ਮਾਸਟਰ ਕਾਡਰ ਦੀਆਂ ਤਰੱਕੀਆਂ ਖੁਸ਼ੀ ਦੀ ਬਜਾਏ ਅਧਿਆਪਕਾਂ ਲਈ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣੀਆਂ - ਪੰਨੂ,ਲਾਹੌਰੀਆ
ਪੱਤਰ ਪ੍ਰੇਰਕ,ਤਰਨ ਤਾਰਨ : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਈਟੀਯੂ ਵੱਲੋਂ ਸਰਕਾਰ ਤੇ ਸਿੱਖਿਆ ਵਿਭਾਗ ਦੀ ਕਾਰਜਪ੍ਰਣਾਲੀ ਪ੍ਰਤੀ ਤਿੱਖਾ ਰੋਸ ਪ੍ਰਗਟ ਕਰਦਿਆ ਅਧਿਆਪਕਾਂ ਅੰਦਰ ਪੈਦਾ ਹੋਇਆ ਅਨਿਸ਼ਚਤਾ ਅਤੇ ਨਿਰਾਸ਼ਾ ਦਾ ਮਹੌਲ ਖਤਮ ਕਰਨ ਦੀ ਕੀਤੀ ਪੁਰਜੋਰ ਮੰਗ l ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਨੇ ਮਾਸਟਰ ਕੈਡਰ ਦੀਆਂ ਹੋ ਰਹੀਆਂ ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਪੰਜਾਬ ਸਰਕਾਰ ਪ੍ਰਤੀ ਤਿੱਖਾ ਰੋਸ ਪ੍ਰਗਟ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਤਰੱਕੀ ਕਿਸੇ ਵੀ ਅਧਿਆਪਕ ਲਈ ਖੁਸ਼ੀ ਅਤੇ ਮਾਣ ਦਾ ਮੌਕਾ ਹੁੰਦੀ ਹੈ, ਪਰ ਇਸ ਵਾਰ ਮਾਸਟਰ ਕੈਡਰ ਦੀਆਂ ਤਰੱਕੀਆਂ ਕਈ ਅਧਿਆਪਕਾਂ ਲਈ ਖੁਸ਼ੀ ਦੀ ਬਜਾਏ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਗਈਆਂ ਹਨ । ਕਈ ਅਧਿਆਪਕਾਂ ਦੀ ਸਨਿਆਰਤਾ ਨੂੰ ਅਣਦੇਖਾ ਕਰਨ, ਕਈਆਂ ਨੂੰ ਉਨ੍ਹਾਂ ਦੀ ਪਸੰਦ ਜਾਂ ਨੇੜਲੇ ਸਟੇਸ਼ਨ ਨਾ ਦੇ ਕੇ ਦੂਰ-ਦੁਰਾਡੇ ਦੇ ਸਟੇਸ਼ਨ ਅਲਾਟ ਕਰਨ ਅਤੇ ਸਟੇਸ਼ਨ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਵੱਡੇ ਪੱਧਰ ’ਤੇ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਤਰੱਕੀ ਪ੍ਰਾਪਤ ਕਰਨ ਵਾਲਾ ਅਧਿਆਪਕ ਖੁਸ਼ ਹੋਣ ਦੀ ਬਜਾਏ ਆਪਣੇ ਸਟੇਸ਼ਨ ਅਤੇ ਸਨਿਆਰਤਾ ਸਬੰਧੀ ਫੈਸਲਿਆਂ ਕਾਰਨ ਮਾਨਸਿਕ ਪਰੇਸ਼ਾਨੀ ਵਿੱਚ ਹੈ। ਇਸ ਸਮੁੱਚੀ ਕਾਰਜਪ੍ਰਣਾਲੀ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਅਤੇ ਸਰਕਾਰ ਦੀ ਨੀਤੀ ਉੱਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਦਲਜੀਤ ਸਿੰਘ ਲਹੌਰੀਆ ਹਰਕ੍ਰਿਸ਼ਨ ਸਿੰਘ ਮੋਹਾਲੀ,ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ,ਮਨਜੀਤ ਸਿੰਘ ਕਠਾਣਾਂ, ਅਮ੍ਰਿਤਪਾਲ ਸਿੰਘ ਸੇਖੋਂ,ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ,ਤਰਸੇਮ ਲਾਲ ਜਲੰਧਰ,ਗੁਰਵਿੰਦਰ ਸਿਂਘ ਬੱਬੂ,ਰਵੀ ਵਾਹੀ,ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ ਬੌਡੇ, ਪ੍ਰਭਜੋਤ ਸਿੰਘ ਦੁਲਾਨੰਗਲ, ਜਗਨੰਦਨ ਸਿੰਘ ਫਾਜਿਲਕਾ,ਮਨੋਜ ਘਈ, ਸੁਖਦੇਵ ਸਿੰਘ ਬੈਨੀਪਾਲ,ਅਵਤਾਰ ਸਿੰਘ ਮਾਨ,ਹਰਪ੍ਰੀਤ ਸਿੰਘ ਪਰਮਾਰ, ਅਸ਼ਵਨੀ ਫੱਜੂਪੁਰ,ਰਵੀ ਕਾਂਤ, ਦਿਗਪਾਲ ਪਠਾਨਕੋਟ, ਜਸਵੰਤ ਸਿੰਘ ਸੇਖੜਾ, ਅਵਤਾਰ ਸਿੰਘ ਭਲਵਾਨ, ਹਰਜੀਤ ਸਿੰਘ ਸਿੱਧੂ, ਹੈਰੀ ਮਲੋਟ, ਸੁਰਿੰਦਰ ਕੁਮਾਰ ਮੋਗਾ, ਪ੍ਰੀਤਭਗਵਾਨ ਸਿਂਘ ਫਰੀਦਕੋਟ, ਚਰਨਜੀਤ ਸਿੰਘ ਫਿਰੋਜ਼ਪੁਰ ਤੇ ਹੋਰ ਆਗੂਆ ਨੇ ਮੰਗ ਕੀਤੀ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਸਪਸ਼ਟ ਅਤੇ ਪਾਰਦਰਸ਼ੀ ਸਨਿਆਰਤਾ ਸੂਚੀਆਂ ਜਾਰੀ ਕਰਕੇ, ਨਿਯਮਾਂ ਅਨੁਸਾਰ ਸਟੇਸ਼ਨ ਚੋਣ ਦਾ ਮੌਕਾ ਦੇ ਕੇ ਅਤੇ ਅਧਿਆਪਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮਾਸਟਰ ਕੈਡਰ ਦੀਆਂ ਤਰੱਕੀਆਂ ਕਰਨੀ ਚਾਹੀਦੀਆਂ ਸਨ। ਯੂਨੀਅਨ ਨੇ ਮੰਗ ਕੀਤੀ ਕਿ ਜਿੱਥੇ ਵੀ ਸਨਿਆਰਤਾ ਜਾਂ ਸਟੇਸ਼ਨ ਅਲਾਟਮੈਂਟ ਵਿੱਚ ਗਲਤੀਆਂ ਹੋਈਆਂ ਹਨ, ਅਤੇ ਕਈ ਜਗਾ ਫਾਰਗੀ ਵੇਲੇ ਮੁਸ਼ਕਿਲਾਂ ਪੈਦਾ ਹੋ ਰਹੀਆ ਹਨ ,ਉਨ੍ਹਾਂ ਦੀ ਤੁਰੰਤ ਸਮੀਖਿਆ ਕਰਕੇ ਅਧਿਆਪਕਾਂ ਅੰਦਰ ਅਨਿਸ਼ਚਿਤਤਾ ਅਤੇ ਨਿਰਾਸ਼ਾ ਨੂੰ ਤੁਰੰਤ ਦੂਰ ਕਰਦਿਆਂ ਪਹਿਲ ਦੇ ਕੇ ਸੋਧ ਕੀਤੀ ਜਾਵੇ ।
