ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ 10ਵੀਂ ਜਮਾਤ ਨਤੀਜਾ ਰਿਹਾ 100 ਫੀਸਦ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਸਕੂਲ ਸਿੱਖਿਆਂ ਬੋਰਡ ਮੁਹਾਲੀ ਵੱਲੋਂ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ।ਸਕੂਲ ਦੇ ਦਸਵੀਂ ਦੀ ਪ੍ਰੀਖਿਆ ਵਿੱਚ 48 ਵਿਿਦਆਰਥੀ ਬੈਠੇ ਸਨ ਜੋ ਕਿ ਸਾਰੇ ਹੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ।ਇਸ ਨਤੀਜੇ ਚੋਂ ਖੁਸ਼ਦੀਪ ਪੁੱਤਰੀ ਅਸੋਕ ਕੁਮਾਰ ਨੇ 625/650 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ,ਮੁਸ਼ਕਾਨ ਚਾਵਲਾ ਪੁੱਤਰੀ ਰਾਜੇਸ ਕੁਮਾਰ ਨੇ 623/650 ਅੰਕ ਪ੍ਰਾਪਤ ਕਰਕੇ ਦੂਜਾਾ ਅਤੇ ਅਮਨ ਪੁੱਤਰੀ ਹਾਕਮ ਖਾਨ ਨੇ 620/650 ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ 8 ਵਿਿਦਆਰਥੀਆਂ ਨੇ 90 ਫੀਸਦ,6 ਵਿਿਦਆਰਥੀਆਂ ਨੇ 80 ਫੀਸਦ,5 ਵਿਿਦਆਰਥੀਆਂ ਨੇ 70 ਫੀਸਦ ਅਤੇ 32 ਵਿਿਦਆਰਥੀਆਂ ਨੇ 60 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਦਾ ਸਕੂਲ ਮੈਨੇਜਮੈਂਟ ਪ੍ਰਧਾਨ ਸਤੀਸ਼ ਕੁਮਾਰ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
