Thursday, January 29, 2026

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜ਼ਿਲ੍ਹਾ ਸੰਗਰੂਰ ਵਿੱਚ ਸੈਸ਼ਨ 2026-27 ਲਈ ਦਾਖਲਾ ਮੁਹਿੰਮ ਦਾ ਆਗਾਜ਼

ਜ਼ਿਲ੍ਹਾ ਸੰਗਰੂਰ ਵਿੱਚ ਸੈਸ਼ਨ 2026-27 ਲਈ ਦਾਖਲਾ ਮੁਹਿੰਮ ਦਾ ਆਗਾਜ਼

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ (ਸੈਕੰਡਰੀ ਸਿੱਖਿਆ) ਤਰਵਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ (ਪ੍ਰਾਇਮਰੀ ਸਿੱਖਿਆ) ਬਲਜਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2026-27 ਲਈ ਵਿਦਿਆਰਥੀਆਂ ਦੇ ਦਾਖਲੇ ਲਈ ਦਾਖਲਾ ਮੁਹਿੰਮ ਦਾ ਆਗਾਜ ਕੀਤਾ ਗਿਆ। ਇਸ ਤਹਿਤ ਚੀਮਾ ਬਲਾਕ ਵਿੱਚ ਮੋਬਾਈਲ ਵੈਨ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਬੱਲੋ ਪੱਤੀ ਚੀਮਾ/ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਤੋਂ ਕੀਤੀ ਗਈ।ਇਸ ਦੌਰਾਨ ਇਹ ਮੋਬਾਈਲ ਵੈਨ ਬਲਾਕ ਦੇ ਵੱਖ ਵੱਖ ਸਕੂਲਾਂ ਤੋਂ ਹੁੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਪਹੁੰਚੀ ਜਿਸਦਾ ਸਕੂਲ ਦੇ ਵਿਦਿਆਰਥੀਆਂ, ਸਮੂਹ ਸਟਾਫ, ਸਮੁੱਚੀ ਐੱਸਐੱਮਸੀ, ਸਮੂਹ ਪੰਚਾਇਤਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ, ਵਿਦਿਆਰਥੀਆਂ ਦੇ ਮਾਤਾਪਿਤਾ ਵੱਲੋਂ ਸਵਾਗਤ ਕੀਤਾ ਗਿਆ।ਬਲਾਕ ਨੋਡਲ ਅਫ਼ਸਰ ਚੀਮਾ ਮਨਦੀਪ ਕੌਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਸਰਕਾਰੀ ਸਕੂਲਾਂ ਦੀਆਂ ਵਿਸ਼ੇਸਤਾਵਾਂ ਅਤੇ ਸਹੂਲਤਾਂ ਬਾਰੇ ਵਿਸਤਾਰ ਪੂਰਵਕ ਦੱਸਦੇ ਹੋਇਆ ਕਿਹਾ ਕਿ ਹੁਣ ਸਰਕਾਰੀ ਦੀ ਦਿਸ਼ਾ ਤੇ ਦਸ਼ਾ ਬਦਲ ਚੁੱਕੀ ਹੈ ਅਤੇ ਹੁਣ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੈਸੇ ਦੇਕੇ ਪੜਾਉਣ ਦੀ ਜ਼ਰੂਰਤ ਨਹੀਂ ਸਗੋਂ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਕੇ ਇਹ ਮੁਫ਼ਤ ਵਿੱਚ ਹਾਸਿਲ ਕਰ ਸਕਦੇ ਹਨ।