Tuesday, April 16, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਵਿਦਿਆਰਥਣ ਤਨਵੀਰ ਕੌਰ ਨੂੰ ਨਵੋਦਿਆ ਪ੍ਰੀਖਿਆ ਪਾਸ ਕਰਨ 'ਤੇ ਕੀਤਾ ਸਨਮਾਨਿਤ

ਵਿਦਿਆਰਥਣ ਤਨਵੀਰ ਕੌਰ ਨੂੰ ਨਵੋਦਿਆ ਪ੍ਰੀਖਿਆ ਪਾਸ ਕਰਨ 'ਤੇ ਕੀਤਾ ਸਨਮਾਨਿਤ 



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਾਹਪੁਰ ਕਲਾਂ ਵਿਖੇ ਪੰਜਵੀਂ ਜਮਾਤ ਦੀ ਵਿਦਿਆਰਥਣ ਤਨਵੀਰ ਕੌਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਦੀ ਪ੍ਰੀਖਿਆ ਪਾਸ ਕਰਨ 'ਤੇ ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਵੱਲੋਂ ਹੰਸ ਰਾਜ ਸਿੰਘ ਸੇਵਾਮੁਕਤ ਕਨੂੰਗੋ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੰਜੀ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸਨਮਾਨ ਕੀਤਾ।ਉਹਨਾਂ ਪੰਜਵੀਂ ਕਲਾਸ ਦੀ ਇੰਚਾਰਜ ਅਧਿਆਪਿਕਾ ਗਗਨਦੀਪ ਕੌਰ ਤੇ ਬੱਚੀ ਦੀ ਮਾਤਾ ਜਸਵੀਰ ਕੌਰ ਨੂੰ ਵੀ ਸਨਮਾਨਿਤ ਕੀਤਾ।ਬਾਬਾ ਬੂਟਾ ਸਿੰਘ ਹੈੱਡ ਗ੍ਰੰਥੀ ਤੇ ਹੰਸਰਾਜ ਸਿੰਘ ਕਾਨੂੰਗੋ ਨੇ ਕਿਹਾ ਕਿ ਮਿਹਨਤੀ ਅਤੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਸਨਮਾਨ ਕਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਦੇਖ ਕਿ ਹੋਰ ਬੱਚੇ ਵੀ ਮਿਹਨਤੀ ਬਣਨ 'ਤੇ ਉਹਨਾਂ ਨੂੰ ਪੜ੍ਹਾਈ ਦੀ ਚੇਟਕ ਲੱਗੇ।ਸਟੇਜ ਦੀ ਕਾਰਵਾਈ ਮੰਚ ਦੇ ਪ੍ਰਧਾਨ ਆਧਿਆਪਕ ਗੁਰਪ੍ਰੀਤ ਸਿੰਘ ਟੋਨੀ ਨੇ ਬਾਖੂਬੀ ਨਿਭਾਈ।ਸਕੂਲ ਦੇ ਮੁੱਖ ਅਧਿਆਪਕ ਨਰਿੰਦਰ ਪਾਲ ਵੱਲੋਂ ਵਿਦਿਆਰਥਣ ਤਨਵੀਰ ਕੌਰ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਪਿੰਡ ਦੇ ਸਮੁੱਚੇ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਸਮੇਂ ਮੰਚ ਦੇ ਚੇਅਰਮੈਨ ਚਮਕੌਰ ਸਿੰਘ ਸ਼ਾਹਪੁਰ, ਸੁਖਬੀਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਧਾਨ ਦਰਸ਼ਨ ਸਿੰਘ,ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ, ਸੁਖਦੇਵ ਸਿੰਘ ਸੁੱਖਾ,ਸੁਖਦੇਵ ਸਿੰਘ ਚੱਕੀ ਵਾਲਾ, ਗੁਰਸੇਵਕ ਸਿੰਘ, ਬਾਬਾ ਬੂਟਾ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ਼ਾਹਪੁਰ ਕਲਾਂ, ਬਲਵਿੰਦਰ ਸ਼ਰਮਾ, ਡਾਕਟਰ ਬਲਵੀਰ ਸਿੰਘ, ਨਾਜਰ ਸਿੰਘ, ਬੀਰਬਲ ਸਿੰਘ ਸਾਬਕਾ ਮੈਂਬਰ ਯੂਐਸਏ ਪੈਲੇਸ ਵਾਲੇ,ਸੁਖਬੀਰ ਸਿੰਘ ਮਿੱਠੀ,ਮੋਹਨ ਸਿੰਘ, ਸੁਖਚੈਨ ਸਿੰਘ ਸਾਬਕਾ ਮੈਂਬਰ,ਗਗਨਦੀਪ ਸਿੰਘ,ਲਖਬੀਰ ਸਿੰਘ ਲੱਖੀ, ਜਗਸੀਰ ਸਿੰਘ, ਭਾਨ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਦੇ ਮੈੰਬਰ ਸਾਹਿਬਾਨ ਤੇ ਚੇਅਰਮੈਨ ਜਗਸੀਰ ਸਿੰਘ, ਆਧਿਆਪਕ ਹਰਦੇਵ ਸਿੰਘ ਚੀਮਾ,ਮੈਡਮ ਕਿਰਨਦੀਪ ਕੌਰ, ਹਰਦੀਪ ਕੌਰ,ਸੁਖਪਾਲ ਕੌਰ,ਗੁਰਮੀਤ ਕੌਰ ,ਰਾਣੀ ਕੌਰ ਤੇ ਸਕੂਲੀ ਬੱਚੇ ਆਦਿ ਹਾਜ਼ਰ ਸਨ।