ਵਿਦਿਆਰਥਣ ਹਰਜੋਤ ਕੌਰ ਨੂੰ ਡਿਪਟੀ ਡੀਈਓ ਪ੍ਰੀਤਇੰਦਰ ਘਈ ਨੇ ਕੀਤਾ ਸਨਮਾਨਿਤ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਵਿਖ਼ੇ ਉੱਪ ਜ਼ਿਲਾ ਸਿਖਿਆ ਅਫ਼ਸਰ ਸੰਗਰੂਰ (ਸੈਕੰਡਰੀ ਸਿਖਿਆ) ਪ੍ਰੀਤਇੰਦਰ ਘਈ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਦਸਵੀਂ ਜਮਾਤ 'ਚੋਂ 95 ਫ਼ੀਸਦ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਹਰਜੋਤ ਕੌਰ ਨੂੰ ਸਨਮਾਨਿਤ ਕੀਤਾ ਅਤੇ ਉਸ ਦੇ ਮਾਪਿਆਂ ਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ।ਉਹਨਾਂ ਵੱਲੋਂ ਇੱਕ ਨਵੇਂ ਪ੍ਰੋਜੈਕਟ ਲਰਨਿੰਗ ਹੱਬ ਸਬੰਧੀ ਸਮੂਹ ਅਧਿਆਪਕਾਂ ਨਾਲ ਮੀਟਿੰਗ ਕੀਤੀ ਅਤੇ ਇਸ ਪ੍ਰੋਜੈਕਟ ਸਬੰਧੀ ਚਾਨਣਾ ਪਾਇਆ।ਉਹਨਾਂ ਅਧਿਆਪਕਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਹ ਲਾਗੂ ਕਰਨ ਦੀ ਵਚਨ-ਬੱਧਤਾ ਪ੍ਰਗਟਾਈ। ਡਿਪਟੀ ਡੀਈਓ ਘਈ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਜੋ ਪ੍ਰੋਜੈਕਟ/ ਸਕੀਮ ਗ੍ਰਾਊਂਡ ਰੀਅਲਟੀ ਤੋਂ ਬਣਦੇ ਹਨ ਉਹ ਹਮੇਸ਼ਾ ਕਾਮਯਾਬ ਹੁੰਦੇ ਹਨ। ਇਸ ਤੋਂ ਬਾਅਦ ਉਹਨਾਂ ਸਕੂਲ ਕੈਂਪਸ ਵਿਜਟ ਕੀਤਾ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਟੀਮ 'ਚੋਂ ਸੁਖਦੀਪ ਸਿੰਘ ਡਐਐਮ, ਹਰਪ੍ਰੀਤ ਸਿੰਘ ਬਐਨਓ, ਕੁਲਵੀਰ ਸ਼ਰਮਾ ਜ਼ਿਲਾ ਨੋਡਲ ਸਵੀਪ ਅਤੇ ਮਨਦੀਪ ਸਿੰਘ ਵੀ ਪਹੁੰਚੇ। ਸਕੂਲ ਇੰਚਾਰਜ ਮੁਨੀਸ਼ ਵਰਮਾ ਵੱਲੋਂ ਡਿਪਟੀ ਡੀਈਓ ਘਈ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਅਵਿਨਾਸ਼ ਕੁਮਾਰ,ਯਾਦਵਿੰਦਰ ਕੁਮਾਰ, ਮਨਪ੍ਰੀਤ ਕੌਰ ਅਤੇ ਸਮੂਹ ਅਧਿਆਪਕ ਸਹਿਬਾਨ ਹਾਜ਼ਰ ਸਨ।