ਹੁਣ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਸਮਾਰਟ ਕਲਾਸਰੂਮ, ਪਹਿਲੀ ਤੋਂ ਬਾਰਵੀਂ ਤੱਕ ਅੰਗਰੇਜ਼ੀ ਮਾਧਿਅਮ, ਬੱਚੇ ਦੇ ਸਰਵਪਖੀ ਵਿਕਾਸ ਲਈ ਮਿਹਨਤੀ ਤਜਰਬੇਕਾਰ ਅਧਿਆਪਕ, ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਵੱਖ ਵੱਖ ਪ੍ਰਾਜੈਕਟ, ਅਤਿ ਆਧੁਨਿਕ ਸਾਇੰਸ ਅਤੇ ਕੰਪਿਊਟਰ ਲੈਬਜ਼, ਰੋਬੋਟਿਕ ਲੈਬ,ਐਨਐਸਐਸ, ਐਨਸੀਸੀ, ਹੁਨਰ ਸਿੱਖਿਆ ਪ੍ਰੋਗਰਾਮ, ਮੁਫ਼ਤ ਵਰਦੀ ਅਤੇ ਪੌਸ਼ਟਿਕ ਭੋਜਨ, ਵੱਖ ਵੱਖ ਤਰ੍ਹਾਂ ਦੇ ਵਜ਼ੀਫ਼ਾ ਸਕੀਮਜ਼ ਮਜੂਦ ਹਨ ਜਿਸਦਾ ਲਾਭ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਤੇ ਹੀ ਮਿਲ ਸਕਦਾ ਹੈ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ। ਦਾਖਲਾ ਮੁਹਿੰਮ ਦੌਰਾਨ ਬੋਲਦਿਆਂ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਬੀਰਬਲ ਸਿੰਘ ਚੀਮਾ, ਗੁਰਚਰਨ ਸਿੰਘ ਸਰਪੰਚ, ਕੇਵਲ ਸਿੰਘ ਸਰਪੰਚ, ਨਿੱਕਾ ਸਿੰਘ, ਗੁਰਪਿਆਰ ਸਿੰਘ, ਹਰਮੇਸ਼ ਮੇਸ਼ੀ ਨੇ ਵਿਸ਼ਵਾਸ ਦਵਾਇਆ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਵੇਗਾ।ਸਕੂਲ ਵੈਨ ਨਾਲ ਸਾਰਿਆਂ ਵੱਲੋਂ ਵਿਦਿਆਰਥੀਆਂ ਨਾਲ ਰੈਲੀ ਵੀ ਕੱਢੀ ਗਈ ਅਤੇ ਮਾਤਾ ਪਿਤਾ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਅਪੀਲ ਕੀਤੀ। ਦਾਖਲਾ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਭਾਰਤੀ ਨੰਦਾ ਪ੍ਰਿੰਸੀਪਲ, ਗੁਲਜ਼ਾਰ ਸਿੰਘ ਇੰਚਾਰਜ ਚੀਮਾ ਸਕੂਲ, ਮਨੀਸ਼ ਵਰਮਾ ਇੰਚਾਰਜ ਜਖੇਪਲ ਸਕੂਲ, ਗੁਰਜੰਟ ਸਿੰਘ ਬੀਆਰਸੀ, ਰਾਜ ਸਿੰਘ ਸੀ ਐਚ ਟੀ, ਸਕੂਲਾਂ ਦੇ ਸਮੁੱਚੇ ਸਟਾਫ ਮੈਂਬਰਾਂ ਦਾ ਯੋਗਦਾਨ ਰਿਹਾ।