ਇਸ ਸਮੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ, ਬੀ ਕੇ ਮਹਿਮੀ,ਲਖਵਿੰਦਰ ਸਿੰਘ ਸੇਖੋਂ,ਨੀਰਜ ਅਗਰਵਾਲ,ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੌਹਾਨ, ਸਤਬੀਰ ਸਿਂਘ ,ਪਰਮਜੀਤ ਸਿੰਘ ਬੁੱਢੀਵਿੰਡ,ਰਣਜੀਤ ਸਿੰਘ ਮੱਲ੍ਹਾ,ਗੁਰਦੀਪ ਸਿੰਘ ਖੁਣਖੁਣ,ਕੁਲਦੀਪ ਸਿੰਘ ਨਵਾਂਸ਼ਹਿਰ,ਮਨਿੰਦਰ ਸਿੰਘ ਤਰਨਤਾਰਨ, ਰਛਪਾਲ ਸਿੰਘ ਉਦੋਕੇ, ਜਸਵੰਤ ਸਿੰਘ ਸੇਖੜਾ, ਹਰਵਿੰਦਰ ਸਿੰਘ ਹੈਪੀ, ਦਿਲਬਾਗ ਸਿੰਘ ਸੈਣੀ, ਰਿਸ਼ੀ ਕੁਮਾਰ ਜਲੰਧਰ, ਅਸੋਕ ਕੁਮਾਰ ,ਪਰਮਬੀਰ ਸਿੰਘ ਰੋਖੇ,ਲਖਵਿੰਦਰ ਸਿੰਘ ਸੰਗੂਆਣਾ,ਨਵਦੀਪ ਸਿਂਘ ਅੰਮ੍ਰਿਤਸਰ,ਰਵੀ ਕੁਮਾਰ ਫਰੀਦਕੋਟ, ਗੁਰਦੀਪ ਸਿੰਘ ਸੈਣੀ, ਧਰਮਿੰਦਰ ਸਿੰਘ ਡੋਡ, ਹਰਪਿੰਦਰ ਸਿੰਘ ਤਰਨਤਾਰਨ, ਜਸਵਿੰਦਰ ਸਿਂਘ ਬਾਤਿਸ਼,ਮਨਜੀਤ ਸਿੰਘ ਬੌਬੀ,ਸੁਰਜੀਤ ਸਿੰਘ ਕਾਲੜਾ, ਜਨਕਰਾਜ ਮੁਹਾਲੀ,ਸਤਨਾਮ ਸਿੰਘ ਪਾਲੀਆ, ਰਾਕੇਸ਼ ਗਰਗ, ਕੁਲਬੀਰ ਸਿੰਘ,ਜਤਿੰਦਰ ਜੋਤੀ, ਬਚਨ ਸਿੰਘ, ਰਵਿੰਦਰ ਕੁਮਾਰ, ਬਲਕਾਰ ਸਿੰਘ,ਰਮਨ ਕੁਮਾਰ ਪਠਾਨਕੋਟ, ਮੇਜਰ ਸਿੰਘ ਮਸੀਤੀ,ਨਵਰੀਤ ਸਿੰਘ ਜੌਲੀ,ਸਤੀਸ਼ ਕੁਮਾਰ ਫਾਜਿਲਕਾ,ਮਨਜੀਤ ਸਿੰਘ ਪਾਰਸ, ਪੰਕਜ ਅਰੋੜਾ, ਜਸਵਿੰਦਰ ਸਿੰਘ ਤਰਨਤਾਰਨ,ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ, ਸੰਦੀਪ ਚੌਧਰੀ, ਕੀਮਤੀ ਲਾਲ ਮੁਕਤਸਰ, ਗੁਰਬੀਰ ਸਿੰਘ ਦਦੇਹਰ ਸਾਹਿਬ, ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਨੇ ਪੁਰਜੋਰ ਮੰਗ ਕੀਤੀ ।





