Monday, April 15, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਾਂਗਰਸੀਆਂ ਨੇ ਖਹਿਰਾ ਨੂੰ ਸੰਗਰੂਰ ਤੋਂ ਪਾਰਟੀ ਉਮੀਦਵਾਰ ਬਣਾਉਣ ਦੀ ਖੁਸ਼ੀ 'ਚ ਵੰਡੇ ਲੱਡੂ

ਕਾਂਗਰਸੀਆਂ ਨੇ ਖਹਿਰਾ ਨੂੰ ਸੰਗਰੂਰ ਤੋਂ ਪਾਰਟੀ ਉਮੀਦਵਾਰ ਬਣਾਉਣ ਦੀ ਖੁਸ਼ੀ 'ਚ ਵੰਡੇ ਲੱਡੂ

ਖਹਿਰਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਾਂਗੇ : ਸ਼ੇਰ ਸਿੰਘ ਤੋਲਾਵਾਲ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਾਂਗਰਸ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇਕੱਤਰ ਹੋਏ ਵਰਕਰਾਂ ਨੇ ਹਲਕਾ ਸੁਨਾਮ ਊਧਮ ਸਿੰਘ ਵਾਲ਼ਾ ਕਾਂਗਰਸ ਦੇ ਇੰਚਾਰਜ਼ ਜਸਵਿੰਦਰ ਸਿੰਘ ਧੀਮਾਨ ਦੀ ਹਾਜ਼ਰੀ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਢੋਲ ਦੀ ਧਮਕ 'ਤੇ ਭੰਗੜਾ ਪਾ ਕੇ ਖ਼ੁਸ਼ੀ ਸਾਂਝੀ ਕੀਤੀ।ਇਸ ਮੌਕੇ ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਸਾਥੀ ਸ਼ੇਰ ਸਿੰਘ ਤੋਲਾਵਾਲ,ਓਬੀਸੀ ਸੈੱਲ ਦੇ ਚੇਅਰਮੈਨ ਲਖਵਿੰਦਰ ਸਿੰਘ ਧੀਮਾਨ,ਸਰਕਲ ਪ੍ਰਧਾਨ ਡਿੰਪਲ ਦਿੜਬਾ,ਜਸਪਾਲ ਸਿੰਘ ਵਿਰਕ,ਕੁਲਵਿੰਦਰ ਸਿੰਘ ਚੇਅਰਮੈਨ,ਸੰਜੀਵ ਕੁਮਾਰ, ਗੋਰਾ ਸਿੰਘ ਸੰਧੂ, ਸਾਧਾ ਸਿੰਘ ਝਾੜੋਂ,ਨਾਜਰ ਸਿੰਘ ਦੀਪਾ,ਬਲਵੀਰ ਸਿੰਘ ਵਿਸਕੀ, ਨਿਰਭੈ ਸਿੰਘ,ਬਾਰੂ ਸੰਧੂ,ਸੋਨੀ ਮਾਨ,ਜਗਸੀਰ ਮਾਨ,ਬਲਵੰਤ ਸਿੰਘ,ਬੱਬੂ  ਚੀਮਾ,ਬੂਟਾ ਬੀਰ ਕਲਾਂ ਆਦਿ ਵਰਕਰ ਸ਼ਾਮਿਲ ਸਨ।ਉਕਤ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਸ੍ਰ ਖਹਿਰਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਣ ਦਾ ਵਾਅਦਾ ਵੀ ਕੀਤਾ।