ਗੁਰਵਿੰਦਰ ਸਿੰਘ ਚਹਿਲ,ਤਰਨ ਤਾਰਨ : ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਮਾਸਟਰ ਅਮਨਦੀਪ ਸਿੰਘ ਕਰੀਰ ਦਾ ਸਨਮਾਨ

ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਲਈ ਮਾਸਟਰ ਅਮਨਦੀਪ ਸਿੰਘ ਕਰੀਰ ਦਾ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਤਰਨ ਤਾਰਨ : ਦੇਸ਼ ਦੇ 77 ਗਣਤੰਤਰ ਦਿਵਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਰੋਹ ਵਿਖੇ ਅਮਨਦੀਪ ਸਿੰਘ ਕਰੀਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ, ਸੈਂਟਰ ਤੂਤ ਬਲਾਕ ਵਲਟੋਹਾ ਜ਼ਿਲ੍ਹਾ ਤਰਨ ਤਾਰਨ ਨੂੰ ਉਹਨਾਂ ਦੀਆਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਅਹਿਮ ਪ੍ਰਾਪਤੀਆਂ ਲਈ ਉਪ ਮੰਡਲ ਮੈਜਿਸਟਰੇਟ ਭਿੱਖੀਵਿੰਡ (ਤਾਰਨ ਤਾਰਨ) ਸਿਮਰਨਜੀਤ ਸਿੰਘ ਵੱਲੋਂ ਉਚੇਚੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ।ਇਥੇ ਦੱਸਣਯੋਗ ਹੈ ਕਿ ਮਾਸਟਰ ਅਮਨਦੀਪ ਸਿੰਘ ਕਰੀਰ ਨੇ 24 ਮਈ 2022 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ ਵਿਖੇ ਸਕੂਲ ਮੁਖੀ ਦਾ ਅਹੁਦਾ ਸੰਭਾਲਿਆ।ਉਹਨਾਂ ਨੇ ਸਕੂਲ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬੱਚਿਆਂ ਦੀ ਗਿਣਤੀ ਚ ਵਾਧਾ ਕਰਨਾ, ਸਕੂਲ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਵਾਉਣਾ, ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਕਰਨਾ, ਨਵੋਦਿਆ ਪ੍ਰਵੇਸ਼ ਪ੍ਰੀਖਿਆ ਵਿੱਚ ਵਿਦਿਆਰਥੀਆਂ ਦਾ ਦਾਖਲਾ ਕਰਾਉਣਾ, ਹਰ ਸਾਲ 100 ਫ਼ੀਸਦ ਨਤੀਜਾ,ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਆਦਿ ਅਹਿਮ ਪ੍ਰਾਪਤੀਆਂ ਕੀਤੀਆਂ ਹਨl ਇਸ ਮੌਕੇ ਗੱਲਬਾਤ ਕਰਦਿਆਂ ਮਾਸਟਰ ਅਮਨਦੀਪ ਸਿੰਘ ਕਰੀਰ ਨੇ ਆਪਣੀ ਸਫਲਤਾ ਦਾ ਸਿਹਰਾ ਬਲਾਕ ਸਿੱਖਿਆ ਅਫਸਰ ਵਲਟੋਹਾ ਪਾਰਸ ਕੁਮਾਰ ਖੁੱਲਰ ਦੀ ਯੋਗ ਅਗਵਾਈ,ਬੀ.ਐਮ.ਟੀ ਜਾਰਜ ਮਸੀਹ ਅਤੇ ਪੰਕਜ ਮਹਿਤਾ ਦੀ ਪ੍ਰੇਰਨਾ, ਸੈਂਟਰ ਹੈਡ ਟੀਚਰ ਮਿਹਰ ਸਿੰਘ ਦੇ ਮਾਰਗਦਰਸ਼ਨ ਅਤੇ ਆਪਣੇ ਮਾਤਾ-ਪਿਤਾ ਦੇ ਨੇਕ ਸੰਸਕਾਰਾਂ,ਆਪਣੇ ਵਿਦਿਆਰਥੀ ਦੀਆਂ ਦੁਆਵਾਂ ਅਤੇ ਸਕੂਲ ਦੇ ਮਿਹਨਤੀ ਸਟਾਫ ਦੇ ਸਹਿਯੋਗ ਨੂੰ ਦਿੰਦੇ ਹੋਏ ਕਿਹਾ ਕਿ ਅਧਿਆਪਕ ਜਥੇਬੰਦੀਆਂ ਬੀ ਐੱਡ ਅਧਿਆਪਕ ਫਰੰਟ,ਗੌਰਮੈਂਟ ਟੀਚਰ ਯੂਨੀਅਨ ਅਤੇ ਸਮਾਜ ਸੇਵੀ ਸੰਸਥਾਵਾਂ-ਸ਼ਹੀਦ ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਲੋੜਵੰਦ ਪਰਿਵਾਰ ਰਾਸ਼ਨ ਸੇਵਾ ਸੁਸਾਇਟੀ ਨਾਲ ਜੁੜੇ ਹੋਣ ਕਾਰਨ ਵੀ ਉਹਨਾਂ ਨੂੰ ਸਮਾਜ ਅਤੇ ਵਿਦਿਆਰਥੀਆਂ 'ਤੇ ਅਪਲਾਈ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਪਿੰਡ ਝੁੱਗੀਆ ਕਾਲੂ ਦੇ ਸਰਪੰਚ ਗੁਰਸਾਹਿਬ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਉਨਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


ਗੁਰਵਿੰਦਰ ਸਿੰਘ ਚਹਿਲ,ਤਰਨ ਤਾਰਨ : ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਦਾਖਲਾ ਪ੍ਰਚਾਰ ਵੈਨ ਮੁਹਿੰਮ ਦੀ ਸ਼ੁਰੂਆਤ

ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਦਾਖਲਾ ਪ੍ਰਚਾਰ ਵੈਨ ਮੁਹਿੰਮ ਦੀ ਸ਼ੁਰੂਆਤ

