ ਮਾੜੇ ਪ੍ਰਭਾਵ ਦੇਣਾ ਆਦਿ ਸਿੱਖਣ ਨੂੰ ਮਿਲਿਆ।ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੇਫਟੀ ਟ੍ਰੇਨਿੰਗ ਰੂਮ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਅੱਗ ਲੱਗਣ ਦੇ ਕਾਰਨ,ਅੱਗ ਕਿੰਨੀ ਪ੍ਰਕਾਰ ਦੀ ਹੁੰਦੀ ਹੈ 'ਤੇ ਅਲੱਗ-ਅਲੱਗ ਪ੍ਰਕਾਰ ਦੀ ਅੱਗ ਨੂੰ ਕਿਵੇਂ ਬੁਝਾਇਆ ਜਾਵੇ,ਬਾਰੇ ਸਮਝਿਆ। ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਥਰਮਲ ਪਲਾਂਟ ਵਿੱਚ ਬਿਜਲੀ ਕਿਵੇਂ ਬਣਦੀ ਹੈ ਅਤੇ ਪਲਾਂਟ ਪਾਣੀ ਤੇ ਕੋਇਲਾ ਕਿੱਥੋਂ ਲਿਆਉਂਦਾ ਹੈ,ਇਸ ਦੇ ਨਾਲ ਪਲਾਂਟ ਵਿੱਚ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਕੀ-ਕੀ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ,ਇਸ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ।ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਪਲਾਂਟ ਦੀ ਟੂਰਿਸਟ ਬਸ ਰਾਹੀਂ, ਸਾਰੇ ਪਲਾਂਟ ਦਾ ਦੌਰਾ ਕਰਵਾਇਆ ਗਿਆ । ਪਲਾਂਟ ਵੱਲੋਂ ਬੱਚਿਆਂ ਨੂੰ ਸਨੈਕਸ ਵੀ ਦਿੱਤੇ ਗਏ। ਵਿਦਿਆਰਥੀਆਂ ਨੇ ਬੜੀ ਖੁਸ਼ੀ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਸ ਟੂਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਅਤੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾ ਨੇ ਕਾਮਰਸ ਵਿਭਾਗ ਅਤੇ ਸਾਇੰਸ ਵਿਭਾਗ ਦੇ ਅਧਿਆਪਕ ਸਹਾਇਕ ਪ੍ਰੋਫ਼ੈਸਰ ਅੰਜਲੀ ਗੁਪਤਾ, ਸਹਾਇਕ ਪ੍ਰੋਫ਼ੈਸਰ ਰਾਜਵੀਰ ਕੌਰ ਅਤੇ ਸਹਾਇਕ ਪ੍ਰੋਫ਼ੈਸਰ ਊਧਮ ਸਿੰਘ ਨੂੰ ਵਧਾਈ ਦਿੱਤੀ।
