ਹਰਸਿਮਰਤ ਕੌਰ ਬਾਦਲ ਦੀ ਲੋਕ ਮਿਲਣੀ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ 14 ਮਈ ਨੂੰ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਦੌਰਾਨ 14 ਮਈ ਨੂੰ ਸਵੇਰੇ 10 ਵਜੇ ਲੋਕ ਮਿਲਣੀ ਸਮਾਗ਼ਮ ਤਹਿਤ ਪਿੰਡ ਖੀਵਾ ਮੀਹਾ ਸਿੰਘ ਵਾਲਾ, ਹੀਰੋਂ ਖੁਰਦ,ਭਾਦੜਾ,ਬੱਛੋਆਣਾ, ਦਾਤੇਵਾਸ, ਸਿਰਸੀਵਾਲਾ,ਖੁਡਾਲ ਕਲਾਂ,ਸ਼ੇਖੂਪੁਰ ਖੁਡਾਲ, ਬਖਸ਼ੀਵਾਲਾ,ਕਾਹਨਗੜ੍ਹ ਬਹਾਦਰਪੁਰ ਅਤੇ ਬੁਢਲਾਡਾ ਦੇ ਵਾਰਡ ਨੰਬਰ 4 ਵਿੱਚ ਲੋਕਾਂ ਨਾਲ ਮੀਟਿੰਗ ਕਰਨਗੇ।ਇਹ ਜਾਣਕਾਰੀ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਅਤੇ ਸਰਕਲ ਬੱਛੋਆਣਾ ਦੇ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਨੇ ਦਿੱਤੀ। ਉਕਤ ਅਕਾਲੀ ਆਗੂਆਂ ਨੇ ਦੱਸਿਆ ਕਿ ਇਸ ਲੋਕ ਮਿਲਣੀ ਦੌਰਾਨ ਹਰਿ ਸਿਮਰਤ ਕੌਰ ਬਾਦਲ ਲੋਕਾਂ ਦੇ ਰੂਬਰੂ ਹੋਣਗੇ।