ਮਾਨ ਸਰਕਾਰ ਨੇ ਸਿੱਖਿਆ ਵੱਲ ਦਿੱਤੀ ਵਿਸ਼ੇਸ਼ ਤਵੱਜੋਂ : ਹਰਜੀਤ ਸਿੰਘ ਸੰਧੂ/ਹਰਜਿੰਦਰ ਸਿੰਘ ਟੌਂਗ

ਗੁਰਵਿੰਦਰ ਸਿੰਘ ਚਹਿਲ,ਤਰਨ ਤਾਰਨ : ਸਰਕਾਰੀ ਸਕੂਲਾਂ ਵਿੱਚ ਨਵੇਂ ਵਿਦਿਅਕ ਸੈਸ਼ਨ ਦੌਰਾਨ ਦਾਖ਼ਲਾ ਵਧਾਉਣ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਐਲੀਮੈਂਟਰੀ) ਸਤਿਨਾਮ ਸਿੰਘ ਬਾਠ ਦੀ ਯੋਗ ਰਹਿਨੁਮਾਈ ਹੇਠ ਹਰਜਿੰਦਰ ਸਿੰਘ ਟੌਂਗ ਵੱਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਸਰਕਾਰੀ ਐਲੀਮੈਂਟਰੀ ਸਕੂਲ ਮੀਆਂਵਿੰਡ ਤੋਂ ਇੱਕ ਵਿਸ਼ੇਸ਼ ‘ਦਾਖ਼ਲਾ ਪ੍ਰਚਾਰ ਵੈਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਬੀਪੀਈਓ ਖਡੂਰ ਸਾਹਿਬ ਦਿਲਬਾਗ ਸਿੰਘ,ਡੀਆਰਸੀ ਅਨੂਪ ਸਿੰਘ ਮੈਣੀ,ਪ੍ਰਿੰਸੀਪਲ ਗੁਰਦੀਪ ਸਿੰਘ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ, ਪ੍ਰਿੰਸੀਪਲ ਬਰਿੰਦਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ,ਸੀਐਚਟੀ ਖੁਸ਼ਪ੍ਰੀਤ ਸਿੰਘ, ਸੀਐਚਟੀ ਸੁਖਦੇਵ ਸਿੰਘ,ਸੀਅਐਚਟੀ ਸੁਖਚੈਨ ਸਿੰਘ, ਸੀਐਚਟੀ ਸੁਖਵਿੰਦਰ ਸਿੰਘ ਧਾਮੀ, ਬੀਆਰਸੀ ਮਨਦੀਪ ਸਿੰਘ,ਸੀਐਚਟੀ ਜਗਦੀਸ਼ ਕੌਰ,ਸੀਐਚਟੀ ਅਰੁਣਦੀਪ ਕੌਰ,ਹੈਡ ਟੀਚਰ ਰਣਜੀਤ ਕੌਰ,ਮੀਡੀਆ ਇੰਚਾਰਜ ਪ੍ਰੇਮ ਸਿੰਘ,ਦਿਨੇਸ਼ ਸ਼ਰਮਾ, ਗੁਰਵਿੰਦਰ ਸਿੰਘ ਚਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਮੁਖੀ ਸਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।ਗੱਲਬਾਤ ਕਰਦਿਆਂ ਡੀ.ਈ.ਓ. ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਇਹ ਦਾਖਲਾ ਪ੍ਰਚਾਰ ਵੈਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਆਧੁਨਿਕ ਸਹੂਲਤਾਂ,ਮਿਆਰੀ ਸਿੱਖਿਆ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਰਿਆਇਤਾਂ ਬਾਰੇ ਜਾਣੂ ਕਰਵਾਏਗੀ। ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਟੀਚਾ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨਾ ਹੈ।ਮੀਆਂਵਿੰਡ ਤੋਂ ਚੱਲ ਕੇ ਇਹ ਵੈਨ ਇਤਿਹਾਸਕ ਨਗਰ ਖਡੂਰ ਸਾਹਿਬ, ਨਾਗੋਕੇ ਤੋਂ ਬਾਅਦ ਗੋਇੰਦਵਾਲ ਸਾਹਿਬ ਪੁੱਜੀ। ਜਿੱਥੇ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਿਹਰਾ ਪੰਨੂਆਂ ਅਤੇ ਜ਼ਿਲ੍ਹਾ ਇੰਚਾਰਜ ਸਿੱਖਿਆ ਕ੍ਰਾਂਤੀ ਹਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ,ਹੈਰੀ ਗਿੱਲ ਹਲਕਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਬਲਵਿੰਦਰ ਸਿੰਘ ਗਿੱਲ ਹਲਕਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ,ਨਿਰਮਲ ਸਿੰਘ ਸਰਪੰਚ ਗੋਇੰਦਵਾਲ ਸਾਹਿਬ,ਸਕੂਲ ਆਫ ਐਮੀਨੇਂਸ ਇੰਚਾਰਜ ਪ੍ਰਵੀਨ ਕੌਰ ਵੱਲੋਂ ਭਰਵਾਂ ਸਵਾਗਤ ਕੀਤਾ।ਇਸ ਉਪਰੰਤ ਇਹ ਵੈਨ ਦੀ ਵਾਂਗਡੋਰ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਕੁਲਵਿੰਦਰ ਸਿੰਘ ਨੇ ਸੰਭਾਲੀ ਤੇ ਇਹ ਵੈਨ ਫਤਿਹਾਬਾਦ,ਭਰੋਵਾਲ,ਵੇਈਂ ਪੂਈਂ,ਢੋਟੀਆਂ,ਜਾਮਾਰਾਏ,ਸਰਹਾਲੀ ਨੌਸ਼ਹਿਰਾ,ਸ਼ੇਰੋਂ ਪਿੰਡਾਂ ਵਿੱਚੋਂ ਹੁੰਦੀ ਹੋਈ ਰਸੂਲਪੁਰ ਪਹੁੰਚੀ।ਵੱਖ ਵੱਖ ਪਿੰਡਾਂ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਦਾਖਲਾ ਪ੍ਰਚਾਰ ਵੈਨ ਦਾ ਭਰਵਾਂ ਸਵਾਗਤ ਕੀਤਾ ਅਤੇ ਨਾਅਰਿਆਂ ਰਾਹੀਂ ਦਾਖ਼ਲਾ ਮੁਹਿੰਮ ਦਾ ਸਮਰਥਨ ਕੀਤਾ।ਇਸ ਮੁਹਿੰਮ ਦੌਰਾਨ ਵੱਖ-ਵੱਖ ਸਕੂਲਾਂ ਦੇ ਮੁਖੀ,ਸੈਂਟਰ ਹੈੱਡ ਟੀਚਰ,ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਅਧਿਕਾਰੀਆਂ ਨੇ ਉਮੀਦ ਜਤਾਈ ਕਿ ਇਸ ਪ੍ਰਚਾਰ ਮੁਹਿੰਮ ਸਦਕਾ ਇਸ ਵਾਰ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਦੇ ਅੰਕੜੇ ਪਿਛਲੇ ਸਾਲਾਂ ਨਾਲੋਂ ਬਿਹਤਰ ਰਹਿਣਗੇ।


