Saturday, April 13, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਸ ਏ ਐਸ ਸਕੂਲ ਚੀਮਾ ਵਿਖ਼ੇ ਸਿਲਵਰ ਜੁਬਲੀ ਸਮਾਰੋਹ ਕਰਵਾਇਆ

ਐਸ ਏ ਐਸ ਸਕੂਲ ਚੀਮਾ ਵਿਖ਼ੇ ਸਿਲਵਰ ਜੁਬਲੀ ਸਮਾਰੋਹ ਕਰਵਾਇਆ


ਗਗਨਦੀਪ ਕੌਰ ਢੀਂਡਸਾ ਅਤੇ ਜਗਤਜੀਤ ਇੰਡਸਟਰੀ ਦੇ ਚੇਅਰਮੈਨ ਸ੍ਰ ਧਰਮ ਸਿੰਘ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐੱਸ.ਏ.ਐਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚੀਮਾ ਵੱਲੋਂ ਅਪਣੇ ਸਫਲਤਾਪੂਰਵਕ 25 ਸਾਲ ਪੂਰੇ ਕਰਨ ਦੀ ਖੁਸ਼ੀ ਵਿਚ ਸਿਲਵਰ ਜੁਬਲੀ ਸਮਾਰੋਹ  ਕਰਵਾਇਆ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਅਤੇ ਜਗਤਜੀਤ ਇੰਡਸਟਰੀ ਚੀਮਾ ਦੇ ਚੇਅਰਮੈਨ ਧਰਮ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਤੇ ਸਕੂਲੀ ਬੱਚਿਆਂ ਨੇ ਅਪਣੇ ਖੂਬਸੂਰਤ ਡਾਂਸ ਅਤੇ ਪੇਸ਼ਕਾਰੀਆ ਨਾਲ ਸਾਰਿਆ ਦਾ ਮਨੋਰੰਜਨ ਕੀਤਾ ਅਤੇ ਵਿਦਿਆਰਥੀਆ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਮਲਵਈ ਗਿੱਧਾ,ਲੁੱਡੀ ਹਰਿਆਣਵੀ ਨਾਚ ਭੰਗੜਾ,ਸੰਮੀ,ਰਾਜਸਥਾਨੀ ਅਤੇ ਕੋਰਿਉਗਰਾਫੀ ਆਦਿ ਪੇਸ਼ਕਾਰੀਆ ਨੇ ਆਏ ਸਰੋਤਿਆ ਤੋ ਵਾਹ ਵਾਹ ਖੱਟੀ।ਇਸ ਮੌਕੇ ਸਕੂਲ ਡਾਇਰੈਕਟਰ/ਪ੍ਰਿੰਸੀਪਲ ਵਿਕਰਮ ਸ਼ਰਮਾ ਵੱਲੋਂ ਮੁੱਖ ਮਹਿਮਾਨ ਤੇ ਨਾਮਵਰ ਸਖਸ਼ੀਅਤਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵੱਡੀ ਗਿਣਤੀ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਜੇਕਰ ਇਹ ਸੰਸਥਾ ਅੱਜ ਸਫਲਤਾਪੂਰਵਕ ਅਪਣੇ 25 ਸਾਲ ਪੂਰੇ ਕਰਨ ਦਾ ਜਸ਼ਨ ਮਨਾ ਰਹੀ ਹੈ ਤਾਂ ਇਸ ਦਾ ਸਿਹਰਾ ਸਕੂਲ ਸਟਾਫ,ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਂਦਾ ਹੈ।ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਕੂਲ ਵਿੱਦਿਆ,ਖੇਡਾਂ,ਸੱਭਿਆਚਾਰਕ ਅਤੇ ਧਾਰਮਿਕ ਖੇਤਰ ਵਿੱਚ ਲਗਾਤਾਰ ਬੁਲੰਦੀਆਂ ਨੂੰ ਛੂਹ ਰਿਹਾ ਹੈ।ਸੰਸਥਾ ਦੇ 25 ਸਾਲ ਪੂਰੇ ਹੋਣ 'ਤੇ ਸਕੂਲ ਮੈਨੇਜਮੈਟ ਵੱਲੋਂ ਉਹਨਾਂ ਮਾਪਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ,ਜਿਹਨਾ ਨੇ ਸੰਸਥਾ ਦੀ ਸ਼ੁਰੁਆਤ ਸਮੇਂ ਸਭ ਤੋ ਪਹਿਲਾ ਆਪਣੇ ਬੱਚਿਆਂ ਦਾ ਦਾਖਲਾ ਕਰਵਾਕੇ ਸੰਸਥਾ ਦੀ ਸਫਲਤਾ ਲਈ ਯੋਗਦਾਨ ਪਾਇਆ।ਇਸ ਮੌਕੇ ਮੇਲਾ ਸਿੰਘ ਵਾਲੀਆ (ਅਮਰੀਕਾ), ਮੁਖਤਿਆਰ ਅਲੀ ਸ਼ਾਹਪੁਰ,ਨਿਰਮਲ ਫ਼ੌਜੀ,ਗੁਰਮੇਲ ਸਿੰਘ ,ਗੋਪਾਲ ਸ਼ਰਮਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਨਰਿੰਦਰਪਾਲ ਸਕੱਤਰ ਮਾਰਕਿਟ ਕਮੇਟੀ ਸੁਨਾਮ,ਰਜਿੰਦਰ ਕੁਮਾਰ ਲੀਲੂ ਪ੍ਰਧਾਨ ਦੁਰਗਾ ਸ਼ਕਤੀ ਮੰਦਿਰ,ਜੇ.ਕੇ ਜਿੰਦਲ, ਡਾ. ਨੈਬ ਸਿੰਘ,ਡਾ. ਸਰੇਸ਼ ਸ਼ਰਮਾ,ਡਾ. ਸੁਰਿੰਦਰ ਗੋਇਲ ਕਿਰਨ ਨਰਸਿੰਗ ਹੋਮ,ਡਾ. ਜਸਪਾਲ ਸਿੰਘ,ਆਪ ਆਗੂ ਮਨੀ ਨੰਬਰਦਾਰ ਤੇ ਕੁਲਦੀਪ ਸਿੱਧੂ,ਮਾਸਟਰ  ਗੁਰਦੀਪ ਸਿੰਘ,ਨੈਸ਼ਨਲ ਐਥਲੀਟ ਸੌਣ ਸਿੰਘ,ਦਰਸ਼ਨ ਸਿੰਘ ਸੰਤ ਅਤਰ ਸਿੰਘ ਸਪੋਰਟਸ ਕਲੱਬ ਚੀਮਾ ਆਦਿ ਇਲਾਕੇ ਦੀਆ ਨਾਮਵਰ ਸਖਸ਼ੀਅਤਾਂ ਤੋ ਇਲਾਵਾ ਬੱਚਿਆ ਦੇ ਮਾਤਾ-ਪਿਤਾ ਭਾਰੀ ਗਿਣਤੀ ਵਿੱਚ ਹਾਜਰ ਸਨ।