Friday, April 19, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਸਪੈਸ਼ਲ ਜਮਾਤਾਂ ਸ਼ੁਰੂ

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਸਪੈਸ਼ਲ ਜਮਾਤਾਂ ਸ਼ੁਰੂ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਭੀਖੀ-ਮਾਨਸਾ ਮੁੱਖ ਮਾਰਗ 'ਤੇ ਸਥਿਤ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਵਿਦਿਆਰਥੀਆਂ ਵਿੱਚ ਸੁਧਾਰ ਲਿਆਉਣ ਲਈ ਸਪੈਸ਼ਲ ਇੰਗਲਿੰਸ਼ ਉਚਾਰਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਵਿੱਚ ਵਿਦਿਆਰਥੀਆਂ ਦੇ ਉਚਾਰਣ ਵਿੱਚ ਸੁਧਾਰ ਲਿਆਉਣ ਲਈ ਇੰਗਲਿਸ਼ ਦੇ ਸਹੀ ਉਚਾਰਣ ਲਈ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਉਚਾਰਣ ਦਾ ਮਹੱਤਵਪੂਰਨ ਰੋਲ ਹੈ ਇਸ ਲਈ ਅਸੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਹ ਉਚਾਰਣ ਜਮਾਤਾਂ ਸ਼ੁਰੂ ਕੀਤੀਆਂ ਹਨ, ਤਾਂ ਜੋ ਸਾਡੇ ਵਿਦਿਆਰਥੀ ਹਰ ਪੱਖ ਤੋਂ ਅੱਗੇ ਰਹਿਣ ਅਤੇ ਹਰ ਜਗ੍ਹਾ ਤੇ ਜਾ ਕੇ ਆਤਮ ਵਿਸ਼ਵਾਸ ਨਾਲ ਗੱਲ ਕਰ ਸਕਣ।ਪ੍ਰਿੰਸੀਪਲ ਭਾਟੀਆ ਨੇ ਕਿਹਾ ਕਿ ਭਾਸ਼ਾ ਸਭ ਤੋਂ ਪਹਿਲਾਂ ਆਉਂਦੀ ਹੈ। ਅਜਿਹਾ ਨਹੀਂ ਹੈ ਕਿ ਭਾਸ਼ਾ ਚੇਤਨਾ ਤੋਂ ਉੱਗਦੀ ਹੈ, ਜੇਕਰ ਤੁਹਾਨੂੰ ਭਾਸ਼ਾ ਨਹੀਂ ਮਿਲੀ ਤਾਂ ਤੁਸੀਂ ਚੇਤੰਨ ਨਹੀਂ ਹੋ ਸਕਦੇ। ਭਾਸ਼ਾ ਸ਼ਬਦਾਂ ਦੇ ਉਚਾਰਣ ਦੇ ਨਾਲ-ਨਾਲ ਉਨ੍ਹਾਂ ਦੇ ਅਰਥ ਵੀ ਸਮਝਾਉਂਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ਼ ਰੱਖਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਕਿਸੇ ਸ਼ਬਦ ਦਾ ਉਚਾਰਨ ਕਰਨਾ ਨਹੀਂ ਜਾਣਦੇ ਹੋ ਤਾਂ ਇਸ ਨੂੰ ਉੱਚੀ ਆਵਾਜ਼ ਵਿੱਚ ਕਹੋ। ਅਸੁਵਿਧਾ ਦੇ ਨਾਲ ਗਲਤ ਉਚਾਰਣ ਨੂੰ ਨਾ ਜੋੜੋ। ਵਿਦਿਆਰਥੀਆਂ ਦੇ ਸਰਵਪੱਖੀ ਸ਼ਖਸੀਅਤ ਦੇ ਵਿਕਾਸ ਵਿੱਚ ਉਚਾਰਨ ਦੀ ਅਹਿਮ ਭੂਮਿਕਾ ਹੁੰਦੀ ਹੈ, ਇਸ ਲਈ ਅਸੀਂ ਵਿਦਿਆਰਥੀਆਂ ਦੇ ਵਿਕਾਸ ਲਈ ਇਹ ਉਚਾਰਨ ਕਲਾਸਾਂ ਸ਼ੁਰੂ ਕੀਤੀਆਂ ਹਨ, ਤਾਂ ਜੋ ਸਾਡੇ ਵਿਦਿਆਰਥੀ ਹਰ ਪੱਖ ਤੋਂ ਅੱਗੇ ਰਹਿਣ ਅਤੇ ਆਤਮ-ਵਿਸ਼ਵਾਸ ਨਾਲ ਬੋਲਣ ਦੇ ਯੋਗ ਹੋ ਸਕਣ।