Wednesday, January 28, 2026

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਪਿਆਂ ਨੂੰ ਬੱਚਿਆਂ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲਈ ਕੀਤਾ ਜਾਵੇਗਾ ਪ੍ਰੇਰਿਤ : ਡਿਪਟੀ ਕਮਿਸ਼ਨਰ

ਮਾਪਿਆਂ ਨੂੰ ਬੱਚਿਆਂ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲਈ ਕੀਤਾ ਜਾਵੇਗਾ ਪ੍ਰੇਰਿਤ: ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਮਾਨਸਾ ਨੇ ਦਾਖ਼ਲਾ ਮੁਹਿੰਮ ਲਈ ਜਾਗਰੂਕਤਾ ਵੈਨ ਨੂੰ ਦਿਖਾਈ ਹਰੀ ਝੰਡੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਪਿਆਂ ਨੂੰ ਬੱਚਿਆਂ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਮਾਨਸਾ ਵਿੱਚ ਵਿਸ਼ੇਸ਼ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਕੀਤੀ। ਉਨ੍ਹਾਂ ਇਸ ਮੌਕੇ ਦਾਖਲਾ ਮੁਹਿੰਮ ਲਈ ਚਲਾਈ ਗਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ। ਓਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਧੀਆ ਯੋਗ ਅਧਿਆਪਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਹੁਣ ਸਰਕਾਰੀ ਸਕੂਲ ਕਿਸੇ ਵੀ ਤਰ੍ਹਾਂ ਦੀ ਸਹੂਲਤ ਪੱਖੋਂ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਇਹ ਦਾਖ਼ਲਾ ਜਾਗਰੂਕਤਾ ਮੁਹਿੰਮ ਮਾਪਿਆਂ ਦਾ ਭਰੋਸਾ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਸਿੱਖਿਆ ਨਾਲ ਜੋੜਨਾ ਪ੍ਰਸ਼ਾਸਨ ਦੀ ਵਚਨਬੱਧਤਾ ਹੈ। ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ 30 ਜਨਵਰੀ ਤੱਕ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਉਪਲੱਬਧ ਸਹੂਲਤਾਂ ਬਾਰੇ ਜਾਣੂੰ ਕਰਾਵੇਗੀ ਅਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖਲੇ ਲਈ ਉਤਸ਼ਾਹਿਤ ਕਰੇਗੀ ਤਾਂ ਜੋ ਹਰ ਬੱਚੇ ਨੂੰ ਸਸਤੀ ਤੇ ਵਧੀਆ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਨੀਲਮ ਰਾਣੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਲਗਾਤਾਰ ਉੱਚਾ ਕੀਤਾ ਜਾ ਰਿਹਾ ਹੈ ਅਤੇ ਅੱਜ ਇਹ ਸਕੂਲ ਹਰ ਪੱਖੋਂ ਨਿੱਜੀ ਸਕੂਲਾਂ ਤੋਂ ਉੱਪਰ ਹਨ। ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿੱਦਿਅਕ ਟੂਰ ਦਾ ਸਮੁੱਚਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ।ਉਨ੍ਹਾਂ ਕਿਹਾ ਕਿ ਇਹ ਦਾਖ਼ਲਾ ਜਾਗਰੂਕਤਾ ਵੈਨ ਪਹਿਲੇ ਦਿਨ ਖਿਆਲਾ ਕਲਾਂ, ਕੋਟੜਾ ਕਲਾਂ, ਸਮਾਉਂ, ਭੀਖੀ, ਕਿਸ਼ਨਗੜ੍ਹ ਫਰਵਾਹੀ, ਦਲੇਲ ਸਿੰਘ ਵਾਲਾ, ਬੱਪੀਆਣਾ, ਲੱਲੂਆਣਾ, ਸਕੂਲ ਆਫ ਐਮੀਨੈਂਸ, ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਮਾਨਸਾ, ਪਿੰਡ ਗਾਂਧੀ ਨਗਰ ਮਾਨਸਾ ਅਤੇ ਬੱਸ ਅੱਡਾ ਮਾਨਸਾ ਸਮੇਤ ਹੋਰ ਇਲਾਕਿਆਂ ਵਿੱਚ ਜਾਵੇਗੀ।ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਸਿੱਖਿਆ) ਮੰਜੂ ਬਾਲਾ ਨੇ ਕਿਹਾ ਕਿ ਬੱਚਿਆਂ ਲਈ ਮੁਫ਼ਤ ਪਾਠ-ਪੁਸਤਕਾਂ, ਵਰਦੀਆਂ, ਮਿਡ-ਡੇਅ ਮੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੁਹਿੰਮ ਦਾ ਮੁੱਖ ਉਦੇਸ਼ ਹਰ ਬੱਚੇ ਨੂੰ ਸਕੂਲ ਨਾਲ ਜੋੜਨਾ ਹੈ।ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਪਰਮਜੀਤ ਭੋਗਲ ਨੇ ਕਿਹਾ ਕਿ ਦਾਖ਼ਲਾ ਜਾਗਰੂਕਤਾ ਵੈਨ ਰਾਹੀਂ ਘਰ-ਘਰ ਤੱਕ ਪਹੁੰਚ ਬਣਾਈ ਜਾਵੇਗੀ। ਇਸ ਮੁਹਿੰਮ ਨਾਲ ਜ਼ਿਲ੍ਹੇ ਵਿੱਚ ਨਵੇਂ ਦਾਖ਼ਲਿਆਂ ਵਿੱਚ ਯਕੀਨੀ ਵਾਧਾ ਹੋਵੇਗਾ। ਸਿੱਖਿਆ ਵਿਭਾਗ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਜ਼ਰੂਰ ਕਰਵਾਉਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਦੀਪ ਸਿੰਘ ਬਲਾਕ ਨੋਡਲ ਅਫ਼ਸਰ ਮਾਨਸਾ, ਡਾਇਟ ਪ੍ਰਿੰਸੀਪਲ ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ., ਸੱਤਪਾਲ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਨਵਨੀਤ ਕੱਕੜ ਤੇ ਅੰਮ੍ਰਿਤਬੀਰ ਸਿੰਘ ਡੀਆਰਸੀ ਆਦਿ ਹਾਜ਼ਰ ਸਨ।

Monday, January 19, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਬੇਰੁਜ਼ਗਾਰ ਵਿਮੁਕਤ ਜਾਤੀ ਯੂਨੀਅਨ ਨੇ ਚੇਅਰਮੈਨ ਸੁਭਾਸ਼ ਸ਼ਰਮਾ ਨੂੰ ਦਿੱਤਾ ਮੰਗ ਪੱਤਰ

ਬੇਰੁਜ਼ਗਾਰ ਵਿਮੁਕਤ ਜਾਤੀ ਯੂਨੀਅਨ ਨੇ ਚੇਅਰਮੈਨ ਸੁਭਾਸ਼ ਸ਼ਰਮਾ ਨੂੰ ਦਿੱਤਾ ਮੰਗ ਪੱਤਰ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਵਿਮੁਕਤ ਜਾਤੀਆਂ ਦੇ ਚੇਅਰਮੈਨ ਬਰਖਾ ਰਾਮ ਦੀ ਸੇਵਾਮੁਕਤੀ ਪਾਰਟੀ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਚੇਅਰਮੈਨ ਪੰਜਾਬ ਸਰਕਾਰ ਸੁਭਾਸ਼ ਸ਼ਰਮਾ ਨੂੰ ਵਿਮੁਕਤ ਜਾਤੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ।ਯੂਨੀਅਨ ਆਗੂਆਂ ਨੇ ਦੱਸਿਆ ਕਿ ਜਿਸ ਬਾਰੇ ਸੁਭਾਸ਼ ਸ਼ਰਮਾ ਨੇ ਭਰੋਸਾ ਦਿੱਤਾ ਕਿ ਵਿਮੁਕਤ ਜਾਤੀਆਂ ਦਾ ਬਣਦਾ ਹੱਕ ਉਹਨਾਂ ਨੂੰ ਬਹੁਤ ਜਲਦੀ ਸਰਕਾਰ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਮੁਕਤ ਜਾਤੀਆਂ ਦੇ ਕੰਮਾਂ ਨੂੰ ਪੂਰਾ ਕਰਵਾਉਣ ਨੂੰ ਲੈ ਕੇ ਵਚਨਬੱਧ ਹੈ।ਇਸ ਮੌਕੇ ਯੂਨੀਅਨ ਆਗੂ ਅਮਰਜੀਤ ਸੰਗਰੂਰ,ਸੁਰਜੀਤ ਸੰਗਰੂਰ,ਮਲਕੀਤ ਪੰਜਗਰਾਈਂ,ਸੁਖਜੀਤ ਸਿੰਘ,ਜੈਵੀ ਕਾਉਂਕੇ ਆਦਿ ਹਾਜ਼ਰ ਸਨ।

Sunday, January 11, 2026

ਮਾਨਸਾ,11 ਜਨਵਰੀ (ਪੱਤਰ ਪ੍ਰੇਰਕ) : ਬੇਰੁਜ਼ਗਾਰ ਅਧਿਆਪਕਾਂ ਨੇ 2 ਫ਼ੀਸਦ ਕੋਟਾ ਲਾਗੂ ਕਰਵਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ

ਬੇਰੁਜ਼ਗਾਰ ਅਧਿਆਪਕਾਂ ਨੇ 2 ਫ਼ੀਸਦ ਕੋਟਾ ਲਾਗੂ ਕਰਵਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ

ਡਾਕਟਰ ਬਲਜੀਤ ਕੌਰ ਨੇ ਕੋਟਾ ਲਾਗੂ ਕਰਵਾਉਣ ਲਈ ਦਿੱਤਾ ਭਰੋਸਾ

ਮਾਨਸਾ,11 ਜਨਵਰੀ (ਪੱਤਰ ਪ੍ਰੇਰਕ) : ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੂੰ 2 ਫ਼ੀਸਦ ਕੋਟਾ ਲਾਗੂ ਕਰਵਾਉਣ ਲਈ ਵਿੱਮੁਕਤ ਜਾਤੀ ਜਥੇਬੰਦੀ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ। ਕੋਟੇ ਸਬੰਧੀ ਮੰਤਰੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਵਲੋਂ ਭਰੋਸਾ ਮਿਲਿਆ ਕਿ ਤੁਹਾਡਾ 2 ਫ਼ੀਸਦ ਵਾਲਾ ਕੰਮ ਉਹਨਾਂ ਵੱਲੋਂ ਮੁਕੰਮਲ ਹੋ ਚੁਕਿਆ ਹੈ ਅਤੇ ਵਿਮੁਕਤ ਜਾਤੀਆਂ ਦੇ ਚੇਅਰਮੈਨ ਬਰਖਾ ਰਾਮ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਮੁਕਤ ਜਾਤੀਆਂ ਪ੍ਰਤੀ ਗੱਲਬਾਤ ਵੀ ਹੋਈ ਹੈ ਲ।ਇਸ ਮੁੱਦੇ ਨੂੰ ਲੈ ਕੇ ਉਹਨਾਂ ਦਾ ਕੰਮ ਬਹੁਤ ਜਲਦੀ ਮੁਕੰਮਲ ਕਰ ਰਹੇ ਹਾਂ।ਯੂਨੀਅਨ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਈਟੀਟੀ ਵਿਮੁਕਤ ਜਾਤੀਆਂ ਦਾ ਕੰਮ ਪਹਿਲਾ ਹੀ ਬਹੁਤ ਲੇਟ ਚਲ ਰਿਹਾ ਹੈ ਜਿਸ ਕਰਕੇ ਇਸ 'ਚ ਹੋਰ ਦੇਰੀ ਨਾ ਕੀਤੀ ਜਾਵੇ। ਮੰਤਰੀ ਵੱਲੋਂ ਭਰੋਸਾ ਮਿਲਿਆ ਹੈ ਕਿ ਸਰਕਾਰ ਵਿਮੁਕਤ ਜਾਤੀਆਂ ਦੇ ਕੰਮਾਂ ਨੂੰ ਪੂਰਾ ਕਰਵਾਉਣ ਨੂੰ ਲੈ ਕੇ ਵਚਨਵੱਧ ਹੈ। ਇਸ ਸਮੇਂ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ,ਭਲਾਈ ਵਿਭਾਗ ਦੇ ਡਾਇਰੈਕਟਰ ਵਿੰਮੀ ਭੁੱਲਰ ਤੇ ਜਥੇਬੰਦੀ ਵੱਲੋਂ ਅਮਰਜੀਤ ਸੰਗਰੂਰ,ਸੁਰਜੀਤ ਸੰਗਰੂਰ,ਮਲਕੀਤ,ਸੋਨੂੰ,ਨਿਰਮਲ, ਸੁਖਵਿੰਦਰ ਮਾਨਸਾ,ਕੁਲਦੀਪ ਘੁੰਮਣ,ਕਬੀਰ,ਰਾਮ ਖੈਰਾ,ਮਨਜੀਤ ਰੜ ,ਗਗਨ,ਜਸਪਾਲ ਕੌਰ ਮਾਨਸਾ ਹਾਜ਼ਰ ਸਨ।

Saturday, January 10, 2026

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਦੂਜੀ ਲਿਸਟ ਜਾਰੀ ਕਰਵਾਉਣ ਲਈ ਕੈਬਨਿਟ ਵਜ਼ੀਰ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ

ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਦੂਜੀ ਲਿਸਟ ਜਾਰੀ ਕਰਵਾਉਣ ਲਈ ਕੈਬਨਿਟ ਵਜ਼ੀਰ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ


ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਤੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿੰਮੀ ਭੁੱਲਰ ਭਲਾਈ ਵਿਭਾਗ ਨੂੰ ਈਟੀਟੀ 2364 ਯੂਨੀਅਨ ਪੰਜਾਬ ਦੇ ਸੂਬਾ ਆਗੂ ਮਨਪ੍ਰੀਤ ਸਿੰਘ ਵੱਲੋਂ ਮਾਨਸਾ ਵਿਖੇ ਈਟੀਟੀ 2364 ਪੋਸਟਾਂ ਦੀ ਦੂਜੀ ਲਿਸਟ ਅਤੇ ਖਾਲੀ ਰਹਿੰਦੀਆਂ ਸਾਰੀਆਂ ਪੋਸਟਾਂ ਦੀ ਚਾਹੇ ਉਹ ਪੋਸਟਾਂ ਡੀ ਰਿਜਰਵ ਦੀ ਗੱਲ ਹੋਵੇ ਉਹਨਾਂ ਨਾਲ ਸਾਂਝੀ ਕੀਤੀ ਗਈ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਭਰੋਸਾ ਦਿਵਾਇਆ। ਉਹਨਾਂ ਈਟੀਟੀ 2364 ਭਰਤੀ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲਬਾਤ ਕਰਕੇ ਇਸ ਭਰਤੀ ਨੂੰ ਜਲਦੀ ਪੂਰਾ ਕਰਵਾਉਣ ਦਾ ਵਿਸ਼ਵਾਸ ਦਿਵਾਇਆ।ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੀਆਂ ਪੋਸਟਾਂ ਨੂੰ ਭਰਨ ਲਈ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।ਇਸ ਮੌਕੇ ਸੁਖਵਿੰਦਰ ਸਿੰਘ,ਗੁਰਸੰਗਤ ਸਿੰਘ,ਹਰਦੀਪ ਸਿੰਘ,ਰਮਨ ਸਿੰਘ ਤੇ ਸਮੂਹ ਈਟੀਟੀ ਕੇਡਰ ਹਾਜ਼ਰ ਸਨ।